|
ਗੈਰ-ਪੰਜਾਬੀਆਂ ਨੂੰ
ਵਰਤ ਅੰਗਰੇਜ਼ਾਂ ਪਾਈ ਸੀ ਫੁੱਟ ਪੰਜਾਬੀਆਂ 'ਚ
ਸੰਨ 1800 ਈ. ਵੇਲੇ ਪੰਜਾਬ ਵਿਚ ਕੋਈ ਮੰਦਰ ਨਹੀ ਸੀ ੍ਦਾ। ਪਰ ਏਥੇ ਦੋ ਮਜ਼ਹਬ ਸਨ। ਇਸਲਾਮ
ਤੇ ਹਿੰਦੂ। ਹਿੰਦੂ ਧਰਮ ਦੀ ਵੰਨਗੀ ਏਥੇ ਬੜੀ ਅਜੀਬ ਸੀ। ਗੁਰੂਆਂ
ਨੂੰ ਮੰਨਣ ਵਾਲਾ ਨਿਰੰਕਾਰ
ਦਾ ਪੁਜਾਰੀ 'ਹਿੰਦੂ' ਬਕਾਇਦਾ ਕੇਸਧਾਰੀ ਸੀ। ਪਰ ਉਸ ਦਾ ਸਭਿਆਚਾਰ ਹਿੰਦੂ ਸੀ। ਇਸ ਬਾਬਤ ਆਪਾਂ
ਖੱਤਰੀ ਤੇ ਮੁਝਾਲ ਬ੍ਰਹਾਮਣ ਜੋ ਪੰਜਾਬੀ ਸਮਾਜ ਦੀਆਂ ਆਗੂ ਜਾਤਾਂ ਸਨ ਦੀ ਮਿਸਾਲ ਦੇ ਸਕਦੇ
ਹਾਂ। ਹਿੰਦ ਦੇ ਅੰਗਰੇਜ ਹੁਕਮਰਾਨ ਪੰਜਾਬ ਦੀ ਇਸ ਗੈਰ ਮੁਸਲਮਾਨ ਪਬਲਕ
ਨੂੰ ਸਿੱਖ ਗਿਣਦੇ ਸਨ
ਜਿਨਾਂ ਦੀ ਆਬਾਦੀ ਉਨਾਂ ਇਕ ਕ੍ਰੋੜ ਦੇ ਕਰੀਬ ਆਂਕੀ ਸੀ।ਰਿਕਾਰਡ ਗਵਾਹ ਹਨ।
ਓਧਰ ਮੁਸਲਮਾਨ ਨਵਾਬ ਖਿਲਾਫ 1757 ਦੀ ਪਲਾਸੀ ਦੀ ਲੜਾਈ ਉਪਰੰਤ ਅੰਗਰੇਜ ਦੇ ਪੈਰ ਭਾਰਤ ਵਿਚ
ਪੱਕੇ ਲਗ ਚੁਕੇ ਸਨ ਤੇ ਕਲਕੱਤਾ ਰਾਜਧਾਨੀ ਬਣੀ। ਕੂੜ ਪ੍ਰਚਾਰ ਰਾਂਹੀ ਅੰਗਰੇਜ ਨੇ ਹਿੰਦੂ ਦੇ
ਮੰਨ ਵਿਚ ਗਲ ਬੈਠਾਈ ਕਿ ਮੁਸਲਮਾਨ ਹੁਕਮਰਾਨ ਮੁਕਾਬਲੇ ਹਿੰਦੂਆਂ ਲਈ ਅੰਗਰੇਜ ਚੰਗੇ। ਲਗ ਪਗ
ਇਕ ਸਦੀ ਤੋਂ ਪੂਰਾ ਭਾਰਤ ਸਿਵਾਏ ਪੰਜਾਬ ਦੇ ਅੰਗਰੇਜ ਅਧੀਨ ਸੀ। ਉਸ ਵੇਲੇ ਦੇ ਦਸਤਾਵੇਜ
ਘੋਖਿਆਂ ਪਤਾ ਲਗਦਾ ਹੈ ਕਿ ਅੰਗਰੇਜ ਇਹੋ ਸਨੇਹਾ ਦੇ ਰਿਹਾ ਸੀ ਕਿ ਪੰਜਾਬ ਦਾ ਰਾਜ ਹਿੰਦੂ
ਧਰਮ ਦੇ ਉਲਟ ਹੈ। ਬ੍ਰਾਹਮਣਵਾਦੀ ਬੰਗਾਲੀ, ਬਿਹਾਰੀ ਤੇ ਯੂ ਪੀ ਦਾ ਭੱਈਆ ਅੰਗਰੇਜੀ ਫੌਜ ਤੇ
ਦਫਤਰ ਦੀ ਰੀੜ ਦੀ ਹੱਡੀ ਸੀ। ਫਿਰ ਜਦੋਂ 1849 ਈ.ਨੇੜੇ ਪੰਜਾਬ ਤੇ ਅੰਗਰੇਜ ਨੇ ਹਮਲਾ ਕੀਤਾ
ਤਾਂ ਪੂਰਬੀਆਂ ਉਸ ਦੀ ਮਦਦ ਕੀਤੀ।
50,000 ਪੰਜਾਬੀ ਸਿਪਾਹੀਆਂ
ਨੂੰ ਘਰੀ ਭੇਜ ਦਿਤਾ ਗਿਆ। ਵੱਡੀ ਗਿਣਤੀ 'ਚ ਦੇਸ ਨਿਕਾਲੇ ਤੇ
ਗ੍ਰਿਫਤਾਰੀਆਂ ਹੋਈਆਂ। ਜਗੀਰੀਆਂ, ਜਮੀਨਾਂ ਕੁਰਕ ਕਰ ਲਈਆਂ ਗਈਆਂ। ਸਿੱਖਾਂ ਤੇ ਸਿੱਖ ਰਾਜ
ਖਿਲਾਫ ਮਹਾਨ ਭੰਡੀ ਪ੍ਰਚਾਰ ਮੁਹਿੰਮ ਵਿਢੀ ਗਈ। ਪੰਜਾਬੀਆਂ
ਨੂੰ ਓਦੋਂ ਦੱਸਿਆ ਗਿਆ ਕਿ ਹਿੰਦੂ
ਧਰਮ ਸਿੱਖ ਧਰਮ ਤੋਂ ਅਲੱਗ ੍ਦਾ ਹੈ। ਹਰ ਸਰਦਾ ਪੁੱਜਦਾ ਆਪਣੇ ਆਪ
ਨੂੰ ਸਿੱਖ ਅਖਵਾਉਣ ਤੋਂ
ਕਤਰਾਉਣ ਲਗ ਪਿਆ। ਪੰਜਾਬੀ ਜ਼ਜ਼ਬਾ ਢਹਿੰਦੀਆ ਕਲਾਂ ਵਿਚ ਸੀ। ਇਸ ਦਾ ਸਬੂਤ ਹਨ ਉਸ ਵੇਲੇ ਦੇ
ਮਰਦਮ ਸ਼ੁਮਾਰੀ ਦੇ ਅੰਕੜੇ।
ਓਦੋਂ ਸੁਆਮੀ ਦਿਆਨੰਦ
ਨੂੰ ਪੰਜਾਬ ਸੱਦਿਆ ਗਿਆ। ਪੰਜਾਬ ਸਰਕਾਰ ਦੇ ਸਕੱਤਰ ਦੀਆਂ ਸੁਆਮੀ ਨਾਲ
ਗੁਪਤ ਮੁਲਾਕਾਤਾਂ ਹੋਈਆਂ। ਪੂਰਬੀ ਬਾਬੂਆਂ ਨੇ ਜਮੀਨ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ।
ਸੁਆਮੀ ਨੇ ਗੁਰਦੁਆਰਿਆਂ ਤੋਂ ਪ੍ਰਚਾਰ ਅਰੰਭਿਆ। ਸੁਆਮੀ ਦੇ ਪੈਰ ਪੰਜਾਬ 'ਚ ਜੰਮ ਗਏ।ਕਈ ਵੱਡੇ
ਘਰਾਣੇ ਦਿਆਨੰਦ ਨਾਲ ਉਠ ਤੁਰੇ। ਮਹੌਲ
ਨੂੰ ਭਾਪ ਕੇ ਤੇ ਸਰਕਾਰੀ ਸ਼ਹਿ ਤੇ ਸੁਆਮੀ ਨੇ ਗੁਰੂ
ਸਹਿਬਾਨ ਨੂੰ ਗਾਲਾਂ ਕਢਣੀਆਂ ਸ਼ੁਰੂ ਕਰ ਦਿਤੀਆਂ। ਆਰੀਆ ਸਮਾਜ ਨੇ ਭਰੀ ਸਭਾਵਾਂ 'ਚ ਸ਼੍ਰੇਆਮ,
ਸ਼ੁਧੀਕਰਨ ਪ੍ਰੋਗਰਾਮ ਤਹਿਤ ਸੈਂਕੜੇ ਸਿੱਖਾਂ ਦੇ ਕੇਸ ਕੱਟੇ।
ਫਿਰ ਕੁਝ ਸਿੱਖ ਜੋ ਸ਼ੁਰੂ 'ਚ ਦਿਆਨੰਦ ਦੇ ਸਾਥੀ ਸਨ ਨੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ। ਇਨ੍ਹਾਂ
ਨੂੰ ਵੀ ਅੰਗਰੇਜ ਦੀ ਸਹਾਇਤਾ ਪ੍ਰਾਪਤ ਸੀ। ਇਨਾਂ (ਤੇ ਬਾਦ 'ਚ ਅਕਾਲੀਆਂ) ਨੇ ਅਣਭੋਲ ਹੀ
ਦਿਆਨੰਦ ਦੀ ਚਾਲ ਦੀ ਹਮਾਇਤ ਕਰ ਦਿਤੀ, ਕਿ ਸਿੱਖ ਸਿਰਫ ਉਹ ਜੋ ਅੰਮ੍ਰਿਤਧਾਰੀ ਹੈ। ਤੇ ਇਸ
ਪ੍ਰਕਾਰ ਪੰਜਾਬ ਵਿਚ ਤਿੰਨ ਫਿਰਕੇ ਬਣ ਗਏ। ਇਹ ਖੋਜ ਭਰਪੂਰ ਲੇਖ ਇਸ ਸਾਜਿਸ਼ੀ ਵੰਡ ਦੀ
ਕਾਰਵਾਈ ਦੇ ਦਿਲਚਸਪ ਪਹਿਲੂ ਉਘੇੜਦਾ ਤੇ ਵਿਦਵਾਨਾਂ ਦੇ ਧਿਆਨ ਦੀ ਮੰਗ ਕਰਦਾ ਹੈ।
ਇਹ ਲੇਖ ਸਮਰਪਤ ਹੈ:-
ਡਾ.ਏ.ਕੇ.ਕਪੂਰ
ਕਪੂਰ ਸਕੈਨਿੰਗ ਐਂਡ ਡਾਇਗਨੋਸਿਟਿਕ ਸੈਂਟਰ
ਚੱਡਾ ਕੰਪਲੈਕਸ, ਲਾਜਪਤ ਨਗਰ, ਜਲੰਧਰ
ਫੋਨ- 9814002559, 2205800, 2232991
ਨੂੰ
# ਸੰਨ 1990 ਦੀ ਗੱਲ ਹੈ, ਬਟਾਲੇ ਦੇ ਬਜੁਰਗ ਕਾਰਖਾਨੇਦਾਰ ਨੌਨਿੱਧ ਰਾਏ ਅਗਰਵਾਲ ਨਾਲ
ਸਾਡੀਆਂ ਦਿੱਲ ਦੀਆਂ ਗੱਲਾਂ ਹੋ ਰਹੀਆਂ ਸਨ। ਜਨਾਬ ਨੇ ਕਿਹਾ ਕਿ ਹਿੰਦੂ-ਸਿੱਖ ਦਾ ਰਿਸ਼ਤਾ ਨਹੁੰ
ਮਾਸ ਦਾ ਹੈ ਵੱਖ ਨਹੀਂ ਹੋ ਸਕਦਾ। ਅਸੀਂ ਕਿਹਾ ਕਿ ਨਹੀਂ ਬਾਊ ਜੀ ਇਹ ਸੀਗਾ। ਉਂਜ ਤੁਹਾਡੀ
ਭਾਵਨਾ ਨੇਕ ਹੈ ਪਰ ਇਹ ਸੱਚਾਈ ਤੋਂ ਕੋਹਾਂ ਦੂਰ ਹੈ। ਅੱਜ ਇਸ ਰਿਸ਼ਤੇ ਵਿੱਚ ਤਰੇੜ ਪੈ ਚੁੱਕੀ
ਹੈ। ਜਦੋਂ ਬਾਊ ਜੀ ਨੇ ਜਿਆਦਾ ਹੀ ਜਿੱਦ ਕੀਤੀ ਤਾਂ ਅਸਾਂ ਉਨਾਂ ਨੂੰ ਕਿਹਾ ਕਿ ਦੇਖੋ ਜੀ
ਤੁਹਾਡੀ ਮੇਜ ਤੇ ਹਿੰਦੀ ਦਾ ਅਖਬਾਰ ਪੰਜਾਬ ਕੇਸਰੀ ਹੈ ਮੇਰੇ ਬੈਗ ਵਿਚ ਪੰਜਾਬੀ ਦਾ ਅਜੀਤ
ਹੈ। ਡੀ ਏ ਵੀ ਸਕੂਲਾਂ 'ਚ ਜਿਆਦਾ ਤਦਾਦ ਹਿੰਦੂ ਬੱਚਿਆਂ ਦੀ ਹੁੰਦੀ ਹੈ ਤੇ ਖਾਲਸਾ ਸਕੂਲਾਂ,
ਕਾਲਜਾਂ ਵਿਚ ਸਿੱਖਾਂ ਦੀ, ਤੁਸੀਂ ਜਨ ਸੰਘ ਦੇ ਵੋਟਰ ਹੋ ਮੈਂ ਅਕਾਲੀ ਦਲ ਦਾ ਹਾਂ। ਬਜਾਰ 'ਚ
ਨੰਘੋਂ ਹਿੰਦੂ ਦੁਕਾਨਦਾਰਾਂ ਦੀਆਂ ਨਾਮ ਤਖਤੀਆਂ ਹਿੰਦੀ ਜਾਂ ਅੰਗਰੇਜ਼ੀ 'ਚ ਹੁੰਦਿਆਂ ਹਨ,
ਸਿੱਖਾਂ ਦੀਆਂ ਪੰਜਾਬੀ 'ਚ। ਸਰਕਾਰੀ ਮਹਿਕਮਿਆਂ ਵਿਚ ਵੀ ਸਪੱਸ਼ਟ ਵੱਖਵਾਦ ਨਜਰ ਆਉਂਦਾ ਹੈ।
ਬੈਂਕਾਂ 'ਚ ਜਾਓ ਤੁਹਾਨੂੰ ਜਿਆਦਾ ਬਾਬੂ ਲੋਕ ਮਿਲਨਗੇ। ਬਿਜਲੀ ਬੋਰਡ ਜਾਂ ਪੁਲਿਸ ਵਿਚ
ਤੁਹਾਨੂੰ ਜਿਆਦਾ ਸਿੱਖ ਨਜਰ ਆਉਦੇ ਹਨ। ਖਾਲਿਸਤਾਨੀ ਲੋਕ ਕਦੀ ਬੇਗੁਨਾਹ ਹਿੰਦੂਆਂ ਸਿੱਖਾਂ
ਨੂੰ ਬੱਸਾਂ ਰੇਲਾਂ ਚੋਂ ਕੱਢ ਕੇ ਮਾਰ ਰਹੇ ਹੁੰਦੇ ਹਨ ਤੇ ਕੁਝ ਹਿੰਦੂ ਸਿੱਖ 1984 ਦੇ
ਹਰਿਮੰਦਰ ਸਾਹਿਬ ਦੇ ਫੋਜੀ ਹਮਲੇ ਮੌਕੇ ਲੱਡੂ ਵੰਡਦੇ ਹਨ। ਉਦਾਹਰਨਾਂ ਅਨੇਕਾਂ ਹਨ ਸਮਾਂ ਘੱਟ
ਹੈ। ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲਵੇਗਾ ਤਾਂ ਬਿੱਲੀ ਹੱਟ ਨਹੀਂ ਜਾਣੀ। ਬਾਊ
ਜੀ ਬੜੀਆਂ ਉਦਾਹਰਣਾਂ ਦੇ ਦੇ ਸਪੱਸ਼ਟੀਕਰਨ ਦੇਣੇ ਚਾਹੇ ਪਰ ਅਖੀਰ ਤੇ ਸੱਚ ਨੂੰ ਸਵੀਕਾਰ ਕਰਨਾ
ਪਿਆ। ਬਾਊ ਜੀ ਥੋੜੇ ਨਿਰਾਸ਼ ਹੋ ਗਏ। ਅਸੀਂ ਕਿਹਾ ਨਿਰਾਸ਼ਾ ਦਾ ਕੋਈ ਕਾਰਨ ਬਣਦਾ ਨਹੀਂ ਕਿਉਂਕਿ
ਸਾਡਾ ਇਤਿਹਾਸ ਪ੍ਰੇਮ ਮੁਹਬਤ ਤੇ ਏਕੇ ਵਾਲਾ ਹੈ। ਸਾਡੇ 'ਚ ਸੋਚ ਸਮਝ ਕੇ ਫੁੱਟ ਪਾਈ ਗਈ ਸੀ।
ਬਾਊ ਜੀ ਦੀਆਂ ਅੱਖਾਂ ਚਮਕ ਉਠੀਆਂ। 150 ਸਾਲ ਪਹਿਲਾਂ ਪੰਜਾਬੀ ਸਮਾਜ ਵਿਚ ਅਜਿਹੀਆਂ ਨਫਰਤਾਂ
ਵਾਲੀਆਂ ਵੰਡੀਆਂ ਨਹੀਂ ਸਨ ਨਾ ਹੀ ਧਾਰਮਿਕ ਤਲਖੀਆਂ ਸਨ। ਉਦੋਂ ਦਾ ਪੰਜਾਬੀ ਸਮਾਜ ਇੱਕ ਸੀ।
ਉਸਵੇਲੇ ਸੱਚ ਮੁੱਚ ਇਕ ਦੂਜੇ ਦੇ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀ। ਜਿਹੋ ਜਿਹੇ ਪੱਖਪਾਤ
ਅੱਜ ਪੰਜਾਬੀ ਸਮਾਜ ਵਿਚ ਨਜਰ ਆ ਰਹੇ ਹਨ ਇਨਾਂ ਦੀ ਵਿਆਖਿਆ ਸਿੱਖ ਧਰਮ ਤੇ ਇਤਿਹਾਸ ਰਾਹੀਂ
ਕਰਨੀ ਅਤਿ ਕਠਿਨ ਹੈ। ਹਾਲਾਂਕਿ ਬ੍ਰਾਹਮਣੀ ਸ਼ਾਸਤਰ ਤੇ ਮੰਨੂ ਸਿਮਰਤੀਆਂ ਤੇ ਅਰਥ ਸ਼ਾਸਤਰ ਤਾਂ
ਭਾਵੇਂ ਇਸ ਦਾ ਕਾਰਨ ਦੱਸ ਸਕਣ। ਬਾਬੂ ਜੀ ਨੇ ਬਹਿਸ ਤਿਆਗ ਕੇ ਸੁਣਨਾ ਸ਼ੁਰੂ ਕਰ ਦਿੱਤਾ।
ਲਾਹੌਰ ਦੇ ਨਾਗਰਿਕਾਂ ਨੇ ਸ: ਰਣਜੀਤ ਸਿੰਘ ਨੂੰ ਲਹੌਰ ਤੇ ਚੜਾਈ ਕਰਨ ਲਈ ਆਪ ਸੱਦਿਆ।
ਅਫਗਾਨਸਿਤਾਨ ਦਾ ਬਾਦਸ਼ਾਹ ਸ਼ਾਹ ਜਮਾਨ ਜਦੋਂ ਸੰਨ 1799 ਵੇਲੇ ਹਿੰਦੋਸਤਾਨ ਤੋਂ ਕਾਬੁਲ ਨੂੰ
ਪਰਤ ਰਿਹਾ ਸੀ ਤੇ ਮਗਰੇ ਮੱਚੀ ਲੁੱਟਮਾਰ, ਮਾਰਧਾੜ ਤੋਂ ਦੁਖੀ ਹੋਏ ਲਾਹੌਰ ਦੇ ਵਸਨੀਕਾਂ ਨੇ
ਆਪ ਸ: ਰਣਜੀਤ ਸਿੰਘ ਨੂੰ ਸੱਦਾ ਪਤ੍ਰ ਭੇਜਿਆ ਕਿ ਉਹ ਲਾਹੌਰ ਤੇ ਹਮਲਾ ਕਰੇ। ਦਰਖਾਸਤ ਦੇਣ
ਵਾਲਿਆਂ ਵਿਚ ਮੀਆਂ ਅਸ਼ਕ ਹੂਸੈਨ, ਹਕੀਮ ਹਾਕਿਮ ਰਾਏ, ਭਾਈ ਗੁਰਬਖਸ਼ ਸਿੰਘ, ਮੀਆਂ ਮੋਹਕਮਦੀਨ,
ਮੁਹੰਮਦ ਬਕਰ, ਮੁਹੰਮਦ ਤਾਹਿਰ, ਮੁਫਤੀ ਮੁਹੰਮਦ ਮੁਕੱਰਮ, ਮੀਰ ਸਾਅਦੀ ਤੇ ਸੇਠ ਜਵਾਲਾ
ਪ੍ਰਸਾਦਿ ਦੇ ਨਾਂ ਵਰਨਣ ਯੋਗ ਹਨ। ਉਦੋਂ ਸੰਨ 1765 ਤੋਂ ਬਾਅਦ ਪੂਰਾ ਪੰਜਾਬ ਲਗਪਗ ਸਿੱਖ
ਮਿਸਲਾਂ ਦੇ ਰਾਜ ਅਧੀਨ ਹੋ ਚੁਕਾ ਸੀ। ਹਾਂ ਹਮਲਿਆਂ ਵੇਲੇ ਇਹ ਮਿਸਲਦਾਰ ਆਪਣਾ ਬਚਾਅ ਕਰਨ ਲਈ
ਇਧਰ ਉਧਰ ਹੋ ਜਾਂਦੇ ਸਨ ਤੇ ਲੁਕਵੀਂ ਲੜਾਈ ਲੜਦੇ ਸਨ।
ਸੋ ਜਦੋਂ ਫਿਰ ਰਣਜੀਤ ਸਿੰਘ ਮਹਾਰਾਜਾ ਬਣਿਆ ਉਸਦੇ ਵਜੀਰ (ਦਰਬਾਰੀ) ਬਣੇ ਪੰਜਾਬੀ ਮੁਸਲਮਾਨ,
ਪੰਜਾਬੀ ਬ੍ਰਾਹਮਣ, ਡੋਗਰੇ, ਖੱਤਰੀ ਤੇ ਕੁਝ ਯੂ ਪੀ ਦੇ ਭਈਏ ਤੇ ਸਿੰਘ ਇਕ ਵੀ ਨਾਂ। ਮੰਤਰੀਆਂ
ਦੇ ਨਾਂ ਕੁਝ ਇਸ ਪ੍ਰਕਾਰ ਸਨ: ਫਕੀਰ ਅਜੀਜੂਦੀਨ-ਬਦੇਸ਼ ਮੰਤਰੀ, ਫਕੀਰ ਨੁਰੂਦੀਨ -ਗ੍ਰਿਹ
ਮੰਤਰੀ, ਫਕੀਰ ਇਮਾਮੂਦੀਨ -ਟਕਸਾਲ ਮੰਤਰੀ (ਗੋਬਿੰਦਗੜ੍ਹ) ਕਾਜੀ ਨਿਜਾਮੂਦੀਨ, ਮੁਫਤੀ
ਮੁਹੰਮਦ ਸ਼ਾਹ, ਇਮਾਮ ਬਖਸ਼, ਮੀਆਂ ਗੌਸਾ, ਸੁਲਤਾਨ ਮੁਹੰਮਦ, ਪੀਰ ਬਸਾਵਾਂ, ਧਿਆਨ ਸਿੰਘ ਡੋਗਰਾ
- ਪ੍ਰਧਾਨ ਮੰਤਰੀ, ਖੁਸ਼ਹਾਲ ਸਿੰਘ (ਭਈਆ), ਭਈਆ ਰਾਮ ਸਿੰਘ, (ਭਈਆ) ਤੇਜ ਸਿੰਘ, ਮਿਸਰ
ਦੀਵਾਨ ਚੰਦ, ਦੀਵਾਨ ਗੰਗਾ ਰਾਮ, ਰਾਜਾ ਦੀਨਾ ਨਾਥ, ਦੀਵਾਨ ਅਜੁਧਿਆ ਪ੍ਰਸਾਦਿ, ਮਿਸਰ ਬੇਲੀ
ਰਾਮ, ਦੀਵਾਨ ਗੰਗਾ ਰਾਮ (ਕਸ਼ਮੀਰੀ), ਮੋਹਕਮ ਚੰਦ (ਖੱਤਰੀ), ਦੀਵਾਨ ਮੋਤੀ ਰਾਮ, ਦੀਵਾਨ ਰਾਮ
ਦਿਆਲ, ਦੀਵਾਨ ਸਾਵਣ ਮੱਲ (ਦੀਵਾਨ ਮੋਹਕਮ ਚੰਦ ਸਮੁਚੀ ਸਿੱਖ ਫੌਜ ਦਾ 1806- 1814 ਤੱਕ
ਕਮਾਂਡਰ ਇਨ ਚੀਫਹਾ ਸੀ।)
ਰਣਜੀਤ ਸਿੰਘ ਦੇ ਦੇਸ ਦੀ ਧਾਰਮਿਕ ਸ਼ਹਿਣਸ਼ੀਲਤਾ ਦਾ ਉਸ ਦੇ ਮਹੱਲਾਂ ਤੋਂ ਹੀ ਅੰਦਾਜਾ ਲਾਇਆ
ਜਾ ਸਕਦਾ ਹੈ ਜਿਸ ਵਿਚ ਕੁਝ ਹਿੰਦੂ ਰਾਣੀਆਂ ਸਨ, ਕੁਝ ਸਿੱਖ ਤੇ ਕੁਝ ਮੁਸਲਮਾਨ ਤੇ ਹਰ ਇਕ
ਨੂੰ ਆਪਣੇ ਆਪਣੇ ਧਰਮ ਦੀ ਪੂਜਾ ਪਾਠ ਕਰਨ ਦੀ ਖੁੱਲ ਸੀ। ਉਸ ਦੀ ਇਕ ਰਾਣੀ ਨੇ ਤਾਂ ਮਸਜਿਦ
ਵੀ ਬਣਵਾਈ ਜੋ ਅੱਜ ਵੀ ਮੌਜੂਦ ਹੈ। ਇਸ ਧਰਮ ਨਿਰਪੱਖ ਰਾਜ ਦੀਆਂ ਅਨੇਕਾਂ ਦਿਲਚਸਪ ਮਿਸਾਲਾਂ
ਹਨ ਜੋ ਇਨਾਂ ਥੋੜੇ ਜਿਹੇ ਪੰਨਿਆਂ ਤੇ ਦੇਣੀਆਂ ਸੰਭਵ ਨਹੀਂ। ਸ: ਰਣਜੀਤ ਸਿੰਘ ਵੇਲੇ ਮਜ੍ਹਬੀ
ਦੰਗੇ ਤਾਂ ਬਹੁਤ ਹੀ ਦੂਰ ਦੀ ਗੱਲ ਹੈ ਕਦੀ ਮਜ੍ਹਬੀ ਖਿਚਾਅ ਦੀ ਇਕਾ ਦੁੱਕਾ ਘਟਣਾ ਵੀ ਨਹੀਂ
ਵਾਪਰੀ। ਉਸਦੇ ਰਾਜ ਬਾਰੇ ਜੇ ਕਿਤੇ ਥੋੜੀ ਬਹੁਤ ਸ਼ਕਾਇਤ ਹੁੰਦੀ ਹੈ ਤਾਂ ਉਹ ਸਿਰਫ ਕੱਟੜ
ਸਿੱਖਾਂ ਨੂੰ ਕਿਉਂਕਿ ਉਸ ਦਾ ਨਿਜਾਮ ਹੱਦ ਦਰਜੇ ਦਾ ਧਰਮ ਨਿਰਪੱਖ ਰ ਸੀ।
ਅੱਜ ਦੇ ਸਿੱਖ ਲਿਖਾਰੀ ਅਕਸਰ ਲਿਖਦੇ ਹਨ ਕਿ ਸ: ਰਣਜੀਤ ਸਿੰਘ ਨੇ ਆਪਣੀ ਵਜਾਰਤ ਵਿਚ ਇਕ ਵੀ
ਸਿੱਖ ਨੂੰ ਜਗ੍ਹਾ ਨਾਂ ਦਿੱਤੀ। ਇਹ ਸਵਾਲ ਹੀ ਇਸ ਲੇਖ ਦੀ ਅਹਿਮ ਕੜੀ ਹੈ। ਦੀਵਾਨ ਮੋਹਕਮ
ਚੰਦ, ਦੀਵਾਨ ਮੋਤੀ ਰਾਮ, ਦੀਵਾਨ ਰਾਮ ਦਿਆਲ ਵਰਗਿਆਂ ਨੂੰ ਸਿੱਖੀ ਦੀ ਸ਼੍ਰੇਣੀ 'ਚ ਨਾ ਰਖਣਾ
ਹੀ ਸਿੱਖ ਲਿਖਾਰੀਆਂ ਦੀ ਵੱਡੀ ਅਗਿਆਨਤਾ ਹੈ। ਯਾਦ ਰਹੇ ਕਿ ਇਹ ਵਜੀਰ ਸਾਰੇ ਸਹਿਜਧਾਰੀ ਸਿੱਖ
ਸਨ ਇਹ ਉਂਜ ਵੀ ਕੇਸਧਾਰੀ ਸਨ ਪਰ ਅੰਮ੍ਰਿਤਧਾਰੀ ਖਾਲਸੇ ਨਹੀਂ ਸਨ। ਲੜਾਕੂ ਖਾਲਸਿਆਂ ਨੂੰ
ਰਣਜੀਤ ਨੇ ਦਰਬਾਰ ਦੇ ਨੇੜੇ ਨਾ ਕੁਸਕਣ ਦਿੱਤਾ ਤੇ ਉਹਨਾਂ ਦੀਆਂ ਦੁਰਲੱਭ ਸੇਵਾਵਾਂ ਰਣਭੂਮੀਂ
ਵਿਚ ਲਈਆਂ। ਓਨੀਂ ਦਿਨੀਂ ਸਹਿਜਧਾਰੀ ਸਿੱਖਾਂ ਇਥੋਂ ਤੱਕ ਕਿ ਖਾਲਸਿਆਂ ਨੂੰ ਵੀ ਹਿੰਦੂ
ਸ਼੍ਰੇਣੀ 'ਚ ਹੀ ਰੱਖਿਆ ਜਾਂਦਾ ਸੀ।
ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਪੁਜ ਆਫਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ
ਅੱਗੇ ਨਹੀਂ ਸੀ ਤੀਸਰੀ ਜਾਤ ਆਈ।
ਇਥੇ ਸ਼ਾਹ ਮੁਹੰਮਦ ਨੇ ਸਿਰਫ ਫੌਜੀ ਨੂੰ ਹੀ ਖਾਲਸਾ ਕਹਿਆ ਹੈ।
ਓਦੋਂ ਪੰਜਾਬ ਵਿਚ ਹਿੰਦੂ ਲਫਜ ਦੇ ਮਾਇਨੇ 'ਸਿੱਖ' ਹੋਇਆ ਕਰਦੇ ਸਨ।
ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਸਾਨੂੰ 19 ਵੀਂ ਸਦੀ ਦੇ ਪੰਜਾਬੀ ਸਮਾਜ ਦੀ ਬਣਤਰ ਸਮਝਣ
ਦੀ ਜਰੂਰਤ ਹੈ। ਸੰਨ 1700 ਤੱਕ ਗੁਰੂ ਨਾਨਕ ਦਾ ਮਜ੍ਹਬ ਪੰਜਾਬ ਦੇ ਘਰ ਘਰ ਤੱਕ ਪਹੁੰਚ ਚੁੱਕਾ
ਸੀ। ਮੁਗਲ ਸਰਕਾਰ ਰੋਜ ਦੇ ਰੋਜ ਸਿੱਖਾਂ ਤੇ ਤਸੀਹੇ ਕਰ ਰਹੀ ਸੀ ਤੇ ਖਬਰਾਂ ਬਣ ਰਹੀਆਂ ਸਨ।
ਗੁਰੂ ਸਾਹਿਬ ਦੇ ਦੁੱਧ ਚੁੰਘਦੇਂ ਬੱਚਿਆਂ ਦੀ ਸਰਹੰਦ ਵਿਖੇ ਹੋਈ ਸ਼ਹਾਦਤਾਂ ਨੇ ਸਮੁੱਚੇ
ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿਤਾ ਸੀ। ਉਂਜ ਵੀ ਪੰਜਾਬੀ ਲੋਕ ਬਾਕੀ ਭਾਰਤ ਦੇ ਮੁਕਾਬਲੇ
ਜਿਆਦਾ ਜੋਸ਼ੀਲੇ ਤੇ ਟਹਰਲਿਲਨਿਗ ਜੀਵਨ ਨੂੰ ਪਸੰਦ ਕਰਦੇ ਹਨ। ਫਿਰ ਹਿੰਦੂ ਤੋਂ ਸਿੱਖ ਬਣਨਾ
ਧਰਮ ਪ੍ਰਵਰਤਣ ਨਹੀਂ ਸੀ ਗਿਣਿਆ ਜਾਂਦਾ। ਵੈਸੇ ਵੀ ਸਿੱਖੀ ਸਿਧਾਂਤ 'ਚ ਧਰਮ ਪ੍ਰਵਰਤਣ ਹੈ ਹੀ
ਨਹੀਂ। ਉਦੋਂ ਅੰਮ੍ਰਿਤ ਛਕਣਾਂ ਰੂਹਾਨੀਅਤ ਦੀ ਸਿੱਖਰ ਸੀ। ਪਰ ਬਦਕਿਸਮਤੀ ਕਿ ਲੋਕਾਂ ਨੇ
ਅੰਮ੍ਰਿਤ ਛੱਕਣ ਨੂੰ ਧਰਮ ਪ੍ਰਵਰਤਣ ਗਿਣ ਲਿਆ ਹੈ। ਅੱਜ ਅਖੌਤੀ ਪ੍ਰਚਾਰਕ ਖਬਰਾਂ ਛਪਵਾ ਰਹੇ
ਹਨ ਕਿ 100 ਪ੍ਰਾਣੀਆਂ ਨੇ ਅੰਮ੍ਰਿਤ ਛੱਕ ਲਿਆ। ਇਹ ਪਵਿਤ੍ਰ ਰਸਮ ਦਾ ਮਜਾਕ ਉਡਾਉਂਣ ਤੁਲ
ਹੈ।
ਤੇ ਲਓ ਹੁਣ ਹੁੰਦੀ ਹੈ ਫੁੱਟ ਦੀ ਸ਼ੁਰੂਆਤ
ਸੰਨ 1839 ਵਿਚ ਮਹਾਰਾਜਾ ਚਲਾਣਾ ਕਰ ਗਿਆ, ਉਦੋਂ ਤੱਕ ਅੰਗਰੇਜ਼ ਸਮੁੱਚੇ ਭਾਰਤੀ ਉਪ ਮਹਾਂਦੀਪ
ਦੇ ਮਾਲਕ ਹੁੰਦੇ ਹਨ ਸਿਵਾਏ ਪੰਜਾਬ ਦੇ। ਸੁਭਾਵਕ ਹੈ ਪੰਜਾਬ ਦੀ ਅਜਾਦ ਹਸਤੀ ਉਨਾਂ ਨੂੰ
ਚੁਭਦੀ ਸੀ, ਤੇ ਉਨਾਂ ਧੋਖੇ ਅਤੇ ਕੂਟਨੀਤੀ ਤਹਿਤ ਮਹਾਰਾਜੇ ਦੇ ਦਰਬਾਰੀਆਂ ਨੂੰ ਲਾਲਚ ਦੇ ਕੇ
ਖਰੀਦਣਾ ਸ਼ੁਰੂ ਕਰ ਦਿੱਤਾ। ਕਿਉਂਕਿ ਅੰਗਰੇਜ਼ ਆਪਣੀ ਕੁਟਲ ਨੀਤੀ ਤਹਿਤ ਆਪਣੇ ਆਪ ਨੂੰ
ਹਿੰਦੁਸਤਾਨ (ਹਿੰਦੂਆਂ) ਦੀ ਨੁਮਾਇਦਾ ਹਕੂਮਤ ਅਖਵਾਉਂਦਾ ਸੀ ਅਤੇ ਉਸ ਦੇ ਬਹੁਤੇ ਦਫਤਰੀ
ਦਰਬਾਰੀ ਬੰਗਾਲੀ ਤੇ ਯੂ.ਪੀ. ਦੇ ਲੋਕ ਹੀ ਸਨ ਤੇ ਪੰਜਾਬ ਵਿਚ ਅੰਗਰੇਜ਼ਾਂ ਪ੍ਰਤੀ ਇਹੋ ਸੁਨੇਹਾ
ਜਾਂਦਾ ਸੀ ਕਿ ਉਹ ਹਿੰਦੁਸਤਾਨ ਦੇ ਹੁਕਮਰਾਨ ਹਨ ਤੇ ਜਿਨਾਂ ਹਿੰਦੂਆਂ ਨੂੰ ਮੁਗਲਾਂ ਦੇ ਜੁਲਮਾਂ
ਤੋਂ ਨਿਜਾਤ ਦੁਆਈ ਹੈ। ਤੇ ਓਹੋ ਹੋਇਆ ਜਿਸ ਦਾ ਸ਼ੱਕ ਸੀ। ਅੰਗਰੇਜ਼ਾਂ ਦੀਆਂ ਕਮੀਨੀਆਂ ਸਾਜਿਸ਼ਾਂ
'ਚ ਭਾਈਵਾਲ ਬਣੇ ਸਿਰਫ ਯੂ.ਪੀ. ਤੋਂ ਆਏ ਹੋਏ ਮਹਾਰਾਜੇ ਦੇ ਦਰਬਾਰੀ ਤੇ ਇਕ ਰਾਜਾ ਗੁਲਾਬ
ਸਿੰਘ ਡੋਗਰਾ ਜੰਮੂ ਵਾਲਾ।
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ।
ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜੇੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੀ।
ਸਣੇ ਆਦਮੀ ਗੋਲੀਆਂ ਨਾਲ ਉਡਣ
ਹਾਥੀ ਢਾਹੁੰਦੇ ਸਣੇ ਅੰਬਾਰੀਆ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਉਹਨਾਂ ਹੀ ਦਿਨਾਂ ਵਿਚ ਜਦ 1857 ਦਾ ਗਦਰ ਹੋਇਆ ਤਾਂ ਕਿਸੇ ਖਜਾਨ ਸਿੰਘ ਨਾਂ ਦੇ ਕਵੀ ਨੇ
ਜੰਗ ਨਾਮਾ ਦਿੱਲੀ ਲਿਖਿਆ ਤੇ ਉਸ ਦਾ ਮੰਗਲਾਚਰਣ ਕੁਝ ਇਸ ਤਰ੍ਹਾਂ ਦਿਤਾ :-
ਅਲਫ ਆਇ ਪ੍ਰਣਾਮ ਅਕਾਲ ਜੀ ਕੋ,ਕਈ ਭਾਂਤ ਦੇ ਖੇਲ ਰਚਾਵਦਾ ਈ।
ਹਾਥ ਲੀਏ ਮੋਹਨੀ ਬੀਨ ਬੰਕੀ,ਸਿਫਤਾਂ ਉਸ ਬੇਅੰਤ ਦੇ ਗਾਵਦਾ ਈ।
ਸਿਧ ਸਾਧ ਜੋਗੀ ਸੰਨਿਆਸ ਲੈ ਕੇ,ਸੱਭ ਉਸਦਾ ਧਿਆਨ ਲਗਾਂਵਦਾ ਈ।
ਕਵੀ ਸਿੰਘ ਖਜਾਨ ਕੁਰਬਾਨ ਜਾਈਏ,ਸਾਨੂੰ ਆਸਰਾ ਉਸ ਦੇ ਨਾਮ ਦਾ ਈ।
ਹੱਥ ਜੋੜ ਕੇ ਬੰਦਨਾਂ ਸਾਰਦਾ ਕੋਂ,ਚਿਤ ਚਰਨ ਗਣੇਸ ਦਿਆਂ ਲਾਵਸਾਂ ਮੈਂ
ਸਰਬ ਦੇਵਤਿਆਂ ਕੋ ਨਮਸਕਾਰ ਮੇਰੀ,ਸਦਾ ਜਾਗਤੀ ਜੋਤ ਕੋ ਧਿਆਵਦਾ ਮੈਂ
ਸਰਨ ਸਤਿਗੁਰਾਂ ਦੀ ਗਹੀ ਆਣ ਕੇ , ਨਾਮ ਤਿੰਨਾਂ ਦੇ ਨਿਤ ਧਿਆਵਸਾਂ ਮੈਂ।
ਸੋ ਅਕਾਲ ਦਾ ਪੁਜਾਰੀ ਸਾਰੇ ਦੇਵੀ ਦੇਵਤਿਆਂ ਪ੍ਰਤੀ ਸਤਿਕਾਰ ਰੱਖਦਾ ਹੈ ਕਿਉਂਕਿ ਉਸ ਦਾ
ਮੰਨਣਾ ਹੈ ਕਿ ਦੇਵਤੇ ਵੀ ਅਕਾਲ ਦੇ ਪੂਜਾਰੀ ਹਨ।
ਫਿਰ 1848-49 ਜੋ ਅੰਗਰੇਜ਼ਾਂ ਨਾਲ ਲੜਾਈਆਂ ਹੋਈਆਂ ਪੰਜਾਬੀਆਂ ਨੇ ਅੰਗਰੇਜ਼ਾਂ ਨੂੰ ਨਾਨੀ ਦਾ
ਦੁੱਧ ਯਾਦ ਕਰਾ ਦਿਤਾ। ਬਾਵਜੂਦ ਇਸਦੇ ਕਿ ਅੰਗਰੇਜ਼ਾਂ ਨੇ ਸਿੱਖ ਰਾਜ ਦੇ ਅਫਸਰਾਂ ਨੂੰ ਅੰਦਰੋਂ
ਖਰੀਦ ਰੱਖਿਆ ਸੀ। ਅੰਗਰੇਜ਼ ਇਤਹਾਸਕਾਰ ਲਿਖਦੇ ਹਨ ਕਿ ਪੰਜਾਬ ਦੀ ਜਿੱਤ ਜਿੰਨੀ ਉਨਾਂ ਨੂੰ
ਮਹਿੰਗੀ ਪਈ ਉਸ ਨੇ ਕੰਪਨੀ ਨੂੰ ਸਮੁੱਚੀ ਯੁੱਧ ਨੀਤੀ ਦਾ ਦੁਬਾਰਾ ਮੁਲਾਕਣ ਕਰਨ ਲਈ ਮਜਬੂਰ
ਕੀਤਾ। ਇਨਾਂ ਲੜਾਈਆਂ 'ਚ ਸਾਰੇ ਪੰਜਾਬੀ ਚਾਹੇ ਕੋਈ ਹਿੰਦੂ ਸੀ ਮੁਸਲਮਾਨ ਸੀ ਜਾਂ ਸਿੱਖ ਦਿਲੋਂ
ਹੋ ਕੇ ਫਰੰਗੀ ਨਾਲ ਲੜੇ। ਇਥੋਂ ਤੱਕ ਕਿ ਮੁਲਤਾਨ ਦੇ ਰਾਜੇ ਮੂਲ ਚੰਦ ਤੋਂ ਬਗਾਵਤ ਕਰਾਉਂਣ
ਵਾਲੇ ਮੁਸਲਮਾਨ ਤੇ ਸਿੱਖ ਸਿਪਾਹੀ ਹੀ ਸਨ।
ਅੰਗਰੇਜ਼ ਹੱਕੇ ਬੱਕੇ ਰਹਿ ਗਏ ਕਿਉਂਕਿ ਉਨਾਂ ਦਰਬਾਰੀ ਖਰੀਦੇ ਹੋਏ ਸਨ ਪਰ ਸਿਪਾਹੀ ਆਪ ਹੁਦਰੇ
ਹੋ ਕੇ ਅੰਗਰੇਜ਼ਾਂ ਨਾਲ ਲੋਹਾ ਲੈ ਰਹੇ ਸਨ। ਸ਼ਾਇਦ ਇਹ ਪੰਜਾਬੀਆਂ ਦੀ ਏਕਤਾ ਦੀ ਸਿੱਖਰ ਸੀ।
ਅੰਗਰੇਜ਼ਾਂ ਲਹੌਰ ਕਾਬੂ ਤਾਂ ਕਰ ਲਿਆ ।ਗਦਾਰਾਂ ਦਾ ਧਿਆਨ ਕਰਦੇ ਹੋਏ ਦੇਖੋ ਫੌਜੀ ਕੀ ਬੋਲਦੇ
ਹਨ;
ਮੁਠ ਮੀਟੀ ਸੀ ਦੇਸ ਪੰਜਾਬ ਦੀ ਜੀ। ਇਨਾਂ ਖੋਲ ਦਿਤਾ ਸਾਡਾ ਪਾਜ ਯਾਰੋ।
ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ। ਕਦੀ ਰਾਜ ਹੋਇ ਮੁਹਤਾਜ ਯਾਰੋ।
ਪੰਜਾਬ ਵਿਚ ਅਠਾਰਵੀਂ ਸਦੀ 'ਚ ਮੰਦਰਾਂ
ਦਾ ਨਾਮੋ ਨਿਸ਼ਾਨ ਨਹੀਂ ਸੀ।
ਸਾਨੂੰ ਫਿਰ ਬਾਊ ਨੌਨਿਧ ਰਾਇ ਦੀ ਗੱਲ ਯਾਦ ਆ ਜਾਂਦੀ ਹੈ। ''ਸਰਦਾਰ ਜੀ ਕਿਹੜੀ ਪੰਜਾਬੀ ਦੀ
ਗੱਲ ਕਰਦੇ ਹੋ? ਪੰਜਾਬੀ ਕਿਥੇ ਸੀ? ਆ ਹੁਣ ਈ ਅਕਾਲੀਆਂ ਨੇ ਸ਼ੋਰ ਮਚਾ ਦਿਤਾ ਨਹੀਂ ਤਾਂ ਪਹਿਲਾਂ
ਸਭ ਫਾਰਸੀ ਤੇ ਹਿੰਦੀ ਹੋਇਆ ਕਰਦੀਆਂ ਸਨ।''
ਅਸੀਂ ਬਾਊ ਜੀ ਨੂੰ ਸਪੱਸ਼ਟ ਕੀਤਾ ਕਿ ਫਾਰਸੀ ਵਾਲੀ ਗਲ ਤਾਂ ਠੀਕ ਹੈ ਬਾਕੀ ਸਭ ਗਲਤ ।
ਇਤਹਾਸਕ ਤੌਰ ਤੇ ਪੰਜਾਬ ਵਿਚ ਦੇਵਨਾਗਰੀ ਦਾ ਨਾਮੋ ਨਿਸ਼ਾਨ ਨਹੀਂ ਮਿਲਦਾ ਤੇ ਪੰਜਾਬ ਦੀ
ਸਰਹੱਦਾਂ ਅੰਦਰ ਤੇ ਹਿੰਦੂ ਧਰਮ ਦੇ ਸਾਰੇ ਗ੍ਰੰਥ ਗੁਰਮੁਖੀ ਵਿਚ ਹੀ ਮਿਲਦੇ ਹਨ। ਖੈਰ ਇਹ ਇਕ
ਅਲੱਗ ਮਜਮੂਨ ਹੈ।
ਗੱਲਾਂ ਬਾਤਾਂ ਕਰਦਿਆਂ ਜਦੋਂ ਬਾਬੂ ਜੀ ਨੂੰ ਪਤਾ ਲੱਗਾ ਕਿ ਇਹ ਲਿਖਾਰੀ ਪੁਰਾਤਤਵ (ਅਰਚਹੳੲਲੋਗੇ)
ਵਿਚ ਖਾਸੀ ਦਿਲਚਸਪੀ ਰੱਖਦਾ ਹੈ ਤਾਂ ਉਨਾਂ ਨੇ ਸਾਨੂੰ ਸਲਾਹ ਦਿੱਤੀ ਕਿ "ਬਟਾਲੇ ਦੇ ਭੰਡਾਰੀ
ਮਹੁੱਲੇ ਵਿਚ ਤੇ ਅੱਚਲ ਪੁਰਾਣੇ ਮੰਦਰ ਹਨ, ਤੁਸੀਂ ਉਹ ਜਰੂਰ ਵੇਖਿਓ।" ਅਗਲੇ ਦਿਨ ਛੁੱਟੀ ਸੀ
ਅਸੀਂ ਭੰਡਾਰੀ ਮੁਹੱਲੇ ਚਲੇ ਗਏ। ਜਿਵੇਂ ਹੀ ਅਸੀ ਮੰਦਰ ਅੰਦਰ ਵੜਨ ਲਗੇ ਤਾਂ ਗਰਭ ਗ੍ਰਿਹ ਦੀ
ਸਰਦਲ ਤੇ ਸ਼ਿਲਾਲੇਖ ਮਿਲ ਗਿਆ। ਮਜੇ ਦੀ ਗੱਲ ਇਹ ਕਿ ਉਹ ਗੁਰਮੁਖੀ ਵਿਚ ਸੀ ਤੇ ਸਿੱਖ ਰਾਜ ਦੇ
ਵੇਲੇ ਦਾ ਬਣਿਆ ਹੋਇਆ ਸੀ। ਉਸੇ ਦਿਨ ਚਾਈ ਚਾਈ ਅਸੀਂ ਅਚੱਲ ਵੀ ਦੇਖਿਆ ਮੰਦਰ ਦੇ ਅੰਦਰ
ਗੁਰੂਆਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਤੇ ਸ਼ਿਲਾਲੇਖ ਗੁਰਮੁੱਖੀ 'ਚ ਸਨ। ਵਾਪਸ ਆ ਕੇ ਅਸੀਂ
ਆਪਣੇ ਦੋਸਤ ਸੋਹਨ ਸਿੰਘ ਲਕੜੀ ਵਾਲੇ ਕੋਲ ਬਹਿ ਗਏ ਤੇ ਸਾਰੀ ਗਾਥਾ ਸੁਣਾਈ। ਅਸੀਂ ਬਾਊ ਜੀ
ਨੂੰ ਫੋਨ ਕਰਨ ਲੱਗੇ ਸੀ ਇਹ ਦੱਸਣ ਲਈ ਕਿ ਜਿਹੜੇ ਮੰਦਰਾਂ 'ਚ ਤੁਸਾਂ ਸਾਨੂੰ ਭੇਜਿਐ ਓਥੇ
ਸ਼ਿਲਾਲੇਖ ਗੁਰਮੁੱਖੀ 'ਚ ਹਨ। ਸੋਹਨ ਸਿੰਘ ਨੇ ਸਾਥੋਂ ਫੋਨ ਫੜ ਲਿਆ। ''ਇਹ ਕੰਮ ਨਾ ਕਰੋ। ਉਨਾਂ
ਨੇ ਇਹ ਸ਼ਿਲਾਲੇਖ ਮਿਟਾ ਦੇਣੇ ਹਨ।''
ਪਰ ਅਸੀਂ ਬਾਝ ਨਹੀਂ ਆਏ ਤੇ ਘਰੋਂ ਜਾ ਕੇ ਬਾਊ ਜੀ ਨੂੰ ਗੁਰਮੁਖੀ ਸ਼ਿਲਾਲੇਖ ਦੀ ਗਲ ਕਹਿ ਮਾਰੀ।
ਬਾਊ ਜੀ ਚੁੱਪ ਹੋ ਗਏ। ਉਪਰੰਤ ਅਸੀਂ ਇਲਾਕੇ ਦੇ ਵੱਡੇ ਤੇ ਮਸ਼ਹੂਰ ਮੰਦਰਾਂ ਦੇ ਦਰਸ਼ਨ ਕੀਤੇ।
ਗੁਰਦਾਸਪੁਰ ਜਿਲੇ ਦਾ ਸਭ ਤੋਂ ਪੁਰਾਣਾ ਮੰਦਰ ਹੈ ਕਲਾਨੌਰ ਵਿਖੇ ਸ਼ਿਵਾ ਦਾ ਮੰਦਰ। ਓਥੇ ਵੀ
ਅਸੀਂ ਦੇਖਿਆ ਕਿ ਸ਼ਿਲਾਲੇਖ ਪੰਜਾਬੀ 'ਚ ਹੈ ਤੇ ਮੰਦਰ ਵੀ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ
ਹੋਇਆ ਹੈ। ਇਥੇ ਸ਼ਿਖਰ ਦੀ ਜਗ੍ਹਾ ਉਂਜ ਵੀ ਮੁਸਲਮਾਨੀ ਗੁੰਬਦ ਹੈ। ਇਕ ਹੋਰ ਮਸ਼ਹੂਰ ਮੰਦਰ ਹੈ
'ਪੰਡੋਰੀ ਮਹੰਤਾਂ' ਇਥੇ ਵੀ ਸ਼ਿਲਾਲੇਖ ਗੁਰਮੁੱਖੀ ਵਿਚ ਹਨ।
ਗੱਲ ਕੀ ਕਿ ਸਤਲੁਜੋ ਪੱਛਮ ਵੱਲ ਦੇ ਸਾਰੇ ਇਲਾਕੇ ਵਿਚ ਮੰਦਰਾਂ ਦਾ ਨਾਮੋ ਨਿਸ਼ਾਨ ਨਹੀਂ ਸੀ
ਤੇ ਜੇ ਬਣਾਏ ਗਏ ਤਾਂ ਉਹ ਸਿਰਫ ਸਿੱਖ ਰਾਜ ਵੇਲੇ ਤੇ ਬਣਵਾਏ ਵੀ ਖੁਦ ਸਿੱਖ ਰਾਜਿਆਂ ਨੇ।
ਲਿਖਾਰੀ ਦੀ 95 ਸਾਲਾ ਮਾਤਾ ਨੌ ਬਰ ਨੌ ਹੈ। ਇਨਾਂ ਦੇ ਮਾਪੇ ਬੜੇ ਕੱਟੜ ਸਿੱਖ ਸਨ। ਪਰ ਫਿਰ
ਵੀ ਇਹ ਝਿੱੜੀ (ਵੈਸ਼ਨੋਂ ਦੇਵੀ) ਮੰਦਰ ਦੇ ਦਰਸ਼ਨਾਂ ਨੂੰ ਬਚਪਨ 'ਚ ਜਾਇਆ ਕਰਦੇ ਸੀ। ਮਾਤਾ
ਦਸੱਦੀ ਹੈ ਕਿ ਬਸ ਐਵੇਂ ਫਿਰਨ ਤੁਰਨ। ''ਅਖੇ ਮਾਈ ਨਿਕੋ ਸਾਨੂੰ ਲੈ ਜਾਈਆ ਕਰਦੀ ਸੀ।''
ਕਹਿਣ ਤੋਂ ਭਾਵ ਇਹ ਕਿ ਹਿੰਦੂ ਧਰਮ ਦੇ ਰਸਮੋਂ ਰਿਵਾਜ ਸਿੱਖਾਂ ਲਈ ਇਕ ਸਮਾਜਕ ਕਰਮ ਹੋਇਆ
ਕਰਦੇ ਸਨ। ਰੂਹਾਨੀ ਸਹਾਰੇ ਲਈ ਲੋਕ ਸਿੱਖੀ ਵੱਲ ਵੇਖਦੇ ਸਨ।
ਹਕੂਮਤ ਵਿਰੋਧੀ ਇਸ ਇੰਕਲਾਬੀ ਧਰਮ ਨੇ ਪੰਜਾਬੀਆਂ ਦਾ ਮਨ ਮੋਹ ਰੱਖਿਆ ਸੀ।
ਉਦਾਹਰਣ ਦੇ ਤੌਰ ਤੇ ਅਸੀਂ ਪਿਛੇ ਖੱਤਰੀਆਂ ਦਾ ਅਧਿਐਨ ਕੀਤਾ ਤੇ ਵੇਖਿਆ ਕਿ ਸੰਨ 1850 ਤੱਕ
ਸਾਰੇ ਖੱਤਰੀ ਸਿੱਖ ਸਨ। ਏਸੇ ਤਰਾਂ ਅਸੀਂ ਬ੍ਰਾਹਮਣਾਂ ਦੀ ਇਕ ਸ਼੍ਰੇਣੀ ਮੁਝਾਲ ਜਾਂ ਮੋਹੀਆਲ
ਜੋ ਸਿਰਫ ਪੰਜਾਬ ਵਿਚ ਪਾਏ ਜਾਂਦੇ ਹਨ ਦਾ ਅਧਿਐਨ ਕੀਤਾ ਤੇ ਮਹਿਸੂਸ ਕੀਤਾ ਕਿ ਇਹ ਵੀ ਸਾਰੇ
ਦੇ ਸਾਰੇ 100% ਸਿੱਖ ਹਨ।
ਯਾਦ ਰਹੇ ਕਿ ਉਦੋਂ ਸਾਰੇ ਸਿੱਖ ਸਮਾਜਕ ਪੱਖੋਂ ਹਿੰਦੂ ਰੀਤੀ ਰਵਾਜਾਂ ਨੂੰ ਹੀ ਮੰਨਦੇ ਸਨ।
ਉਦਾਹਰਣ ਦੇ ਤੌਰ ਤੇ ਵਿਆਹ ਦੇ ਫੇਰੇ ਸਭ ਵੇਦੀ ਦੁਆਲੇ ਹੀ ਹੁੰਦੇ ਸਨ। ਭਾਵ ਜੇ ਤੁਸੀਂ ਉਦੋਂ
ਦਾ ਸਮਾਜਕ ਅਧਿਐਨ ਕਰੋ ਤਾਂ ਪੰਜਾਬ ਵਿਚ ਸਿਰਫ ਮੁਸਲਮਾਨ ਤੇ ਹਿੰਦੂ ਸਮਾਜ ਸਨ ਤੇ ਜੇਕਰ
ਧਾਰਮਿਕ ਅਧਿਐਨ ਕਰੋ ਤਾਂ ਲੋਕ ਜਾਂ ਮੁਸਲਮਾਨ ਸਨ ਜਾਂ ਫਿਰ ਸਿੱਖ। ਸਰਦੀਆਂ 'ਚ ਰਾਮ ਲੀਲਾ
ਹੁੰਦੀ ਸੀ ਪਰ ਉਹ ਇਕ ਨਾਟਕ ਹੀ ਖੇਡਿਆ ਜਾਂਦਾ ਸੀ। ਪੰਜਾਬੀਆਂ ਦਾ ਰੱਬ ਅਵਤਾਰ ਨਹੀਂ ਸੀ
ਲੈਂਦਾ। ਜੇ ਰਾਮ ਨੂੰ ਮੰਨਣਾ ਹੈ ਉਹ ਰਾਮ ਜੋ ਸਰਬਵਿਆਪਕ ਹੈ। ਜੇ ਮਾਤਾ ਦੇ ਮੰਦਰ ਗਏ ਤਾਂ
ਉਹ ਭਵਾਨੀ ਜੋ ਜਨਮ ਨਹੀਂ ਲੈਂਦੀ। ਸੋ ਪੰਜਾਬੀਆਂ ਦੇ ਧਰਮ ਦੀ ਤਸਵੀਰ ਸੱਚਮੁੱਚ ਰੰਗੀਨ ਸੀ।
ਇਸ ਸੰਬੰਧ ਵਿਚ ਫਿਰ ਸਾਨੂੰ ਬਟਾਲੇ ਦੀ ਇਕ ਘਟਨਾ ਦੀ ਯਾਦ ਆ ਜਾਂਦੀ ਹੈ। ਸ਼ਾਮੀ 4 ਵਜੇ ਕੰਮ
- ਕਾਰ ਮੁਕਾ ਕੇ ਅਸੀਂ ਦਫਤਰ ਵਿਚ ਬੈਠੇ ਗੱਪਾਂ ਰੇੜ ਰਹੇ ਸੀ ਕਿ ਇਕ ਭਈਆ ਆ ਗਿਆ। ਉਸ ਚੁਸਤ
ਚਲਾਕ ਭਈਏ ਨੇ ਮੱਥੇ ਤੇ ਵੱਡਾ ਸਾਰਾ ਤਿਲਕ ਲਾਇਆ ਹੋਇਆ ਸੀ ਤੇ ਇਕ ਹੋਰ ਤਿਲਕ ਗਲ ਦੇ ਥੱਲੇ।
ਸਾਡੇ ਭਾਈ ਮਨਜੀਤ ਸਿੰਘ ਨੇ ਭਈਏ ਨੂੰ ਮਖੌਲ ਕੀਤਾ ਕਿ ਕਿਤੇ ਤੀਸਰਾ ਤਿਲਕ ਕੱਛੇ ਦੇ ਥੱਲੇ
ਵੀ ਤਾਂ ਨਹੀਂ ਲਾ ਰੱਖਿਆ। ਭਈਏ ਨੇ ਮਨਜੀਤ ਦੀ ਚੰਗੀ ਭੁਗਤ ਸਵਾਰੀ। ਫਿਰ ਆਪਾਂ ਗੰਭੀਰਤਾ
ਨਾਲ ਪੁਛਿਆ ਕਿ ਭਈਆ ਜੀ ਇਹ ਗਲ ਤੋਂ ਥਲਲੇ ਤਿਲਕ ਦਾ ਕੀ ਮਤਲਬ। ਭਈਆ ਸਾਨੂੰ ਕੰਠ ਤਿਲਕ ਦਾ
ਧਾਰਮਿਕ ਮਤਲਬ ਸਮਝਾ ਰਿਹਾ ਸੀ ਕਿ ਇੰਨੇ ਨੂੰ ਸਾਡੇ ਪੰਜਾਬੀ ਵੀਰ ਰਵੀ ਸ਼ਰਮਾ ਜੀ ਆ ਗਏ। ਰਵੀ
ਹੁਰੀਂ ਇਕ ਮੰਦਰ ਦਾ ਇੰਤਜਾਮ ਵੀ ਵੇਖਦੇ ਸੀ। ਅਸੀਂ ਰਵੀ ਹੁਰਾਂ ਨੂੰ ਸੁਆਲ ਕਰ ਦਿਤਾ ਕਿ ਇਸ
ਕੰਠ ਤਿਲਕ ਦਾ ਮਤਲਬ ਕੀ? ਭਈਆ ਤੇ ਇਕ ਦਮ ਸ਼ੁਰੂ ਹੋ ਗਿਆ ਤੇ ਲੱਗਾ ਪੰਜਾਬੀ ਬ੍ਰਾਹਮਣਾਂ ਦੀਆਂ
ਬਦਖੋਈਆਂ ਕਰਨ। ਜੀ ਇਨ੍ਹਾਂ ਨੂੰ ਕੀ ਪਤਾ? ਇਨਾਂ ਨੂੰ ਤਾਂ ਕਰਮ ਕਾਂਡ ਦਾ ੳ, ਅ ਵੀ ਨਹੀਂ
ਆਉਂਦਾ। ਉਸ ਕਿਹਾ ਜੀ ਇਹ ਪੰਜਾਬੀ ਬ੍ਰਾਹਮਣ ਸਭ ਮੁਸਲਮਾਨ ਹਨ। ਅਸੀਂ ਭਈਏ ਨੂੰ ਫਿਟਕਾਰ ਪਾਈ।
ਪਰ ਭਈਏ ਦੀ ਗੱਲ ਵਿਚ ਅਥਾਹ ਸੱਚਾਈ ਸੀ। ਪੰਜਾਬੀ ਬ੍ਰਾਹਮਣ ਹਿੰਦੂ ਕਰਮਕਾਂਡ ਤੋਂ ਬਿਲਕੁਲ
ਕੋਰੇ ਹਨ। ਦੱਖਣ ਭਾਰਤ ਵਿਚ ਹਿੰਦੂ ਧਰਮ ਦਾ ਮੂਲ ਰੂਪ ਦੇਖਣ ਨੂੰ ਨਜਰ ਆਉਂਦਾ ਹੈ। ਓਥੇ
ਜੇਕਰ ਕੋਈ ਪੰਜਾਬੀ ਬ੍ਰਾਹਮਣ ਜਾ ਕੇ ਕਹੇ ਕਿ ਮੈਂ ਬ੍ਰਾਹਮਣ ਹਾਂ ਤਾਂ ਲੋਕ ਛਿੱਤਰ ਲੈ ਕੇ
ਦੁਆਲੇ ਹੋ ਜਾਣਗੇ ਕਿਉਂਕਿ ਪੰਜਾਬੀਆਂ ਨੂੰ ਬ੍ਰਾਹਮਣੀ ਰੀਤੀ ਰੀਵਾਜਾਂ ਤੇ ਕਰਮ, ਕਾਂਡ ਦਾ
ਭੋਰਾ ਵੀ ਗਿਆਨ ਨਹੀਂ। ਕਿਉਂਕਿ ਉਨਾਂ ਰੀਤਾਂ ਦਾ ਇਥੇ ਪ੍ਰਚਲਨ ਹੈ ਹੀ ਨਹੀਂ। ਇਸ ਵਿਸ਼ੇ ਤੇ
ਫਿਰ ਵੀ ਜੇਕਰ ਕੋਈ ਪੰਜਾਬੀ ਪੰਡਤ ਵੀਰ ਸਿਰ ਅੜਾਈ ਜਾਏ ਤਾਂ ਉਹਨੂੰ ਪੁਛੋ ਜਿਹੜਾ ਤੁਸੀਂ
ਵੱਡਿਆਂ ਨੂੰ ਪੈਰੀ ਪੈਣਾ ਕਹਿੰਦੇ ਹੋ ਉਸ ਦਾ ਪਿਛੋਕੜ ਕੀ ਹੈ ਜਾਂ ਫਿਰ ਜਿਹੜੇ ਤੁਸੀਂ ਲੰਗਰ
ਲਾਉਂਦੇ ਹੋ ਉਨਾਂ ਦੀ ਕੀ ਕਹਾਣੀ ਹੈ?
ਕਹਿਣ ਤੋਂ ਭਾਵ ਕਿ ਸੰਨ 1850 ਤੱਕ ਸਤਲੁਜਂੋ ਪਾਰ ਦੇ ਬਹੁਤੇ ਹਿੰਦੂ ਕੇਸਧਾਰੀ ਹੋਇਆ ਕਰਦੇ
ਸਨ, ਸਿੱਖ ਧਰਮ ਦੇ ਅਨਿਆਈ ਸਨ। ਹੋਰ ਤੇ ਹੋਰ ਇੰਨਾਂ ਦੀਆਂ ਸਮਾਜਕ ਰਸਮਾਂ ਹਿੰਦੂਆਂ ਵਾਲੀਆਂ
ਸਨ। ਖਾਲਸਾ ਸੱਜ ਜਾਣਾ ਇਹ ਉਚ ਆਤਮਕ ਅਵਸਥਾ ਸਮਝਦੇ ਸਨ ਤੇ ਘਰ ਦਾ ਵੱਡੇਰਾ ਅੰਮ੍ਰਿਤ ਛੱਕ
ਲਿਆ ਕਰਦਾ ਸੀ। ਅੰਮ੍ਰਿਤ ਛੱਕਣ ਤੋਂ ਭਾਵ ਕਿ ਇਹ ਹੁਣ ਗੁਰੂ ਦਾ ਹੀ ਹੋ ਗਿਆ ਇਸ ਦੀ ਮੌਤ ਕਦੀ
ਵੀ ਸੰਭਵ ਹੈ।
ਬਚਦੇ ਹੀ ਤਾਂ ਜੇ ਪੰਜਾਬੀਆਂ ਨੂੰ ਪਾੜਿਆ ਜਾਵੇ।
ਸਿੱਖਾਂ ਨੂੰ ਕਾਬੂ ਕਰ ਲਿਆ ਗਿਆ। 8000 ਲੋਕਾਂ ਨੂੰ ਅਲੱਗ ਅਲੱਗ ਜੇਲਾਂ 'ਚ ਸੁਟਿਆ ਗਿਆ।
ਖਾਸ ਕਦਮ ਅੰਗਰੇਜ਼ਾਂ ਇਹ ਪੁਟਿਆ ਕਿ ਪਿੰਡੀ ਥਾਈ ਕਸਬਿਆਂ 'ਚ ਜਿਹੜੇ ਛੋਟੇ ਮੋਟੇ ਕਿਲੇ ਸਨ,
ਉਹ ਢੁਹਾ ਕੇ ਪੱਧਰੇ ਕਰ ਦਿਤੇ ਗਏ। ਲੋਕਾਂ ਨੂੰ ਕਿਹਾ ਗਿਆ ਕਿ ਸਭ ਹਥਿਆਰ ਜਮਾਂ ਕਰਵਾ ਦੇਣ।
ਅਜਿਹਾ ਕਰਨ ਨਾਲ ਕੁੱਲ 1,20,000 ਹਥਿਆਰ ਸਰਕਾਰ ਦੇ ਕਬਜੇ 'ਚ ਆ ਗਏ ਤੇ ਪੰਜਾਬੀਆਂ ਨੂੰ
ਨਿਹੱਥੇ ਕਰ ਦਿਤਾ ਗਿਆ। 50,000 ਪੰਜਾਬੀ ਸਿਪਾਹੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਘਰ
ਭੇਜ ਦਿਤਾ ਗਿਆ।
ਭਰੇ ਦਰਬਾਰ ਵਿਚ ਜਦ ਲਾਰਡ ਡਲਹੋਜੀ ਨੂੰ ਇਹ ਗੱਲ ਯਾਦ ਦੁਆਈ ਗਈ ਕਿ ਗੁਰੂ ਗੋਬਿੰਦ ਸਿੰਘ ਦਾ
ਖਾਲਸਾ ਫੀਨਕਸ ਬਾਜ ਦੀ ਨਿਆਈ ਹੈ ਜਿਹੜਾ ਮਰ ਸੜ ਕੇ ਫਿਰ ਵੀ ਉਠ ਪੈਂਦਾ ਹੈ ਤੇ ਮਸਤੀ ਭਰੀ
ਪ੍ਰਵਾਜ ਕਿਸੇ ਵੇਲੇ ਵੀ ਭਰ ਸਕਦਾ ਹੈ। ਅੰਹਕਾਰ ਵਿਚ ਆਏ ਲਾਰਡ ਨੇ ਜੋ ਜੁਆਬ ਦਿਤਾ ਉਹ
ਇਤਹਾਸ ਦਾ ਹਿੱਸਾ ਹੈ।:-''ਬਹੁਤ ਜਲਦੀ ਤੁਸੀਂ ਖਾਲਸੇ ਨੂੰ ਅਜਾਇਬ ਘਰਾਂ 'ਚ ਹੀ ਦੇਖੋਗੇ।
ਇਸਦੇ ਇੰਤਜਾਮ ਕਰ ਦਿਤੇ ਗਏ ਹਨ।''
ਭਾਵ ਕੇਸਧਾਰੀ ਸਿੱਖੀ ਪੂਰੀ ਤਰਾਂ ਖਤਮ ਕਰ ਦਿੱਤੀ ਜਾਵੇਗੀ।ਡਲਹੌਜੀ ਦੀ ਧਮਕੀ ਰੰਗ ਲਿਆਈ -
ਸਿੱਖਾਂ ਨੇ ਆਪਣੇ ਆਪ ਨੂੰ ਹਿੰਦੂ ਲਿਖਵਾਉਣਾ ਸ਼ੁਰੂ ਕਰ ਦਿਤਾ। 1856 ਦੇ ਕਲਕੱਤਾ ਰੀਵਿਊ
ਮੁਤਾਬਿਕ ਸਿੱਖਾਂ ਨੂੰ ਸਪੱਸ਼ਟ ਸ਼ਬਦਾਂ 'ਚ ਕਹਿ ਦਿਤਾ ਗਿਆ ਕਿ ਉਹ ਬੰਦੇ ਬਣਕੇ ਕੇਸ ਕਟਵਾ
ਲੈਣ।ਦੇਖੋ ਪੰਜਾਬ ਨਿਜਾਮ ਦੀ 1852- 53 ਦੀ ਰਿਪੋਰਟ :-
''ਸਿੱਖ ਧਰਮ ਬੜੀ ਤੇਜੀ ਨਾਲ ਉਥੇ ਵੜਦਾ ਜਾ ਰਿਹਾ ਹੈ ਜਿਥੇ ਇਨਾਂ
ਨੂੰ ਰਾਜਨੀਤਕ ਤਾਕਤ ਵਾੜਨਾ
ਚਾ੍ਦੀ ਹੈ। ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸਿੱਖ ਧਰਮ ਗ੍ਰਿਹਣ ਕੀਤਾ ਸੀ ਤੇ ਅੱਜ ਉਸੇ
ਗਿਣਤੀ 'ਚ ਇਹ ਧਰਮ ਨੂੰ ਛੱਡਦੇ ਜਾ ਰਹੇ ਹਨ। ਹਰਮੰਦਰ, ਅੰਮ੍ਰਿਤਸਰ ਅੱਜ ਕਲ ਥੋੜੇ ਹੀ ਲੋਕ
ਜਾ ਰਹੇ ਹਨ ਅਤੇ ਸਲਾਨਾ ਗੁਰਪੁਰਬਾਂ ਤੇ ਮੇਲਿਆਂ ਤੇ ਵੀ ਸਾਲ ਬ ਸਾਲ ਗਿਣਤੀ ਘੱਟਦੀ ਜਾ ਰਹੀ
ਹੈ। ਅੱਜ ਕਿਤੇ ਵਿਰਲੇ ਨੂੰ ਹੀ ਅੰਮ੍ਰਿਤ ਛਕਾਇਆ ਜਾਂਦਾ ਹੈ। ਗੁਰਮੁਖੀ ਲਿਪੀ ਦੀ ਪੁਛ
ਪਰਤੀਤ ਖਤਮ ਹੁੰਦੀ ਜਾ ਰਹੀ ਹੈ। ਪੰਜਾਬੀ ਬੋਲੀ ਦੀ ਮਹੱਤਤਾ ਖਤਮ ਹੁੰਦੀ ਜਾ ਰਹੀ ਹੈ ਤੇ
ਅੱਜ ਇਹ ਸਿਰਫ ਸੂਬੇ ਦੀ ਤੇ ਦਿਹਾਤੀ ਬੋਲੀ ਦਾ ਦਰਜ਼ਾ ਅਖਤਿਆਰ ਕਰਦੀ ਨਜ਼ਰ ਆਉਂਦੀ ਹੈ।'' (ਫੁਨਜੳਬ
ਪੳਸਟ ਫ਼ ਪਰੲਸੲਨਟ ਯਯੀੜ-ੀ ਪੳਗੲ 296)
ਹੋਰ ਦੇਖੋ ਡੀ. ਪੈਤਰੀ ਇਕ ਅੰਗਰੇਜ਼ ਸੀ.ਆਈ.ਡੀ. ਅਫਸਰ ਆਪਣੀ 1900- 1911 ਤੱਕ ਦੀ ਸਿੱਖਾਂ
ਦੇ ਰਾਜਨੀਤਕ ਵਿਕਾਸ ਤੇ ਕੀ ਲਿਖਦਾ ਹੈ :-
''ਅੰਗਰੇਜ਼ ਸਾਮਰਾਜ ਨੇ ਸਿੱਖਾਂ ਪ੍ਰਤੀ ਬੜੀ ਸਖਤ ਨੀਤੀ ਬਣਾਈ ਹੋਈ ਹੈ, ਜਿਸ ਕਰਕੇ ਧਰਮ ਦਾ
ਵਿਕਾਸ ਸੰਭਵ ਨਹੀਂ। ਸਿੱਖ ਰਾਜ ਖਤਮ ਕਰਨ ਉਪਰੰਤ ਸਾਡੀ ਸਰਕਾਰ ਦਰਬਾਰ ਸਾਹਿਬ ਹਰਿਮੰਦਰ ਤੇ
6 ਹੋਰ ਗੁਰਦੁਆਰਿਆਂ ਦੇ ਕੰਟਰੋਲ ਸਿੱਧਾ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ। ਜਦ ਕਿ ਵਕਫ
ਬੋਰਡ 1851 ਐਕਟ ਅਨੁਸਾਰ ਮੁਸਲਮਾਨਾਂ ਤੇ ਹਿੰਦੂਆਂ ਦੇ ਸਥਾਨ ਉਨਾਂ ਧਰਮਾਂ ਦੇ ਆਪਣੇ
ਕੰਟਰੋਲ ਤਹਿਤ ਹਨ। ਪਰ ਰਾਜਨੀਤਕ ਕਾਰਨਾਂ ਕਰਕੇ ਇਹ ਕਾਨੂੰਨ ਸਿੱਖਾਂ ਤੇ ਲਾਗੂ ਨਹੀਂ ਕੀਤਾ
ਗਿਆ। ਬਾਕੀ ਪੰਜਾਬ ਵਿਚ ਗੁਰਦੁਆਰੇ ਮਹੰਤਾਂ ਹਵਾਲੇ ਕਰ ਦਿੱਤੇ ਗਏ ਹਨ।" (ਫੁਨਜੳਬ ਪੳਸਟ ਫ਼
ਪਰੲਸੲਨਟ ਯਯੀੜ-ੀ ਪੳਗੲ 418)
ਫਿਰ ਅੰਗਰੇਜ਼ਾਂ ਨੇ ਪੂਰਬੀਆਂ (ਭਈਆਂ) ਤੇ ਪੰਜਾਬੀਆਂ ਦੀ ਦੁਸ਼ਮਣੀ ਜਾਂ ਵਿਰੋਧਤਾ ਦਾ ਪੂਰਾ
ਧਿਆਨ ਕੀਤਾ ਹੋਇਆ ਸੀ।
ਆਪਣੇ ਪੈਰੀਂ ਆਪ ਕੁਹਾੜਾ ਮਾਰਨਾ
ਜਦੋਂ ਆਰੀਆ ਸਮਾਜ ਜਿਹੇ ਹਿੰਦੂ ਸੰਗਠਨ ਖਾਲਸਾ ਰਾਜ ਦੇ ਵਸਨੀਕਾਂ ਤੇ ਦੁਬਾਰਾ ਹਿੰਦੂ ਧਰਮ
ਦਾ ਦਾਅਵਾ ਕਰ ਰਹੇ ਸਨ, ਸਾਡੇ ਕੱਟੜਵਾਦੀ ਸਿੰਘ ਸਭਾਈਆਂ ਨੇ ਦੂਰ ਅੰਦੇਸੀ ਦ੍ਰਿਸ਼ਟੀ ਨਾ
ਦਿਖਾਈ ਤੇ ਕੱਟੜਵਾਦੀ ਬਿਆਨ ਦੇ ਦੇ ਕੇ ਬਹੁਤ ਸਾਰੇ ਸਹਿਜਧਾਰੀ ਸਿੱਖਾਂ ਨੂੰ ਮਨੁੱਖਤਾਵਾਦੀ
ਧਰਮ ਤੋਂ ਕੇ ਪਰੇ ਧੱਕ ਦਿੱਤਾ। ਖੁੱਦ ਇਕ ਸਹਿਜਧਾਰੀ ਲਿਖਾਰੀ ਲਿਖਦਾ ਹੈ ਕਿ :-
''1925 ਤੋਂ ਪਹਿਲਾਂ ਦੀ ਅੱਧੀ ਸਦੀ ਦੌਰਾਨ ਸਿੱਖਾਂ ਦੀ ਗਿਣਤੀ ਹੈਰਾਨੀਜਨਕ ਢੰਗ ਨਾਲ ਵੱਧ
ਰਹੀ ਸੀ ਕਿਉਂਕਿ ਹਿੰਦੂ ਲੋਕ ਸਿੱਖੀ ਧਰਮ ਆਪਣਾ ਰਹੇ ਸਨ। ਸਿੱਖ ਸੁਧਾਰਕਾਂ ਨੇ ਉਸ ਵਕਤ
ਚਾਹਿਆ ਕਿ ਸਿੱਖਾਂ ਦੀ ਹਿੰਦੂ ਧਰਮ ਤੋਂ ਅਲੱਗ ਲੀਕ ਖਿਚੀ ਜਾਵੇ। ਉਹਨਾਂ ਦਾ ਮਤਲਬ ਸੀ ਕਿ
ਸਿੱਖ ਤੋਂ ਮਤਲਬ ਸਿਰਫ ਖਾਲਸਾ ਹੀ ਹੋਵੇ ਅਤੇ ਉਨਾਂ ਅਨੁਸਾਰ ਸਹਿਜਧਾਰੀ ਲੋਕ ਸਿੱਖ ਹੀ ਨਹੀਂ
ਸਨ।''(ਪੰਨਾ 29)
ਸੋ 'ਸਿੱਖ ਵੱਖਵਾਦ' ਦੇ ਲਿਖਾਰੀ ਰਾਜੀਵ ਕਪੂਰ ਨੇ ਅਬਾਦੀ ਦੇ ਅੰਕੜੇ ਦੇ ਦੇ ਕਿ ਸਾਬਤ ਕੀਤਾ
ਹੈ ਕਿ ਕਿਵੇਂ ਬਹੁਤ ਸਾਰੇ ਸਹਿਜਧਾਰੀ ਲੋਕ ਸਿੱਖ ਬਣ ਗਏ। ਹਿੰਦੂਵਾਦੀ ਸੰਗਠਨ ਦੇ ਹਮਲੇ ਦੇ
ਮਕਾਬਲੇ ਅਸੀਂ ਸਮਝਦੇ ਹਾਂ ਕਿ ਇਕ ਲਕੀਰ ਖਿਚਣੀ ਜਰੂਰੀ ਹੋ ਗਈ ਸੀ ਪਰ ਸਿੰਘ-ਸਭਾਈਆਂ ਨੂੰ
ਇਹ ਨਹੀਂ ਸੀ ਚਾਹੀਦਾ ਕਿ ਸਿੱਖ ਸਿਰਫ ਅੰਮ੍ਰਿਤਧਾਰੀ ਜਾਂ ਕੇਸਧਾਰੀ ਨੂੰ ਹੀ ਗਿਣਦੇ। ਖੁੱਦ
ਗੁਰੂ ਸਾਹਿਬ ਨੇ ਵੀ ਸਹਿਜਧਾਰੀਆਂ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ।
ਸੰਨ 1912 ਵਿਚ ਇਕ ਗੁਰਸਿੱਖ ਲਿਖਾਰੀ ਸੰਤ ਨਿਹਾਲ ਸਿੰਘ ਨੇ ਲੰਡਨ ਦੇ ਇਕ ਰਸਾਲੇ ਵਿਚ ਲੇਖ
ਲਿਖਿਆ ਸੀ ਕਿ ਕਿਵੇਂ ਰਾਜ ਖੁਸਣ ਨਾਲ ਸਿੱਖ ਧਰਮ ਦਾ ਵੱਡਾ ਨੁਕਸਾਨ ਹੋਇਆ ਹੈ। ਸਿੱਖਾਂ ਤੇ
ਅੰਗਰੇਜ਼ ਹਕੂਮਤ ਵੱਲੋਂ ਕੀਤੀਆਂ ਗਈਆਂ ਜਿਆਦਤੀਆਂ ਕਰਕੇ ਬਹੁਤ ਸਾਰੇ ਸਿੱਖ ਲੋਕ ਡਰਦੇ ਹੋਏ
ਆਪਣਾ ਧਰਮ ਹਿੰਦੂ ਦੱਸ ਰਹੇ ਹਨ। ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਸਿੱਖਾਂ ਦੀ ਅਬਾਦੀ ਵਿਚ
ਵੱਡੀ ਕਮੀ ਨੋਟ ਕੀਤੀ ਗਈ ਹੈ। 'ਇਤਿਹਾਸ 'ਚ ਸਿੱਖ' ਦਾ ਲਿਖਾਰੀ ਸੰਗਤ ਸਿੰਘ ਲਿਖਦਾ ਹੈ ਕਿ
ਰਣਜੀਤ ਸਿੰਘ ਦੇ ਰਾਜ ਵੇਲੇ ਅੰਗਰੇਜ਼ਾਂ ਨੇ 1850 ਵਿਚ ਸਿੱਖਾਂ ਦੀ ਕੁੱਲ ਅਬਾਦੀ ਇਕ ਕਰੋੜ
ਆਂਕੀ ਸੀ। ਜੋ 1968 ਦੀ ਮਰਦਮ ਸ਼ੁਮਾਰੀ ਵੇਲੇ ਸਿਰਫ 11 ਲੱਖ ਰਹਿ ਗਈ। ਓਦੋਂ ਕਈਆਂ ਨੇ
ਦੁਹਾਈ ਪਾਈ ਕਿ ਸਿੱਖ ਧਰਮ ਖਤਮ ਹੋਣ ਕਿਨਾਰੇ ਹੈ। (ਦੇਖੋ ਪੰਜਾਬ ਪਾਸ ਐਂਡ ਪ੍ਰੈਸੰਟ ਜਿਲਦ
8 ਪੰਨਾ 16) ਓਨਾਂ ਵੇਲਿਆਂ ਦੇ ਕਮਿਸ਼ਨਰ ਮਰਦਮ ਸ਼ੁਮਾਰੀ ਨੇ ਵੀ ਕਹਿ ਦਿਤਾ ਕਿ ਸਿੱਖਾਂ ਦੀ
ਗਿਣਤੀ ਤੇਜੀ ਨਾਲ ਘੱਟ ਰਹੀ ਹੈ। ਸਿੱਖ ਧਰਮ ਹਿੰਦੂ ਧਰਮ ਵਿਚ ਜਜ਼ਬ ਹੁੰਦਾ ਜਾ ਰਿਹਾ ਹੈ। ਉਨਾਂ
ਦਿਨਾਂ ਵਿਚ ਲਾਰਡ ਡਲਹੋਜੀ ਨੇ ਮੰਨਿਆ ਕਿ ਜਿੰਨੀ ਨਫਰਤ ਸਿੱਖ ਲੋਕ ਅਫਗਾਨ ਜਾਂ ਮੁਗਲਾਂ ਨੂੰ
ਕਰਦੇ ਹਨ ਉਸ ਤੋਂ ਵੀ ਜਿਆਦਾ ਉਹ ਅੰਗਰੇਜ਼ਾਂ ਨਾਲ ਕਰ ਰਹੇ ਹਨ। ਉਨੀਂ ਦਿਨੀ ਕਈ ਸਿੱਖਾਂ ਨੂੰ
ਦੇਸ਼ ਨਕਾਲੇ ਦਿਤੇ ਗਏ।
1851- 52 ਦੀ ਪੰਜਾਬ ਨਿਜਾਮ ਦੀ ਰਿਪੋਰਟ ਵਿਚ ਲਿਖਿਆ ਗਿਆ ਕਿ ਪੁਰਾਣ ਖਾਲਸੇ ਭਾਵ ਗੁਰੂ
ਨਾਨਕ ਦੇ ਸ਼ਰਧਾਲੂ ਤਾਂ ਬਣੇ ਰਹਿਣਗੇ ਪਰ ਗੁਰੂ ਗੋਬਿੰਦ ਦੇ ਸਿੰਘ ਗਾਇਬ ਹੋ ਜਾਣਗੇ। ਉਧਰ
1853 ਵਿਚ ਮਹਾਰਾਜਾ ਦਲੀਪ ਸਿੰਘ ਨੂੰ ਕ੍ਰਿਸ਼ਚੀਅਨ ਬਣਾਉਣਾ ਸਿੱਖਾਂ ਨੂੰ ਹੋਰ ਵੀ ਨਿਰਾਸ਼ ਕਰ
ਗਿਆ।
ਅੰਗਰੇਜ਼ਾਂ ਨੇ ਸਮਝ ਲਿਆ ਕਿ ਜੇਕਰ ਸਿੱਖਾਂ ਤੇ ਕੰਟਰੋਲ ਕਰਨਾ ਹੈ ਤਾਂ ਇਨਾਂ ਦੇ ਗੁਰਦੁਆਰਿਆਂ
ਤੇ ਕੰਟਰੋਲ ਕਰ ਲਓ। ਓਧਰ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1815 ਵਿਚ ਦਰਬਾਰ ਸਾਹਿਬ
ਹਰਿਮੰਦਰ ਤੇ ਇਕ ਸਰਬਰਾਹ ਭਾਵ ਮੈਨੇਜਰ ਦੀ ਨਿਯੁਕਤੀ ਕੀਤੀ ਸੀ। ਅੰਗਰੇਜ਼ਾਂ ਨੂੰ ਵੀ ਇਸ
ਉਦਾਹਰਣ ਤੋਂ ਇਕ ਬਹਾਨਾ ਮਿਲ ਗਿਆ। ਹੋਰ ਤੇ ਹੋਰ ਪੁਜਾਰੀਆਂ, ਰਾਗੀਆਂ, ਰਬਾਬੀਆਂ ਸਭ ਤੇ
ਸਰਕਾਰ ਨੇ ਆਪਣਾ ਕੰਟਰੋਲ ਕਰ ਲਿਆ।
ਅੰਗਰੇਜ਼ਾਂ ਨੇ ਗੁਰਦੁਆਰਿਆਂ ਨੂੰ ਉਦਾਸੀਆਂ ਦੇ ਹਵਾਲੇ ਕਰ ਦਿਤਾ ਜਿਹੜੇ ਅਮ੍ਰਿੰਤਧਾਰੀ
ਗ੍ਰੰਥੀਆਂ ਦੇ ਉਲਟ ਕੋਈ ਸ਼ਾਸਤਰ ਆਦਿ ਨਹੀਂ ਸਨ ਰਖਦੇ। ਹਾਲਾਂਕਿ ਕਿ ਇਤਹਾਸਿਕ ਗੁਰਦੁਆਰਿਆਂ
ਦੀ ਮਾਲੀਅਤ ਸਪਸ਼ਟ ਤੌਰ ਤੇ ਪੰਥ ਦੇ ਨਾਂ ਤੇ ਸੀ ਉਸ ਦੇ ਬਾਵਜੂਦ ਗੁਰਦੁਆਰਿਆਂ ਤੇ ਸਬੰਧਤ
ਜਮੀਨ ਜਾਇਦਾਦਾਂ ਦੇ ਇੰਤਕਾਲ ਮਹੰਤਾਂ ਦੇ ਨਾਂ ਤੇ ਕਰ ਦਿਤੇ ਗਏ। ਮਹੰਤਾਂ ਨੇ ਗੁਰਦੁਆਰਿਆਂ
'ਚ ਅਨੇਕਾਂ ਕੁਰਾਹਿਤਾਂ ਕੀਤੀਆਂ। ਇਹ ਇਕ ਸੁਤੰਤਰ ਵਿਸ਼ਾ ਬਣਦਾ ਹੈ। ਇਹ ਓਹੋ ਦੌਰ ਸੀ ਜਦ
ਹਰਮੰਦਰ ਸਾਹਿਬ ਦੀਆਂ ਪਰਕਰਮਾਂ 'ਚ ਹਿੰਦੂ ਦੇਵੀ ਦੇਵਤਿਆਂ ਦੀਆਂ ਕੰਧਾਂ ਤੇ ਮੂਰਤਾਂ ਵਾਹੀਆਂ
ਗਈਆਂ ਤੇ ਪੱਥਰ ਦੀਆਂ ਇਕ ਦੋ ਮੂਰਤੀਆਂ ਲਿਆ ਸਥਾਪਤ ਕਰ ਦਿਤੀਆਂ ਗਈਆਂ। ਹੰਕਾਰੇ ਹੋਏ ਮਹੰਤ
ਪਵਿਤ੍ਰ ਕੜਾਹ ਪ੍ਰਸਾਦਿ ਨੂੰ ਕਈ ਵੇਰਾਂ ਆਪਣੇ ਘੋੜਿਆਂ ਨੂੰ ਪਾਉਂਦੇ ਦੇਖੇ ਗਏ। ਇਕ ਮਹੰਤ
ਨੂੰ ਕਿਸੇ ਟੋਕਿਆ ਤਾਂ ਉਸ ਨੇ ਇਥੋਂ ਤੱਕ ਕਹਿ ਦਿਤਾ ਜੋ ਮੇਰਾ ਕਰਨਾ ਕਰ ਲਓ। ਪਵਿੱਤਰ
ਗੁਰਦੁਆਰਾ ਸਾਹਿਬਾਨ ਅਯਾਸ਼ੀ ਦੇ ਅੱਡੇ ਬਣ ਚੁਕੇ ਸਨ। ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ
ਝੁਰਮਟ ਬਣਾ ਲੋਕ ਆਸ਼ਕੀ ਦੇ ਕਿੱਸੇ ਤੇ ਗਜਲੋ ਸ਼ਾਇਰੀ ਕਰਦੇ। ਇਹ ਮਹੰਤ ਸ਼ੂਦਰ ਜਾਤਾਂ ਤੋਂ
ਸਿੱਖ ਬਣੇ ਲੋਕਾਂ ਨੂੰ ਪ੍ਰਸ਼ਾਦਿ ਦੇਣੋ ਵੀ ਮਨਾ ਕਰ ਦਿੰਦੇ ਤੇ ਗੁਰਦੁਆਰੇ ਅੰਦਰ ਵੀ ਨਹੀਂ
ਸਨ ਵੜਨ ਦੇਂਦੇ।
ਅੰਗਰੇਜ਼ ਹਾਕਮਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣੇ ਈਸਾਈ ਗਿਰਜਾ ਘਰ ਬਣਾਉਣ ਦੀ ਸਕੀਮ
ਬਣਾਈ ਪਰ ਅਕਾਲਪੁਰਖ ਵੱਲੋਂ ਹੀ ਇਲਾਹੀ ਕੌਤਕ ਵਾਪਰਨ ਨਾਲ ਇਹ ਹਾਕਮ ਡਰ ਗਏ। ਇਹ ਓਸੇ ਦੌਰ
ਦਾ ਹੀ ਅਸਰ ਸੀ ਕਿ ਬਾਅਦ ਵਿਚ ਅੰਗਰੇਜ਼ ਦੁਆਰਾ ਨਿਯੁਕਤ ਕੀਤੇ ਇਕ ਸਰਬਰਾਹ ਰੂੜ ਸਿੰਘ ਨੇ
ਜਲਿਆਂ ਵਾਲੇ ਬਾਗ ਦੇ ਕਾਤਲ ਜਨਰਲ ਡਾਇਰ ਨੂੰ ਸਿਰੋਪਾ ਦੇ ਦਿਤਾ ਸੀ।
ਮਰਦਮ ਸ਼ੁਮਾਰੀ ਵੱਲ ਵਾਪਸ ਪਰਤਦੇ ਹੋਏ।
1901 ਦੀ ਮਰਦਮ ਸ਼ੁਮਾਰੀ ਦੀ ਰਿਪੋਰਟ 'ਚ ਦਰਜ਼ ਹੈ ਕਿ ਕਿਉਂਕਿ ਉਨੀਂ ਦਿਨੀਂ ਬਦੋ ਬਦੀ ਸਿੱਖ
ਲੋਕ ਆਪਣੇ ਆਪ ਨੂੰ ਹਿੰਦੂ ਲਿਖਵਾ ਰਹੇ ਸਨ। ਪਰ ਮਰਦਮ ਸ਼ੁਮਾਰੀ ਦਾ ਮਤਲਬ ਸਰਕਾਰ
ਨੂੰ ੍ਦੈ
ਕਿਉਕਿ ਨੀਤੀਆਂ ਬਣਾਉਣੀਆਂ ੍ਦੀਆਂ ਹਨ। ਜਿਸ ਕਰਕੇ ਅਮਲੇ ਨੂੰ ਹਦਾਇਤ ਕੀਤੀ ਗਈ ਸੀ ਕਿ ਧਰਮ
ਵਾਲਾ ਖਾਨਾ ਭਰਨ ਤੋਂ ਪਹਿਲਾਂ ਜ਼ਰਾ ਅਜ਼ਮਾਂ ਪਰਖ ਕੇ ਦੇਖ ਲੈਣ ਕਿ ਘਰ ਸਿੱਖਾਂ ਦਾ ਹੈ ਕਿ
ਹਿੰਦੂਆਂ ਦਾ। ਰਿਪੋਰਟ ਵਿਚ ਦਰਜ ਹੈ ਕਿ ਓਦੋਂ ਕੁਝ ਸਿੱਖਾਂ ਨੇ ਸਰਕਾਰ ਕੋਲ ਸ਼ਕਾਇਤ ਵੀ ਕੀਤੀ
ਕਿ ਦੇਖੋ ਜੀ ਅਸੀਂ ਸਰਕਾਰੀ ਅਮਲੇ ਨੂੰ ਕਹਿ ਰਹੇ ਸੀ ਕਿ ਸਾਡਾ ਧਰਮ 'ਹਿੰਦੂ' ਲਿਖੋ। ਪਰ ਇਨਾਂ
ਨੇ ਬਦੋ ਬਦੀ ਸਾਡੇ ਧਰਮ ਦੇ ਖਾਨੇ 'ਚ ਸਿੱਖ ਲਿਖਿਆ ਹੈ। (ਪੰ.27 ਰਾਜੀਵ ਕਪੂਰ- ਸਿੱਖ
ਵੱਖਵਾਦ)
1857 ਦੇ ਗਦਰ ਨੇ ਅੰਗਰੇਜ਼ਾਂ
ਨੂੰ ਸਿੱਖਾਂ ਪ੍ਰਤੀ ਰਵੱਈਆ ਬਦਲਨ ਤੇ ਸੋਚਣ ਲਈ ਮਜਬੂਰ ਕੀਤਾ
ਸੰਨ 1857 'ਚ ਜਦੋਂ ਬੰਗਾਲੀ ਤੇ ਪੂਰਬੀਆਂ ਸਿਪਾਹੀਆਂ ਨੇ ਅੰਗਰੇਜ਼ਾਂ ਖਿਲਾਫ ਬਗਾਵਤ ਕੀਤੀ
ਉਦੋਂ ਪੰਜਾਬੀਆਂ ਨੇ ਵੀ ਪੂਰਬੀਆਂ ਤੋਂ ਬਦਲਾ ਲੈ ਲਿਆ। ਪੰਜਾਬੀਆਂ ਦਾ ਗਿਲਾ ਸੀ ਕਿ ਖਾਲਸਾ
ਰਾਜ ਨੂੰ ਖਤਮ ਕਰਾਉਣ ਵਿਚ ਸਭ ਤੋਂ ਵੱਡੀ ਗੱਦਾਰੀ ਪੂਰਬੀਆਂ ਨੇ ਹੀ ਕੀਤੀ ਸੀ। ਪੰਜਾਬੀਆਂ
ਖਿਲਾਫ ਅੱਗੇ ਹੋ ਕੇ ਪੂਰਬੀ ਹੀ ਲੜੇ ਸਨ। ਅੰਗਰੇਜ਼ ਫੌਜ ਤਾਂ 10% ਹੀ ਸੀ। ਫਿਰ ਜਿਹੜੇ
ਪੂਰਬੀਏ ਅਫਸਰ ਰਣਜੀਤ ਸਿੰਘ ਦੇ ਆਪਣੀਆਂ ਫੌਜਾਂ 'ਚ ਭਰਤੀ ਕੀਤੇ ਹੋਏ ਸਨ ਉਨਾਂ ਨੇ ਉਸ ਵਕਤ
ਤੇਜ ਸਿੰਘ ਤੇ ਲਾਲ ਸਿੰਘ ਆਦਿ ਦੀ ਅਗਵਾਈ ਵਿਚ ਪੰਜਾਬੀਆਂ ਨਾਲ ਗੱਦਾਰੀ ਕੀਤੀ ਸੀ। ਪੂਰੇ
ਪੰਜਾਬ 'ਚ ਇਹ ਗੱਲ ਫੈਲ ਗਈ ਸੀ ਕਿ ਪਹਾੜੀ ਡੋਗਰਿਆਂ ਤੇ ਪੂਰਬੀਆਂ (ਭਈਆਂ) ਨੇ ਸਿੱਖ ਰਾਜ
ਖਤਮ ਕਰਵਾ ਦਿਤਾ। ਫਿਰ ਸੰਨ 1857 'ਚ ਪੰਜਾਬੀਆਂ ਨੁੰ ਚੰਗਾ ਮੌਕਾ ਮਿਲਿਆ ਤੇ ਇਨਾਂ ਨੇ
ਪੂਰਬੀਆਂ ਨੂੰ ਖੂਬ ਕੁਟਿਆ। ਉਦੋਂ ਸਤਲੁਜ ਪਾਰ ਦੀਆਂ ਸਿੱਖ ਰਿਆਸਤਾਂ ਜਿਵੇਂ ਪਟਿਆਲਾ,
ਫਰੀਦਕੋਟ, ਜੀਂਦ, ਨਾਭਾ ਆਦਿ ਨੇ ਡੱਟ ਕੇ ਅੰਗਰੇਜ਼ਾਂ ਦੀ ਹਮਾਇਤ ਕੀਤੀ ਸੀ।
ਜੇ 1857 ਵੇਲੇ ਪੰਜਾਬੀ ਲੋਕ ਅਗਰੇਜਾਂ ਦਾ ਸਾਥ ਨਾ ਦਿੰਦੇ ਤਾਂ ਹੁਣ ਤੱਕ ਭਾਰਤ ਵਿਚ ਮੁਗਲ
ਰਾਜ ਹੀ ਹੋਣਾ ਸੀ।
ਸੋ ਗਦਰ ਵੇਲੇ ਜੋ ਸਿੱਖਾਂ ਤੇ ਹੋਰ ਪੰਜਾਬੀਆਂ ਅੰਗਰੇਜ਼ਾਂ ਦਾ ਸਾਥ ਦਿਤਾ ਉਸ ਕਰਕੇ ਅੰਗਰੇਜ਼ਾਂ
ਨੇ ਆਪਣੀ ਪੰਜਾਬ ਤੇ ਖਾਸ ਕਰਕੇ ਸਿੱਖ ਪ੍ਰਤੀ ਨੀਤੀ ਨੂੰ ਦੁਬਾਰਾ ਘੜਿਆ। ਪਹਿਲਾਂ ਸਿੱਖਾਂ
ਨੂੰ ਇਕ ਨੰਬਰ ਦੇ ਦੁਸ਼ਮਣ ਮੰਨਦੇ ਸਨ। ਇਤਿਹਾਸ ਘੋਖਿਆ ਪਤਾ ਲਗਦਾ ਹੈ ਕਿ ਬਾਅਦ ਵਿਚ ਤਾਂ
ਅੰਗਰੇਜ਼ਾਂ ਨੇ ਕਈ ਵਾਰ ਸਿੱਖਾਂ ਦੀ ਮਦਦ ਵੀ ਕੀਤੀ।
ਤੇ ਲਓ ਜਦੋਂ ਅੰਗਰੇਜ਼ ਦੀ ਨਜ਼ਰ ਸਵੱਲੀ ਹੋਈ ਤਾਂ ਫਿਰ ਹਿੰਦੂ ਬਣੇ ਸਿੱਖਾਂ ਨੇ ਫਿਰ ਆਪਣੇ ਆਪ
ਨੂੰ ਸਿੱਖ ਲਿਖਾਇਆ।
ਦਹਿਸ਼ਤ ਕਰਕੇ ਜਦੋਂ ਸਿੱਖ ਹਿੰਦੂ ਬਣ ਗਏ ਤਾਂ ਫਿਰ ਜਦੋਂ ਅੰਗਰੇਜ਼ ਦਾ ਰਵੱਈਆ ਬਦਲ ਗਿਆ ਤਾਂ
ਉਨਾਂ ਵਿਚੋਂ ਕੁਝ ਇੱਕ ਨੇ ਗੁਰੂਆਂ ਦੇ ਧਰਮ ਸਿੱਖੀ ਜੀਵਨ ਨੂੰ ਸਵੀਕਾਰ ਕੀਤਾ।
1881 ਵਿਚ ਸਿੱਖ ਅਬਾਦੀ 17 ਲੱਖ
1891 - - 18 .5 ਲੱਖ
1901 - 21 ਲੱਖ
1911 - 27 ਲੱਖ ਸਿੱਧਾ ਹੀ 37% ਵਾਧਾ ਜਦ ਕਿ ਮਰਦਮ ਸ਼ੁਮਾਰੀ ਵਿਚ 2% ਦੀ ਗਿਰਾਵਟ ਲਿਖੀ
ਹੈ।
ਇਸ ਵਾਧੇ ਦਾ ਮੁੱਖ ਕਾਰਨ ਸਿੱਖਾਂ ਵਿਚ ਆਈ ਜਾਗਰਤੀ ਸੀ। ਲਗਦੈ ਕਿ ਆਰੀਆ ਸਮਾਜ ਦੇ ਵਿਰੋਧੀ
ਪ੍ਰਚਾਰ ਤੇ ਸਿੰਘ ਸਭਾ ਲਹਿਰ ਦਾ ਪ੍ਰਚਾਰ ਆਪਣਾ ਰੰਗ ਦਿਖਾ ਰਿਹਾ ਸੀ।
ਅਗਸਤ 1896 ਵਿਚ ਜਦੋਂ ਆਰੀਆ ਸਮਾਜੀਆਂ ਨੇ ਕੋਈ 200 ਸਿੱਖਾਂ ਦੇ ਲਹੌਰ ਵਿਚ ਕੇਸ ਕੱਟ ਕੇ
ਅਖੌਤੀ ਸ਼ੁਧੀ ਕੀਤੀ ਤਾਂ ਸਿੱਖਾਂ ਦੀਆਂ ਅੱਖਾਂ ਖੁੱਲ ਗਈਆਂ। ਓਦੋਂ ਸਿੱਖਾਂ ਨੂੰ ਮਹਿਸੂਸ
ਹੋਣਾ ਸ਼ੁਰੂ ਹੋਇਆ ਕਿ ਸਿੱਖ ਧਰਮ ਹਿੰਦੂ ਮਤ ਤੋਂ ਅਲਾਹਿਦਾ ਹੈ।
ਆਰੀਆ ਸਮਾਜ : ਅੰਗਰੇਜ਼ਾਂ ਦੀ ਦੇਣ ?
ਰਾਜੀਵ ਕਪੂਰ ਲਿਖਦਾ ਹੈ :-
''ਗੁਜਰਾਤ ਦੇ ਸੰਨਿਆਸੀ ਦਿਆਨੰਦ ਨੇ ਸੰਨ 1875 ਵਿਚ ਹਿੰਦੂ ਧਰਮ ਨੂੰ ਮੁੜ ਖੜਾ ਕਰਨ ਖਾਤਰ
ਸਮਾਜ ਦੀ ਨੀਂਹ ਰੱਖੀ। ਉਸ ਜੋਰ ਦੇ ਕੇ ਕਿਹਾ ਕਿ ਪ੍ਰਮਾਤਮਾ ਦੁਆਰਾ ਉਚਾਰੇ ਗਏ ਪੁਰਾਤਨ ਵੇਦ
ਹੀ ਹਰ ਪ੍ਰਕਾਰ ਦੇ ਗਿਆਨ ਦਾ ਆਧਾਰ ਹਨ। ਦਿਆਨੰਦ ਨੇ ਆਪਣਾ ਪੂਰਾ ਤਾਣ ਲਾ ਕੇ ਬ੍ਰਾਹਮਣਾ
ਨਾਲ ਧਾਰਮਿਕ ਚਰਚਾ ਚਲਾਈ ਪਰ ਉਸਨੂੰ ਖਾਸ ਸਫਲਤਾ ਨਾ ਮਿਲੀ।'' (ਪੰਨਾ 20 ਸਿੱਖ ਵੱਖਵਾਦ )
ਪ੍ਰਸਿੱਧ ਇਤਿਹਾਸਕਾਰ ਗੰਡਾ ਸਿੰਘ ਲਿਖਦਾ ਹੈ :-
''ਆਰੀਆ ਸਮਾਜ ਦੀ ਧਾਰਮਿਕ ਪ੍ਰਚਾਰ ਕਰਨ ਦੀ ਵਿਧੀ ਸੀ: ਦੂਸਰੇ ਧਰਮਾਂ ਤੇ ਸੰਪਰਦਾਵਾਂ ਦੇ
ਪੈਗੰਬਰਾਂ ਤੇ ਗੁਰੂਆਂ ਤੇ ਉਨਾਂ ਦੀ ਸਿਖਿਆ ਦੀ ਹੇਠੀ ਕਰਨਾ, ਇਸ ਕਰਕੇ ਭਾਰਤੀ ਸਮਾਜ ਵਿਚ
ਜੋ ਕਦੀ ਖਿਚਾਅ ਜਾਂ ਦੂਸਰੇ ਪ੍ਰਤੀ ਸ਼ੱਕ ਵੇਖਿਆ ਜਾਂਦਾ ਹੈ ਉਸ ਵਾਸਤੇ ਬਹੁਤ ਹੱਦ ਤੱਕ ਸਮਾਜ
ਜਿੰਮੇਵਾਰ ਹੈ। 1946-47 ਦੇ ਖੂਨ ਪਿਆਸੇ ਦੰਗੇ ਵੀ ਏਸੇ ਦਾ ਹੀ ਕਾਰਨ ਸਨ। ਇਸਦਾ ਬੀਜ ਸੁਆਮੀ
ਨੇ 1675 ਵਿਚ ਹਿੰਦੀ ਵਿਚ ਸਤਿਆਰਥ ਪ੍ਰਕਾਸ਼ ਨਾਂ ਦੀ ਕਿਤਾਬ ਛਾਪ ਕੇ ਕੀਤਾ। ਸੁਆਮੀ ਨੇ ਬਿਨਾਂ
ਕਾਰਨ ਹੀ ਦੂਸਰੇ ਮਜ੍ਹਬਾਂ ਤੇ ਉਨਾਂ ਦੇ ਬਾਨੀਆਂ ਖਿਲਾਫ ਭੱਦੀ ਬੋਲੀ ਵਰਤੀ ਹੈ। ਜਿਸ ਕਰਕੇ
ਆਰੀਆ ਸਮਾਜ ਖਿਲਾਫ ਕੜਵਾਹਟ ਉਤਪਨ ਹੋਈ। ਮੁਸਲਮਾਨਾਂ ਤੇ ਸਮਾਜੀਆ ਵਿਚ ਖਿਚਾਅ ਵਧਿਆ ਜਿਸ ਦੇ
ਨਤੀਜੇ ਵਜੋਂ ਇਸਦੇ ਲੀਡਰਾਂ ਪੰਡਿਤ, ਲੇਖਰਾਜ ਆਰੀਆ, ਮੁਸਾਫਿਰ ਤੇ ਸਵਾਮੀ ਸ਼ਰਧਾ ਨੰਦ ਦੇ
ਕਤਲ ਕਰ ਦਿਤੇ ਗਏ।"
"ਫਿਰ ਪੰਜਾਬ ਵਿਚ ਵੀ 1873 ਵਿਚ ਸਿੱਖ ਜਾਗਰਤੀ ਲਹਿਰ ਸਿੰਘ ਸਭਾ ਦਾ ਜਨਮ ਹੋ ਚੁਕਾ ਸੀ,
ਸੁਆਮੀ ਜਿਹੜਾ ਬੁੱਤਪ੍ਰਸਤੀ ਖਿਲਾਫ ਲਹਿਰ ਖੜੀ ਕਰਨ ਦੇ ਉਪਰਾਲੇ 'ਚ ਸੀ ਉਸ ਨਾਲ ਸਿੰਘ
ਸਭਾਈਏ ਵੀ ਪ੍ਰਭਾਵਤ ਹੋਏ। ਸੁਆਮੀ ਨੂੰ ਪੰਜਾਬ ਸੱਦਿਆ ਗਿਆ। ਲਾਲਾ ਲਾਜਪਤ ਰਾਏ ਨੇ ਜਿਵੇਂ
ਕਿ ਲਿਖਿਆ ਹੈ ਕਿ, ''ਕਿਉਂਕਿ ਸਿੱਖ ਗੁਰੁਆਂ ਨੇ ਜਮੀਨ ਤਾਂ ਪਹਿਲਾਂ ਹੀ ਤਿਆਰ ਕਰ ਰੱਖੀ ਸੀ
ਆਰੀਆ ਸਮਾਜ ਦਾ ਬੂਟਾ ਪੰਜਾਬ ਵਿਚ ਝੱਟ ਪ੍ਰਫਲੁਤ ਹੋ ਗਿਆ।'' ਭਾਈ ਜਵਾਹਰ ਸਿੰਘ ਤੇ ਗਿਆਨੀ
ਦਿੱਤ ਸਿੰਘ ਵਰਗੇ ਸਿੱਖ ਵਿਦਵਾਨਾਂ ਨੇ ਪੂਰੇ ਜੋਰ ਸ਼ੋਰ ਨਾਲ ਆਰੀਆ ਸਮਾਜ ਲਈ ਕੰਮ ਕੀਤਾ ਤੇ
ਡੀ.ਏ.ਵੀ ਕਾਲਜ ਲਾਹੌਰ ਦੀ ਸੰਨ 1886 ਵਿਚ ਸਥਾਪਨਾ ਕੀਤੀ। ਪਰ ਨਵੰਬਰ 1888 ਦੇ ਜਨਰਲ
ਇਜਲਾਸ ਵਿਚ ਸਿੱਖ ਗੁਰੂਆਂ, ਤੇ ਗੁਰੂ ਗੰ੍ਰਥ ਸਾਹਿਬ ਤੇ ਸਿੱਖਾਂ ਖਿਲਾਫ ਜੋ ਗੈਰ
ਜਿੰਮੇਵਾਰਾਨਾਂ ਤੇ ਨਫਰਤ ਭਰੀਆਂ ਤਕਰੀਰਾਂ ਪੰਡਤ ਗੁਰੂ ਦੱਤ, ਲੇਖ ਰਾਜ ਤੇ ਲਾਲਾ ਮੁਰਲੀਧਰ
ਨੇ ਕੀਤੀਆਂ ਉਸ ਕਾਰਨ ਸਿੱਖਾਂ ਆਰੀਆ ਸਮਾਜ ਤੋਂ ਆਪਣਾ ਨਾਤਾ ਤੋੜ ਲਿਆ। ਉਸ ਉਪਰੰਤ ਵੀ ਜੋ
ਇਸਤਿਹਾਰਬਾਜੀ ਆਰੀਆ ਨੇ ਜਾਰੀ ਰੱਖੀ ਉਸ ਨਾਲ ਫਰਕ ਵੱਧਦਾ ਹੀ ਗਿਆ।'' (ਪੰਜਾਬ ਪਾਸਟ ਐਂਡ
ਪ੍ਰੈਸੰਟ ਜਿਲਦ ਸੱਤਵੀਂ ਭਾਗ ਪਹਿਲਾ - ਇੰਟਰੋ)
ਪੰਜਾਬ ਪਾਸਟ ਐਂਡ ਪ੍ਰੇਸੰਟ ਦੇ ਪੰਨਾ 263 ਤੋਂ 268 ਤੱਕ: ਓਘੇ ਆਰੀਆ ਸਮਾਜੀਆਂ ਦੇ ਕਥਨਾਂ,
ਤਕਰੀਰਾਂ ਤੇ ਲਿਖਤਾਂ ਦਾ 1910 ਦਾ ਕੀਤਾ ਹੋਇਆ ਇਕੱਠ ਇਹ ਅਤਿ ਠੋਸ ਸਬੂਤ ਦਿੰਦਾ ਹੈ ਕਿ
ਪੰਡਤ ਦਿਆਨੰਦ ਅੰਗਰੇਜ਼ ਸਾਮਰਾਜ ਦੇ ਉਘੇ ਪ੍ਰਸੰਸਕ ਅਤੇ ਮਦਦਗਾਰ ਸਨ। ਉਸ ਦਾ ਸੋਚਣਾ ਸੀ ਕਿ
ਇਹ ਅੰਗਰੇਜ਼ ਹਕੂਮਤ ਦੀ ਹੀ ਦੇਣ ਹੈ ਕਿ ਪੁਰਾਤਨ ਹਿੰਦੂ ਸ਼ਾਸਤਰਾਂ ਦਾ ਅਧਿਐਨ ਸੰਭਵ ਹੋ ਸਕਿਆ
ਹੈ। ਸੁਆਮੀ ਮੰਨਦੇ ਸੀ ਕਿ ਅੰਗਰੇਜ਼ ਹਕੂਮਤ ਭਾਰਤੀਆਂ ਲਈ ਪ੍ਰਮਾਤਮਾ ਦਾ ਇਕ ਵਰਦਾਨ ਹੈ। ਨਹੀਂ
ਤਾਂ ਅਸੀਂ ਉਨਾਂ ਲੋਕਾਂ ਦੇ ਤਰਸ ਤੇ ਨਿਰਭਰ ਕਰਨਾ ਸੀ ਜਿੰਨਾਂ ਦੇ ਪੈਗੰਬਰ ਨੇ ਕਿਹਾ ਸੀ
ਕਿਰਪਾਨ ਹੀ ਸਭ ਤੋਂ ਵੱਡੀ ਦਲੀਲ ਹੈ।
ਇਨਾਂ ਵਿਚ ਅੱਗੇ ਲਿਖਿਆ ਹੈ ਕਿ ''ਆਰੀਆ ਸਮਾਜੀਆਂ ਵਿਚੋਂ ਇਕ ਲਾਲਾ ਲਾਜਪਤ ਰਾਇ ਹੀ ਹੋਇਆ
ਹੈ ਜਿਸ ਨੇ ਰਾਜਨੀਤੀ ਵਿਚ ਵੀ ਹਿੱਸਾ ਲਿਆ ਪਰ ਉਹ ਵੀ 1905 ਈ. ਤੋਂ ਬਾਅਦ ਵਿਚ ਹੀ। ਫਿਰ
ਹਰ ਕੋਈ ਜਾਣਦਾ ਹੈ ਕਿ ਲਾਲਾ ਜੀ ਅੰਗਰੇਜ਼ ਹਕੂਮਤ ਦੇ ਖਿਲਾਫ ਨਹੀਂ ਸਨ। ਉਨਾਂ ਦੀ ਰਾਜਨੀਤੀ
ਅੰਗਰੇਜ਼ਾਂ ਲਈ ਨੁਕਸਾਨ ਰਹਿਤ ਹੋਇਆ ਕਰਦੀ ਸੀ।''ਸੋ ਗੁਰਦੁਆਰਿਆਂ ਤੋਂ ਪ੍ਰਚਾਰ ਸ਼ੁਰੂ ਕਰਨ
ਵਾਲਾ ਦਿਆ ਨੰਦ ਜਦ ਪੰਜਾਬ ਦਾ ਮਹੌਲ ਪੂਰੀ ਤਰਾਂ ਸਮਝ ਜਾਂਦਾ ਹੈ ਤਾਂ ਫਿਰ ਉਨਾਂ ਹੀ
ਗੁਰਦੁਆਰਿਆਂ ਖਿਲਾਫ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਹ ਵੀ ਉਨਾਂ ਹਾਲਾਤਾਂ 'ਚ ਜਦ ਕਿ ਪੰਜਾਬੋਂ
ਬਾਹਰ ਉਨੂੰ ਕਿਸੇ ਵੀ ਨਹੀਂ ਸੀ ਝੱਲਿਆ।
ਬੰਗਾਲੀ ਤੇ ਯੂ.ਪੀ ਦੇ ਬ੍ਰਾਹਮਣਾਂ ਨੇ ਪੰਜਾਬ 'ਚ ਜੋ ਪੰਜਾਬ ਵਿਰੋਧੀ ਬ੍ਰਾਹਮਣ ਮੰਡਲੀ
ਤਿਆਰ ਕੀਤੀ ਸੀ ਉਹ ਸਾਰੀ ਦਿਆਨੰਦ ਦੀ ਝੋਲੀ 'ਚ ਜਾ ਪੈਂਦੀ ਹੈ। ਯਾਦ ਰਹੇ ਉਦੋਂ ਸਿੱਖ ਰਾਜ
ਜਾਂ ਪੰਜਾਬੀ ਰਾਜ ਨੂੰ ਹਰ ਹੀਲੇ ਭੰਡਿਆਂ ਜਾ ਰਿਹਾ ਸੀ। ਸੋ ਅੰਗਰੇਜ਼ ਰਾਜ ਨੂੰ ਵਰਦਾਨ ਕਹਿਣ
ਵਾਲਾ ਦਿਆਨੰਦ ਪੰਜਾਬੀਆਂ ਦੀ ਏਕਤਾ ਵਿਚ ਵੱਡੀ ਸ਼੍ਰੇਣੀ ਸਾਬਤ ਹੁੰਦਾ ਹੈ।
ਫਿਰ ਦੇਖੋ ਅੰਗਰੇਜ਼ੀ ਸਰਕਾਰ ਸ਼ਰਧਾ ਰਾਮ ਫਿਲੌਰੀ ਦੀਆਂ ਸੇਵਾਵਾਂ ਖਰੀਦਦੀ ਹੈ ਕਿ ਸਿੱਖਾਂ
ਨੂੰ ਭੰਡਿਆ ਜਾਵੇ। ਸ਼ਰਧਾ ਰਾਮ ਜਗਾ ਜਗ੍ਹਾ ਜਾ ਕੇ ਵਖਿਆਨ ਦਿੰਦਾ ਹੈ ਤੇ ਨਿਸ਼ਾਨਾ ਗੁਰੂ
ਸਾਹਿਬਾਨ ਨੁੰ ਬਣਾਉਦਾ ਹੈ। (ਪੰ: ਪਾਸਟ ਐਂਡ ਪ੍ਰੈ: ਜਿਲਦ 7 ਪੰਨਾ 32) ਅੰਮ੍ਰਿਤਸਰ
ਜਲਿਆਵਾਲਾ ਬਾਗ ਵਿਚ ਆ ਕੇ ਤਾਂ ਉਹ ਨੇਮ ਨਾਲ ਸਿੱਖਾਂ ਖਿਲਾਫ ਪ੍ਰਚਾਰ ਕਰਦਾ ਰਿਹਾ। ਉਸ ਤੋਂ
ਇਕ ਕਿਤਾਬ ਵੀ ਲਿਖਾਈ ਗਈ 'ਸਿੱਖਾਂ ਦੇ ਰਾਜ ਦੀ ਵਿਥਿਆ' ਲਾਹੌਰ ਦੇ ਇਕ ਕਾਲਜ (ਡੀ.ਏ.ਵੀ)
ਨੇ ਇਹ ਕਿਤਾਬ ਵਿਦਿਆਰਥੀਆਂ ਲਈ ਲਾਜਮੀ ਵੀ ਕਰ ਦਿਤੀ।
ਫਿਰ ਅੰਗਰੇਜ਼ ਪੰਜਾਬ ਵਿਚ ਆ ਕੇ ਹਿੰਦੂਆਂ ਤੱਕ ਇਹੋ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਹ
ਮਹਾਨ ਭਾਰਤ ਦੀ ਪੁਰਾਤਨ ਸੱਭਿਅਤਾ ਦੇ ਰਖਵਾਲੇ ਹਨ। ਸਾਨੂੰ ਅਨੇਕਾਂ ਸੋਮੇ ਮਿਲਦੇ ਹਨ ਜਿਸ
'ਚ ਉਹ ਕੁਟਲ ਨੀਤੀ ਰਾਹੀਂ ਹਿੰਦੂ ਲੋਕਾਂ ਨੂੰ ਆਪਣੇ ਨਾਲ ਜੋੜਨਾ ਲੋਚਦੇ ਹਨ। ਓਧਰ ਉਨਾਂ ਦੀ
ਅਫਸਰਸ਼ਾਹੀ ਤੇ ਅਮਲਾ ਤਾਂ 90% ਪੂਰਬੀਆਂ ਤੇ ਬੰਗਾਲੀਆਂ ਦਾ ਹੁੰਦਾ ਹੈ।
ਪ੍ਰਦੇਸ਼ੀ ਬਾਬੂਆਂ ਦੇ ਆਖੇ ਲਗ, ਆਰੀਆ ਸਮਾਜੀਆਂ ਨੇ ਪੰਜਾਬੀ ਬੋਲੀ ਦੀ ਵਿਰੋਧਤਾ ਸੰਨ 1880
ਵਿਚ ਹੀ ਕਰ ਦਿਤੀ ਸੀ।(ਦੇਖੋ ਪੰਜਾਬ ਪਾਸਟ ਐਂਡ ਪ੍ਰੇਸੰਟ 26/1 )
ਪੰਜਾਬ ਵਿਚ ਭਾਸ਼ਾ ਦੇ ਨਾਂ ਤੇ ਜੋ ਦੋਫਾੜ ਦਿਸਦੀ ਹੈ ਅਸੀਂ ਸਮਝਦੇ ਸਾਂ ਕਿ ਇਹ ਕਾਂਗਰਸ ਦੀ
ਪਾਈ ਹੋਈ ਹੈ। ਇਤਿਹਾਸ ਘੋਖਣ ਤੇ ਸਾਡੀਆਂ ਅੱਖਾਂ ਖੁੱਲ ਗਈਆਂ ਕਿ ਇਹ ਸ਼ਰਾਰਤ ਤਾਂ ਅੰਗਰੇਜ਼ਾਂ
ਦੇ ਬੰਗਾਲੀ ਤੇ ਪੂਰਬੀ ਬਾਬੂਆਂ ਦੀ ਸ਼ੁਰੂ ਕੀਤੀ ਹੋਈ ਹੈੇ। ਜਿਸ ਪਿਛੇ ਸ਼ਾਤਰ ਅੰਗਰੇਜ਼ ਦਿਮਾਗ
ਕੰਮ ਕਰ ਰਿਹਾ ਸੀ। ਅਸੀਂ ਪੰਜਾਬੀ ਲੋਕ ਤਾਂ ਮੋਹਰਾ ਬਣ ਗਏ।
ਹੋਇਆ ਕੁਝ ਇਸ ਤਰਾਂ ਕਿ ਸੰਨ 1882 ਤੋਂ ਪਹਿਲਾਂ ਪੂਰਾ ਉਂੱਤਰ ਭਾਰਤ ਵੀ ਕਲਕੱਤਾ
ਯੂਨੀਵਰਸਿਟੀ ਤਹਿਤ ਸੀ। ਦਿੱਲੀ ਵਿਚ ਵੀ ਯੂਨੀਵਰਸਿਟੀ ਨਹੀਂ ਸੀ। ਓਦੋਂ ਭਾਰਤ ਦੀ ਰਾਜਧਾਨੀ
ਵੀ ਕਲਕੱਤਾ ਹੀ ਹੋਇਆ ਕਰਦੀ ਸੀ। ਸੰਨ 1880 ਦੇ ਨੇੜੇ ਤੇੜੇ ਪੰਜਾਬ ਯੂਨੀਵਰਸਿਟੀ ਬਣਾਉਣ
ਬਾਬਤ ਉਸ ਵੇਲੇ ਦੇ ਵਾਇਸਰਾਇ ਲਾਰਡ ਰਿਪਨ ਨੇ ਐਲਾਨ ਕਰ ਦਿਤਾ।
ਉਦੋਂ ਫਿਰ ਸੁਆਲ ਵਿਚਾਰਿਆ ਜਾ ਰਿਹਾ ਸੀ ਕਿ ਲਾਹੌਰ ਯੂਨੀਵਰਸਿਟੀ ਵਿਚ ਯੂਰਪੀਨ ਤਰਜ ਤੇ
ਪੜਾਈ ਹੋਵੇ ਜਾਂ ਫਿਰ ਭਾਰਤੀ ਤਰਜ ਤੇ ਸਿਲੇਬਸ ਤਿਆਰ ਕਰਵਾਏ ਜਾਣ। ਇਕ ਅੰਗਰੇਜ਼ ਭਾਸ਼ਾ ਵਿਗਆਨੀ
ਜੀ. ਡਬਲਯੂ. ਲੀਟਨਰ ਦੀ ਇਛਾ ਸੀ ਲਾਹੌਰ ਯੂਨੀਵਰਸਿਟੀ 'ਚ ਏਸ਼ੀਅਨ ਤਰਜ ਦੀ ਪੜਾਈ ਭਾਵ ਦੇਸੀ
ਪੜਾਈ ਸ਼ੁਰੂ ਹੋਵੇ।
ਇਸ ਤਜ਼ਵੀਜ ਦਾ ਸਭ ਤੋਂ ਪਹਿਲਾਂ ਵਿਰੋਧ ਬੰਗਾਲੀ ਬਾਬੂਆਂ ਨੇ ਕਰ ਦਿੱਤਾ। ਉਹ ਕਿਸੇ ਵੀ ਸੂਰਤ
ਵਿਚ ਉਂੱਤਰੀ ਭਾਰਤ ਕਲਕੱਤੇ ਤੋਂ ਨਿਖੜਦਾ ਨਹੀਂ ਸਨ ਦੇਖਣਾ ਚਾਹੁੰਦੇ। ਪਰ ਹੈਰਾਨੀ ਦੀ ਗੱਲ
ਦੇਖੋ ਕਿ ਅੱਜ ਦੇਸ ਭਗਤੀ ਦਾ ਗੱਲ ਕਰਨ ਵਾਲਾ ਆਰੀਆ ਸਮਾਜ ਝੱਟ ਬੰਗਾਲੀਆਂ ਦੀ ਪਿੱਠ ਤੇ ਆ
ਖੜਾ ਹੋਇਆ ਤੇ ਇਸਨੇ ਵੀ ਪੂਰਬੀ ਜਾਂ ਦੇਸੀ ਗਿਆਨ ਦੀ ਰੱਜ ਕੇ ਭੰਡੀ ਕੀਤੀ ਤੇ ਕਿਹਾ ਕਿ
ਯੂਰਪੀਨ ਗਿਆਨ ਨਾਲ ਇਸ ਮੁਲਕ ਦਾ ਭਲਾ ਹੋ ਸਕਦਾ ਹੈ। ਆਰੀਆ ਤਾਂ ਇਥੋ ਤੱਕ ਕਹਿ ਦਿਤਾ ਕਿ
ਭਾਰਤੀਆਂ ਦੇ ਹੱਕ ਦੀ ਗੱਲ ਹੋਵੇਗੀ ਜੇ ਅੰਗਰੇਜ਼ ਦੋ ਸਦੀਆਂ ਹੋਰ ਇਥੇ ਰਾਜ ਕਰਨ।
ਓਧਰ ਸਰਕਾਰੀ ਅਖਬਾਰ ਸਿਵਲ ਐਂਡ ਮਿਲਟਰੀ ਗਜਟ ਨੇ ਬੰਗਾਲੀਆਂ ਦੀ ਖਿਚਾਈ ਕੀਤੀ ਕਿ ਦੇਖੋ ਇਨਾਂ
ਨੂੰ ਕਲਕੱਤਾ ਯੂਨੀਵਰਸਿਟੀ ਦਾ ਹੇਜ ਏਥੇ ਬੈਠਿਆਂ ਨੂੰ ਹੀ ਸਤਾਈ ਜਾ ਰਿਹਾ ਹੈ।
ਪੰਜਾਬੀ ਲਈ ਸਭ ਤੋਂ ਬਦਕਿਸਮਤ ਸਮਾਂ ਓਦੋਂ ਆਇਆ ਜਦ ਸੰਨ 1881 ਈ. ਵਿਚ ਬ੍ਰਹਮੋ ਸਮਾਜ ਤੇ
ਆਰੀਆ ਸਮਾਜ ਨੇ ਪੰਜਾਬ ਵਿਚ 'ਦੇਵਨਗਰੀ ਵਿਚ ਹਿੰਦੀ' ਲਈ ਮੁਹਿੰਮ ਦਸਖਤ ਮੁਹਿੰਮ ਅਰੰਭੀ ਕਿ
ਸਕੂਲਾਂ ਕਾਲਜਾਂ ਅਤੇ ਕਚਿਹਰੀਆਂ 'ਚ ਹਿੰਦੀ ਬੋਲੀ ਲਾਗੂ ਕੀਤੀ ਜਾਵੇ। ਲਾਲਾ ਲਾਜਪਤ ਨੇ ਆਪਣਾ
ਰਾਜਨੀਤਕ ਜੀਵਨ ਏਸੇ ਤੋਂ ਸ਼ੁਰੂ ਕੀਤਾ।
ਓਦੋਂ ਉਸ ਅੰਗਰੇਜ਼ ਸਿਖਿਆ ਸ਼ਾਸਤਰੀ ਲਿਟਨਰ ਨੇ ਪੰਜਾਬੀ ਦੀ ਬੜੀ ਵਕਾਲਤ ਕੀਤੀ ਸੀ। ਉਦੋਂ ਉਸ
ਨੇ ਸਰ ਸੱਯਦ ਅਹਿਮਦ ਖਾਂ ਦੀ ਦਲੀਲ ਨੂੰ ਕੱਟਦੇ ਹੋਏ ਪੰਜਾਬ ਯੂਨੀਵਰਸਿਟੀ ਇੰਟੈਲੀਜੈਂਸ ਵਿਚ
ਲਿਖਿਆ ਕਿ ਉੜਦੂ ਪੂਰੇ ਉਂੱਤਰੀ ਭਾਰਤ ਦੀ ਭਾਸ਼ਾ ਨਹੀਂ ਹੋ ਸਕਦੀ। ਖਾਂ ਨੇ ਅੰਜੂਮਨ ਇ ਪੰਜਾਬ
ਦੀ ਮੰਗ ਦੇ ਵਿਰੋਧ ਵਿਚ ਦਲੀਲਾਂ ਦਿਤੀਆਂ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਤੇ ਹੁਕਮਰਾਨ
ਤੇ ਜਨਤਾ ਵਿਚ ਵਕਫਾ ਵੱਧ ਸਕਦਾ ਹੈ ਘੱਟੇਗਾ ਨਹੀਂ। ਕਹਿਣ ਤੋਂ ਭਾਵ ਕਿ ਓਦੋਂ ਸੁਆਲ ਅੰਗਰੇਜ਼ੀ
ਤੇ ਪੰਜਾਬੀ ਦਾ ਸੀ। ਬੰਗਾਲੀ ਤੇ ਪੂਰਬੀਏ ਪੰਜਾਬੀ ਨੂੰ ਮੁਸ਼ਕਲ ਗਿਣਦੇ ਹੋਏ ਹਿੰਦੀ ਦੀ
ਵਕਾਲਤ ਕਰ ਰਹੇ ਸਨ ਕਿਉਂਕਿ ਅਸਲ ਮੁਸ਼ਕਲ ਪੰਜਾਬੀ ਨਾਲ ਉਨਾਂ ਨੂੰ ਹੀ ਸੀ।
ਯਾਦ ਰਹੇ ਕਿ ਬੰਗਾਲ ਦੇ ਬ੍ਰਾਹਮਣ ਸਮਾਜ ਦੀ ਇਕਾਈ ਲਾਹੌਰ ਵਿਚ 1863 ਵਿਚ ਹੀ ਖੁੱਲ ਗਈ ਸੀ।
ਪੰਜਾਬ ਦੇ ਹੋਰ ਵੀ ਵੱਡੇ ਸ਼ਹਿਰਾਂ 'ਚ ਬ੍ਰਹਮੋ ਇਕਾਈਆਂ ਖੋਲਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ
ਪੰਜਾਬੀ ਨੇ ਉਨਾਂ ਨੂੰ ਘਾਹ ਨਹੀਂ ਪਾਇਆ। ਲਾਹੌਰ ਰਾਜਧਾਨੀ ਹੋਣ ਕਰਕੇ ਅੰਗਰੇਜ਼ਾਂ ਦਾ ਸਾਰਾ
ਬਾਬੂ ਤਬਕਾ ਬੰਗਾਲੀ ਤੇ ਬ੍ਹਈਏ ਹੀ ਸਨ।
ਹਾਂ ਉਨਾਂ ਦਿਨਾਂ ਵਿਚ ਪੰਜਾਬੀ ਦੀ ਜੇ ਕਿਸੇ ਵਕਾਲਤ ਕੀਤੀ ਤਾਂ ਉਹ ਸੀ ਲਾਲਾ ਬਿਹਾਰੀ ਲਾਲ।
ਫਿਰ ਹੰਟਰ ਕਮਿਸ਼ਨ ਜਦੋਂ ਪੰਜਾਬ ਆਇਆ ਤਾਂ ਫਿਰ ਉੜਦੂ ਤੇ ਹਿੰਦੀ ਦਾ ਸਵਾਲ ਖੜਾ ਕਰਨ ਦੀ
ਕੋਸ਼ਿਸ਼ ਕੀਤੀ ਗਈ। ਅੰਗਰੇਜ਼ ਲਿਟਨਰ ਤੇ ਸਿੰਘ ਸਭਾ ਨੇ ਜੋ ਪੰਜਾਬੀ ਦੀ ਵਕਾਲਤ ਕੀਤੀ ਉਸ ਦਾ
ਵਿਰੋਧ ਫਿਰ ਬੰਗਾਲੀਆਂ ਨੇ ਟ੍ਰਿਬਿਊਨ ਅਖਬਾਰ ਰਾਂਹੀ ਕੀਤਾ। ਇਹ ਵੀ ਯਾਦ ਰਹੇ ਕਿ ਸਰਕਾਰੀ
ਬਾਬੂਆਂ ਨੇ ਹੀ ਸੁਆਮੀ ਦਿਆ ਨੰਦ ਨੂੰ ਪੰਜਾਬ ਆਉਣ ਦਾ ਸੱਦਾ ਦਿਤਾ ਸੀ, ਕਿਉਂਕਿ ਉਨਾਂ ਨੂੰ
ਪਤਾ ਸੀ ਕਿ ਸਰਕਾਰੀ ਨੀਤੀ ਪੰਜਾਬੀਆਂ ਅਤੇ ਸਿੱਖ ਧਰਮ ਬਾਬਤ ਕੀ ਹੈ? ਬੰਗਾਲੀਆਂ ਨੇ ਹੀ
ਦਿਆਨੰਦ ਨੂੰ ਸਲਾਹ ਦਿੱਤੀ ਸੀ ਕਿ ਉਹ ਥੋੜਾ ਵਿਹਾਰਕ ਬਣੇ ਤੇ ਐਵੇਂ ਮਰੀ ਹੋਈ ਬੋਲੀ
ਸੰਸਕ੍ਰਿਤ ਨੂੰ ਜਿੰਦਾ ਕਰਨ ਦੀ ਕੋਸਿਸ਼ ਛੱਡ ਦੇਵੇ ਤੇ ਲਿਖਤ ਪੜਤ ਗਲਬਾਤ ਹਿੰਦੁਸਤਾਨੀ 'ਚ
ਹੀ ਕਰਿਆ ਕਰੇ। ਦਿਆਨੰਦ ਫਿਰ ਸੰਨ 1877 ਵਿਚ ਲਾਹੌਰ ਪਧਾਰਿਆ। ਦਿਆਨੰਦ ਦੀ ਅੰਗਰੇਜ਼
ਹੋਲਰਾਇਡ ਜੋ ਉਸ ਵਕਤ ਪੰਜਾਬ ਦਾ ਸਕੱਤਰ ਸੀ ਉਸ ਨੂੰ ਮਿਲਨਾ ਤੇ ਹੋਰ ਦੂਸਰੇ ਅਹਿਮ ਅਫਸਰ
ਗਰਿਫਤ ਨੂੰ ਮਿਲਨਾ ਕਾਬਲੇ ਗੌਰ ਮਸਲਾ ਹੈ। ਇਕ ਉਂੱਚ ਅਫਸਰ ਪ੍ਰਚਾਰਕ ਨੂੰ ਕਿਓਂ ਮਿਲੇਗਾ?
ਜਵਾਬ ਸਪੱਸ਼ਟ ਹੈ ਕਿ ਕੋਈ ਗੋਂਦ ਗੁੰਦੀ ਜਾ ਰਹੀ ਸੀ। ਓਦੋਂ ਦੇ ਇਕ ਸਮਾਚਾਰ ਪੱਤਰ ਜਿਸ ਦਾ
ਨਾਂ ਅਖਬਾਰ-ਇ-ਆਮ ਸੀ ਦੇ 19-11-1881 ਦੇ ਅੰਕ ਵਿਚ ਕੁਝ ਹੇਠ ਲਿਖੀ ਗਲ ਲਿਖੀ ਹੈ ਜਿਸ ਤੋਂ
ਸਹਿਜ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਹਾਲਾਤ ਉਦੋਂ ਕੀ ਸਨ। ਇਥੇ ਅਖਬਾਰ ਵਿਚ
ਸਥਾਨਕ ਸਰਕਾਰਾਂ ਖੜੀਆਂ ਕਰਨ ਦੀ ਜਿਕਰ ਚਲ ਰਿਹਾ ਹੈ ਭਾਵ ਪੰਚਾਇਤਾਂ ਮਉਸਪੈਲਟੀਆਂ ਨੂੰ ਸ਼ੁਰੂ
ਕਰਨ ਦੀ ਗੱਲ ਚਲ ਰਹੀ ਹੈ। ''ਇਹੀ ਪੱਕੀ ਗੱਲ ਹੈ ਕਿ ਪੰਜਾਬ ਨੂੰ ਕਦੀ ਵੀ ਇਸ ਕਾਬਲ ਨਹੀਂ
ਸਮਝਿਆ ਜਾਵੇਗਾ ਕਿਉਂਕਿ ਇਥੋਂ ਦੇ ਵਸਨੀਕ ਦੂਸਰੇ ਸੂਬਿਆਂ ਦੇ ਮੁਕਾਬਲੇ ਜਿਆਦਾ ਖਤਰਨਾਕ
ਐਲਾਨੇ ਜਾ ਚੁਕੇ ਹਨ। ਪਹਿਲਾਂ ਹੀ ਇਥੇ ਅੰਗਰੇਜ਼ੀ ਪੜਾਈ ਤੇ ਰੋਕ ਲਾਉਣ ਲਈ ਸਖਤ ਕਾਰਵਾਈਆਂ
ਚਲ ਰਹੀਆਂ ਹਨ।'' ਸਿੱਖਾਂ ਦੀ ਘੱਟਦੀ ਅਬਾਦੀ ਦੇ ਕਾਰਨ ਈਥਨ ਕੇ ਮੋਰੈਨਕੋ - ਆਪਣੀ ਜਗਤ
ਪ੍ਰਸਿਧ ਪੁਸਤਕ 'ਸਿੱਖ ਸਮਾਜ ਦਾ ਬਦਲਦਾ ਸਰੂਪ' ਦੇ ਪੰਨਾ 85 ਤੇ ਲਿਖਦੀ ਹੈ: (ਯਾਦ ਰਹੇ
1849 ਤੋਂ ਪਹਿਲਾਂ ਹਿੰਦੂ ਸਿੱਖ ਇਕ ਗਿਣੇ ਜਾਂਦੇ ਸਨ) "ਜਿਵੇਂ ਕਿ ਪਹਿਲਾ ਜਿਕਰ ਆ ਚੁਕਾ
ਹੈ ਕਿ ਇਸ ਮੌਕੇ ਸਿੱਖਾਂ ਦੀ ਗਿਣਤੀ ਘੱਟ ਰਹੀ ਸੀ ਕਿਉਂਕਿ ਉਨਾਂ ਦੀ ਰਾਜਨੀਤਕ ਚੜਤ ਬਸ ਹੋ
ਚੁਕੀ ਸੀ। ਜਿਵੇਂ ਕਿ ਮਾਝਾ ਜਿਹੜਾ ਕਿ ਸਿੱਖੀ ਦਾ ਧੁਰਾ ਗਿਣਿਆ ਜਾਂਦਾ ਹੈ ਓਥੇ ਵੀ ਗਿਣਤੀ
ਘਟ ਰਹੀ ਹੈ ਤਾਂ ਅੰਗਰੇਜ਼ਾਂ ਨੇ ਨੋਟ ਕੀਤਾ ਕਿ ਸਿੱਖ ਧਰਮ ਤੇ ਰਾਜਨੀਤੀ ਐਸ ਵੇਲੇ ਗਿਰਾਵਟ
ਵੱਲ ਹਨ। ਕਿਉਂਕਿ ਬਹੁਤ ਸਾਰੇ ਸਿੱਖ ਵਾਪਸ ਹਿੰਦੂ ਬਣਦੇ ਜਾ ਰਹੇ ਹਨ। ਜੱਟਾਂ ਦੀ ਚੜਤ ਵੇਖ
ਕੇ ਸਿੱਖ ਰਾਜ ਮੌਕੇ ਬਹੁਤ ਸਾਰੇ ਉਚ ਜਾਤੀ ਹਿੰਦੂ ਸਿੱਖ ਬਣ ਗਏ ਸਨ। ਸਿੱਖ ਰਾਜ ਵੇਲੇ ਜੋ
ਸਿੱਖਾਂ ਦੀ ਆਬਾਦੀ ਸੀ 1851 ਦੀ ਮਰਦਮ ਸ਼ੁਮਾਰੀ 'ਚ ਉਸ ਤੋਂ ਬਹੁਤ ਘੱਟ ਵੇਖੀ ਗਈ ਹੈ। 1851
ਦੀ ਰਿਪੋਰਟ ਵਿਚ ਲਿਖਿਆ ਮਿਲਦਾ ਹੈ ਕਿ ਪੁਰਾਣੇ ਸਿੱਖ ਖਤਮ ਹੋ ਰਹੇ ਨੇ ਤੇ ਬਚਿਆਂ ਨੂੰ
ਹਿੰਦੂ ਸੰਸਕਾਰਾਂ ਅਧੀਨ ਪਾਲਿਆ ਜਾ ਰਿਹਾ ਹੈ। ਨਵੇਂ ਬਣੇ ਸਿੱਖ ਬਹੁਤ ਘੱਟ ਹਨ। ਕਿਉਂਕਿ
ਸਿੱਖੀ ਰਾਜਨੀਤਕ ਤੌਰ ਤੇ ਖਤਮ ਹੋ ਚੁਕੀ ਹੈ ਬਹੁਤ ਸਾਰੇ ਸਿੱਖ ਵਾਪਸ ਹਿੰਦੂ ਬਣ ਗਏ ਹਨ।"Ð
|