Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਦਰਿਆਵਾਂ ਨੂੰ ਜੋੜਨ ਦੇ ਫਾਇਦੇ
 ਇਤਿਹਾਸਕ ਹਵਾਲਿਆਂ ਦੇ ਸੰਦਰਭ ‘ਚ

ਭਾਰਤ ਝੁਨਝੁਨਵਾਲਾ
ਸੁਪਰੀਮ ਕੋਰਟ ਨੇ ਜਿਹੜਾ ਦਰਿਆਵਾਂ ਨੂੰ ਜੋੜਨ ਤੇ ਜਿਹੜਾ ਇਤਹਾਸਕ ਫੈਂਸਲਾ ਦਿਤਾ ਹੈ ਮੁਤਾਬਿਕ ਮੁਲਕ ਦੇ ਸਾਰੇ ਦਰਿਆਵਾਂ ਨੂੰ 2016 ਈਸਵੀ ਤੱਕ ਆਪਸ ਵਿਚ ਗੰਢੇ ਜਾਣਗੇ। ਉਧਰ ਵਾਤਾਵਰਣ ਪ੍ਰੇਮੀ ਤੇ ਹੋਰ ਵਿਰੋਧ ਵਿਚ ਉਠ ਖਲੋਤੇ ਹਨ। ਇਨ੍ਹਾਂ ਵਿਰੋਧਾਂ ਵਿਚ ਦਮ ਤੇ ਦਲੀਲ ਹੈ ਹੀ ਪਰ ਆਓ ਵੇਖੀਏ ਵਿਸ਼ਵ ਪੱਧਰ ਤੇ ਕੀਹ ਸਥਿਤੀ ਹੈ।
ਅੱਜ ਤੋਂ ਵੀ 3500 ਸਾਲ ਪਹਿਲਾਂ ਚੀਨ ਨੇ 1794 ਕਿਲੋ ਮੀਟਰ ਲੰਮੀ ਨਹਿਰ ਬਣਾਈ ਜਿਹੜੀ ਉਤਰ ਵਿਚ ਬੀਜਿੰਗ ਤੋਂ ਸ਼ੁਰੂ ਹੋ ਕੇ ਦੱਖਣ ਵਿਚ ਹੰਗਜੂ ਤੱਕ ਕਈ ਦਰਿਆਵਾਂ ਜਿਵੇਂ ਹੈਰ, ਪੀਲਾ, ਰੂਆਹੈ, ਯੰਗਜੀ, ਤੇ ਕੈਨਟਾਂਗ ਨੂੰ ਜੋੜੀਦੀ ਹੋਈ ਲੰਘ ਗਈ। ਨਹਿਰ ਦੀ ਪੁਟਾਈ ਕੋਈ 1500 ਸਾਲ ਈਸਾ ਪੂਰਵ ਸ਼ੁਰੂ ਹੋਈ ਤੇ ਬਾਅਦ ਵਿਚ ਸਤਵੀਂ ਤੇ ਤੇਹਰਵੀਂ ਸ਼ਤਾਬਦੀ ਵਿਚ ਇਨਾਂ ਦਰਿਆਵਾਂ ਨੂੰ ਜੋੜਿਆ ਤੇ ਭਾਲ ਕੱਢੀ। 17 ਵੀਂ ਸ਼ਤਾਬਦੀ ਦਰਮਿਆਨ ਇਹ ਨਹਿਰ ਹੀ ਆਵਾਜਾਈ ਦਾ ਮੁੱਖ ਸਾਧਨ ਬਣੀ।
ਖੁਦਾਈ ਕਰਨ ਤੇ ਕੋਈ 8 ਡੁੱਬੇ ਹੋਏ ਜਹਾਜ ਵੀ ਮਿਲੇ ਹਨ ਇਨਾਂ ‘ਚ ਇਕ ਤਾਂ 24 ਮੀਟਰ ਲੰਮਾਂ ਹੈ, ਅਤੇ ਪੱਥਰ ਦੀ ਚਿਣਾਈ ਤੋਂ ਬਣਿਆ ਇਕ ਪੱਤਣ ਵੀ ਮਿਲਿਆ ਹੈ ਜਿਹੜੇ ਕਿ ਸੁੰਗ ਰਾਜਘਰਾਨੇ ਨਾਲ ਸੰਬੰਧਤ ਹਨ। 2800 ਸਾਲਾਂ ਤੱਕ ਇਹ ਨਹਿਰ ਕਈ ਵਾਰ ਚਾਲੂ ਅਤੇ ਕਈ ਵਾਰ ਬੰਦ ਰਹੀ। ਪ੍ਰੋਫੈਸਰ ਰੂਚ ਕਿਮੋਰ ਨੇ ਸੁਏਜ਼ ਨਹਿਰ ਜਿਹੜੀ ਕਿ ਲਾਲ ਸਾਗਰ ਨੂੰ ਮੈਡੀਟਰੇਨੀਅਨ ਨਾਲ ਜੋੜਦੀ ਹੈ, ਦੇ ਬਣਨ ਕਰਕੇ ਆਲੇ ਦੁਆਲੇ ਤੇ ਪੈਣ ਵਾਲੇ ਪ੍ਰਭਾਵ ਦਾ ਅਧਿਅਨ ਕੀਤਾ । ਉਸ ਨੇ ਦੇਖਿਆ ਕਿ ਪਹਿਲੇ 50 ਸਾਲਾਂ ਵਿਚ ਇਨ੍ਹਾਂ ਦੋ ਸਮੁੰਦਰਾਂ ਨੂੰ ਜੋੜਨ ਕਰਕੇ ਐਂਵੇ ਦਰਮਿਆਨਾ ਜਿਹਾ ਅਸਰ ਹਿਜਰਤ ਤੇ ਪਿਆ। ਪਰ ਬਾਅਦ ਵਿਚ ਇਸਦਾ ਰੁਝਾਨ ਵੇਖਿਆ ਤੇ ਹਿਜਰਤ ਉੱਤਰ ਵਾਲੇ ਪਾਸੇ ਜਿਆਦਾ ਹੋ ਗਈ। ਲਾਲ ਸਾਗਰ ਦੀਆਂ ਮੱਛੀਆਂ ਦੀਆਂ ਕੁਝ ਖਾਸ ਜਿਣਸਾਂ ਜਿਵੇਂ ਬਕਰੀਮੀਨਾਂ ਜਾਂ ਕਿਰਲੀਮੀਨਾਂ ਜਦੋਂ ਮੈਡੀਟੀਰੇਨੀਅਨ ਵਿਚ ਵਧੀਆਂ ਫੁਲੀਆਂ ਤਾਂ ਉਨ੍ਹਾਂ ਨੇ ਲਾਲ ਮੁਲਲਟ ਤੇ ਹੇਕ ਨਾਂ ਦੀਆਂ ਮੱਛੀਆਂ ਨੂੰ ਪਰੇ ਧੱਕ ਦਿਤਾ।
ਮੰਗੋਲੀਆਂ ਤੋਂ ਨਿਕਲਣ ਵਾਲਾ 4248 ਕਿਲੋਮੀਟਰ ਲੰਮਾ ਇਰਤਾਈਸ਼ ਦਰਿਆ ਚੀਨ, ਕਾਜ਼ਾਕਿਸਤਾਨ ਤੇ ਰੂਸ ਥਾਵੀਂ ਲੰਘਦਾ ਹੈ। ਚੀਨ ਦੇ ਕੌਮੀ ਤੇਲ ਮਹਿਕਮੇ ਨੇ ਕਾਜ਼ਾਕਿਸਤਾਨ ਨਾਲ ਇਕ ਅਹਿਦ ਕਰ ਲਿਆ ਹੈ ਕਿ ਉਹ ਕਾਜਾਕਿਸਤਾਨ ਤੋਂ ਤੇਲ ਖਰੀਦੇਗਾ ਤੇ ਇਸ ਦੇ ਏਵਜ ਵਿਚ ਕਾਜ਼ਾਕਿਸਤਾਨ ਦਰਿਆ ਦਾ 20 ਪ੍ਰਤੀਸ਼ਤ ਪਾਣੀ ਚੀਨ ਨੂੰ ਵਰਤਨ ਦੇਵੇਗਾ। ਕੁਝ ਹੀ ਚਿਰ ਪਹਿਲਾਂ ਚੀਨ ਨੇ ਇਰਤਾਈਸ਼ ਨੂੰ ਕਰਾਮੇ ਨਾਲ ਜੋੜਦੀ ਇਕ ਨਹਿਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਨਹਿਰ 300 ਕਿਲੋਮੀਟਰ ਲੰਮੀ ਤੇ 22 ਮੀਟਰ ਚੋੜੀ ਹੋਵੇਗੀ। ਸੋ ਦੋਨਾਂ ਮੁਲਕਾਂ ਨੇ ਇਕ ਕਿਸਮ ਦਾ ਸੌਦਾ ਕਰ ਲਿਆ ਹੈ।
ਹੋਰ ਦੇਖੋ, ਪਨਾਮਾ ਨਹਿਰ ਏਸੇ ਤਰਾਂ ਸਮੁੰਦਰਾਂ ਨੂੰ ਜੋੜਦੀ ਹੈ ਪਰ ਨਹਿਰ ਵਿਚ ਪਾਣੀ ਦਰਿਆ ਦਾ ਪਾਇਆ ਗਿਆ ਹੈ ਤੇ ਦੋਨਾਂ ਸਿਰਿਆਂ ਤੇ ਪਾਣੀ ਬੰਨਿਆ ਹੋਇਆ ਹੈ। ਪਨਾਮਾ ਪ੍ਰਾਣੀ ਦਰਿਆਈ ਪਾਣੀ ਤੇ ਨਿਰਭਰ ਕਰਦੀ ਹੈ। ਖੁਸ਼ਕ ਰੁਤਾਂ ਪਾਣੀ ਦੀ ਹੋਣ ਵਾਲੀ ਕਮੀ ਨੂੰ ਇਕ ਝੀਲ ਰਾਹੀਂ ਪੁਰਾ ਕੀਤਾ ਜਾਂਦਾ ਹੈ। ਤਾਂ ਕਿ ਨਿਕਲਣ ਵਾਲੇ ਸਮੁੰਦਰੀ ਜਹਾਜਾਂ ਨੂੰ ਵਾਜ਼ਬ ਡੁਘਾਈ ਮਿਲ ਸਕੇ। ਸੋ ਇਹ ਝੀਲ ਵੇਲੇ ਕੁਵੇਲੇ ਪਨਾਮਾ ਦਾ ਕੰਮ ਸਾਰਦੀ ਹੈ। ਜੰਗਲਾਂ ਦੀ ਕਟਾਈ ਤੇ ਅਨਿਸਚਤ ਖੇਤੀਬਾੜੀ ਨੇ ਝੀਲ ਦਾ ਭਰਨਾ ਵੀ ਅਨਿਸਚਿਤ ਕਰ ਦਿਤਾ ਹੈ।
ਕਿਨਾਰੇ ਖੁਰ ਖੁਰ ਕੇ ਝੀਲ ਦਾ ਕਾਫੀ ਹਿੱਸਾ ਭਲ ਨਾਲ ਭਰ ਗਿਆ ਹੈ। ਜਿਸ ਕਰਕੇ ਪਾਣੀ ਦੀ ਭਰਤੀ ਘੱਟ ਹੁੰਦੀ ਹੈ। ਇਨਾਂ ਕਾਰਨਾਂ ਕਰਕੇ ਪਨਾਮਾ ਨਹਿਰ ਦੀ ਵਰਤੋਂ ਤੇ ਕਿਸਮ ਦਾ ਸਵਾਲੀਆ ਨਿਸ਼ਾਨ ਲਗਦਾ ਜਾ ਰਿਹਾ ਹੈ।
ਭਾਰਤ ਦੇ ਦਰਆਿਵਾਂ ਦੇ ਗੰਢਣ ਦੇ ਮਸਲੇ ਨੂੰ ਅਸੀਂ ਊਕਤ ਪਿਛੋਕੜ ਰਾਹੀਂ ਦੇਖ ਸਕਦੇ ਹਾਂ। ਬੜਾ ਸਪਸ਼ਟ ਹੈ ਕਿ ਸੁਏਜ ਨਹਿਰ ਤੇ ਆਸਵਾਨ ਡੈਮ ਤੇ ਬੜੀ ਵੱਡੀ ਲਾਗਤ ਆਈ ਸੀ, ਪਰ ਇਹ ਵੀ ਸੱਚ ਹੈ ਕਿ ਅੱਜ ਅਸੀਂ ਇਨਾਂ ਦੀ ਕੀਮਤ ਦਾ ਅੰਦਾਜਾ ਹੀ ਨਹੀਂ ਲਾ ਸਕਦੇ। ਦੇਖਿਆ ਜਾਵੇ ਤਾਂ ਇਨਸਾਨ ਦਾ ਹਰ ਕਾਰਜ਼ ਕੁਦਰਤ ਦੇ ਨਿਜਾਮ ਵਿਚ ਦਖਲ ਅੰਦਾਜੀ ਹੈ। ਕੀ ਜੰਗਲ ਉਗਾਉਣੇ ਕੁਦਰਤ ਦੇ ਬਣਾਏ ਡੀਜਾਈਨ ਵਿਚ ਪੱਨ ਤੋੜ ਨਹੀਂ ਹੈ? ਦੇਖਣਾ ਇਹ ਚਾਹੀਦਾ ਹੈ ਕਿ ਕਿਸੇ ਤਬਦੀਲੀ ਨਾਲ ਇਨਸਾਨੀ ਤਰੱਕੀ ਹੁੰਦੀ ਹੈ ਜਾਂ ਨਹੀਂ।
ਇਹ ਕੀਹ ਹੋਇਆ: ਅਖੇ ਬਕਰੀਮੀਨਾ ਨੇ ਮੁਲਟਮੱਛੀ ਨੂੰ ਦੁੜਾ ਦਿਤਾ ਹੈ? ਦੇਖਣਾ ਤਾਂ ਇਹ ਚਾਹੀਦਾ ਹੈ ਕਿ ਅਜਿਹੀ ਹਿਜਰਤ ਨਾਲ ਕੀਹ ਨੁਕਸਾਨ ਜਾਂ ਫਾਇਦੇ ਹੋਏ ਹਨ। ਦਰਿਆਈ ਗੰਢਾ ਪਾਉਣ ਨਾਲ ਨਿਸ਼ਚਿਤ ਤੌਰ ਤੇ ਵਾਤਾਵਰਣ ਵਿਚ ਤਬਦੀਲੀਆਂ ਆਉਣਗੀਆਂ। ਇਹ ਗੱਲ ਦੇ ਸਬੂਤ ਮਿਲਦੇ ਹਨ ਕਿ ਚੀਨ ਦੀ 1800 ਕਿਲੋਮੀਟਰ ਲੰਮੀ ਨਹਿਰ 3000 ਸਾਲਾਂ ਤੱਕ ਚਲਦੀ ਰਹੀ। ਜਦ ਕਿ ਅਜਿਹੀ ਨਹਿਰ ਸਿਰਫ. ਆਵਾਜਾਈ ਦੇ ਪੱਖੋਂ ਹੀ ਫਾਇਦੇਮੰਦ ਰਹੀ ਹੋਵੇ, ਤਾਂ ਅੱਜ ਦਰਿਆਈ ਗੰਢਾਂ ਨਾਂ ਕਿਹੜੀ ਆਫਤ ਆ ਜਾਉ। ਠੀਕ ਹੈ ਨਾ ਕਿਤੇ ਪਾਨੀ ਨੂੰ 2860 ਮੀਟਰ ਉਚਾ ਚੁੱਕਣਾ ਪਊ, ਪਰ ਜਰਾ ਸੋਚੋ ਅਜਿਹੀ ਚੁਕ ਨਾਲ ਫਾਇਦੇ ਕਿੰਨੇ ਹੋਣਗੇ।
ਨਹਿਰਾਂ ਤੇ ਡੈਮਾਂ ਖਾਤਰ ਬਣਨ ਵਾਲੇ ਛੋਟੇ ਮੋਟੇ ਤਲਾਂ ਤੇ ਝੀਲਾਂ ਤੇ ਸਵਾਲੀਏ ਨਿਸ਼ਾਨ ਵੀ ਲਾਉਣ ਜਾਇਜ ਨਹੀਂ ਹਨ। ਇਹ ਤਾਂ ਸਗੋਂ ਇਕ ਦੂਸਰੇ ਦੇ ਪੂਰਕ ਹਨ। ਛੋਟੇ ਤਲਾਅ ਪਾਣੀ ਜੀਰ ਜਾਂਦੇ ਹਨ ਤੇ ਸਗੋਂ ਧਰਤੀ ਥੱਲੇ ਪਾਣੀ ਦੀ ਸਤਾਅ ਨੂੰ ਉਚਾ ਚੁੱਕਾ ਦਿੰਦੇ ਹਨ। ਤੇ ਫਿਰ ਉਹ ਪਾਣੀ ਵੱਡੇ ਡੈਮਾਂ ਨੂੰ ਚਲਾ ਜਾਂਦਾ ਹੈ। ਤੇ ਇਸ ਪ੍ਰਕਾਰ ਮੁਲਕ ਦਾ ਪਾਣੀ ਦਾ ਖਜਾਨਾ ਵੱਧ ਜਾਂਦਾ ਹੈ ਜਿਸਨੇ ਸਮੁੰਦਰ ‘ਚ ਰੁੜ ਜਾਣਾ ਸੀ।
ਅੱਜ ਚੀਨ ਤੇ ਕਜਾਕਿਸਤਾਨ ਨੇ ਸੌਦਾ ਕੀਤਾ ਹੈ। ਕੀਹ ਮੁਸ਼ਕਲ ਅਜਿਹਾ ਲੈਣਾ ਦੇਣਾ ਬਿਮਰ ਤੇ ਅਸਾਮ ਜਾਂ ਮਹਾਂਰਾਸ਼ਟਰ ਤੇ ਕਰਨਾਟਕ ਜਾਂ ਹਿੰਦੁਸਤਾਨ ਜਾਂ ਬੰਗਲਾਦੇਸ਼ ਜਾਂ ਕਿਸੇ ਹੋਰ ਨਾਲ ਕਿਓਂ ਨਹੀਂ ਹੋ ਸਕਦਾ। 90 ਸਾਲ ਪੁਰਾਣੀ ਪਨਾਮਾ ਨਹਿਰ ਵਾਸਤੇ ਅੱਜ ਖਤਰਾ ਪੈਦਾ ਹੋ ਗਿਆ ਹੈ ਪਰ ਇਸ ਵਾਸਤੇ ਅੱਜ ਖਤਰਾ ਪੈਦਾ ਹੋ ਗਿਆ ਹੈ ਪਰ ਇਸ ਵਾਸਤੇ ਨਾਕਸ ਪ੍ਰਬੰਧ ਜੁੰਮੇਵਾਰ ਹੈ। ਨਹਿਰ ਦਾ ਦੇਸ਼ ਨਹੀਂ।
ਜਰੂਰਤ ਹੈ ਕਿ ਦਰਆਵਾਂ ਨੂੰ ਗੰਢਣ ਦੇ ਮਸਲੇ ਨੂੰ ਜੱਬਾਤਾਂ ਤੋਂ ਉਪਰ ਉੱਠ ਕੇ ਵਿਚਾਰਨ ਦੀ। ਸਾਨੂੰ ਆਰਥਿਕ, ਸਭਿਆਚਾਰਕ ਜਾਂ ਆਲੇ ਦੁਆਲੇ ਸਬੰਧੀ ਜੋ ਫਾਇਦੇ ਜਾਂ ਨੁਕਸਾਨ ਹੋਣ ਦੀ ਸੰਭਾਵਨਾ ਹੈ ਉਸ ਤੇ ਵਿਚਾਰ ਕਰਨਾ ਹੋਵੇਗਾ। ਪਰ ਇਹ ਫੈਂਸਲਾ ਕਰ ਲੈਣਾ ਕਿ ਦਰਿਆਵਾਂ ਦਾ ਜੋੜਨਾਂ ਗਲਤ ਹੈ, ਠੀਕ ਨਹੀਂ।Ð

free hit
counter