|
#ਜਿਵੇਂ ਜਿਵੇਂ ਅਸੀਂ ਆਪਣੇ ਆਪ ਨੂੰ ਪੱਛਮੀ ਸਭਿਅੱਤਾ ਨਾਲ ਜੋੜਨ ਦੀ ਕੋਸਿਸ਼ ਕਰੀ ਜਾ ਰਹੇ
ਹਾਂ ਤਿਵੇਂ ਹੀ ਸਾਡੀ ਜਿੰਦਗੀ ਤੇਜ਼ ਤਰਾਰ ਹੁੰਦੀ ਜਾ ਰਹੀ ਹੈ ਅਤੇ ਜਿੰਦਗੀ ਦੀਆਂ
ਪ੍ਰੇਸ਼ਾਨੀਆਂ ਵੱਧ ਰਹੀਆਂ ਹਨ।
ਮੇਰੇ ਤਜਰਬੇ ਅਨੁਸਾਰ ਜਹਿਰ ਖਾ ਕੇ ਆਤਮ ਹੱਤਿਆ ਦਾ ਉਪਰਾਲਾ ਕਰਨ ਵਾਲਿਆਂ ਦੀਆਂ ਮੁਖ ਤੌਰ
ਤੇ ਹੇਠ ਲਿਖੀਆਂ ਕਿਸਮਾਂ ਹਨ:-
ਸਭ ਤੋਂ ਪਹਿਲੇ ਹਨ ਆਸ਼ਕ ਜਮਾਤ। ਜਦੋਂ ਘਰ ਵਾਲੇ ਲੜਕੇ - ਲੜਕੀ ਦੀ ਗੱਲ ਮੰਨਣ ਤੋਂ ਇਨਕਾਰ
ਕਰਦੇ ਹਨ ਤਾਂ ਅਕਸਰ ਹੀ ਇਸ ਦਾ ਇਜਹਾਰ ਜ਼ਹਿਰ ਖਾ ਕੇ ਕੀਤਾ ਜਾਂਦਾ ਹੈ। ਆਮ ਤੌਰ ਤੇ ਇਹ
ਜਵਾਨ ਉਮਰ ਦੇ ਬੱਚੇ ਹੁੰਦੇ ਹਨ ਜਿਨਾਂ ਦੀ ਉਮਰ 18 -25 ਸਾਲ ਦੇ ਵਿਚਕਾਰ ਹੁੰਦੀ ਹੈ।ਜਿਆਦਾਤਰ
ਇਹ ਘਰ ਵਾਲਿਆਂ ਨੂੰ ਗੱਲ ਮਨਾਉਣ ਅਤੇ ਧਮਕਾਉਣ ਲਈ ਕੀਤੀ ਕਾਰਵਾਈ ਹੁੰਦੀ ਹੈ।
ਇਸ ਤੋਂ ਬਾਅਦ ਆਉਂਦੇ ਹਨ ਘਰੇਲੂ ਪ੍ਰੇਸ਼ਾਨੀ ਦੇ ਮਰੀਜ। ਆਮ ਤੌਰ ਤੇ ਇਸ ਦਾ ਸ਼ਿਕਾਰ ਜਿਆਦਾ
ਔਰਤਾਂ ਹਨ। ਸੱਸ ਨਾਲ ਲੜਾਈ, ਇਸ ਦਾ ਆਮ ਕਾਰਨ ਹੈ। ਆਮ ਤੌਰ ਤੇ ਇਹ ਮਰੀਜ਼ ਬਹੁਤ ਹੀ ਸੀਰੀਅਸ
ਹਾਲਤ ਵਿੱਚ ਆਉਂਦੇ ਹਨ। ਘਰ ਵਾਲੇ ਦੀ ਸ਼ਰਾਬ ਪੀਣਾ ਵੀ ਇਸ ਦਾ ਮੁੱਖ ਕਾਰਨ ਹੈ।
ਫਿਰ ਹਨ ਆਰਥਿਕ ਤੰਗੀ ਵਾਲੇ ਮਰੀਜ਼, ਜਿਨ੍ਹਾਂ ਸਿਰ ਬਹੁਤ ਕਰਜਾ ਹੁੰਦਾ ਹੈ, ਇਸ ਵਿੱਚ ਆਦਮੀ
ਨੂੰ ਲਗਦਾ ਹੈ ਕਿ ਮਰ ਕੇ ਮੇਰੀ ਜਾਨ ਕਰਜੇ ਤੋਂ ਛੁੱਟ ਜਾਵੇਗੀ। ਇਸ ਤਰ੍ਹਾਂ ਦਾ ਚਲਣ ਮਾਲਵੇ
ਵਿੱਚ ਬਹੁਤ ਜਿਆਦਾ ਹੈ। ਦੁਆਬਾ ਅਤੇ ਮਾਝਾ ਇਸ ਤੋਂ ਅਜੇ ਬਚਿਆ ਹੋਇਆ ਹੈ।
ਸਕੂਲੀ ਬੱਚੇ ਨੰਬਰ ਘੱਟ ਆਉਣ ਕਾਰਣ ਜਾਂ ਫੇਲ ਹੋਣ ਕਾਰਣ ਜ਼ਹਿਰ ਖਾਂਦੇ ਹਨ।
ਇਕ ਹੋਰ ਤਰਾਂ ਦੇ ਮਰੀਜ਼ ਇਸ ਵਿਚ ਆਉਂਦੇ ਹਨ ਜੋ ਕਿ ਬਹੁਤ ਹੀ ਬਜੁਰਗ ਹਨ। ਉਹ ਜਾਂ ਤਾਂ
ਬੱਚਿਆਂ ਵੱਲੋਂ ਨਜ਼ਰਅੰਦਾਜ ਕੀਤੇ ਜਾਣ ਕਰਕੇ ਜ਼ਹਿਰ ਖਾਂਦੇ ਹਨ ਅਤੇ ਇਕ ਹੋਰ ਕਾਰਨ ਹੈ ਬੱਚਿਆਂ
ਵੱਲੋਂ ਕਹਿਣਾ ਨਾ ਮੰਨਣਾ। ਇਕ ਸੁਹਰੇ ਨੇ ਤਾਂ ਆਪਣੇ ਨੂੰਹ ਕੋਲੋਂ ਲੜਾਈ ਕਰਕੇ ਦਵਾਈ ਖਾਧੀ
ਕਿ ਉਹ ਉਹਦੀ ਇਜ਼ਤ ਰੋਲਦੀ ਹਨ ਕਿਉਂਕਿ ਬਜੁਰਗ ਦਾ ਪੁੱਤਰ ਬਾਹਰਲੇ ਦੇਸ਼ ਵਿਚ ਕਮਾਈ ਕਰਨ ਗਿਆ
ਸੀ।
ਇਸ ਤੋਂ ਬਚਾਉਣ ਲਈ ਡਾਕਟਰ ਹਰ ਸੰਭਵ ਕੋਸਿਸ਼ ਕਰਦੇ ਹਨ ਪਰ ਆਮ ਤੋਰ ਤੇ ਕਈ ਮਰੀਜ਼ ਮਰ ਜਾਂਦੇ
ਹਨ ਅਤੇ ਕਈਆਂ ਨੂੰ ਬਚਾ ਲਿਆ ਜਾਂਦਾ ਹੈ।
ਸਭ ਤੋਂ ਜਰੂਰੀ ਹੈ ਕਿ ਜਵਾਨ ਬੱਚਿਆਂ ਦੀ ਗੱਲ ਕੁਝ ਹੱਦ ਤੱਕ ਮੰਨੀ ਜਾਵੇ। ਜਮਾਨਾ ਬਦਲ
ਚੁਕਿਆ ਹੈ ਅਤੇ ਕੋਸਿਸ਼ ਕਰੋ ਕਿ ਜਮਾਨੇ ਨਾਲ ਚਲਿਆ ਜਾਵੇ।
ਜਦੋਂ ਵੀ ਲਗਦਾ ਹੈ ਕਿ ਘਰ ਦੇ ਮੈਂਬਰ ਦਾ ਵਤੀਰਾ ਕੁਝ ਵੱਖਰਾ ਹੈ ਤਰੁੰਤ ਡਾਕਟਰ ਦੀ ਸਲਾਹ
ਲਵੋ। ਸਮਝਾ ਬੁਝਾ ਕੇ ਬਹੁਤ ਸਾਰੇ ਲੋਕਾਂ ਦਾ ਵਤੀਰਾ ਬਦਲਿਆ ਜਾ ਸਕਦਾ ਹੈ। ਮਨੋਵਿਗਿਆਨਕ
ਡਾਕਟਰ ਆਤਮ ਹੱਤਿਆ ਦੇ ਫੈਸਲਾ ਲੈਣ ਵਾਲੇ ਮਰੀਜ
ਨੂੰ ਸਮਝਾ ਬੁਝਾ ਕੇ ਫਿਰ ਸੁਚਾਰੂ ਜੀਵਨ ਜੀਣ
ਲਈ ਰਾਹ ਦਿਖਾ ਦਿੰਦੇ ਹਨ। ਕਈ ਵਾਰੀ ਜਦੋਂ ਆਪਾਂ ਖੁਦ ਹੀ ਮਨੋਵਿਗਿਆਨੀ ਦੀ ਭੂਮਿਕਾ ਅਦਾ
ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹਾਲਾਤ ਹੋਰ ਵੀ ਵਿਗੜ ਜਾਂਦੇ ਹਨ। ਸੋ ਜੀਵਨ
ਨੂੰ ਬਚਾਉਣ ਖਾਤਰ
ਡਾਕਟਰ ਦੀ ਸਲਾਹ ਪਹਿਲਾਂ ਹੀ ਲੈ ਲਈ ਜਾਵੇ।ਜਿਵੇ ਆਪਾਂ ਸੱਟ ਲੱਗਣ ਤੇ ਜਾਂ ਬੁਖਾਰ ਹੋਣ ਤੇ
ਡਾਕਟਰ ਕੋਲ ਜਾਂਦੇ ਹਾਂ ਘਰ ਵਿਚ ਹੋ ਰਹੇ ਕਲੇਸ਼ ਮੌਕੇ ਵੀ ਮਨੋਵਿਗਿਆਨਕ ਡਾਕਟਰ ਦੀ ਸਲਾਹ
ਨੂੰ ਲੈਣੀ ਜਰੂਰੀ ਹੈ। ਬੀਤਿਆ ਵਕਤ ਹੱਥ ਨਹੀ ਆਉਦਾ।
ਫਿਰ ਜੇ ਕੋਈ ਮਰੀਜ਼ ਜ਼ਹਿਰ ਖਾਣ ਲਏ ਜਾਣ ਉਪਰੰਤ ਹੋਏ ਇਲਾਜ ਤੋਂ ਠੀਕ ਹੋ ਜਾਂਦਾ ਹੈ ਤਾਂ ਵੀ
ਮਨੋਚਕਿਤਸਕ (ਫਸੇਚਹੳਿਟਰਸਿਟ) ਦੀ ਸਲਾਹ ਜਰੂਰ ਲਵੋ ਨਹੀਂ ਤਾਂ ਮਰੀਜ ਦੁਬਾਰਾ ਵੀ ਜ਼ਹਿਰ ਖਾ
ਸਕਦਾ ਹੈ।
ਘਰੇਲੂ ਪ੍ਰੇਸ਼ਾਨੀਆਂ ਘੱਟ ਤੋਂ ਘੱਟ ਕਰਨ ਦੀ ਕੋਸਿਸ਼ ਕਰੋ, ਜੇਕਰ ਬੱਚੇ ਦੇ ਨੰਬਰ ਘੱਟ ਆਉਣ
ਜਾਂ ਫੇਲ ਹੋ ਜਾਵੇ ਤਾਂ ਉਸ ਨੂੰ ਲੋੜ ਮੁਤਾਬਿਕ ਸਮਝਾਓ ਜਾਂ ਝਿੜਕੋ।
ਜਦੋਂ ਵੀ ਘਰ ਦਾ ਕੋਈ ਮੈਂਬਰ ਜ਼ਹਿਰ ਖਾ ਲਵੇ ਤੁਰੰਤ ਹੀ ਉਸਨੂੰ ਲੂਣ ਵਾਲਾ ਪਾਣੀ ਪਿਲਾ ਕੇ
ਉਲਟੀ ਕਰਾਉਣ ਦੀ ਕੋਸਿਸ਼ ਕਰੋ ਅਤੇ ਜਲਦੀ ਤੋਂ ਜਲਦੀ ਨੇੜੇ ਦੇ ਹਸਪਤਾਲ ਵਿੱਚ ਲੈ ਜਾਵੋ, ਜਿਥੇ
ਤੁਹਾਨੂੰ ਲਗਦਾ ਹੈ ਲੋੜ ਮੁਤਾਬਿਕ ਸਹੂਲਤਾਂ ਹਨ।
ਜ਼ਹਿਰ ਖਾਣ ਤੋਂ ਬਾਅਦ ਕਦੇ ਵੀ ਗਲਤ ਫੈਸਲਾਂ ਨਾ ਲਵੋ ਅਤੇ ਧੀਰਜ ਰੱਖੋ। ਮੈਨੂੰ ਯਾਦ ਹੈ ਕਿ
ਪਤਨੀ ਦੇ ਜ਼ਹਿਰ ਖਾਣ ਤੋਂ ਬਾਅਦ ਪਤੀ ਨੇ ਵੀ ਜ਼ਹਿਰ ਖਾ ਲਈ ਅਤੇ ਦੋਵੇਂ ਮੇਰੇ ਹਸਪਤਾਲ ਵਿੱਚ
ਪਹੁੰਚਦੇ ਸਾਰ ਹੀ ਦਮ ਤੋੜ ਗਏ ਅਤੇ ਦੋ ਮਾਸੂਮ ਬੱਚਿਆਂ ਨੂੰ ਦਾਦੇ - ਦਾਦੀ ਅਤੇ ਨਾਨੇ -
ਨਾਨੀ ਦੇ ਝਗੜੇ ਵਿੱਚ ਰੁਲਦਾ ਛੱਡ ਗਏ।
ਜੇਕਰ ਕਦੇ ਵੀ ਮਨ ਮਰਨ ਨੂੰ ਕਰਦਾ ਹੋਵੇ ਤਾਂ ਤੁਰੰਤ ਹੀ ਡਾਕਟਰ ਦੀ ਸਲਾਹ ਲਵੋ ਅਤੇ ਆਪਣੀ
ਮੁਸੀਬਤ ਦਾ ਹੱਲ ਕੱਢਣ ਦੀ ਕੋਸਿਸ਼ ਕਰੋ। Ð
|