Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਇੰਦਰਾ ਨੇ ਆਪਣੇ ਹੀ ਪੁੱਤ ਸੰਜੇ ਗਾਂਧੀ ਨੂੰ ਮਰਵਾ ਦਿੱਤਾ?
ਪ੍ਰਸਿੱਧ ਸੂਹੀਏ ਮਲੋਏ ਕ੍ਰਿਸ਼ਨ ਧਰ ਦੇ ਇੰਕਸਾਫ

ਨਹਿਰੂ ਦੇ ਵਿਸ਼ਵਾਸਪਾਤਰ ਐਮ ਓ ਮਿਥਾਈ ਨੇ ਆਪਣੀ ਕਿਤਾਬ ਵਿਚ ਲਿਖਿਆ ਸੀ ਕਿ ਇੰਦਰਾ ਆਪਣੀ ਜਵਾਨੀ ਦੇ ਦਿਨਾਂ ਵਿਚ ਖੂਬ ਰੰਗੀਨ ਰਹਿੰਦੀ ਸੀ। ਇਸ ਮਜਮੂਨ ਤੇ ਹੀ ਉਸ ਨੇ ਆਪਣੀ ਕਿਤਾਬ ਦਾ ਇਕ ਅਧਿਆਇ ਲਿਖ ਮਾਰਿਆ। ਪਰ ਗੁਪਤਚਰਾਂ  ਨੂੰ  ਇਸ ਅਧਿਆਇ ਦੀ ਭਿਣਕ ਪੈ ਗਈ ਤੇ ਉਸ  ਨੂੰ  ਛਪਣੋਂ ਰੋਕ ਦਿਤਾ ਗਿਆ। ਇੰਦਰਾ ਲਈ ਅਧਿਆਇ ਅੰਤਿਅੰਤ ਖਤਰਨਾਕ ਸਾਬਤ ਹੋ ਸਕਦਾ ਸੀ। ਕਿਹਾ ਜਾਦਾ ਕਿ ਅਧਿਆਇ ਕਿਸੇ ਤਰਾਂ ਸੰਜੇ ਦੇ ਹੱਥ ਲਗ ਗਿਆ। ਤੇ ਉਹ ਆਪਣੀ ਹੀ ਮਾਂ  ਨੂੰ  ਬਲੈਕਮੇਲ ਕਰਨ ਲਗ ਪਿਆ।ਫਿਰ ਐੰਰਜੈਂਸੀ ਦੇ ਦਿਨਾਂ 'ਚ ਉਸ ਕਈ ਵਧੀਕੀਆਂ ਕੀਤੀਆਂ ਸਨ। ਕਿਹਾ ਜਾਂਦਾ ਕਿ ਇਕ ਵੇਰਾਂ ਉਸ ਨੇ ਆਪਣੀ ਮਾ ਦੇ ਚਪੇੜ ਵੀ ਜੜ ਦਿਤੀ ਸੀ। ਓਹੋ ਚਪੇੜ ਪੰਜਾਬ ਤੋਂ ਇਕ ਉਘੇ ਲੀਡਰ  ਨੂੰ  ਵੀ ਪਈ ਸੀ। ਸਿਆਣਿਆਂ ਦਾ ਸ਼ੱਕ ਹੈ ਕਿ ਜੇ 1980 'ਚ ਇੰਦਰਾ ਸੰਜੇ  ਨੂੰ  ਨਾਂ ਮਰਵਾਉਦੀ ਤਾਂ ਉਸ ਨੇ ਭਾਰਤ ਦਾ ਡਿਕਟੇਟਰ ਬਣ ਜਾਂਣਾ ਸੀ।

ਦਨੀਆਂ ਦਾ ਜੇ ਸਭ ਤੋਂ ਨਜਦੀਕੀ ਦਾ ਰਿਸ਼ਤਾ ਹੈ ਤਾਂ ਉਹ ਹੈ ਮਾਂ ਪੁੱਤ ਦਾ ਜਾਂ ਮਾਂ ਧੀ ਦਾ ਹੈ। ਤੇ ਦੂਸਰੇ ਨੰਬਰ ਤੇ ਆਉਂਦਾ ਹੈ ਪਿਓ ਧੀ ਜਾਂ ਪਿਓ ਪੁੱਤ ਦਾ। ਪਰ ਦਿੱਲੀ ਦਾ ਤਖਤ ਵੀ ਕਮਾਲ ਦੀ ਸ਼ੈਅ ਹੈ। ਇਤਿਹਾਸ ਗਵਾਹ ਹੈ ਕਿ ਇਸ ਤਖਤ ਦੀ ਲਾਲਸਾ ਕਾਰਨ ਬਾਦਸ਼ਾਹ ਔਰੰਗਜੇਬ ਨੇ ਆਪਣਾ ਪਿਓ ਸ਼ਾਹ ਜਹਾਂ ਹੀ ਕੈਦ ਕਰੀ ਰੱਖਿਆ ਤੇ ਆਪਣੇ ਭਰਾ ਵੀ ਮਾਰ ਸੁੱਟੇ। ਦਿੱਲੀ ਤਖਤ ਦੀ ਹੋਰ ਕਈ ਉਦਾਹਰਣਾਂ ਬਾਅਦ ਦੇ ਮੁਗਲਾਂ ਤੇ ਪਹਿਲਾਂ ਦੇ ਸੁਲਤਾਨਾਂ ਵੇਲੇ ਦੀਆਂ ਮਿਲਦੀਆਂ ਹਨ। ਪਰ ਉਹ ਤਾਂ ਸਨ ਰਾਜਿਆਂ, ਮਹਾਰਾਜਿਆਂ ਦੇ ਰਾਜ। ਬੜੀ ਹੈਰਾਨੀ ਹੁੰਦੀ ਹੈ ਜਦੋਂ ਕੇਂਦਰ ਖੁਫੀਆ ਅਜੈਂਸੀ ਦਾ ਉ ੱਚ ਦਰਜੇ ਦਾ ਸੂਹੀਏ ਜਦੋਂ ਇਹ ਸ਼ੱਕ ਜਾਹਿਰ ਕਰਦਾ ਹੈ ਕਿ ਇੰਦਰਾਂ ਨੇ ਖੁੱਦ ਹੀ ਆਪਣਾ ਪੁੱਤਰ ਮਰਵਾ ਦਿਤਾ ਸੀ। ਪਰ ਜਸੂਸ ਮਲੋਏ ਧਰ ਬੜੀ ਗਿਣੀ ਮਿਥੀ ਸ਼ਬਦਾਵਲੀ 'ਚ ਇਹ ਗੱਲ ਦਸਦਾ ਹੈ। ਉਹ ਆਪ ਨਤੀਜਾ ਨਹੀਂ ਕੱਢਦਾ ਤੇ ਇਹ ਚਾਹੁੰਦਾ ਹੈ ਕਿ ਪਾਠਕ ਆਪ ਹੀ ਸਮਝ ਲੈਣ।
ਇੰਦਰਾ ਦੇ ਜੁਲਮ ਲੋਕਾਂ ਤੋਂ ਛੁਪੇ ਨਹੀਂ ਹਨ ਤੇ ਨਾ ਹੀ ਔਰੰਗਜੇਬ ਦੇ। ਇਤਫਾਕ ਦੇਖੋ ਕਿ ਦੋਨਾਂ ਹੁਕਮਰਾਨਾਂ ਦਾ ਪੰਗਾ ਸਿੱਖਾਂ ਨਾਲ ਪੈਂਦਾ ਹੈ। ਗੁਰਬਾਣੀ ਦਾ ਹੀ ਫੁਰਮਾਨ ਹੈ ਕਿ ਹਊਮੈਂਧਾਰੀ ਸ਼ਕਤੀਆਂ ਦਾ ਨਾਮਧਾਰੀਆਂ ਨਾਲ ਵਿਰੋਧ ਰਹੇਗਾ ਹੀ ਰਹੇਗਾ।
ਆਓ ਧਰ ਦਾ ਗੱਲ ਕਹਿਣ ਦਾ ਅੰਦਾਜ ਗੌਰ ਫਰਮਾਓ :-
ਧਰ ਕੁਝ ਇਸ ਤਰਾਂ ਗਲ ਸ਼ੁਰੂ ਕਰਦਾ ਹੈ ਕਿ ਜਦੋਂ ਮੁਰਾਰਜੀ ਡਿਸਾਈ ਦੀ ਸਰਕਾਰ ਡੇਗ ਕੇ ਅੜੀਅਲ ਜਾਟ (ਚਰਨ ਸਿੰਘ) ਪ੍ਰਧਾਨ ਮੰਤਰੀ ਬਣ ਗਿਆ ਤੇ ਚੋਣਾ ਦੇ ਐਲਾਨ ਤੋਂ ਜਰਾ ਕੁ ਪਹਿਲਾਂ ਚਰਨ ਸਿੰਘ ਨੇ ਸੂਹੀਏ ਮਲੱਏ ਧਰ ਨੂੰ ਆਪਣੇ ਦਫਤਰ ਸੱਦਿਆ ਤੇ ਹੁਕਮ ਚਾੜਿਆ ਕਿ ਜਲਦੀ ਤੋਂ ਜਲਦੀ ਪੂਰੇ ਦੇਸ਼ ਦੇ ਸੂਹੀਆਂ ਕੋਲੋਂ ਪਤਾ ਕਰਵਾ ਕੇ ਦੱਸੋ ਕਿ ਚੋਣਾਂ ਕਿਹੜੀ ਪਾਰਟੀ ਜਿੱਤੇਗੀ? ਧਰ ਲਿਖਦਾ ਹੈ ਕਿ ਮੁਲਕ ਭਰ ਤੋਂ ਆਈਆਂ ਰਿਪੋਰਟਾਂ ਲੈ ਕੇ ਜਦੋਂ ਮੈਂ ਜਾਟ ਕੋਲ ਪਹੁੰਚਿਆ ਤੇ ਜਾ ਕੇ ਖਬਰ ਸੁਣਾਈ ਕਿ ਖੁਫੀਆ ਮਹਿਕਮੇ ਦੀਆਂ ਰਿਪੋਰਟਾਂ ਮੁਤਾਬਿਕ ਇੰਦਰਾਂ ਗਾਂਧੀ ਵੱਡੇ ਫਰਕ ਨਾਲ ਵਾਪਸ ਸੱਤਾ ਵਿਚ ਆ ਜਾਵੇਗੀ। ਇਸ ਖਬਰ ਤੇ ਚੌਧਰੀ ਧਰ ਨਾਲ ਹੀ ਚਿੜ ਗਿਆ ਤੇ ਸੂਹੀਏ ਦੀ ਬਦਲੀ ਦੇ ਹੁਕਮ ਕੱਢ ਦਿੱਤੇ।
ਧਰ ਲਿਖਦਾ ਹੈ ਕਿ ਮੈਂ ਮੂੰਹ ਲਟਕਾਅ ਕੇ ਘਰ ਪਹੁੰਚਾ ਤੇ ਬੋਰੀਆ ਬਿਸਤਰਾ ਬੰਨਣ ਬਾਬਤ ਸੋਚ ਰਿਹਾ ਸੀ ਕਿ ਰਾਤ ਦੇ 11.30 ਵਜੇ ਮੇਰੇ ਘਰ ਦੀ ਘੰਟੀ ਵੱਜੀ। ਉਹ ਲਿਖਦਾ ਹੈ ਕਿ ਜਿਓਂ ਹੀ ਉਸ ਨੇ ਦਰਵਾਜਾ ਖੋਲਿਆ ਤੇ ਕੀ ਦੇਖਿਆ ਕਿ ਇਕ ਅਜਿਹਾ ਪ੍ਰੋਹਣਾ ਬਾਹਰ ਖੜਾ ਹੈ ਜਿਸ ਦਾ ਤੁਸੀਂ ਸੋਚ ਵੀ ਨਹੀਂ ਸਕਦੇ। ਦੇਰ ਰਾਤ ਨੂੰ ਆਉਣ ਕਾਰਨ ਉਸ ਮਹਿਮਾਨ ਨੇ ਮਾਫੀ ਮੰਗੀ। ਉਸ ਕਿਹਾ ਕਿ ਆਰ ਕੇ ਧਵਨ ਅਤੇ ਇੰਦਰਾਂ ਗਾਂਧੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਧਰ ਲਿਖਦਾ ਹੈ :-
"ਇਹ ਇਕ ਖਤਰਨਾਕ ਸੁਨੇਹਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇੰਦਰਾਂ ਤੇ ਧਵਨ ਤੇ ਖੁਫੀਆ ਅਜੈਂਸੀਆਂ ਦੀ ਸਖਤ ਨਿਗਰਾਨੀ ਚਲ ਰਹੀ ਹੈ। ਉਨਾਂ ਦੇ ਟੈਲੀਫੂਨ ਵੀ ਰਿਕਾਰਡ ਹੋ ਰਹੇ ਹਨ। ਮੈਂ ਸੋਚਿਆ ਕਿ ਮੇਰੇ ਤਾਂ ਪਹਿਲਾਂ ਹੀ ਬੁਰੇ ਦਿਨ ਚਲ ਰਹੇ ਤੇ ਮੈਂ ਨਹੀਂ ਸਾਂ ਚਾਹੁੰਦਾ ਕਿ ਆਪਦੇ ਬੱਚਿਆਂ ਲਈ ਵੀ ਮੁਸੀਬਤ ਮੁੱਲ ਲਵਾਂ।"
"ਪਰ ਫਿਰ ਵੀ ਅਗਲੀ ਰਾਤ ਨੂੰ ਇਕ ਜਾਣ ਪਛਾਣ ਵਾਲੇ ਦੀ ਕਾਰ ਆਈ ਤੇ ਮੈਨੂੰ ਦੂਰ ਲੈ ਗਈ। ਅੱਗੇ ਇਕ ਹੋਰ ਕਾਰ ਮੇਰੀ ਉਡੀਕ ਕਰ ਰਹੀ ਸੀ। ਵਲਿੰਗਟਨ ਕਰੈਂਸੈਂਟ ਦੀ ਕੋਠੀ ਨੰ: 12 'ਚ ਆਰ ਕੇ ਧਵਨ ਮੇਰੀ ਉਡੀਕ ਕਰ ਰਿਹਾ ਸੀ। ਅਸਾਂ ਦੋ ਚਾਰ ਸਿਗਰਟਾਂ ਫੂਕੀਆਂ ਤੇ ਚਾਹ ਦਾ ਕੱਪ ਲਿਆ। ਥੋੜੀ ਦੇਰ ਬਾਅਦ ਮੈਨੂੰ ਇਕ ਹਨੇਰੇ ਜਿਹੇ ਕਮਰੇ 'ਚ ਧਵਨ ਲੈ ਗਿਆ ਜਿਥੇ ਮੈਡਮ ਇੰਦਰਾਂ ਗਾਂਧੀ ਮੂੰਹ ਲਟਕਾਏ ਹੋਈ ਮਯੂਸ ਜਿਹੀ ਬੈਠੀ ਹੋਈ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਉਸ ਦੀਆਂ ਗੱਲ੍ਹਾਂ ਤੇ ਸੁਕ ਚੁਕੇ ਅੱਥਰੂਆਂ ਦੇ ਨਿਸ਼ਾਨ ਬਾਕੀ ਸਨ।
ਉਸ ਨੇ ਗਲ ਸ਼ੁਰੂ ਕੀਤੀ ਕਿ ਕਿਵੇਂ ਜਨਤਾ ਸਰਕਾਰ ਉਸ ਤੋਂ ਬਦਲੇ ਲੈ ਰਹੀ ਹੈ। ਤੇ ਮੈਨੂੰ ਕਿਹਾ ਕਿ ਮੇਰੀ ਕੋਈ ਮਦਦ ਕਰੋ। ਇੰਦਰਾ ਦੀ ਹਾਲਤ ਵੇਖ ਮੇਰਾ ਦਿਲ ਪਿਘਲ ਗਿਆ। ਮੈਨੂੰ ਇਸ ਤਰਾਂ ਲੱਗਾ ਜਿਵੇਂ ਕੋਈ ਡੁਬਦਾ ਬੰਦਾ ਤੀਲੇ ਦਾ ਸਹਾਰਾ ਲੈਂਦਾ ਹੈ।
ਖੈਰ ਮੈਂ ਦਿਲੋਂ ਹੋ ਕੇ ਤਹਿ ਕਰ ਲਿਆ ਕਿ ਮੈਂ ਇੰਦਰਾਂ ਦੀ ਮਦਦ ਕਰਾਂਗਾ। ਪਰ ਮੈਂ ਧਵਨ ਨੂੰ ਆਪਣਾ ਸ਼ੱਕ ਜਾਹਿਰ ਕਰ ਦਿਤਾ ਕਿ ਸੰਜੇ ਦੀ ਚਾਲ ਮੇਰੇ ਮਨ ਨੂੰ ਨਹੀਂ ਭਾਉਂਦੀ। ਧਵਨ ਨੇ ਮੈਨੂੰ ਸਮਝਾਇਆ ਕਿ ਇੰਦਰਾਂ ਨੂੰ ਸੰਜੇ ਦੇ ਇਰਾਦਿਆਂ ਦਾ ਅਹਿਸਾਸ ਹੈ। ਹੁਣ ਉਹ ਕਦੀ ਵੀ ਤਾਕਤ ਸੰਜੇ ਦੇ ਹੱਥ ਦੇਣ ਵਾਲੀ ਨਹੀਂ ਜਿਵੇਂ ਕਿ ਇਲਾਹਾਬਾਦ ਅਦਾਲਤ ਦੇ ਫੈਂਸਲੇ ਤੋਂ ਬਾਅਦ ਹੋਇਆ ਸੀ। ਉਹ ਸੰਜੇ ਨੂੰ ਚਾਹੁੰਦੀ ਹੈ ਪਰ ਉਸਨੂੰ ਸੰਜੇ ਦੀ ਅਣ ਅਧਿਕਾਰਿਤ ਕਾਰਜ ਸ਼ੈਲੀ ਪਸੰਦ ਨਹੀਂ। ਧਵਨ ਨੇ ਮੈਨੂੰ ਦੱਸਿਆ ਕਿ ਹੁਣ ਇੰਦਰਾਂ ਗੱਡੀ ਆਪ ਹੀ ਚਲਾਏਗੀ। ਉਹਨੇ ਆਪਣੀ ਆਤਮਾ  ਨੂੰ  ਸੰਜੇ ਦੇ ਕਾਲੇ ਜਾਦੂ ਤੋਂ ਅਜਾਦ ਕਰ ਲਿਆ ਹੈ।
ਇਸ ਤੋਂ ਅੱਗੇ ਜੋ ਗੱਲ ਧਰ ਲਿਖਦਾ ਹੈ ਕਿ ਉਹ ਗੌਰ ਫਰਮਾਉਣ ਵਾਲੀ ਹੈ ਜਦ ਧਰ ਨੇ ਧਵਨ ਤੋਂ ਪੁਛਿਆ ਕਿ ਉਹ ਸੰਜੇ ਦੇ ਜਾਦੂ ਤੋਂ ਕਿਵੇਂ ਬਾਹਰ ਆਈ।
"ਇਸ ਤੇ ਧਵਨ ਨੇ ਇਕ ਹੋਰ ਸਿਗਰਟ ਕੱਢੀ ਤੇ ਮੈਨੂੰ ਭਰੋਸਾ ਦਿਵਾਇਆ ਕਿ ਇਹ ਸੱਚ ਜਲਦੀ ਹੀ ਤੁਸੀਂ ਖੋਜ ਲਉਗੇ।"ਧਰ ਲਿਖਦਾ ਹੈ ਕਿ "ਉਸ ਉਪਰੰਤ ਅਸੀਂ ਅਕਸਰ ਮਿਲਦੇ ਹੀ ਰਹੇ।" ਇੰਦਰਾਂ ਮੇਰੇ ਕੋਲੋ ਰੋਜਮਰਾ ਦੀ ਰਪਟ ਲਿਆ ਕਰਦੀ ਸੀ ਕਿ ਉਸ ਦੀ ਚੋਣ ਮੁਹਿੰਮ ਵੋਟਰਾਂ ਤੇ ਕੀ ਅਸਰ ਛੱਡ ਰਹੀ ਹੈ।
ਧਰ ਅੱਗੇ ਲਿਖਦਾ ਹੈ ਕਿ ਚੋਣਾਂ ਤੋਂ ਕੋਈ 10 ਕੁ ਦਿਨ ਪਹਿਲਾਂ ਧਵਨ ਦਾ ਟਾਈਪਿਸਟ ਵਿਨਸੈਂਟ ਜਾਰਜ ਆਇਆ ਤੇ ਕਹਿਣ ਲੱਗਾ ਕਿ ਮੈਡਮ ਤੁਹਾਨੂੰ ਤੁਰੰਤ ਮਿਲਨਾ ਚਾਹੁੰਦੀ ਹੈ।
ਮੈਂ ਮੈਡਮ ਨੂੰ ਮਿਲਿਆ ਤੇ ਉਨੂੰ ਦੱਸਿਆ ਕਿ ਖੁਫਿਆ ਮਹਿਕਮੇ ਦੇ ਮੁਤਾਬਿਕ ਤੁਸੀਂ 320 ਤੋਂ 350 ਸੀਟਾਂ ਜਿਤਣ ਜਾ ਰਹੇ ਹੋ। ਇੰਦਰਾਂ ਦੇ ਚਿਹਰੇ ਤੇ ਮਾੜੀ ਜਿਹੀ ਚਮਕ ਆਈ ਤੇ ਉਹ ਵਾਪਸ ਆਪਣੇ ਚੁਪ ਸ਼ਾਂਤ ਮਹੌਲ ਵਿਚ ਗਵਾਚ ਗਈ। ਧਵਨ ਨੇ ਮੈਨੂੰ ਇਸ਼ਾਰਾ ਕੀਤਾ ਕਿ ਹੁਣ ਇਥੋਂ ਚਲਣ ਦਾ ਵਕਤ ਹੋ ਗਿਆ ਹੈ। ਅਸੀਂ ਵਾਪਸ ਧਵਨ ਦੇ ਕਮਰੇ 'ਚ ਆ ਗਏ। ਚੋਣਾਂ ਦੇ ਸੰਭਾਵਤ ਨਤੀਜਿਆਂ ਤੇ ਗਲਬਾਤ ਧਵਨ ਨਾਲ ਕੀਤੀ। ਮੈਂ ਉਹਨੂੰ ਕਿਹਾ ਕਿ ਮੇਰਾ ਅੰਦਾਜ 335 ਸੀਟਾਂ ਤੋਂ ਕਿਸੇ ਵੀ ਕੀਮਤ ਤੇ ਘੱਟ ਦਾ ਨਹੀਂ। ਧਵਨ ਨੂੰ ਖੁਦ ਨੂੰ ਵੀ ਐਨੀ ਉਮੀਦ ਨਹੀਂ ਸੀ"
ਧਰ ਲਿਖਦਾ ਹੈ ਕਿ ਉਨਾਂ ਦੇ ਅੰਦਾਜੇ ਠੀਕ ਨਿਕਲੇ ਤੇ ਇੰਦਰਾਂ ਨੂੰ 351 ਸੀਟਾਂ ਮਿਲੀਆਂ। ਸੰਜੇ ਗਾਂਧੀ ਵੀ ਅਮੇਠੀ ਤੋਂ ਜਿੱਤ ਗਿਆ।
"ਮੈਨੂੰ ਧਵਨ ਵੱਲੋਂ ਜਦੋਂ ਸੱਦਾ ਪੱਤ੍ਰ (ੀਨਵਟਿੳਟੋਿਨ) ਮਿਲਿਆ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਮੈਨੂੰ ਕਿਸੇ ਨੇ ਸਤਿਕਾਰ ਦਿਤਾ ਹੋਵੇ।"
ਧਰ ਲਿਖਦਾ ਹੈ ਕਿ ਇੰਦਰਾਂ ਸਰਕਾਰ ਆਉਣ ਤੇ ਇਕ ਦੋ ਬਦਲੀਆਂ ਉਪਰੰਤ ਉਸ ਨੂੰ ਇੰਟੈਲੀਜੈਂਸ ਬਿਓਰੋ ਦੀ ਦਿੱਲੀ ਇਕਾਈ ਵਿਚ ਐਚ ਐਨ ਭਾਰਗਵ ਦੀ ਥਾਂ ਤੇ ਬਦਲ ਦਿਤਾ ਗਿਆ। ਭਾਰਗਵ ਕੁਝ ਜਨਤਾ ਪਾਰਟੀ ਪੱਖੀ ਅਫਸਰ ਸਮਝਿਆ ਜਾਂਦਾ ਸੀ।
ਧਰ ਲਿਖਦਾ ਹੈ ਕਿ ਪਹਿਲਾਂ ਕੰਮ ਜੋ ਮੈਨੂੰ ਸੋਪਿਆਂ ਗਿਆ ਉਹ ਇਹ ਸੀ ਕਿ ਇੰਦਰਾਂ ਗਾਂਧੀ ਦੇ ਖਿਲਾਫ ਪਿਛਲੀ ਸਰਕਾਰ ਵੇਲੇ ਜੋ ਵੀ ਮਸਾਲਾ ਇਕੱਠਾ ਕੀਤਾ ਗਿਆ ਉਸ ਨੂੰ ਚੁਣ ਕੇ ਬਾਹਰ ਕੱਢਾਂ ਤੇ ਉਪਰ ਪਹੁੰਚਾ ਦੇਵਾਂ।
ਉਹ ਕਹਿੰਦਾ ਹੈ ਕਿ ਇਸ ਵਿਚੋਂ ਜੋ ਮਸਾਲਾ ਮਿਲਿਆ ਉਸ ਵਿਚ ਇੰਦਰਾ, ਸੰਜੇ ਤੇ ਮੇਨਕਾ ਦੀਆਂ ਤਸਵੀਰ ਕੋਈ ਵਧੀਆ ਨਹੀਂ ਸੀ।
"ਇੰਨਾਂ ਕਾਗਜਾਂ ਵਿਚ ਕੁਝ ਸੰਜੇ ਦੇ ਕੁਝ ਵਿਸ਼ਵਾਸ਼ ਪਾਤਰਾਂ ਦੇ ਨਾ ਸਨ ਜਿੰਨਾਂ ਕੋਲ ਉਸ ਨੇ ਆਪਣਾ ਕਾਲਾ ਧਨ ਜਮ੍ਹਾਂ ਕਰ ਰੱਖਿਐ। ਕੁਝ ਇਕ ਵਿਚ ਮੇਨਕਾ, ਉਸ ਦੀ ਮਾਂ ਅਮਤੇਸ਼ਵਰ ਤੇ ਭੈਣ ਅੰਬੀਕਾ ਦੇ ਨਿੱਜੀ ਜੀਵਨ ਬਾਬਤ ਦਿਲਚਸਪ ਜਾਣਕਾਰੀਆਂ ਸਨ। ਇਹ ਆਪਣੀ ਹੀ ਕਿਸਮ ਦੇ ਸਿਤਾਰੇ ਸਨ ਜੋ ਸਿਰਫ ਕੋਠਿਆਂ ਤੇ ਹੀ ਚਮਕਦੇ ਹਨ।
ਕੁੱਝ ਕਾਗਜ ਸਨ ਪੰਜਾਬਣਾਂ ਵਰਗੀ ਇਕ ਮੁਸਲਮਾਨ ਔਰਤ ਨਾਲ ਸੰਜੇ ਦੇ ਸਬੰਧਾਂ ਬਾਬਤ ਸਨ। (ਧਰ ਦਾ ਇਸ਼ਾਰਾ ਸ਼ਾਇਦ ਤਾਜਦਰ ਬੱਬਰ ਵੱਲ ਹੈ।)
"ਇਨਾਂ ਵਿਚ ਕੁਝ ਅਜਿਹੇ ਕਾਗਜ ਸਨ ਜੋ ਇੰਦਰਾਂ ਦੇ ਨਿੱਜੀ ਜੀਵਨ ਤੇ ਝਾਤ ਪਾਉਂਦੇ ਸਨ। ਇਹਨਾਂ ਨਾਲ ਇਹ ਵੀ ਜਿਕਰ ਸੀ ਕਿ ਇਨਾਂ ਦੀ ਜਾਣਕਾਰੀ ਖੁੱਦ ਸੰਜੇ ਨੂੰ ਵੀ ਹੈ। ਇਸ ਦਸਤਾਵੇਜ ਨੂੰ ਜਨਤਾ ਸਰਕਾਰ ਦੇ ਇਕ ਮੰਤਰੀ ਨੇ ਵੀ ਦੇਖਣਾ ਚਾਹਿਆ ਸੀ। ਪਰ ਨਹੀਂ ਦੇਖ ਸਕਿਆ। ਸੂਹੀਏ ਨੇ ਲਿਖਿਆ ਹੋਇਆ ਸੀ ਹੋ ਸਕਦੈ ਇਹ ਦਸਤਾਵੇਜ ਮੇਨਕਾ ਨੇ ਆਪਣੇ ਪੇਕੇ ਘਰ ਤੋਂ ਇਲਾਵਾ ਕਿਤੇ ਹੋਰ ਲੁਕਾ ਰੱਖਿਆ ਹੈ।"
"ਸੰਜੇ ਨੇ ਕਿਵੇਂ ਇੰਦਰਾਂ ਤੇ ਜਾਦੂ ਕਰ ਰਖਿਐ? ਮੈਂ ਕਦੀ ਇਸ ਤੇ ਸੋਚਿਆ ਵੀ ਨਹੀਂ ਸੀ। ਮੈਂ ਕੌਣ ਹੁੰਨੈ ਮਾਂ ਪੁੱਤ ਦੇ ਵਿਗੜਦੇ ਸਬੰਧਾਂ ਤੇ ਘੁਸਪੈਠ ਕਰ ਰਹੀ ਨੂੰਹ ਤੇ ਸੋਚਾਂ। ਪਰ ਮੇਰੀ ਬਦਕਿਸਮਤੀ ਦੇਖੋ ਕਿ ਮੇਰੀ ਡਿਊਟੀ ਹੀ ਲਗ ਗਈ ਕਿ ਉਨਾਂ ਦਸਤਾਵੇਜਾਂ ਨੂੰ ਖੋਜ ਕੱਢਾਂ। "
"ਇਨਾਂ ਹੀ ਦਿਨਾਂ ਵਿਚ (23 ਜੂਨ) ਮੈਨੂੰ ਹੁਕਮ ਹੋਇਆ ਕਿ ਮੈਂ ਕੋਠੀ ਨੰ: ਇਕ ਅਕਬਰ ਰੋਡ ਤੇ ਜਸੂਸੀ ਕਰਾਂ। ਕਿਉਂਕਿ ਓਥੇ ਇਕ ਕਿਸਮ ਦਾ ਇਕ ਹੋਰ ਪ੍ਰਧਾਨ ਮੰਤਰੀ ਦਫਤਰ/ਘਰ ਬਣ ਚੁੱਕਾ ਹੈ। ਇੰਦਰਾ ਗਾਂਧੀ ਇਕ ਨੰ: ਸਫਦਰ ਜੰਗ ਰੋਡ ਵਿਖੇ ਨਿਵਾਸ ਕਰਦੀ ਸੀ। ਸੰਜੇ ਦੁਆਲੇ ਇਕ ਟੋਲਾ ਇਕੱਠਾ ਹੋ ਚੁਕਾ ਸੀ ਤੇ ਐਮ .ਐਲ . ਫੋਤੇਦਾਰ ਇਨਾਂ ਦਾ ਨੇਤਾ ਬਣ ਚੁਕਾ ਸੀ। ਇਨ੍ਹਾਂ ਦੀਆਂ ਕੋਸ਼ਿਸ਼ਾਂ ਸਨ ਕਿ ਧਵਨ ਦੀ ਤਾਕਤ ਘਟਾਈ ਜਾਵੇ।"
ਇਸ ਟੋਲੇ ਦੀ ਅਗਵਾਈ ਕਦੀ ਜਗਦੀਸ਼ ਟਾਈਟਲਰ, ਵੀ ਕਰਦਾ ਸੀ। ਕਮਲ ਨਾਥ, ਅਰੂਨ ਨਹਿਰੂ ਤੇ ਸਤੀਸ਼ ਸ਼ਰਮਾਂ ਓਥੇ ਅਕਸਰ ਵੇਖੇ ਜਾਂਦੇ ਸਨ।
23 ਜੂਨ, 1980 ਨੂੰ ਸੰਜੇ ਗਾਂਧੀ ਦੀ ਪਾਇਲਟ ਸਕਸੈਨਾ ਦੇ ਨਾਲ ਧ੍ਰਿੰਦਰਾਂ ਬ੍ਰਹਮਚਾਰੀ ਦੇ ਹਵਾਈ ਜਹਾਜ ਦੇ ਡਿੱਗਣ ਨਾਲ ਮੌਤ ਹੋ ਗਈ। ਧਰ ਲਿਖਦਾ ਹੈ ਕਿ ਮੈਨੂੰ ਸਵਾ ਅੱਠ ਵਜੇ ਪ੍ਰਧਾਨ ਮੰਤਰੀ ਨਿਵਾਸ ਦੇ ਨੇੜੇ ਚਲ ਰਹੇ ਦੱਖਣ ਭਾਰਤ ਦੇ ਇਕ ਦੀਵਾਲੀਆ ਹੋ ਚੁਕੇ ਕਾਰਖਾਨੇਦਾਰ ਨੇ ਕੁਝ ਇਸ ਪ੍ਰਕਾਰ ਟੈਲੀਫੂਨ ਤੇ ਖਬਰ ਦਿਤੀ :-
"ਕੋਈ ਖਬਰ ਸੁਣੀ ਜੇ?"
"ਕਿਹੜੀ ਖਬਰ। ਇਹੋ ਨਾ ਕੀ ਰਾਤੀ ਕਿੰਨਾ ਕਿੰਨਾ ਦੇ ਬਿਸਤਰੇ ਸਾਂਝੇ ਸਨ।"
"ਐਵੇਂ ਮਖੌਲ ਨਾ ਕਰ। ਬੀਬੀ ਨੇ ਉਹਨੂੰ ਮਰਵਾ ਦਿਤਾ ਈ।"
"ਭਾਈ ਕਿੰਨੇ ਕਿੰਨੂ ਮਰਵਾ ਦਿਤੈ?"
"ਇੰਦਰਾ ਨੇ ਸੰਜੇ ਤੋਂ ਖਹਿੜਾ ਛੁਡਵਾ ਲਿਐ। ਹੁਣੇ ਹੁਣੇ ਉਹ ਧਰੇਂਦਰ ਬ੍ਰਹਮਚਾਰੀ ਦੇ ਨਵੇਂ ਨਕੌਰ ਹਵਾਈ ਜਹਾਜ ਨੂੰ ਲੈ ਡਿਗਾ ਹੈ।"
ਇਹ ਕੀ ਕਹਿ ਰਿਹੈ! ਕੋਈ ਮਾਂ ਆਪਣੇ ਪੁੱਤ ਨਾਲ ਇਸ ਤਰਾਂ ਨਹੀਂ ਕਰ ਸਕਦੀ।"
"ਪਿਆਰੇ ਇਹ ਦਿੱਲੀ ਹੈ। ਰਾਜ ਦਰਬਾਰਾਂ ਦੀ ਉਪਜ ਤੇ ਮੌਤ ਸਾਜਿਸ਼ਾਂ ਚੋਂ ਹੀ ਨਿਕਲਦੀ ਆਈ ਹੈ। ਉਹ ਉਸਦੀ ਸ਼ਾਹ ਰੱਗ ਨੂੰ ਹੱਥ ਪਾ ਰਿਹਾ ਸੀ।"
"ਐਵੇਂ ਮੂਰਖਾ ਵਾਲੀਆਂ ਗੱਲਾਂ ਨਹੀਂ ਕਰੀਦੀਆਂ।"
ਧਰ ਲਿਖਦਾ ਹੈ ।
"ਇੰਦਰਾ ਦੇ ਇਸ ਨਿਰਾਸ ਅਤੇ ਨਾਕਾਮ ਦੋਸਤ ਦੇ ਇਨਾਂ ਇਲਜਾਮਾਂ ਤੇ ਪ੍ਰਤੀਕਰਮ ਕਰਨ ਲਈ ਮੇਰੇ ਕੋਲ ਵਕਤ ਨਹੀਂ ਸੀ। ਮੈਂ ਝੱਟ ਆਪਣੇ ਡਾਇਰੈਕਟਰ ਨੂੰ ਫੋਨ ਕੀਤਾ ਕਿ ਮੈਂ ਐਹ ਕੁਝ ਸੁਣਿਐ ਹੈ। ਤੇ ਮੈਂ ਇਕ ਦਮ ਦੁਰਘਟਨਾ ਵਾਲੀ ਥਾਂ ਤੇ ਸਾਢੇ ਅੱਠ ਵਜੇ ਪਹੁੰਚ ਗਿਆ। ਇੰਦਰਾ ਗਾਂਧੀ, ਧਵਨ ਤੇ ਕੁਝ ਹੋਰ ਰਾਜਨੇਤਾ ਓਥੇ ਮੌਜੂਦ ਸਨ। ਮੈਂ ਵਰਲਾਪ ਕਰਦੀ ਮਾਂ ਨੂੰ ਕੁਝ ਹੀ ਫੁੱਟਾਂ ਦੀ ਦੂਰੀ ਤੋਂ ਦੇਖਿਆ। ਉਸ ਨੇ ਆਪਣਾ ਚਿਹਰਾ ਹੱਥਾਂ ਵਿਚ ਲਿਆ ਹੋਇਆ ਸੀ। ਪਰ ਅੱਥਰੂ ਗੱਲਾਂ ਤੋਂ ਫਿਰ ਵੀ ਚੋਅ ਰਹੇ ਸਨ।"
ਮੈਂ ਝੱਟ ਬੰਦੇ ਹਾਦਸੇ ਵਾਲੀ ਥਾਂ, ਪ੍ਰਧਾਨ ਮੰਤਰੀ ਦੇ ਘਰ, ਧਰੇਂਦਰ ਬ੍ਰਹਮਚਾਰੀ ਦੇ ਘਰ, ਲੋਹੀਆ ਹਸਪਤਾਲ ਲਾ ਦਿੱਤੇ। ਮੈਂ ਹਵਾਈ ਖੇਤਰ ਭਾਵ ਐਵੀਏਸ਼ਨ ਦਾ ਤਾਂ ਮਾਹਿਰ ਨਹੀਂ ਪਰ ਮੈਂ ਸਫਦਰ ਜੰਗ ਹਵਾਈ ਅੱਡੇ ਤੇ ਪਹੁੰਚ ਜਾ ਬੰਦੇ ਨੂੰ ਕਾਬੂ ਕੀਤਾ ਕਿ ਮੈਨੂੰ ਸਾਰੀ ਜਾਣਕਾਰੀ ਦੇਵੇ ਕਿ ਉਡਾਨ ਭਰਨ ਤੋਂ ਪਹਿਲਾਂ ਸੰਜੇ ਦੀ ਚਾਲ ਢਾਲ ਕੀ ਸੀ। ਮੈਨੂੰ ਦੱਸਿਆ ਗਿਆ ਕਿ ਸੰਜੇ ਨੇ ਤਕਨੀਕੀ ਮਾਹਿਰਾਂ ਨੂੰ ਪੂਰਾ ਵਕਤ ਹੀ ਨਾ ਦਿੱਤਾ ਉਹ ਉਸ ਨਵੇਂ ਜਹਾਜ ਦੀ ਉਡਾਣ ਭਰਨ ਤੋਂ ਪਹਿਲਾਂ ਦੀ ਸਾਧਾਰਨ ਚੈਕਿੰਗ ਕਰ ਸਕਣ।
ਸੂਹੀਆਂ ਨੇ ਮੈਨੂੰ ਖਬਰ ਦਿਤੀ ਕਿ ਜਦੋਂ ਸੰਜੇ ਦੀ ਲਾਸ਼ ਪ੍ਰਧਾਨ ਮੰਤਰੀ ਨਿਵਾਸ ਤੇ ਪਹੁੰਚੀ ਸੀ ਤਾਂ ਇੰਦਰਾ ਤੇ ਧਵਨ ਇਕ ਵਾਰੀ ਫਿਰ ਘਟਨਾ ਵਾਲੀ ਥਾਂ ਤੇ ਪਹੁੰਚੇ ਸਨ। ਜਹਾਜ ਦੇ ਮਲਬੇ ਦੀ ਫੋਲਾ ਫਾਲੀ ਵੀ ਕੀਤੀ। 20 ਮਿੰਟ ਉਥੇ ਰਹੇ। ਮੈਂ ਤਾਂ ਇਸ ਦਾ ਇਹੋ ਅਰਥ ਕੱਢਾਂਗਾ ਕਿ ਇਕ ਮਾਂ ਨੂੰ ਓਸ ਜਗ੍ਹਾ ਵਲ ਕਸ਼ਸ਼ ਤਾਂ ਹੋਵੇਗੀ ਜਿਥੇ ਉਸਦਾ ਪੁੱਤਰ ਡਿੱਗਾ ਸੀ। ਪਰ ਪ੍ਰਧਾਨ ਮੰਤਰੀ ਨਿਵਾਸ ਦਾ ਓਹ ਵਾਕਫ ਕਾਰਖਾਨੇਦਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ।
ਬੜੀ ਸ਼ਾਨ ਨਾਲ ਮੈਨੂੰ ਕਿਹਾ ਕਿ ਧਰ ਤੂੰ ਏਨਾਂ ਸਿੱਧਾ ਤਾਂ ਨਹੀਂ ਹੋ ਸਕਦਾ। "ਤੈਨੂੰ ਪਤਾ ਹੋਣਾ ਚਾਹੀਦੈ ਕਿ ਸੰਜੇ ਦੇ ਹੱਥ ਐਮ ਓ ਮਿਥਾਈ ਦੇ ਚਰਚਿਤ ਕਿਤਾਬ ਦੇ ਕੁਝ ਅਜਿਹੇ ਅਧਿਆ ਹੱਥ ਲੱਗ ਚੁਕੇ ਸਨ ਜਿਹੜੇ ਪ੍ਰਕਾਸ਼ਤ ਨਾ ਹੋ ਸਕੇ ਸਨ।"
ਪਰ ਧਰ ਨੇ ਸਵਾਲ ਕਰ ਦਿਤਾ ਕਿ ਇਕ ਪੁੱਤਰ ਆਪਣੀ ਮਾਂ ਦੇ ਖਿਲਾਫ ਮਸਾਲਾ ਕਿਓਂ ਉਛਾਲੇਗਾ।
ਉਦਯੋਗਪਤੀ ਨੇ ਕਿਹਾ ਕਿ ਆਮ ਕਰਕੇ ਤਾਂ ਕੋਈ ਪੁੱਤਰ ਅਜਿਹਾ ਨਹੀਂ ਕਰੇਗਾ। ਪਰ ਸੰਜੇ ਆਮ ਇਨਸਾਨ ਨਹੀਂ ਸੀ। ਸੰਜੇ ਨੂ ਵਿਰਸੇ ਚੋਂ ਆਪਣੇ ਪਿਓ ਦੇ ਕਾਫੀ ਚੰਗੇ ਗੁਣ ਮਿਲੇ ਸਨ। ਪਰ ਉਸ ਨੂੰ ਪਿਓ ਦੇ ਔਗੁਣ ਵੀ ਮਿਲੇ ਸਨ।
ਕਾਰਖਾਨੇਦਾਰ ਨੇ ਕਿਹਾ ਕਿ ਯਾਦ ਰੱਖੋ ਕਿ ਉਹ ਦਸਤਾਵੇਜ ਅੱਜ ਮੇਨਕਾ ਦੇ ਹੱਥ 'ਚ ਹਨ। ਦੇਖਦੇ ਜਾਓ ਛੇਤੀ ਹੀ ਇਕ ਵੱਡਾ ਭੁਚਾਲ ਗਾਂਧੀ ਟੱਬਰ ਵਿਚ ਆਉਣ ਵਾਲਾ ਹੈ।
ਪੁੱਤ ਦੀ ਮੌਤ ਤੋਂ ਦਿਖਾਏ ਹੌਂਸਲੇ ਤੇ ਇੰਦਰਾ ਬਾਰੇ ਬੜਾ ਕੁਝ ਲਿਖਿਆ ਜਾ ਚੁਕਾ ਹੈ। ਇਥੋਂ ਤੱਕ ਕਿ 26 ਤਾਰੀਖ ਨੂੰ ਹੀ ਉਸ ਨੇ ਕੁਝ ਸਰਕਾਰੀ ਫਾਈਲਾਂ ਨਿਪਟਾਈਆਂ ਤੇ 27 ਨੂੰ ਤਾਂ ਉਹ ਦਫਤਰ ਹੀ ਹਾਜਰ ਹੋ ਗਈ।
ਧਰ ਲਿਖਦਾ ਹੈ ਕਿ ਉਨਾਂ ਦਿਨਾਂ 'ਚ ਉਹ ਵੀ ਅਫਸੋਸ ਕਰਨ ਇੰਦਰਾ ਕੋਲ ਗਿਆ। ਲਿਖਦਾ ਹੈ:
"ਮੈਨੂੰ ਦੇਖ ਉਸਦਾ ਚਿਹਰਾ ਚਮਕਿਆ ਨਾ ਅਤੇ ਨਾ ਹੀ ਉਸ ਦੇ ਚਿਹਰੇ ਤੇ ਅਕਸਰ ਦੇਖੀ ਜਾਣ ਵਾਲੀ ਮੁਸਕੁਰਾਹਟ ਸੀ। ਅੱਖਾਂ ਅਥਰੂਆਂ ਦੇ ਬੋਝ ਥੱਲੇ ਸਨ। ਮੈਂ ਉਸ ਨੂੰ ਬਸ ਹੌਲੀ ਜਿਹੀ ਨਮਸਤੇ ਕਹੀ। ਜੁਆਬ 'ਚ ਉਸ ਨੇ ਮਾੜੇ ਜਿਹੇ ਬੁੱਲ ਹਿਲਾ ਦਿੱਤੇ। ਇਹ ਮੁਸਕੁਰਾਹਟ ਨਹੀਂ ਸੀ। ਸ਼ਾਇਦ ਇਹ ਮਾਂ ਦਾ ਇਕ ਅੰਦਾਜ ਸੀ ਕਿਉਂਕਿ ਉਸ ਨੇ ਸਦਾ ਵਾਸਤੇ ਇਕ ਪੁੱਤਰ ਗੁਆ ਲਿਆ ਸੀ। ਉਸ ਦੀ ਹਾਲਤ ਕੋਈ ਮਾਂ ਹੀ ਸਮਝ ਸਕਦੀ ਹੈ।"
"ਸੰਜੇ ਦੀ ਮੌਤ ਉਪਰੰਤ ਇੰਦਰਾ ਦੇ ਨਜਰੀਏ 'ਚ ਵੱਡੀ ਤਬਦੀਲੀ ਆਈ। ਸੋਨੀਆ ਨੇ ਘਰ ਦਾ ਕੰਮ ਸੰਭਾਲ ਲਿਆ ਸੀ। ਇੰਦਰਾ ਕਿਵੇਂ ਸੋਨੀਆ ਤੇ ਨਿਰਭਰ ਸੀ, ਸਪੱਸ਼ਟ ਦਿਖਾਈ ਦੇਣ ਲੱਗ ਗਿਆ। ਇਕ ਹੋਰ ਇਨਸਾਨ ਜੋ ਇੰਦਰਾ ਨਾਲ ਨਜਦੀਕੀ ਬਣ ਗਿਆ ਉਹ ਸੀ ਧਿਰੇਂਦਰ ਬ੍ਰਾਹਮਚਾਰੀ। ਉਸ ਦੀ ਨੇੜਤਾ ਦਾ ਅਕਸਰ ਕਲੱਬਾਂ 'ਚ ਜਿਕਰ ਹੁੰਦਾ ਸੀ।
ਮੇਰਾ ਉਹ ਗਾਲਫ ਲਿੰਕਸ ਵਾਲਾ ਦੱਖਣੀ ਕਾਰਖਾਨੇਦਾਰ ਦੋਸਤ ਐਵੇਂ ਹਵਾ 'ਚ ਹੀ ਤੀਰ ਨਹੀਂ ਮਾਰਿਆ ਕਰਦਾ। ਖਾਸ ਕਰਕੇ ਓਦੋਂ ਜਦੋਂ ਗਾਂਧੀ ਪ੍ਰਵਾਰ ਦੀਆਂ ਦੋਹਾਂ ਨੂੰਹਆਂ ਦੇ ਸਬੰਧਾਂ ਦੀ ਗੱਲ ਹੁੰਦੀ। ਸੰਜੇ ਦੀ ਮੌਤ ਉਪਰੰਤ ਤਾਂ ਹਾਲਾਤ ਹੋਰ ਵੀ ਵਿਗੜ ਗਏ। ਮੇਰੇ ਇਸ ਸ਼ਰਾਰਤੀ ਦੋਸਤ ਨੇ ਦੱਸਿਆ ਕਿ ਅੱਜ ਮੇਨਕਾ ਦਾ ਹੱਥ ਸੰਜੇ ਦੇ ਕਾਲੇ ਧਨ ਤਕ ਪਹੁੰਚਦਾ ਹੈ। ਵੱਡੀਆਂ ਰਕਮਾਂ ਪ੍ਰਦੇਸ਼ਾਂ 'ਚ ਪਹੁੰਚ ਚੁਕੀਆਂ ਸਨ ਜਿਨਾਂ ਬਾਰੇ ਇੰਦਰਾਂ ਨੂੰ ਕੋਈ ਪਤਾ ਨਹੀਂ ਸੀ। ਸੰਜੇ ਦੇ ਕਾਲੇ ਧਨ ਤੇ ਉਸਦੇ ਰਾਜਨੀਤਕ ਵਾਰਸਨਾਮੇ ਪ੍ਰਤੀ ਪ੍ਰਵਾਰ ਵਿਚ ਖਿਚੋਤਾਣ ਚਲ ਰਹੀ ਸੀ।
ਮੇਨਕਾ ਨਹੀਂ ਸੀ ਚਾਹੁੰਦੀ ਕਿ ਸੰਜੇ ਦੀ ਰਾਜਨੀਤਕ ਪੱਗ ਰਾਜੀਵ ਸਿਰ ਬੱਝੇ। ਸੰਜੇ ਦੀ ਮੌਤ ਨੇ ਉਸ ਦੇ ਸੁਫਨਿਆਂ ਦੇ ਮਹਿਲ ਨੂੰ ਢਹਿ ਢੇਰੀ ਕਰ ਦਿਤਾ ਸੀ। ਉਹ ਵੀ ਆਪਣੇ ਪਤੀ ਵਾਂਙੂ ਕਾਹਲ 'ਚ ਸੀ। . . . . . . . . ਇਸ ਦੋਰਾਨ ਉਸ ਨੇ ਸੰਜੇ ਦੇ ਕੁਝ ਦੋਸਤ ਇਕੱਠੇ ਕਰ ਲਏ ਸਨ। . . . . . . ਮੇਨਕਾ ਇਕ ਅਜਿਹੀ ਦਲੇਰ ਔਰਤ ਸੀ ਜਿਸ ਨੇ ਤਾਕਤਵਰਾਂ ਦੀ ਤਾਕਤ ਨੂੰ ਲਲਕਾਰਿਆ। ਖਾਸ ਕਰਕੇ ਉਸ ਸ਼ੇਰਨੀ ਨੂੰ ਜੋ ਆਪਣੇ ਵਿਰੋਧੀਆਂ ਨੂੰ ਬੜੇ ਜਾਲਮਾਨਾਂ ਤਰੀਕੇ ਨਾਲ ਪਾੜ ਸੁੱਟਦੀ ਸੀ।
ਇਥੇ ਘੈਂਟ ਸੂਹੀਆ ਲਿਖਦਾ ਹੈ ਕਿ ਮੇਰੀ ਡਿਊਟੀ ਲੱਗ ਗਈ ਕਿ ਮੈਂ ਮੇਨਕਾ ਤੇ ਉਸਦੇ ਸਾਥੀਆਂ ਤੇ ਨਿਗਾਹ ਰੱਖਾਂ। ਉਪਰੰਤ ਸੂਹੀਆ ਮੇਨਕਾ ਦੇ ਰਸਾਲੇ ਸੂਰਿਆ ਵਿਚ ਘੁੱਸ ਪੈਠ ਕਰਦਾ ਹੈ। ਅੱਗੇ ਲਿਖਦਾ ਹੈ :-
"ਪਰ ਮੇਨਕਾ ਦਾ ਸਭ ਤੋਂ ਰੁੱਖਾ ਫੈਸਲਾ ਇਹ ਸੀ ਕਿ ਐਮ.ਓ. ਮਿਥਾਈ ਦੀ ਕਿਤਾਬ ਦਾ ਉਹ ਭਾਗ (ਸੁੰਦਰੀ) ਨਸ਼ਰ ਕਰਨਾ ਜਿਸ ਤੇ ਪਾਬੰਦੀ ਲਾਈ ਗਈ ਸੀ। ਕਿਹਾ ਜਾਂਦਾ ਹੈ ਕਿ ਇਹ ਦਸਤਾਵੇਜ ਤਾਂ ਐਮਰਜੈਂਸੀ ਦੇ ਦਿਨਾਂ ਤੋਂ ਵੀ ਪਹਿਲਾਂ ਸੰਜੇ ਕੋਲ ਮੌਜੂਦ ਸੀ। ਕਿਹਾ ਜਾਂਦਾ ਹੈ ਕਿ ਸੰਜੇ ਨੇ ਇੰਦਰਾਂ ਨੂੰ ਕਿਸੇ ਵੇਲੇ ਦੱਸ ਦਿਤਾ ਸੀ ਕਿ 'ਸੁੰਦਰੀ' ਉਸ ਕੋਲ ਮੌਜੂਦ ਹੈ। ਕਿਹੜੇ ਕਿਹੜੇ ਲੋਕਾਂ ਨਾਲ ਇੰਦਰਾਂ ਦੇ ਸਰੀਰਕ ਸਬੰਧ ਰਹੇ)
"ਕਿਹਾ ਜਾਂਦਾ ਹੈ ਕਿ ਮੇਨਕਾ ਨੇ 'ਸੁੰਦਰੀ' ਭਾਗ ਦੀਆਂ ਨਕਲਾਂ ਕਰਵਾ ਕੇ ਤੇ ਨਾਲ ਕੁਝ ਹੋਰ ਦਸਤਾਵੇਜ ਜੜੇ ਜਿਹੜੇ ਰਾਜੀਵ ਦੀਆਂ ਕਰਤੂਤਾਂ ਨੰਗੀਆਂ ਕਰਦੇ ਸਨ ਤੇ ਉਨਾਂ ਨੂੰ ਨਸ਼ਰ ਕਰਨਾਂ ਸ਼ੁਰੂ ਕਰ ਦਿਤਾ। ਮੇਰੀ ਡਿਊਟੀ ਲੱਗੀ ਕਿ ਉਸ 'ਸੁੰਦਰੀ' ਦੀਆਂ ਸਾਰੀਆਂ ਨਕਲਾਂ ਕਾਬੂ ਕਰਾਂ ਤੇ ਨਾਲ ਹੀ ਮੁੱਢਲੀ ਲਿਖਤ ਲਵਾਂ ਜਿਸ ਤੋਂ ਨਕਲਾਂ ਬਣਾਈਆਂ ਜਾ ਰਹੀਆਂ ਹਨ। ਜੋ ਕਿ ਸੂਰਿਆ ਦੇ ਦਫਤਰ ਵਿਚ ਕਿਤੇ ਸਾਂਭੇ ਪਈ ਹੈ। (ਯਾਦ ਰਹੇ ਸੂਰਿਆ ਨੂੰ ਮੇਨਕਾ ਨੇ ਆਰ.ਐਸ .ਐਸ. ਵਾਲਿਆ ਨੂੰ ਵੇਚ ਦਿਤਾ ਹੋਇਆ ਸੀ।)"
ਇਸ ਤੋਂ ਅੱਗੇ ਸੂਹੀਆ ਉਹ ਘਟਨਾ ਦਿੰਦਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰੀ ਖਜਾਨੇ ਤੋਂ ਤਨਖਾਹ ਲੈਣ ਵਾਲੇ ਇਹ ਜਸੂਸ ਕਿਸ ਹੱਦ ਤੱਕ ਡਿੱਗ ਸਕਦੇ ਹਨ। ਧਰ ਨੇ ਲਿਖਿਆ ਹੈ ਕਿ ਫਿਰ ਸੁੰਦਰੀ ਉਸ ਨੇ ਸੁਰਿਆ ਦੇ ਦਫਤਰ 'ਚ ਅੱਧੀ ਰਾਤ ਵੇਲੇ ਸੰਨ ਲਾ ਕੇ ਕੱਢੀ।Ð
 

 

ਮੇਨਕਾ ਸਿੱਖ ਪ੍ਰਵਾਰ ਵਿਚੋਂ ਹੈ। ਇਸ ਦੇ ਪਿਓ ਦੀ ਲਾਂਸ਼ ਘਰ ਵਿਚ ਮਿਲੀ। ਪਰ ਕਿਹਾ ਗਿਆ ਕਿ ਉਸ ਆਤਮ ਹੱਤਿਆ ਕੀਤੀ ਹੈ। ਸੰਨ 1984 ਵੇਲੇ ਇਕ ਨਾਹਰਾ ਦਿੱਲੀ ਦੀਆਂ ਗਲੀਆਂ 'ਚ ਇਕ ਨਾਹਰਾ ਸੁਣਾਈ ਦਿਆ ਕਰਦਾ ਸੀ। "ਮੇਨਕਾ ਪੁਤਰੀ ਸਰਦਾਰੋਂ ਕੀ। ਦੇਸ ਕੇ ਗੱਦਾਰੋ ਕੀ"

ਸੰਜੇ ਗਾਂਧੀ- ਧਰੇਂਦਰ ਬ੍ਰਹਮਚਾਰੀ ਦੇ ਜਹਾਜ ਦੇ ਹਾਦਸੇ ਵਿਚ ਮਰਿਆ। ਸਾਲਾਂ ਬਾਦ ਧਰੇਂਦਰ ਦਾ ਵੀ ਐਕਸੀਡੈਂਟ ਹੋ ਗਿਆ ਜਾਂ ਕਰਵਾ ਤਾ।

aus ny gl SurU kIqI ik ikvyN jnqw srkwr aus qoN bdly lY rhI hY[ qy mYnUM ikhw ik myrI koeI mdd kro[ ieMdrw dI hwlq vyK myrw idl ipGl igAw[ mYnUM ies qrW l`gw ijvyN koeI fubdw bMdw qIly dw shwrw lYNdw hY[

KYr mYN idloN ho ky qih kr ilAw ik mYN ieMdrW dI mdd krWgw[ pr mYN Dvn nUM Awpxw S`k jwihr kr idqw ik sMjy dI cwl myry mn nUM nhIN BwauNdI[ Dvn ny mYnUM smJwieAw ik ieMdrW nUM sMjy dy ierwidAW dw Aihsws hY[ hux auh kdI vI qwkq sMjy dy h`Q dyx vwlI nhIN ijvyN ik ielwhwbwd Adwlq dy PYNsly qoN bwAd hoieAw sI[ auh sMjy nUM cwhuMdI hY pr ausnUM sMjy dI Ax AiDkwirq kwrj SYlI psMd nhIN[ Dvn ny mYnUM d`isAw ik hux ieMdrW g`fI Awp hI clweygI[ auhny AwpxI Awqmw L sMjy dy kwly jwdU qoN Ajwd kr ilAw hY[

ies qoN A`gy jo g`l Dr ilKdw hY ik auh gOr Prmwaux vwlI hY jd Dr ny Dvn qoN puiCAw ik auh sMjy dy jwdU qoN ikvyN bwhr AweI[

"ies qy Dvn ny iek hor isgrt k`FI qy mYnUM Brosw idvwieAw ik ieh s`c jldI hI qusIN Koj laugy["Dr ilKdw hY ik "aus auprMq AsIN Aksr imldy hI rhy[" ieMdrW myry kolo rojmrw dI rpt ilAw krdI sI ik aus dI cox muihMm votrW qy kI Asr C`f rhI hY[

Dr A`gy ilKdw hY ik coxW qoN koeI 10 ku idn pihlW Dvn dw tweIipst ivnsYNt jwrj AwieAw qy kihx l`gw ik mYfm quhwnUM qurMq imlnw cwhuMdI hY[

mYN mYfm nUM imilAw qy aunUM d`isAw ik KuiPAw mihkmy dy muqwibk qusIN 320 qoN 350 sItW ijqx jw rhy ho[ ieMdrW dy ichry qy mwVI ijhI cmk AweI qy auh vwps Awpxy cup SWq mhOl ivc gvwc geI[ Dvn ny mYnUM ieSwrw kIqw ik hux ieQoN clx dw vkq ho igAw hY[ AsIN vwps Dvn dy kmry 'c Aw gey[ coxW dy sMBwvq nqIijAW qy glbwq Dvn nwl kIqI[ mYN auhnUM ikhw ik myrw AMdwj 335 sItW qoN iksy vI kImq qy G`t dw nhIN[ Dvn nUM Kud nUM vI AYnI aumId nhIN sI"