|
∙ ਪਾਣੀ ਸੰਧੀਆਂ ਰੱਦ ਕਰਨ ਵਾਲਾ ਕ
ਨੂੰ ਨ ਬਣਾਉਣਾ ਸਚਮੁਚ ਅਮਰਿੰਦਰ ਦੀ ਦਲੇਰੀ ਹੈ। ∙
ਅਗਲੀ ਅਕਾਲੀ ਸਰਕਾਰ ਵੀ ਜੰਮੂ ਕਸ਼ਮੀਰ, ਹਿਮਾਚਲ, ਉਤਰਾਂਚਲ ਤੇ ਰਾਜਸਥਾਨ ਜੋ ਕ
ਨੂੰ ਨ ਲਾਗੂ ਹੈ
ਕਿ ਬਾਹਰ ਦਾ ਬੰਦਾ ਜਮੀਨ ਨਾਂ ਖਰੀਦੇ ਪੰਜਾਬ ਵਿਚ ਲਾਗੂ ਕਰੇਗੀ। ∙ ਅਕਾਲੀ ਧੜਿਆਂ
ਦੀ ਏਕਤਾ ਲਈ ਜਤਨ ਕੀਤੇ ਜਾਣਗੇ। ∙ ਮੈਂ ਨਹੀ ਮੰਨਦਾ ਕਿ ਅਮਰਿੰਦਰ ਨੇ ਸਿੱਖ ਅਜੈਂਡਾ
ਅਕਾਲੀਆਂ ਕੋਲੋਂ ਖੋਹ ਲਿਆ ਹੈ। ∙ ਮੈਂ ਨਹੀ ਮੰਨਦਾ ਕਿ ਅਕਾਲ ਤਖਤ ਜਥੇਦਾਰ
ਨੂੰ ਵਰਤਿਆ
ਜਾ ਰਿਹਾ ਹੈ।
ਸਕੂਲ ਮਾਸਟਰੀ ਤੋਂ ਰਾਜਨੀਤੀ ਵਿੱਚ 1990 ਵਿੱਚ ਦਾਖਲਾ ਲੈਣ ਵਾਲੇ, ਦਰਵੇਸ਼ ਸਿਆਸਤਦਾਨ
ਜੱਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਸਪੁੱਤਰ ਜੱਥੇਦਾਰ ਸੇਵਾ ਸਿੰਘ ਸੇਖਵਾਂ 1997 ਵਿੱਚ ਐਮ
ਐਲ ਏ ਚੁਣੇ ਜਾਂਦੇ ਹਨ ਤੇ ਸਿੱਧੇ ਉੱਪ ਮੰਤਰੀ ਬਣਦੇ ਹਨ ਤੇ ਮੰਤਰੀ ਮੰਡਲ ਦੇ ਅਗਲੇ ਹੀ
ਫੇਰਬਦਲ ਵਿੱਚ ਕੈਬੀਨੈਟ ਮੰਤਰੀ ਬਣ ਜਾਂਦੇ ਹਨ। ਦਲੇਰੀ ਨਾਲ ਗਲ ਕਹਿ ਜਾਣ ਵਾਲੇ ਜਥੇਦਾਰ ਐਸ
ਵੇਲੇ ਅਕਾਲੀ ਹਾਈ ਕਮਾਂਡ ਦੇ ਵੀ ਮੈਂਬਰ ਹਨ। ਇਨਾਂ ਇਕ ਘੱਟ ਗਿਣਤੀਆਂ ਤੇ ਦਲਿਤ ਫਰੰਟ ਵੀ
ਬਣਾ ਰੱਖਿਆ ਹੈ। ਅਗਲੀਆਂ ਚੋਣਾਂ ਲਈ ਜਨਾਬ ਕਮਰ ਕੱਸੇ ਕਰ ਰਹੇ ਹਨ। ਪਿਛੇ ਨਵੰਬਰ ਵਿਚ
ਸ਼੍ਰੋਮਣੀ ਕਮੇਟੀ ਪ੍ਰਧਾਨੀ ਲਈ ਜਥੇਦਾਰ ਬੜੇ ਗੰਭੀਰ ਉਮੀਦਵਾਰ ਸਨ। ਪੜੋ ਇਨਾਂ ਨਾਲ ਹੋਈ
ਗਲਬਾਤ:-
ਸਵਾਲ É -ਕੈਪਟਨ ਅਮਰਿੰਦਰ ਸਿੰਘ ਨੇ ਜੋ ਨਹਿਰੀ ਪਾਣੀਆਂ ਦੇ ਸੰਧੀਆਂ ਰੱਦਣ ਹਾਰਾ ਬਿੱਲ ਪਿਛੇ
ਪਾਸ ਕੀਤਾ
ਜੁਆਬ # ਇਹ ਕੈਪਟਨ ਦਾ ਬੜਾ ਦਲੇਰਾਨਾ ਫੈਸਲਾ ਹੈ ਪਰ ਵਿਚ ਜੋ ਧਾਰਾ ਪੰਜ ਰੱਖ ਲਈ ਗਈ ਹੈ ਕਿ
ਜੋ ਪਾਣੀ ਪਹਿਲਾਂ ਹਰਿਆਣਾ ਤੇ ਰਾਜਸਥਾਨ ਨੂੰ ਮਿਲ ਰਿਹਾ ਹੈ ਉਹ ਮਿਲਦਾ ਰਹੇਗਾ, ਬੜੀ
ਖਤਰਨਾਕ ਹੈ।
É- ਕੀ ਧਾਰਾ ਪੰਜ ਨੂੰ ਭਵਿੱਖ ਵਿੱਚ ਬਣਦੀ ਅਕਾਲੀ ਸਰਕਾਰ ਖਤਮ ਕਰੇਗੀ
# - ਹਾਂ ।
É ਤੁਹਾਡੀ ਪਾਰਟੀ ਅਕਾਲੀ ਧੜਿਆਂ ਦੀ ਏਕਤਾ ਨਹੀਂ ਚਾਹੁੰਦੀ।
# ਮੈਂ ਸਮੁੱਚੇ ਪੰਥ ਨੂੰ ਇਕ ਪਲੇਟਫਾਰਮ ਤੇ ਦੇਖਣਾ ਲੋਚਦਾ ਹਾਂ। ਚਾਹੇ ਉਹ ਅਕਾਲੀ ਦਲ
ਅੰਮ੍ਰਿਤਸਰ, ਅਕਾਲੀ ਦਲ 1920, ਲੋਗੋਂਵਾਲ, ਦਲਜੀਤ ਸਿੰਘ ਬਿੱਟੂ, ਦਲ ਖਾਲਸਾ ਜਾਂ ਜਸਵੰਤ
ਸਿੰਘ ਮਾਨ, ਅਤਿੰਦਰ ਪਾਲ ਸਿੰਘ ਦਾ ਹੋਵੇ।
É ਕੀ ਤੁਹਾਡੀ ਪਾਰਟੀ ਸਿਮਰਨ ਜੀਤ ਸਿੰਘ ਮਾਨ ਨੂੰ ਉਪ ਲੀਡਰ ਮੰਨਣ ਨੂੰ ਤਿਆਰ ਹੋ ਸਕਦੀ ਹੈ।
# ਏਕਤਾ ਹੋਣ ਮੌਕੇ ਸਭ ਕੁਝ ਵਿਚਾਰਿਆ ਜਾ ਸਕਦਾ ਹੈ
É ਭੱਈਆਂ ਦੇ ਪੰਜਾਬ ਵਿਚ ਹੋ ਰਹੇ ਵਸੇਬੇ ਬਾਰੇ ਕੀ ਕਹੋਗੇ।
#ਵੱਡੀ ਗਿਣਤੀ ਵਿਚ ਬਾਹਰੋਂ ਬਈਏ ਆ ਜ਼ਮੀਨ ਜਾਇਦਾਦਾਂ ਬਣਾ ਰਹੇ ਹਨ । ਪਰ ਪੰਜਾਬੀ ਲੋਕ
ਉਤਰਾਂਚਲ, ਹਿਮਾਚਲ, ਜੰਮੂ ਕਸ਼ਮੀਰ, ਰਾਜਿਸਥਾਨ ਆਦਿ ਗਵਾਂਢੀ ਸੂਬਿਆਂ ਵਿੱਚ ਜਾਇਦਾਦ ਨਹੀਂ
ਬਣਾ ਸਕਦੇ। ਬਈਆਂ ਦੇ ਰਾਸ਼ਨ ਕਾਰਡ ਵੀ ਧੜਾ ਧੜ ਬਣ ਰਹੇ ਹਨ । ਮੈਂ ਇਸ ਤੇ ਰੋਕ ਲਾਉਣ ਦੇ
ਹੱਕ ਵਿਚ ਹਾਂ। ਇਹ ਵੀਰ, ਜੀ ਸਦਕੇ ਇਥੇ ਆਉਣ, ਕੰਮ ਕਰਨ, ਇਥੋ ਕਮਾਉਣ। ਪਰ ਜਾਇਦਾਦ ਆਪਣੇ
ਸੂਬੇ ਵਿਚ ਹੀ ਬਣਾਉਣ ਤੇ ਵੋਟ ਵੀ ਓਥੇ ਹੀ ਪਾਉਣ। ਸਾਡੇ ਰਾਜਨੀਤਕ ਫੈਸਲਿਆਂ ਵਿੱਚ ਭਾਈਵਾਲ
ਨਾ ਬਣਨ। ਭਵਿੱਖ ਦੀ ਅਕਾਲੀ ਸਰਕਾਰ ਵੀ ਪੰਜਾਬ ਲਈ ਅਜਿਹਾ ਕਾਨੂੰਨ ਬਣਾਏਗੀ ਜੋ ਗਵਾਂਢੀ
ਸੂਬਿਆਂ ਵਿੱਚ ਹੈ। ਨਹੀਂ ਤਾਂ ਬਈਆਂ ਦੀ ਗਿਣਤੀ ਪੰਜਾਬੀਆਂ ਨਾਲੋਂ ਵੱਧ ਜਾਵੇਗੀ।
É ਆਮਦਨ ਦੇ ਲਿਹਾਜ ਨਾਲ ਪੰਜਾਬ ਕਿਸੇ ਵੇਲੇ ਪਹਿਲੇ ਦਰਜੇ ਤੇ ਸੀ, ਅੱਜ ਪੰਜਵੇਂ ਨੰਬਰ ਤੇ
ਪਹੁੰਚ ਗਿਆ ਹੈ।
# ਬਦਕਿਸਮਤੀ ਨਾਲ ਸਾਡਾ ਪੰਜਾਬੀ ਵੀ ਅੱਜ ਪੰਜਾਬ ਵਿੱਚ ਮਿਹਨਤ ਕਰਕੇ ਰਾਜੀ ਨਹੀਂ ਫਿਰ 1947
ਤੋਂ ਲੈ ਕੇ ਅੱਜ ਤੱਕ ਕਾਂਗਰਸ ਸਰਕਾਰਾਂ ਦੀਆਂ ਜੋ ਪੰਜਾਬ ਵਿਰੋਧੀ ਨੀਤੀ ਰਹੀਆਂ ਹਨ ਉਨਾਂ
ਕਰਕੇ ਅਜਿਹਾ ਹੋਇਆ ਹੈ।
É ਕਿਸੇ ਵੇਲੇ ਭਾਰਤ ਵਿੱਚ ਅੱਵਲ ਰਹਿਣਾ ਵਾਲਾ ਪੰਜਾਬ ਅੱਜ ਸਿੱਖਿਆ ਖੇਤਰ ਵਿੱਚ 22 ਵੇਂ
ਸਥਾਨ ਤੇ ਪਹੁੰਚ ਗਿਆ ਹੈ।
# ਇਹਦੇ ਵਾਸਤੇ 15 ਸਾਲ ਲੰਮਾਂ ਅੱਤਵਾਦ ਦੌਰ ਜਿੰਮੇਵਾਰ ਹੈ। ਉਦੋਂ ਨਾਂ ਕਿਸੇ ਮਾਸਟਰ ਨੇ
ਪੜਾਇਆ ਤੇ ਨਾਂ ਹੀ ਕੋਈ ਪੜਨ ਨੂੰ ਤਿਆਰ ਸੀ। ਬਾਕੀ ਜੋ ਨਕਲ ਕੋੜ ਸਿੱਖਿਆ ਵਿੱਚ ਵਿਆਪਕ ਹੈ
ਇਹ ਵੀ ਕਾਰਨ ਹੈ।
É ਨਸ਼ੇ ਇਸ ਹੱਦ ਤੱਕ ਵੱਧ ਚੁਕੇ ਹਨ ਕਿ ਖੁੱਦ ਤੁਹਾਡੀ ਅਕਾਲੀ ਸਰਕਾਰ ਦੀ ਆਮਦਨ (ਟੈਕਸ ਤੇ
ਮਾਮਲੇ) ਦਾ ਇਕ ਤਿਹਾਈ ਨਸ਼ਿਆਂ ਤੋਂ ਸੀ। ਜੱਦ ਕਿ ਕੁਝ ਸੂਬਿਆਂ ਵਿੱਚ ਨਸ਼ਾਬੰਦੀ ਲਾਗੂ ਹੈ।
# ਅਸੀਂ ਸਮਝਦੇ ਹਾਂ ਕਿ ਨਸ਼ਿਆਂ ਨੂੰ ਕਾਨੂੰਨ ਨਾਲ ਨਹੀਂ ਦਬਾਇਆ ਜਾ ਸਕਦਾ। ਲੋਕਾਂ ਨੂੰ
ਮਾਨਸਿਕ ਤੌਰ ਤੇ ਤਿਆਰ ਕਰਨਾ ਪਵੇਗਾ। ਗਵਾਂਢ ਹਰਿਆਣਾ ਵਿੱਚ ਚੌਧਰੀ ਬੰਸੀ ਲਾਲ ਨੇ ਨਸ਼ਾਬੰਦੀ
ਲਾਗੂ ਕੀਤੀ ਸੀ ਪਰ ਮਜਬੂਰਨ ਫਿਰ ਫੈਸਲਾ ਤਿਆਗਣਾ ਪਿਆ ਸੀ। ਨਿਰਾ ਸਰਕਾਰ ਇਹ ਕੰਮ ਨਹੀਂ ਕਰ
ਸਕਦੀ। ਸਮਾਜ ਦੇ ਹਰ ਅੰਗ ਨੂੰ ਇਸ ਪ੍ਰਤੀ ਚਿੰਤਤ ਹੋਣਾ ਚਾਹੀਦਾ ਹੈ।
É ਤੁਹਾਡੀ ਸਰਕਾਰ ਵੇਲੇ ਕੇਂਦਰ ਦੇ ਐਕਸਾਈਜ਼ ਮਹਿਕਮੇ ਨੇ ਅੰਮ੍ਰਿਤਸਰ ਦੇ ਇਕ ਕਾਰਖਾਨੇਦਾਰ
ਨੂੰ ਨਸ਼ੇ ਦੇ ਕੈਪਸੂਲ ਬਣਾਉਂਦਿਆਂ ਕਾਬੂ ਕੀਤਾ। ਤੁਹਾਡੇ ਇਕ ਉੱਚ ਲੀਡਰ ਨੇ ਉਸ ਨੂੰ
ਛੁਡਾਵਾਉਣ ਤੇ ਪੂਰਾ ਤਾਣ ਲਾ ਦਿੱਤਾ। ਜਦੋਂ ਕਾਮਯਾਬ ਨਹੀਂ ਹੋਇਆ ਤਾਂ ਫਿਰ ਕਾਰਖਾਨੇਦਾਰ
ਨੂੰ ਜੇਲ 'ਚੋਂ ਕੱਢ ਸਾਰਾ ਸਮਾਂ ਹਸਪਤਾਲ ਵਿੱਚ ਦਾਖਲ ਕਰਵਾ ਛੱਡਿਆ।
# ਮੈਂ ਨਹੀਂ ਮੰਨਦਾ ਸਾਡਾ ਲੀਡਰ ਅਜਿਹਾ ਨਹੀਂ ਕਰ ਸਕਦਾ।
É ਕੈਪਟਨ ਨੇ ਤੁਹਾਡੀ ਪਾਰਟੀ ਤੋਂ ਪੰਥਕ ਅਜੈਂਡਾ ਖੋਹ ਲਿਆ ਹੈ
# ਨਹੀਂ । ਉਸ ਨੇ ਕੋਸ਼ਿਸ਼ ਕੀਤੀ ਹੈ ਪਰ ਕਾਂਗਰਸ ਸਭਿਆਚਾਰ ਵਿੱਚ ਰਹਿੰਦਿਆਂ ਉਹ ਅਜਿਹਾ ਨਹੀਂ
ਕਰ ਹੀ ਸਕਦਾ। ਉਹ ਆਪਣਾ ਨੁਕਸਾਨ ਕਰੇਗਾ।
É ਪਰ ਤੁਹਾਡੀ ਪਾਰਟੀ ਵੀ ਤਾਂ ਹੁਣ ਪੰਥਕ ਨਹੀਂ ਰਹਿ ਗਈ । ਮੋਗਾ ਕਾਂਨਫਰੰਸ ਵਿੱਚ ਤੁਸਾਂ
ਵੀ ਆਪਣੇ ਆਪ ਨੂੰ ਪੰਜਾਬੀ ਪਾਰਟੀ ਹੋਣਾਂ ਐਲਾਨ ਚੁਕੇ ਹੋ।
# ਜੇ ਅਕਾਲੀ ਦਲ ਪੰਥਕ ਨਹੀਂ ਤਾਂ ਕੋਈ ਵੀ ਪਾਰਟੀ ਨਹੀਂ ।
É ਤਾਂ ਫਿਰ ਕਹਿ ਸਕਦੇ ਹਾਂ ਕਿ ਅੱਜ ਕੋਈ ਵੀ ਪੰਥਕ ਨਹੀਂ ।
# ਨਹੀਂ ਇਹ ਨਹੀਂ ਕਹਿ ਸਕਦੇ। ਹਾਂ ਪੰਥਕ ਵਿਚਾਰਧਾਰਾ ਨੂੰ ਖੋਰਾ ਜਰੂਰ ਲੱਗਿਆ। ਅਸੀਂ ਪੰਥਕ
ਅਜੈਂਡਾ ਨਹੀਂ ਛੱਡਣਾ ।
É ਅੱਤਵਾਦ ਦੇ ਦੌਰ ਤੇ ਹੋਈ ਪੰਜਾਬ ਅਸੈਂਬਲੀ ਵਿੱਚ ਬਹਿਸ ਮੌਕੇ ਸਾਬਤ ਹੋ ਗਿਆ ਕਿ ਬਾਦਲ
ਸਾਹਿਬ ਬਹਿਸ ਵਿੱਚ ਕਮਜ਼ੋਰ ਹਨ।
# ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਜੋ ਬਾਦਲ ਸਾਹਿਬ ਨੇ ਜਵਾਬ ਦਿੱਤੇ ਉਹ ਤੱਥਾਂ ਦੇ ਅਧਾਰਤ
ਸਨ। ਪਰ ਜੋ ਸ਼ਬਦਾਵਲੀ ਕੈਪਟਨ ਸਾਹਿਬ ਨੇ ਇਕ ਸਤਿਕਾਰਤ ਲੀਡਰ ਵਾਸਤੇ ਵਰਤੀ ਇਹ ਕੈਪਟਨ ਨੂੰ
ਸੋਭਾ ਨਹੀਂ ਸੀ ਦਿੰਦੀ। ਪਰ ਬਦਕਿਸਮਤੀ ਕਿ ਲੋਕ ਗਰਮ ਗਲ ਕਰਨ ਵਾਲੇ ਨੂੰ ਜਿਤਿਆ ਸਮਝ ਲੈਂਦੇ
ਹਨ।
É ਤੁਹਾਡੀ ਪਾਰਟੀ ਹੁਣ ਕਦੀਂ ਵੀ ਅਜਿਹੀ ਬਹਿਸ ਦਾ ਨਾਂ ਲਵੇਗੀ
# ਅਸੀਂ ਸਮਝਦੇ ਹਾਂ ਕਿ ਬਹਿਸਾਂ ਹੋਣੀਆਂ ਚਾਹੀਦੀਆਂ ਹਨ ਲੋਕਾਂ ਨੂੰ ਪਤਾ ਤਾਂ ਲੱਗੇ।
É ਅਫਵਾਹਾਂ ਹਨ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਟਿਆਲੇ ਤੋਂ ਚੋਣ ਲੜਨ। ਕੀ ਤੁਹਾਡੀ
ਪਾਰਟੀ ਇਕ ਸਿੱਖ ਪ੍ਰਧਾਨ ਮੰਤਰੀ ਦੀ ਮੁਖਾਲਫਤ ਕਰੇਗੀ। # ਹਾਂ, ਜਰੂਰ ਕਰੇਗੀ।
É ਪਰ ਗਿਆਨੀ ਜੈਲ ਸਿੰਘ ਜਦੋਂ ਰਾਸ਼ਟਰਪਤੀ ਬਣੇ ਤਾਂ ਤੁਸਾਂ ਮਦਦ ਕੀਤੀ ਸੀ।
# ਰਾਸ਼ਟਰਪਤੀ ਦਾ ਅਹੁਦਾ ਗੈਰ ਸਿਆਸੀ ਹੁੰਦਾ ਹੈ।
É ਫਰਾਂਸ ਵਿੱਚ ਪੱਗ ਦਾ ਜੋ ਮਸਲਾ ਸੀ ਉਸ ਤੇ ਅਕਾਲੀ ਦਲ ਨੇ ਚੁੱਪੀ ਸਾਧੀ ਹੋਈ ਹੈ ।
# ਗਲਤ ਹੈ। ਅਸਾਂ ਤੇ ਸੈਮੀਨਾਰ ਕਰਵਾਏ। ਸਾਡੀ ਪਾਰਟੀ ਦੇ ਐਮ ਪੀ ਢੀਡਸਾਂ ਸਾਹਿਬ
ਪਾਰਲੀਮੈਂਟ 'ਚ ਬੋਲੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਫਦ ਲੈ ਕੇ ਪ੍ਰਧਾਨ
ਮੰਤਰੀ ਨੂੰ ਮਿਲੇ। ਇਸ ਮਸਲਾ ਤੇ ਭਾਰਤ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ।
É ਮਨਜੀਤ ਸਿੰਘ ਕਲਕੱਤੇ ਦੇ ਆ ਰਹੇ ਬਿਆਨਾਂ ਬਾਰੇ ਕੀ ਕਹੋਗੇ
# ਕਲਕੱਤਾ ਸਾਹਿਬ ਬੜੇ ਵਿਦਵਾਨ ਤੇ ਧਾਰਮਿਕ ਖਿਆਲਾਂ ਦੇ ਵਿਅੱਕਤੀ ਹਨ ਪਰ ਅਸੀਂ ਸਮਝਦੇ ਹਾਂ
ਕਿ ਉਨਾਂ ਨੂੰ ਅਜਿਹੇ ਬਿਆਨ ਲੈ ਕੇ ਅਖਬਾਰਾਂ 'ਚ ਨਹੀਂ ਜਾਣਾ ਚਾਹੀਦਾ। ਉਹ ਤਾਂ ਮਸਲੇ ਪਾਰਟੀ
ਦੇ ਪਲੇਟਫਾਰਮ ਤੋਂ ਉਠਾਉਂਦੇ ਰਹਿੰਦੇ ਹਨ।
É ਪਰ ਪਾਰਟੀ ਪਲੇਟਫਾਰਮ ਤੋਂ ਗਲ ਚੁੱਕਣ ਦਾ ਫਾਇਦਾ ਹੀ ਕੀ ਜਦੋਂ ਤੁਸੀਂ ਸਾਰੇ ਲੋਕ, ਸਾਰੀਆਂ
ਤਾਕਤਾਂ ਬਾਦਲ ਨੂੰ ਹੀ ਸੌਂਪ ਦਿੰਦੇ ਹੋ ਤਾਂ।
# ਪਾਰਟੀ ਵਿਚ ਬਕਾਇਦਾ ਹਰ ਮੁੱਦੇ ਤੇ ਡੂੰਗੀ ਬਹਿਸ ਹੁੰਦੀ ਹੈ। ਸਿਰਫ ਫੈਸਲਾ ਬਾਦਲ ਸਾਹਿਬ
ਲੈਂਦੇ ਹਨ ਸਾਰੇ ਪੱਖ ਸੁਣ ਵਿਚਾਰ ਕੇ ।
É ਹੁਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਥਾਪਣਾ ਹੋਈ ਕੋਈ ਲੋਕਤੰਤਰੀ ਤਰੀਕਾ ਨਹੀਂ ਸੀ।
ਫਿਰ ਉਹੋ ਲਿਫਾਫੇ ਵਾਲੀ ਗਲ।
# ਏਥੇ ਵੀ ਤੁਸੀਂ ਗਲਤ ਹੋ, ਪਾਰਟੀ ਪ੍ਰਧਾਨ ਨੇ ਹਰ ਲੀਡਰ ਦੀ ਰਾਇ ਲਈ। ਇਥੋਂ ਤੱਕ ਕਿ ਹਰ
ਸ਼੍ਰੋਮਣੀ ਕਮੇਟੀ ਮੈਂਬਰ ਨੂੰ ਇਕਲਿਆ ਇੱਕਲਿਆਂ ਸੁਣਿਆ ਤੇ ਫਿਰ ਕਿਤੇ ਸ: ਅਵਤਾਰ ਸਿੰਘ ਨੂੰ
ਪ੍ਰਧਾਨ ਬਣਾਇਆ ਗਿਆ।
É ਅੱਜਕਲ ਤੁਸੀਂ ਤਾਕਤ ਤੋਂ ਬਾਹਰ ਹੋ, ਹੁਣ ਤੁਹਾਨੂੰ 1984 ਦਾ ਸਿੱਖ ਕਤਲਿਆਮ ਵੀ ਯਾਦ ਆ
ਰਿਹਾ ਹੈ।
# ਗਲਤ, ਤੁਹਾਨੂੰ ਭੁਲਣਾ ਨਹੀਂ ਚਾਹੀਦਾ ਕਿ ਨਾਨਾਵਤੀ ਕਮਿਸ਼ਨ ਸਾਡੀ ਸਰਕਾਰ ਵੇਲੇ ਹੀ ਬਣਿਆ
ਸੀ।
É ਕਿਹਾ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਮੌਕੇ ਟਿਕਟਾਂ ਸੁਖਬੀਰ ਦੀ ਸ਼ਿਫਾਰਸ਼ ਅਨੁਸਾਰ ਹੀ
ਮਿਲਣੀਆਂ ਹਨ।
# ਟਿਕਟ ਫੈਸਲੇ ਪਾਰਟੀ ਦੀ ਰਾਜਨੀਤਕ ਮਾਮਲੇ ਕਮੇਟੀ ਨੇ ਤਹਿ ਕਰਨ ਉਪਰੰਤ ਪਾਰਟੀ ਪ੍ਰਧਾਨ
ਨੂੰ ਸਿਫਾਰਸ਼ ਕਰਨੀ ਹੁੰਦੀ ਹੈ।
É ਇਸ ਦਾ ਮਤਲਬ ਸੀਨੀਅਰ ਲੀਡਰਾਂ ਨੂੰ ਕੋਈ ਖਤਰਾ ਨਹੀਂ।
# ਹਾਂ, ਕੋਈ ਖਤਰਾ ਨਹੀਂ।
É ਕਿਹਾ ਜਾ ਰਿਹਾ ਹੈ ਕਿ ਬੀ ਜੇ ਪੀ ਤਿਆਰੀ 'ਚ ਹੈ ਤੇ ਕਦੀ ਵੀ ਦਿਹਾਤੀ ਪੰਜਾਬ 'ਚ ਕੁੱਦ
ਤੁਹਾ ਨੂੰ ਚਣੌਤੀ ਦੇ ਸਕਦੀ ਹੈ।
# ਹਰ ਰਾਜਨੀਤਕ ਪਾਰਟੀ ਆਪਣਾ ਆਧਾਰ ਵੱਖ ਖਿਤਿਆ 'ਚ ਵਧਾਉਣਾ ਲੋਚਦੀ ਹੈ ਜੇ ਅਸੀਂ ਸ਼ਹਿਰੀ
ਖੇਤਰਾਂ ਵੱਲ ਦੇਖ ਸਕਦੇ ਹਾਂ ਤਾਂ ਉਹ ਕਿਉਂ ਨਹੀਂ।
É ਨਵਜੋਤ ਸਿੰਘ ਸਿੱਧੂ ਜਿੰਨੇ ਖੇਤਰੀ ਮਸਲਿਆਂ 'ਚ ਕਾਰਜਸ਼ੀਲ ਹਨ ਤੁਹਾਡੀ ਪਾਰਟੀ ਦਾ ਕੋਈ ਵੀ
ਮੈਂਬਰ ਉਨਾਂ ਦਾ ਸਾਨੀ ਨਹੀਂ।
# ਇਕ ਗੈਰ ਸਿਆਸੀ ਬੰਦਾ ਹੋ ਕੇ ਜੋ ਕੁਝ ਉਹ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਕਰ ਰਿਹਾ ਹੈ
ਉਨਾਂ ਹੋਰ ਕਿਸੇ ਨੇ ਨਹੀਂ ਕੀਤਾ। ਮੈਂ ਪ੍ਰਸੰਸਾ ਕਰਦਾ ਹਾਂ।
É 1997 ਵਿੱਚ ਤੁਸਾਂ ਮੈਨੀਫੈਸਟੋ 'ਚ ਕਿਹਾ ਸੀ ਕਿ ਅੱਤਵਾਦ ਦੇ ਦੌਰ ਤੇ ਕਮਿਸ਼ਨ ਬੈਠਾਵਾਂਗੇ
।# ਬੀਤੇ ਦਿਨਾਂ ਦੀਆਂ ਗੱਲਾਂ ਛੱਡੋ।
É ਤੁਹਾਡੀ ਸਰਕਾਰ ਨੇ ਦੋਸ਼ੀ ਪੁਲਸੀਆਂ ਦੀ ਵੀ ਮਦਦ ਕੀਤੀ ਜਿੰਨਾਂ ਖਾਲੜੇ ਵਰਗਿਆਂ ਨੂੰ ਖਤਮ
ਕੀਤਾ ਸੀ।
# ਇਹ ਜਖਮ ਹੁਣ ਨਹੀਂ ਛੇੜਨੇ ਚਾਹੀਦੇ।
É ਪੰਜਾਬੀ ਭਾਸ਼ਾ ਦੀ ਤਰੱਕੀ ਵਾਸਤੇ ਤੁਹਾਡੀ ਸਰਕਾਰ ਨੇ ਉਦੋਂ ਕੁਝ ਨਾ ਕੀਤਾ ।
# ਅਸੀਂ ਤਾਂ ਸਿੱਖਾਂ ਨੂੰ ਇਕ ਕੌਮ ਮੰਨਦੇ ਹਾਂ। ਭਾਸ਼ਾ ਵਿੱਚੇ ਆ ਜਾਦੀ ਹੈ।
É ਅਕਾਲੀਆਂ ਤੇ ਬਣੇ ਰਿਸ਼ਵਤਖੋਰੀ ਦੇ ਕੇਸਾਂ ਬਾਬਤ ਕੀ ਕਹੋਗੇ
# ਇਹ ਕੇਸ ਕੁਰੱਪਸ਼ਨ ਕਰਕੇ ਨਹੀਂ ਕੀਤੇ। ਨਿਜ ਵਿਰੋਧ ਕਰਕੇ ਇਹ ਇਨਾਂ ਆਪਣੇ ਵਿਰੋਧੀਆਂ ਨੂੰ
ਦਬਾਉਣ, ਬਦਨਾਮ ਕਰਨ ਖਾਤਰ ਕੇਸ ਕੀਤੇ ਹਨ।
É ਇਸਦਾ ਮਤਲਬ ਅਕਾਲੀ ਰਾਜ ਵਿੱਚ ਰਿਸ਼ਵਤਖੋਰੀ ਨਹੀਂ ਹੋਈ ਤੇ ਭੱਵਿਖ ਦੀਆਂ ਅਕਾਲੀ ਸਰਕਾਰਾਂ
ਵੀ ਉਨੀਆਂ ਹੀ ਇਮਾਨਦਾਰ ਹੋਣਗੀਆਂ, ਜਿੰਨੀ ਪਿਛਲੀ ਸਰਕਾਰ ਸੀ।
# ਮੈਂ ਇਹ ਨਹੀਂ ਕਹਿੰਦਾ ਕਿ ਰਿਸ਼ਵਤਖੋਰੀ ਬਿਲਕੁਲ ਨਹੀਂ ਹੋਈ। ਸਾਡਾ ਅਗਲਾ ਚੋਣ ਮੈਨੀਫੈਸਟੋ
ਦੇਖ ਲੈਣਾ। ਕੀ ਤਬਦੀਲੀਆਂ ਹੁੰਦੀਆਂ ਨੇ।
É ਕੇਸਾਂ ਸਬੰਧੀ- ਕੀ ਤੁਸੀਂ ਵੀ ਭਾਜੀ ਮੋੜੋਗੇ।
# ਜਿੰਨਾਂ ਲੋਕਾਂ ਨੇ ਬਦਲਾ ਲੳ ਭਾਵਨਾ ਤੇ ਬਦਨਾਮ ਕਰਨ ਖਾਤਰ ਸਾਡੇ ਤੇ ਕੇਸ ਪਾਏ ਅਸੀਂ
ਜਰੂਰ ਭਾਜੀ ਮੋੜਾਂਗੇ।
É ਜੇ ਸ਼੍ਰੋ.ਕਮੇਟੀ ਦਾ ਪ੍ਰਧਾਨ ਬਣਦੇ ਤਾਂ ਪਹਿਲਾਂ ਕੰਮ ਕੀ ਕਰਦੇ É
# ਮੈਂ ਸਾਰੇ ਰਾਜਨੀਤਕ ਅਹੁਦਿਆਂ ਤੋਂ ਅਸਤੀਫਾ ਦੇ ਦਿੰਦਾ ਤੇ ਪੂਰੀ ਤਰਾਂ ਧਾਰਮਿਕ ਕੰਮਾਂ
ਨੂੰ ਸਮਰਪਤ ਹੋ ਜਾਂਦਾ। ਅੱਜ ਸਿੱਖ ਧਰਮ ਦੀ ਬਹੁਤ ਹਾਨੀ ਹੋ ਰਹੀ ਹੈ। ਰਾਜਨੀਤੀ ਧਰਮ ਤੇ
ਹਾਵੀ ਹੋਈ ਪਈ ਹੈ। ਕਿਉਂਕਿ ਸਿੱਖੀ ਵਿੱਚ ਧਰਮ ਤੇ ਰਾਜਨੀਤੀ ਅਨਿਖੜਵੀ ਨਹੀਂ ਹੈ ਧਰਮ ਦਾ
ਰਾਜਨੀਤੀ ਤੇ ਕੁੰਡਾ ਹੁੰਦਾ ਹੈ ਪਰ ਅੱਜ ਉਲਟ ਹੋ ਗਿਆ ਹੈ।
ਮੈਂ ਇਥੋਂ ਤੱਕ ਸਿਫਾਰਸ਼ ਕਰਾਂਗਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਸਿਆਸਤ ਤੋਂ ਦੂਰੀ
ਬਣਾ ਲੈਣ। ਸਗੋਂ ਧਾਰਮਿਕ ਬੰਦਿਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ।
É ਸ਼੍ਰੋਮਣੀ ਕਮੇਟੀ ਕੋਈ ਪ੍ਰਚਾਰ ਨਹੀਂ ਕਰ ਰਹੀ ਤੇ ਸਿਰਫ ਗੁਰ ਪੁਰਬ ਮਨਾਉਣ ਜੋਗੀ ਰਹਿ ਗਈ
ਹੈ।
# ਨਹੀਂ ਧਰਮ ਪ੍ਰਚਾਰ ਵੀ ਚਲਦਾ ਹੈ। ਆਪਣੇ ਸਾਹਿਬਾਨ ਦੇ ਪੁਰਬ ਅਸੀਂ ਨਹੀਂ ਮਨਾਵਾਂਗੇ ਤੇ
ਹੋਰ ਕੌਣ ਮਨਾਉ?
É ਇਲਜਾਮ ਹੈ ਕਿ ਕਮੇਟੀ ਧਰਮ ਪ੍ਰਚਾਰ ਤੇ ਕੁਝ ਨਹੀ ਕਰ ਰਹੀ। ਸਿੱਖ ਇਤਹਾਸ ਤੇ ਅੱਜ ਤਕ ਕੋਈ
ਟਰੈਕਟ ਨਹੀਂ ਵੰਡਿਆ
# ਮੈਂ ਇਸ ਗੱਲ ਤੇ ਸਹਿਮਤ ਨਹੀਂ।
É ਕੀ ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਇਕ ਪੈਸੇ ਦਾ ਵੀ ਮੁਫਤ ਸਾਹਿਤ ਸਿੱਖ ਇਤਹਾਸ
ਤੇ ਗੁਰਬਾਣੀ ਤੇ ਨਹੀਂ ਵੰਡ ਰਹੀ।
# ਅਜਿਹਾ ਨਹੀਂ ਹੋ ਸਕਦਾ।
É ਅੱਜ ਤੇ 50 ਸਾਲ ਪਹਿਲਾਂ ਦੇ ਅਕਾਲੀ 'ਚ ਕੀ ਫਰਕ ਹੈ।
# ਪੁਰਾਣੇ ਅਕਾਲੀ ਧਰਮ ਨੂੰ ਜ਼ਿਆਦਾ ਸਮਰਪਤ ਸਨ।
É ਕੀ 1947 ਦੀ ਵੰਡ ਮੌਕੇ ਅਕਾਲੀਆਂ ਦਾ ਰੋਲ ਠੀਕ ਸੀ।
# ਹਾਲਾਤਾਂ ਅਨੁਕੂਲ ਜੋ ਉਨਾਂ ਕੀਤਾ ਠੀਕ ਕੀਤਾ।
É ਪਿਛੇ ਦਸੰਬਰ ਵਿੱਚ ਜੱਥੇਦਾਰ ਅਕਾਲ ਤਖਤ ਨੇ ਜੋ ਦਿੱਲੀ ਦੀ ਸਿੱਖ ਲੀਡਰਸ਼ਿਪ ਲਈ ਹੁਕਮਨਾਮਾ
ਜਾਰੀ ਕੀਤਾ ਉਹ ਠੀਕ ਸੀ।
# ਸਮੁੱਚੇ ਪੰਥ ਨੂੰ ਅਕਾਲ ਤਖਤ ਅੱਗੇ ਸੀਸ ਝੁਕਾਉਣਾ ਪਏਗਾ ਓਥੋਂ ਦੇ ਹੁਕਮ ਨੂੰ ਮੰਨਣਾ
ਹੋਵੇਗਾ।
É ਜਦੋਂ ਇਲਜਾਮ ਲੱਗੇ ਕਿ ਬਾਦਲ ਸਾਹਿਬ ਦੇ ਇਸ਼ਾਰੇ ਤੇ ਹੁਕਮਨਾਮਾ ਜਾਰੀ ਹੋਇਆ ਹੈ ਤਾਂ ਬਾਦਲ
ਸਾਹਿਬ ਨੇ ਨਾਹ ਕਰ ਦਿੱਤੀ ਕਿ ਉਹਨਾਂ ਕੋਈ ਅਜਿਹਾ ਇਸ਼ਾਰਾ ਨਹੀਂ ਦਿੱਤਾ । ਕੀ ਅਕਾਲ ਤਖਤ ਦੇ
ਜੱਥੇਦਾਰ ਦੇ ਅਹੁਦੇ ਨੂੰ ਬਦਨਾਮ ਕਰਨ ਖਾਤਰ ਅਜੈਂਸੀਆਂ ਅਜਿਹੇ ਕੰਮ ਕਰ ਰਹੀਆਂ ਹਨ।
# ਕੋਈ ਵੀ ਹੁਕਮਨਾਮਾ ਪੰਜ ਸਿੰਘ ਸਾਹਿਬਾਨ ਦੀ ਸਹਿਮਤੀ ਉਪਰੰਤ ਹੀ ਜਾਰੀ ਹੁੰਦਾ ਹੈ।
É ਪਾਕਿਸਤਾਨ, ਇੰਗਲੈਂਡ, ਕਨੇਡਾ, ਅਮਰੀਕਾ ਆਦਿ ਮੁਲਕਾਂ ਦੇ ਸਿੱਖ ਅੰਤਰ ਰਾਸ਼ਟਰੀ ਗੁਰਦੁਆਰਾ
ਕਮੇਟੀ ਦੇ ਹੱਕ 'ਚ ਨੇ।
# ਮੈਂ ਚਾਹੁੰਨਾ ਹਾਂ ਕਿ ਗੁਰਦੁਆਰਾ ਐਕਟ ਸਮੁਚੇ ਭਾਰਤ ਵਿਚ ਲਾਗੂ ਹੋਵੇ। ਗੁਰਦੁਆਰਾ
ਪ੍ਰਬੰਧ ਬੇਸ਼ਕ ਸਥਾਨਕ ਹੋਵੇ ਪਰ ਇਕ ਸੰਕੇਤੱਕ ਜਾ ਕਹਿ ਲਓ ਦਸਵੰਧ ਕੇਂਦਰੀ ਕਮੇਟੀ ਕੋਲ
ਪਹੁੰਚੇ। ਬਾਹਰ ਦੇ ਸਿੱਖਾਂ ਨੂੰ ਵੀ ਸ਼੍ਰੋਮਣੀ ਕਮੇਟੀ 'ਚ ਨੁਮਾਇਦਗੀ ਦਿੱਤੀ ਜਾਣੀ ਚਾਹੀਦੀ
ਹੈ। ਸਿੱਖਾਂ ਦਾ ਕੇਂਦਰ ਮਜਬੂਤ ਹੋਵੇ।
É ਅਜਿਹਾ ਇਕ ਕੇਂਦਰ ਹੋਣ ਨਾਲ ਵਿਰੋਧੀ ਦੇ ਘੁਸਪੈਠ ਲਈ ਅਸਾਨੀ ਹੋ ਸਕਦੀ ਹੈ। ਉਦਾਹਰਣ ਵਜੋਂ
ਆਰ ਐਸ ਐਸ ਅੱਜ ਬਾਦਲ ਸਾਹਿਬ ਰਾਹੀਂ ਕੁਝ ਵੀ ਕਰਵਾ ਸਕਦੀ ਹੈ।
# ਤੁਹਾਡਾ ਅਜਿਹਾ ਸੋਚਣਾ ਗਲਤ ਤੇ ਆਧਾਰ ਹੀਣ ਹੈ ।
É ਕਿਉਂਕਿ ਇਲਜਾਮ ਹੈ ਕਿ ਆਰ ਐਸ ਐਸ ਤੇ ਹੋਰ ਗੁਪਤ ਅਜੈਂਸੀਆਂ ਸਿੱਖ ਸੰਸਥਾਵਾਂ ਵਿਚ ਵੜ੍ਹ
ਚੁਕੀਆਂ ਹਨ ਕਿਓ ਨਾਂ ਅੰਤਰ ਰਾਸ਼ਟਰੀ ਗੁਰਦੁਆਰਾ ਕਮੇਟੀ ਦਾ ਹੈਡ ਕੁਆਟਰ ਕਿਤੇ ਬਾਹਰ ਹੋਵੇ
ਜਿਵੇਂ ਕਨੇਡਾ, ਅਮਰੀਕਾ ਜਾਂ ਇੰਗਲੈਂਡ ।
# ਇਸ ਦੀ ਕੋਈ ਜਰੂਰਤ ਨਹੀਂ ।
É ਕੀ ਸਿੱਖ ਹਿੰਦੂ ਹੈਨ। # ਨਹੀਂ, ਸਿੱਖ ਇਕ ਵੱਖਰੀ ਕੌਮ ਹੈ।
É ਬਾਦਲ ਸਾਹਿਬ ਦਾ ਸੈਦ ਪੁਰਾ ਆਦਿ ਰਾਧਾ ਸੁਆਮੀ ਡੇਰਿਆਂ ਤੇ ਜਾਣਾ ਠੀਕ ਹੈ।# ਬਾਦਲ ਸਮੁੱਚੇ
ਪੰਜਾਬੀਆਂ ਦੇ ਲੀਡਰ ਹਨ ।
É ਨਿਰੰਕਾਰੀਆਂ ਖਿਲਾਫ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਹ ਠੀਕ ਸੀ। # ਉਹ ਠੀਕ ਜਾਰੀ
ਹੋਇਆ ਸੀ।
É ਹੁਣ ਉਹ ਵਾਪਸ ਲੈ ਲੈਣਾ ਚਾਹੀਦਾ ਹੈ।# ਜਰੂਰਤ ਨਹੀਂ ਹੈ।
É ਪੰਜ ਪਿਆਰਿਆਂ ਵਿੱਚ ਜਨਾਨੀਆਂ ਸ਼ਾਮਲ ਹੋ ਸਕਦੀਆਂ ਹਨ ।
# ਗੁਰੂ ਸਾਹਿਬਾਨ ਨੇ ਨਾਂ ਕੀਤੀਆਂ।
É ਬੀਬੀ ਜਗੀਰ ਕੌਰ ਨੇ ਮਹਿੰਗੀ ਕਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਖਰੀਦੀ ਸੀ ਕਿ ਇਹ ਠੀਕ
ਸੀ। # ਨਹੀਂ ।
É ਤੁਸੀਂ ਅਕਾਲੀ ਲੋਕ ਆਪਣੀ ਰਾਜਸੀ ਕਾਨਰਫਰੰਸਾਂ ਮੌਕੇ ਕਮੇਟੀ ਨੂੰ ਵਰਤਦੇ ਹੋ।# ਇਹ ਇਲਜਾਮ
ਝੂਠ ਹਨ।
É ਤੁਹਾਡੀ ਪਾਰਟੀ ਨੇ ਕਿਸੇ ਵੇਲੇ ਧਰਮ ਯੁੱਧ ਮੋਰਚਾ ਲਾਇਆ ਸੀ। ਇਨਾਂ ਮੰਗਾਂ ਦਾ ਕੀ ਬਣਿਆ।#ਕਈ
ਮੰਗਾਂ ਅਜੇ ਖੜੀਆਂ ਨੇ
É ਕੀ ਤੁਹਾਡੀ ਪਾਰਟੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਅੱਜੇ ਵੀ ਸਮਰਪਤ ਹੈ। # ਬਿਲਕੁਲ ਹੈ।
ਅਸੀ ਰਾਜਾਂ ਵਾਸਤੇ ਵੱਧ ਅਧਿਕਾਰਾਂ ਨੂੰ ਸਮਰਪਤ ਹੀ।
É ਸੰਤ ਲੋਗੋਂਵਾਲ ਨੇ ਜੋ ਸਮਝੌਤਾ ਕੀਤਾ, ਠੀਕ ਸੀ।
# ਨਹੀਂ, ਉਹ ਸਿੱਖਾਂ ਨਾਲ ਫਰੇਬ ਸੀ ਉਸ ਸਮੱਝੌਤੇ ਦੀ ਇਕ ਵੀ ਮਦ ਤੇ ਅਮਲ ਨਹੀਂ ਕੀਤਾ ਗਿਆ।
É ਭਾਰਤ - ਪਾਕਿਸਤਾਨ ਦਰਮਿਆਨ ਅਮਨ ਦੀ ਲਹਿਰ ਉਠ ਰਹੀ ਹੈ ਤੇ ਕਰਤਾਰਪੁਰ ਲਾਂਘੇ ਦੀ ਮੰਗ ਚਲ
ਰਹੀ।
# ਇਹ ਪੰਜਾਬੀਆਂ ਦੀ ਖੁਸ਼ਕਿਸਮਤੀ ਹੈ। ਭਾਰਤੀ ਪੰਜਾਬ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ,
ਖਾਸ ਕਰਕੇ ਕਿਸਾਨੀ ਨੂੰ ।
É ਅਗਲੀਆਂ ਚੋਣਾ 'ਚ ਕਿਸ ਮੁੱਦੇ ਤੇ ਵੋਟਾ ਮੰਗੋਗੇ।
# ਪਿਛਲੀ ਅਕਾਲੀ ਸਰਕਾਰ ਵੇਲੇ ਹੋਏ ਵਿਕਾਸ ਦੇ ਕੰਮਾਂ ਦੇ ਆਧਾਰ ਤੇ। ਅਸੀਂ ਮੌਜੂਦਾ ਦਾ
ਸਰਕਾਰ ਦਾ ਨਿਕੰਮਾਪਣ ਨੰਗਾ ਕਰਾਂਗੇ। ਲੋਕਾਂ ਕੋਲ ਜਾਵਾਂਗੇ ਕਿ ਦੇਖੋ ਜੋ ਅਸਾਂ ਕਿਸਾਨਾਂ
ਤੇ ਪੰਜਾਬੀਆਂ ਲਈ ਭਲਾਈ ਸਕੀਆਂ ਦਿੱਤੀਆਂ, ਕਾਂਗਰਸ ਨੇ ਉਹ ਸਭ ਖਤਮ ਕਰ ਦਿੱਤੀਆਂ ਤੇ ਆਖਰੀ
ਸਮੇਂ ਆ ਕੇ ਸਾਡੇ ਵਾਲੀਆਂ ਸਹੂਲਤਾਂ ਫਿਰ ਲਾਗੂ ਕੀਤੀਆਂ।
É ਉਦੋਂ ਤੁਸੀਂ ਆਪਣੇ ਹਲਕੇ 'ਚ ਕੀ ਕੁਝ ਕੀਤਾ ਸੀ É
# ਖਾਸ ਕਰਕੇ 100 ਕਿਲੋਮੀਟਰ ਲੰਬੀਆਂ ਨਵੀਆਂ ਸੜਕਾਂ ਬਣਾਈਆਂ ਤੇ ਪਿਛਲੀਆਂ ਨੂੰ ਠੀਕ ਕੀਤਾ
ਗਿਆ। ਮੈਂ ਆਪਣੇ ਹਲਕੇ ਚੋਂ ਸੇਮ ਦੀ ਬੀਮਾਰੀ ਸਦਾ ਵਾਸਤੇ ਖਤਮ ਕਰ ਦਿੱਤੀ।Ð
Ð
|