Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਕੈਪਟਨ ਸਾਬ ! ਹੇਠਲੀ ਸਤਹ ਦੀ
ਰਿਸ਼ਵਤ ਖੋਰੀ ਕੁਝ ਘੱਟ ਸਕਦੀ ਹੈ


#ਕੈਪਟਨ ਅੰਮ੍ਰਿਦਰ ਸਿੰਘ ਨੇ ਚਾਰ ਸਾਲ ਪਹਿਲਾਂ ਰਿਸ਼ਵਤਖੋਰੀ ਖਿਲਾਫ ਜੋ ਮੁਹਿੰਮ ਵਿੱਢੀ ਸੀ ਲੋਕਾਂ ਨੂੰ ਉਸ ਤੇ ਇਕ ਦਮ ਉਮੀਦਾਂ ਬਝ ਗਈਆਂ ਸਨ। ਜਲਦੀ ਹੀ ਖੁੱਦ ਕੈਪਟਨ ਦੇ ਆਪਣੇ ਐਮ ਐਲ ਏਆਂ ਨੇ ਸਾਹਬ ਨੂੰ ਦਿਨੇ ਹੀ ਤਾਰੇ ਦਿਖਾਉਂਣੇ ਸ਼ੁਰੂ ਕਰ ਦਿੱਤੇ। ਉਨਾਂ ਵਿਚੋਂ ਬਹੁਤਿਆਂ ਨੂੰ ਡਰ ਸੀ ਕਿ ਬਾਦਲ ਦੁਆਲਿਓ ਹੱਟ ਕੇ ਕਿਤੇ ਕੈਪਟਨ ਉਨਾਂ ਦੇ ਹੀ ਰਾਹ ਰਸਤੇ ਬੰਦ ਨਾ ਕਰ ਦੇਵੇ। ਉਨਾਂ ਦਾ ਸੋਚਣਾ ਸੀ ਕਿ ਕਰੋੜਾਂ ਰੁਪਏ ਲਾ ਕੇ ਚੋਣ ਜਿਤੀ ਹੈ ਜੇ ਮੂਲ ਵੀ ਵਾਪਸ ਨਾ ਹੋਇਆ ਤਾਂ ਅਗਾਂਹ ਤੋਂ ਚੋਣ ਕਦੀ ਨਹੀਂ ਲੜ ਸਕਾਂਗੇ। ਓਧਰ ਜਿਵੇਂ ਅਸੀਂ ਪਹਿਲਾਂ ਹੀ ਲਿੱਖ ਚੁੱਕੇ ਹਾਂ ਕਿ ਬਾਦਲ ਸਾਹਿਬ ਨੇ ਧਿਆਨ ਸਿੰਘ ਡੋਗਰੇ ਵਾਲਾ ਕਾਰਡ ਵਰਤਕੇ ਆਪਣੇ ਖਿਲਾਫ ਕੇਸਾਂ ਦੀ ਫੂਕ ਕੱਢਵਾ ਲਈ ਹੈ। ਕੇਸ ਕਦੀ ਵੀ ਬੰਦ ਹੋ ਸਕਦੇ ਹਨ। ਵਿਚਾਰਾ ਕੈਪਟਨ ਕੀ ਕਰੇ ?
ਫਿਰ ਅੱਜਕਲ ਸ਼ਾਮਤ ਆਈ ਹੋਈ ਹੈ, ਨਿੱਕੇ ਮੋਟੇ ਮੁਲਾਜਮਾਂ ਦੀ। ਹਫਤੇ ਦਸ ਦਿਨ ਬਾਅਦ ਕੋਈ ਨਾ ਕੋਈ ਪਟਵਾਰੀ ਅੜਿਕੇ ਆ ਜਾਂਦਾ ਹੈ ਜਾਂ ਫਿਰ ਕੋਈ ਬਾਬੂ ਬਾਦਸ਼ਾਹ। ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਅਜਿਹੀਆਂ ਕਾਰਵਾਈ ਤਾਂ ਬਾਦਲ ਸਾਹਿਬ ਵੇਲੇ ਵੀ ਹੋਇਆਂ ਕਰਦੀਆਂ ਸਨ। ਅਜਿਹੀਆਂ ਇੱਕਾ ਦੁੱਕਾ ਗ੍ਰਿਫਤਾਰੀਆਂ ਕਦੀ ਵੀ ਜਨ ਸਧਾਰਨ ਦੇ ਨੋਟਿਸ ਵਿਚ ਨਹੀਂ ਆ ਸਕਦੀਆਂ। ਰਿਸ਼ਵਤਖੋਰੀ ਸਰਕਾਰੀ ਦਫਤਰਾਂ ਵਿਚ ਓਵੇਂ ਦੀ ਓਵੇਂ ਜਾਰੀ ਹੈ। ਹੋਰ ਤੇ ਹੋਰ ਪਿਛੇ ਚੰਡੀਗੜ ਜਦੋਂ ਇਕ ਅਫਸਰ ਰੰਗੇ ਹੱਥੀ ਫੜਿਆ ਗਿਆ ਤਾਂ ਸਬੰਧਤ ਮੰਤਰੀ ਤੜਫ ਉਠਿਆ। ਅਖੇ ਮੇਰੇ ਕੋਲੋਂ ਪੁਛ ਕੇ ਛਾਪਾ ਕਿਓ ਨਹੀ ਮਾਰਿਆ। ਲੋਕਾਂ ਤਾਂ ਇਹ ਅਫਵਾਹ ਫੈਲਾਈ ਕਿ ਅਫਸਰ ਮੰਤਰੀ ਜੀ ਵਾਸਤੇ ਤਾਂ ਪੈਸੇ ਲੈ ਰਿਹਾ ਸੀ। ਤਾਂ ਹੀ ਤਾਂ ਮੰਤਰੀ ਅੱਗ ਬਬੂਲਾ ਹੋ ਗਏ ਸਨ।
ਏਸੇ ਕਰਕੇ ਕੁਝ ਲੋਕ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਸਗੋਂ ਪਹਿਲਾਂ ਨਾਲੋਂ ਭਾਅ ਉਚੇ ਹਨ। ਕੁੱਲ ਮਿਲਾ ਕੇ ਸ਼ਾਇਦ ਕਿਹਾ ਜਾ ਸਕਦਾ ਹੈ ਕਿ ਰਾਜੇ ਦੀ ਰਿਸ਼ਵਤ ਵਿਰੋਧੀ ਮੁਹਿੰਮ ਠੁੱਸ ਹੋ ਗਈ ਹੈ।
ਸਾਨੂੰ ਅਫਸੋਸ ਹੈ ਕਿ ਕੈਪਟਨ ਜੋ ਕਰ ਸਕਦਾ ਸੀ ਉਹ ਵੀ ਉਸ ਨੇ ਨਹੀਂ ਕੀਤਾ। ਘੱਟੋ ਘੱਟ ਨੀਵੀਂ ਸਤਹ ਤੇ ਤਾਂ ਰਿਸ਼ਵਤਖੋਰੀ ਘਟਾਈ ਜਾ ਸਕਦੀ ਸੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਕੈਪਟਨ ਦੀ ਮੁਹਿੰਮ ਵਿਚ ਅਫਸਰਸ਼ਾਹੀ ਦਿਲੋਂ ਰਾਜੀ ਨਹੀਂ ਸੀ। ਹਾਲਾਂਕਿ ਬਹੁਤੀ ਅਫਸਰਸ਼ਾਹੀ ਵੀ ਲੀਡਰਾਂ ਵਰਗੀ ਹੀ ਕਮਿਸ਼ਨਾ ਖਾਣ ਵਾਲੀ ਹੋ ਚੁੱਕੀ ਹੈ। ਪਰ ਅਸੀਂ ਉਮੀਦ ਕਰਦੇ ਸੀ ਕਿ ਜਿਹੜੇ 5-7 ਫੀਸਦੀ ਘੱਟੋ ਘੱਟ ਇਮਾਨਦਾਰ ਅਫਸਰ ਹੋਣਗੇ ਉਹ ਥੋੜਾ ਬਹੁਤ ਸਿਰ ਚੁਕਣਗੇ। ਪਰ ਪਿਛੇ ਜੋ ਕੁਝ ਹੋਇਆ ਹੈ ਉਸ ਤੋਂ ਲਗਦਾ ਹੈ ਕਿ ਇਹ ਘੱਟ ਗਿਣਤੀ ਪੂਰੀ ਤਰਾਂ ਦੱਬੀ ਹੋਈ ਹੈ ਤੇ ਹੋ ਸਕਦਾ ਚਲਾਕ ਬਹੁ ਗਿਣਤੀ ਨੇ ਇਨਾਂ ਨੂੰ ਖੁੱਡੇ ਲਾਇਆ ਹੋਇਆ, ਜੇ ਅਜਿਹਾ ਨਾ ਹੁੰਦਾ ਤਾਂ ਹੁਣ ਤੱਕ ਕੈਪਟਨ ਨੇ ਦਫਤਰੀ ਕਾਰਵਾਈ ਤਾਂ ਜਰੂਰ ਕੱਸ ਦਿੱਤੀ ਹੋਣੀ ਸੀ। ਇਹ ਸਬੰਧਿਤ ਅਫਸਰ ਸ਼ਾਹੀ ਹੀ ਹੁੰਦੀ ਹੈ ਜੋ ਹੁਕਮਰਾਨ ਨੂੰ ਅੰਦਰ ਦੀਆਂ ਗੱਲਾਂ ਬਾਰੇ ਜਾਣੂ ਕਰਵਾਉਂਦੇ ਹੈ। ਪਰ ਲਗਦਾ ਹੈ ਕੈਪਟਨ ਦੇ ਅਮਲੇ 'ਚ ਅਜਿਹਾ ਨਹੀਂ ਹੋਇਆ। ਕਈ ਲੋਕ ਤਾਂ ਇਥੋਂ ਤਕ ਕਹਿਦੇ ਹਨ ਕਿ ਪੈਸੇ ਲੈਦੇ ਫੜੇ ਜਾਓ ਪੈਸੇ ਦੇ ਕੇ ਛੁਟ ਜਾਓ। ਐਥੇ ਅੰਮ੍ਰਿਤਸਰ ਤਾਂ ਅਜਿਹੇ ਇਕੜ ਦੁਕੜ ਕੇਸ ਲੋਕਾਂ ਦੀ ਨਿਗਾਹ 'ਚ ਹੈ ਹੀ ਹਨ। ਬੇਅੰਤ ਸਿੰਘ ਦੇ ਰਾਜ ਵੇਲੇ ਤਾਂ ਇਕ ਸੀਨੀਅਰ ਡਾਕਟਰ  ਨੂੰ  ਹੀ ਵਿਜੀਲੈਂਸ ਨੇ ਆ ਘੇਰਿਆ ਸੀ। ਓਦੋਂ ਅਫਵਾਹ ਉਡੀ ਸੀ ਕਿ ਬਿੱਟੇ ਨੇ ਮੋਟੀ ਰਕਮ ਲੈ ਕੇ ਡਾਕਟਰ  ਨੂੰ  ਜੇਲ ਤੋਂ ਬਚਾ ਲਿਆ।
ਦੇਰੀ ਹੀ ਰਿਸ਼ਵਤ ਖੋਰੀ ਨੂੰ ਜਨਮ ਦਿੰਦੀ ਹੈ।
ਇਸ ਲਿਖਾਰੀ ਨੂੰ 15 ਕੁ ਸਾਲ ਸਰਕਾਰੀ ਦਫਤਰ ਚਲਾਉਣ ਦਾ ਤਜਰਬਾ ਹਾਸਲ ਹੈ। ਅਸਾਂ ਦੇਖਿਆ ਕਿ ਜਿਥੇ ਕਿਤੇ ਵੀ ਅਫਸਰ ਵੱਲੋਂ ਫੈਂਸਲਾ ਲੈਣ 'ਚ ਢਿੱਲ ਹੋ ਜਾਂਦੀ ਸੀ ਉਥੇ ਹੀ ਦੂਸਰੀਆਂ ਬੀਮਾਰੀਆਂ ਭਾਵ ਸਿਫਾਰਸ਼ਬਾਜੀ, ਤਿਕੜਮਬਾਜੀ, ਦਬਾਅ ਜਾਂ ਫਿਰ ਮਾਇਆਰਾਮ ਹੁਰੀ ਆ ਹਾਜਰ ਹੁੰਦੇ ਸਨ। ਈ .ਐਸ.ਆਈ ਦਫਤਰਾਂ 'ਚ ਅਸੀਂ ਰੋਜਾਨਾ 100 ਦੇ ਲਗਪਗ ਦਾਅਵੇ (ਛਲੳਮਿ) ਤਹਿ ਕਰਿਆ ਕਰਦੇ ਸੀ। ਸਾਡਾ ਤਜਰਬਾ ਇਹ ਕਹਿੰਦਾ ਹੈ ਕਿ ਦਾਹਅਵੇ ਨੂੰ ਲਟਕਾਅ ਰੱਖਣ ਤੇ ਸੰਬਧਤ ਬੰਦਿਆਂ ਨੂੰ ਜਿਹੜੀ ਤਕਲੀਫ ਹੁੰਦੀ ਹੈ ਉਹ ਬੇਇਨਸਾਫੀ ਹੋਣ ਨਾਲੋਂ ਵੀ ਜਿਆਦਾ ਹੁੰਦੀ ਹੈ। ਮਾਮਲੇ ਦੇ ਲਟਕ ਜਾਣ ਤੇ ਬਾਬੂ ਬਾਦਸ਼ਾਹ ਦੀ ਫਾਈਲ ਦੀ ਅਹਿਮੀਅਤ ਬਣਦੀ ਹੈ।
ਸੋ ਕੈਪਟਨ ਸਾਹਬ ਨੂੰ ਸਾਡਾ ਸੁਝਾਅ ਹੈ ਕਿ ਸਰਕਾਰੀ ਦਫਤਰਾਂ ਵਿਚ ਹਰ ਕਿਸਮ ਦੇ ਕੇਸ ਨਿਪਟਾਰੇ ਦੀ ਸਮਾਂ ਸੀਮਾਂ ਤਹਿ ਕਰ ਦਿਤੀ ਜਾਵੇ। ਜੇ ਪਹਿਲਾਂ ਤੋਂ ਹੀ ਤਹਿ ਹੈ ਤਾਂ ਉਸ ਤੇ ਸਖਤੀ ਨਾਲ ਅਮਲ ਹੋਵੇ।
ਇਹ ਲਿਖਾਰੀ ਅਲੱਗ ਅਲੱਗ ਸੂਬਿਆਂ ਵਿਚ ਰਹਿ ਚੁਕਾ ਹੈ। ਪੰਜਾਬੀ ਦਫਤਰਾਂ ਦੀ ਕਾਰਜ ਸ਼ੈਲੀ ਉਂਜ ਯੂ ਪੀ, ਮੱਧ ਪ੍ਰਦੇਸ਼, ਗੁਜਰਾਤ ਤੋਂ ਤਾਂ ਚੰਗੀ ਹੀ ਹੈ ਪਰ ਦਿੱਲੀ, ਮਹਾਂਰਾਸ਼ਟਰ ਜਾਂ ਦੱਖਣ ਦੇ ਸੂਬਿਆਂ ਦੇ ਮੁਕਾਬਲੇ ਏਥੇ ਦੇ ਅਫਸਰ ਸਿਰਫ ਰਾਜਨੀਤਕ ਲੀਡਰਾਂ ਨੂੰ ਹੀ ਸੁਣਦੇ ਹਨ। ਸਧਾਰਨ ਨਾਗਰਿਕ ਨੂੰ ਤਾਂ ਟਿੱਚ ਸਮਝਦੇ ਹਨ। ਸਾਨੂੰ ਯਾਦ ਹੈ ਕਿ ਦਿੱਲੀ ਇਕ ਵੇਰਾਂ ਸਾਡਾ ਪਛਾਣ ਕਾਰਡ ਗਵਾਚ ਗਿਆ, ਥਾਣੇ ਪਹੁੰਚਣ ਤੇ ਝੱਟ ਅਗਲਿਆਂ ਉਹ ਦੀ ਰਿਪੋਰਟ ਦਰਜ ਕਰ ਲਈ। ਪੰਜਾਬ ਦੇ ਥਾਣੇ 'ਚ ਤਾਂ ਵੱਡੀ ਤੋਂ ਵੱਡੀ ਚੀਜ ਦੀ ਗੁਮਸ਼ਦਗੀ ਲੈ ਕੇ ਠਾਣੇ ਜਾਓ ਜਿੰਨਾਂ ਚਿਰ ਮਾਇਆ ਰਾਮ ਜਾਂ ਦੂਸਰੀ ਸਿਫਾਰਸ਼ ਨਹੀਂ ਪਾਈ ਅਗਲਿਆਂ ਕੇਸ ਰਜਿਸਟਰਡ ਹੀ ਨਹੀਂ ਕਰਨਾ।
ਤੁਸੀਂ ਕਿਸੇ ਦਫਤਰ ਜਾਂ ਕੇ ਕੋਈ ਦਰਖਾਸਤ ਦਿਓ। ਕੀ ਮਜਾਲ ਹੈ ਉਹ ਤੁਹਾਨੂੰ ਦਰਖਾਸਤ ਪ੍ਰਾਪਤ ਕਰਨ ਦੀ ਤਾਰੀਖ ਸਹਿਤ ਰਸੀਦ ਦੇਣ। ਸਗੋਂ ਅੱਗੋਂ ਅੱਖਾਂ ਵਖਾਉਂਦੇ ਹਨ, ਬਾਬੂ ਲੋਕ। ਸੋ ਜਰੂਰਤ ਹੈ ਕਿ ਡਾਇਰੀ ਦੀ ਪ੍ਰਨਾਲੀ ਦਰੁਸਤ ਕਰਨ ਦੀ। ਕਿਸੇ ਨੂੰ ਦਰਖਾਸਤ ਦੇਣ ਤਾਂ ਹੱਕ ਹੋਣਾ ਚਾਹੀਦਾ ਹੈ। ਅਗਲੇ ਲੈਂਦੇ ਹੀ ਨਹੀਂ। ਦਰ ਅਸਲ ਲੀਡਰਾਂ ਨੂੰ ਸਤਿਹੀ ਸੱਚ ਦਾ ਅਮਲ ਹੀ ਨਹੀਂ ਹੁੰਦਾ। ਕਿਉਂਕਿ ਉਨਾਂ ਦੇ ਕੰਮ ਫਟਾ ਫੱਟ ਹੋ ਜਾਂਦੇ ਹਨ।
ਸੋ ਸਾਡੀ ਸਲਾਹ ਹੈ ਕਿ ਕੈਪਟਨ ਸਾਹਿਬ ਦਫਤਰੀ ਕੰਮਾਂ ਦੇ ਨਿਪਟਾਰੇ ਲਈ ਸਮਾਂ ਸੀਮਾਂ ਨਿਰਧਾਰਿਤ ਕਰਨ। ਇਸ ਨਾਲ 50 ਫੀਸਦੀ ਸਿਫਾਰਸ਼ਾਂ ਆਪ ਹੀ ਖਤਮ ਹੋ ਜਾਂਦੀਆਂ ਹਨ। ਬਾਕੀ ਅਸੀਂ ਸਮਝਦੇ ਹਾਂ ਕਿ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦੀ ਅਸਲੀ ਜੜ੍ਹ ਹੈ ਦਿੱਲੀ ਦੀ ਬਦਨੀਤੀ ਜਿੰਨਾਂ ਚਿਰ ਉਹ ਜਾਰੀ ਹੈ ਰਿਸ਼ਵਤਖੋਰੀ ਜਿੰਦਾਬਾਦ।Ð