Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala


ਸੰਪਾਦਕੀ
ਦਾਸਤਾਨ-ਇ-ਬਰਬਾਦੀ ਪੰਜਾਬ



ਆਜ਼ਾਦੀ ਉਪਰੰਤ ਭਾਰਤ ਝੋਲੀ ਅੱਡੀ ਦੁਨੀਆਂ ਅੱਗੇ ਅਨਾਜ ਵਾਸਤੇ ਖੜਾ ੍‍ਦਾ ਸੀ, ਪੰਜਾਬ ਨੇ ਇਸ ਦੇ ਅਨਾਜ ਭੰਡਾਰ 15-20 ਸਾਲਾਂ ਵਿਚ ਨੱਕੋ ਨੱਕ ਕਰ ਦਿਤੇ ਹਾਲਾਂ ਕਿ ਪੰਜਾਬ ਅਜੇ ਤਾਜ਼ਾ ਤਾਜ਼ਾ ਝੱਲੀਆਂ ਮੁਸੀਬਤਾਂ ਤੋਂ ਸੰਭਲ ਹੀ ਰਿਹਾ ਸੀ, ਕਿਉਕਿ ਇਸ ਦੇ 10 ਲੱਖ ਬਸ਼ਿੰਦੇ ਭਾਰਤ ਦੀ ਆਜ਼ਾਦੀ ਦੀ ਬਲੀ ਚੜੇ, ਜਦੋਂ ਦੁਨੀਆਂ ਦੀ ਸਭ ਤੋਂ ਵੱਡੀ ਹਿਜਰਤ ਇਸ ਨੂੰ  ਝੱਲਣੀ ਪਈ। ਪੰਜਾਬ ਜੁਗਾਂ ਜੁਗਾਂਤਰਾਂ ਤੋਂ ਹੀ ਭਾਰਤੀ ਉਪਮਹਾਂਦੀਪ ਦਾ ਸਭ ਤੋਂ ਅਗਾਹਵਧੂ ਖੇਤਰ ਰਿਹਾ ਹੈ। ਕੋਈ ਇਹ ਨੂੰ  ਸਿਰਤਾਜ-ਭਾਰਤ ਕਹਿਦੈ, ਕੋਈ ਅਨਾਜ ਭੰਡਾਰ, ਕੋਈ ਖੜਗਭੁਜਾ ਭਾਰਤ। ਅੱਜ ਉਹੋ ਔਂਕੜ ਵਿਚ ਹੈ। ਗਿਰਾਵਟ ਵਲ ਹੋ ਚੁਕੀ ਹੈ ਪੰਜਾਬ ਦੀ ਡਗਰ। ਹਾਂ ਸਚਮੁਚ, ਜਲਦੀ ਹੀ ਭਾਵ ਪੰਜ ਸੱਤ ਸਾਲਾਂ 'ਚ ਇਹ ਭਾਰਤ ਦੇ ਗਰੀਬ ਤੇ ਪਛੜੇ ਸੂਬਿਆਂ 'ਚੋ ਹੋਵੇਗਾ। ਜੇ ਨਹੀ ਭਰੋਸਾ ਤਾਂ ਪੜੋ:-
ਓਹ ਪੰਜਾਬ ਜੋ ਕਦੀ ਪੜਾਈ ਦੇ ਹਿਸਾਬ ਭਾਰਤ ਦਾ ਇਕ ਨੰਬਰ ਸੂਬਾ ਸੀ, ਅੱਜ 22 ਵੇ ਸਥਾਨ ਦੇ ਜਾ ਡਿਗਾ ਹੈ।
ਜੋ ਫੀ ਇਨਸਾਨ ਆਮਦਨ ਦੇ ਹਿਸਾਬ ਪਹਿਲੇ ਨੰ. ਤੇ ਸੀ ਅੱਜ ਸਤਵੇ ਤੇ ਪ੍‍ਚ ਗਿਆ ਹੈ।
ਦਰਸਨੀ ਜਵਾਨਾਂ ਦਾ ਦੇਸ ਪੰਜਾਬ, ਅੱਜ ਨਸ਼ਿਆਂ ਦਾ ਗੁਲਾਮ ਹੋ ਚੁੱਕਾ ਹੈ। ਅੱਜ.ਪੰਜਾਬ ਦੇ ਟੈਕਸ ਬੱਜਟ ਦਾ ਇਕ ਤਿਹਾਈ ਨਸ਼ਿਆਂ ਤੋਂ ਆ ਰਿਹਾ ਹੈ। ਅੱਜ ਨਸ਼ੇ ਬੰਦ ਹੋ ਜਾਣ ਪੰਜਾਬ ਸਰਕਾਰ ਮੁਧੜੇ ਮੂੰਹ ਭੌਂਅ ਤੇ ਆ ਜਾਏਗੀ।
ਪਿਛਲੇ 7-8 ਸਾਲਾਂ 50,000ਤੋਂ ਜਿਆਦਾ ਕਾਰਖਾਨੇ ਬੰਦ ਹੋ ਗਏ ਹਨ। ਸਨੱਅਤਕਾਰ ਆਪਣੇ ਉਦਯੋਗ ਗਵਾਂਢੀ ਰਾਜਾਂ ਵਿਚ ਲਈ ਜਾ ਰਏ ਨੇ।ਨਵੇ ਇਥੇ ਲਗ ਨਹੀ ਰਹੇ।ਵਿਰੋਧੀ ਹੁਣ ਤਾਣ ਲਾ ਰਿਹਾ ਹੈ ਕਿ ਇਥੇ ਰਿਆਇਤੀ ਆਰਥਿਕ ਖੇਤਰ (ਸ਼ਓਗ਼) ਨਾਂ ਬਣਨ।
ਪੰਜ ਦਰਿਆਵਾਂ ਦਾ ਮਾਲਕ ਰੇਗਿਸਤਾਨ ਬਣਨ ਕੰਢੇ ਹੈ।30 ਸੈ.ਮੀ. ਫੀ ਸਾਲ ਦੇ ਦਰ ਨਾਲ, ਜਮੀਨੀ ਪਾਣੀ ਦੀ ਸਤਹ ਥੱਲੇ ਜਾਈ ਜਾ ਰਹੀ ਏ। ਦ੍ਰਿਸ਼ਟੀਹੀਨ ਸਰਕਾਰਾਂ ਬਿਜਲੀ ਦੇ ਬਿਲ ਮਾਫ ਕਰਕੇ ਬੇਧਿਆਨੇ ਕਿਰਸਾਨ  ਨੂੰ  ਸਗੋਂ ਉਤਸ਼ਾਹ ਦੇ ਰਹੀਆਂ ਹਨ।ਬਰਸਾਤਾਂ ਵੇਲੇ ਹੜ ਝੱਲਣ ਵਾਲਾ ਪੰਜਾਬ, ਔੜ ਵੇਲੇ ਆਪਣੇ ਦਰਿਆਈ ਪਾਣੀਆਂ ਤੋਂ ਵਾਂਝਾ ਰਹਿੰਦਾ ਹੈੇ। ਕੁਲ ਮਿਲਾ ਕੇ ਭਾਰਤ ਦੇ ਹਿੱਤ  ਨੂੰ  ਨਜ਼ਰਅੰਦਾਜ਼ ਕਰਕੇ ਦਿੱਲੀ ਸਰਕਾਰਾਂ ਅਜਿਹਾ ਕਰ ਰਹੀਆਂ ਨੇ।ਓਧਰ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਇਕ ਵੇਰਾ ਚੇਤਾਵਨੀ ਦਿਤੀ ਸੀ ਕਿ ਅਗਲਾ ਮਹਾਂਯੁਧ ਪਾਣੀ ਖਾਤਰ ਹੋਵੇਗਾ।
ਪਿਆਰੇ ਪੰਜਾਬ ਦੀ ਸਭਿਆਚਾਰਕ ਤਸਵੀਰ ਵਿਗੜਨ ਜਾ ਰਹੀ ਹੈ। ਪੂਰਬੀਏ ਵੀਰ ਵੱਡੇ ਪੱਧਰ ਤੇ ਪੰਜਾਬ ਵਲ ਹਿਜਰਤ ਕਰ ਰਹੇ ਨੇ।ਸਰਕਾਰ ਨੇ ਓਨਾਂ ਪ੍ਰਤੀ ਕੋਈ ਨੀਤੀ ਅੱਜ ਤਕ ਅਖਤਿਆਰ ਨਹੀ ਕੀਤੀ। ਓਧਰ ਪੰਜਾਬ ਦਾ ਬਈਆ ਹਰ ਹੀਲੇ ਇਥੋਂ ਤਕ ਕਿ ਆਪਣੀ ਜਾਨ ਦੀ ਕੀਮਤ ਤੇ ਵੀ ਦੂਰ ਪ੍ਰਦੇਸੀ ਭੱਜਦਾ ਜਾ ਰਿਹਾ ਹੈ।
ਪੰਜਾਬ ਦਾ ਸਮੁਚਾ ਸਭਿਆਚਾਰ ਖਤਰੇ 'ਚ ਏ। ਮਿਠੀ ਮਾਂ ਬੋਲੀ ਪੰਜਾਬੀ ਚਰੋਕਣੀ ਗੋਲੀ ਬਣੀ ਪਈ ਏ।
ਪੰਜਾਬ ਦਾ ਨਰ-ਮਾਦਾ ਅਨੁਪਾਤ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਵਿਗੜਿਆ ਹੈ। ਅੱਜ 1000 ਮਰਦਾਂ ਪਿਛੇ 786 ਜਨਾਨੀਆਂ ਰਹਿ ਗਈਆਂ ਹਨ।ਬਾਕੀ ਦੇ 214 ਮਰਦ ਕਿਥੇ ਜਾਣਗੇ?
ਸਿੱਖ, ਪੰਜਾਬ ਦੀ ਪਛਾਣ ਹਨ। 500 ਸਾਲ ਦੇ ਇਤਹਾਸ ਵਿਚ,ਪਹਿਲੀ ਵਾਰੀ ਸਿੱਖਾਂ ਦੀ ਅਬਾਦੀ ਦੀ ਦਰ ਘਟੀ ਹੈ।
ਸਿਹਤ ਸਹੂਲਤਾਂ ਪੱਖੋ ਪੰਜਾਬ ਤੀਸਰੇ ਸਥਾਨ ਤੇ ਜਾ ਡਿਗਾ ਹੈ। ਉੱਤਰੀ ਭਾਰਤ 'ਚ ਸਿਹਤ ਸਿਖਿਆ ਚਾਨਣ ਮੁਨਾਰਾ ਅੰਮ੍ਰਿਤਸਰ ਮੈਡੀਕਲ ਕਾਲਜ ਨਜ਼ਰਅੰਦਾਜੀ ਦੇ ਆਲਮ 'ਚ ਬੰਦ ਹੋਣ ਕੰਢੇ ਹੈ।
ਫੌਜ਼ ਵਿਚ ਪੰਜਾਬੀਆਂ ਦੀ ਗਿਣਤੀ 'ਚ ਪਹਿਲਾਂ ਨਾਲੋਂ ਵੱਡੀ ਗਿਰਾਵਟ ਆਈ ਏ। ਹਰ ਤਰਫ ਬੇਰੁਜਗਾਰੀ ਹੈ।
ਅੱਜ ਪੰਜਾਬੀ ਮੀਡੀਏ ਤੇ ਸੰਜੀਦਾ ਗਲ ਨਹੀ ਹੋ ਰਹੀ।ਪੰਜਾਬੀ ਵਿਦਵਾਨ ਦਹਿਸ਼ਤ 'ਚ ਹੈ, ਦਿਲ ਦੀ ਗਲ ਨਹੀ ਕਰ ਰਿਹਾ। ਨਸ਼ਈ ਹੋਇਆ ਪੰਜਾਬੀ ਟੀ.ਵੀ ਚੈਨਲਾਂ ਤੇ ਬਸ ਨੱਚੀ ਟੱਪੀ ਜਾ ਰਿਹਾ ਹੈ।
ਇਸ ਬਰਬਾਦੀ ਦਾ ਸਭ ਤੋਂ ਵੱਡਾ ਅਸਰ ਪੈ ਰਹਿਆ ਹੈ ਪੰਜਾਬ ਦੇ ਅਖੌਤੀ ਦਲਿਤਾਂ ਤੇ ਦਲਿਤ ਲੀਡਰ ਬੇਖਬਰ ਹੈ।
60ਵੇ ਦਹਾਕੇ 'ਚ ਖੇਤੀ ਦੀ ਤਰੱਕੀ ਦਰ 7% ਸੀ ਜੋ ਅੱਜ ਘਟ ਕੇ 2% ਰਹਿ ਗਈ ਹੈ। ਅੱਜ ਪੰਜ ਏਕੜ ਜਮੀਨ ਵਾਲੇ ਛੇ ਮੈਂਬਰੀ ਕਿਰਸਾਨ ਟੱਬਰ ਦੀ ਆਮਦਨ ਚਪੜਾਸੀ ਦਫਤਰ ਦੀ ਤਨਖਾਹ ਤੋਂ ਵੀ ਘੱਟ ਭਾਵ 5700 ਰੁ. ਬਹਿੰਦੀ ਹੈ। ਕਿਰਸਾਨ ਦੀ ਕਣਕ ਦੀ ਲਾਗਤ 850ਰੁ. ਅੰਦਾਜ਼ੀ ਗਈ ਜਦ ਕਿ ਪ੍ਰਦੇਸਾਂ ਤੋਂ 500 ਰੁ.ਦੇ ਹਿਸਾਬ ਭਾਰਤ ਆਉਣ  ਨੂੰ  ਤਿਆਰ ਹੈ, ਜਿਸ ਦੀ ਦਰਆਮਦੀ ਤੇ ਸਰਕਾਰ ਨੇ ਰੋਕ ਲਾਈ ਹੋਈ ਏ। ਡਬਲਿਊ. ਟੀ. ਓ ਦੇ ਰੂਲਾਂ ਮੁਤਾਬਿਕ ਇਹ ਰੋਕ ਜਿਆਦਾ ਦੇਰ ਚਲ ਨਹੀ ਰਹਿਣੀ।
ਪੰਜਾਬ ਦੀ ਬਹੁਤੀ ਸਿਆਸਤ ਤੇ ਝੋਲੀ ਚੁੱਕ ਕਿਰਦਾਰ ਹਾਵੀ ਹੈ। ਮੁਲਕ ਦੇ ਦੀਵਾਨਾਂ, ਸਭਾਵਾਂ ਵਿਚ ਅੱਜ ਪੰਜਾਬ ਦਾ 'ਤਰਲੋਚਨ ਸਿੰਘ ਤੁੜ' ਰੂਪੀ ਸਿਆਸਤਦਾਨ ਪੰਜੇ ਸਾਲ ਚੁਪ ਰਹਿੰਦਾ ਹੈ। ਜੇ 20-25 ਸਾਲਾਂ 'ਚ ਕਤੇ ਕੋਈ ਬੋਲਦਾ ਹੈ ਤਾਂ ਸਿਰਫ ਗੈਰ-ਸਿਆਸਤਦਾਨ: ਨਵਜੋਤ ਸਿੰਘ ਸਿੱਧੂ ਤੇ ਮਨੋਹਰ ਸਿੰਘ ਗਿੱਲ ਵਰਗਾ । ਬੁਰਛਾਗਿਰਦੀ ਦਾ ਆਲਮ ਦੇਖੋ ਪੰਜਾਬ ਦਾ ਇਕ ਮੁਖ ਮੰਤਰੀ ਤਾਕਤ ਦੇ ਗਲਿਆਰਿਆਂ 'ਚ ਧਿਰ ਖੜੀ ਕਰਨ (ਲਾਬਿੰਗ)ਦੀ ਬਜਾਏ, ਪੰਜ ਸਾਲ ਪੰਚਾਇਤਾਂ ਦੇ ਹੀ ਦਰਸ਼ਨ ਕਰੀ ਜਾਂਦਾ ਹੈ। ਕੇਂਦਰੀ ਸੱਤਾ 'ਚ ਭਾਈਵਾਲੀ ਹੋਣ ਦੇ ਬਾਵਜੂਦ ਪੰਜਾਬ ਦੀ ਗਲ ਕਰਨੋਂ ਸੰਗਦਾ ਰਿਹਾ। ਅੱਜ ਸਰਦਾਰ ਕਪੂਰ ਸਿੰਘ ਆਈ ਸੀ ਐਸ ਗਲਤ ਸਾਬਤ ਹੋ ਗਿਐ ਕਿਉਕਿ ਉਸ ਕਦੀ ਕਿਹਾ ਸੀ ਖਾਲਸੇ ਦੇ ਬੋਲ ਬਾਲੇ ਦੀ ਓਦੋ ਸ਼ੁਰੂਆਤ ਹੋਵੇਗੀ ਜਦੋ ਅਕਾਲੀ ਦਲ ਖਤਮ ਹੋ ਜਾਵੇਗਾ।ਖਾਤਮੇ ਤੇ ਸਿੰਘ ਨੇ ਇਕ ਸੰਜੀਦਾ ਤੇ ਦ੍ਰਿਸ਼ਟੀਵਾਨ ਪੰਜਾਬੀ ਪਾਰਟੀ ਦਾ ਸੁਫਨਾ ਵੇਖਿਆ ਸੀ।ਪਰ ਅੱਜ ਤਾਂ ਉਸ ਤੋਂ ਵੀ ਡਰਾਉਣਾ ਚਮਚਾ ਦਲ ਸਾਡੇ ਸਾਹਮਣੇ ਹੈ। ਜਿਸ ਨੇ ਪੰਜਾਬੀਆਂ  ਨੂੰ  ਵੋਟਾਂ ਮੌਕੇ ਨਸ਼ਿਆਂ ਦੇ ਤੋਹਫੇ ਵੀ ਦੇਣੇ ਸ਼ੁਰੂ ਕਰ ਦਿਤੇ ਹਨ। ਪੰਜਾਬ ਤੇ ਪੰਜਾਬੀਅਤ ਨਾਲ ਇਸਦਾ ਲਗਾਅ ਕਿਥੇ?
ਇਕ ਹਰਿਆਣਵੀ ਜਾਂ ਮਹਾਂਰਾਸ਼ਟਰੀ, ਆਧਰਾ ਜਾਂ ਬੰਗਾਲੀ ਕਾਗਰਸੀ ਤੇ ਆਪਣੇ ਸੂਬੇ ਦੇ ਹੱਕ ਦੀ ਗਲ ਕਰ ਸਕਦਾ ਹੈ, ਪਰ 1947 ਤੋ ਹੀ ਲੈ ਕੇ ਪੰਜਾਬੀ-ਕਾਂਗਰਸੀ, ਪੰਜਾਬ ਦੇ ਹੱਕਾਂ ਦੀ ਗਲ ਕਰਨਾਂ 'ਭਾਰਤ ਨਾਲ ਗੱਦਾਰੀ ਕਰਨਾਂ' ਸਮਝਦਾ ਆ ਰਿਹਾ ਹੈ। ਪਿਛੇ ਇਕ ਕਾਗਰਸੀ ਨੇ ਜਦੋਂ ਪੰਜਾਬ ਨਾਲ ਇਨਸਾਫ ਦੀ ਗਲ ਕੀਤੀ ਤਾਂ ਸਾਰੇ ਕਾਂਗਰਸੀ ਉਸ ਦੇ ਪਿਛੇ ਪੈ ਗਏ। ਇਹ ਅਲੱਗ ਗਲ ਹੈ ਉਹ ਆਪਣੇ ਨਿੱਜੀ ਅਸਰ ਰਸੂਖ ਕਰਕੇ ਬਚਿਆ।
ਉਤਰਾਂਚਲ 'ਚ ਸਿੱਖਾਂ ਦੇ ਹੋਏ ਉਜਾੜੇ 'ਚ ਬਹੁਤੇ ਕਾਂਗਰਸੀਆਂ ਦੀ ਚੁਪੀ ਐਨ ਓਸੇ ਕਾਂਗਰਸ ਦੇ ਸਭਿਆਚਾਰ ਦਾ ਹਿੱਸਾ ਹੈ।ਸਾ ਨੂੰ  ਪਤਾ ਹੈ ਪੰਜਾਬ ਦੇ ਮੌਜੂਦਾ
 ਮੁਖ ਮੰਤਰੀ  ਨੂੰ  ਇਸ ਬਰਬਾਦੀ ਦਾ ਗਿਆਨ ਹੈ। ਉਹ ਹੱਥ ਪੈਰ ਮਾਰਦਾ ਨਜ਼ਰ ਵੀ ਆਉਦਾ ਹੈ। ਪਰ ਸਭ ਨਿਸਫਲ, ਕਿਉਕਿ ਪਹਿਲੀ ਜਰੂਰਤ ਤਾਂ ਹੈ ਦਿੱਲੀ ਹੁਕਮਰਾਨ ਦੇ ਦਿਮਾਗ ਵਿਚੋਂ ਪੰਜਾਬ ਵਿਰੋਧੀ ਕੀੜਾ ਕਢਣ ਦੀ। ਨਹੀ ਤਾਂ ਸਿਰ ਫਿਰਿਆ ਖਾਲਿਸਤਾਨੀ ਸੱਚਾ ਸਾਬਤ ਹੋ ਜਾਉਗਾ ਕਿ ਦਿਲੀ ਪੰਜਾਬ  ਨੂੰ  ਇਕ ਬਸਤੀ ਗਿਣਦੀ ਹੈ।
ਇਸ ਦਾਸਤਾਨ ਏ ਬਰਬਾਦੀ ਤੇ ਪੰਜਾਬ ਮੋਨੀਟਰ ਨੇ ਪੰਨਾ 4 ਤੋਂ 11 ਤਕ ਵਿਚਾਰਾਂ ਕੀਤੀਆਂ ਹਨ। ਪੰਜਾਬ ਦੀਆਂ ਦੋਵਾਂ ਪ੍ਰਮੁਖ ਪਾਰਟੀਆਂ ਦੇ ਆਗੂਆਂ ਤੇ ਮੁਖ ਮੰਤਰੀ ਦੇ ਵਿਚਾਰ ਵੀ ਸ਼ਾਮਲ ਕੀਤੇ ਹਨ।ਕਲਿਕ ਕਰੋ ਤੇ ਪੜੋÐ


 ੍ਵ ਆਸਾਰ ਨਜ਼ਰ ਆ ਰਹੇ ਨੇ ਪੰਜਾਬ ਦੀ ਬਰਬਾਦੀ ਦੇ

 Í Awswr nzr Aw rhy ny pMjwb dI brbwdI dy
 ੍ਵ "ਬਾਦ ਚੋਣਾਂ ਵੀ ਅਮਰਿੰਦਰ ਹੀ ਮੁਖ ਮੰਤਰੀ ਹੋਣਗੇ"-ਪ੍ਰੋ. ਦਰਬਾਰੀ ਲਾਲ

 Í "bwd coxW vI AmirMdr hI muK mMqrI hoxgy"-pRo. drbwrI lwl
 ੍ਵ 'ਸ਼੍ਰੋਮਣੀ ਪ੍ਰਧਾਨ ਬਣਨ ਤੇ ਸਿਆਸੀ ਅਹੁਦਿਆਂ ਤੋਂ ਅਸਤੀਫਾ ਦੇ ਦਿੰਦਾ'"- ਸੇਵਾ ਸਿੰਘ ਸੇਖਵਾਂ

 Í 'SRomxI pRDwn bxn qy isAwsI AhuidAW qoN AsqIPw dy idMdw'"-  syvw isMG syKvW