|
ਜਾਹਲੀ ਖਾਲਿਸਤਾਨੀਆਂ ਦੀ
ਪਛਾਣ
ਫੌਜ-ਮੁਖਬਰਾਂ ਜਾਂ ਟਾਊਟਾਂ ਬਾਰੇ
ਪੰਜਾਬੀਆਂ ਨੇ 1985 ਤੋਂ ਲੈ ਕੇ 1992 ਤੱਕ ਖਾਲਿਸਤਾਨ ਦਾ ਟਰੇਲਰ ਵੇਖਿਆ। ਬੱਸਾਂ, ਰੇਲਾਂ
'ਚੋਂ ਕੱਢ ਕੇ ਕਿਸੇ ਵੀ ਨਾਗਰਿਕ ਨੂੰ ਹਿੰਦੂ ਜਾਂ ਸਿੱਖ ਕਹਿ ਕੇ ਕਤਲ ਕਰ ਦਿੱਤਾ ਜਾਂਦਾ
ਸੀ। ਓਧਰ ਸੁਰੱਖਿਆ ਪੁਲਸਾਂ ਨਿਰਦੋਸ਼ ਨਾਗਰਿਕਾਂ ਦੇ ਝੂਠੇ ਮੁਕਾਬਲੇ ਬਣਾ ਇਨਾਮ ਹਾਸਲ ਕਰ
ਰਹੀਆਂ ਸਨ। ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ। ਓਸ ਲਹਿਰ ਨਾਲ ਨਜਿੱਠਣ ਖਾਤਰ ਦਿੱਲੀ ਸਰਕਾਰਾਂ
ਨੇ ਜੋ ਢੰਗ ਤਰੀਕੇ ਅਪਣਾਏ ਸਨ, ਮਨੁੱਖੀ ਅਧਿਕਾਰਾਂ ਦੇ ਇਤਿਹਾਸ ਵਿਚ ਉਹ ਹਮੇਸ਼ਾ ਲਾਹਨਤ ਨਾਲ
ਯਾਦ ਕੀਤੇ ਜਾਣਗੇ। ਲਹਿਰ ਨਾਲ ਨਜਿੱਠਣ ਲਈ ਕਾਂਗਰਸ ਸਰਕਾਰ ਨੇ ਅਰਬਾਂ, ਖਰਬਾਂ ਰੁਪਏ ਪੰਜਾਬ
'ਚ ਝੋਕ ਦਿੱਤੇ। ਵੈਸੇ ਤਾਂ ਪੰਜਾਬੀ ਲੋਕ ਇਸ ਕਾਲੇ ਧਨ ਦੀ ਮੌਜੂਦਗੀ ਮਹਿਸੂਸ ਕਰ ਹੀ ਰਹੇ
ਸਨ ਪਰ ਗਵਰਨਰ ਪੰਜਾਬ ਸੁਰਿੰਦਰ ਨਾਥ ਦੀ ਹਵਾਈ ਹਾਦਸੇ 'ਚ ਮੌਤ ਵੇਲੇ ਜੋ ਪਹਾੜਾਂ ਵਿੱਚ ਨੋਟਾਂ
ਦੀ ਬਰਸਾਤ ਹੋਈ ਤੇ ਬਾਅਦ ਵਿਚ ਉਸ ਦੀ ਸਰਕਾਰੀ ਕੋਠੀ ਤੋਂ ਕਰੋੜਾਂ ਰੁਪਏ ਜੋ ਮਿਲੇ ਸਨ ਉਨਾਂ
ਨੂੰ ਲੁਕਾਉਣ ਖਾਤਰ ਇਕ ਸਪੈਸ਼ਲ ਹਵਾਈ ਜਹਾਜ ਰਾਹੀਂ ਉਸ ਵੇਲੇ ਦੇ ਗ੍ਰਿਹ ਮੰਤਰੀ ਐਸ ਬੀ
ਚੌਹਾਨ ਚੰਡੀਗੜ੍ਹ ਆਏ ਤੇ ਬੋਰੀਆਂ ਭਰ ਭਰ ਕੇ ਨੋਟ ਦਿੱਲੀ ਲੈ ਗਏ ਤਾਂ ਲੋਕਾਂ ਨੂੰ ਅਹਿਸਾਸ
ਹੋ ਗਿਆ ਕਿ ਪੰਜਾਬ ਦੇ ਅੰਦਰ ਦੋ ਕਿਸਮ ਦੀਆਂ ਕਰੰਸੀਆਂ ਚਲ ਰਹੀਆਂ ਹਨ।
31 ਅਗਸਤ 1995 ਨੂੰ ਸ: ਬੇਅੰਤ ਸਿੰਘ ਨੂੰ ਜਦੋਂ ਬੰਬ ਧਮਾਕੇ ਨਾਲ ਮਾਰਿਆ ਗਿਆ ਉਸ ਵਕਤ ਵੀ
ਨੋਟ ਦੂਰ ਦੂਰ ਤੱਕ ਖਿਲਰੇ ਸਨ। ਅਖਬਾਰਾਂ 'ਚ ਛੱਪਿਆ ਕਿ ਇਹ ਮੁਲਾਜਮਾਂ ਦੀਆਂ ਤਨਖਾਹਾਂ ਸਨ।
ਇਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ ਕੋਲ ਦੋ ਕਿਸਮ ਦੇ ਬਜਟ ਹੁੰਦੇ ਹਨ
ਇਕ ਤੇ ਉਹ ਜਿਹੜਾ ਅਸੈਂਬਲੀ 'ਚ ਪੇਸ਼ ਹੁੰਦਾ ਹੈ ਤੇ ਦੂਸਰਾ ਉਹ ਜਿਹੜਾ ਲੋਕਤੰਤਰ ਭਾਰਤ ਦੇ
ਕਿਸੇ ਵੀ ਨਾਗਰਿਕ ਨੂੰ ਨਹੀਂ ਦੱਸਿਆ ਜਾਂਦਾ। 110 ਕਰੋੜ ਅਬਾਦੀ ਵਾਲੇ ਮੁਲਕ ਵਿੱਚ ਜੇ ਅਰਬਾਂ,
ਖਰਬਾਂ ਰੁਪਏ ਬਜਟ ਤੋਂ ਬਾਹਰ ਬਾਹਰ ਹੀ ਚਲ ਰਹੇ ਹਨ ਜਿਨਾਂ ਦਾ ਕੋਈ ਹਿਸਾਬ ਕਿਤਾਬ ਆਡਿਟ
ਅਕਾਂਉਟ ਨਹੀਂ ਤਾਂ ਅਵੱਸ਼ ਹੀ ਇਸ ਮੁਲਕ ਦਾ ਭਵਿੱਖ ਧੁੰਧਲਾ ਹੈ। ਹੱਥਲੇ ਲੇਖ ਵਿਚ ਪ੍ਰਸਿੱਧ
ਸਿੱਖ ਵਿਦਵਾਨ ਸਰਦਾਰ ਕਪੂਰ ਸਿੰਘ ਆਈ ਸੀ ਐਸ ਦੇ ਭਤੀਜਾ ਡਾ: ਐਸ. ਐਸ ਧਾਲੀਵਾਲ ਅਜਿਹੀ ਦੋ
ਨੰਬਰ ਦੀ ਮਾਇਆ ਰਾਹੀਂ ਖੜੇ ਕੀਤੇ ਇਕ ਤੰਤਰ ਦੀ ਗਲ ਕਰ ਰਹੇ ਹਨ ਜਿਸ ਦੇ ਕਰਿੰਦੇ ਜੀਵਨ ਦੇ
ਬਹੁਤੇ ਖੇਤਰਾਂ ਵਿੱਚ ਲਗਪਗ ਹਾਜਰ ਮਹਿਸੂਸ ਹੋ ਰਹੇ ਹਨ। ਡਾ: ਧਾਲੀਵਾਲ ਇਸ ਨੂੰ ਆਰ ਐਸ ਐਸ
ਜਾਂ ਟਾਊਟਾਂ, ਮੁਖਬਰਾਂ ਜਾਂ ਗੁਪਤ ਅਜੈਂਸੀਆਂ ਦੀ ਫੌਜ ਕਹਿੰਦਾ ਹੈ ਅਤੇ ਇਲਜਾਮ ਲਾਉਂਦਾ ਹੈ
ਕਿ ਇਹ ਗੁਪਤ ਫੌਜ ਲੋਕਾਂ ਦੀ ਨਿਰਪੱਖ ਸੋਚਣੀ ਤੇ ਅਸਰ ਕਰ ਰਹੀ ਹੈ ਜਿਸ ਕਰਕੇ ਸੱਚ ਤੇ ਨਿਆਂ
ਦੱਬਦਾ ਜਾ ਰਿਹਾ ਹੈ, ਝੂਠ, ਬੇਈਮਾਨੀ ਤੇ ਰਿਸ਼ਵਤਖੋਰੀ ਤੋਂ ਹੋਰ ਕਈ ਕਿਸਮ ਦੇ ਭ੍ਰਿਸ਼ਟਾਚਾਰ
ਸਮਾਜ ਵਿੱਚ ਵੱਧ ਰਹੇ ਹਨ। ਡਾਕਟਰ ਧਾਲੀਵਾਲ ਦਾ ਮੰਨਣਾ ਹੈ ਕਿ ਇਸ ਕਾਲੇ ਧਨ ਨੇ ਵੈਸੇ ਤਾਂ
ਜੀਵਨ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਤ ਕੀਤਾ ਹੋਇਆ ਹੈ ਪਰ ਜਿਆਦਾ ਮਾਰ ਰਾਜਨੀਤੀ, ਵਿਦਵਤਾ
ਤੇ ਪਤ੍ਰਕਾਰੀ ਨੂੰ ਝੱਲਣੀ ਪੈ ਰਹੀ ਹੈ। ਧਾਲੀਵਾਲ ਦਾ ਇਲਜਾਮ ਹੈ ਕਿ ਇਹ ਬਹੁਤੀ ਫੌਜ ਆਪਣੇ
ਆਪ ਨੂੰ ਲੋਕਾਂ ਮੁਹਰੇ ਖਾਲਿਸਤਾਨੀ ਹੋਣਾ ਦਸੱਦੀ ਹੈ। ਕਿਉਂਕਿ ਸੱਚ ਤੇ ਇਨਸਾਫ ਹੀ
ਪਤ੍ਰਕਾਰਤਾ ਦਾ ਧਰਮ ਹੁੰਦਾ ਹੈ ਅਸੀਂ ਸਮਝਦੇ ਹਾਂ ਕਿ ਧਾਲੀਵਾਲ ਦਾ ਇਹ ਲੇਖ ਛਾਪਣ ਵਿੱਚ
ਕੋਈ ਹਰਜ ਨਹੀਂ ਹਾਲਾਂਕਿ ਲੇਖ ਨਵੇਂ ਵਿਵਾਦ ਖੜੇ ਕਰਦਾ ਹੈ। ਪਰ ਭਾਰਤ ਦਾ ਸੰਵਿਧਾਨ ਜਨਤਾ
ਦੀ ਬਿਹਤਰੀ ਖਾਤਰ ਰਾਜਨੀਤੀ ਦੀ ਕਿਸੇ ਵੀ ਬਹਿਸ ਦੀ ਇਜਾਜਤ ਦਿੰਦਾ ਹੈ ਬੇਸ਼ਰਤੇ ਕਿ ਉਸ ਵਿਚ
ਕੋਈ ਭੜਕਾਓ ਤੇ ਹਿੰਸਕ ਤੱਤ ਨਾ ਹੋਵੇ। ਅਸੀਂ ਮੰਨਦੇ ਹਾਂ ਕਿ ਜੋ ਕੁਝ ਲਿਖਾਰੀ ਨੇ ਲਿਖਿਆ
ਹੈ ਉਹ ਇਸ ਨੂੰ ਸਾਬਤ ਨਹੀਂ ਕਰ ਸਕਦਾ ਤੇ ਇਹ ਉਨਾਂ ਦਾ ਵੀਚਾਰ ਹੋ ਸਕਦਾ ਹੈ ਪਰ ਜਰੂਰੀ ਨਹੀ
ਕਿ ਇਹ ਸਭ ਕੁਝ ਸੱਚ ਹੋਵੇ ਪਰ ਫਿਰ ਵੀ ਵਿਸ਼ਾ ਦਿਲਚਸਪ ਤੇ ਛਾਪਣ ਲਾਇਕ ਜਰੂਰ ਹੈ। |
|
#ਸੰਨ 1948 ਵਿੱਚ ਹੀ ਸਿੱਖਾਂ ਨੁੰ ਅਹਿਸਾਸ ਹੋ ਗਿਆ ਸੀ ਕਿ ਕਾਂਗਰਸੀਆਂ ਨੇ ਫਰੇਬ ਅਤੇ ਝੂਠੇ
ਵਾਇਦੇ ਕਰਕੇ ਪੰਜਾਬ ਨੂੰ ਆਪਣੇ ਨਾਲ ਨੂੜ ਲਿਆ ਹੈ। ਓਦੋਂ ਤੋਂ ਲੈ ਕੇ ਸੰਨ 1966 ਤੱਕ
ਪੰਜਾਬੀਆਂ ਨੇ ਇਕ ਲੰਮੀ ਲੜਾਈ ਪੁਰ ਸਕੂਨ, ਸ਼ਾਂਤਮਈ ਤੇ ਲੋਕ ਤੰਤਰੀ ਤਰੀਕਿਆਂ ਰਾਂਹੀ ਲੜੀ
ਤੇ ਅਖੀਰ ਪੰਜਾਬੀ ਸੂਬਾ ਪ੍ਰਾਪਤ ਕਰਕੇ ਹੀ ਦਮ ਲਿਆ। ਕਾਂਗਰਸ ਕੇਂਦਰ ਮਜਬੂਰ ਸੀ ਕਿਉਂਕਿ
ਸਿੱਖਾਂ ਦਾ ਅੰਦੋਲਨ ਪੂਰੀ ਤਰਾਂ ਲੋਕਤੰਤਰੀ ਤਰਜਾਂ ਦੇ ਅਨੁਕੂਲ ਸੀ। ਉਦੋਂ ਫਿਰ ਕੇਂਦਰ ਨੇ
ਸਕੀਮ ਘੜੀ ਕਿ ਕਿਸੇ ਤਰਾਂ ਜੋਸ਼ੀਲੇ ਸਿੱਖਾਂ ਨੂੰ ਹਿੰਸਾ ਵੱਲ ਤੋਰ ਦਿੱਤਾ ਜਾਵੇ। ਪਹਿਲਾਂ
ਨਿੰਰਕਾਰੀਆਂ ਰਾਹੀਂ ਸਿੱਖਾਂ ਨੂੰ ਲਲਕਾਰਿਆ ਗਿਆ, ਫਿਰ ਦਿੱਲੀ ਦੀਆਂ ਏਸ਼ੀਆਈ ਖੇਡਾਂ ਮੌਕੇ
ਸਿੱਖਾਂ ਨੂੰ ਜਲੀਲ ਕੀਤਾ ਗਿਆ। ਹਿੰਸਾ ਵੱਲ ਤੋਰਨ ਲਈ ਦਿੱਲੀ ਤੇ ਕਈ ਹੋਰ ਸਥਾਨਾਂ ਤੇ ਹਜਾਰਾਂ
ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਤੇ ਸਾੜਿਆ ਗਿਆ। ਹਿੰਦੂ ਤੇ ਸਿੱਖਾਂ ਨੂੰ ਲੜਾਉਣ ਦੀ
ਕੋਸ਼ਿਸ਼ ਕੀਤੀ ਗਈ। ਉਸ ਉਪਰੰਤ ਸਿੱਖਾਂ ਵਿੱਚ ਵੀ ਭੜਕਾਹਟ ਆਈ ਤੇ ਜਵਾਨਾਂ ਆਪ ਮੁਹਾਰੇ ਹੋ
ਬੰਦੂਕਾਂ ਚੁੱਕ ਲਈਆਂ। ਫਿਰ ਲੋਕਾਂ ਤੇ ਸੁਰੱਖਿਆ ਪੁਲਸਾਂ ਦਰਮਿਆਨ ਦੁਸ਼ਮਣੀ ਪੁਆਈ ਜਦੋਂ
ਪੁਲਸ ਵਾਲਿਆਂ ਦੇ ਟੱਬਰਾਂ ਦੇ ਟੱਬਰ ਕੈਟਾਂ ਰਾਹੀਂ ਮਰਵਾ ਦਿੱਤੇ।
ਫਿਰ ਇਸ ਮਾਰਧਾੜ ਨੂੰ ਨਜਿੱਠਣ ਖਾਤਰ ਕੇਂਦਰ ਨੇ ਆਪਣੀਆਂ ਅਜੈਂਸੀਆਂ ਰਾਹੀਂ ਵੱਡੇ ਲਾਲਚ ਦੇ
ਕੇ ਪੰਜਾਬ ਵਿਚ ਮੁਖਬਰਾਂ ਦੀ ਇਕ ਫੌਜ ਖੜੀ ਕਰ ਦਿਤੀ। ਵਕਤ ਪਾ ਕੇ ਪੰਜਾਬ ਦੇ ਸੂਰਬੀਰ ਲੋਕਾਂ
ਨੇ ਵਿਗੜ ਚੁਕੀ ਲਹਿਰ ਨੂੰ ਅੰਗੂਠਾ ਦਿਖਾ ਦਿੱਤਾ।
ਉਪਰੰਤ ਮੁਖਬਰਾਂ ਦੀ ਫੌਜ ਜਦੋਂ ਅੱਜ ਬੇਰੁਜਗਾਰ ਹੋ ਗਈ ਹੈ ਤਾਂ ਕੇਂਦਰ ਅਜੇ ਵੀ ਉਹਨਾਂ ਨੂੰ
ਤਨਖਾਹਾਂ ਤੇ ਭੱਤੇ ਦੇਈ ਜਾ ਰਿਹਾ ਹੈ। ਇਹੋ ਮੁਖਬਰ ਜੋ ਜੀਵਨ ਦੇ ਲਗਪਗ ਹਰ ਕਾਰੋਬਾਰ ਵਿੱਚ
ਮੌਜੂਦ ਹਨ ਨੇ ਲੋਕਾਂ ਵਿੱਚ ਅਲੱਗ ਹੀ ਕਿਸਮ ਦੀ ਹਲਚਲ ਪੈਦਾ ਕੀਤੀ ਹੋਈ ਹੈ। ਲੋਕਤੰਤਰ ਦੇਸ਼
ਵਿਚ ਵੱਖ ਵੱਖ ਮੌਕਿਆਂ ਤੇ ਵੱਖ ਵੱਖ ਕਿਸਮ ਦੇ ਵਿਚਾਰ ਜਨਮ ਲੈਂਦੇ ਹਨ। ਲਹਿਰਾਂ ਉਠਦੀਆਂ ਹਨ
ਕਿਉਂਕਿ ਮਨੁੱਖੀ ਜੀਵਨ ਨਿਰੰਤਰ ਸੱਚ, ਸੌਖ ਤੇ ਨਿਆਂ ਵੱਲ ਤਰੱਕੀ ਕਰਦਾ ਰਹਿੰਦਾ ਹੈ। ਪਰ
ਅੱਜ ਪੰਜਾਬ ਵਿਚ ਵੱਡੀ ਮੁਸ਼ਕਲ ਇਹ ਬਣੀ ਹੋਈ ਹੈ ਕਿ ਇਹ ਫੌਜ-ਮੁਖਬਰਾਂ ਸੱਚ ਦੇ ਉਭਾਰ ਦੇ
ਅੱਗੇ ਰੁਕਾਵਟ ਬਣ ਬੈਂਹਦੀ ਹੈ।
ਇਹ ਫੌਜ ਯੂਨੀਵਰਸਿਟੀਆਂ ਵਿੱਚ ਸਿੱਖ ਤੇ ਪੰਜਾਬੀਅਤ ਵਿਰੁੱਧ ਕੰਮ ਕਰਾਉਂਦੀ ਹੈ। ਲਗਪਗ ਸਾਰੇ
ਪਤ੍ਰਕਾਰਾਂ ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਕੰਟਰੋਲ ਰੱਖਦੀ ਹੈ ਤੇ ਜਿਹੜੇ ਤੱਥ ਇਸ ਨੂੰ
ਪਸੰਦ ਨਹੀਂ ਉਹਨਾਂ ਨੂੰ ਲੋਕਾਂ ਸਾਹਮਣੇ ਆਉਣ ਤੋਂ ਰੋਕਦੀ ਹੈ। ਰਾਜਨੀਤੀ ਖੇਤਰ ਵਿਚ ਤਾਂ ਇਹ
ਛਾਈ ਹੋਈ ਹੈ। ਸਾਡਾ ਅੰਦਾਜਾ ਹੈ ਕਿ ਅਕਾਲੀ ਦਲ ਦਾ ਲਗਪਗ ਹਰ ਦੂਸਰਾ ਤੀਸਰਾ ਕਰਿੰਦਾ ਇਨਾਂ
ਦਾ ਮੁਖਬਰ ਹੈ। ਪ੍ਰਮੁੱਖ ਗੁਰਦੁਆਰਿਆਂ ਦੇ ਗ੍ਰੰਥੀ ਤੇ ਪ੍ਰਚਾਰਕ ਵੱਡੀ ਤਾਦਾਦ ਵਿੱਚ ਇਨਾਂ
ਦੇ ਸੂਹੀਏ ਹਨ ਤੇ ਪੂਰੇ ਗੁਰਦੁਆਰਾ ਨਿਜਾਮ ਨੂੰ ਇੰਨਾਂ ਲਗਪਗ ਪ੍ਰਭਾਵਿਤ ਕਰ ਦਿੱਤਾ ਹੈ।
ਅੱਜ ਪੁਲਿਸ ਇਹ ਸ਼੍ਰੇਆਮ ਫੜ ਮਾਰਦੀ ਹੈ ਕਿ ਕਿਸੇ ਜਲਸੇ ਜਲੂਸ ਵਿੱਚ ਜੋ ਵੀ ਮਤੇ ਪਾਸ ਹੋਣੇ
ਹਨ ਉਨਾਂ ਦਾ ਸਾਨੂੰ ਪਹਿਲੋਂ ਹੀ ਪਤਾ ਹੁੰਦਾ ਹੈ। ਇਸ ਤੋਂ ਜਾਹਰ ਹੈ ਕਿ ਅਜੈਂਸੀਆਂ ਆਪ ਹੀ
ਮਤੇ ਪਾਸ ਕਰਵਾ ਰਹੀਆਂ ਹੁੰਦੀਆਂ ਹਨ। ਅੱਜ ਦਮਦਮੀ ਟਕਸਾਲ ਦੇ ਬਹੁਤੇ ਜੱਥੇਦਾਰ ਏਸੇ ਫੌਜ ਦੇ
ਕਾਰਕੁੰਨ ਹਨ ਸਮਝ ਲਓ 100 ਫੀ ਸਦੀ। ਜੇ ਮੁਖਬਰ ਨਹੀਂ ਤਾਂ ਉਸ ਦਾ ਟਕਸਾਲ ਵਿੱਚ ਕੋਈ ਵਜੂਦ
ਹੀ ਨਹੀਂ। ਏਸੇ ਤਰਾਂ ਇਕ ਹੋਰ ਗਰਮ ਸੰਸਥਾ ਖਾਲੜਾ ਐਕਸ਼ਨ ਕਮੇਟੀ ਹੈ ਇਹ ਵੀ ਵੀਚਾਰੀ
ਤਨਖਾਹਦਾਰਾਂ ਦੁਆਰਾ ਘਿਰੀ ਹੋਈ ਹੈ। ਮਾਨ ਸਾਹਿਬ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ 'ਚ ਸਮਝ
ਲਓ ਅੱਧੇ ਪਚੱਧੇ। ਫੈਡਰੇਸ਼ਨਾਂ ਤਾਂ ਲਗਪਗ ਸਾਰੀਆਂ ਹੀ ਗਰਕੀਆਂ ਹੋਈਆਂ ਹਨ ਤੇ ਇਕ ਕਿਸਮ ਦਾ
ਆਪਣਾ ਵਜੂਦ ਖਤਮ ਕਰ ਚੁਕੀਆਂ ਹਨ। ਪਿਛੇ ਜਿਹੇ ਇਕ ਖਾਲਸਾ ਪੰਚਾਇਤ ਉਠੀ ਸੀ ਜਿਸ ਦੀ ਹੁਣ ਹਵਾ
ਨਿੱਕਲ ਚੁਕੀ ਹੈ ਉਦਾ ਵੀ ਇਹੋ ਹਾਲ ਹੈ। ਕਿਸੇ ਵੇਲੇ ਦੀ ਇਨਕਲਾਬੀ ਪਾਰਟੀ ਕਮਿਊਨਿਸਟ ਤਾਂ
ਅੱਜ ਗੰਢੋਂ ਹੀ ਨਹੀਂ ਰਹੇ ਤੇ ਆਪਣੇ ਤੇ ਪੰਜਾਬੀਅਤ ਵਿਰੋਧੀ ਹੋਣ ਦਾ ਬਿੱਲਾ ਤਕ ਲੁਆ ਚੁਕੇ
ਹਨ।
ਹਾਂ ਅਸੀਂ ਮਹਿਸੂਸ ਕੀਤਾ ਹੈ ਕਾਂਗਰਸੀਆਂ ਅਤੇ ਸੰਘੀਆਂ ਵਿੱਚ ਫੌਜ ਦੀ ਗਿਣਤੀ ਘੱਟ ਹੈ। ਫਿਰ
ਅਕਾਲੀ ਦਲ ਦੇ ਉਹ ਲੋਕ ਜੋ ਚੋਣਾਂ ਲੜਦੇ ਹਨ ਉਨਾਂ ਨੂੰ ਵੀ ਇਸ ਫੌਜ ਤੋਂ ਵੱਖ ਹੋਣਾ ਪੈਂਦਾ
ਹੈ। ਕਿਉਂਕਿ ਮੁਖਬਰ ਰਹਿ ਕੇ ਚੋਣ ਨਹੀਂ ਜਿੱਤੀ ਜਾ ਸਕਦੀ। ਹਰਮਨ ਪਿਆਰੇ ਹੋਣ ਖਾਤਰ ਕਈ ਵਾਰੀ
ਲੋਕਾਂ ਦੇ ਮੁਦਿੱਆਂ ਦੇ ਪਿਛੇ ਖਲੋਣਾ ਪੈਂਦਾ ਜੋ ਅਜੈਂਸੀਆਂ ਨੂੰ ਗਵਾਰਾ ਨਹੀਂ ।
ਦੂਸਰੇ ਪਾਸੇ ਆ ਜਾਓ। ਅਖਬਾਰਾਂ, ਟੀ ਵੀ ਚੈਨਲਾਂ ਤੇ ਪ੍ਰਕਾਸ਼ਕਾਂ ਵੱਲ ਏਧਰ ਵੀ ਬਹੁਤ ਮੰਦਾ
ਹਾਲ ਹੈ। ਉਤਰੀ ਭਾਰਤ ਵਿਚ ਇਕ ਹਿੰਦ ਸਮਾਚਾਰ ਗਰੁੱਪ ਤੇ ਬਾਹਰੋਂ ਆਈਆਂ ਹਿੰਦੀ ਦੀਆਂ ਅਖਬਾਰਾਂ
ਵਿਚ ਮੁਖਬਰਾਂ ਦੀ ਗਿਣਤੀ ਘੱਟੋ ਘੱਟ ਹੈ। ਬਾਕੀ ਸਭ ਮਾਤਾ ਦਾ ਮਾਲ। ਫੀਲਡ ਵਿਚ ਬੈਠੇ
ਅਖਬਾਰ-ਨਵੀਸਾਂ ਦੀ ਤਾਂ ਗੱਲ ਹੀ ਛੱਡ ਦਿਓ। ਰਾਮ ਰਾਮ, ਹਰੀ ਓਮ । ਕਿਤੇ ਦੂਰ ਦੂਰ ਹੀ ਕੋਈ
''ਹਰਿਓ ਬੂਟ ਰਹਿਓ ਰੀ''।
ਬਾਕੀ ਜਿਹੜੀਆਂ ਛੋਟੀਆਂ ਛੋਟੀਆਂ ਪਤ੍ਰਕਾਵਾਂ ਤੇ ਰਿਸਾਲੇ ਛੱਪ ਰਹੇ ਹਨ ਉਹ ਵੀ ਬਹੁਤੇ
ਸਤਿਨਾਮ। ਦਰਅਸਲ ਪੰਜਾਬੀ ਰਸਾਲਾ ਪ੍ਰਕਾਸ਼ਤ ਕਰਨਾ ਖੂਹ ਭਰਨ ਦੇ ਬਰਾਬਰ ਹੁੰਦਾ ਹੈ। ਹਰ ਰੋਜ
ਇਸ ਨੇ ਨਵੀਂ ਸਮੱਗਰੀ ਮੰਗਣੀ ਹੁੰਦੀ ਹੈ ਤੇ ਛਾਪਣ ਵਾਸਤੇ ਕਾਗਜ ਤੇ ਮਸ਼ੀਨਰੀ। ਕਿਤੇ ਮੁਸ਼ਕਲ
ਨਾਲ ਹੀ ਕੋਈ ਆਪਣੇ ਆਪ ਨੂੰ ਮਰਯਾਦਾ ਵਿੱਚ ਰੱਖ ਸਕਦਾ ਹੈ। ਅਜਿਹੇ ਹਾਲਤ ਵਿਚ ਪ੍ਰਕਾਸ਼ਕ
ਮੁਖਬਰਾਂ ਦੀ ਝੋਲੀ ਜਾ ਪੈਂਦਾ ਹੈ ਤੇ ਰਸਾਲੇ ਦਾ ਸਟੇਰਿੰਗ ਹੌਲੀ ਹੌਲੀ ਉਨਾਂ ਹੱਥ ਫੜਾ ਕੇ
ਖਾਲੀ ਹੋ ਬਹਿੰਦਾ ਹੈ ਤੇ ਫਿਰ ਇਕ ਦਿਨ ਪੇਪਰ ਬੰਦ ਕਰਵਾ ਲੈਂਦਾ ਹੈ। ਅੱਜ ਪੰਜਾਬ ਵਿਚ ਸਿਰਫ
ਦਰਜਨ ਕੁ ਰਸਾਲੇ ਛੱਪ ਰਹੇ ਹਨ ਜਿਹੜੇ ਰਾਜਨੀਤੀ ਤੇ ਧਰਮ ਨੂੰ ਆਪਣਾ ਵਿਸ਼ਾ ਬਣਾਉਦੇ ਹਨ।
ਕੁੱਟ ਤੋਂ ਡਰਦੇ ਅਸੀਂ ਇਨਾਂ ਤੇ ਟਿਪਣੀ ਨਹੀਂ ਕਰਾਂਗੇ। ਪਰ ਇਕ ਸੂਤਰ ਦੇ ਜਾਵਾਂਗੇ ਜਿਸ
ਨਾਲ ਪਾਠਕ ਸਹਿਜ ਨਾਲ ਹੀ ਇਹ ਮਿਣਤੀ ਕਰ ਲਊਗਾ ਕਿ ਇਹ ਸਰਕਾਰੀ ਹਨ ਜਾਂ ਸੱਚ ਮੁੱਚ ਪੰਥਕ।
ਅਸੀਂ ਕਹਿਨੇ ਹਾਂ ਕੋਈ ਵੀ ਜੱਥੇਬੰਦੀ ਲੈ ਲਓ ਚਾਹੇ ਕਿਸਾਨ ਜਥੇਬੰਦੀਆਂ ਹੋਣ, ਕਾਰਖਾਨੇਦਾਰਾਂ,
ਵਪਾਰੀਆਂ, ਮਜਦੂਰਾਂ, ਅਧਿਆਪਕਾਂ ਦੀਆਂ ਯੂਨੀਅਨਾਂ ਹੋਣ ਮੁਖਬਰ ਆਪਣਾ ਵੱਡਾ ਅਸਰ ਦਿਖਾ ਕੇ
ਸੱਚ ਨੂੰ ਦਬਾ ਰਿਹਾ ਹੈ। ਪਰ ਇਨਾਂ ਵਿਚ ਗਿਣਤੀ ਘੱਟ ਹੁੰਦੀ ਹੈ ਸਿਰਫ ਇਕ ਜਾਂ ਦੋ ਪ੍ਰਤੀ
ਜੱਥੇਬੰਦੀ। ਹਾਂ ਕਿਸਾਨਾਂ ਵਿਚ ਜਰਾ ਜਿਆਦਾ ਹੈ।
ਪਰ ਇਨਾਂ ਨੂੰ ਮਿਲਦਾ ਕੀ ਹੈ ? ਪੰਜਾਬੀ 'ਚ ਕਹਿੰਦੇ 'ਖੇਹ ਤੇ ਸੁਆਹ'। ਉਹ ਵੇਲਾ ਗਿਆ ਜਦੋਂ
ਸਿੱਖਾਂ ਦੇ ਸਿਰਾਂ ਦੇ ਇਨਾਮ ਹੁੰਦੇ ਸਨ। ਉਦੋਂ ਇਨਾਂ ਨੂੰ ਕਦੀ ਮੋਟੀ ਰਕਮ ਮਿਲ ਜਾਂਦੀ ਸੀ।
ਪਰ ਜਦੋਂ ਦਾ ਖਾੜਕੂਵਾਦ ਖਤਮ ਹੋ ਗਿਐ ਇਨਾਂ ਨੂੰ ਰੋਟੀ ਦੇ ਲਾਲੇ ਹਨ। ਸਭ ਉਪਰ ਵਾਲੇ ਹੀ
ਡਕਾਰ ਜਾਂਦੇ ਹਨ। ਕਦੀ ਕਦਾਈ ਅਖਬਾਰਾਂ 'ਚ ਆ ਹੀ ਜਾਂਦੈ ਕਿ ਫਲਾਨੇ ਮੁਖਬਰ ਦੇ ਹਿੱਸੇ 35
ਰੁਪਏ ਆਏ ਪਰ ਭੁਗਤਾਨ ਫਿਰ ਵੀ ਨਹੀਂ ਹੋਇਆ। ਕਹਿਣ ਤੋਂ ਭਾਵ ਅੱਜ ਕਲ ਹੇਠਲੇ ਪੱਧਰ ਦੇ
ਮੁਖਬਰ ਨੂੰ ਕੋਈ ਜਿਆਦਾ ਨਹੀਂ ਮਿਲਦਾ ਸਭ ਉਪਰ ਉਪਰ ਹੀ ਹਜਮ ਹੋ ਜਾਂਦਾ ਹੈ। ਵੱਡੇ ਢਿੱਡਾਂ
'ਚ। ਫਿਰ ਸੁਆਲ ਉਠਦੈ ਕਿ ਲੋਕ ਦੌੜ ਦੌੜ ਕੇ ਇਨਾਂ 'ਚ ਸੁਆਰ ਕਿਉਂ ਹੁੰਦੇ ਹਨ ? ਜੁਆਬ ਇਨਾਂ
ਦੀ ਕਾਰਜ ਸ਼ੈਲੀ ਵਿਚ ਹੈ। ਇਹ ਵੀ ਇਕ ਕਿਸਮ ਦੀ ਜੱਥੇਬੰਦ ਸੰਸਥਾ ਬਣ ਚੁਕੀ ਹੈ। ਇਨਾਂ ਦੇ
ਬੰਦਿਆਂ ਨੂੰ ਜਦੋਂ ਭੀੜ ਬਣਦੀ ਹੈ ਤਾਂ ਸਭ ਇੱਕਠੇ ਹੋ ਜਾਂਦੇ ਹਨ। ਕਿਉਂਕਿ ਮਸਲਾ ਸੱਚ ਨੂੰ
ਦਬਾਉਣ ਦਾ ਹੁੰਦਾ ਹੈ। ਫਿਰ ਇਨਾਂ ਦੇ ਨਿੱਜੀ ਮਸਲਿਆਂ ਮੌਕੇ ਵੀ ਫੌਜ ਇਨਾਂ ਦੀ ਮਦਦ ਕਰਦੀ
ਹੈ। ਖਾਸ ਕਰਕੇ ਇਨਾਂ ਦੇ ਕੰਮ ਠਾਣਿਆਂ ਠਪਾਣਿਆਂ ਤੇ ਦਫਤਰਾਂ 'ਚ ਝੱਟ ਹੋ ਜਾਂਦੇ ਹਨ। ਦਫਤਰਾਂ
'ਚ ਇਨਾਂ ਦੀ ਤੂਤੀ ਬੋਲਦੀ ਹੈ। ਬਸ ਓਥੋਂ ਹਿੱਸਾ ਲੈ ਲੈਂਦੇ ਹਨ।
ਪਰ ਪਛਾਣ ਕਿਵੇਂ ਹੋਵੇ ?
ਕਿਉਂਕਿ ਇਨਾਂ ਦਾ ਮੁੱਖ ਕੰਮ ਹੁੰਦਾ ਪਹਿਲਾਂ ਪਣਪ ਰਹੇ ਸੱਚ ਨੂੰ ਲੱਭਣਾ, ਫਿਰ ਉਸ ਦੀ
ਇਤਲਾਹ ਦੇਣੀ ਤੇ ਫਿਰ ਉਸ ਸੱਚ ਤੇ ਪੜਦਾ ਪਾਉਣ ਦੇ ਉਪਰਾਲੇ ਕਰਨੇ ਤੇ ਦਬਾ ਦੇਣਾ।
ਇਨਾਂ ਦਾ ਮਕਸਦ ਹੁੰਦਾ ਹੈ ਪੁਰਾਤਨ ਹਿੰਦੂ ਕਦਰਾਂ ਕੀਮਤਾਂ ਦੀ ਰਾਖੀ। ਇਨਾਂ ਅਸੂਲਾਂ ਤੋਂ
ਉਲਟ ਜਦੋਂ ਕੋਈ ਚਲਣ ਦੀ ਕੋਸਿਸ਼ ਕਰਦਾ ਹੈ ਤਾਂ ਇਨਾਂ ਦੇ ਕੰਨ ਖੜੇ ਹੋ ਜਾਂਦੇ ਹਨ। ਖੁੱਦ
ਸਿੱਖ ਧਰਮ ਬ੍ਰਾਹਮਵਾਦ ਦੇ ਖਿਲਾਫ ਇਕ ਬਗਾਵਤ ਹੈ ਇਸ ਕਰਕੇ ਸਿੱਖੀ ਦੇ ਅਲੌਕਿਕ ਪੱਖ ਜਦੋਂ
ਪਣਪਦੇ ਹਨ ਤਾਂ ਇਨ੍ਹਾਂ ਨੂੰ ਢਿੱਡ ਪੀੜ ਹੋਣ ਲੱਗ ਜਾਂਦੀ ਹੈ। ਇਹ ਲੋਕ ਉਨਾਂ ਅਲੌਕਿਕ ਪੱਖਾਂ
ਦੀ ਮੁਖਾਲਫਤ ਕਰਦੇ ਹਨ। ਉਨਾਂ ਪੱਖਾਂ ਦੀ ਮੁਖਾਲਫਤ ਕਰਦਿਆਂ ਇਨਾਂ ਨੂੰ ਪਛਾਣਿਆਂ ਜਾ ਸਕਦਾ
ਹੈ।
ਉਹ ਕਿਹੜੇ ਅਲੋਕਿਕ ਪੱਖ ਹਨ ?
ਪ੍ਰਮਾਤਮਾ ਦੀ ਏਕਤਾ - ਚੂੰਕਿ ਹਿੰਦੂ ਧਰਮ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਦਾ ਹੈ। ਗੁਰੂ
ਨਾਨਕ ਨੇ ਪਹਿਲੀ ਵਾਰ ਆ ਕੇ ਦੁਹਾਈ ਦਿੱਤੀ ਕਿ ਰੱਬ ਇੱਕ ਹੈ। ਉਸ ਨੇ ਸਾਰੀ ਗੱਲ ਹੀ ਇਕ ਤੋਂ
ਸ਼ੁਰੂ ਕੀਤੀ, ਗੁਰਬਾਣੀ ਦਾ ੴ ਤੇ ਫਿਰ ਰੱਬ ਦੀ ਸਰਬ ਵਿਆਪਕਤਾ ਬਾਰੇ ਦੱਸਿਆ। ਫਿਰ ਉਸ ਨੇ ਇਹ
ਵੀ ਕਹਿ ਦਿੱਤਾ ਕਿ ਉਹ ਜਨਮ ਨਹੀਂ ਲਂੈਦਾ। ਉਹ ਅਜੂਨੀ ਹੈ। ਪਰ ਹਿੰਦੂ ਧਰਮ ਤਾਂ ਕਹਿੰਦਾ ਹੈ
ਕਿ ਉਹ ਜਨਮ ਲੈਂਦਾ ਹੈ। ਗੀਤਾ ਦਾ ਫੁਰਮਾਨ ਹੈ :-
''ਯਦਾ ਯਦਾ ਹੀ ਧਰਮੱਸਯ ਗਿਲਾਨੀਰ ਭਵਤੀ ਭਾਰਤ'' ਭਾਵ ਜਦੋਂ ਵੀ ਭਾਰਤ ਵਿੱਚ ਗਿਲਾਨੀ ਫੈਲਦੀ
ਹੈ ਤਾਂ ਮੈਂ ਜਨਮ ਲੈਂਦਾ ਹਾਂ। ਗੁਰੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ '' ਸਗਲ ਪਰਾਧ
ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥ ਜਨਮਿ ਨ ਮਰੈ ਨ ਆਵੈ ਨ ਜਾਇ ॥
ਨਾਨਕ ਕਾ ਪ੍ਰਭੁ ਰਹਿਓ ਸਮਾਇ ॥''
ਪਹਿਲਾਂ ਤਾਂ ਗੁਰੂ ਨਾਨਕ ਦੂਰ ਦੇਸ਼ਾਂ ਦੇਸ਼ਾਤਰਾਂ ਤੱਕ ਭੱਜਾ ਫਿਰਦਾ ਸੀ। ਬ੍ਰਾਹਮਣ ਨੇ ਕੋਈ
ਪ੍ਰਵਾਹ ਨਾ ਕੀਤੀ ਫਿਰ ਜਦੋਂ ਕਰਤਾਰਪੁਰ ਇਕ ਜੱਥੇਬੰਦੀ ਪਣਪਣੀ ਸ਼ੁਰੂ ਹੋਈ ਤਾਂ ਮਸੀਬਤ ਪੈ
ਗਈ। ਇਤਹਾਸ 'ਚ ਜਿਕਰ ਹੈ ਕਿ ਇਕ ਵੇਰਾਂ ਇਕ ਬ੍ਰਾਹਮਣ ਵੱਡੀ ਟੋਲੀ ਲੈ ਕੇ ਆ ਬਾਬੇ ਨੂੰ
ਕਰਤਾਰਪੁਰ ਵਿਖੇ ਲਲਕਾਰਿਆ। ਫਿਰ ਬਾਬੇ ਨੇ ਸੁਲਤਾਨ ਪੁਰ ਲੋਧੀ ਵਿਖੇ ਕਹਿ ਦਿੱਤਾ ਨਾ ਕੋ
ਹਿੰਦੂ ਨ ਮੁਸਲਮਾਨ। ਨਾਲੇ ਬਾਬੇ ਦੀ ਸਾਰੀ ਬਾਣੀ ਬ੍ਰਾਹਮਣ ਦੇ ਲੋਟੂ ਤੇ ਪੱਖਪਾਤੀ ਰਵੱਈਏ
ਦੀ ਖੰਡਨਾ ਹੈ। ਬਾਬੇ ਨੇ ਤਾਂ ਕਹਿ ਦਿੱਤਾ ਕਿ ਰੱਬ ਨਿਰਵੈਰ ਹੈ ਉਹ ਸ਼ੂਦਰ ਦਾ ਵੀ ਉਨਾਂ ਹੈ
ਜਿੰਨਾਂ ਬ੍ਰਾਹਮਣ ਦਾ। ਫਿਰ ਪੰਜਵੇਂ ਨਾਨਕ ਨੇ ਹੋਰ ਪੰਗਾ ਖੜਾ ਕਰ ਦਿੱਤਾ ਜਦੋਂ ਕਹਿ ਦਿੱਤਾ
ਸੂ ''ਨ ਹਮ ਹਿੰਦੂ ਨ ਮੁਸਲਮਾਨ''।
ਬਸ ਸਾਡੇ ਨਕਲੀ ਵੀਰ ਇਸ ਵੱਖਵਾਦ ਵਾਲੇ ਪੱਖ ਨੂੰ ਸੁਣਨ ਨੂੰ ਤਿਆਰ ਨਹੀਂ। ਫੌਜ-ਮੁਖਬਰਾਂ
ਲਗਦੀ ਵਾਹੇ ਕਦੀ ਅਜਿਹੇ ਪੱਖ ਨੂੰ ਉਜਾਗਰ ਨਹੀਂ ਹੋਣ ਦੇਵੇਗੀ।
ਤੀਸਰਾ ਪੰਥ - 1699 ਈ: ਦੀ ਵਿਸਾਖੀ ਵਾਲੇ ਦਿਨ ਤਾਂ ਦਸਮ ਨਾਨਕ ਨੇ ਸ਼੍ਰੇਆਮ ਹੀ ਐਲਾਨ ਕਰ
ਦਿੱਤਾ ਕਿ ਇਨਸਾਨ ਇਨਸਾਨ ਵਿਚ ਪੱਖਪਾਤ ਕਰਨ ਵਾਲੇ ਧਰਮਾਂ ਜੱਥੇਬੰਦੀਆਂ ਤੋਂ ਉਹ ਅਜਾਦ ਹਨ।
ਉਨਾਂ ਇਕ ਸ਼ੂਦਰ ਦੇ ਝੂਠੇ ਬਾਟੇ ਵਿਚੋਂ ਇਕ ਖਤ੍ਰੀ ਨੂੰ ਅੰਮ੍ਰਿਤ ਛੱਕਾ ਦਿੱਤਾ। ਫਿਰ ਇਥੋਂ
ਤੱਕ ਕਹਿ ਦਿੱਤਾ : -
''ਦੋਹੂ ਮਜਹਬਾਂ ਮੇਂ ਕਪਟ ਵਿਦਿਆ ਪ੍ਰਧਾਨੀ
ਬਹੁਰ ਤੀਸਰ ਪੰਥ ਕੀਚੈ ਪ੍ਰਧਾਨੀ ''
ਸਾਡੇ ਨਕਲੀ ਵੀਰ ਇਸ ਪੱਖ ਨੂੰ ਛੁਪਾਉਦੇ ਹਨ।
ਦਸਮ ਪਾਤਸ਼ਾਹ ਨੇ ਰਾਜ ਦਾ ਵਰ ਦਿੱਤਾ - ਇਤਿਹਾਸ ਵਿੱਚ ਜਿਕਰ ਮਿਲਦਾ ਹੈ ਕਿ ਦਸਮ ਪਾਤਸ਼ਾਹ ਨੇ
''ਮੱਧ ਪੰਜਾਬ'' ਭਾਵ ਅਜੋਕੇ ਭਾਰਤੀ ਪੰਜਾਬ ਦੇ ਰਾਜ ਦਾ ਵਰ ਦਲਿਤ ਸਿੱਖਾਂ ਨੂੰ ਬਖਸ਼ਿਆ ਹੈ।
ਉਹ ਵੀ ਜਦੋਂ ਸਿੱਖ ਇਕ ਦਮ ਜਿੱਦ ਕਰਕੇ ਹੀ ਬਹਿ ਗਏ ਸਨ। ਹਾਲਾਂਕਿ ਗੁਰੂ ਉਹਨਾਂ
ਨੂੰ ਪੂਰੀ
ਦੁਨੀਆਂ ਵਿੱਚ ਫੈਲਣ ਲਈ ਪ੍ਰੇਰਦਾ ਹੈ। ਫਿਰ ਜਦੋਂ 1708 ਵਿਚ ਗੁਰੂ ਚਲਾਣੇ ਲਈ ਤਿਆਰ ਸੀ
ਤਾਂ ਫਿਰ ਸਿੱਖਾਂ ਨੇ ਜਿੱਦ ਕੀਤੀ ਤੇ ਰਾਜ ਦਾ ਵਰ ਦਿੱਤਾ।
''ਰਾਜ ਕਰੇਗਾ ਖਾਲਸਾ''
ਨਕਲੀ ਲੋਕ ਇਨ੍ਹਾਂ ਪੱਖਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇਗਾ ਤੇ ਭੰਬਲ ਭੂਸੇ ਪੈਦਾ ਕਰੇਗਾ।
ਪਿਛੇ 1995 ਵਿਚ ਜਦੋਂ ਨਕਲੀ ਖਾਲਿਸਤਾਨੀਆਂ ਨੇ ਵੱਡਾ ਇਕੱਠ 'ਵਿਸ਼ਵ ਸਿੱਖ ਸੰਮੇਲਨ' ਕੀਤਾ
ਤਾਂ ਉਸ ਵੇਲੇ ਇਨਾਂ ਮਤਾ ਪਾਸ ਕੀਤਾ ਕਿ ਸਿੱਖੀ ਵਿਚ ਰਾਜ ਦਾ ਸੰਕਲਪ 'ਮੀਰੀ ਪੀਰੀ' ਵਾਲਾ
ਹੈ। ਇਨਾਂ ਨੇ ਉਦੋਂ ਅਖਬਾਰਾਂ ਵਿਚ ਬੜੇ ਧੜੱਲੇ ਨਾਲ ਲੇਖ ਲਿਖੇ ਕਿ ਸਿਧਾਂਤ ਮੀਰੀ ਪੀਰੀ
ਵਾਲਾ ਹੈ। ਓਦੋਂ ਇਕ ਅਖੌਤੀ ਅਕਾਲੀ ਨੇ ਤਾਂ ਇਸ ਤੇ ਕਿਤਾਬ ਵੀ ਲਿਖ ਮਾਰੀ ਤੇ ਦਿੱਲੀ
ਗੁਰਦੁਆਰਾ ਕਮੇਟੀ ਨੇ ਇਸ ਪੁਸਤਕ ਦਾ ਖੂਬ ਪ੍ਰਚਾਰ ਕੀਤਾ। ਇਸ ਭਾਈ ਨੂੰ ਫਿਰ ਸਰਕਾਰ ਨੇ ਇਕ
ਛੋਟੇ ਜਿਹੇ ਮੁਲਕ ਵਿਚ ਰਾਜਦੂਤ ਲਾ ਦਿੱਤਾ। ਪਰ ਛੇਤੀ ਹੀ ਇਸਦੀ ਛੁੱਟੀ ਕਰਨੀ ਪਈ।
ਪੰਜਾਬੀਆਂ ਦਾ ਰਾਜ ਇਕ ਇਤਹਾਸਿਕ ਸੱਚਾਈ
ਦਸਵੇਂ ਨਾਨਕ ਦੇ ਜੋਤੀ ਜੋਤ ਸਮਾਉਣ ਉਪਰੰਤ ਇਕ ਚਮਤਕਾਰ ਵਾਪਰਿਆ। ਤੇ ਅਠਾਰਵੀਂ ਸਦੀ ਦੀ
ਵਿਸ਼ਵ ਦੀ ਸਭ ਤੋਂ ਤਾਕਤਵਰ ਹਕੂਮਤ ਮੁਗਲ ਸਾਮਰਾਜ ਦਲਿਤ ਪੰਜਾਬੀਆਂ ਦੀ ਛੋਟੀ ਜਿਹੀ ਤਾਕਤ
ਸਾਹਣੇ ਢਹਿ ਢੇਰੀ ਹੋ ਗਈ। ਓਦੋਂ ਫਿਰ ਸਿੱਖਾਂ ਵਿਚ ਅਸੂਲੀ ਮਤ ਭੇਦ ਹੋ ਗਏ। ਇਕ ਪੱਖ
ਬ੍ਰਾਹਮਣ ਪੱਖੀ ਤੇ ਦੂਸਰਾ ਨਿਰੋਲ। ਰਾਜ ਖਤਮ ਹੋ ਗਿਆ ।
1760 ਦੇ ਨੇੜੇ ਤੇੜੇ ਫਿਰ 12 ਮਿਸਲਾਂ ਤਹਿਤ ਸਿੱਖ ਅਜਾਦ ਹੋ ਗਏ ਤੇ ਪਿਛਾਵਰ ਤੋਂ ਦਿੱਲੀ
ਤੱਕ ਸਿੱਖਾਂ ਦੀ ਤੂਤੀ ਬੋਲਦੀ ਸੀ। 1799 ਵਿੱਚ ਫਿਰ ਮਹਾਰਾਜੇ ਰਣਜੀਤ ਸਿੰਘ ਨੇ ਪੰਜਾਬੀਆਂ
ਨੂੰ ਇਕ ਹੀ ਨਿਸ਼ਾਨ ਤਹਿਤ ਇੱਕਠਾ ਕਰਨ ਦੇ ਉਪਰਾਲੇ ਆਰੰਭੇ ਤੇ ਜਲਦੀ ਹੀ ਇਕ ਵੱਡੀ ਤਾਕਤ ਬਣ
ਗਿਆ। ਇਹ ਇਕ ਅਟੱਲ ਸੱਚਾਈ ਹੈ ਕਿ ਉਸ ਦਾ ਰਾਜ ਨਮੂਨੇ ਦਾ ਧਰਮ ਨਿਰਪੱਖ ਸੀ। ਉਸ ਦੇ ਰਾਜ
ਵਿਚ ਸੱਚ ਦਾ ਬੋਲ ਬਾਲਾ ਸੀ। ਬ੍ਰਾਹਮਣ ਨੇ ਉਸ ਰਾਜ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਪੂਰਾ ਜੋਰ
ਲਾ ਕੇ ਅੰਗਰੇਜ ਤੋਂ ਚੜਾਈ ਕਰਵਾਈ। ਤੇ 1849 ਵਿਚ ਉਸ ਧਰਮ ਨਿਰਪੱਖ ਰਾਜ ਨੂੰ ਹਿੰਦੁਸਤਾਨ
ਵਿਚ ਸ਼ਾਮਲ ਕਰ ਲਿਆ ਗਿਆ। ਪਰ ਸਾਡੇ ਨਕਲੀ ਵੀਰ ਉਸ ਰਾਜ ਦੀ ਨੁਕਤਾਚੀਨੀ ਕਰਦੇ ਨਹੀਂ ਥੱਕਦੇ।
''ਜੀ ਰਣਜੀਤ ਸਿੰਘ ਨੇ ਸਿੱਖੀ ਵਾਸਤੇ ਕੁਝ ਨਹੀਂ ਕੀਤਾ'' ਜੀ ਉਸ ਦੀਆਂ ਕਿੰਨੀਆਂ ਹੀ ਰਾਣੀਆਂ
ਸਨ।'' ਪਹਿਲੀ ਗੱਲ ਤਾਂ ਇਹ ਕਿ ਇਹ ਲੋਕ ਇਤਹਾਸ ਦੇ ਉਸ ਸ਼ਾਨਦਾਰ ਦੌਰ ਦਾ ਜ਼ਿਕਰ ਕਰਨੋਂ ਹੀ
ਭੱਜਦੇ ਹਨ। ਜੇ ਕਿਤੇ ਮਜਬੂਰੀ ਹੋਵੇ ਤਾਂ ਅਸਲੀ ਤਸਵੀਰ ਪੇਸ਼ ਨਹੀਂ ਹੋਣ ਦਿੰਦੇ।
ਸਿੱਖੀ ਦਾ ਸ਼ਾਨਦਾਰ ਇਤਿਹਾਸ - ਜਦੋਂ ਇਨਸਾਨ ਸਿੱਖੀ ਦੇ ਮਹਿਲ ਵਿੱਚ ਤਨੋਂ ਮਨੋਂ ਦਾਖਲ ਹੁੰਦਾ
ਹੈ ਤਾਂ ਉਸ ਨੂੰ ਪਹਿਲਾਂ ਸੱਚਾਈ ਦਾ ਅਹਿਸਾਸ ਕਰਾਇਆ ਜਾਂਦਾ ਹੈ ਕਿ ਭਾਈ ਇਕ ਦਿਨ ਤੁ ਸਰੀਰ
ਤਿਆਗ ਦੇਣਾ ਹੈ ; "ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ
ਆਉ ਹਮਾਰੈ ਪਾਸਿ ॥" ਜਦੋਂ ਮੌਤ ਦਾ ਮਨ ਵਿਚ ਡਰ ਹੀ ਨਾ ਰਿਹਾ ਤਾਂ ਬੰਦਾ ਗਲਤ ਕੰਮ ਕਿਓਂ
ਕਰੂਗਾ? ਕਿਓਂ ਝੂਠ ਵਾਲੇ ਪਾਸੇ ਜਾਊਗਾ ? ਇਸ ਕਰਕੇ 17ਵੀਂ - 18ਵੀਂ ਸਦੀ ਸਿੱਖਾਂ ਦੇ
ਸ਼ਾਨਦਾਰ ਕਾਰਨਾਮਿਆਂ ਨਾਲ ਭਰੀ ਪਈ ਮਿਲਦੀ ਹੈ। ਕਦੀ ਪੌਣੇ ਸਤ ਸਾਲ ਦਾ ਬੱਚਾ ਲੋਭ ਲਾਲਚ ਤੇ
ਥੁੱਕਦਾ ਹੈ ਤੇ ਆਪਣਾ ਆਪ ਸੱਚ ਤੋਂ ਵਾਰਨ ਨੂੰ ਤਿਆਰ ਹੋ ਜਾਂਦਾ ਹੈ। ਕਦੀ ਗੁਰੂ ਨੂੰ
ਹੁਕਮਰਾਨ ਕਹਿੰਦੈ ਕਿ ਐਨਾ ਟੈਕਸ ਭਰ ਨਹੀਂ ਤਾਂ ਮੌਤ ਲਈ ਤਿਆਰ ਹੋ ਜਾ। ਕਦੀ ਯੁੱਧ ਦੌਰਾਨ
ਇਕ ਸਿੱਖ ਹੀ ਮੁਗਲ ਸਿਪਾਹੀਆਂ ਨੂੰ ਪਾਣੀ ਪਿਓਂਦਾ ਤੇ ਮਲਮ ਪੱਟੀ ਕਰਦਾ ਹੈ। ਕਦੀ ਕੋਈ ਕਿਸੇ
ਦੂਸਰੇ ਦੇ ਮਜਹਬ ਦੀ ਅਜਾਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਸਿੱਖੀ 'ਚ ਅਜਿਹਾ ਮੌਕਾ
ਵੀ ਆਉਂਦਾ ਹੈ ਕਿ ਇਕ ਬੱਚੇ ਨੂੰ 1715 ਵਿਚ ਸੂਲੀ ਤੇ ਟੰਗਣਾ ਹੁੰਦਾ ਹੈ। ਉਹਦੀ ਮਾਂ
ਹੁਕਮਰਾਨ ਨੂੰ ਮਨਾ ਲੈਂਦੀ ਹੈ ਕਿ ਮੇਰਾ ਬੱਚਾ ਸਿੱਖ ਨਹੀਂ। ਪਰ ਜਦੋਂ ਬੱਚੇ ਕੋਲੋਂ ਪੁਛਿਆ
ਜਾਂਦਾ ਹੈ ਤਾਂ ਉਹ ਝੱਟ ਕਹਿ ਦਿੰਦਾ ਹੈ ਕਿ ਮੇਰੀ ਮਾਂ ਝੂਠ ਬੋਲਦੀ ਹੈ ਤੇ ਬੜੀ ਚੜਦੀ ਕਲਾ
ਵਾਲੀ ਅਵਸਥਾ 'ਚ ਲਾੜੀ ਮੌਤ ਨੂੰ ਵਿਆਉਂਦਾ ਹੈ।
ਇਨਸਾਨੀਅਤ ਪੱਖੀ ਸਿੱਖਾਂ ਦਾ ਮਹਾਨ ਧਾਰਮਿਕ ਗ੍ਰੰਥ ਤੇ ਹੋਰ ਸਿੱਖ ਸਾਹਿਤ
ਪੰਚਮ ਨਾਨਕ ਨੇ ਗੁਰਬਾਣੀ ਦੀ ਜਿਲਤ ਬੰਨ ਕੇ ਰਲੇ ਪਾਉਣ ਵਾਲਿਆਂ ਦਾ ਮੂੰਹ ਬੰਦ ਕਰ ਦਿੱਤਾ।
ਮਾਨਵਤਾਵਾਦੀ ਇਹ ਗ੍ਰੰਥ ਹੀ ਪੰਥ ਵਿਰੋਧੀਆਂ ਨੂੰ ਸਭ ਤੋਂ ਵੱਧ ਚੁੱਭਦਾ ਹੈ। ਫਿਰ ਦਸਮ
ਪਾਤਸ਼ਾਹ ਨੇ ਆਪਣੇ ਦਰਬਾਰ ਵਿੱਚ ਵੱਡੀ ਗਿਣਤੀ ਵਿਚ ਕਵੀਆਂ ਤੇ ਵਿਦਵਾਨਾਂ ਨੂੰ ਸ਼ਰਨ ਦੇ ਕੇ
ਇਤਹਾਸਕ ਰਚਨਾਵਾਂ ਕਰਵਾਈਆਂ ਤੇ ਨਾਲੇ ਪੁਰਾਤਨ ਸੰਸਕ੍ਰਿਤ ਬ੍ਰਾਹਮਣੀ ਧਾਰਮਿਕ ਗ੍ਰੰਥਾਂ ਦੇ
ਭਾਖਾਕਰਨ ਭਾਵ ਪੰਜਾਬੀ ਵਿਚ ਉਲਥੇ ਕਰਵਾਏ। ਪਰ 1704 ਈ : ਜਦੋਂ ਖਾਲਸੇ ਨੂੰ ਅਨੰਦਪੁਰ ਛਡਣਾ
ਪਿਆ ਤਾਂ ਬਹੁਤਾ ਸਾਹਿਤ ਬਰਬਾਦ ਹੋ ਗਿਆ। ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਹੁਤ ਸਾਲਾਂ
ਬਾਅਦ ਇਨਾਂ ਕੁਝ ਇਕ ਰਚਨਾਵਾਂ ਦੀ ਜਿਲਦ ਬੰਨ ਦਿੱਤੀ ਗਈ ਜੋ ਦਸਮ ਗ੍ਰੰਥ ਦੇ ਨਾਂ ਤੇ
ਪ੍ਰਸਿੱਧ ਹੈ। ਗੁਰੂ ਸਾਹਿਬ ਦੇ ਵੇਲੇ ਤੋਂ ਗੁਰਸਿੱਖ ਆਪਣੀ ਆਪਣੀ ਅਕਲ ਮੁਤਾਬਿਕ ਸਿੱਖ
ਸਾਹਿਤ ਰੱਚਦੇ ਆਏ ਹਨ। ਜੋ ਸਿੱਖੀ ਦੇ ਸ਼ਾਨਦਾਰ ਇਤਹਾਸ ਦਾ ਸੋਮਾ ਹਨ। ਕੁਦਰਤੀ ਹੈ ਕਿ ਉਸ
ਵੇਲੇ ਦੇ ਸਿੱਖਾਂ ਨੇ ਆਪਣੀ ਸਮਝ ਅਨੁਸਾਰ ਹੀ ਰਚਨਾਵਾਂ ਕੀਤੀਆਂ ਹਨ। ਉਨਾਂ 'ਚ ਤਰੁਟੀਆਂ
ਰਹਿਣਾ ਕੁਦਰਤੀ ਗਲ ਹੈ। ਕੁਝ ਇਕ ਰਚਨਾਵਾਂ ਤੇ ਬ੍ਰਾਹਮਣੀ ਪ੍ਰਭਾਵ ਵੀ ਦੇਖਣ ਨੂੰ ਮਿਲਦਾ
ਹੈ।
ਪਰ ਦੇਖੋ ਜਾਹਲੀ ਲੋਕ ਆਪਣੇ ਆਪ ਨੂੰ ਸਿੱਖੀ ਦਾ ਖੈਰ ਖੁਆਹ ਹੋਣ ਦਾ ਢੰਡੋਰਾ ਪਿਟਦੇ ਹਨ ਕਿ
ਦੇਖੋ ਜੀ ਫਲਾਨੇ ਗ੍ਰੰਥ ਵਿਚ ਬ੍ਰਾਹਮਣੀ ਪ੍ਰਭਾਵ ਹੈ। ਉਹ ਦਸਮ ਗ੍ਰੰਥ ਤੇ ਦੂਸਣ ਬਾਜੀ ਕਰਦੇ
ਭੁੱਲ ਜਾਂਦੇ ਹਨ ਕਿ ਉਹ ਸਿੱਖਾਂ ਦਾ ਇਕ ਸਭਿਆਚਾਰਕ ਗ੍ਰੰਥ ਹੈ ਤਾਂ ਹੀ ਤਾਂ ਦਸਮ ਪਾਤਸ਼ਾਹ
ਨੇ ਉਸ ਰਚਨਾਂ ਨੂੰ ਗੁਰਿਆਈ ਦਾ ਦਰਜਾ ਨਹੀਂ ਦਿੱਤਾ। ਹਿੰਦੂਤਵ ਦੇ ਇਨਾਂ ਦਲਾਲਾਂ ਵਿੱਚ ਸਾਡੇ
ਕਾਮਰੇਡ ਵੀਰ ਆਪਣੇ ਮਾਲਕ ਨੂੰ ਪੂਰੀ ਤਰਾਂ ਖੁਸ਼ ਕਰ ਤਲਬਾਂ ਪਾਉਂਦੇ ਹਨ।
ਸੰਖੇਪ ਵਿਚ ਸਿੱਖ ਸਾਹਿਤ ਬਾਬਤ ਭਰਮ ਪੈਦਾ ਕਰਨਾਂ ਜਾਹਲੀ ਵਿਦਵਾਨਾਂ ਦੀ ਮੁਖ ਡਿਊਟੀ ਹੈ।
ਇਸ ਸ਼੍ਰੇਣੀ ਵਿਚ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜਿਹੇ ਅਨੇਕਾਂ ਲਿਖਾਰੀ ਆਉਂਦੇ ਹਨ। ਕਾਲੇ
ਬਾਰੇ ਤਾਂ ਸਾਬਤ ਹੀ ਹੋ ਚੁਕਾ ਹੈ ਕਿ ਉਹ ਅਜੈਂਸੀਆਂ ਦਾ ਬੰਦਾ ਹੈ ਤੇ ਕਨੇਡਾ ਵਿੱਚ ਰਹਿ
ਰਿਹਾ ਹੈ।
ਸਿੱਖ ਕੌਮ (ਅ ਂੳਟੋਿਨ ਡੁਲਲੇ ਤੁੳਲਡਿਇਦ) (ਭਾਰਤ ਅੰਦਰ)
ਮੌਜੂਦਾ ਪੰਜਾਬ ਅੱਜ ਸਿੱਖਾਂ ਦਾ ਇਲਾਕਾ ਹੈ। ਪੰਜਾਬੀ ਸਿੱਖਾਂ ਦੀ ਬੋਲੀ ਹੈ, ਗੁਰੂ ਨਾਨਕ
ਦਾ ਫਲਸਫਾ ਸਿੱਖਾਂ ਦਾ ਧਰਮ ਹੈ, ਇਹ ਅਲੱਗ ਹੀ ਪਛਾਣੇ ਜਾਂਦੇ ਹਨ, ਆਪਦੇ ਸ਼ਾਨਦਾਰ ਇਤਹਾਸ ਤੇ
ਇਨਾਂ ਨੂੰ ਮਾਣ ਹੈ, ਇਨਾਂ ਦੇ ਦੁੱਖ ਸੁੱਖ ਸਾਂਝੇ ਹਨ, ਪੰਜਾਬੋਂ ਬਾਹਰ ਜਦੋਂ ਹੁੰਦੇ ਹਨ
ਤਾਂ ਇਹ ਆਪਣੇ ਆਪ ਨੂੰ ਮਹਿਫੂਜ ਨਹੀਂ ਸਮਝਦੇ, ਭਾਰਤ ਅੰਦਰ ਖੁੱਦ ਮੁਖਤਿਆਰ ਰਿਆਸਤ ਖੜੀ ਕਰਨਾਂ
ਇਨਾਂ ਦੀ ਤੀਬਰ ਇਛਾ ਹੈ, 'ਰਾਜ ਕਰੇਗਾ ਖਾਲਸਾ' ਇਹ ਸੁਭਾਅ ਸ਼ਾਮ ਟਾਹਰਾ ਲਾ ਲਾ ਪੜਦੇ ਹਨ।
ਸੋ ਪੰਜਾਬ ਦੇ ਸਿੱਖ ਇਕ ਕੌਮ ਹਨ। ਇਕ ਅੰਗਰੇਜ ਨੇ ਤਾਂ ਇਥੋਂ ਤੱਕ ਲਿਖਿਆ ਹੈ ਕਿ ਪੰਜਾਬ ਦੇ
ਸਿੱਖ ਅੱਜ ਕੌਮ ਹੋਣ ਦੀ ਨਮੂਨੇ ਦੀ ਉਦਾਹਰਣ ਹਨ ਤੇ ਜੇ ਕੋਈ ਕਹੇ ਕਿ ਸਿੱਖ ਕੌਮ ਨਹੀਂ ਹਨ
ਤਾਂ ਫਿਰ ਕੌਮ ਦੀ ਪ੍ਰਭਾਸ਼ਾ ਦੁਬਾਰਾ ਘੜਨ ਦੀ ਜਰੂਰਤ ਹੈ।
ਸਰਕਾਰੀ ਜਾਂ ਜਾਹਲੀ ਖਾਲਿਸਤਾਨੀ ਇਸ ਮੁੱਦੇ ਤੇ ਜਿਆਦਾਤਰ ਚੁੱਪ ਹੋ ਜਾਂਦੇ ਹਨ। ਕਿਉਂਕਿ ਉਨਾਂ
ਕੋਲ ਕੋਈ ਦਲੀਲ ਹੀ ਨਹੀਂ ਹੁੰਦੀ। ਕੌਮ ਦੇ ਮਸਲੇ ਤੇ ਆ ਕੇ ਉਨਾਂ ਦੀ ਚੁਪੀ ਉਹਨਾਂ ਦੀ
ਅਸਲੀਅਤ ਦਰਸਾਉਂਦੀ ਹੈ।
ਪੰਜਾਬੀਆਂ ਦਾ ਏਕਾ - ਗੁਰੂ ਨਾਨਕ 'ਚ ਸ਼ਰਧਾ ਰੱਖਣ ਵਾਲੇ ਪੰਜਾਬੀ ਬਹੁਤ ਸਾਰੇ ਮੋਨੇ ਵੀ ਹਨ
ਤੇ ਸਿੱਖ ਸਮਾਜ ਦਾ ਹਿੱਸਾ ਹਨ। ਜਾਹਲੀ ਲੋਕ ਇਨਾਂ ਮੋਨੇ ਸਿੱਖਾਂ ਤੇ ਕੇਸਧਾਰੀ ਸਿੱਖਾਂ
ਦਰਮਿਆਨ ਵਿਥ ਪਾਉਂਣ ਦੀ ਕੋਸ਼ਿਸ਼ ਵਿਚ ਹੁੰਦੇ ਹਨ।
ਅਲੋਕਿਕ ਪਛਾਣ - 1699 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਸਾਜਿਆ ਤੇ ਉਹਨਾਂ ਦੀ
ਬਰਦੀ ਨਿਰਧਾਰਿਤ ਕਰ ਦਿੱਤੀ, ਕੰਘਾ, ਕੱਛਾ, ਕੇਸ, ਕਿਰਪਾਨ, ਕੜਾ ਤੇ ਉਤੇ ਦਸਤਾਰ। ਸਿੱਖ
ਕਰੋੜਾਂ ਵਿਚੋਂ ਅਲੱਗ ਹੀ ਪਛਾਣਿਆ ਜਾਂਦਾ ਹੈ। ਸੱਚ ਤੇ ਪਹਿਰਾ ਦੇਣ ਵਾਲੇ ਇਸ ਅਜਾਦ ਬੰਦੇ
ਨੂੰ ਪਾਤਸ਼ਾਹ ਨੇ ਗੁਰੂ ਦਾ ਦਰਜਾ ਹੀ ਦੇ ਦਿਤਾ। ਅੱਜ ਹਰ ਸਿੱਖ ਦੀ ਇੱਛਾ ਹੁੰਦੀ ਹੈ ਕਿ ਉਹ
ਖਾਲਸਈ ਬਾਣਾ ਧਾਰਣ ਕਰੇ ਪਰ ਮਜਬੂਰੀਆਂ ਅਤੇ ਮਾਇਆ ਦੇ ਬੋਲ ਬਾਲੇ ਕਰਕੇ ਪਛੜ ਜਾਂਦੇ ਹਨ।
ਪੰਥ ਤੇ ਅੰਦਰੂਨੀ ਦੁਸ਼ਮਣ ਅੰਮ੍ਰਿਤਧਾਰੀ ਖਾਲਸੇ ਦੀ ਬਦਨਾਮੀ ਕਰਦੇ ਰਹਿੰਦੇ ਹਨ ਤੇ ਪਤਿਤ
ਲੋਕਾਂ ਨੂੰ ਖਾਲਸੇ ਦੇ ਰੂਪ ਵਿਚ ਪੇਸ਼ ਕਰਦੇ ਹਨ।
ਵਿਰੋਧੀਆਂ ਨੇ ਆਪ ਹੀ ਇਸ ਦਾ ਦੇਸ ਭਾਵ ਇਲਾਕਾ ਨਿਰਧਾਰਿਤ ਕਰ ਦਿੱਤਾ ਹੈ - 1966 ਵਿਚ ਲੰਮੇ
ਸੰਘਰਸ਼ ਪਿਛੋਂ ਜਦੋਂ ਪੰਜਾਬੀ ਸੂਬਾ ਮਿਲਨ ਲੱਗਾ ਤਾਂ ਦਿੱਲੀ ਨੇ ਜਾਣ ਬੁਝ ਕੇ ਪੰਜਾਬੀ ਸੂਬੇ
ਦੀ ਜਗ੍ਹਾ ਸਿੱਖ ਸੂਬਾ ਦੇ ਦਿੱਤਾ ਤੇ ਹਿੰਦੂ ਖੇਤਰ ਤੇ ਸਿੱਖ ਖੇਤਰ ਦਰਮਿਆਨ ਇਕ ਰੇਖਾ ਖਿੱਚ
ਦਿੱਤੀ।
ਪੰਥ ਵਿਰੋਧੀ ਨੂੰ ਇਲਾਕੇ ਦੀ ਇਹ ਪ੍ਰਭਾਸ਼ਾ ਬਹੁਤ ਹੀ ਚੁਭਦੀ ਹੈ। ਪਿਛੇ ਜਦੋਂ ਸਿੱਖਾਂ ਦਾ
ਸੰਘਰਸ਼ ਚਲ ਰਿਹਾ ਸੀ ਤਾਂ ਜਾਹਲੀ ਲੋਕ ਖਾਲਿਸਤਾਨ ਦਾ ਖੇਤਰ ਕਦੀ ਕੁਝ ਦਸਦੇ ਸੀ ਤੇ ਕਦੀ ਕੁਝ।
ਕਦੀ ਇਸ ਦੀ ਰਾਜਧਾਨੀ ਲਾਹੌਰ ਦਸਦੇ ਹਨ ਤੇ ਕਦੀ ਦਿੱਲੀ। ਨਕਲੀ ਲੋਕ ਜੋ ਅੱਜ ਖਾਲਿਸਤਾਨ ਦਾ
ਸਾਹਿਤ ਰੱਚ ਰਹੇ ਹਨ ਉਸ ਵਿਚ ਰਾਜਧਾਨੀ ਦਿੱਲੀ ਦੱਸੀ ਜਾਂਦੀ ਹੈ।
ਜਾਹਲੀਆਂ ਦੀ ਇਕ ਸਿਫਤ ਹੈ ਚੰਡੀਗੜ ਜਾਂ ਪੰਜਾਬੀ ਬੋਲਦੇ ਇਲਾਕੇ ਜੋ ਦਿੱਲੀ ਸਰਕਾਰ ਨੇ
ਜਾਣਬੁਝ ਕੇ ਪੰਜਾਬੋਂ ਬਾਹਰ ਰੱਖੇ ਹਨ ਉਹਨਾਂ ਜਿਕਰ ਕਰਨੋਂ ਕਤਰਾਉਦੇ ਹਨ।
ਬੋਲੀ ਪੰਜਾਬੀ ਤੇ ਵੱਖ ਸਭਿਆਚਾਰ - ਪੰਜਾਬ ਦੀ ਅਲੋਕਿਕ ਬੋਲੀ ਪੰਜਾਬੀ, ਕਿਹਾ ਜਾਂਦਾ ਹੈ ਕਿ
ਦੁਨੀਆਂ ਦੀਆਂ ਬਹੁਤ ਹੀ ਪੁਰਾਣੀਆਂ ਬੋਲੀਆਂ ਵਿਚੋਂ ਇਕ ਹੈ, ਪੰਜਾਬ ਦਾ ਅਮੀਰ ਸਭਿਆਚਾਰ। ਪਰ
ਸਾਡੇ ਨਕਲੀ ਵੀਰ ਗੱਲਾਂ ਗੱਲਾਂ 'ਚ ਪੰਜਾਬੀ ਨੂੰ ਗਵਾਰੂ ਬੋਲੀ ਗਰਦਾਨਦੇ ਹਨ। ਤੇ ਸਭਿਆਚਾਰ
ਦੀ ਖਿੱਲੀ ਉਡਾਉਂਦੇ ਹਨ। ਇਹ ਲੋਕ ਪੰਜਾਬੀ ਦੇ ਖੂਬਸੂਰਤ ਲਫਜਾਂ ਨੂੰ ਛੱਡ ਕੇ ਹਿੰਦੀ
ਹਿੰਦੁਸਤਾਨੀ ਦੇ ਸ਼ਬਦ ਬੜੇ ਧੱੜਲੇ ਨਾਲ ਵਰਤਦੇ ਹਨ। ਦਰ ਅਸਲ ਟਰੇਨਿੰਗ ਵੇਲੇ ਇਨਾਂ ਦੀ
ਪੰਜਾਬੀ ਵਿਚ, ਇਨਾਂ ਦੇ ਬੋਲ ਚਾਲ ਵਿਚ ਹੀ ਰਲਾ ਪੈ ਜਾਂਦਾ ਹੈ।
ਅੰਮ੍ਰਿਤਸਰ ਪੰਜਾਬੀਅਤ ਜਾਂ ਸਿੱਖੀ ਦਾ ਕੇਂਦਰ - ਕਦੀ ਕਰਤਾਰਪੁਰ ਸਿੱਖੀ ਦਾ ਕੇਂਦਰ ਸੀ, ਕਦੀ
ਖਡੂਰ ਸਾਹਿਬ ਬਣਿਆ ਤੇ ਪਿਛੋਂ ਗੋਇੰਦਵਾਲ ਤੇ ਫਿਰ ਅੰਮ੍ਰਿਤਸਰ ਤੇ ਫਿਰ ਅਨੰਦਪੁਰ ਸਾਹਿਬ ਤੇ
ਅਠਾਰਵੀਂ ਸਦੀ ਵਿਚ ਫਿਰ ਸਿੱਖੀ ਦਾ ਸਦੀਵੀ ਕੇਂਦਰ ਅੰਮ੍ਰਿਤਸਰ ਬਣ ਗਿਆ। ਕਈ ਵਿਦਵਾਨਾਂ ਦਾ
ਇਹ ਵੀ ਵੀਚਾਰ ਹੈ ਕਿ ਸਿੱਖੀ ਦਾ ਕੇਂਦਰ ਓਦਣ ਹੀ ਨਿਰਧਾਰਤ ਹੋ ਗਿਆ ਸੀ ਜਦੋਂ ਪੰਚਮ ਨਾਨਕ
ਨੇ 1604 ਵਿਚ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਮੰਦਰ ਵਿਚ ਕਰ ਦਿਤਾ।
ਨਕਲੀ ਲੋਕ ਜੇਕਰ ਸਿੱਖੀ ਦੀ ਕਿਸੇ ਜੱਥੇਬੰਦੀ ਤੇ ਕਾਬਜ ਹੋਣ ਤਾਂ ਉਨਾਂ ਦੀ ਕੋਸਿਸ਼ ਹੁੰਦੀ
ਹੈ ਕਿ ਉਸ ਦਾ ਹੈਡ ਕੁਆਰਟਰ ਅੰਮ੍ਰਿਤਸਰ ਤੋਂ ਹੋਰ ਕਿਤੇ ਬਦਲ ਦਿਤਾ ਜਾਵੇ।
1947 'ਚ ਪਟੜੀਓਂ ਲੱਥੀ - ਬੜੀ ਸਪੱਸ਼ਟ ਸਥਿਤੀ ਸੀ ਕਿ 1947 'ਚ ਅੰਗਰੇਜ ਤਾਂ ਛੱਡ ਹੀ ਰਹੇ
ਸਨ ਉਹਨਾਂ ਨੇ ਸਿੱਖਾਂ ਨੂੰ ਜੋ ਕੁਝ ਦੇਣਾ ਸੀ ਇੰਗਲੈਂਡ ਕੋਲੋਂ ਖੋਹ ਕੇ ਨਹੀਂ ਸੀ ਦੇਣਾ ਬਸ
ਭਾਰਤ ਦੀ ਵੰਡ ਵਿਚੋਂ ਦੇਣਾ ਸੀ। ਬਦਕਿਸਮਤੀ ਕਿ ਉਸ ਵੇਲੇ ਦੀ ਸਿੱਖ ਸਿਆਸਤ ਭੋਲੀ ਸੀ ਤੇ
ਕਾਂਗਰਸੀਆਂ ਦੇ ਵਾਇਦਿਆਂ ਵਿਚ ਫੱਸ ਕੇ ਦੁਬਧਾ ਵਿਚ ਪੈ ਗਈ ਸੀ। ਜਦੋਂ ਬੱਸ ਤੋਂ ਚੁੱਕ ਗਏ
ਤਾਂ ਬਾਅਦ ਵਿਚ ਇਹ ਅਕਾਲੀ ਪਛਤਾਏ।
ਜਾਹਲੀ ਵੀਰ ਕਹਿੰਦੇ ਜੀ ਓਦੋਂ ਅੰਗਰੇਜ ਦੇਣ ਨੂੰ ਹੀ ਤਿਆਰ ਨਹੀਂ ਸੀ ਅਕਾਲੀ ਕਿਥੋਂ ਲੈ
ਲੈਂਦੇ।
ਪੰਜਾਬ ਨਾਲ ਹੋਏ ਧੱਕੇ - (1) ਚੰਡੀਗੜ੍ਹ
ਨੂੰ ਪੰਜਾਬੋਂ ਬਾਹਰ ਰੱਖਣਾ, (2) ਬਹੁਤ ਸਾਰੇ
ਪੰਜਾਬੀ ਬੋਲਦੇ ਇਲਾਕੇ ਹਰਿਆਣੇ ਜਾਂ ਹਿਮਾਚਲ ਨੂੰ ਦੇ ਦੇਣੇ, (3) ਪੰਜਾਬ ਦੇ ਦਰਿਆਈ ਪਾਣੀਆਂ
ਤੇ ਕਬਜਾ ਕਰਨਾ ਤੇ ਇਹ ਪਾਣੀ ਬਿਨਾਂ ਇਵਜਾਨੇ ਦੇ ਦੂਸਰਿਆਂ ਸੂਬਿਆਂ ਨੂੰ ਦੇਣਾ (4) ਪੰਜਾਬੀ
ਬੋਲੀ ਨੂੰ ਪੰਜਾਬ ਵਿਚ ਪੂਰੀ ਤਰਾਂ ਲਾਗੂ ਨਾ ਕਰਨਾ ਜਿਵੇਂ ਬੰਗਾਲ 'ਚ ਬੰਗਾਲੀ ਤੇ ਗੁਜਰਾਤ
ਵਿਚ ਗੁਜਰਾਤੀ ਚਲਦੀ ਹੈ। (5) ਪੰਜਾਬੀਆਂ ਵਿੱਚ ਵੰਡੀਆਂ ਪਾਉਣ ਦੀਆਂ ਸਾਜਸ਼ਾਂ ਰਚਨਾ (6)
ਨੌਕਰੀਆਂ ਵਿਚ ਪੱਖਪਾਤ ਕਰਨਾਂ ਜਿਵੇਂ ਕਿ ਅੱਜ ਕੱਲ ਵੀ ਪੰਜਾਬੀਆਂ ਨੂੰ ਫੌਜ ਵਿਚ ਉਹਨਾਂ ਦੀ
ਕਾਬਲੀਅਤ ਅਨੁਸਾਰ ਨਹੀਂ ਲਿਆ ਜਾਂਦਾ ਸਗੋਂ ਅਨੁਪਾਤ ਅਨੁਸਾਰ ਲਿਆ ਜਾਂਦਾ ਹੈ ਜਦ ਕਿ ਸਰਵਸ
ਦੇ ਬਾਕੀ ਖੇਤਰਾਂ ਵਿਚ ਕਾਬਲੀਅਤ ਨੂੰ ਮੋਹਰੇ ਰੱਖਿਆ ਜਾਂਦਾ ਹੈ। (7) ਪੰਜਾਬ ਦਾ ਆਰਥਿਕ
ਸੋਸ਼ਣ ।
ਜਾਹਲੀ ਲੋਕ ਅਜਿਹੀਆਂ ਜਿਆਦਤੀਆਂ ਬਾਬਤ ਕਦੇ ਨਹੀਂ ਬੋਲਣਗੇ।
ਡੇਰਾਵਾਦ - ਕਿਸੇ ਵੀ ਧਰਮ ਜਾਂ ਸਮਾਜ ਵਿੱਚ ਧਰਮ ਜਾਂ ਫਿਲਾਸਫੀ ਦੀ ਵਿਆਖਿਆ ਤੇ ਕਦੀ ਵੀ ਇਕ
ਰਾਇ ਨਹੀਂ ਹੁੰਦੀ। ਮੁਸਲਮਾਨਾਂ ਵਿਚ ਸ਼ੀਆਂ ਜਾਂ ਸੁੰਨੀ ਹੈਨ ਈਸਾਈਆਂ 'ਚ ਕੈਥੋਲਿਕ ਤੇ
ਪ੍ਰੋਟੈਸਟੈਂਟ ਹਨ। ਏਸੇ ਤਰ੍ਹਾਂ ਹਰ ਧਰਮ ਵਿਚ ਅਲੱਗ ਫਿਰਕੇ ਬਣੇ ਹੋਏ ਹਨ। ਪਰ ਸਿੱਖ ਧਰਮ
ਦੀ ਬਦਕਿਸਮਤੀ ਦੇਖੋ ਕਿ 1947 ਤੋਂ ਬਾਅਦ ਇਥੇ ਪੰਜਾਬ ਵਿਚ ਕੋਈ 400 ਦੇ ਕਰੀਬ ਸਾਧ ਡੇਰੇ
ਉਭਰ ਆਏ ਹਨ ਕਿਉਂਕਿ ਪਿਛੇ ਸਰਕਾਰ ਦੀ ਸ਼ਹਿ ਹੈ।
(1) ਡੇਰੇ ਮੁੱਖ ਤੌਰ ਤੇ ਦੋ ਕਿਸਮ ਦੇ ਹਨ। ਇਕ ਤੇ ਉਹ ਜੋ ਸਿੱਖੀ ਦੀ ਮੁੱਖ ਧਾਰਾ 'ਚ ਹਨ।
ਭਾਵ ਜਿਹੜੇ ਗੁਰਬਾਣੀ ਦੇ ਜਪ ਜਾ ਪਾਠ ਤੇ ਜੋਰ ਦਿੰਦੇ ਹਨ ਪਰ ਸ਼ਾਸਤਰ ਧਾਰਨ ਵੀ ਖੰਡਨਾ ਕਰਦੇ
ਹਨ।ਮੁਖ ਧਾਰਾ ਵਾਲੇ ਡੇਰੇ ਜਿਵੇਂ ਨੇ ਨਾਮਧਾਰੀਏ, ਰਾੜੇ ਵਾਲੇ, ਨਾਨਕਸਰੀਏ ਆਦਿ।
(2) ਡੇਰਿਆਂ ਦੀ ਇਕ ਦੂਸਰੀ ਕਿਸਮ ਹੈ ਜਿਸ ਦਾ ਮੁੱਖੀ ਆਪ ਤਾਂ ਸਿੱਖ ਬਾਣੇ ਵਿਚ ਹੁੰਦਾ ਹੈ
ਪਰ ਉਹ ਗੁਪਤ ਤੌਰ ਤੇ ਹਿੰਦੂ ਧਰਮ ਦੀ ਕਿਸੇ ਫਿਲਾਸਫੀ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ ਜਿਵੇਂ
ਰਾਧਾ ਸੁਆਮੀ ਜਾਂ ਸਿਰਸੇ ਵਾਲੇ ਹਨ।
ਜਾਹਲੀ ਖਾਲਿਸਤਾਨੀਆਂ ਦੀ ਇਕ ਸਿਫਤ ਹੁੰਦੀ ਹੈ ਕਿ ਉਹ ਡੇਰਿਆਂ ਦਾ ਖੂਬ ਖੰਡਨ ਕਰਨਗੇ। ਖੂਬ
ਤਵਾ ਲਾਉਣਗੇ। ਪਰ ਲਾਉਣਗੇ ਮੁੱਖ ਧਾਰਾ ਵਾਲੇ ਡੇਰੇਦਾਰਾਂ ਉਪਰ। ਜਿਆਦਾ ਤਵਾ ਇਨਾਂ ਦਾ
ਅੰਮ੍ਰਿਤਧਾਰੀ ਬਾਬਿਆਂ ਤੇ ਲਗਦਾ ਹੈ। ਇਹ ਲੋਕ ਹਰ ਹੀਲੇ ਵਸੀਲੇ ਅੰਦਰ ਖਾਤੇ ਉਂਜ ਡੇਰਾਵਾਦ
ਨੂੰ ਉਤਸ਼ਾਹ ਦੇਣਗੇ ਤੇ ਵਿਰੋਧਤਾ ਕਰਨਗੇ ਸਿਰਫ ਮੁਖਧਾਰਾ ਡੇਰੇ ਦੀ।
ਸਿੱਖੀ ਦੇ ਨਿਸ਼ਾਨ - ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਤੋਂ ਪੰਚਮ ਪਾਤਸ਼ਾਹ ਤਕ ਸਿੱਖੀ ਦਾ
ਨਿਸ਼ਾਨ ਚਿੱਟੇ ਰੰਗ ਦਾ ਸੀ ਤੇ ਬਾਅਦ ਵਿਚ ਛੱਠਮ ਪਾਤਸ਼ਾਹ ਨੇ ਰੰਗ ਬਸੰਤੀ ਕਰ ਦਿੱਤਾ। ਉਂਜ
ਤਾਂ ਪੁਰਾਤਨ ਚਿਤਰਕਾਰਾਂ ਨੇ ਗੁਰੂ ਸਾਹਿਬਾਨ ਦੇ ਬਸਤਰ ਜਿਆਦਾ ਕਰਕੇ ਬਸੰਤੀ ਰੰਗ ਵਿਚ ਦੱਸੇ
ਹਨ। ਦਸਮ ਪਾਤਸ਼ਾਹ ਵੇਲੇ ਨਿਹੰਗ ਫੌਜਾਂ ਦੇ ਨਿਸ਼ਾਨ ਨੀਲੇ ਰੰਗ 'ਚ ਸਨ। ਸਿੱਖ ਰਹਿਤ ਮਰਯਾਦਾ
ਵਿਚ ਵੀ ਜੋ ਖੁੱਦ ਸ੍ਰੋਮਣੀ ਕਮੇਟੀ ਦੁਆਰਾ ਪ੍ਰਵਾਨਤ ਹੈ ਰੰਗ ਬਸੰਤੀ ਭਾਵ ਪੀਲਾ ਹੀ ਹੈ। ਪਰ
ਫਿਰ ਵੀ ਗੁਰਦੁਆਰਿਆਂ ਦੇ ਪ੍ਰਬੰਧਕ ਆਰ ਐਸ ਐਸ ਨੂੰ ਖੁਸ਼ ਕਰਨ ਖਾਤਰ ਕੇਸਰੀ ਰੰਗ ਦਾ ਨਿਸ਼ਾਨ
ਝੁਲਾਉਂਦੇ ਹਨ।
ਸਿੱਖ ਮਿਸਲਾਂ ਦੇ ਨਿਸ਼ਾਨ ਸਾਹਿਬ ਵੀ ਜਾਂ ਤਾਂ ਬਸੰਤੀ ਜਾਂ ਨੀਲੀ ਪਿੱਠ ਭੂਮੀ ਵਿੱਚ ਹੁੰਦੇ
ਸਨ। ਲਾਹੌਰ ਦੇ ਸਿੱਖ ਰਾਜ ਦਾ ਨਿਸ਼ਾਨ ਵੀ ਬਸੰਤੀ ਸੀ ਤੇ ਉਪਰ ਅਕਾਲ ਸਹਾਏ ਲਿਖਿਆ ਹੁੰਦਾ
ਸੀ। ਫਿਰ ਸੰਨ 1990 ਵਿਚ ਕੁਝ ਸਿੱਖ ਵਿਦਵਾਨਾਂ ਨੇ ਸਿੱਖ ਰਾਜ ਦੇ ਝੰਡੇ ਤੇ ਕੰਮ ਕੀਤਾ ਤੇ
ਬਾਅਦ 'ਚ ਇਸ ਦਾ ਨਮੂਨਾ ਅਜੀਤ ਅਖਬਾਰ ਵਿਚ ਛਪਵਾਇਆ ਜਿਸ ਅਨੁਸਾਰ ਖਾਲਿਸਤਾਨ ਦਾ ਨਿਸ਼ਾਨ 3 :
2 ਦੇ ਅਨੁਪਾਤ ਵਿਚ ਨੀਲੇ ਰੰਗ ਦੀ ਆਇਤ ਹੈ ਜਿਸ ਦੇ ਡੰਡੇ ਵਾਲੇ ਪਾਸੇ ਅੰਦਰ ਸਮਕੋਨੀ ਪੀਲੇ
ਰੰਗ ਦੀ ਤਿਕੋਨ ਹੈ। ਨੀਲਾ ਰੰਗ ਦਲਿਤਾਂ ਦੀ ਨੁਮਾਇਦਗੀ ਕਰਦਾ ਹੈ ਤੇ ਪੀਲਾ ਹਿੰਦੂਮਤ ਨਾਲ
ਨੇੜਤਾ ਦੱਸਦਾ ਹੈ, ਜਦ ਕਿ ਤਿਕੋਨ ਵਿੱਚ ਹਰੇ ਰੰਗ ਦਾ ਖੰਡਾ ਚੱਕਰ ਇਸਲਾਮ ਦਾ ਗਵਾਂਢ 'ਚ
ਹੋਣ ਦਾ ਗਵਾਹ ਹੈ। ਬਾਵਜੂਦ ਇਸਦੇ ਜਾਹਲੀ ਲੋਕ ਹਿੰਦੂਆਂ ਦੇ ਕੇਸਰੀ ਰੰਗ ਵਿਚ ਤਰਾਂ ਤਰਾਂ
ਤੇ ਨਿਸ਼ਾਨ ਬਣਾ ਕੇ ਲੋਕਾਂ ਨੂੰ ਭੰਬਲ ਭੂਸੇ 'ਚ ਪਾਉਂਦੇ ਰਹਿੰਦੇ ਹਨ। ਕੋਈ ਉਤੇ ਬਾਜ ਵਾਹ
ਦਿੰਦਾ ਹੈ ਤੇ ਕੋਈ ਅਕਾਲ ਸਹਾਏ ਲਿਖ ਦਿੰਦਾ ਹੈ। ਕੋਈ ਸਿਤਾਰੇ ਬਣਾ ਦਿੰਦਾ ਹੈ।
ਇਸਲਾਮ ਤੇ ਪਾਕਿਸਤਾਨ - ਸਿੱਖੀ ਸਾਰੇ ਜੀਵਾਂ ਵਿਚ ਉਸ ਅਕਾਲ ਦੀ ਜੋਤ ਮੰਨਦੀ ਹੈ ਜੋ ਅਜੂਨੀ
ਹੈ। ਸਿੱਖੀ ਪ੍ਰੇਮ ਦਾ ਮਾਰਗ ਹੈ। ਕਿਉਂਕਿ ਗੁਰਮੁਖ ਭੈ ਰਹਿਤ ਹੁੰਦਾ ਹੈ ਜਾਲਮ ਨਾਲ ਉਸ ਦਾ
ਪੰਗਾ ਅਕਸਰ ਪੈ ਹੀ ਜਾਂਦਾ ਹੈ। ਜਿਹੜੇ ਨਕਲੀ ਲੋਕਾਂ ਦੀ ਆਪਾਂ ਏਥੇ ਗੱਲ ਕਰ ਰਹੇ ਹਾਂ ਉਹ
ਕਿਉਂਕਿ ਸੰਘ ਦੇ ਚਮਚੇ ਹੁੰਦੇ ਹਨ ਇਸ ਦੇ ਮੁਸਲਮਾਨਾਂ ਤੇ ਪਾਕਿਸਤਾਨ ਦੀ ਉਹ ਮੁਖਾਲਫਤ ਕਰਦੇ
ਹਨ। ਇਹ ਅਜਿਹੀਆਂ ਗੱਲਾਂ ਕਰਨਗੇ ਜਿਸ ਨਾਲ ਮਸਲਮਾਨਾਂ ਨਾਲ ਨਫਰਤ ਵਧੇ।
ਹਿੰਸਾ ਜਾਂ ਮਾਰਧਾੜ - ਸਿੱਖੀ ਵਿਚ ਮਾਰਧਾੜ ਨੂੰ ਕੋਈ ਜਗ੍ਹਾ ਨਹੀਂ। ਸਿੱਖ ਦੀ ਤਲਵਾਰ ਸਿਰਫ
ਜਾਲਮ ਖਿਲਾਫ ਉਠਦੀ ਹੈ। ਸਿੱਖ ਮਜਲੂਮ ਦਾ ਰੱਖਿਅਕ ਹੁੰਦਾ ਹੈ। ਸੋ ਇਸ ਸਿਧਾਂਤ ਦੀ ਜੇ ਕਿਤੇ
ਉਲੰਘਣਾ ਹੁੰਦੀ ਹੈ ਤਾਂ ਸਮਝੋ ਹੁਕਮ ਦੇਣ ਵਾਲਾ ਨਕਲੀ ਹੈ ਤੇ ਥੱਲੇ ਪਾਲਣਾ ਕਰਨ ਵਾਲਾ
ਸਿਪਾਹੀ ਸਿੱਖੀ 'ਚ ਅਧੂਰਾ ਹੈ।
ਸਿੱਖੀ ਚਿਹਰੇ ਮੋਹਰੇ ਵਾਲੀਆਂ ਨਕਲੀ ਪ੍ਰਕਾਸ਼ਨਾਵਾ
ਓਪਰੋਂ ਓਪਰੋਂ ਖਾਲਿਸਤਾਨੀ ਮੁਹਾਂਦਰੇ ਵਾਲੀ ਨਕਲੀ ਪ੍ਰਕਾਸ਼ਨਾਵਾਂ ਦੀ ਪਛਾਣ ਹੇਠ ਲਿਖੀਆਂ
ਨੁਕਤਿਆਂ ਰਾਹੀਂ ਕੀਤੀ ਜਾ ਸਕਦੀ ਹੈ :
1) ਕਿ ਇਹ ਸਿਧਾਂਤ ਦਾ ਆਧਾਰ ਪੱਕਾ ਨਹੀਂ ਕਰਦੀਆਂ। ਓਪਰਾ ਓਪਰਾ ਪ੍ਰਚਾਰ ਕਰਦੀਆਂ ਹਨ ਤਾਂ
ਕਿ ਪਾਠਕ ਅੱਗੇ ਜਾ ਕੇ ਖੋਖਲਾ ਹੀ ਰਹੇ ਤੇ ਪ੍ਰਚਾਰ ਨਾ ਕਰ ਸਕੇ। ਉਦਾਹਰਣ ਦੇ ਤੌਰ ਤੇ ਇਹ
ਸਿੱਖ ਰਿਆਸਤ ਕਿਸ ਅਸੂਲ ਤੇ ਬਣਨੀ ਚਾਹੀਦੀ ਹੈ ਇਹ ਗੱਲ ਕਦੀ ਨਹੀਂ ਦਿੰਦੇ। ਇਹ ਨਾਹਰਾ ਮਾਰਦੇ
ਉਪਰੀ ਉਪਰੀ। ਉਪਰ ਜਿਹੜੇ ਨੁਕਤੇ ਦਿੱਤੇ ਹਨ ਉਨਾਂ ਨੂੰ ਬਿਆਨ ਨਹੀਂ ਕਰਨਗੀਆਂ। ਉਦਾਹਰਣ ਵਜੋਂ
ਇਹ ਤਾਂ ਕਹਿ ਦੇਣਗੇ ਕਿ ਸਿੱਖ ਇਕ ਕੌਮ ਹੈ। ਪਰ ਕਿਸ ਆਧਾਰ ਤੇ ਕੌਮ ਹੈ ਇਹ ਜਾਣਕਾਰੀ ਨਹੀਂ
ਦੇਣਗੇ। ਸਿੱਖੀ ਦੀ ਅਲੱਗ ਪਛਾਣ ਹੈ ਤਾਂ ਲਿਖਣਗੇ ਪਰ ਕਿਵੇਂ ਹੈ ਇਹ ਨਹੀਂ ਦੇਣਗੇ।
2) ਸਿੱਖ ਡੇਰੇਦਾਰਾਂ ਦੇ ਖਿਲਾਫ ਤਾਂ ਲਿਖਣਗੇ ਪਰ ਸਿੱਖੀ ਤੋਂ ਬਾਹਰਲੇ ਜਿਵੇਂ ਰਾਧਾ ਸੁਆਮੀ,
ਨਿਰੰਕਾਰੀਆਂ ਦੀ ਅਸਲੀਅਤ ਨਹੀਂ ਦੇਣਗੇ।
3) ਸਿੱਖ ਧਾਰਮਿਕ ਸਿਧਾਂਤ ਅੰਦਰ ਵਾਦ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕਰਨਗੇ। ਕਦੀ ਰਾਗਮਾਲਾ
ਦਾ ਮਸਲਾ ਉਛਾਲਣਗੇ, ਕਦੀ ਮੂਲਮੰਤਰ, ਕਦੀ ਦਸਮ ਗ੍ਰੰਥ ।
4) ਪਿਛੇ ਖਾਲਿਸਤਾਨੀ ਸੰਘਰਸ਼ ਮੌਕੇ ਪੁਲਿਸ ਨੇ ਜੋ ਜਿਆਦਤੀਆਂ ਕੀਤੀਆਂ ਇਹ ਉਨਾਂ ਬਾਰੇ ਚੁੱਪ
ਰਹਿੰਦੇ ਹਨ ਜੇ ਮਜਬੂਰਨ ਕਿਤੇ ਬੋਲਣਾ ਵੀ ਪੈ ਜਾਵੇ ਤਾਂ ਇਹ ਮੁਲਾਜਮਾਂ ਜਾਂ ਅਫਸਰਾਂ ਤੇ ਤਵਾ
ਲਾਉਂਦੇ ਹਨ। ਇਹ ਕੇਂਦਰ ਤੇ ਕਦੀ ਉਂਗਲੀ ਨਹੀਂ ਕਰਦੇ ਕਿ ਦਰਅਸਲ ਹੁਕਮ ਤਾਂ ਦਿੱਲੀ ਦਾ ਸੀ।
ਮੁਲਾਜਮ ਨੇ ਤਾਂ ਡਿਊਟੀ ਹੀ ਕਰਨੀ ਹੁੰਦੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਅਜੀਤ ਸਿੰਘ ਸੰਧੂ
ਤੇ ਕੇ ਪੀ ਐਸ ਗਿੱਲ ਘੱਟ ਜਿੰਮੇਵਾਰ ਹਨ। ਸਾਡਾ ਲਿਖਣ ਤੋਂ ਭਾਵ ਹੈ ਕਿ ਇਹ ਦਿੱਲੀ ਨੂੰ ਪੂਰੀ
ਤਰ੍ਹਾਂ ਬਰੀ ਹੀ ਕਰ ਦਿੰਦੇ ਹਨ।
5) ਇਹ ਖਾਲਿਸਤਾਨ ਦਾ ਨਾਹਰਾ ਸ੍ਰੇਆਮ ਲਾਉਂਦੇ ਹਨ। ਇਹ ਨਾਹਰਾ ਲਾਉਣ ਪਿਛੇ ਇਨਾਂ ਦਾ ਮਕਸਦ
ਹੁੰਦਾ ਹੈ ਕਿ ਲਹਿਰ ਦੇ ਜਿਹੜੇ ਲੋਕ ਹਮਦਰਦ ਹਨ ਉਨਾਂ ਦੀ ਨਿਸ਼ਾਨਦੇਹੀ ਹੋ ਸਕੇ। ਪਾਠਕਾਂ ਨੇ
ਦੇਖਿਆ ਹੋਵੇਗਾ ਕਿ ਕਿਵੇਂ ਜਗਜੀਤ ਸਿਘ ਚੌਹਾਨ ਨੇ ਪਿਛੇ ਗਰਮ ਕਾਰਵਾਈਆਂ ਦੀ ਅਗਵਾਈ ਕੀਤੀ।
ਖਾਲਿਸਤਾਨ ਦਾ ਪਾਸਪੋਰਟ ਤੇ ਕਰੰਸੀ ਜਾਰੀ ਕੀਤੀ ਤੇ ਕਈ ਮਜਲੂਮ ਹਮਦਰਦ ਫੜਵਾ ਦਿੱਤੇ ਪਰ
ਖੁੱਦ ਦਾ ਵਾਲ ਵਿੰਗਾ ਨਹੀਂ ਹੋਇਆ। ਅੱਜ ਕਲ ਇਸ ਕੋਲ ਸਰਕਾਰ ਦਾ ਤਸਦੀਕ ਸ਼ੁਦਾ ਹੁਕਮ ਹੈ ਕਿ
ਇਸ ਨੂੰ ਕਦੀ ਪੁਲਸ ਹਫਤੇ ਦਾ ਨੋਟਿਸ ਦਿਤੇ ਬਗੈਰ ਨਾ ਫੜੇ। ਭਾਵੇਂ ਇਹ ਜਿਹੜਾ ਮਰਜੀ ਜੁਰਮ
ਕਰ ਆਵੇ ਪੁਲਸ ਇਸ ਨੂੰ ਨੋਟਿਸ ਦਿਤੇ ਬਗੈਰ ਨਹੀਂ ਫੜ ਸਕਦੀ। ਅਖਬਾਰਾਂ ਰਸਾਲਿਆਂ ਦੀ ਵੀ ਇਹੋ
ਤਰਜ ਹੁੰਦੀ ਹੈ।
6) ਇਹ ਆਧਾਰ ਤਾਂ ਤਿਆਰ ਨਹੀਂ ਕਰਦੇ ਪਰ ਹਿੰਸਾ ਦੀ ਸ਼੍ਰੇਆਮ ਵਕਾਲਤ ਕਰਦੇ ਹਨ। ਹਿੰਸਾਂ
ਹਮੇਸ਼ਾ ਆਖਰੀ ਹਥਿਆਰ ਹੁੰਦਾ ਹੈ। ਕਦੀ ਵੀ ਸ਼ੁਰੂ ਵਿਚ ਨਹੀਂ ਵਰਤਿਆ ਜਾਂਦਾ। ਏਹ ਲੋਕ ਬੇਖੌਫ
ਮਾਰੂ ਹਥਿਆਰਾਂ ਸਮੇਤ ਖਾੜਕੂਆਂ ਦੀ ਫੋਟੋ ਸੁਰਖੀਆਂ 'ਚ ਲਾਉਂਦੇ ਹਨ। ਆਮ ਕਰਕੇ ਹਿੰਸਾ ਨੂੰ
ਉਤਸ਼ਾਹ ਦੇਣ ਵਾਲਾ ਸਾਹਿਤ ਗੈਰ ਕਾਨੂੰਨੀ ਹੁੰਦਾ ਹੈ।
7) ਨਕਲੀ ਰਸਾਲੇ ਅਖਬਾਰ ਸਿਰਫ ਉਨਾਂ ਲਿਖਾਰੀਆਂ ਪਤ੍ਰਕਾਰਾਂ ਦੇ ਲੇਖ ਛਾਪਦੇ ਹਨ ਜੋ ਖੁੱਦ
ਵੀ ਨਕਲੀ ਹਨ।
8) ਜਾਹਲੀ ਲੀਡਰ ਤੇ ਪ੍ਰਕਾਸ਼ਨਾਵਾਂ ਪੰਜਾਬੀਆਂ ਦੀ ਏਕਤਾ ਨੂੰ ਨੁਕਸਾਨ ਪਹੁਚਾਉਣ ਲਈ ਲਿਖਤਾਂ
ਤਿਆਰ ਕਰਦੇ ਹਨ।
9) ਖਾਲਿਸਤਾਨ ਦੀ ਰਾਜਧਾਨੀ ਇਹ ਦਿੱਲੀ ਜਾਂ ਲਾਹੌਰ ਹੋਣ ਤੇ ਹੀ ਜੋਰ ਦਿੰਦੇ ਹਨ।
10) ਅੱਜ ਪੰਜਾਬੀ ਬੋਲੀ ਦੀ ਬੇਕਦਰੀ ਜਗ ਜਾਹਰੀ ਹੈ। ਪਰ ਨਕਲੀ ਲੋਕ ਉਲਟਾ ਇਸ ਦੀ ਚੜਦੀ ਕਲਾ
ਦੀ ਗੱਲ ਕਰਨਗੇ।
11) ਇਹ ਰਾਜ ਕਰੇਗਾ ਖਾਲਸਾ ਦੋਹਰੇ
ਨੂੰ ਇਹ ਗੁਰੂ ਸਾਹਿਬ ਦੀ ਰਚਨਾ ਨਹੀ ਮੰਨਦੇ।
12) ਇਹ ਸਹਿਜਧਾਰੀਆਂ ਨੂੰ ਸਿੱਖੀ ਤੋਂ ਬਾਹਰ ਧੱਕਦੇ ਹਨ। ਕਈ ਲਿਖਾਰੀ ਆਪਣੀ ਮੂਰਖਤਾ ਕਰਕੇ
ਤੇ ਦੂਰ ਦ੍ਰਿਸ਼ਟੀ ਦੀ ਘਾਟ ਕਰਕੇ ਵੀ ਅਜੇਹਾ ਕਰਦੇ ਹਨ।
13) ਇਹ ਕੋਸ਼ਿਸ਼ ਕਰਦੀਆਂ ਹਨ ਕਿ ਸਿੱਖਾਂ ਦੇ ਜੋ ਮੁਗਲਾਂ ਤੇ ਅੰਗਰੇਜਾਂ ਨਾਲ ਜੋ ਸੰਘਰਸ਼ ਹੋਏ
ਹਨ ਉਨਾਂ ਨੂੰ ਹੀ ਵੱਧ ਤੋਂ ਵੱਧ ਪੇਸ਼ ਕੀਤਾ ਜਾਵੇ। ਬਿਜਾਏ ਕਿ ਮੌਜੂਦਾ ਜਿਆਦਤੀਆਂ ਨੂੰ
ਜਿਅਦਾ ਉਜਾਗਰ ਕੀਤਾ ਜਾਵੇ।
14) ਸਿੱਖੀ ਮਾਨਵਤਾਵਾਦੀ ਤੇ ਪੂਰੀ ਸੰਸਾਰ 'ਚ ਫੈਲਣ ਯੋਗ ਧਰਮ ਹੈ। ਪਰ ਇਹ ਵੀ ਸੱਚ ਹੈ ਕਿ
ਪੰਜਾਬ ਦੇ ਸਿੱਖ ਇਕ ਕੌਮ ਦੀ ਪ੍ਰਭਾਸ਼ਾ ਦੀ ਪੂਰੀ ਪੂਰੀ ਯੋਗਤਾ ਰੱਖਦੇ ਹਨ ਇਸ ਕਰਕੇ ਇਨਾਂ
ਨੂੰ ਆਪਣਾ ਰਾਜ ਕਾਇਮ ਕਰਨ ਦਾ ਪੂਰਾ ਅਧਿਕਾਰ ਹੈ। ਪਰ ਜਾਹਲੀ ਲੋਕ ਲਿਖਦੇ ਨਹੀਂ ਥੱਕਦੇ ਕਿ
ਕਿਉਂਕਿ ਸਿੱਖੀ ਵਿਸ਼ਵ ਵਿਆਪੀ ਧਰਮ ਹੈ ਇਸ ਲਈ ਸਿੱਖ ਰਾਜ ਦੀ ਗੱਲ ਕਰਨਾਂ ਧਰਮ ਦੇ ਅਨੁਕੂਲ
ਨਹੀਂ।
15) ਨਕਲੀ ਲੀਡਰਾਂ, ਲੇਖਕਾਂ ਜਾਂ ਪ੍ਰਚਾਰਕਾਂ ਨੂੰ ਉਜਾਗਰ ਕਰਦੇ ਰਹਿੰਦੇ ਹਨ ਪਰ ਇਹ ਗੱਲ
ਮਾਹਿਰ ਬੰਦੇ ਹੀ ਪਤਾ ਲਾ ਸਕਦੇ ਹਨ।
16) ਪੂਰਬੀਆਂ ਭਈਆਂ ਦੇ ਪੰਜਾਬ ਤੇ ਹੋ ਰਹੇ ਕਬਜੇ ਬਾਰੇ ਨਕਲੀ ਚੁਪ ਰਹਿੰਦੇ ਹਨ।
17) ਨਕਲੀ ਲੋਕ ਕੌਮ ਨੂੰ ਫਿਰ ਪੁਠਾ ਗੇੜਾ ਦੇਣਾ ਲੋਚਦੇ ਹਨ ਤੇ ਵਾਪਸ ਅਨੰਦਪੁਰ ਸਾਹਿਬ ਦੇ
ਮਤੇ ਤੇ ਲਿਆਉਣਾ ਚਾਹੁੰਦੇ ਹਨ।
18) ਨਕਲੀ ਲੀਡਰਾਂ ਤੇ ਲਿਖਾਰੀਆਂ ਦੇ ਬਿਆਨ ਤੇ ਲਿਖਤਾਂ ਅਕਸਰ ਸਵੈ ਵਿਰੋਧੀ ਹੁੰਦੀਆਂ ਹਨ।
19) ਨਕਲੀ ਲੋਕ ਜਿਆਦਾ ਸਿੱਖ ਸੰਸਥਾਵਾਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਕੇ ਸਿੱਖਾਂ ਦਾ ਭਰੋਸਾ
ਡੇਗਦੇ ਹਨ।
20) ਆਰ ਐਸ ਐਸ ਤੇ ਕਮਜੋਰ ਵਾਰ ਕਰਕੇ ਉਸ ਦਾ ਨਾਂ ਉਜਾਗਰ ਕਰਦੇ ਰਹਿੰਦੇ ਹਨ।
22) ਰਸਾਲਿਆਂ ਵਿਚ ਊਲ ਜਲੂਲ ਦੇਈ ਜਾਣਾ ਪਰ ਸਿੱਖੀ ਦੇ ਸ਼ਾਨਦਾਰ ਇਤਿਹਾਸ ਤੇ ਅਲੋਕਿਕ ਪਛਾਣ
ਨੂੰ ਲੁਕਾ ਕੇ ਰੱਖਣਾ।
23) ਕਿਸੇ ਵੀ ਝੂਠ ਦਾ ਸਹਾਰਾ ਲੈਣਾ ਸਿੱਖੀ ਦੇ ਮੂਲ ਸਿਧਾਂਤ ਦੇ ਵਿਰੁੱਧ ਹੈ। ਜੇਕਰ ਕੋਈ
ਝੂਠ ਬੋਲ ਲਿਖ ਕੇ ਪ੍ਰਚਾਰ ਕਰਦਾ ਹੈ ਤਾਂ ਉਹ ਵੀ ਨੁਕਸਾਨ ਦੇਹ ਹੀ ਹੋਊਗਾ। ਚਾਹੇ ਬੇਵਕੂਫ
ਹੋਵੇ ਜਾਂ ਜਾਹਲੀ।
24) ਜੋ ਸਿੱਖਾਂ ਦੇ ਮਸਲੇ ਹੈ ਹੀ ਨਹੀਂ, ਉਨਾਂ ਨੂੰ ਮਸਲਾ ਬਣਾਈ ਜਾਣਾ ਜਿਵੇਂ ਸਮਲਿੰਗੀ
ਵਿਆਹ ਦਾ ਮਸਲਾ ਉਸ ਨੂੰ ਉਜਾਗਰ ਕਰਨਾ ਵੀ ਵਿਰੋਧੀ ਦੀ ਹੀ ਚਾਲ ਹੈ।
25) ਹਿੰਦੂ ਮਿਥਹਾਸਿਕ ਕਥਾਵਾਂ ਨੂੰ ਬਦੋ ਬਦੀ ਸਿੱਖ ਇਤਹਾਸ ਨਾਲ ਜੋੜਨਾ ਜਾਂ ਬਾਰ ਬਾਰ ਇਸ
ਦੀ ਖੰਡਨਾ ਕਰਨਾ ਵੀ ਜਾਹਲੀਆਂ ਦਾ ਹੀ ਕੰਮ ਹੈ।Ð
Ð
|