Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਹਿੰਦੀ ਤੇ ਹੋਰ ਬੋਲੀਆਂ ਵਿਚ ਪਿਛਲੇ 50 ਸਾਲ ਤੋਂ ਛਪਅਦੀਆਂ ਆ ਰਹੀਆਂ
ਗੱਲਾਂ ਨੂੰ ਪੰਜਾਬੀ 'ਚ ਛਾਪਣ ਤੇ ਗਿਰਫਤਾਰੀਆਂ ਕੀਹ ਸੁਨੇਹਾ ਦਿੰਦੀਆਂ ਹਨ?
ਪੰਜਾਬ ਮੋਨੀਟਰ ਦੀ ਸੰਪਾਦਕ, ਲਿਖਾਰੀ ਤੇ ਛਾਪੇਖਾਨੇ ਵਾਲੇ ਦੀ ਗਿਰਫਤਾਰੀ ਤੇ ਰਸਾਲੇ ਤੇ ਪਾਬੰਦੀ
ਰਸਾਲੇ ਦੇ ਪਿਛਲੇ ਅੰਕ ਵਿਚ ਇਕ ਲੇਖ ਹਿੰਦੂ ਅਵਤਾਰਾਂ ਤੇ ਦੇਵਤਿਆਂ ਦੇ ਬਾਬਤ ਹਵਾਲਿਆਂ ਤੇ ਆਧਾਰ ਤੇ ਛਪਿਆ ਸੀ। ਜਿਸ ਨੂੰ ਪੁਲਿਸ ਨੇ ਇਤਰਾਜਯੋਗ ਦਸਦੇ ਹੋਏ ਦਾਸਰੀ ਸੰਪਾਦਕਾ, ਲੇਖ ਦੇ ਕਰਤਾ ਪ੍ਰਿਤਪਾਲ ਸਿੰਘ ਤੇ ਪ੍ਰਿਟਿੰਗ ਪ੍ਰੇਸ ਦੇ ਮਾਲਕ ਨੂੰ ਫੜ ਜੇਲ ‘ਚ ਤੁੰਨ ਦਿਤਾ ਸੀ। ਖੇਰ ਕੁਝ ਦਿਨਾ ਬਾਦ ਜਮਾਨਤਾ ਹੋ ਗਈਆਂ ਸਨ ਤੇ ਐਸ ਵੇਲੇ ਕੇਸ ਜੇਰੇ ਅਦਾਲਤ ਹੈ। ਬਾਦ ਵਿਚ ਰਸਾਲੇ ਤੇ ਵੀ ਪਾਬੰਦੀ ਲਾ ਦਿਤੀ ਗਈ ਸੀ। ਸਾਡੇ ਹੀ ਇਕ ਵਿਦਵਾਨ ਵੀਰ ਦੇ ਹਵਾਲੇ ਨਾਲ ਪਿਛੇ ਅਖਬਾਰਾਂ ਨੇ ਇਹ ਗਲ ਛਾਪੀ ਸੀ ਕਿ ਪੰਜਾਬੀ ਉਲਥੇ ਛਾਪਣ ਤੇ ਪਾਬੰਦੀਆਂ ਲਾਉਣ ਦਾ ਕਾਰਨ ਇਹ ਹੈ ਕਿ ਪੰਜਾਬੀ ਜਿਆਦਾ ਸਿੱਖ ਹੀ ਪੜਦੇ ਹਨ ਤੇ, ਬਹੁਤ ਸਾਰੇ ਸਾਡੇ ਸਿੱਖ ਵੀਰ ਹਿੰਦੂ ਧਰਮ ਅਖਤਿਆਰ ਕਰ ਰਹੇ ਹਨ, ਤੇ ਇਸ ਕਰਕੇ ਭਾਰਤ ਦੀ ਬੀ.ਜੇ.ਪੀ ਸਰਕਾਰ ਕਦੀ ਨਹੀ ਚਾਹੇਗੀ ਕਿ ਇਸ ਮੁਹਿਮ ਵਿਚ ਕੋਈ ਮੋੜਾ ਪਵੇ।ਉਹ ਕਦੀ ਨਹੀ ਚਾਹੇਗੀ ਕਿ ਪੁਰਾਤਨ ਸ਼ਾਸਤਰਾਂ 'ਚ ਕੀ ਲਿਖਿਆ ਹੈ, ਦੀ ਅਸਲੀਅਤ ਦਾ ਸਿਖਾਂ ਨੂੰ ਪਤਾ ਲਗੇ।
ਸੰਪਾਦਿਕਾ ਨੇ ਦੁਨੀਆਂ ਦੇ ਮਨੁਖੀ ਅਧਿਕਾਰ ਸੰਸਥਾਵਾਂ ਕੋਲ ਸ਼ਕਾਇਤ ਕੀਤੀ ਸੀ ਕਿ ਕਿਵੇ ਪਹਿਲਾਂ ਤੋਂ ਛਪੀਆਂ ਗਲਾਂ ਨੂੰ ਪੰਜਾਬੀ 'ਚ ਛਾਪਣ ਤੇ ਸਾਨੂੰ ਜੇਲ 'ਚ ਤੁਨਿਆ ਗਿਆ ਹੈ । ਇਸ ਸੰਬੰਧ 'ਚ ਪੰਜਾਬ ਸਰਕਾਰ ਨੇ ਪੁਲਸ ਕਪਤਾਨ (ਹੈਡਕਵਾਟਰਜ਼) ਡਾ. ਸੁਰਿੰਦਰ ਕੁਮਾਰ ਕਾਲੀਆ ਜੀ ਦੀ ਡਿਉਟੀ ਲਾਈ ਸੀ ਕਿ ਉਹ ਪੜਚੋਲ ਕਰਨ। ਇਸ ਸੰਬੰਧ ਵਿਚ ਜੋ ਚਿਠੀ ਅਸੀ ਕਾਲੀਆ ਸਾਹਿਬ ਨੂੰ ਲਿਖੀ ਉਹ ਪਾਠਕਾਂ ਦੀ ਨਜਰ ਕਰ ਰਹੈ ਹਾਂ। ਇਸ ਸਭ ਦੇ ਬਾਵਜੂਦ ਜੇ ਕਿਸੇ ਵੀਰ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਸਾਨੂੰ ਉਸ ਦਾ ਬੇਹੱਦ ਅਫਸੋਸ ਹੈ। ਪਤ੍ਰਕਾਰਤਾ ਦਾ ਕੰਮ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਨਹੀ ਹੁੰਦਾ ਸਗੋਂ ਸਹਿਤ ਦਾ ਕੰਮ ਤਾਂ ਹੈ ਆਪਸੀ ਪ੍ਰੇਮ ਉਤਪਨ ਕਰਨਾ, ਝੂਠ ਦੇ ਹਨੇਰੇ ਨੂੰ ਦੂਰ ਕਰਨਾਂ ਤੇ ਸਚ ਨੂੰ ਸਾਹਮਣੇ ਲਿਆਉਣਾ।
ਸੇਵਾ ਵਿਖੇ
ਡਾ. ਸੁਰਿੰਦਰ ਕੁਮਾਰ ਕਾਲੀਆ
ਪੁਲਸ ਕਪਤਾਨ (ਹੈਡਕਵਾਟਰ), ਅੰਮ੍ਰਿਤਸਰ
ਮਜਮੂਨ-ਕੁਲਵਿੰਦਰ ਕੌਰ ਤੇ ਹੋਰਾਂ ਵਿਰੁਧ ਧਾਰਾ 295 ਅ ਤਹਿਤ ਦਰਜ ਢ੍ਰੀ ਂੋ. 380 ਦੀ ਇੰਕੁਆਰੀ ਬਾਬਤ
ਸ੍ਰੀ ਮਾਨ ਜੀ,
ਕੌਮੀ ਮਨੁਖੀ ਅਧਿਕਾਰ ਕਮਿਸ਼ਨ ਪਾਸ ਜੋ ਅਸਾਂ ਸ਼ਕਾਇਤ ਕੀਤੀ ਸੀ ਸਾਨੂੰ ਪਤਾ ਲਗਾ ਹੈ ਕਿ ਜਨਾਬ ਇਸ ਮੁਤੱਲਕ ਇੰਕੁਆਰੀ ਕਰ ਰਹੇ ਹਨ. ਸਾਨੂੰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪੁਲਿਸ ਨੇ ਕੇਸ ਦਰਜ ਕਰਨ ਵਿਚ ਬਹੁਤ ਕਾਹਲੀ ਵਰਤੀ ਹੈ, ਸਾਨੂੰ ਸੁਣਨ ਦਾ ਕੋਈ ਮੌਕਾ ਹੀ ਨਹੀ ਦਿੱਤਾ, ਹੋਰ ਤੇ ਹੋਰ ਮਨੁਖੀ ਕਦਰਾਂ ਕੀਮਤਾਂ ਤੇ ਅਧਿਕਾਰਾਂ ਦੀ ਵੀ ਪ੍ਰਵਾਹ ਨਹੀ ਕੀਤੀ ਗਈ। ਅਸੀ ਪੂਰੇ ਆਸਵੰਦ ਹਾਂ ਕਿ ਆਪ ਜੀ ਦੁਆਰਾ ਖੋਲੀ ਗਈ ਇੰਕੁਆਇਰੀ ਰਾਂਹੀ ਸਾਨੂੰ ਆਪਣਾ ਪੱਖ ਦੱਸਣ ਦਾ ਪੂਰਾ ਮੌਕਾ ਮਿਲੇਗਾ, ਕਿ ਜਿਸ ਲੇਖ ਦੇ ਛਪਣ ਕਰਕੇ ਸਾਡੇ ਤੇ ਕੇਸ ਦਰਜ ਹੋਇਆ ਹੈ
ਉਹ ਪਹਿਲਾਂ ਹੀ ਛੱਪ ਚੁਕਿਆਂ ਗੱਲਾਂ ਦੇ ਆਧਾਰ ਤੇ ਹੈ।ਬੇਨਤੀ ਕੀਤੀ ਜਾਂਦੀ ਹੈ ਕਿ ਪੂਰਾ ਲੇਖ ਹਿੰਦੀ 'ਚ 25-30 ਸਾਲ ਪਹਿਲਾਂ ਤੋਂ ਛੱਪੀ ਪੁਸਤਕ 'ਮਾਨਵ ਜਾਤੀ ਸਭ ਬਰਾਬਰ ਹੈ' ਲੇਖਕ- ਜੀ.ਐਲ. ਸਾਹੂ (ਘਸੀਟੇ ਲਾਲ) ਪ੍ਰਕਾਸ਼ਕ-ਬੈਕਵਰਡ ਸਡਿਉਲਡਕਾਸਟ ਕਾਸਟ ਐਂਡ ਟਰਾਈਬਜ਼ ਫੈਡਰੇਸ਼ਨ, 6/24, ਪਾਰਬਤੀ ਬੰਗਲਾ ਰੋਡ, ਕਾਨਪੁਰ ਟੈਲੀਫੁਨ ਨੰ. 43277, ਕੀਮਤ- 10 ਰੁਪਏ, ਪੰਨੇ-422, ਦਾ ਉਲਥਾ ਹੈ। ਘੋਖਣ ਤੇ ਪਤਾ ਲਗਦਾ ਹੈ ਕਿ ਪੁਸਤਕ ਕੋਈ ਪਾਬੰਦੀਸ਼ੁਦਾ ਦਸਤਾਵੇਜ਼ ਨਹੀ ਹੈ, ਤੇ ਲੇਖਕ ਘਸੀਟੇ ਲਾਲ ਹੁਰਾ ਆਪਣੀ ਸਾਰੀ ਲਿਖਤ ਬੜੇ ਸਤਿਕਾਰਯੋਗ ਵਿਦਵਾਨਾਂਦੀਆਂ ਕਿਤਾਬਾਂ ਦੇ ਆਧਾਰ ਤੇ ਹੀ ਛਾਪੀ ਹੈ।ਉਦਾਹਰਣ ਵਜੋਂ ਮਹਾਤਮਾ ਗਾਂਧੀ, ਨਹਿਰੂ, ਡਾ. ਰਾਧਾਕ੍ਰਿਸ਼ਨਨ, ਅੰਬੇਡਕਰ ਸਹਿਬ,ਸਵਾਮੀ ਦਿਆਨੰਦ, ਯੂ.ਪੀ ਸਰਕਾਰ ਦਾ ਸੂਚਨਾ ਮਹਿਕਮਾ, ਵੈਦਿਕ ਖੋਜ ਕੇਂਦਰ ਹੁਸ਼ਿਆਰਪੁਰ ਦੇ ਸ੍ਰੀ ਸੰਤ ਰਾਮ, ਸਦੀ ਦੇ ਮਹਾਨ ਵਿਦਵਾਨ ਰਾਹੁਲ ਸਾਂਸਕ੍ਰਿਤਿਆਇਨ, ਪੰਡਤ ਸ੍ਰੀ ਰਾਮ ਸ਼ਰਮਾ, ਡਾ. ਰਾਧਾ ਕੁਮੁਦ ਬੈਨਰਜੀ, ਡਾ.ਰਾਮ ਪ੍ਰਕਾਸ਼ ਓਜ਼ਾ, ਡਾ. ਸ੍ਰੀ ਰਾਮ ਗੋਇਲ ਆਦਿ। ਪੁਸਤਕ ਵਿਚ ਜਗਾ ਜਗਾ ਹਵਾਲੇ ਦਿਤੇ ਗਏ ਹਨ ਤੇ ਸਡੇ ਛਪੇ ਲੇਖ ਵਿਚ ਵੀ ਹਰ ਪੈਰੇ ਨਾਲ ਐਨ ਓਸੇ ਤਰਾਂ ਹਵਾਲੇ ਦਿਤੇ ਗਏ ਹਨ।
ਸਾਡੇ ਲਿਖਾਰੀ ਨੇ ਸਿਰਫ ਉਤਾਰਾ ਤੇ ਉਲਥਾ ਹੀ ਕੀਤਾ ਹੈ, ਆਪਣੇ ਵਲੋਂ ਉਸ ਨੇ ਕੁਝ ਵਾਧ ਘਾਟ ਨਹੀ ਕੀਤੀ। ਤੱਥਾਂ ਨੂੰ ਫਿਰ ਓਸੇ ਢੰਗ ਨਾਲ ਪੇਸ਼ ਕੀਤਾ ਹੈ ਜਿਸ ਤਰਾਂ ਕਿਤਾਬ ਵਿਚ ਆਏ ਹਨ. ਹਾਂ ਲੇਖ ਦੇ ਅਰੰਭ ਵਿਚ ਜੋ ਲੇਖ ਬਾਰੇ ਵਾਕਫੀਅਤ ਹੈ ਜਿਸ ਨੂੰ ਪਤ੍ਰਕਾਰਤਾ ਦੀ ਬੋਲੀ ਵਿਚ ਲੀਡ ਜਾਂ ਇੰਟਰੋ ਕਿਹਾ ਜਾਂਦਾ ਹੈ ਉਹ ਸੰਪਾਦਕਾ ਵਲੋਂ ਦਿਤੀ ਗਈ ਹੈ। ਅਸੀ ਕੋਈ ਇਹ ਵੀ ਨਹੀ ਕੀਤਾ ਕਿ ਜਾਣ ਬੁਝ ਕੇ ਕੋਈ ਤਿਖੇ ਤੱਥਾਂ ਨੂੰ ਚੁਣ ਚੁਣ ਕੇ ਕੱਢਿਆ ਜਾਵੇ, ਸਗੋਂ ਪੂਰਾ ਲੇਖ ਪੁਸਤਕ ਦੇ ਆਸ਼ੇ ਦੇ ਅਨੂਕੂਲ ਹੈ।
ਸਾਡੇ ਲ਼ਿਖਾਰੀ ਨੇ ਇਹ ਲੇਖ ਭੇਜ ਕੇ ਕੁਝ ਵੀ ਗਲਤ ਨਹੀ ਕੀਤਾ, ਕਿਉਕਿ ਲੇਖ ਉਚੀ ਜਾਤ-ਪਾਤ ਤੇ ਧਰਮ ਦੀ ਹਉਮੇ ਦੀਆਂ ਭਾਵਨਾਵਾਂ ਦਾ ਖੰਡਨ ਕਰਦਾ ਹੈ, ਤੇ ਇਨਸਾਨੀ ਏਕੇ ਦੀ ਵਕਾਲਤ ਕਰਦਾ ਹੈ. ਇਸ ਲੇਖ ਰਾਹੀ ਇਹ ਸਾਬਤ ਹੁੰਦਾ ਹੈ ਕਿ ਹਿੰਦੂਮਤ, ਇਸਲਾਮ, ਈਸਾਈਮਤ, ਪਾਰਸੀ ਜ਼ੁਰਾਸਤਰੀਅਨ ਤੇ ਬੈਬੀਲੋਨੀਅਨ ਸਭ ਮਤਾਂ ਦੀ ਮੁਢਲੀ ਸਾਂਝੀ ਹੀ ਨਹੀ ਸਗੋਂ ਇਕ ਹੈ। ਧਾਰਮਿਕ ਕੱਟੜਤਾ ਤੇ ਅੱਜ ਦੀਆਂ ਕੁਝ ਬੇਆਧਾਰੀਆਂ ਸਮਾਜੀ ਕੀਮਤਾਂ ਦਾ ਪੋਲ ਵੀ ਖੋਲਿਆ ਗਿਆ ਹੈ। ਸੰਪਾਦਕ ਦੇ ਤੌਰ ਤੇ ਮੈ ਮਹਿਸੂਸ ਕਰਦੀ ਹਾਂ ਕਿ ਜਿਹੜੀ ਗਲ ਵਿਚ ਮਨੁਖਤਾ ਦੇ ਏਕੇ ਦੀ ਭਾਵਨਾ ਪ੍ਰਬਲ ਹੁੰਦੀ ਹੋਵੇ ਉਸ ਨੂੰ ਪਹਿਲ ਮਿਲਣੀ ਹੀ ਚਾਹੀਦੀ ਹੈ। ਹਾਂ ਇਕ ਗਲ ਮੈ ਮਹਿਸੂਸ ਕਰਦੀ ਹਾਂ ਕਿ ਲਿਖਾਰੀ ਨੂੰ ਚਾਹੀਦਾ ਹੈ ਕਿ ਬੜੀ ਮੁਹਾਰਤ,ਢੰਗ ਤੇ ਪ੍ਰੇਮ ਪੂਰਬਕ ਤੱਥਾਂ ਨੂੰ ਪੇਸ਼ ਕਰੇ।
ਸੋ ਕਿਰਪਾ ਕਰਕੇ ਉਕਤ ਕਿਤਾਬ ਨਾਲ ਲੇਖ ਦੇ ਸਾਰੇ ਦੇ ਸਾਰੇ ਪੈਰਿਆਂ ਦਾ ਮਿਲਾਨ ਕਰਕੇ ਵੇਖ ਲਓ। ਕੁਝ ਵੀ ਆਪਣੇ ਵਲੋਂ ਨਹੀ ਲਿਖਿਆ ਗਿਆ। ਫਿਰ ਦੇਖੋ ਇਹ ਗਲਾਂ ਕਈ ਸਾਲਾਂ ਤੋਂ ਛਪਦੀਆਂ ਆ ਰਹੀਆਂ ਹਨ, ਲਗ ਪਗ ਪਿਛਲੇ 30 ਸਾਲਾਂ ਤੋਂ ਹਿੰਦੀ ਆਦਿ ਬੋਲੀਆਂ ਵਿਚ ਤਾਂ ਅਜਿਹੀਆਂ ਗਲਾਂ ਤੇ ਛਪੇ ਚੀਜਾ ਦਾ ਇਕ ਦਮ ਹੜ ਜਿਹਾ ਹੈ। ਅਜਿਹੀਆਂ ਗਲਾਂ ਨੇ ਪਹਿਲਾਂ ਤਾਂ ਕਿਸੇ ਦਾ ਦਿਲ ਨਹੀ ਦੁਖਾਇਆ ਤੇ ਨਾਂ ਹੀ ਕੋਈ ਭੜਕਾਹਟ ਹੋਈ ਹੈ। ਇਸ ਤੋਂ ਸਾਫ ਜ਼ਾਹਰ ਹੈ ਕਿ ਸਾਰਾ ਕੇਸ ਝੂਠਾ ਹੈ।
ਕਿਉਕਿ ਸਾਰਾ ਦਾ ਮਸਾਲਾ ਭਾਰਤ ਦੇ ਸਤਿਕਾਰਯੋਗ ਵਿਅੱਕਤੀਆਂ ਜਿਵੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾ. ਰਾਧਾ ਕ੍ਰਿਸ਼ਨਨ, ਅੰਬੇਡਕਰ ਆਦਿ ਦੀਆਂ ਪੁਸਤਕਾਂ ਦੇ ਆਧਾਰ ਤੇ ਸੀ, ਪ੍ਰਸ਼ਾਸਨ ਦਾ ਇਹ ਫਰਜ ਬਣਦਾ ਸੀ ਕਿ ਜੇ ਕਿਤੇ ਕਿਸੇ ਨੂੰ ਕੋਈ ਵਿਰੋਧਤਾ ਸੀ, ਤਾਂ ਉਸ ਮੌਕੇ ਸਾਨੂੰ ਹਿਫਾਜਤ ਪ੍ਰਦਾਨ ਕਰਦੇ। ਕਲ ਨੂੰ ਸੰਵਿਧਾਨ ਦੀ ਕਿਸੇ ਧਾਰਾ ਤੇ ਕਿਸੇ ਨੂੰ ਕੋਈ ਵਿਰੋਧਤਾ ਹੋਵੇ ਤਾਂ ਇਸ ਦਾ ਮਤਲਬ ਇਹ ਤਾਂ ਨਹੀ ਕਿ ਸੰਵਿਧਾਨ ਦੇ ਪ੍ਰਕਾਸ਼ਕ ਨੂੰ ਫੜ ਕੇ ਬੰਦ ਕਰ ਦਿਤਾ ਜਾਵੇ।
ਪ੍ਰਸ਼ਾਸਨ ਨੇ ਕੋਈ ਜਿਮੇਵਾਰੀ ਤਹਿ ਕਰਨ ਦੀ ਬਜਾਏ ਸਾਨੂੰ ਨਿਮਾਣੇ ਗਰੀਬਾਂ ਨੂੰ ਫੜ ਕੇ ਅੰਦਰ ਕਰ ਦਿਤਾ, ਸਿਰਫ ਏਸੇ ਕਰਕੇ ਕਿ ਸਾਡੀ ਕੋਈ ਰਾਜਨੀਤਕ ਪਹੁੰਚ ਨਹੀ ਹੈ. ਅਜਿਹੇ ਹਾਲਾਤ ਹੀ ਮੀਡੀਆ ਨੂੰ ਮਜਬੂਰ ਕਰਦੇ ਹਨ ਕਿ ਉਹ ਕਿਸੇ ਰਾਜਨੀਤਕ ਪਾਰਟੀ ਜਾਂ ਵਿਅੱਕਤੀ ਦੀ ਝੋਲੀ ਪੈ ਜਾਵਣ ਤੇ ਨਿਰਪੱਖ ਤੇ ਆਜ਼ਾਦ ਪਤ੍ਰਕਾਰੀ ਦੀ ਇਸੇ ਤਰਾਂ ਹੀ ਯੲ ਿਤਹੀ ਫਿਰ ਜਾਂਦੀ ਹੈ।
।ਫਿਰ ਵੀ ਅਗਰ ਪ੍ਰਸ਼ਾਸਨ ਇਹ ਮਹਿਸੂਸ ਕਰਦਾ ਸੀ ਕਿ ਇਤਰਾਜਯੋਗ ਮਸਾਲਾ ਛਾਪਿਆ ਗਿਆ ਹੈ ਤਾਂ ਇਸਦਾ ਫਰਜ ਸੀ ਕਿ ਜੋ ਮੁਢਲੇ ਹਵਾਲੇ ਜਾਂ ਸੋਮੇ ਹਨ ਜਿਹਨਾਂ ਤੇ ਲੇਖ ਆਧਾਰਤ ਹੈ, ਉਨਾਂ ਤੇ ਕਾਰਵਾਈ ਕਰਦਾ। ਸਿਰਫ ਸਾਡੇ ਤੇ ਹੀ ਕਿਓ ਕਾਰਵਾਈ ਹੋਈ ਹੈ ਇਹ ਸਾਨੂੰ ਇਹ ਸੋਚਣ ਤੇ ਮਜਬੂਰ ਕਰਦਾ ਹੈ 'ਕਿਓੁਕਿ ਅਸੀ ਸਿਖ ਜੁ ਹੋਏ' ਫਿਰ ਅਸੀ ਤਾਂ ਕੋਈ ਚੁਣ ਚੁਣ ਕੇ ਮਸਾਲਾ ਨਹੀ ਸੀ ਕਢਿਆ।
ਆਪ ਕਰਕੇ ਉਪਰ ਦਿਤੀਆਂ ਗੱਲਾਂ ਦੀ ਪੜਚੋਲ ਕਰਕੇ ਕੇਸ ਜਿਹੜਾ ਸਾਡੇ ਤੇ ਪਾਇਆ ਹੈ, ਵਾਪਸ ਲੈਣ ਲਈ ਉਚਿਤ ਕਾਰਵਾਈ ਕੀਤੀ ਜਾਵੇ ਕਰੋ ।--ਕੁਲਵਿੰਦਰ ਕੌਰ