Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਪ੍ਰੇਮ ਸੁਮਾਰਗ
ਤਿੰਨ ਸੌ ਸਾਲ ਪਹਿਲਾਂ ਹੀ ਸਿੱਖਾਂ ਨੇ ਰਾਜ ਦਾ ਸੰਵਿਧਾਨ ਘੜਨਾਂ ਸ਼ੁਰੂ ਕਰ ਦਿਤਾ ਸੀ


#ਡੇਢ ਕੁ ਸਾਲ ਪਹਿਲਾਂ ਦੀ ਗੱਲ ਹੈ ਇਸ ਲਿਖਾਰੀ ਨੂੰ ਸੱਦਾ ਆਇਆ ਕਿ ਖਾਲਸਾ ਕਾਲਜ, ਅੰਮ੍ਰਿਤਸਰ ਦੇ ਸਾਹਮਣੇ ਸੈਨਿਕ ਗੈਸਟ ਹਾਊਸ ਵਿਚ ਸੈਮੀਨਾਰ ਹੋ ਰਿਹੈ ਤੇ ਪ੍‍ਚੋ। ਹਾਜਰ ਹੋਣ ਤੇ ਪਤਾ ਲੱਗਾ ਕਿ ਸਿੱਖ ਪਰਸਨਲ ਕਾਨੂੰਨ ਸੰਬੰਧੀ ਖੋਜਬੀਨ, ਸਲਾਹ ਮਸ਼ਵਰੇ ਬਾਬਤ ਇੱਕਠ ਹੈ। ਮਨ ਗਦ ਗਦ ਹੋ ਉਠਿਆ ਕਿਉਂਕਿ ਭਾਰਤ ਸਰਕਾਰ ਨੇ ਸਿੱਖਾਂ ਨੂੰ ਜਿਹੜਾ ਹਿੰਦੂਆਂ ਦੀ ਸ਼੍ਰੇਣੀ ਵਿੱਚ ਹੀ ਨਰੜ ਰੱਖਿਆ ਹੈ ਉਹ ਚੁਭਦਾ ਹੈ ਕਿਉਂਕਿ ਗੁਰੂ ਪੰਚਮ ਪਾਤਸ਼ਾਹ ਦੇ ਬੜੇ ਸਪੱਸ਼ਟ ਅਦੇਸ਼ ਹਨ :-
ਭੈਰਉ ਮਹਲਾ 5 ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥
ਹੋਰ ਤੇ ਹੋਰ ਜਦੋਂ ਵਸਾਖੀ 1699 ਨੂੰ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ। ਉਸ ਵਕਤ ਦੇ ਲਿਖਾਰੀਆਂ ਨੇ ਬੜੀ ਸਾਫ ਗੱਲ ਕੀਤੀ ਹੈ ਕਿ ਗੁਰੂ ਸਾਹਬਿ ਨੇ ਇਕ ਤੀਸਰਾ ਮਜਹਬ ਖੜਾ ਕਰ ਦਿੱਤਾ ਹੈ।ਦਸਮ ਗ੍ਰੰਥ ਦੀ ਉਗਰਦੰਤੀ 'ਚ ਲਿਖਿਆ ਹੈ :-
ਦੂ ਹੂੰ ਪੰਥ ਮੇ ਕਪਟ ਵਿਦਯਾ ਚਲਾਨੀ॥ ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ॥..ਕਰੋ ਖਾਲਸਾ ਪੰਥ ਤੀਸਰ ਪ੍ਰਵੇਸਾ॥ ਜਗੈ ਸਿੰਘ ਜੋਥੇ ਧਰੈ ਨੀਲ ਭੇਸਾ॥
 ਬੜੇ ਪ੍ਰੇਮ ਤੇ ਸ਼ਰਧਾ ਪੂਰਨ ਤਰੀਕੇ ਨਾਲ ਸੈਮੀਨਾਰ ਦਾ ਅਗਾਜ ਹੋਇਆ। ਬੁਲਾਰਿਆਂ ਸਰਬਸੰਮਤੀ ਨਾਲ ਕਿਹਾ ਕਿ ਸਿੱਖ ਪਰਸਨਲ ਕਾਨੂੰਨ ਦੀ ਪੰਥ ਨੁੰ ਸਖਤ ਜਰੂਰਤ ਹੈ। ਉਸ ਉਪਰੰਤ ਮੇਜਬਾਨਾਂ ਜਦ ਪਾਰਵਾਰਿਕ ਸਿੱਖ ਕਾਨੂੰਨ ਦਾ ਖਰੜਾ (ਡਰਾਫਟ) ਪੜਨਾ ਸ਼ੁਰੂ ਕੀਤਾ ਤਾਂ ਬਹੁਤਿਆਂ ਦੇ ਸਿਰ ਝੁੱਕ ਗਏ। ਸਚਮੁੱਚ ਅਸਾਂ ਮਹਿਸੂਸ ਕੀਤਾ ਕਿ ਹੋ ਸਕਦੈ ਇਹ ਕਿਸੇ ਵਿਰੋਧੀ ਦੀ ਸ਼ਰਾਰਤ ਹੋਵੇ ਕਿ ਸਿੱਖ ਕਾਨੂੰਨ ਦਾ ਮਖੌਲ ਉਡਾਇਆ ਜਾਵੇ। ਅਸੀਂ ਬਹੁਤੇ ਲੋਕ ਫਿਰ ਵਿਚੋਂ ਉਠ ਆਏ। ਸੱਜਣਾਂ ਨੇ ਦੱਸਿਆ ਕਿ ਇਨ੍ਹਾਂ ਮੇਜਬਾਨਾਂ ਦੀ ਨੀਯਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿਚਾਰਿਆਂ ਦੀ ਬੁਧ ਹੀ ਇੰਨੀ ਕੁ ਹੈ। ਪਰ ਸਾ ਨੂੰ  ਸ਼ੱਕ ਇਸ ਕਰਕੇ ਹੋਇਆ ਕਿਉਕਿ ਇਨ੍ਹਾਂ ਪ੍ਰੈਸ  ਨੂੰ  ਵੀ ਬੁਲਾ ਰੱਖਿਆ ਸੀ।
ਉਦੋਂ ਤੋਂ ਹੀ ਇਹ ਗੱਲ ਸਾਨੂੰ ਰੜਕਦੀ ਆ ਰਹੀ ਹੈ ਤੇ ਮਨ ਵਿਚ ਇਹ ਇੱਛਾ ਹੈ ਕਿ ਉਹ ਕਾਨੂੰਨਦਾਨ ਜਿੰਨਾਂ  ਨੂੰ  ਸਿੱਖ ਇਤਹਾਸ ਧਰਮ ਤੇ ਸਿੱਖ ਸੋਮਿਆਂ ਦਾ ਗਿਆਨ ਹੈ ਉਠਣ ਤੇ ਧਰਮ ਅਨੁਕੂਲ ਸਿੱਖ ਪਰਸਨਲ ਲਾਅ ਦਾ ਇਕ ਖਰੜਾ ਤਿਆਰ ਹੋਵੇ।
ਸਾਨੂੰ ਪਤਾ ਲੱਗਾ ਹੈ ਕਿ ਜਬਲਪੁਰ ਦੇ ਇਕ ਵਕੀਲ ਸਰਦਾਰ ਰੂਪਰਾ ਨੇ ਖਰੜਾ ਤਿਆਰ ਕੀਤਾ ਹੈ ਤੇ ਓਧਰ ਚੰਡੀਗੜ੍ਹ ਦੇ ਇੰਸਟੀਚਯੂਟ ਆਫ ਸਿੱਖ ਸਟਡੀਜ਼ ਨੇ ਸੈਮੀਨਾਰ ਵੀ ਕਰਵਾਇਆ ਹੈ ਤੇ ਸੈਮੀਨਾਰ ਦੀ ਕਾਰਵਾਈ ਵੀ ਛਾਪ ਦਿੱਤੀ ਹੈ। ਭਾਈ ਅਸ਼ੋਕ ਸਿੰਘ ਬਾਗੜੀਆ ਜੀ ਨੇ ਇਕ ਕਾਪੀ ਦਾਸ  ਨੂੰ  ਵੀ ਭੇਜੀ। ਜੋ ਅਜੇ ਤਕ ਵਾਚੀ ਨਹੀ ਗਈ।ਪਰ ਅਖਬਾਰਾਂ ਰਸਾਲਿਆਂ 'ਚ ਇਨਾਂ ਤੇ ਅਜੇ ਤਕ ਕੋਈ ਚਰਚਾ ਨਹੀ ਛਿੜੀ ਹੈ।
ਸਿੱਖ ਪਰਸਨਲ ਲਾਅ ਦੀ ਜਰੂਰਤ ਤੇ ਹੁਣ ਤੱਕ ਉਂਜ ਅਨੇਕਾਂ ਲੇਖ ਛੱਪ ਚੁੱਕੇ ਹਨ ਪਰ ਜਰੂਰਤ ਹੈ ਖਰੜਾ ਤਿਆਰ ਕਰਨ ਦੀ। ਜਿਸ ਤੇ ਕੌਮ ਪ੍ਰਵਾਨਗੀ ਦੀ ਮੋਹਰ ਲਗ ਸਕੇ। ਘੜਨਹਾਰਿਆਂ  ਨੂੰ  ਮੇਰੀ ਸਲਾਹ ਹੈ ਕਿ ਗੁਪਤ ਰਹਿ ਕੇ ਕੰਮ ਕਰਨ ਜਦੋਂ ਲੋਕ ਇਕ ਕਦਮ ਚਲਣ ਤੋਂ ਪਹਿਲਾਂ ਸ਼ੋਹਰਤ ਖੱਟਣ ਤੁਰ ਪੈਂਦੇ ਹਨ ਤੇ ਬਸ ਓਥੇ ਹੀ ਵਿਗਾੜ ਪੈ ਜਾਂਦਾ ਹੈ। ਕੋਸ਼ਿਸ਼ ਕੀਤੀ ਜਾਵੇ ਕਿ ਜਾਹਲੀ ਖਾਲਿਸਤਾਨੀਆਂ  ਨੂੰ  ਇਸ ਪ੍ਰੋਗਰਾਮ ਤੋਂ ਦੂਰ ਰੱਖਿਆਂ ਜਾਵੇ।
ਓਧਰ ਜੇ ਇਤਹਾਸ ਵੱਲ ਝਾਤੀ ਮਾਰੀਏ ਤਾਂ ਦੁੱਖ ਹੁੰਦਾ ਹੈ ਕਿ ਸਿੱਖਾਂ ਨੇ ਇਸ ਸਬੰਧ ਵਿਚ ਮੌਜੂਦਾ ਦੌਰ ਸਮੇਂ ਕੋਈ ਯੋਗਦਾਨ ਨਹੀਂ ਪਾਇਆ। ਜਦ ਕਿ ਇਸ ਪਾਸੇ ਪੁਰਾਤਨ ਸਿੱਖਾਂ ਦਾ ਦਿਮਾਗ ਗੁਰੂ ਸਾਹਿਬਾਨ ਦੇ ਸਮਿਆਂ ਤੋਂ ਹੀ ਲਗਦਾ ਆ ਰਿਹਾ ਹੈ। ਸਿੱਖ ਰਹਿਤਨਾਮਿਆਂ (ਛੋਦੲਸ ੋਡ ਛੋਨਦੁਚਟ) ਦਾ ਅਠਾਰਵੀਂ ਸਦੀ ਦੇ ਸ਼ੁਰੂ ਤੋਂ ਤਿਆਰ ਹੋਣਾ ਸ਼ੁਰੂ ਹੋਣਾ ਇਸ ਦਾ ਵੱਡਾ ਸਬੂਤ ਹੈ। ਭਾਈ ਨੰਦ ਲਾਲ ਦਾ ਰਹਿਤਨਾਮਾ ਤਾਂ 1699 ਦੀ ਵਸਾਖੀ ਤੋਂ ਵੀ ਪਹਿਲਾਂ ਦਾ ਹੈ। ਭਾਈ ਪ੍ਰਹਲਾਦ ਸਿੰਘ, ਭਾਈ ਦਿਆ ਸਿੰਘ, ਭਾਈ ਚੌਪਾ ਸਿੰਘ ਦੇ ਰਹਿਤ ਨਾਮੇ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬਾਨ ਦੇ ਵੇਲੇ ਹੀ ਤਿਆਰ ਹੋ ਗਏ ਸਨ। ਉਸ ਉਪਰੰਤ ਤਾਂ ਇਕ ਨਹੀਂ ਅਨੇਕਾਂ ਹੀ ਸਿੱਖਾਂ ਦੀ ਰਹਿਤ ਬਹਿਤ ਸਬੰਧੀ ਨਿਯਮ ਮਿਲਦੇ ਹਨ। ਇਸ ਸਬੰਧੀ ਪਿਆਰਾ ਸਿੰਘ ਪਦਮ ਦੇ ਕਿਤਾਬ ਰਹਿਤ ਨਾਮੇ ਦੇਖੀ ਜਾ ਸਕਦੀ ਹੈ।
ਸਾਨੂੰ ਸਭ ਤੋਂ ਜਿਆਦਾ ਹੈਰਾਨੀ 'ਚ ਪਾਉਂਦਾ ਹੈ ਇਕ ਅਗਿਆਤ ਲਿਖਾਰੀ ਦਾ 1720 ਦੇ ਨੇੜੇ ਤੇੜੇ ਦਾ ਲਿਖਿਆ ਗ੍ਰੰਥ ਪ੍ਰੇਮ ਸੁਮਾਰਗ।ਇਹ ਨਹੀਂ ਕਿ ਬਾਰ ਬਾਰ ਹੁੰਦੇ ਆਏ ਉਤਾਰਿਆ ਕਰਕੇ ਲਿਖਾਰੀ ਦਾ ਨਾਂ ਗੁਆਚ ਜਾਂਦਾ ਹੈ। ਸਗੋਂ ਲਿਖਾਰੀ ਨੇ ਗ੍ਰੰਥ ਦੇ ਅਖੀਰ ਵਿਚ ਸਤਰਾਂ ਦਿੱਤੀਆਂ ਹਨ ਕਿ ਉਹ ਇਸ ਗੰ੍ਰਥ ਦਾ ਚਲਨ ਸੀਮਤ ਰੱਖਣਾ ਲੋਚਦਾ ਹੈ। ਲਿਖਦਾ ਹੈ, "ਹਰਿ ਮਲੁਖ ਕੇ ਆਗੈ ਇਸ ਗੰ੍ਰਥ ਕਾ ਬੋਲਨਾ ਸੁਣਾਵਣਾ ਨਾਹੀ" ਕਿਉਂਕਿ ਗੰ੍ਰਥ ਵਾਚਣ ਤੋਂ ਪਤਾ ਲਗਦਾ ਹੈ ਕਿ ਗੰ੍ਰਥ ਪੰਥ ਅਤਿ ਕਠਨ ਸਮਿਆਂ 'ਚ ਲਿਖਿਆ ਗਿਆ। ਸ਼੍ਰੋਮਣੀ ਕਮੇਟੀ ਦੇ ਸਵੱਰਗੀ ਭਾਈ ਰਣਧੀਰ ਸਿੰਘ ਨੇ ਇਸ ਦਾ ਡੁੰਘਾ ਅਧਿਐਨ ਕੀਤਾ ਹੈ ਤੇ 110 ਪੰਨਿਆਂ ਦਾ ਲੰਮਾਂ ਚੋੜਾ ਲੇਖ ਇਸ ਤੇ ਟਿਪਣੀਆਂ ਸਮੇਤ ਦਿੱਤਾ।
ਪ੍ਰਸਿੱਧ ਵਿਦਵਾਨ ਇਤਹਾਸਕਾਰ ਡਾ. ਜੇ.ਐਸ. ਗ੍ਰੇਵਾਲ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਨੇ ਵੀ ਇਸ ਗ੍ਰੰਥ ਦੀ ਤਰੀਫ 'ਚ ਚੋਣਵੇ ਵਿਸ਼ਲੇਸ਼ਣ ਵਰਤੇ ਹਨ।
ਹੇਠਾਂ ਅਸੀ ਇਸ ਗ੍ਰੰਥ ਦਾ ਮਾਤਰ ਤਤਕਰਾ ਦੇ ਰਹੇ ਹਾਂ ਤਾਂ ਕਿ ਪਾਠਕਾਂ  ਨੂੰ  ਅੰਦਾਜਾ ਹੋ ਜਾਵੇ ਕਿ 1720 ਈ. ਵਿਚ ਹੀ ਸਿੱਖ ਕਿੰਨੇ ਦੂਰ ਅੰਦੇਸ਼ ਸਨ। ਪਰ ਅਜ ਪੜਾਈਆਂ ਵਿਚ ਵਿਕਾਸ ਦੇ ਬਾਵਜੂਦ ਓਹ ਸ਼ਰਧਾਪੂਰਨ ਲਿਖਾਰੀ ਘੱਟ ਗਏ ਹਨ। ਕਿਉਕਿ ਗ੍ਰੰਥ 1967 ਤੋਂ ਬਾਦ ਕਿਸੇ ਨੇ ਛਾਪਿਆ ਨਹੀ ਇਸ ਕਰਕੇ ਦੁਰਲੱਭ ਹੋ ਚੁਕਾ ਹੈ ਅਸੀ ਸੰਗਤਾਂ  ਨੂੰ  ਬੇਨਤੀ ਕਰਦੇ ਹਾਂ ਕਿ ਕੋਈ ਦਲੇਰ ਸਿੰਘ ਸਿੰਘਣੀ ਉਠੇ ਤੇ 2000 ਰੁਪਏ ਦੀ ਲਾਗਤ ਨਾਲ ਇਸ  ਨੂੰ  ਵੈਬ ਸਾਈਟ ਤੇ ਪਾ ਦੇਵੇ ਤਾਂ ਕਿ ਸਭ ਸੰਗਤਾਂ ਮੁਫਤ ਵਿਚ ਪੜ ਸਕਣ। ਪ੍ਰੇਮ ਸੁਮਾਰਗ ਦੀ ਵਿਸ਼ੈ ਸੂਚੀ ਪੜੋ:-



 

ਪ੍ਰੇਮ ਸੁਮਾਰਗ
ਦਾ ਵਿਸ਼ੈ ਸੂਚਕ ਤਤਕਰਾ ਪ੍ਰਥਮ ਧਿਆਉ (ਅਧਿਆਇ)-
1. ਆਗਿਆ ਅਕਾਲ ਪੁਰਖ ਦੀ
2. ਪ੍ਰਾਨੀ ਦੀ ਨਿਤ- ਕ੍ਰਿਆ ਤੇ ਰਹਿਤ
ਧਿਆਉ ਦੁਤੀਆ -
3. ਅੰਮ੍ਰਿਤ ਛਕਣ- ਛਕਾਣ ਦੀ ਵਿਧੀ
4. ਅਰਦਾਸਿ ਕਰਨ ਦਾ ਤਰੀਕਾ
5 ਰਹਿਤ- ਉਪਦੇਸ਼
6. ਇਸਤ੍ਰੀ ਵਾਸਤੇ ਖੰਡੇ ਦਾ ਅੰਮ੍ਰਿਤ
ਧਿਆਉ ਤ੍ਰਿਤੀਆ -
7. ਜਨਮ- ਸੰਸਕਾਰ ਵਿਧਿ
ਧਿਆਉ ਚਤੁਰਥ -
8. ਅਨੰਦ ਵਿਆਹ (ਸੰਜੋਗ) ਕਰਨਾ
9. ਸੁਹਾਗ- ਰਾਤਿ
10. ਪੁਤੇਤੇ, ਧੇਤਿਆਂ ਦਾ ਵਰਤੋਂ - ਵਿਹਾਰ
11. ਰਿਸ਼ਤਾ ਨਾਤਾ ਕਰਨ ਬਾਰੇ ਹਦਾਯਤਾਂ
12. ਪ੍ਰਸੰਜੋਗ (ਪੁਨਰ ਵਿਵਾਹ) ਵਿਧਿ
13. ਜਾਤਿ- ਵਿਜਾਤ ਤੇ ਗੋਤ੍ਰਾਚਾਰ ਦਾ ਵਿਚਾਰੁ
14. ਪ੍ਰਸੰਜੋਗ ਦੀ ਸੰਤਾਨ ਬਾਰੇ ਹੁਕਮ
ਧਿਆਉ ਪੰਚਮ -
15. ਲੰਗਰ ਸਜਾਉਣਾ
16. ਪ੍ਰਸਾਦ ਛਕਣਾਂ
17. ਮੁਸਾਫਰੀ ਵਿਚ ਲੰਗਰ ਸਜਾਉਣ ਤੇ ਛਕਣ ਬਾਰੇ ਨਿਯਮ
18. ਸਿੱਖ - ਖਾਲਸੇ ਵਾਸਤੇ ਖਾਜ- ਅਖਾਜ
19. ਪ੍ਰਸ਼ਾਦ ਛਕਣ ਸੰਬੰਧੀ ਥਾਂ - ਕੁਥਾਂ
20. ਨਸ਼ੇ (ਅਮਲਾਂ) ਬਾਰੇ ਵਿਧਿ - ਨਿਖੇਧਿ
ਧਿਆਉ ਛਠਮਾ -
21. ਦੇਹੀ ਦੀ ਨਿੱਤ- ਕ੍ਰਿੱਤ
22. ਵਾਸੂ ਮਕਾਨ ਬਣਾਉਣ ਬਾਰੇ ਵਿਚਾਰ ਤੇ ਮਕਾਨ ਦਾ ਉਲੀਕ (ਨਕਸ਼ਾ)
23. ਪੁਸ਼ਾਕੇ ਦਾ ਨਿਰਣਾ
24. ਕਿਰਤ ਰੁਜਗਾਰ ਸਬੰਧੀ ਵਿਚਾਰ
25. ਇਸਤ੍ਰੀ- ਪੁਰਖ- ਸੰਗ ਬਾਰੇ ਹੁਕਮ
26. ਪ੍ਰਸ਼ਾਦ ਛਕਣ ਦੇ ਸਮੇਂ ਸਥਾਪਨ
27. ਮਜਲਿਸ (ਸਭਾ ਸੋਸਾਇਟੀ) ਵਿਚ ਬਹਿਣ, ਤੇ ਆਪੋ ਵਿਚ ਮੇਲ- ਗੇਲ ਦੇ ਨਿਜਮ
28. ਦਿਨ ਚਰਯ (ਦਿਨ ਦੀ ਸਮੇਂ ਵੰਡ)
29. ਖਾਣ ਪੀਣ ਦੀ ਮਿਤੁ
ਧਿਆਉ ਸਪਤਮ -
30. ਮ੍ਰਿਤਕ ਸੰਸਕਾਰ
31. ਪ੍ਰਭਲੋਕ ਪਿਆਨੇ ਤੋਂ ਪਹਿਲੋਂ ਪਰਾਨੀ ਦਾ ਕਰਤੱਵ
32. ਮ੍ਰਿਤਕ ਮੜੋਲੀ ਦੀ ਸੰਭਾਲ
ਧਿਆਉ ਅਸ਼ਟਮ -
33. ਖਾਲਸਾ ਰਾਜ ਵਿਧਾਨ
34. ਸਿੱਖ ਮਹਾਰਾਜੇ ਦਾ ਕਠਨ- ਵਰਤ
35. ਰਾਜੇ ਕਉ ਚਾਹੀਐ :-
36. ਰਾਜ ਅੰਸ = ਮਾਮਲਾ - ਸਰਕਾਰ
37. ਪਰਗਣਿਆਂ ਦਾ ਪ੍ਰਬੰਧ
38. ਪਰਗਣਿਆਂ ਦੀ ਹੱਦ-ਬੰਦੀ
39. ਦੇਸ ਦੀ ਦਿਸਾ ਵੰਡ
40. ਫੌਜ; ਪੁਲੀਸ ਤੇ 'ਕਾਰਜ- ਕਰਨ- ਵਿਭਾਗ'




 

41. ਰਾਜ- ਭਾਖਾ ਤੇ ਵਿਦਿਆ- ਪ੍ਰਚਾਰ
42. ਨਿਆਉਂ ਕਾਰ ਮਹਿਕਮੇ
43. ਰਾਜ ਦਰਬਾਰ ਦੇ ਜਰੂਰੀ ਅੰਗ
44. ਰਾਜੇ (ਰਾਜ ਪ੍ਰਮੁਖ ਤੇ ਪ੍ਰਧਾਨ ਆਦਿ) ਵਾਸਤੇ ਵੇਲਾ ਵੰਡ
45. ਪਰਜਾ ਪਾਸੋਂ ਵੈਸਾਖੀ, ਬਸੰਤ ਤੇ ਹੋਲੇ ਪੁਰ ਅਕਾਲ ਪੁਰਖ ਦੀ ਪੂਜਾ ਕਰਾਉਣਾ
46. ਰਾਜਾ ਪ੍ਰਜਾ ਨੂੰ ਸਦਾ ਸੁਖੀ ਰਖੈ
47. ਮਾਲ ਬੈਪਾਰੀ ਪੁਰ ਰਾਜ ਕਰ
48. ਸ਼ਹਿਰੀ ਪ੍ਰਬੰਧ
49. ਪਰਜਾ ਸੰਬੰਧੀ ਰਾਜੇ ਦਾ ਕਰਤੱਵ
50. ਫਰਮਾਨ (ਮਹਾਂ ਹੁਕਮ), ਹਸਬੁਲ ਹੁਕਮ (ਹੁਕਮ ਪਾਇ)
ਆਦਿ ਲਿਖਣ ਤੇ ਵਸੂਲਣ ਦੀ ਮ੍ਰਿਜਾਦਾ
51. ਚਾਕਰ ਤੇ ਸਾਹੂਕਾਰ ਦੀ ਵਿਰਸਾ ਵੰਡ ਦਾ ਢੰਗ
52. ਚਾਕਰਾਂ ਦੇ ਮਰਾਤਬ (ਪਦਵੀਆਂ)
53. ਮਹਾਂ ਕੁਮਾਰ, ਕੁਮਾਰਾਂ ਤੇ ਰਾਜ-ਭ੍ਰਾਤਾਂ ਦੀਆਂ ਪਦਵੀਆਂ
54. ਮਹਾਰਾਜਾ ਦੀ ਸਵਾਰੀ, ਪੜਾਉ ਤੇ ਦਰਬਾਰ ਆਦਿ ਦੀ ਮਰਿਯਾਦਾ
55. ਅਮਨ ਚੈਨ ਬਹਾਲ ਰੱਖਣਾ
56. ਰਾਜ ਮਹਲਾਂ ਤੇ ਵਡ ਪੁਰਖਾਂ ਦੇ ਘਰ ਘਰਿਸਤੀ ਬਾਰੇ ਹਦਾਇਤਾਂ
57. ਕਸਬ ਕਿੱਤੇ ਬਾਰੇ ਹੁਕਮ
58. ਰਾਣੀਆਂ ਤੇ ਅਹਿਲਿਕਾਰਾਂ ਦੇ ਮਹਿਲਾਂ ਦੀਆਂ ਪਦਵੀਆਂ ਆਦਿ
ਧਿਆਉ ਨਮਵ -
59. ਸਿਖਾਂ ਦਾ ਨਿੱਤ ਕਰਤੱਵ ਤੇ ਕਿਰਤ ਕਮਾਈ ਦੀ ਵੰਡ
60. ਔਂਤਰੇ ਪ੍ਰਾਨੀ ਦੇ ਤਰਕੇ (ਛੱਡੀ ਜਾਇਦਾਦ) ਦੀ ਵਡ ਦਾ ਕਾਨੂੰਨ
61.ਵਾਰਸਾਂ ਦੇ ਹੱਕਾਂ ਦੀ ਤਸ਼ਰੀਹ
62. ਪਿਤਾ ਪੁੱਤਰ ਦੇ ਸਲੂਕ ਸੰਬੰਧ
63. ਮੋਏ ਚਾਕਰ ਦੀ ਵਿਰਸੇ ਵੰਡ
64. ਗੁਆਚੀ ਯਾ ਦੱਬੀ ਲੱਭੀ ਵਸਤੂ ਬਾਰੇ
65. ਇੱਕ ਤੋਂ ਵੱਧ ਇਸਤ੍ਰੀਆਂ ਵਿਆਹੁਣ ਤੇ ਉਨਾਂ ਦੀ ਅੰਸ ਦੇ ਹੱਕ ਹਕੂਕ
66. ਅਮਾਨਤ ਰੱਖਣ, ਧਰਨ ਬਾਰੇ ਕਾਇਦੇ
67. ਕਰਜਾ ਕਾਨੂੰਨ (ਰਿਣ, ਲੈਣ, ਦੇਣ)
68. ਰਿਸ਼ਤਾ ਨਾਤਾ ਕਰਨ ਬਾਰੇ ਨਿਯਮ
69. ਪਰ ਇਸਤ੍ਰੀ ਤੇ ਪਰ ਪੁਰਖ ਗਮਨ ਦੀ ਸਜਾ
70. ਦਾਸ, ਦਾਸੀ ਰੱਖਣ ਬਾਰੇ ਬੰਧਾਨ
71. ਘੋੜਾ, ਬਲਦ ਆਦਿ ਪਸ਼ੂ ਵੇਚਣ, ਖਰੀਦਣ ਦੇ ਕਾਇਦੇ
72. ਘਰ, ਹਵੇਲੀ, ਬਾਗ, ਬਿੱਸਵੇਦਾਰੀ ਤੇ ਜ਼ਮੀਨ ਆਦਿ ਲੈਣ ਦੇਣ ਦਾ ਕਾਨੂੰਨ
73. ਵਿਆਜ ਦੀ ਮਰਿਯਾਦਾ
74. ਨਿਆਉਜ ਕਰਤਾ ਸਬੰਧੀ
ਧਿਆਉ ਦਸਮ -
75. 'ਸਹਜ- ਜੋਗ' - ਮਾਰਗ
76. ਚਾਰ ਪ੍ਰਕਾਰ ਦੀ ਮਸਤੀ
77. 'ਗੁਹਸਤਾਚਲਨ' ਤੇ 'ਸਹਜ- ਜੋਗ' ਦਾ ਭੇਦ
78. 'ਕਲਿਜੁਗ' ਦਾ 'ਸਹਜ-ਜੋਗ' ਦਾ ਭੇਦ
79. 'ਸਹਜ- ਜੋਗ' ਦਾ ਮਹੱਤਵ
80. 'ਪ੍ਰੇਮ ਸੁਮਾਰਗ' ਪੜ੍ਹਨ- ਸੁਣਨ ਦਾ ਅਧਿਕਾਰÐ