|
ਅਮਰੀਕਾ ਦਾ ਕੈਲੀਫੋਰਨੀਆਂ ਸੂਬਾ ਤੇ ਓਥੇ ਦੇ ਪ੍ਰਸਿੱਧ ਬੰਦਰਗਾਹੀ ਸ਼ਹਿਰ ਸਾਨ ਫਰਾਂਸਿਸਕੋ
ਤੋਂ 300 ਮੀਲ ਦੇ ਫਾਂਸਲੇ ਤੇ ਹੈ, ਪ੍ਰਸਿੱਧ ਪ੍ਰਾਚੀਨ ਸੂਈਓ-ਤਿਥੇ-ਚੀਲ (ਭਰਸਿਟਲੲਚੋਨੲ)
ਰੁਖਾਂ ਦਾ ਜੰਗਲ ਤੇ ਇਥੇ ਹੀ ਹੈ ਪ੍ਰਸਿਧ ਸਕੁਲਮੈਨ-ਵਾੜੀ ਜਿਥੇ ਦੁਨੀਆਂ ਦਾ ਸਭ ਤੋਂ ਬਜ਼ੁਰਗ
ਚੀਲ ਰੁਖ ਮੈਥੂਸੇਲਾਹ ਹੁਣ ਤੱਕ 4734 ਸਾਲ ਗਿਣ ਚੁਕਾ ਹੈ। ਐਰੀਜੋਨਾ ਯੂਨੀਵਰਸਿਟੀ ਦੇ
ਐਡਵਰਡ ਸਕੁਲਮੈਨ ਨੇ ਹੀ ਪਹਿਲਾਂ ਪਹਿਲ ਮੈਥੂਸੇਲ੍ਹਾ ਨੂੰ ਲੱਭਿਆ ਤੇ ਇਸ ਦੀ ਉਮਰ ਪੜ੍ਹੀ।
ਇਹ ਜੰਗਲ ਫਿਰ ਓਥੇ ਦੇ ਨਾਂ ਤੇ ਪ੍ਰਸਿੱਧ ਹੈ ਤੇ ਇੱਥੇ ਕਈ ਹੋਰ ਵੀ ਚੀਲ ਦੇ ਬਜ਼ੁਰਗ ਦਰੱਖਤ
ਖੜ੍ਹੇ ਹਨ ਜਿਹੜੇ ਹਜ਼ਾਰਾਂ ਸਾਲ ਹੰਢਾ ਚੁੱਕੇ ਹਨ।
ਇਹ ਚੀਲ ਦੇ ਦਰੱਖਤ ਵੱਡੇ ਜਪਾਨੀ ਬੋਨਸਾਈ ਬੂਟਿਆਂ ਵਰਗੇ ਲਗਦੇ ਹਨ। ਦੇਖਣ ਨੂੰ ਜ਼ਿਆਦਾ ਸੁੱਕ
ਚੁੱਕੇ ਲਗਦੇ ਹਨ ਪਰ ਕਿਤੇ ਕਿਤੇ ਜਿੰਦਾ ਛਿਲੱੜ ਕਰਕੇ ਪੱਤੇ ਤੇ ਢਹਿਣੀਆਂ ਨਿਕਲਦੀਆਂ
ਰਹਿੰਦੀਆਂ ਹਨ।
ਫਿਰ ਕੁਝ ਚੀਲ ਦੇ ਰੁਖ ਲੇਟੇ ਪਏ ਹਨ ਪਰ ਉਨਾਂ ਦੀ ਉਮਰ ਪੜ ਕੇ ਕੀਹ ਕਰਨੈ ਜੋ ਵੀਚਾਰੇ ਮੌਤ
ਅੱਗੇ ਹਾਰ ਹੀ ਗਏ।
ਕੈਲੀਫੋਰਨੀਆਂ ਦੇ ਇਸ ਇਲਾਕੇ ਵਿੱਚ ਛੇ ਮਹੀਨੇ ਤਾਂ ਬਰਫ ਹੀ ਪਈ ਰਹਿੰਦੀ ਹੈ।ਤੇਜ ਹਵਾਵਾਂ
ਦੇ ਧੱਫੜ ਇਨਾਂ ਬਜੁਰਗ ਰੁਖਾਂ ਨੇ ਹਜ਼ਾਰਾਂ ਸਾਲ ਝੱਲੇ ਹਨ।ਇਲਾਕੇ ਦੀ ਮਿੱਟੀ ਵੀ ਉਪਜਾਊ ਨਹੀ
ਹੈ।
ਬਹੁਤੇ ਦਰੱਖਤ ਤਾਂ ਝਾੜੀਆਂ ਜਿਡੇ ਹੀ ਹਨ ਪਰ ਕਿਤੇ ਕਿਤੇ ਹੀ 40 ਕੁ ਫੁੱਟ ਉਚੇ ਦਰੱਖਤ ਹਨ।
(ਅਨਚਇਨਟ ਭਰਸਿਟਲੲਚੋਨੲ ਢੋਰੲਸਟ)
ਪਰ ਸੰਸਾਰ ਦਸਤਾਵੇਜੀ ਕਿਤਾਬ ਗਿਨੀ ਵਿੱਚ ਤਾਂ ਇਕ 12000 ਸਾਲ ਪੁਰਾਣੇ ਲਾਲ ਲਕੜ ਰੁਖ ਦਾ
ਸਭ ਤੋਂ ਬਜ਼ੁਰਗ ਹੋਣ ਦਾ ਰਿਕਾਰਡ ਦਰਜ਼ ਹੈ। ਇਸ ਰੁਖ ਦਾ ਨਾਂ ਰੱਖਿਆ ਗਿਆ ਹੈ ਸਦਾਬਹਾਰ ਬਾਬਾ।
ਸਦਾਬਹਾਰ ਬਾਬਾ (ਹੋਨ ਚੀਲ) : ਅਖਬਾਰਾਂ 'ਚ ਆਇਆ ਹੈ ਕਿ ਢਾਈ ਏਕੜ ਰਕਬੇ ਵਿੱਚ ਜਿਹੜਾ ਰੁਖਾਂ
ਦਾ ਝੁੰਡ ਨਜ਼ਰ ਆਊਂਦਾ ਹੈ ਦਰ ਅਸਲ ਇਹ ਇਕ ਰੁਖ ਹੈ। ਹੋਇਆ ਕੁਝ ਇਸ ਤਰਾਂ ਕਿ ਬਰਫ ਇਸ ਦੀਆਂ
ਢਹਿਣੀਆਂ ਨੂੰ ਥੱਲੇ ਦਬਾਈ ਗਈ ਜਿਹੜੀਆਂ ਓਥੇ ਹੀ ਜੜ੍ਹਾ ਲਾ ਲੈਦੀਆਂ ਰਹੀਆਂ। ਜਿਵੇਂ ਸਾਡੇ
ਇਲਾਕੇ 'ਚ ਬੋਹੜ ਦੇ ਦਰੱਖਤ ਦੀਆਂ ਢਹਿਣੀਆਂ ਤੋਂ ਜੜਾਂ ਉਗ ਆਉਂਦੀਆਂ ਹਨ। ਫਿਰ ਸਦਾਬਹਾਰ
ਬਾਬੇ ਦੇ ਜਦੋਂ ਅਲੱਗ ਅਲੱਗ ਡੀ ਐਨ ਏ ਦੇ ਨਮੂਨੇ ਲਏ ਗਏ ਤਾਂ ਪਤਾ ਲੱਗਾ ਕਿ ਇਹ ਤਾਂ ਇਕ ਹੀ
ਰੁੱਖ ਹੈ। ਕਈ ਵਿਦਵਾਨਾਂ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਹੋ ਸਕਦੈ ਰੁੱਖ 30000 ਤੋਂ
40000 ਸਾਲ ਪੁਰਾਣਾ ਹੋਵੇ। ਦਰਅਸਲ ਇਸ ਦੀਆਂ ਜੜ੍ਹਾਂ 'ਚੋਂ ਇਕ ਪਰਾਗ ਦਾ ਕਣ ਮਿਲਿਆ ਜਿਹੜਾ
12000 ਸਾਲ ਪੁਰਾਣਾ ਹੈ। ਅਵੱਸ਼ ਹੀ ਦਰੱਖਤ ਉਸ ਤੋਂ ਵੀ ਪੁਰਾਣਾ ਹੋਵੇਗਾ।
ਇਕ ਸਾਇੰਸਦਾਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਹੋ ਸਕਦੈ ਇਸ ਦਰੱਖਤ ਦਾ ਪਿਤਾਮਾ ਤਣਾ
ਅਜੇ ਵੀ ਜਮੀਨ ਹੇਠਾਂ ਸੁਰਜੀਤ ਦਬਿਆ ਹੋਵੇ।
ਓਧਰ ਇਸਾਈਆ ਦੀ ਬਾਈਬਲ ਕਹਿੰਦੀ ਹੈ ਕਿ ਅੱਜ ਤੋਂ 5000 ਸਾਲ ਪਹਿਲੋ ਪਰਲੋ ਆਈ ਸੀ ਜਿਸ ਨੇ
ਸਭ ਫਨਾਹ ਫਿਲਾ ਕਰ ਦਿਤਾ ਸੀ। ਪਰ ਦਰੱਖਤ ਤਾਂ ਜੀਦੇਂ ਰਹੇ।
ਜਰਨੈਲ ਸ਼ਰਮਨ ਰੁਖ ਦੁਨੀਆਂ ਦਾ ਸਭ ਤੋਂ ਭਾਰਾ ਦਰੱਖਤ ਹੈ। ਇਹ ਐਡਾ ਵੱਡਾ ਹੈ ਕਿ ਇਸ ਨਾਲ
ਸੈਕੜੇ ਘਰ ਬਣ ਸਕਣ। ਇਹ 2200 ਸਾਲਾਂ ਦਾ ਹੈ।
ਸੂਈਓ ਤਿਥੇ ਚੀਲ ਰੁਖਾਂ ਬਾਰੇ ਮਸ਼ਹੂਰ ਹੈ ਕਿ ਇਹ ਰੁਖ ਬੜੇ ਮੁਸ਼ਕਲ ਹਾਲਾਤਾਂ ਵਿੱਚ ਵੀ ਜੀਦੇਂ
ਰਹਿੰਦੇ ਹਨ। 10 ਹਜਾਰ ਫੁੱਟ ਦੀ ੱਉਚਾਈ, ਬੈਕਟੇਰੀਆ ਤੇ ਉਲੀ ਦੀ ਇਨਾਂ ਨੂੰ ਪਰਵਾਹ ਹੀ ਨਹੀਂ।
ਪਰ ਇਨਾਂ ਦੀ ਵੱਧਣ ਦੀ ਦਰ ਬਹੁਤ ਧੀਮੀ ਹੈ । ਬੜੀ ਹੈਰਾਨੀ ਦੀ ਗੱਲ ਕਿ 100 ਸਾਲਾਂ ਵਿਚ ਮਸਾਂ
ਇੰਚ ਕੁ ਮੋਟੇ ਹੁੰਦੇ ਹਨ। ਕਿਤੇ ਮਸਾਂ ਹੀ ਹੈ ਕਿ 40 ਫੁੱਟ ਉਚੇ ਹੋ ਸਕਣ।
ਦੁਨੀਆਂ ਦਾ ਦੂਸਰਾਂ ਸਭ ਤੋਂ ਬਜੁਰਗ ਰੁੱਖ ਹੈ, ਚਿੱਲੀ, ਦੱਖਣੀ ਅਮਰੀਕਾ ਦਾ 'ਅਲੱਰਸ ਰੁਖ'
ਇਹ ਵੀ ਉਤਰੀ ਅਮਰੀਕਾ ਦੀ ਸਕੋਈਆ ਜਾਤ ਦੇ ਰੁੱਖਾਂ 'ਚ ਹੀ ਹੈ।
ਦੁਨੀਆਂ ਦਾ ਸਭ ਤੋਂ ਉਚਾ ਲੰਮਾ ਰੁੱਖ ਹੈ 'ਮੈਡੋ ਸੀਨੋ' ਇਹ ਵੀ ਸਕੋਇਆ ਜਾਤ ਦਾ ਹੈ ਤੇ
ਅਮਰੀਕਾ ਦੇ ਕੈਲੀਫੋਰਨੀਆਂ ਸੂਬੇ ਵਿਚ ਹੀ ਹੈ। ਇਹ 367 ਫੁੱਟ ਉਚਾ ਹੈ ਹਾਂ ਆਸਟ੍ਰੇਲੀਆ ਦਾ
ਇਕ ਸਫੈਦਾ 492 ਫੁੱਟ ੱਉਚਾ ਨਾਪਿਆ ਗਿਆ ਸੀ ਪਰ 1872 ਈ . ਵਿਚ ਇਸ ਨੂੰ ਵੱਢ ਦਿਤਾ ਗਿਆ
ਸੀ।
ਯਾਦ ਰਹੇ ਕਿ ਮੇਥੂਸਾਲੇ ਤੇ ਮੈਂਡੋਸੀਨੋ ਰੁਖ ਅਖਬਾਰਾਂ ਵਾਲਿਆਂ ਕੋਲੋ ਲੁਕਾ ਕੇ ਰੱਖੇ ਗਏ
ਹਨ ਨਹੀਂ ਤਾਂ ਫੋਟੋਗਰਾਫਰਾਂ ਦੀਆਂ ਲਾਈਨਾਂ ਲੱਗ ਜਾਣੀਆਂ ਤੇ ਦਰੱਖਤ ਮਾਰੇ ਜਾਦੇਂ ਸਨ।
ਰੁਖਾਂ ਦੀ ਉਮਰ ਕਿਵੇਂ ਕੱਢੀ ਜਾਂਦੀ ਹੈ ? - ਜਦੋਂ ਕਿਸੇ ਰੁਖ ਨੂੰ ਵੱਢਿਆ ਜਾਂਦਾ ਹੈ ਤਾਂ
ਵੱਢੇ ਹੋਏ ਮੁੱਢ ਦੀ ਚੀਰ ਤੇ ਤਹਿ ਪੱਧਰੀ ਕਰੋ ਕੀ ਦੇਖੀਦਾ ਹੈ ਕਿ ਉਸ ਉਤੇ ਚੱਕਰ ਜਿਹੇ ਬਣੇ
੍ਦੇ ਹਨ। ਸਾਇੰਸਦਾਨ ਇਨਾਂ ਨੂੰ ਸਾਲ ਚੱਕਰ ਆਖਦੇ ਹਨ। ਬਸ ਇਨ੍ਹਾਂ ਚੱਕਰਾਂ ਨੂੰ ਗਿਣ ਕੇ
ਦਰੱਖਤ ਦੀ ਉਮਰ ਕੱਢ ਲਈ ਜਾਂਦੀ ਹੈ। ਜਰੂਰੀ ਨਹੀਂ ਕਿ ਉਮਰ ਕੱਢਣ ਲਈ ਕਿਸੇ ਦਰੱਖਤ ਨੂੰ
ਵੱਢਣਾ ਹੀ ਪਵੇ। ਸਾਇੰਸਦਾਨ ਬੜੀ ਹੁਸ਼ਿਆਰੀ ਨਾਲ ਆਧੁਨਿਕ ਮਸ਼ੀਨਰੀ ਸਦਕਾ ਇਕ ਟੁਕੜੀ ਕੱਢ
ਲੈਂਦੇ ਹਨ। ਤੇ ਹਿਸਾਬ ਕਿਤਾਬ ਰਾਹੀਂ ਫਿਰ ਉਮਰ ਕੱਢ ਲੈਂਦੇ ਹਨ।
ਸਾਇੰਸਦਾਨ ਕਹਿੰਦੇ ਹਨ ਜਿਨ੍ਹਾਂ ਸਕੋਇਆ ਦਰੱਖਤਾਂ ਨੂੰ ਅਸੀ ਬਜੁਰਗ ਗਿਣ ਰਹੇ ਹਾਂ ਉਨਾਂ
ਤਾਂ ਦਰਅਸਲ ਅੱਜ ਆਪਣੀ ਜਵਾਨੀ 'ਚ ਪੈਰ ਹੀ ਰੱਖਿਆ ਹੈ।
ਫਿਰ ਰੇਗੀਸਤਾਨਾਂ ਦੀ ਤੇਲ ਝਾੜੀ (ਛਰੋੲਸੋਟੲ ਭੁਸਹ) ਵੀ ਕਮਾਲ ਦੀ ਉਮਰ ਦੀ ਹੁੰਦੀ ਹੈ। ਝਾੜੀ
ਦਾ ਕੇਂਦਰ ਜਿਓਂ ਜਿਓਂ ਬੁੱਢਾ ਹੋ ਸੜਦਾ ਗਲਦਾ ਜਾਂਦਾ ਹੈ ਬਾਹਰ ਲਗਰਾਂ ਫੁਟਦੀਆਂ ਜਾਂਦੀਆਂ
ਹਨ ਤੇ ਆਲੇ ਦੁਆਲੇ ਫੈਲੀ ਜਾਂਦੀ ਹਨ ਕਈ ਵੇਰੀ ਤਾਂ ਘੇਰਾ ਕਿਲੋਮੀਟਰਾਂ ਤੱਕ ਮਾਪਿਆ ਗਿਆ
ਹੈ।

ਇਕ ਜਵਾਨ ਸਾਇੰਸਦਾਨ ਨੇ ਇਕ ਬਹੁਤ ਹੀ ਪੁਰਾਣਾ ਦਰੱਖਤ ਵੱਢ ਹੀ ਘੱਤਿਆ ਸੀ, ਜਦੋਂ ਉਸ ਦੀ
ਮਸ਼ੀਨਰੀ ਮੁਢ ਵਿਚ ਫਸ ਗਈ ਸੀ ਤਾਂ ਡੋਨਾਡ ਕਰੀ ਨਾਂ ਦੇ ਇਸ ਵਿਦਆਰਥੀ ਨੇ ਜਦੋਂ ਕੱਟੇ ਹੋਏ
ਮੁਢ ਦਾ ਅਧਿਐਨ ਕੀਤਾ ਤਾਂ ਪਤਾ ਲੱਗਾ ਕਿ ਦਰੱਖਤ ਤਾਂ 4844 ਸਾਲ ਉਮਰ ਦਾ ਸੀ। ਫਿਰ ਮੱਥੇ
ਤੇ ਦੋਹੱਥੜਾਂ ਮਾਰੀਆਂ ਪਰ ਬਾਦ 'ਚ ਪਛਤਾਇਆ ਕਕੀ ਕਰੂ? ? ਅਮਰੀਕਨ ਮੁਲਕ ਚਿਲੀ ਵਿਚ ਹਜਾਰਾਂ
ਦੀ ਤਾਦਾਦ ਵਿੱਚ ਬਰਬਾਦ ਹੋ ਚੁਕੇ ਦਰੱਖਤ ਦੇ ਮੁੱਢ ਮਿਲੇ ਹਨ ਜੋ 50000 ਸਾਲ ਪੁਰਾਣੇ ਹਨ
ਤੇ ਪੂਰੀ ਤਰਾਂ ਬਚੇ ਹੋਏ ਹਨ। ਇਹ ਉਹ ਹਨ ਜੋ ਜਵਾਲਾ ਫੁਟਣ ਉਪਰੰਤ ਸੁਆਹ ਥੱਲੇ ਦੱਬੇ ਗਏ ਸਨ
ਤੇ 1960 'ਚ ਇਕ ਭੁਚਾਲ ਆਉਣ ਨਾਲ ਨੰਗੇ ਹੋ ਗਏ ਸਨ।Ð
 |
 |
 |
|
ਮੈਥੁਸਿਲਾ - ਸਭ ਤੋਂ ਪੁਰਾਣ ਦਰੱਖਤ |
ਬਰਿਸਟਲਕੋਨ ਪਾਰਕ |
ਬਰਿਸਟਲਕੋਨ ਪਾਰਕ |
 |
 |
 |
|
ਅਲੈਜ਼ਾਬੈਥ ਰੁਖ |
ਮੌਟੇਜੂਨ ਸਾਈਪਰਸ |
|
|