Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਵਗਿਆਨੀਆਂ ਰੂਪਕੁੰਡ ਪਿੰਜਰ ਝੀਲ ਦੀ ਬੁਝਾਰਤ ਬੁਝੀ
ਇਕ ਪਹਾੜੀ ਤੇ 600 ਬੰਦਿਆਂ ਦੇ ਪਿੰਜਰ ਜਾਂ ਸਾਬਤ ਲਾਸ਼ਾਂ ਪਈਆਂ ਹੋਈਆਂ ਹਨ


#ਜਿਲਾ ਚਮੌਲੀ ਉਤਰਾਂਚਲ ਸੂਬੇ ਦੇ 5029 ਮੀਟਰ ਉਚੇ ਮਹਾੜ ਤੇ ਰੂਪ ਕੁੰਡ ਨਾ ਦੀ ਛੋਟੀ ਜਿਹੀ ਝੀਲ ਹੈ ਜਿਥੇ ਕੋਈ 600 ਬੰਦਿਆਂ ਦੇ ਪਿੰਜਰ ਜਾਂ ਸਾਬਤ ਲਾਸ਼ਾਂ ਪਈਆਂ ਹੋਈਆਂ ਹਨ। ਇਨ੍ਹਾਂ ਲਾਸਾਂ ਬਾਰੇ ਅਲੱਗ ਅਲੱਗ ਅੰਦਾਜੇ ਲਾਏ ਜਾਂਦੇ ਸਨ। ਵਗਿਆਨੀਆਂ ਨੇ ਸਾਬਤ ਕੀਤਾ ਹੈ ਕਿ ਇਹ ਸਾਰਾ ਜੱਥਾ ਅੱਜ ਤੋਂ ਲਗਪਗ 1150 ਸਾਲ ਪਹਿਲਾਂ ਵਿਚ ਰੱਬ ਨੂੰ ਪਿਆਰਾ ਹੋਇਆ ਸੀ।
ਸੰਨ 1942 ਵਿੱਚ ਮਹਿਕਮਾ ਜੰਗਲਾਤ ਦਾ ਇਕ ਅਫਸਰ ਜਦੋਂ ਨੰਦਾ ਦੇਵੀ ਸਿਖਰ ਵੱਲ ਜਾ ਰਿਹਾ ਸੀ ਤਾਂ ਰੂਪ ਕੁੰਡ ਦੇ ਸਥਾਨ ਤੇ ਪਹੁੰਚ ਕੇ ਉਸ ਦਾ ਧਿਆਨ ਇਕ ਮੰਮੀ ਬਣੀ ਲਾਸ਼ ਤੇ ਪਿਆ ਤੇ ਫਿਰ ਕੀ ਸੀ ਹੋਰ ਤਵੱਜੋ ਦੇਣ ਨਾਲ ਇਕ ਤੋਂ ਬਾਅਦ ਇਕ ਪਿੰਜਰ ਮਿਲਦਾ ਗਿਆ ਤੇ ਉਹ ਅਫਸਰ ਆਪਣਾ ਸਾਰਾ ਪ੍ਰੋਗਰਾਮ ਵਿੱਚੇ ਛੱਡ ਕੇ ਵਾਪਸ ਪਰਤਿਆ ਤੇ ਆ ਕੇ ਡੀ ਸੀ ਨੂੰ ਰਿਪੋਰਟ ਕੀਤੀ ਕਿ ਉਸ ਕੀ ਅਦਭੁੱਤ ਨਜ਼ਾਰਾ ਵੇਖਿਆ ਹੈ।
ਉਪਰੰਤ ਮਨੁੱਖ ਵਿਗਿਆਨੀ ਡੀ ਐਨ ਮਜੂਮਦਾਰ ਨੂੰ ਰੂਪ ਕੁੰਡ ਭੇਜਿਆ ਗਿਆ ਕਿ ਉਹ ਸਾਰੇ ਮਾਮਲੇ ਦੀ ਪੜਤਾਲ ਕਰੇ। ਉਸ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਥੇ ਕੋਈ 500 ਤੋਂ 600 ਪਿੰਜਰ ਜਾਂ ਲਾਸ਼ਾ ਪਈਆਂ ਹੋਈਆਂ ਹਨ। ਤੇ ਇਹ ਕੋਈ 500 - 600 ਸਾਲ ਹੀ ਪੁਰਾਣੀਆਂ ਹਨ। ਕਿਉਂਕਿ ਮੌਸਮ ਅੰਤਿਅੰਤ ਠੰਡਾ ਹੁੰਦਾ ਹੈ ਇਸ ਕਰਕੇ ਕਈ ਲਾਸ਼ਾ ਸਾਬਤ ਬੱਚੀਆਂ ਹਨ ਜਿਹੜੀਆਂ ਵਿਥਾਂ ਖੁੰਝਿਆਂ 'ਚ ਲਗੀਆਂ ਹਨ ਬਾਕੀ ਦੇ ਪਿੰਜਰ ਹਨ।
ਇਹ ਸਾਰਾ ਕੁਝ ਇਕ ਛੋਟੀ ਜਿਹੀ ਝੀਲ ਦੇ ਅੰਦਰ ਜਾਂ ਦੁਆਲੇ ਹੈ ਜਿਸ ਦਾ ਪਾਣੀ ਅੱਜਕਲ ਤਰੇੜਾਂ ਕਰਕੇ ਬਾਹਰ ਨਿਕਲ ਜਾਂਦਾ ਹੈ ਜਦ ਗਰਮੀ ਆਉਣ ਤੇ ਬਰਫ ਪਿਘਲਦੀ ਹੈ।
ਇਹ ਅੰਦਾਜਾ ਲਾਇਆ ਗਿਆ ਕਿ ਹੋ ਸਕਦੈ ਇਹ ਲੜਾਕੂ ਯੋਧਿਆਂ ਦੀ ਲਾਸ਼ਾਂ ਹੋਣ ਜਿੰਨਾਂ ਤਿਬੱਤ ਤੇ ਧਾਵਾ ਬੋਲਿਆ ਹੋਵੇ ਤੇ ਜਿੰਨਾਂ ਨੂੰ ਅੱਗੋ ਵੱਧਣੋ ਰੋਕ ਦਿੱਤਾ ਗਿਆ ਹੋਵੇ। ਕਈਆਂ ਕਿਹਾ ਕਿ ਇਹ ਉਨੀਵੀਂ ਸਦੀ ਦੇ ਸੂਰਬੀਰ ਜਰਨੈਲ ਜੋਰਾਵਰ ਸਿੰਘ ਦੀ ਫੌਜ ਦੀਆਂ ਲਾਸ਼ਾ ਹਨ।ਪਰ ਸਥਾਨਕ ਲੋਕਾਂ ਨੂੰ ਤਾਂ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ। ਗੜਵਾਲੀ ਲੋਕਾਂ ਵਿਚ ਤਾਂ ਬਕਾਇਦਾ ਇਸ ਸੰਬੰਧੀ ਬੜੀ ਮਸ਼ਕੂਰ ਦੰਦ ਕਥਾ ਮਿਲਦੀ ਹੈ।

ਦੰਦ ਕਥਾ - ਅੱਜ ਤੋਂ 600 ਸਾਲ ਪਹਿਲਾਂ ਹੋਇਐ ਕਨੌਜ ਦਾ ਰਾਜਾ ਜਸਧੌਲ ਤੇ ਉਸ ਦੀ ਇਕ ਰਾਣੀ ਸੀ ਵਲਭਾ ਜੋ ਕਿ ਚੰਦਰਪੁਰ ਭਾਵ ਗੜਵਾਲ ਦੇ ਰਾਜਾ ਦੀ ਬੇਟੀ ਸੀ। ਇਨਾਂ ਦੋਵਾਂ ਦੇ ਇਕ ਪੁੱਤਰ ਤੇ ਪੁੱਤਰੀ ਸ਼ਹਿਜਾਦਾ ਜਦੀਲ ਤੇ ਜਦੀਲਾਂ ਸਨ।
ਰਾਜੇ ਜਸਧੌਲ ਦੇ ਰਾਜ ਵਿਚ ਅਕਾਲ ਵਾਲੀ ਹਾਲਤ ਬਣੀ ਹੋਈ ਸੀ। ਪ੍ਰੋਹਤਾਂ ਨੇ ਰਾਜਾ ਨੂੰ ਸਲਾਹ ਦਿੱਤੀ ਕਿ ਮਾਤਾ ਨੰਦਾ ਦੇਵੀ ਨੂੰ ਕਿਸੇ ਤਰਾਂ ਪ੍ਰਸੰਨ ਕਰ ਲੈਣ ਤਾਂ ਕਾਲ ਦਾ ਪ੍ਰਕੋਪ ਖਤਮ ਹੋ ਜਾਵੇਗਾ ਤੇ ਸਭ ਪਾਸੇ ਖੁਸ਼ਹਾਲੀ ਹੋ ਜਾਵੇਗੀ। ਕਿਹਾ ਜਾਂਦਾ ਹੈ ਕਿ ਰਾਜੇ ਨੇ ਪ੍ਰੋਹਤਾਂ ਦੀ ਆਗਿਆ ਅਨੁਸਾਰ ਨੰਦਾ ਦੇਵੀ (ਪਹਾੜ ਚੋਟੀ) ਦੀ ਯਾਤਰਾ ਅਰੰਭ ਦਿੱਤੀ। ਆਪਣਾ ਸਾਰਾ ਬਾਗ ਪਰਿਵਾਰ ਰਾਜੇ ਦੇ ਨਾਲ ਹੀ ਤੁਰ ਪਿਆ। ਇਹ ਪੂਰਾ ਲਾਣਾ ਵਾਜਿਆਂ ਗਾਜਿਆਂ ਨਾਲ ਜਾ ਰਿਹਾ ਸੀ ਕਿ ਇੰਨਾਂ ਨੂੰ ਰੂਪ ਕੁੰਡ ਨੇੜੇ ਜਾ ਕੇ ਹਨੇਰਾ ਹੋ ਗਿਆ। ਓਧਰ ਰਾਣੀ ਵਲੱਭਾ ਗਰਭਵਤੀ ਸੀ ਤੇ ਉਸ ਨੇ ਓਥੇ ਹੀ ਇਕ ਬੱਚੇ ਨੂੰ ਖੁੰਦਰ ਵਿਚ ਜਾ ਕੇ ਜਨਮ ਦਿੱਤਾ। ਵਾਜੇ ਗਾਜੇ ਸ਼ੁਰੂ ਹੋ ਗਏ। ਕਿਉਂਕਿ ਨਾਚੀਆਂ ਕੁੜੀਆਂ ਵੀ ਨਾਲ ਸਨ ਚੰਗੀ ਮੌਜ ਮਸਤੀ ਹੋਈ।
ਕੁਦਰਤ ਦਾ ਭਾਣਾ ਕਿ ਓਥੇ ਗਲੇ ਪੈਣੇ ਸ਼ੁਰੂ ਹੋ ਗਏ। ਸੇਰ ਸੇਰ ਦੇ ਦੋ ਦੋ ਸੇਰ ਦੇ। ਤੇ ਕੁਝ ਹੀ ਪਲਾਂ ਵਿਚ ਸਾਰੀ ਵਹੀਰ ਬਰਫ ਵਿਚ ਢੱਕੀ ਗਈ।
ਸਥਾਨਕ ਕਥਾ ਕਹਿੰਦੀ ਹੈ ਕਿ ਕਿਉਂਕਿ ਇਨਾਂ ਦੇਵੀ ਦਾ ਸਤਿਕਾਰ ਨਹੀਂ ਕੀਤਾ, ਜੁੱਤੀਆਂ ਸਮੇਤ ਤੇ ਨਾਚ ਗਾਣੇ ਨਾਲ ਨੰਦਾ ਮਾਤਾ ਵੱਲ ਜਾ ਰਹੇ ਸਨ ਇਸ ਕਰਕੇ ਦੇਵੀ ਦਾ ਗੁੱਸਾ ਓਨਾ ਤੇ ਵਰਿਆ। ਰੂਪ ਕੁੰਡ ਤੋਂ ਜਰਾ ਪਹਿਲਾਂ ਇਕ ਸਥਾਨ ਆਉਂਦਾ ਹੈ ਜਿਥੇ ਬਹੁਤ ਸਾਰੇ ਪੱਥਰ ਗੋਲ ਦਾਇਰੇ ਵਿਚ ਹਨ। ਇਸ ਜਗ੍ਹਾ ਦਾ ਨਾਮ ਪੱਥਰ ਨਚੋਨਿਆਂ ਭਾਵ ਨਾਚਿਆਂ ਦੇ ਪੱਥਰ। ਦੰਦ ਕਥਾ ਅਨੁਸਾਰ ਇਥੇ ਰਾਜੇ ਜਸਧੌਲ ਦੇ ਨਾਚਿਆਂ ਨੇ ਨਾਚ ਕੀਤਾ।
ਅੱਜ ਵੀ ਗੜਵਾਲੀ ਲੋਕ ਹਰ ਸਾਲ ਇਕ ਸੋਨੇ ਦੀ ਨੰਦਾ ਦੇਵੀ ਦੀ ਮੂਰਤੀ ਬਣਾਉਦੇ ਹਨ ਤੇ ਸਿੰਗਾਂ ਵਾਲੇ ਬਕਰਿਆਂ ਦੀ ਗੱਡੀ ਤੇ ਮਾਤਾ ਦੀ ਮੂਰਤੀ ਨੂੰ ਬਿਠਾ ਕੇ ਕਾਫਲਾ ਪਿੰਡਾਂ ਥਾਂਣੀ ਨੰਦਾ ਦੇਵੀ ਸਿੱਖਰ ਵੱਲ ਨੂੰ ਵੱਧਦਾ ਹੈ। ਲੋਕ ਸ਼ਾਮਲ ਹੋਈ ਜਾਂਦੇ ਹਨ। ਪਰ ਰੂਪ ਕੁੰਡ ਦੇ ਨੇੜੇ ਜਦੋਂ ਠੰਡ ਜਿਆਦਾ ਹੀ ਵੱਧ ਜਾਂਦੀ ਹੈ ਤਾਂ ਸਾਰੇ ਪਰਤ ਆਉਂਦੇ ਹਨ। ਹੋਰ ਉਪਰ ਜਾ ਕੇ ਬਕਰੇ ਆਜਾਦ ਹੋ ਜਾਂਦੇ ਹਨ ਤੇ ਪਹਾੜਾਂ 'ਚ ਜੰਗਲੀ ਹੋ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਇਹ ਰਵਾਇਤ ਸੈਂਕੜੇ ਸਾਲਾਂ ਚੋ ਏਸੇ ਤਰਾਂ ਹੀ ਚੱਲੀ ਆ ਰਹੀ ਹੈ। ਇਸ ਯਾਤਰਾ ਨੂੰ ਨੰਦ ਜਾਤ ਜਾਂ ਨੰਦਾ ਦੇਵੀ ਜਾਤਰਾ ਕਿਸ ਜਾਣਾ ਹੈ।
ਲਾਸ਼ਾ ਤੇ ਪਿੰਜਰਾਂ ਤੇ ਖੋਜਬੀਨ - ਦੋ ਚਾਰ ਸਾਲਾਂ ਤੋਂ ਇਨਾਂ ਲਾਸ਼ਾਂ ਦੀ ਪੂਰਾਤਨਤਾ ਤੇ ਖੋਜ ਹੋ ਹੀ ਰਹੀ ਸੀ ਕਿ ਪ੍ਰਸਿੱਧ ਟੀ ਵੀ ਚੈਨਲ ਨੈਸ਼ਨਲ ਜੀਓਗਰਾਫਿਕ ਸਰਵੇ ਚੈਨਲ ਨੇ ਰੂਪ ਕੁੰਡ ਦੀ ਖੋਜ ਤੇ ਕਹਾਣੀ ਨੂੰ ਸਪਾਂਸਰ ਕਰ ਦਿੱਤਾ।
ਪੂਨੇ ਦੇ ਪੁਰਾਤਨ ਵਿਗਿਆਨੀ ਡਾ: ਵਿਲੰਭੇ ਦੀ ਅਗਵਾਈ ਵਿਚ ਰੂਪ ਕੁੰਡ ਦਾ ਸਰਵੇਖਣ ਕੀਤਾ ਗਿਆ।ਵੇਖਿਆ ਗਿਆ ਕਿ ਕੋਈ 500 ਤੋਂ ਲੈ ਕੇ 600 ਤੱਕ ਹੱਡ ਪਿੰਜਰ ਜਾਂ ਲਾਸ਼ਾ ਪਈਆਂ ਹੋਈਆਂ ਹਨ। ਲਾਸ਼ਾਂ ਸਿਰਫ ਉਹ ਹੀ ਸਾਬਤ ਰਹਿ ਪਾਈਆਂ ਜੋ ਚੱਟਾਨਾਂ ਦੀਆਂ ਖੁੰਦਰਾਂ ਵਿਚ ਜਾ ਪਈਆਂ। ਠੰਡ ਜਿਆਦਾ ਹੋਣ ਕਰਕੇ ਇਹ ਪੂਰੀ ਤਰਾਂ ਮੰਮੀਆਂ ਬਣ ਗਈਆਂ ਜਿਸ ਕਰਕੇ ਉਨਾਂ ਦੀਆਂ ਮਾਸ ਪੇਸ਼ੀਆਂ ਸਾਬਤ ਰਹਿ ਗਈਆਂ। ਪਿੰਜਰਾਂ ਕੋਲੋਂ ਪੁਰਾਤਨ ਜੁਤਿਆਂ, ਚੱਪਲਾ, ਗਹਿਣੇ ਜੇਵਰਾਤ ਵੀ ਮਿਲੇ। ਇਕ ਦੋ ਘੋੜਿਆਂ ਦੇ ਪਿੰਜਰ ਵੀ ਮਿਲੇ। ਬੱਚਿਆਂ ਤੇ ਜਨਾਨੀਆਂ ਦੀਆਂ ਲਾਸ਼ਾ ਜਾਂ ਪਿੰਜਰ ਵੀ ਮਿਲੇ ਹਨ। ਪਿੰਜਰ ਜਿਆਦਾਤਰ ਰੂਪ ਕੁੰਡ ਹੀ ਪਏ ਹਨ ਪਰ ਕੁਝ ਪੱਥਰਾਂ ਦੇ ਖਿਸਕਣ ਕਰਕੇ ਝੀਲ 'ਚ ਜਾ ਪਏ ਹਨ।
ਪੁਰਾਤਨ ਵਗਿਆਨੀਆਂ ਕੀ ਵੇਖਿਆ ਕਿ ਬਹੁਤੇ ਪਿੰਜਰਾਂ ਦੀਆਂ ਖੋਪੜੀਆਂ ਉਤੋਂ ਫਿੱਸੀਆਂ ਪਈਆਂ ਹਨ। ਜਿਵੇਂ ਉਨਾਂ ਦੇ ਸਿਰ ਤੇ ਹੱਥੋੜੇ ਵੱਜੇ ਹੋਣ। ਇਸ ਗੱਲ ਤੋਂ ਵਗਿਆਨੀਆਂ ਇਹ ਅੰਦਾਜਾ ਲਗਾਇਆ ਕਿ ਇਨਾਂ ਵਿਚਾਰਿਆਂ ਦੀ ਮੌਤ ਵੱਡੇ ਵੱਡੇ ਗਲੇ ਪੈਣ ਨਾਲ ਹੋਈ ਹੋਵੇਗੀ। ਵਗਿਆਨੀਆਂ ਦਾ ਕਹਿਣਾ ਹੈ ਕਿ ਗਲੇ ਕ੍ਰਿਕਟ ਦੀ ਬਾਲ ਜਿੱਡੇ ਸਨ। ਖੁੰਦਰਾਂ 'ਚੋਂ ਫਿਰ ਜਿਹੜੀਆਂ ਲਾਸ਼ਾ ਮਿਲਦੀਆਂ ਹਨ ਉਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਗਲੇ ਮਾਰ ਵੇਲੇ ਇਨਾਂ ਵਿਚਾਰਿਆਂ ਨੇ ਸਿਰ ਲੁਕਾਉਣਾ ਚਾਹਿਆ ਤੇ ਇਧਰ ਓਧਰ ਭੱਜੇ ਫਿਰੇ ਹੋਣਗੇ। ਮੌਸਮ ਜਿਆਦਾ ਦੇਰ ਤੱਕ ਖਰਾਬ ਰਹਿਣ ਕਾਰਨ ਵਿਚਾਰੇ ਓਥੇ ਦੇ ਓਥੇ ਹੀ ਜੰਮ ਗਏ।
ਲਾਸ਼ਾ ਤੇ ਪਿੰਜਰਾਂ ਦੇ ਫੇਰ 31 ਨਮੂਨੇ ਹੈਦਰਾਬਾਦ ਦੀ ਸੈਂਟਰ ਫਾਰ ਸੈਲੂਲਰ ਐਂਡ ਮੌਲੀਕੂਲਰ ਬਾਇਲੋਜੀ ਭੇਜੇ ਗਏ। ਓਥੇ ਡੀ ਐਨ ਏ ਟੈਸਟਾਂ ਤੋਂ ਉਪਰੰਤ ਬਹੁਤ ਹੀ ਹੈਰਾਨੀ ਜਨਕ ਤੱਥ ਸਾਹਮਣੇ ਆਏ ਹਨ : -
ਘਟਨਾ 840 ਈ: ਭਾਵ ਅੱਜ ਤੋਂ 1165 ਸਾਲ ਦੀ ਹੈ।
ਮਰਨ ਵਾਲਿਆਂ ਵਿਚ ਦੋ ਕਿਸਮ ਦੀਆਂ ਜਾਤਾਂ ਸਨ ਇਕ ਤਾਂ ਗੜਵਾਲੀ ਲੋਕ ਤੇ ਦੂਸਰੇ 6 ਫੁਟ ਤੋਂ ਵੀ ਲੰਮੇ ਲੋਕ।
ਲੰਮੇ ਲੋਕ ਉਹ ਹਨ ਜੋ ਭਾਰਤ ਵਿਚ ਬਾਹਰੋਂ ਆਏ ਸਨ ਤੇ ਜਿੰਨਾਂ ਦੇ ਕੁਝ ਕੁ ਵੰਸਜ਼ ਅੱਜ ਕੱਲ ਮਹਾਰਾਸ਼ਟਰ ਸੂਬੇ 'ਚ ਮਿਲਦੇ ਹਨ।
ਇਨਾਂ ਵਿੱਚ ਕੁਝ ਲਾਸ਼ਾਂ ਆਪਸੀ ਰਿਸ਼ਤੇਦਾਰਾਂ ਦੀਆਂ ਵੀ ਹਨ।
ਇਹ ਸਾਬਤ ਹੋ ਗਿਆ ਕਿ ਇਹ ਲੋਕ ਕੋਈ ਲੜਾਕੂ ਨਹੀਂ ਸਨ ਬਲਕਿ ਜਾਂ ਤਾਂ ਧਾਰਮਿਕ ਯਾਤਰਾ ਤੇ ਆਏ ਸਨ ਜਾਂ ਫਿਰ ਕੋਈ ਸਾਹੀ ਮੌਜ ਮਸਤੀ ਲਈ ਪਹਾੜ ਤੇ ਆਏ ਸਨ।
ਜੇ ਰੂਪ ਕੁੰਡ ਵੇਖਣਾ ਹੋਵੇ ਤਾਂ - ਇਸ ਇਲਾਕੇ ਨੂੰ ਕੁਦਰਤ ਨੇ ਖੂਬ ਸੰਗਾਰਿਆਂ ਸੰਵਾਰਿਆਂ ਹੈ। ਰੂਪ ਕੁੰਡ ਤੋਂ ਪਹਿਲਾਂ ਫੁੱਲਾਂ ਭਰੀ ਇਕ ਘਾਟੀ ਆਉਂਦੀ ਹੈ ਤੇ ਓਧਰ ਪਰੇ ਬਰਫ ਲੱਦੇ ਪਰਬਤਾਂ ਦਾ ਨਜਾਰਾ ਜਦੋਂ ਲਈਦਾ ਹੈ ਤਾਂ ਅੱਖਾਂ ਨੂੰ ਠੰਡ ਪੈ ਜਾਂਦੀ ਹੈ।
ਰਿਸ਼ੀ ਕੇਸ਼ ਤੋਂ ਅਕਸਰ ਲੋਕ ਪੈਦਲ ਟਰੈਕਿੰਗ ਕਰਕੇ ਰੂਪ ਕੁੰਡ ਦੇ ਨਜਾਰੇ ਲਈ ਜਾਂਦੇ ਰਹਿੰਦੇ ਹਨ। ਰਿਸ਼ੀ ਕੇਸ ਤੋਂ ਆਉਣ ਜਾਣ 10 ਕੁ ਦਿਨ ਦੀ ਟਰੈਕਿੰਗ ਹੁੰਦੀ ਹੈ। ਪਹਿਲੇ ਦਿਨ ਤਾਂ ਰਿਸ਼ੀ ਕੇਸ਼ ਤੋਂ 240 ਕਿਲੋਮੀਟਰ ਸੜਕ ਦਾ ਰਸਤਾ ਹੈ। ਅਪਣੀ ਗੱਡੀ ਖੜੀ ਜਾ ਸਕਦੀ ਹੈ।
ਮੰਡੋਲੀ ਤੋਂ ਫਿਰ ਟਰੈਕਿੰਗ 13 ਕਿਲੋ ਮੀਟਰ ਯਾਤਰਾਂ ਉਪਰੰਤ ਵਨ ਨਾਂ ਦੇ ਸਥਾਨ ਤੇ ਰਾਤ ਗੁਜਾਰਨੀ। ਅੱਗੇ 12 ਕਿਲੋ ਮੀਟਰ ਤੇ ਬੇਦਨੀ ਬੁਗਿਆਲ 'ਚ ਰਾਤ ਤੇ ਫਿਰ 9 ਕਿਲੋ ਮੀਟਰ ਤੇ ਬੱਗੁ ਬਾਸਾ।
ਫਿਰ ਛੇਵੇਂ ਦਿਨ 12 ਕਿਲੋ ਮੀਟਰ ਦਾ ਸਫਰ ਜਿਸ ਵਿਚ ਜੁਰਾਂਗਲੀ ਪਾਸ ਤੋਂ ਰੂਪ ਕੁੰਡ ਤੇ ਫਿਰ ਸ਼ਾਲ ਸਮੁੰਦਰ 'ਚ ਰਾਤ।
ਤੇ ਫਿਰ ਵਾਪਸੀ 7 ਕਿਲੋ ਮੀਟਰ ਤੇ ਚੰਦਨੀਆਂ ਘਾਟ ਰਸਤੇ 'ਚ ਹੋਮ ਕੁੰਡ ਅੱਠਵੇਂ ਦਿਨ ਸਤੋਲੀ 'ਚ ਰਾਤ, ਤੇ ਫਿਰ ਅਗਲਾ ਪੜਾਅ 25 ਕਿਲੋ ਮੀਟਰ ਖੜਸੌਲੀ ਤੇ। ਅਗਲੇ ਦਿਨ 20 ਕਿਲੋ ਮੀਟਰ ਦਾ ਸਫਰ ਤੇ ਅੱਗੇ ਨੰਦ ਪ੍ਰਯਾਗ ਅੱਗੋਂ ਫਿਰ ਸੜਕ ਰਸਤੇ ਰਿਸ਼ੀ ਕੇਸ਼। --ਵਧੀਆ ਮੌਸਮ - ਅਪ੍ਰੈਲ ਤੋਂ ਮਈ ਤੇ ਫਿਰ ਅਗਸਤ ਤੋਂ ਅਕਤੂਬਰÐ