Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਸਚਮੁਚ ਅੰਗਰੇਜ਼ ਸਾਥੋਂ ਚੰਗੇ ਨੇ
ਕਿਓ ਅਸਾਂ ਹਿਸਾਬ ਦਾ ਸਿਫਰ ਨਹੀ ਦੱਤਾ?



#ਅਖੌਤੀ 33 ਕਰੋੜ ਦੇਵਤਿਆਂ, ਰੰਗ ਬਰੰਗੇ ਸਾਧੂ ਸੰਤਾਂ, ਪੰਡਤਾਂ, ਮਹਾਂ ਪੰਡਤਾਂ, ਜੋਤਸ਼ੀਆਂ, ਪੀਰਾਂ ਫਕੀਰਾਂ ਦੀ ਮੋਜੂਦਗੀ ਦੇ ਬਾਵਜੂਦ ਭਾਰਤੀ ਉਪ ਮਹਾਂਦੀਪ ਵਿਚ ਪਾਪ ਤੇ ਝੂਠ ਯੂਰਪ, ਅਮਰੀਕਾ ਤੇ ਦੂਰ ਪੂਰਬ ਨਾਲੋਂ ਕਿਤੇ ਜਿਆਦਾ ਹੈ। ਸੋ ਜੋ ਕੁਝ ਸਿੱਖ ਧਰਮ ਦੇ ਉਪਦੇਸ਼ ਹਨ ਉਨਾਂ 'ਚੋਂ ਬਹੁਤਿਆਂ ਤੇ ਪੱਛਮ ਵਿਚ ਪਾਲਣਾ ਪਹਿਲਾਂ ਹੀ ਹੋ ਰਹੀ ਹੈ ਜਿਸ ਕਰਕੇ ਗੁਰੂ ਨਾਨਕ ਦੇ ਸਿਧਾਂਤ ਦੇ ਪੱਛਮ ਵਿਚ ਫੈਲਣ ਦੇ ਵੱਡੇ ਅਸਾਰ ਨਜਰ ਆ ਰਹੇ ਹਨ।
ਅੰਗਰੇਜਾਂ ਦੀਆਂ ਖੇਡਾਂ ਵੇਖੋ ਬਰਫ ਤੇ ਤਿਲਕਣਾ (ਸਕੀਇੰਗ) ਦੀ ਖੇਡ ਵਿਚ ਕਿਵੇਂ ਉਚੀ ਪਹਾੜੀ ਤੋਂ ਹੀ ਛਾਲ ਮਾਰ ਦਿੰਦੇ ਹਨ। ਕਈ ਮਰਦੇ ਵੀ ਹੈਨ। ਪਰ ਇਨਾਂ ਦੀ ਚਮੜੀ 'ਚ ਡਰ ਭੌਅ ਤਾਂ ਹੈ ਹੀ ਨਹੀਂ। ਫਿਰ ਕਾਰਾਂ ਦੀ ਦੌੜ (ਰੇਸ) ਵੇਖ ਲਓ। 250 - 300 ਕਿਲੋ ਮੀਟਰ ਫੀ ਘੰਟੇ ਤਕ ਦੁੜਾ ਦਿੰਦੇ ਹਨ। ਅਕਸਰ ਐਕਸੀਡੈਂਟ ਹੋ ਜਾਂਦੇ ਹਨ। ਟੀ ਵੀ ਤੇ ਬਕਾਇਦਾ ਦੇਖਾਇਆ ਜਾਂਦਾ ਹੈ, ਕਿਵੇਂ ਕਾਰ ਪੁਰਜਾ ਪੁਰਜਾ ਹੋਈ ਹਵਾ ਵਿਚ ਖਿਲਰ ਹੀ ਹੁੰਦੀ ਹੈ। ਖਿਡਾਰੀ ਸਰੀਰ ਛੱਡ ਜਾਂਦਾ ਹੈ। ਉਸਦੀ ਮੌਤ ਦਾ ਅਫਸੋਸ ਕਰਨ ਦੇ ਬਿਜਾਏ ਇਹ ਲੋਕ ਉਸ ਦੀ ਮੌਤ ਦੇ ਕਾਰਨਾਂ ਨੂੰ ਲੱਭਣ ਤੁਰ ਪੈੌਂਦੇ ਹਨ।
ਹੋਰ ਤੇ ਹੋਰ ਸਮੁੰਦਰ ਦੀਆਂ ਲਹਿਰਾਂ ਤੇ ਹੀ ਤਰੀ ਜਾਂਦੇ ਹਨ। ਕੋਈ ਦੇਖੋ ਪਲਾਕੀ ਮਾਰ ਜਾ ਭੂਤਰੇ ਹੋਏ ਸਾਨ੍ਹ ਤੇ ਚੜ ਸਵਾਰੀ ਦਾ ਖੌਫਨਾਕ ਆਨੰਦ ਮਾਣਦਾ। ਸਾਨ੍ਹ ਉਨੂੰ ਚੁਕ ਚੁੱਕ ਮਾਰਦਾ ਹੈ, ਸਿੰਗ ਖੁਭਾ ਦਿੰਦਾ ਹੈ। ਸਵਾਰ ਮਰ ਵੀ ਜਾਂਦੇ ਹਨ ਇਹ ਲੋਕ ਫਿਰ ਵੀ ਬਾਜ ਨਹੀਂ ਆਉਂਦੇ।
ਟੀ ਵੀ ਦਾ ਡਿਸਕਵਰੀ ਚੈਨਲ ਦੇਖੋ। ਦੀਵਾਨੇ ਫੋਟੋਗਰਾਫਰ ਮਹੀਨਿਆਂ ਛੁਪ ਕੇ ਇੰਤਜਾਰ ਕਰਦੇ ਰਹਿੰਦੇ ਹਨ ਕਿਸੇ ਜਾਨਵਰ ਦੇ ਜੀਵਨ ਦੇ ਅਲੱਗ ਅਲੱਗ ਪਹਿਲੂਆਂ ਨੂੰ ਫਿਲਮਾਉਣ ਲਈ। ਕਦੀ ਕਿਸੇ ਬਾਂਦਰ ਦੇ ਜੀਵਨ ਤੇ ਫਿਲਮ ਬਣ ਰਹੀ ਤੇ ਕਦੀ ਕੀੜੇ ਮਕੌੜੇ, ਪੰਛੀ ਜਾਂ ਆਦਮ ਖੋਰ ਸ਼ਾਰਕ ਮੱਛੀਆਂ ਤੇ ।
ਸਾ ਨੂੰ  ਭੁਲਣਾ ਨਹੀ ਚਾਹੀਦਾ ਜੋ ਅਜ ਦੇ ਤਕਨੀਕੀ ਯੁਗ ਵਿਚ ਆਪਾਂ ਸੌਖ ਭਰਿਆ ਜੀਵਨ ਜੀ ਰਹੇ ਹਾਂ ਇਹ ਸਭ ਇਨ੍ਹਾ ਸਿਰ ਫਿਰੇ ਅੰਗਰੇਜਾਂ ਦੀ ਬਦੌਲਤ ਹੀ।
ਗੁਰੂ ਨਾਨਕ ਦਾ ਫਲਸਫਾ ਪਹਿਲੋਂ ਬੰਦੇ ਦੇ ਅੰਦਰ ਮੌਤ ਦਾ ਖੌਫ ਕੱਢਣ ਦੀ ਗਲ ਕਰਦਾ ਦਲੀਲ ਹੈ ਕਿ ਜਦੋਂ ਇਕ ਦਿਨ ਚਲੇ ਹੀ ਜਾਂਣਾ ਹੈ ਤਾਂ ਕਾਹਦਾ ਡਰ। ''ਜਾ ਰਹਿਣਾ ਨਾਹੀ ਐਤ ਜਗੁ ਤਾ ਕਾਇਤ ਗਾਰਬ ਹੰਢੀਏ।''ਲੋਕ ਜੋ ਮੌਤ ਤੋਂ ਬੇਖੌਫ ਹੋ ਚਲ ਤੁਰਦੇ ਹਨ, ਸੱਚ ਮੁੱਚ ਇਹ ਲੋਕ ਹੀ ਦੁਨੀਆਂ ਨੂੰ ਕੁਝ ਦੇ ਜਾਂਦੇ ਹਨ।
ਅਜ ਜੀਵਨ ਦਾ ਕੋਈ ਖੇਤਰ ਲੈ ਲਓ ਉਹ ਇਨਾਂ ਯੂਰਪੀਨ ਅੰਗਰੇਜਾਂ ਦੇ ਸਿਰ ਤੇ ਹੀ ਖੜਾ ਹੈ। ਕਿਤੇ ਕਿਸੇ ਏਸ਼ੀਅਨ ਬੰਦੇ ਦਾ ਨਾਂ ਨਹੀਂ ਆਉਂਦਾ। ਲਗਪਗ 100% ਖੋਜਾਂ ਅੰਗਰੇਜਾਂ ਨੇ ਹੀ ਕੀਤੀਆਂ ਹਨ। ਏਨਾਂ ਦੀਆਂ ਕੀਤੀਆਂ ਖੋਜਾਂ ਦੇ ਜੇ ਅਸਾਂ ਸਿਰਫ ਖੇਤਰਾਂ ਦੇ ਨਾਂ ਹੀ ਲਿਖਣੇ ਸ਼ੁਰੂ ਕਰ ਦਈਏ ਤਾਂ ਇਹ ਮੈਗਜੀਨ ਦੇ ਪੰਨੇ ਘੱਟ ਪੈ ਜਾਣਗੇ। ਆਪਣੇ ਆਲੇ ਦੁਆਲੇ ਝਾਤੀ ਮਾਰੋ। ਕਿਵੇਂ ਤੁਸੀਂ ਅੰਗਰੇਜ ਦੀ ਬਦੌਲਤ ਜੀ ਰਹੇ ਹੋ।
ਕੱਟੜ ਆਰ ਐਸ ਐਸ ਦਾ ਅਨੁਆਈ ਸਾਡਾ ਇਕ ਪ੍ਰੇਮੀ ਲਿਖਾਰੀ ਚਮਨ ਲਾਲ ਕੋਰਪਾਲ ਹੈ। ਇਕ ਵੇਰਾਂ ਉਹ ਅੰਗਰੇਜਾਂ ਨੂੰ ਗਾਲਾਂ ਕੱਢ ਰਿਹਾ ਸੀ। ਅਖੇ ਅੰਗਰੇਜਾਂ ਨੇ ਭਾਰਤ ਨੂੰ ਬਰਬਾਦ ਕਰ ਦਿੱਤਾ। ਅਸੀਂ ਉਠ ਕੇ ਪੱਖਾ ਬੰਦ ਕਰ ਦਿਤਾ। ਕੋਰਪਾਲ ਨੇ ਕਿਹਾ, ''ਯਾਰ ਚੱਲਣ ਦੇ ਗਰਮੀ ਬੜੀ ਏ।'' ਅਸਾਂ ਕਿਹਾ ਕਿ ਅੰਗਰੇਜਾਂ ਦੀ ਕਾਢ ਹੈ ਅਪਾਂ ਕੋਈ ਭਾਰਤੀ ਚੀਜ ਵਰਤੀਏ। ਫਿਰ ਉਸ ਨੂੰ ਯਾਦ ਦੁਆਇਆ ਕਿ ਜਿਹੜੀ ਸਿੰਥੈਟਕ ਕਪੜੇ ਦੀ ਉਸ ਪੈਂਟ ਪਾਈ ਹੋਈ ਹੈ ਉਹ ਵੀ ਲਾਹ ਦੇਵੇ। ਜਿਸ ਮਕਾਨ ਵਿਚ ਬੈਠੇ, ਉਹ ਅੰਗਰੇਜਾਂ ਵਿਕਸਤ ਕੀਤੇ ਸੀਮੈਂਟ ਦਾ ਬਣਿਆ ਹੈ। ਜਿਸ ਕੁਰਸੀ ਤੇ ਬੈਠੇ ਉਸ ਦੀ ਸੀਟ ਪਲਾਸਟਿਕ ਦੀ ਨਿਵਾਰ ਦੀ ਹੈ ਜਿਸ ਪਲਾਸਟਕ ਨੂੰ ਅੰਗਰੇਜਾਂ ਬਣਾਇਆ। ਜਿਹੜੀ ਤੂੰ ਅਖਬਾਰ ਰੋਜ ਚਾਅ ਨਾਲ ਪੜਦੈ ਉਹ ਵੀ ਅੰਗਰੇਜਾਂ ਦੇ ਬਣਾਏ ਪ੍ਰੈਸ ਤੇ ਛਪੀ ਹੈ ਤੇ ਕਾਗਜ ਵੀ ਅਮੂਮਨ ਬਾਹਰ ਦਾ ਹੀ ਹੁੰਦਾ ਹੈ। ਅਸਾਂ ਵੀਰ ਨੂੰ ਬੇਨਤੀ ਕੀਤੀ ਕਿ ਸਿਵਾਏ ਦੁੱਧ ਤੇ ਆਪ ਦੇ ਘਰ ਕੋਈ ਚੀਜ ਅਜਿਹੀ ਨਹੀਂ ਜਿਸ ਨੂੰ ਅੰਗਰੇਜਾਂ ਨਾ ਬਣਾਇਆ ਹੋਵੇ। ਤੇ ਦੂਸਰੀ ਚੀਜ ਹੈ ਅਸੀਂ ਦੋਨੋਂ। ਪਰ ਉਸ ਦੇ ਬਾਵਜੂਦ ਕਈ ਕੱਟੜ ਵੀਰ ਕਹੀ ਜਾਂਦੇ ਹਨ ਕਿ ਅੱਜ ਜੋ ਵੀ ਖੋਜ ਜਾਂ ਵਿਕਾਸ ਤੁਸੀਂ ਦੇਖਦੇ ਹੋ ਉਨ੍ਹਾਂ ਬਾਰੇ ਵੇਦਾਂ ਵਿਚ ਪਹਿਲੋਂ ਹੀ ਆ ਚੁਕਾ ਹੈ। ਇਨ੍ਹਾਂ ਸਿਰ ਫਿਰਿਆਂ ਕੋਲੋਂ ਪੁਛਿਆ ਜਾਵੇ ਕਿ ਜੇ ਵੇਦਾਂ 'ਚ ਪਹਿਲਾਂ ਹੀ ਆ ਗਿਆ ਸੀ ਤਾਂ ਤੁਸੀ ਉਹ ਤਕਨੀਕਾਂ ਕਿਓ ਨਾਂ ਵਰਤੀਆਂ? ਉਹ ਬਣਾ ਕੇ ਵਰਤੀਆਂ ੍‍ਦੀਆਂ ਤਾਂ ਹਿੰਦੁਸਤਾਨ 1200 ਸਾਲ ਗੁਲਾਮ ਨਾਂ ਰਹਿੰਦਾ।
ਕੁਝ ਸਮਾਂ ਪਹਿਲਾਂ ਸਾਡੀ ਭੈਣ ਆਪਣੇ ਡੇਢ ਸਾਲ ਦੇ ਪੋਤਰੇ ਨੂੰ ਕਨੇਡਾ ਤੋਂ ਨਾਲ ਹੀ ਲੈ ਆਈ। ਇਕ ਦਿਨ ਉਹ ਸੁਮਕੇ ਮਾਰ ਮਾਰ ਰੋ ਰਿਹਾ ਸੀ। ਪਰ ਆਵਾਜ ਨਹੀਂ ਆ ਰਹੀ ਸੀ। ਭੈਣ ਨੇ ਦਸਿਆ ਕਿ ਬਾਹਰ ਦੇ ਬੱਚੇ ਰੋਦੇਂ ਸਮੇਂ ਕਦੀ ਆਵਾਜ ਨਹੀਂ ਕੱਢਦੇ। ਸਾਡੇ ਏਧਰ ਦੇ ਬੱਚਿਆਂ ਨੂੰ ਲਓ। ਜੇ ਉਨਾਂ ਦੀ ਮੰਗ ਪੂਰੀ ਹੋਣ 'ਚ ਜੇ ਜਰਾ ਢਿੱਲ ਮੱਠ ਹੋ ਜਾਏ ਤਾਂ ਉਚੀ ਉਚੀ ਅਜਿਹੀਆਂ ਟਾਹਰਾਂ ਲਾਉਂਦੇ ਹਨ ਕਿ ਪੂਰੇ ਮੁਹੱਲੇ 'ਚ ਪਤਾ ਲਗ ਜਾਂਦਾ ਹੈ ਕਿ ਮੰਨੇ  ਨੂੰ  ਪਤੰਗ ਨਹੀ ਮਿਲੀ। ਅਸੀਂ ਮੋਹ 'ਚ ਏਨੇ ਲਿਤਾੜੇ ਹੋਏ ਹਾਂ। ਹੋਰ ਤੇ ਹੋਰ ਸਾਡੇ ਆਂਢ ਗੁਵਾਂਢ 'ਚ ਆਮ 20- 20, 25 - 25 ਸਾਲ ਦੇ ਬੱਚੇ ਹਨ ਜੋ ਅਜੇ ਵੀ ਮਾਪਿਆਂ ਦੇ ਨਿਰਭਰ ਹਨ। ਬਾਹਰ ਤਾਂ ਬੱਚੇ ਨੇ ਜਰਾਂ ਜਿਨੀ ਹੋਸ਼ ਸੰਭਾਲੀ ਨਹੀ ਤੇ ਤੂ ਕੌਣ ਤੇ ਮੈਂ ਕੌਣ ਹੋ ਜਾਂਦਾ ਹੈ। ਜਦ ਕਿ ਗੁਰਬਾਣੀ ਸਾਨੂੰ ਮੋਹ ਤਿਆਗਣ ਵਾਸਤੇ ਕਹਿੰਦੀ ਹੈ ਪਰ ਅਸੀਂ ਮੋਹ 'ਚ ਜਿਆਦਾ ਗ੍ਰੱਸੇ ਹੋਏ ਹਾਂ।
ਪ੍ਰਮਾਤਮਾ ਨੇ ਜੀਵ ਵਿਚ ਕਾਮ ਦੀ ਵਾਸਨਾ ਪੈਦਾ ਕੀਤੀ ਕਿ ਨਰ ਤੇ ਮਾਦਾ ਦੇ ਮੇਲ ਤੋਂ ਪੈਦਾਇਸ ਹੋਵੇ ਤੇ ਨਸਲ ਚਲਦੀ ਰਹੇ। ਪਰ ਅਸੀਂ ਓਸੇ ਕਾਮ ਨੂੰ ਪਿਆਰ ਦਾ ਰੂਪ ਦੇ ਦੇਂਦੇ ਹਨ। ਕਵਿਤਾਵਾਂ, ਕਹਾਣੀਆਂ ਤੇ ਅਫਸਾਨੇ ਬਣਾ ਦਿੰਦੇ ਹਾਂ। ਅੰਗਰੇਜਾਂ 'ਚ ਦੇਖ ਲਓ ਜੇ ਕਿਤੇ ਕਿਸੇ ਮੁੰਡੇ ਨੂੰ ਕੁੜੀ ਚੰਗੀ ਲੱਗੇ ਤਾਂ ਝੱਟ ਮੂੰਹ ਤੇ ਹੀ ਕਹਿ ਦਿੰਦਾ ਹੈ, '' ਆਈ ਲਵ ਯੂ '' ਜੇ ਕੁੜੀ ਵੀ ਤਿਆਰ ਹੈ ਤਾਂ ਝੱਟ ਮੰਗਣੀ ਪਟ ਵਿਆਹ ਹੋ ਜਾਦਾ ਹੈ ਤੇ ਨਾਲ ਹੀ ਅੰਞਾਣੇ। ਪਰ ਏਧਰ ਜੇ ਕਿਤੇ ਰੋਹਿਤ ਦੇ ਦਿਲ ਨੂੰ ਪੂਜਾ ਛੂਹ ਜਾਵੇ ਤਾਂ ਵਿਚਾਰਾ ਜਿੰਦਗੀ ਦੇ ਅਹਿਮ ਸਾਲ ਪੂਜਾ ਨੂੰ ਖਿੜਕੀ 'ਚੋਂ ਝਾਕ ਝਾਕ ਕੇ ਹੀ ਕੱਢ ਦਿੰਦਾ ਹੈ। ਭਾਵ ਅੰਗਰੇਜਾਂ ਵਿਚ ਕਾਮ ਭਾਵਨਾਂ ਵੀ ਕੁਦਰਤ ਦੇ ਜਿਆਦਾ ਨੇੜੇ ਹੈ।
ਗੁਰਬਾਣੀ ਸਾਨੂੰ ਆਪਣੇ ਵਰਤਮਾਨ ਵਿਚ ਜੀਣ ਦਾ ਅਹਿਸਾਸ ਦੁਆਉਂਦੀ ਹੈ। ਸਾਨੂੰ ਮਹੀਨੇ 15,000 ਰੁਪਏ ਤਨਖਾਹ ਮਿਲਦੀ ਹੈ। ਅਸੀਂ ਜੱਕੋ ਤੱਕੀ ਕਰਕੇ ਕੋਸ਼ਿਸ਼ ਕਰਨੀ ਹੈ ਕਿ ਕਿਸੇ ਤਰਾਂ 5000 ਰੁਪਏ ਬੈਂਕ 'ਚ ਹੀ ਰਹਿਣ। ਕਲ ਨੂੰ ਪਤਾ ਨਹੀਂ ਕਿਹੋ ਜਿਹਾ ਵੇਲਾ ਆਉਂਣਾ ਹੈ ? ਕੀਹ ਬਣਨਾ ਹੈ ? ਪੈਸੇ ਜੋੜਨ ਖਾਤਰ ਠੱਗੀਆਂ, ਠੋਰੀਆਂ ਮਾਰਦੇ ਹਾਂ। ਲੋਕਾਂ ਦੇ ਉਧਾਰ ਜਾਂ ਬਿਲ ਵੀ ਟਾਈਮ ਸਿਰ ਨਹੀਂ ਦਿੰਦੇ।ਅਸੀਂ ਭਵਿੱਖ ਦੀ ਚਿੰਤਾਂ ਹੀ ਲਾਈ ਬਹਿੰਦੇ ਹਾਂ। ਵਰਤਮਾਨ ਦਾ ਆਨੰਦ ਕਦੀ ਮਾਣਿਆ ਹੀ ਨਹੀਂ। ਅਸੀਂ ਲੋਕ ਲੋਭ ਦੀ ਭਾਵਨਾ 'ਚ ਰਹਿੰਦੇ ਹਾਂ। ਸਾਥੋਂ ਅੰਗਰੇਜ ਚੰਗੇ ਹਫਤੇ ਭਰ ਦੀ ਕਮਾਈ ਸ਼ਨੀ ਐਤਵਾਰ ਨੂੰ ਮੌਜ ਮਸਤੀ 'ਚ ਖਤਮ ਕਰ ਦਿੰਦੇ ਹਨ। ਤੇ ਫਿਰ ਸੋਮਵਾਰ ਨੂੰ ਡੱਟ ਕੇ ਕੰਮ ਕਰਦੇ ਹਨ।
ਸੱਚ ਗੱਲ ਤਾਂ ਹੈ ਕਿ ਅਸੀਂ ਜੂਨ ਕੱਟਣ ਆਉਂਦੇ ਹਾਂ ਜਿੰਦਗੀ ਜੀਣ ਲਈ ਨਹੀਂ। ਸਾਡਾ ਵਿਆਹਿਕ ਜੀਵਨ ਵੇਖ ਲਓ। ਜੇ ਕਿਤੇ ਰਿਸ਼ਤੇਦਾਰਾਂ ਨੇ ਰਿਸ਼ਤਾ ਢੁਕਵਾਂ ਨਹੀਂ ਕਰਵਾਇਆ ਤਾਂ ਸਾਰੀ ਉਮਰ ਸੜਦੇ ਭੁਜਦੇ ਹੀ ਕੱਢ ਦਿੰਦੇ ਹਨ। ਸਾਡੇ 'ਚ ਈਰਖਾ ਇੰਨੀ ਜਿਆਦਾ ਹੈ ਕਿ ਵਿਆਹੀ ਵਰੀਂ ਦੀ ਗੱਲ ਤਾਂ ਕਿਤੇ ਰਹੀ ਕਿਤੇ ਸਾਡੀ ਮੰਗੇਤਰ ਵੀ ਕੋਈ ਹੋਰ ਜਣਾ ਵਿਆਹ ਲਏ ਤਾਂ ਅਸੀਂ ਉਸ ਦਾ ਕਤਲ ਤਕ ਕਰਨ ਨੂੰ ਤਿਆਰ ਹੋ ਜਾਂਦੇ ਹਨ।ਅਸੀਂ ਅਜਿਹੇ ਚਿੱਚੜ ਵਾਂਙੂ ਕਿਸੇ ਚੀਜ ਤੋਂ ਆਪਣਾ ਡੰਗ ਕੱਢਣ ਨੂੰ ਤਿਆਰ ਹੀ ਨਹੀਂ ਹਾਂ।
ਵੀਹਵੀਂ ਸਦੀ ਦਾ ਇਕ ਵੇਲਾ ਸੀ ਜਦੋਂ ਇੰਗਲੈਂਡ ਦੇ ਰਾਜ ਵਿਚ ਕਦੀ ਸੂਰਜ ਡੁਬਦਾ ਹੀ ਨਹੀਂ ਸੀ। ਪਰ ਅੰਗਰੇਜਾਂ ਜਦੋਂ ਦੇਖਿਆ ਕਿ ਸਥਾਨਕ ਲੋਕ ਉਹਨਾਂ ਦਾ ਰਾਜ ਨਹੀਂ ਚਾਹੁੰਦੇ ਤਾਂ ਉਹ ਮਲਕੜੇ ਜਿਹੇ ਇਥੋਂ ਆਪਣਾ ਬੋਰੀਆ ਬਿਸਤਰਾ ਬੰਨ ਰਵਾਨਾ ਹੋ ਗਏ। ਕੋਈ ਖੂਨ ਖਰਾਬਾ ਨਹੀਂ ਕੋਈ ਬੰਬ ਨਹੀਂ ਚੱਲੇ। ਬਸ ਇਕ ਦੋ ਜਨਰਲ ਡਾਇਰ ਵਰਗੇ ਮਾਰਨੇ ਪਏ ਸੀ।ਪਰ ਸਾਡੇ ਅੰਗੂਠੇ ਥੱਲੇ ਜਿਹੜਾ ਇਕ ਵਾਰ ਆ ਜਾਏ, ਉਸ ਦਾ ਕਚੂਮਰ ਕੱਢ ਕੇ '' ਬੰਧੂਆਂ ਮਜਦੂਰ '' ਬਣਾ ਦਿੰਦੇ ਹਾਂ। ਕਸ਼ਮੀਰ ਜਾਂ ਨਾਗਾਲੈਂਡ ਦਾ ਮਸਲਾ ਹੀ ਲੈ ਲਓ। ਦੂਸਰਿਆਂ ਨੂੰ ਆਪਣੇ ਥੱਲੇ ਦਬਾਈ ਰੱਖਣ ਦੀ ਸਾਡੇ 'ਚ ਪ੍ਰਬਲ ਇੱਛਾ। ਜੇ ਲੋਕ ਭਾਰਤੀ ਰਾਜ ਨਹੀ ਚਾ੍‍ਦੇ ਤਾਂ ਇਕ ਵਾਰੀ ਮਰਦਮ ਸ਼ੁਮਾਰੀ ਕਰਾ ਕੇ ਲੋਕ ਰਾਇ ਲੈ ਲਈ ਜਾਏ। ਤੇ ਬਸ। ਆਹ ਰੋਜ ਰੋਜ ਦੇ ਬੰਬ ਧਮਾਕਿਆ ਨਾਲ ਖਲਕਤ ਤਾਂ ਨਾਂ ਮਰੇ।
ਇਕ ਅੰਗਰੇਜ ਨੇ ਭਾਰਤ ਬਾਰੇ ਲੇਖ ਲਿਖਿਆ, "ੀਨਦੳਿ ਾਹੲਰੲ ੲਵੲਰੇ ਬੋਦੇ ਸਿ ਚਹੲੳਟਨਿਗ ੲਵੲਰੇ ਬੋਦੇ. " ਭਾਵ '' ਭਾਰਤ ਜਿਥੇ ਹਰ ਕੋਈ ਇਕ ਦੂਸਰੇ ਨਾਲ ਫਰੇਬ ਕਰ ਰਿਹਾ ਹੈ। '' ਸਾਨੂੰ ਉਸ ਦੀ ਗੱਲ ਵਿਚ ਵੱਡੀ ਸੱਚਾਈ ਨਜ਼ਰ ਆਉਂਦੀ ਹੈ।
ਮਿਹਨਤ ਕਰਨਾਂ ਅਸੀਂ ਆਪਣੀ ਸ਼ਾਨ ਦੇ ਖਿਲਾਫ ਮੰਨਦੇ ਹਾਂ। ਭਾਰਤ 100 ਕਰੋੜ ਦੀ ਅਬਾਦੀ ਵਾਲਾ ਮੁਲਕ ਹੈ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਲੰਪਿਕ ਖੇਡਾਂ ਵਿਚ ਭਾਰਤ ਨੂੰ ਇਕ ਵੀ ਸੋਨ ਤਗਮਾ ਨਹੀਂ ਮਿਲ ਪਾਂਦਾ। ਜੇ ਕਿਸੇ ਗਰੀਬ ਨੇ ਮਿਹਨਤ ਕੀਤੀ ਵੀ ਹੈ ਤਾਂ ਵਚਾਰੇ  ਨੂੰ  ਚਾਨਸ ਹੀ ਨਹੀ ਮਿਲਦਾ। ਓਤੋਂ ਸ਼ਿਫਾਰਸ਼ ਆ ਜਾਂਦੀ ਹੈ ।
ਪਰ ਇਕ ਖੇਤਰ ਹੈ ਜਿਸ ਵਿਚ ਅਸੀਂ ਅੱਗੇ ਆ ਰਹੇ ਹਾਂ। ਸਾਡੀਆਂ ਮਿਸ ਯੂਨੀਵਰਸਾਂ, ਸਾਡੀਆਂ ਮਿਸ ਵਰਲਡਾਂ ਸਾਡੀਆਂ ਫੇਅਰ ਕਵੀਨਾਂ। ਹੈ ਕੋਈ ਸਾਡਾ ਸਾਨੀ? ਦੱਸਿਆ ਜਾਂਦਾ ਹੈ ਕਿ ਉਸੇ ਇਨਸਾਨ ਦੀ ਚਮੜੀ 'ਚ ਘੱਟ ਵਲ ਪੈਂਦੇ ਹਨ । ਭਾਵ ਇਨਾਂ ਨੇ ਸਰੀਰ ਦੀ ਵਰਤੋ ਹੀ ਨਹੀਂ ਕੀਤੀ। ਸਾਡੇ ਮੁਲਕ ਦੀਆਂ
ਬੀਬੀਆਂ ਨਹੂੰ ਵਧਾਉਣ 'ਚ ਸੰਸਾਰ ਭਰ ਵਿਚ ਅੱਵਲ ਹਨ। ਜਦ ਕਿ ਨਹੂੰ ਉਹੀ ਵਧਾ ਸਕਦਾ ਹੈ ਜੋ ਕੰਮ ਨਾ ਕਰੇ। ਅਸਾਂ ਤਾਂ ਸੇਵਾ ਦਾ ਸਿਧਾਂਤ ਸਿਖਿਆ ਹੀ ਨਾਂ।
ਬਾਵਜੂਦ ਇਸਦੇ ਸਾਡੇ ਲਿਖਾਰੀ ਲੋਕ ਸਾਡੀ ਸੱਭਿਅਤਾ ਦੀਆਂ ਸਿਫਤਾਂ ਕਰਦੇ ਨਹੀਂ ਥਕਦੇ। ਤੇ ਦੁੱਖ ਦੀ ਵੱਡੀ ਗੱਲ ਇਹ ਹੁੰਦੀ ਹੈ ਕਿ ਇਹੋ ਝੂਠੀਆਂ ਸਿਫਤਾਂ ਝੂਠ ਫਰੇਬ,ਫਿਰ ਬੱਚਿਆਂ ਨੂੰ ਸਕੂਲਾਂ ਵਿਚ ਪੜਾਇਆ ਜਾਂਦਾ ਹੈ ਝੂਠ ਦੀ ਪੁਠ ਸ਼ੁਰੂ 'ਚ ਹੀ। ।ਫਿਰ ਉਹ ਵੱਡੀ ਹੋ ਕੇ ਸਾਰੀ ਉਮਰ ਓਸੇ ਭਰਮ ਨੂੰ ਪਾਲੀ ਜਾਂਦਾ ਹੈ। ਸੋ ਹੀਣ ਭਾਵਨਾ ਤੋਂ ਬਚਣ ਖਾਤਰ ਅਸੀਂ ਆਪਣੀ ਸੱਭਿਅਤਾ ਨੂੰ ਚੋਰ ਭ੍ਰਿਸ਼ਟ ਤੇ ਠੱਗ ਬਣਾ ਲਿਆ। ਫਿਰ ਭਾਰਤੀ ਸਰਕਾਰਾਂ ਸੱਚ ਨੂੰ ਦਬਾਉਣ ਵਾਸਤੇ ਸਾਰੀ ਤਾਕਤ ਝੋਕੀ ਰਖਦੀਆਂ ਹਨ।
ਫਿਰ ਕਈ ਕਹਿੰਦੇ ਹਨ ਜੀ, ਜੇ ਸੱਚ ਦੱਸਿਆ ਤਾਂ ਬੱਚੇ 'ਚ ਹੀਨ ਭਾਵਨਾ ਪੈਦਾ ਹੁੰਦੀ ਹੈ। ਕਿੰਨੀ ਮਾੜੀ ਸੋਚ ਹੈ ਸਾਡੀ। ਹੋਲੀ ਹੋਲੀ ਤਾਂ ਸੱਚ ਸਾਹਮਣੇ ਆ ਹੀ ਜਾਂਦਾ ਹੈ ,ਜਦੋਂ ਗਿਆਨ ਪ੍ਰਾਪਤੀ ਮੌਕੇ ਉਸ ਨੂੰ ਪਤਾ ਲਗਦੈ ਹੈ ਕਿ ਸਾਇੰਸ ਤੇ ਤਕਨਾਲੋਜੀ ਦੀਆਂ ਜਿੰਨੀਆਂ ਖੋਜਾਂ ਹਨ ਸਭ ਪੱਛਮ ਵਿਚ ਹੋਈਆਂ। ਓਦੋਂ ਬੱਚਾ ਬਾਰ ਬਾਰ ਪੁਛਦਾ ਹੈ ਕਿ ਮਾਸਟਰ ਜੀ ਸਾਡੇ ਲੋਕਾਂ ਵੀ ਕੋਈ ਖੋਜ ਕੀਤੀ ਤਾਂ ਐਨੇ ਆਨੇ ਬਹਾਨੇ ਬਣਾਏ ਜਾਂਦੇ ਹਨ। ਕਈ ਲੋਕ ਉਸ ਵੇਲੇ ਬੜੇ ਫਖਰ ਨਾਲ ਕਹਿੰਦੇ ਹਨ ਜੀ ਹਿਸਾਬ ਵਿੱਚ ਜੋ ਸਿਫਰ ਅੱਖਰ ਹੈ ਉਹ ਭਾਰਤੀਆਂ ਖੋਜ ਕੀਤਾ। ਸੋ ਅਸਾਂ ਸਿਫਰ ਖੋਜਿਆ।