|
ਅਸੀਂ ਪੰਜਾਬੀ ਨਾਲੋਂ ਹਿੰਦੀ ਨੂੰ ਤਰਜੀਹ ਦਿੰਦੇ ਹਾਂ
ਕਿਉਂਕਿ ਸਾਡੇ ਸ਼ਾਸਤਰ ਹਿੰਦੀ ‘ਚ ਹਨ।
ਨਹਿਰੂ ਵੇਲੇ ਅਰੰਭੇ ਝੂਠੇ ਪ੍ਰਾਪੇਗੰਡੇ ਨੇ ਰੰਗ ਦਿਖਾਇਆ
ਸਫਰ ਦਰਮਿਆਨ ਕਈ ਵਾਰ ਬੜੇ ਦਿਲਚਸਪ ਅਫਸਾਨੇ ਘੜੇ ਜਾਂਦੇ ਹਨ। ਜਾਨ-ਪਛਾਣ ਨਾ ਹੋਣ ਕਰਕੇ ਅਕਸਰ ਲੋਕੀ
ਦਿਲ ਦੀ ਗੱਲ ਕਹਿ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਹੈ, ਸਾਡੇ ਗੁਰਮੀਤ ਸਿੰਘ ਨਾਲ ਜਿੰਨਾਂ ਦਿੱਲੀ
ਅੰਮ੍ਰਿਤਸਰ ਦੀ ਯਾਤਰਾ ਕੀਤੀ।
Æਜਿਓਂ ਹੀ ਗੱਡੀ ਨੇ ਦਿੱਲੀ ਦੇ ਬਦਬੂਦਾਰ ਮਹੌਲ ਤੋਂ ਨਿਜਾਤ ਪਾਈ ਤੇ ਸਵਾਰੀਆਂ ਆਪਣੀਆਂ ਸੀਟਾਂ ਤੇ
ਸਵ੍ਹਾਰੀਆਂ ਹੋਈਆਂ, ਮੇਰੀ ਸਾਹਮਣੇ ਵਾਲੀ ਸੀਟ ਤੇ ਬੈਠੇ ਬਾਬੂਜੀ (ਮੋਹਨ ਸਾਹਿਬ) ਨੇ ਗੁਰਦੁਆਰਿਓਂ
ਮਿਲੇ ਕੁਣਕੇ ਦਾ ਡੂਨਾ ਕੱਢਿਆ ਤੇ ਆਪਣੇ ਬੱਚਿਆਂ ‘ਚ ਬੰਗਲਾ ਸਾਹਿਬ ਦਾ ਪ੍ਰਸ਼ਾਦਿ ਬੜੇ ਸਤਿਕਾਰ
ਪੂਰਬਕ ਵਰਤਾਇਆ।
ਮੋਹਨ ਸਾਹਿਬ- ਤੁਸੀਂ ਵੀ ਲਓ ਸਰਦਾਰ ਜੀ, ਬੰਗਲਾ ਸਾਹਿਬ ਦਾ ਪ੍ਰਸ਼ਾਦਿ ਹੈ।
ਲਿਖਾਰੀ- ਜਿਸ ਸਨੇਹ ਸਦਕਾ ਤੁਸੀਂ ਦੇ ਰਹੇ ਹੋ ਕੌਣ ਮਨਾ ਕਰ ਸਕਦਾ ਹੈ।
ਮੋਹਨ ਸਾਹਿਬ- ਅਸੀਂ ਤਾਂ ਮੰਦਰ ਨਾਲੋਂ ਜਿਆਦਾ ਗੁਰਦੁਆਰੇ ਜਾਂਦੇ ਹਾਂ। ਫਿਰ ਵੀ ਕਈ ਅਕਾਲੀ ਕਈ ਜਾ
ਰਹੇ ਹਨ ਕਿ ਹਿੰਦੂ ਤੇ ਸਿੱਖ ਅਲੱਗ ਅਲੱਗ ਹਨ।
ਲਿਖਾਰੀ- ਹਾਂ ਜੀ।
ਮੋਹਨ ਸਾਹਿਬ- ਤੁਸੀਂ ਕੀਹ ਸੋਚਦੇ ਹੋ?
ਲਿਖਾਰੀ- ਹਾਂ, ਬਹੁਤ ਕੁਝ ਸਾਂਝਾ ਹੈ।
ਮੋਹਨ ਸਾਹਿਬ- ਕੀ ਸਭ ਕੁਝ ਸਾਂਝਾ ਨਹੀਂ ਹੈ?
ਲਿਖਾਰੀ- ਜੀ ਹਾਂ (ਮੈਂ ਜਾਣ ਬੁਝ ਕੇ ਗੋਲ ਮੋਲ ਜੁਆਬ ਦੇਣਾ ਚਾਹਿਆ)।
ਮੋਹਨ ਸਾਹਿਬ- ਸਾਡਾ ਖਾਣਾ, ਪੀਣਾ, ਸੌਣਾ, ਜੰਮਣਾ, ਮਰਨਾ, ਪਹਿਨਣਾ-ਔੜਨਾ ਸਭ ਕੁਝ ਹੀ ਤਾਂ ਇਕੋ
ਜਿਹਾ ਹੈ। ਫਿਰ ਇਹ ਕਿਓਂ ਫਰਕ ਪਾ ਰਹੇ ਹਨ।
ਲਿਖਾਰੀ- ਇਕ ਸ਼ੈਅ ਸਾਡੀ ਅਲੱਗ ਅਲੱਗ ਹੈ।
ਮੋਹਨ ਸਾਹਿਬ- ਉਹ ਕਿਹੜੀ?
ਲਿਖਾਰੀ- ਕਦੀ ਬਸ ‘ਚ ਬੈਠੇ ਹੋਈਏ ਤਾਂ ਦੇਖੀਏ, ਸਿੱਖ ਪੰਜਾਬੀ ਅਖਬਾਰ ਪੜ ਰਹੇ ਹੁੰਦੇ ਹਨ ਤੇ ਹਿੰਦੂ
ਹਿੰਦੀ। ਬੋਲੀ ਅਲੱਗ ਅਲੱਗ ਹੈ।
ਮੋਹਨ ਸਾਹਿਬ- (ਕੁਝ ਹੱਕੇ ਬੱਕੇ ਜਿਹੇ ਹੋਏ ਤੇ ਕੁਝ ਚਿਰ ਚੁਪ ਰਹਿਣ ਉਪਰੰਤ) ਵੀਰ ਜੀ ਉਹ ਦੇਖੋ
ਸਾਡੇ ਧਰਮ ਦੀ ਗੱਲ ਹੈ। ਸਾਡੇ ਸਾਰੇ ਸ਼ਾਸਤਰ ਹਿੰਦੀ ਵਿਚ ਹਨ।
ਲਿਖਾਰੀ- ਇਹ ਤੁਹਾਡਾ ਬੜਾ ਵੱਡਾ ਭਰਮ ਹੈ ਤੇ ਉਸ ਕੁਫਰ ਦਾ ਹਿੱਸਾ ਹੈ ਂੋ ਨਹਿਰੂ ਵੇਲੇ ਬੋਲਿਆ ਗਿਆ
ਸੀ। ਤੁਹਾਨੂੰ ਪਤੈ ਕਿ ਅੱਜ ਤੋਂ ਸੌ ਸਵਾ ਸੌ ਸਾਲ ਤੋਂ ਪਹਿਲਾਂ ਪੰਜਾਬ ‘ਚ ਜਿੰਨੇ ਹਿੰਦੂ ਗੰ੍ਰਥ
ਲਿਖੇ ਗਏ ਸਨ ਸਭ ਜਾਂ ਤਾਂ ਗੁਰਮੁਖੀ ਲਿਪੀ ਜਾਂ ਫਾਰਸੀ (ਉੜਦੂ ਲਿਪੀ) ‘ਚ ਹਨ।
ਮੋਹਨ ਸਾਹਿਬ- ਨਹੀਂ ਹਿੰਦੀ ‘ਚ ਹੋਇਆ ਕਰਦੇ ਸਨ?
ਲਿਖਾਰੀ- ਸ੍ਰੀ ਮਾਨ ਜੀ, ਆਪ ਨੂੰ ਪਤਾ ਨਹੀਂ, ਐਂਵੇ ਜਿੱਦ ਨਾ ਕਰੋ। ਲਾਇਬ੍ਰੇਰੀਆਂ ‘ਚ ਜਿੰਨੇ ਵੀ
ਪੁਰਾਤਨ ਗ੍ਰੰਥ ਮਿਲਦੇ ਹਨ ਉਹ ਜਾਂ ਤਾਂ ਗੁਰਮੁੱਖੀ ਸ਼ਾਰਦਾ, ਟਾਕਰੀ ਜਾਂ ਫਾਰਸੀ ਵਿਚ ਹਨ।
ਮੈਨੂੰ ਯਾਂਦ ਆਇਆ ਕਿ ਕਿਵੇਂ 19ਵੀਂ ਸਦੀ ਦੀਆਂ ਹੱਥ ਲਿਖਤਾਂ ਰੂਸੀ ਸ਼ਹਿਰ ਅਸਤਰਾ ਖਾਨ ਵਿਚ ਕਵਿੰਟਲਾਂ
ਦੇ ਹਿਸਾਬ ਮਿਲਿਆਂ ਸਨ। ਵੀਰ ਜੀ ਤੁਸੀਂ ਹੈਰਾਨ ਹੋਵੋਗੇ ਉਹ ਸਭ ਗੁਰਮੁਖੀ ਲਿਪੀ ਵਿਚ ਹਨ। ਇਹ ਹੱਥ
ਲਿਖਤਾਂ ਅੱਜ ਉਜ਼ਬੇਕਿਸਤਾਨ ਦੇ ਤਾਸ਼ਕੰਦ ਸ਼ਹਿਰ ਦੇ ਅਜਾਇਬ ਘਰ ਵਿਚ ਸੁਰੱਖਿਅਤ ਹਨ। ਇਨ੍ਹਾਂ ਲਿਖਤਾਂ
ਵਿਚ ਤੁਹਾਨੂੰ ਗੀਤਾ ਸਾਰ ਮਿਲਦਾਹੈ। ਫਿਰ ਉਥੇ ਸਿੰਘ ਗਊ ਕਥਾ ਮਿਲਦੀ ਹੈ, ਸ੍ਰੀ ਕ੍ਰਿਸਨ ਅਸਟਕ,
ਸ੍ਰੀ ਨਾਸਕੇਤ ਕੀ ਕਥਾ, ਮਹਾਂਭਾਰਤ, ਅਸ਼ਵਮੇਧ, ਹਨੂਮਾਨ ਨਾਟਕ, ਵਿਚਾਰਮਾਲਾ, ਅਦਭੂੱਤ ਗ੍ਰੰਥ, ਗੋਪੀ
ਚੰਦ, ਪੂਰਨ ਭਗਤ ਕਿਸਾ, ਕਿਸਾ ਹੀਰ ਰਾਂਝਾ, ਕਿਸਾ ਕਾਮਰੂਪ ਕਾਮਲਤਾ, ਆਦਿ ਗ੍ਰੰਥ ਸਭ ਗੁਰਮੁਖੀ ‘ਚ
ਹਨ।
ਬਾਬੂਜੀ ਸੱਚ ਗਲ ਤਾਂ ਇਹ ਹੈ ਕਿ ਤੁਸੀਂ ਪੰਜਾਬੀ ਸਭਿਆਚਾਰ ਤੋਂ ਦੂਰ ਜਾ ਚੁਕੇ ਹੋ, ਤੇ ਸਭਿਆਚਾਰ
ਦਾ ਰਾਜਨੀਤੀਕਰਣ ਹੋ ਗਿਆ ਹੈ।
ਮੋਹਨ ਸਾਹਿਬ- ਪਰ ਗੁਰਮੁਖੀ ਤਾਂ ਸਿੱਖ ਗੁਰੂਆਂ ਨੇ ਹੀ ਘੜੀ ਸੀ?
ਲਿਖਾਰੀ- ਇਹ ਇਕ ਹੋਰ ਵੱਡਾ ਭੁਲੇਖਾ ਕੁਝ ਲੋਕਾਂ ਨੇ ਪਾਇਆ ਸੀ। ਕੋਈ ਵੀ ਲਿਪੀ ਇਕ ਦਿਨ ‘ਚ ਨਹੀਂ
ਘੜੀ ਜਾਂਦੀ। ਲਿਪੀਆਂ ਦਾ ਬੜਾ ਹੋਲੀ ਹੋਲੀ ਵਿਕਾਸ (ੲਵੋਲੁਟੋਿਨ) ਹੁੰਦਾ ਹੈ। ਜਿਵੇਂ ਸੰਸਕ੍ਰਿਤ
ਭਾਰਤੀ ਭਾਸ਼ਾਵਾਂ ਦੀ ਮਾਂ ਹੈ, ਉਸੇ ਤਰਾਂ ਬ੍ਰਹਮੀ ਲਿਪੀ ਉਤਰੀ ਭਾਰਤ ਦੀਆਂ ਲਿਪੀਆਂ ਦੀ ਮਾਂ ਹੈ।
ਇਹ ਆਮ ਸੁਣੀਦਾ ਹੈ ਕਿ ਗੁਰਮੁਖੀ ਗੁਰੂ ਅੰਗਦ ਦੇਵ ਜੀ ਨੇ ਬਣਾਈ ਜੋ ਠੀਕ ਨਹੀਂ ਹੈ ਖੁਦ ਗੁਰੂ ਨਾਨਕ
ਨੇ ਗੁਰਬਾਣੀ ਗੁਰਮੁਖੀ ‘ਚ ਲਿਖੀ ਇਥੋਂ ਤੱਕ ਕਿ ਗੁਰਮੁਖੀ ਦੀ “ਸੀਹਰਫੀ” ਪੱਟੀ ਲਿਖੀ ਦੇ ਨਾਂ ਹੇਠ
ਵੀ ਰਚੀ ਜੋ ਗੁਰੂ ਗ੍ਰੰਥ ਸਾਹਿਬ ‘ਚ ਮੌਜਂੂਦ ਹੈ। ਪਰ ਉਦੋਂ ਪੰਜਾਬ ਦੀ ਲਿਪੀ ਦਾ ਨਾਂ ਗੁਰਮੁਖੀ ਨਹੀਂ
ਸੀ ਇਨੂੰ ਟਾਕਰੀ ਕਿਹਾ ਜਾਂਦਾ ਸੀ ਤੇ ਕਿਤੇ ਸ਼ਾਰਦਾ ਕਿਤੇ ਅਰਧ ਨਾਗਰੀ। ਇਨ੍ਹਾਂ ਜਰੂਰ ਹੋਇਆ ਕਿ
ਫਾਰਸੀ ਦੇ ਅਸਰ ਹੇਠ ਇਸ ਮਰ ਰਹੀ ਲਿਪੀ ਨੂੰ ਗੁਰੂਆਂ ਨੇ ਸੁਰਜੀਤ ਕਰ ਦਿਤਾ।
ਲਿਖਾਰੀ- ਬਾਬੂਜੀ, ਤੁਸੀਂ ਆਪਣੇ ਖਾਤੇ, ਵਹੀਆਂ ਕਾਹਦੇ ‘ਚ ਲਿਖਦੇ ਹੋ?
ਮੋਹਨ ਸਾਹਿਬ- ਅਸੀਂ ਤਾਂ ਜੀ ਅੰਗਰੇਜੀ ‘ਚ ਲਿਖਦੇ ਹਾਂ। ਹਾਂ ਸਾਡੇ ਬਜੁਰਗਾਂ ਵੇਲੇ ਲੰਡਿਆਂ ‘ਚ
ਲਿਖੇ ਜਾਂਦੇ ਸਨ।
ਲਿਖਾਰੀ- ਹੁਣ ਤੁਸੀਂ ਆਪਣੇ ਆਪ ਟਕਾਣੇ ਆ ਗਏ ਹੋ। ਲੰਡੇ ਦਾ ਮਤਲਬ ਹੁੰਦੈ ਜਿਹਦੀ ਪੂਛ ਕੱਟੀ ਹੋਵੇ।
ਤੇ ਪੁਰਾਣੇ ਅਧ ਪੜੇ, ਮੁਨੀਮ ਏਸੇ ਤਰਾਂ ਗੁਰਮੁਖੀ ਦੀ ਪੂਛ ਵੱਡ ਕੇ ਲਿਖਦੇ ਸਨ। ਯਾਨਿ ਲਗਾਂ ਮਾਤਰਾ
ਦੀ ਵਰਤੋਂ ਨਹੀਂ ਸਨ ਕਰਦੇ। ਤੇ ਇਹ ਅੱਖਰ ਐਨ ਗੁਰਮੁਖੀ ਨਾਲ ਮਿਲਦੇ ਹਨ।
ਅੱਜ ਕਾਂਗਰਸ ਦੇ ਪ੍ਰਚਾਰ ਕਾਰਨ ਲੰਡਿਆਂ ਦੀ ਲਗਪਗ ਮੌਤ ਹੀ ਹੋ ਗਈ ਹੈ।
ਮੋਹਨ ਸਾਹਿਬ- ਇਸ ਵਿਚ ਤੁਹਾਡੇ ਅਕਾਲੀਆਂ ਦਾ ਵੀ ਕਸੂਰ ਹੈਗਾ?
ਲਿਖਾਰੀ- ਇਸ ਵਿਚ ਕੋਈ ਸ਼ੱਕ ਨਹੀਂ। ਅਕਾਲੀ ਪ੍ਰਾਪੇਗੰਡੇ ‘ਚ ਫੇਲ ਹਨ। ਇਹ ਸੱਚ ਦਾ ਪ੍ਰਚਾਰ ਕਰ ਨਾ
ਸਕੇ। ਇਤਹਾਸਿਕ ਤੌਰ ਤੇ ਗੁਰਮੁਖੀ ਨੂੰ ਖਤਰੀਆਂ ਦੀ ਲਿਪੀ ਮੰਨਿਆ ਜਾਂਦਾ ਹੈ। ਅੱਜ ਕਿੰਨੇ ਕੁ ਖਤਰੀ
ਇਸ ਨਾਲ ਲਗਾਵ ਰਖਦੇ ਹਨ?
ਮੋਹਨ ਸਾਹਿਬ- ਤੁਸੀਂ ਸੱਚੇ ਲਗਦੇ ਹੋ। ਅਸੀਂ ਵੀ ਖਤਰੀ ਹੀ ਸਾਡੀ ਗੋਤ ਛਾਛੀ ਹੈ।
ਲਿਖਾਰੀ- ਖੁਸ਼ਕਿਸਮਤੀ ਨਾਲ ਪੰਜਾਬ ਦੀਆਂ ਲਿਪੀਆਂ ਦਾ ਇਤਹਾਸ ਬੜਾ ਸਪੱਸ਼ਟ ਤੌਰ ਤੇ ਮਿਲਦਾ ਹੈ। ਅੱਜ
ਤੋਂ 1000 ਸਾਲ ਪਹਿਲਾਂ ਮਹਿਮੂਦ ਗਜਨਵੀਂ ਨੇ ਜਦ ਭਾਰਤ ਤੇ ਹਮਲੇ ਕੀਤੇ ਤਾਂ ਉਸ ਨਾਲ ਇਕ ਲਿਖਾਰੀ
ਅਲਬੂਰਨੀਵੀ ਆਇਆ ਸੀ ਜਿਸ ਨੇ ਇਲਾਕੇ ਵਿਚ ਪ੍ਰਚਲਿਤ ਲਿਪੀਆਂ ਦਾ ਵਿਸਥਾਰ ਅਪਣੀ ਕਿਤਾਬ “ਉਲ ਹਿੰਦ”
ਵਿਚ ਦਿਤਾ ਹੈ। ਫਿਰ ਬੈਜਨ, ਕਾਂਗੜਾ, ਪਿੰਜੋਰ ਆਦਿ ਵਿਚ ਗੁਰਮੁਖੀ ਜਾਂ ਟਾਕਰੀ ਲਿਪੀ ਦੇ ਪੁਰਾਤਨ
ਸ਼ਿਲਾਲੇਖ ਮਿਲਦੇ ਹਨ।
ਮੋਹਨ ਸਾਹਿਬ- ਪਰ ਕੁਝ ਵੀ ਹੋਵੇ ਹਿੰਦੀ ਬੜੀ ਵਿਸਤ ਬੋਲੀ ਹੈ?
ਲਿਖਾਰੀ- ਹਿੰਦੀ ਤੋਂ ਆਪਣੀ ਮੁਰਾਦ ਸ਼ਾਇਦ ਦੇਵਨਾਗਰੀ ਲਿਪੀ ਤੋਂ ਹੈ। ਸ਼ਾਇਦ ਇਹ ਵੀ ਆਪ ਜੀ ਨੂੰ ਪਤਾ
ਨਹੀਂ ਕਿ ਗੁਰਮੁਖੀ ਦੇਵਨਾਗਰੀ ਤੋਂ ਜਿਆਦਾ ਪੁਰਾਣੀ ਹੈ। ਕੀਹ ਤੁਹਾਨੂੰ ਪਤਾ ਹੈ ਕਿ ਖੁਦ ਪੰਜਾਬੀ
ਦਾ ਸਾਹਿਤ ਹਿੰਦੀ ਨਾਲੋਂ ਜਿਆਦਾ ਪੁਰਾਣਾ ਹੈ?
ਮੋਹਨ ਸਾਹਿਬ- ਪਰ ਸਾਡੇ ਸਾਰੇ ਧਾਰਮਿਕ ਗ੍ਰੰਥ ਹਿੰਦੀ ‘ਚ ਹੀ ਹਨ।
ਲਿਖਾਰੀ- ਇਸ ਵਿਚ ਪੰਜਾਬੀ ਹਿੰਦੂਆਂ ਦਾ ਦੋਸ਼ ਹੈ। ਜਿੰਨਾਂ ਨੇ ਕਿਸੇ ਦੇ ਭੜਕਾਉਣ ਵਿਚ ਆ ਕੇ ਆਪਣੀ
ਬੋਲੀ ਹੀ ਤਿਆਗ ਦਿਤੀ। ਕੀਹ ਮਦਰਾਸੀ, ਗੁਜਰਾਤੀ, ਬੰਗਾਲੀ, ਮਰਾਠੀ, ਕਨੜ੍ਹ ਲੋਕ ਹਿੰਦੂ ਨਹੀਂ ਹਨ?
ਉਨਾਂ ਤਾਂ ਸਭ ਨੇ ਆਪਣੀ ਆਪਣੀ ਬੋਲੀ ਸਾਂਭ ਰੱਖੀ ਹੈ।
ਮੋਹਨ ਸਾਹਿਬ- ਮੈਂ ਤਾਂ ਸਮਝਦਾ ਹਾਂ ਕਿ ਇਸ ਵਿਚ ਸਭ ਤੋਂ ਵੱਧ ਦੋਸ਼ ਤੁਹਾਡਾ ਲਿਖਾਰੀਆਂ ਦਾ ਹੈ,
ਜਿੰਨਾਂ ਇਸ ਸੱਚ ਨੂੰ ਪ੍ਰਚਾਰਿਆ ਨਾ।
ਲਿਖਾਰੀ- ਹਾਂ ਇਥੇ ਮੈ ਤੁਹਾਡੇ ਨਾਲ ਸਹਿਮਤ ਹਾਂ Ð
Ð
|