Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਹਲੀਮੀ ਰਾਜਾ
ਕੁੱਝ ਇਕ ਕਾਰਨਾਮੇ

ਲੇਖਕ-ਗਿਆਨੀ ਗੁਰਚਰਨ ਸਿੰਘ ਸਾਥੀ
(ਸਿੱਖ ਗਰਲਜ ਕਾਲਜ ਅੰਮ੍ਰਿਤਸਰ 2 ਮਾਰਚ 1950)

ਹਿੰਦੂ ਹੁਕਮਰਾਨ ਧਰਮ ਨਿਰਪੱਖਤਾ ਦਾ ਪਾਠ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਸਿੱਖਣ


#ਸੁੰਦਰ ਸਿੰਘ ਡਾਕੂ
-ਮਹਾਰਾਜਾ ਰਣਜੀਤ ਸਿੰਘ ਦਾ ਅਜੇ ਲਾਹੌਰ ਤੇ ਨਵਾਂ ਨਵਾਂ ਕਬਜਾ ਹੋਇਆ ਸੀ ਕਿ ਲਾਹੌਰੋਂ ਦਸ ਕੁ ਮੀਲ ਦੀ ਵਿਥ ਤੇ ਸੁੰਦਰ ਸਿੰਘ ਬੜਾ ਦਲੇਰ ਡਾਕੂ ਰਹਿੰਦਾ ਸੀ । ਇਹ ਲਾਹੌਰ ਵਿਚ ਭੀ ਲੁਟਾਂ ਪਾਉਂਦਾ ਸੀ। ਇਸ ਦੇ ਬਹੁਤ ਸਾਰੇ ਡਾਕੂ ਮਾਤਿਹਤ ਸਨ।
ਗਰੀਬਾਂ ਦੀ ਇਹ ਬੜੀ ਮਦਦ ਕਰਦਾ ਸੀ, ਇਸੇ ਲਈ ਸਾਰੇ ਪਿੰਡਾਂ ਵਾਲੇ ਇਸਦਾ ਬੁਰਾ ਨਹੀਂ ਚਾਹੁੰਦੇ ਸਨ।
ਮਹਾਰਾਜੇ ਰਣਜੀਤ ਸਿੰਘ ਨੇ ਇਸ ਡਾਕੂ ਨੂੰ ਜੀਊਂਦੇ ਫੜਨ ਵਾਲੇ ਨੂੰ ਪੰਜ ਪਿੰਡ ਇਨਾਮ ਦੇਣ ਦਾ ਇਸ਼ਤਿਹਾਰ ਕਢਵਾਇਆ। ਡਾਕੂ ਨੇ ਭੀ ਮੁਕਾਬਲੇ ਤੇ ਲਾਹੌਰ ਵਿਚ ਇਸ਼ਤਿਹਾਰ ਲਾਇਆ ਕਿ ਜੋ ਮੈਨੂੰ ਜੀਊਂਦੇ ਨੂੰ ਫੜੇਗਾ ਮੈਂ ਉਸ ਨੂੰ ਲਾਹੌਰ ਦੀ ਬਾਦਸ਼ਾਹੀ ਦਿਆਂਗਾ।
ਸ਼ੇਰੇ ਪੰਜਾਬ ਦਾ ਖੂਨ ਇਸ ਇਸ਼ਤਿਹਾਰ ਨੂੰ ਪੜ੍ਹਕੇ ਜੋਸ਼ ਵਿਚ ਆ ਗਿਆ। ਆਪ ਆਪਣੇ ਕੁਝ ਸਵਾਰਾਂ ਨੂੰ ਨਾਲ ਲੈ ਕੇ ਜੰਗਲ ਵਿਚ ਜਾ ਨਿਕਲੇ। ਸੁੰਦਰ ਸਿੰਘ ਡਾਕੂ ਨੇ ਲਲਕਾਰਿਆ ਕਿ ਕਿਹੜੇ ਜਵਾਨ ਜਾਂਦੇ ਹਨ।
ਸ਼ੇਰੇ ਪੰਜਾਬ ਨੇ ਕਿਹਾ ਕਿ ਜਿਨ੍ਹਾਂ ਨੂੰ ਡਾਕੂਆਂ ਤੋਂ ਡਰ ਨਹੀਂ । ਡਾਕੂ ਆਪਣੇ ਪੰਜਾਹ ਸਾਥੀਆਂ ਨਾਲ ਟਾਕਰੇ ਲਈ ਆ ਗਿਆ। ਸ਼ੇਰੇ ਪੰਜਾਬ ਨੇ ਕਿਹਾ ਇਨ੍ਹਾਂ ਗਰੀਬਾਂ ਨੂੰ ਕਿਉਂ ਮਰਵਾਂਦਾ ਹੈਂ । ਆ ਆਪਾਂ ਹੀ ਆਪੋ ਵਿਚ ਲੜ ਕੇ, ਜਿੱਤ ਹਾਰ ਦਾ ਫੈਸਲਾ ਕਰ ਲਈਏ।
ਡਾਕੂ ਨੇ ਇਹ ਗਲ ਮੰਨ ਲਈ ਦੋਵੇਂ ਚਾਨਣੀ ਰਾਤ ਵਿੱਚ ਘੋੜਿਆਂ ਤੋਂ ਤਲਵਾਰਾਂ ਸੂਤ ਕੇ ਉੱਤਰ ਆਏ । ਕੁਝ ਚਿਰ ਦੋਹਾਂ ਨੇ ਤਲਵਾਰਾਂ ਦੇ ਚੰਗੇ ਕਰਤਬ ਦਿਖਾਏ।
ਅਖੀਰ ਸ਼ੇਰੇ ਪੰਜਾਬ ਨੇ ਅਜਿਹਾ ਵਾਰ ਕੀਤਾ ਕਿ ਡਾਕੂ ਦੀ ਤਲਵਾਰ ਦੇ ਕਬਜੇ ਵਿਚ ਆਪਣੀ ਤਲਵਾਰ ਦੀ ਨੋਕ ਪਾ ਕੇ ਉਸ ਦੇ ਹੱਥੋ ਤਲਵਾਰ ਸੁਟਾ ਦਿਤੀ । ਫੇਰ ਪਿੱਛੋਂ ਦੀ ਲੱਕ ਨੂੰ ਜੱਫਾ ਪਾ ਕੇ ਉਸ ਨੂੰ ਭੁੰਝੇ ਸੁਟ ਲਿਆ । ਡਾਕੂ ਹਾਰ ਮੰਨ ਗਿਆ ।
ਸ਼ੇਰੇ ਪੰਜਾਬ ਨੇ ਕਿਹਾ ਤੂੰ ਤਾਂ ਇਸ਼ਤਿਹਾਰ ਲਾਇਆ ਸੀ ਕਿ ਜੋ ਮੈਨੂੰ ਜੀਉਂਦਾ ਫੜੇਗਾ ਉਹ ਨੂੰ ਲਾਹੌਰ ਦਾ ਰਾਜ ਦਿਆਂਗਾ ਸੋ ਚਲ ਹੁਣ ਰਾਜ ਦੇ ।
ਡਾਕੂ ਸ਼ਰਮ ਨਾਲ ਸਿਰ ਝੁਕਾਈ ਖਲੋਤਾ ਸੀ, ਕਹਿਣ ਲੱਗਾ ਮੈਨੂੰ ਤਾਂ ਇਹ ਸੁਪਨੇ ਵਿਚ ਭੀ ਆਸ ਨਹੀਂ ਸੀ ਕਿ ਕੋਈ ਮੈਨੂੰ ਜੀਉਂਦਾ ਫੜ ਸਕੇਗਾ । ਸੋ ਚਲ ਮੈਂ ਤੇਰੇ ਨਾਲ ਲਾਹੌਰ ਤੇ ਹੱਲਾ ਬੋਲਦਾ ਹਾਂ ।
ਸ਼ੇਰੇ ਪੰਜਾਬ 'ਕਾਣੇ' ਨੇ ਪ੍ਰਬੰਧ ਤਾਂ ਬਹੁਤ ਕੀਤਾ ਹੋਇਆ ਹੈ, ਪਰ ਫੇਰ ਆਪਾਂ ਯਤਨ ਕਰਾਂਗੇ । ਜੇ ਮੈਂ ਜਿੱਤ ਨਾਂ ਸਕਿਆ ਤਾਂ ਭੀ ਮਰ ਤਾਂ ਜਾਵਾਂਗਾ, ਤਾਂ ਜੋ ਤੂੰ ਤਾਹਨਾ ਦੇਣ ਜੋਗਾ ਤਾਂ ਨ ਰਹੇ । ਸੋ ਸਾਰੇ ਲਾਹੌਰ ਵਲ ਟੁਰ ਪਏ ।
ਸ਼ੇਰੇ ਪੰਜਾਬ ਨੇ ਆਪਣੇ ਸਾਥੀਆਂ ਨੂੰ ਪਹਿਲੇ ਹੀ ਸਮਝਾ ਦਿੱਤਾ ਸੀ ਕਿ ਉਹ ਡਾਕੂਆਂ ਨੂੰ ਬਿਲਕੁਲ ਨਾ ਦੱਸਣ ਕਿ ਇਹ ਸ਼ੇਰੇ ਪੰਜਾਬ ਹੈ । ਸੋ ਜਦ ਭਾਟੀ ਦਰਵਾਜੇ ਪੁੱਜੇ ਤਾਂ ਸ਼ੇਰੇ ਪੰਜਾਬ ਨੇ ਕਿਹਾ ਤੂੰ ਫਿਕਰ ਨਾ ਕਰ ਮੈਂ ਅੱਗੇ ਹੀ ਕਬਜੇ ਦਾ ਪ੍ਰਬੰਧ ਕੀਤਾ ਹੋਇਆ ਹੈ ।
ਭਾਟੀ ਦਰਵਾਜੇ ਦੇ ਪਹਿਰੇਦਾਰਾਂ ਨੇ ਇਸ਼ਾਰਾ ਪਾਉਂਦਿਆਂ ਹੀ ਬੂਹਾ ਖੋਲ੍ਹ ਦਿੱਤਾ । ਸਾਰੇ ਡਾਕੂ ਅਤੇ ਮਹਾਰਾਜਾ ਸ਼ਹਿਰ ਵਿੱਚ ਦਾਖਲ ਹੋ ਗਏ । ਡਾਕੂ ਹੈਰਾਨ ਸੀ ।
ਸ਼ਾਹੀ ਕਿਲੇ ਦੇ ਵੱਡੇ ਫਾਟਕ ਤੇ ਪੁੱਜ ਕੇ ਭੀ ਮਹਾਰਾਜੇ ਨੇ ਇਸ਼ਾਰਾ ਕੀਤਾ ਤੇ ਉਹ ਫਾਟਕ ਭੀ ਖੁਲ੍ਹ ਗਿਆ । ਸਾਰੇ ਡਾਕੂ ਤੇ ਸਿਪਾਹੀ ਅੰਦਰ ਲੰਘ ਗਏ ।
ਜਦ ਅੰਦਰਲੇ ਸਰਦਾਰਾਂ ਤੇ ਸਿਪਾਹੀਆਂ ਨੇ 'ਸ਼ੇਰੇ ਪੰਜਾਬ' ਦੀ ਸਲਾਮੀ ਉਤਾਰੀ ਤਾਂ ਡਾਕੂ ਨੂੰ ਪਤਾ ਲੱਗਾ ਕਿ ਇਹ ਜਵਾਨ ਤਾਂ ਸ਼ੇਰੇ ਪੰਜਾਬ ਰਣਜੀਤ ਸਿੰਘ ਹੀ ਸੀ ।
ਉਹ ਉਥੇ ਹੀ ਬੁਤ ਬਣੀ ਖਲੋਤਾ ਸੀ । ਮਹਾਰਾਜੇ ਨੇ ਡਾਕੂ ਨੂੰ ਮੋਢੇ ਤੋਂ ਫੜਦਿਆਂ ਹੋਇਆਂ ਕਿਹਾ । ਮਿਤ੍ਰ ਬਚਨ ਪੂਰਾ ਹੋ ਗਿਆ । ਮੈਂ ਲਾਹੌਰ ਦੀ ਬਾਦਸ਼ਾਹੀ ਲੈ ਲਈ ਹੈ ।
ਡਾਕੂ ਨੇ ਝੁਕ ਕੇ ਪ੍ਰਣਾਮ ਕੀਤਾ ਤੇ ਸਾਰੀ ਉਮਰ ਤਾਬਿਆਦਾਰ ਰਹਿਣ ਦਾ ਪ੍ਹਣ ਕੀਤਾ । ਇਹੋ ਸੁੰਦਰ ਸਿੰਘ ਮਹਾਰਾਜਾ ਦੇ ਨਾਲ ਕਈ ਮੁਹਿਮਾ ਤੇ ਜਾਂਦਾ ਰਿਹਾ ਤੇ ਭਾਰੀ ਕਾਰਨਾਮੇ ਕਰਦਾ ਰਿਹਾ ।'Ð
ਅਟੱਕ ਹੈ ਤਾਂ ਅਟਕ ਜਾ
ਅਟਕ ਦੇ ਪਰਲੇ ਕੰਢੇ ਵੈਰੀਆਂ ਨੇ ਸਿੱਖ ਫੌਜਾਂ ਨੂੰ ਘੇਰ ਲਿਆ ਸੀ। ਮੁਹੰਮਦ ਜਮਾਨ ਖਾਨ ਦੇ ਹੁਕਮ ਨਾਲ ਅਟਕ ਦਾ ਪੁਲ ਤੋੜਿਆ ਜਾ ਚੁੱਕਾ ਸੀ ਤਾਂ ਜੋ ਸਿੱਖਾਂ ਨੂੰ ਮਦਦ ਨਾ ਪੁੱਜ ਸਕੇ। ਦਰਿਆ ਅਟਕ ਆਪਣੇ ਪੂਰੇ ਜੋਬਨ ਤੇ ਸੀ ।
ਅਟਕ ਵਿਚ ਵੜਨਾ ਆਪਣੀ ਮੌਤ ਸਹੇੜਨਾ ਸੀ । ਪਰ ਸ਼ੇਰੇ ਪੰਜਾਬ ਇਹ ਭੀ ਦੇਖ ਭੀ ਨਹੀਂ ਜਰ ਸਕਦਾ ਸੀ ਕਿ ਉਸ ਦੇ ਮਸ਼ਹੂਰ ਜਰਨੈਲ ਤੇ ਸਿਖ ਵੀਰ ਵੈਰੀਆਂ ਦੇ ਘੇਰੇ ਵਿਚ ਨੁਕਸਾਨ ਉਠਾਣ ।
ਸੋ ਕਰਮ- ਚਾਰੀਆਂ ਨੂੰ ਹੁਕਮ ਕੀਤਾ ਕਿ ਫੋਜਾਂ ਨੂੰ ਪਾਰ ਪਹੁੰਚਾਣ ਦਾ ਪ੍ਰਬੰਧ ਕਰੋ। ਸਭ ਨੇ ਇਹੋ ਉੱਤਰ ਦਿੱਤਾ, ਮਹਾਰਾਜਾ ਇਹ ਅਟਕ ਹੈ ਇਥੇ ਸਭ ਨੂੰ ਅਟਕਣਾ ਹੀ ਪੈਂਦਾ ਹੈ।
ਸ਼ੇਰੇ ਪੰਜਾਬ ਅੰਦਰ ਸਿੱਖੀ ਸਪਿਰਟ ਜਾਗ ਉੱਠੀ ਆਪ ਸ਼ੇਰੇ ਦੀ ਤਰ੍ਹਾਂ ਗਰਜ ਕੇ ਕਹਿਣ ਲੱਗੇ, 'ਅਟਕ' ਰਣਜੀਤ ਸਿੰਘ ਨੂੰ ਨਹੀਂ ਅਟਕਾ ਸਕਦਾ । ਜਿਸ ਦੇ ਦਿਲ ਵਿਚ ਅਟਕ (ਝਿਜਕ) ਹੈ, 'ਅਟਕ' (ਦਰਿਆ) ਉਸ ਲਈ ਅਟਕ (ਰੋਕ) ਹੈ । ਜਿਸ ਦੇ ਇਰਾਦੇ ਵਿਚ 'ਅਟਕ' (ਝਿਜਕ) ਨਹੀਂ, 'ਅਟਕ' (ਦਰਿਆ) ਉਸ ਦੇ ਲਈ 'ਅਟਕ' (ਰੋਕ) ਨਹੀਂ ।
ਇਹ ਕਹਿੰਦਿਆਂ ਆਪਣੇ ਘੋੜੇ 'ਦਖਣੀਂ' ਨੂੰ ਅੱਡੀ ਲਾਈ ਤੇ ਦਰਿਆ ਵਿਚ ਠੇਲ੍ਹ ਦਿੱਤਾ । ਪਲ ਤੇ ਪਲ ਵਿਚ ਆਪ ਦਰਿਆ ਦੇ ਪਰਲੇ ਕੰਢੇ ਤੇ ਪੁਜ ਗਏ ।
ਆਪ ਨੂੰ ਦਰਿਆ ਵਿਚ ਠਿਲ੍ਹਦਾ ਵੇਖ, ਹਰ ਇਕ ਸੂਰਬੀਰ ਨੇ ਆਪ ਦਾ ਪਿੱਛਾ ਕੀਤਾ ਤੇ ਸਾਰੀ ਸੈਨਾ ਪਰਲੇ ਕੰਡੇ ਜਾ ਪੁੱਜੀ ।
ਗਿਲਜਈਆਂ ਨੂੰ ਸਖਤ ਹਾਰ ਦੇ ਕੇ ਆਪਣੇ ਵੀਰਾਂ ਦੀ ਵੇਲੇ ਸਿਰ ਸਹਾਇਤਾ ਕੀਤੀ । ਇਸ ਇਲਾਕੇ ਵਿਚ ਇਹ ਕਰਾਮਾਤ ਮੰਨੀ ਜਾਂਦੀ ਹੈ ਕਿ ਅਟਕ ਨੇ ਮਹਾਰਾਜੇ ਨੂੰ ਰਾਹ ਦਿੱਤਾ ਸੀ ।'Ð
ਕਰੀਮ ਬਖਸ਼ ਮਾਲੀ
ਕਰੀਮ ਬਖਸ਼ ਸਿਆਲ ਕੋਟ ਜਿਲੇ ਦੇ ਇਕ ਪਿੰਡ ਦਾ ਬੁਢਾ ਮਾਲੀ ਸੀ । ਇਸ ਨੇ ਗੁਲਾਬ ਦੇ ਫੁਲਾਂ ਦਾ ਬਾਗ ਲਾਇਆ ਹੋਇਆ ਸੀ । ਇਕ ਵੇਰਾਂ ਸ਼ੇਰੇ ਪੰਜਾਬ ਤੇ ਕੁਝ ਅਹਿਲਕਾਰ ਇਧਰ ਦੀ ਲੰਘ ਰਹੇ ਸਨ । ਸ਼ੇਰੇ ਪੰਜਾਬ ਨੂੰ ਦੋ ਗੁਲਾਬ ਦੇ ਫੁਲ ਬਹੁਤ ਸੁੰਦਰ ਲਗੇ । ਮਹਾਰਾਜੇ ਨੇ ਉਨ੍ਹਾਂ ਨੂੰ ਤੋੜ ਕੇ ਆਪਣੀ ਦਸਤਾਰ ਵਿਚ ਟੰਗ ਲਿਆ ।ਜਦ ਕੁਝ ਦੂਰ ਅਗੇ ਗਏ ਤਾਂ ਸ਼ੇਰੇ ਪੰਜਾਬ ਨੇ ਵੇਖਿਆ ਕਿ ਹਰ ਅਹਿਲਕਾਰ ਦੇ ਸਿਰ ਵਿਚ ਦੋ ਦੋ ਫੁਲ ਟੰਗੇ ਹੋਏ ਹਨ । ਸ਼ੇਰੇ ਪੰਜਾਬ ਗਰੀਬ ਮਾਲੀ ਦੇ ਨੁਕਸਾਨ ਤੇ ਬਹੁਤ ਪਛਤਾਏ ਤੇ ਦਿਲ ਵਿਚ ਕਹਿਣ ਲਗੇ ਕਿ ਜੇ ਮੈਂ ਫੁਲ ਤੋੜਨ ਦੀ ਪਹਿਲ ਨ ਕਰਦਾ ਤਾਂ ਇਨ੍ਹਾਂ ਨੂੰ ਭੀ ਕਦੇ ਫੁਲ ਤੋੜਨ ਦਾ ਹੌਂਸਲਾ ਨ ਪੈਂਦਾ ।
ਇਨੇ ਨੂੰ ਸਾਹਮਣਿਓਂ ਕਰੀਮ ਬਖਸ਼ ਮਾਲੀ ਭੀ ਆ ਗਿਆ । ਮਹਾਰਾਜਾ ਸਾਹਿਬ ਨੇ ਪੁਛਿਆ ਕਿ ਬਾਬਾ ਤੂੰ ਹੀ ਇਸ ਬਾਗ ਦਾ ਮਾਲਕ ਹੈਂ ? ਮਾਲੀ, ਜਿਸਦਾ ਹਿਰਦਾ ਹੋਏ ਨੁਕਸਾਨ ਨੂੰ ਵੇਖ ਬਹੁਤ ਦੁਖੀ ਹੋਇਆ ਹੋਇਆ ਸੀ, ਕਹਿਣ ਲਗਾ 'ਹਾਂ ਮਹਾਰਾਜ ਇਹ ਬਾਗ ਇਸੇ ਕਰਮਾਂ ਸੜੇ ਦਾ ਹੀ ਹੈ। ਮਾਂ ਬਾਪ ਨੇ ਤਾਂ ਮੇਰਾ ਨਾਂ ਕਰਮ ਬਖਸ਼ ਰਖਿਆ ਸੀ ਪਰ ਹੁਣ 'ਕਰਮ ਸੜਿਆ' ਸਮਝਦਾ ਹਾਂ ।'
ਸ਼ੇਰੇ ਪੰਜਾਬ ਦਾ ਦਿਲ ਹੋਰ ਦੁਖੀ ਹੋ ਗਿਆ । ਉਨ੍ਹਾਂ ਉਥੇ ਹੀ ਦਰਬਾਰ ਲੌਣ ਦਾ ਹੁਕਮ ਦਿੱਤਾ । ਕਰਮ ਬਖਸ਼ ਨੂੰ ਇਕ ਉੱਚੀ ਥਾਂ ਤੇ ਬਿਠਾ ਕੇ ਸ਼ੇਰੇ ਪੰਜਾਬ ਨੇ ਦੋ ਥੈਲੀਆਂ ਪੰਜ ਪੰਜ ਸੌ ਦੀਆਂ ਉਸ ਦੇ ਅਗੇ ਰਖਦਿਆਂ ਹੋਇਆਂ ਕਿਹਾ 'ਲੈ ਬਾਬਾ ਇਹ ਤੇਰੇ ਦੋ ਫੁੱਲਾਂ ਦਾ ਮੁੱਲ ।' ਫੇਰ ਬਾਕੀ ਅਹਿਲਕਾਰਾਂ ਵਲ ਭੀ ਸ਼ੇਰੇ ਪੰਜਾਬ ਨੇ ਮੁਲ ਤਾਰਨ ਹਿਤ ਇਸ਼ਾਰਾ ਕੀਤਾ ।
ਪਲ ਦੇ ਪਲ ਵਿਚ ਹਰ ਇਕ ਸਰਦਾਰ ਨੇ ਕੁਝ ਨ ਕੁਝ ਕਰੀਮ ਬਖਸ਼ ਦੇ ਅਗੇ ਜਾ ਰਖਿਆ । ਕਰੀਮ ਬਖਸ਼ ਦੀ ਪਗ ਵਿਚ ਸਾਰੇ ਰੁਪਏ ਪਾ ਕੇ ਸ਼ੇਰੇ ਪੰਜਾਬ ਨੇ ਇਕ ਸਿਪਾਹੀ ਨੂੰ ਹੁਕਮ ਦਿੱਤਾ ਕਿ ਇਸ ਨੂੰ ਇਸ ਦੇ ਘਰ ਤਕ ਛੱਡ ਆਵੇ ਤੇ ਕਰੀਮ ਬਖਸ਼ ਨੂੰ ਕਿਹਾ ਕਿ ਬਾਬਾ ਕਰੀਮ ਬਖਸ਼ ਤੂੰ ਸਚਮੁਚ ਕਰੀਮ ਬਖਸ਼ ਹੈ ।'Ð
ਬੇਰੀ
ਸਾਝੇ ਦੇ ਇਕ ਪਿੰਡ ਵਿਚ ਇਕ ਵੇਰਾਂ ਸਰਕਾਰ ਦਾ ਦਰਬਾਰ ਲੱਗਾ ਹੋਇਆ ਸੀ ਮੁਕਦਮੇ ਆਦਿ ਸੁਣੇ ਜਾ ਰਹੇ ਸਨ ਕਿ ਇਕ ਰੋੜਾ ਇਕ ਵਜੀਰ ਦੇ ਆ ਕੇ ਵੱਜਾ।
ਅਜੇ ਲੋਕ ਹੈਰਾਨ ਹੀ ਸਨ ਕਿ ਇਕ ਵੱਟਾ ਸਰਕਾਰ ਦੀ ਪੱਗ ਤੇ ਆ ਕੇ ਵੱਜਾ ਤੇ ਕਲਗੀ ਭੁੰਝੇ ਜਾ ਪਈ । ਐਹਲਕਾਰ, ਸਰਦਾਰ, ਸਿਪਾਹੀ ਸਭ ਇਧਰ ਉਧਰ ਦੌੜੇ ਤੇ ਇੱਕ ਨਿੱਕੇ ਜਿਹੇ ਮੁੰਡੇ ਨੂੰ ਫੜ ਲਿਆਏ । ਮੁੰਡਾ ਡਰ ਤੇ ਸਹਿਮ ਨਾਲ ਕੰਬ ਰਿਹਾ ਸੀ ।ਕਿਸੇ ਸਰਦਾਰ ਨੇ ਉਸ ਨੂੰ ਕੁੱਤਿਆਂ ਤੋਂ ਪੜਵਾਨ ਦੀ ਤਜਵੀਜ ਕੀਤੀ, ਕਿਸੇ ਨੇ ਅਜਿਹੇ ਗੁਸਤਾਖ ਨੂੰ ਗੋਲੀ ਨਾਲ ਉਡਾਏ ਜਾਣ ਦੀ ਰਾਏ ਦਿੱਤੀ । ਕਿਸੇ ਨੇ ਉਥੇ ਹੀ ਫਾਹੇ ਲਾਣ ਲਈ ਕਿਹਾ ।
ਇਕ ਦੋ ਨੇ ਤਾਂ ਦੋ ਚਾਰ ਕਰਾਰੀਆਂ ਕਰਾਰੀਆਂ ਚਪੇੜਾਂ ਮੁੰਡੇ ਦੇ ਮੂੰਹ ਤੇ ਜੜ ਭੀ ਦਿੱਤੀਆਂ । ਮੁੰਡੇ ਦੀਆਂ ਡਾਡਾਂ ਨਿਕਲ ਗਈਆਂ । ਸ਼ੇਰੇ ਪੰਜਾਬ ਨੇ ਸਾਰੇ ਐਹਲਕਾਰਾਂ ਨੂੰ ਝਿੜਕ ਕੇ ਪਾਸੇ ਕਰ ਦਿੱਤਾ ਤੇ ਮੁੰਡੇ ਨੂੰ ਆਪ ਕੋਲ ਸਦ ਕੇ ਪਿਆਰ ਨਾਲ ਪੁਛਿਆ ਕਿ ਕਾਕਾ ਤੂੰ ਵਟੇ ਕਿਉਂ ਮਾਰੇ ਸਨ? ਮੁੰਡੇ ਨੇ ਹਟਕੋਰੇ ਲੈਂਦਿਆਂ ਹੋਇਆ ਕਿਹਾ, ਕਿ ਮੈਂ ਤੁਹਾਨੂੰ ਤਾਂ ਵਟੇ ਨਹੀਂ ਮਾਰੇ, ਮੈਂ ਤਾਂ ਬੇਰੀ ਨੂੰ ਬੇਰ ਲਾਹੁਣ ਲਈ ਮਾਰੇ ਸਨ ਤੇ ਇਹ ਤੁਹਾਨੂੰ ਲਗ ਗਏ ।
ਸ਼ੇਰੇ ਪੰਜਾਬ ਨੇ ਰੁਪਿਆਂ ਦੀ ਇਕ ਥੈਲੀ ਮੁੰਡੇ ਨੂੰ ਦੇ ਦਿੱਤੀ । ਲੋਕ ਸਾਰੇ ਹੈਰਾਨ ਸਨ ਕਿ ਇਹ ਕੀ ਗਲ ਹੋਈ? ਸ਼ੇਰੇ ਪੰਜਾਬ ਨੇ ਸਾਰਿਆਂ ਨੂੰ ਹੈਰਾਨ ਤਕ ਕੇ ਕਿਹਾ, 'ਜੇ ਬੇਰੀ ਨੂੰ ਵੱਟਾ ਲਗ ਜਾਂਦਾ ਤਾਂ ਇਸ ਮੁੰਡੇ ਦੀ ਜੇਬ ਵਿਚ ਬੇਰ ਆ ਜਾਂਦੇ । ਤੁਸੀਂ ਕੀ ਸਮਝਦੇ ਹੋ ਕਿ ਮੈਂ ਜੜ੍ਹ ਵਸਤੂ ਬ੍ਰਿਛ ਨਾਲੋਂ ਭੀ ਮੰਦਾਂ ਹਾਂ, ਜੋ ਵੱਟਾ ਲੱਗਣ ਤੇ ਇਸ ਨੂੰ ਕੁਝ ਨ ਦੇਵਾਂ ।'Ð
ਫਰਿਆਦੀ
ਸ਼ੇਰੇ ਪੰਜਾਬ ਜਿਹੇ ਇਨਸਾਫ ਦੇ ਪੁਤਲੇ ਦੇ ਐਹਲਕਾਰ, ਗਵਰਨਰ ਆਦਿ ਭੀ ਇਨਸਾਫ ਕਰਨ ਵਿਚ ਰਿਐਤ ਨਹੀਂ ਕਰਦੇ ਸਨ । ਮੁਲਤਾਨ ਦੇ ਗਵਰਨਰ ਸਾਵਨ ਮਲ ਸਨ । ਇਨ੍ਹਾਂ ਪਾਸ ਇਕ ਫਰਿਆਦੀ ਆਇਆ ਕਿ ਮਹਾਰਾਜ ਤੁਹਾਡੇ ਸਰਦਾਰਾਂ ਵਿਚੋਂ ਕਿਸੇ ਇਕ ਨੇ ਮੇਰਾ ਖੇਤ ਘੋੜਿਆਂ ਤੋਂ ਚਰਵਾ ਦਿਤਾ ਹੈ, ਤੇ ਮੈਨੂੰ ਕੋਈ ਮੁਲ ਨਹੀਂ ਦਿਤਾ । ਦੀਵਾਨ ਨੇ ਸਰਦਾਰ ਪਛਾਨਣ ਲਈ ਕਿਹਾ । ਫਰਿਆਦੀ ਨੇ ਦੀਵਾਨ ਸਾਵਨ ਮਲ ਦੇ ਵਡੇ ਪੁੱਤਰ ਰਾਮਦਾਸ ਨੂੰ ਜਾ ਹੱਥ ਲਾਇਆ । ਦੀਵਾਨ ਨੇ ਉਸੇ ਵੇਲੇ ਆਪਣੇ ਪੁੱਤਰ ਨੂੰ ਕੈਦ ਦੀ ਸਜਾ ਦੇ ਦਿੱਤੀ ਜਦ ਫਰਿਆਦੀ ਨੂੰ ਪਤਾ ਕਿ ਦੋਸ਼ੀ ਤਾਂ ਦੀਵਾਨ ਦਾ ਪੁੱਤਰ ਸੀ, ਤਾਂ ਆ ਕੇ ਉਸ ਦੇ ਛੁਟਕਾਰੇ ਲਈ ਮਾਫੀ ਮੰਗਣ ਲੱਗਾ ਪਰ ਦੀਵਾਨ ਨੇ ਕਿਹਾ ਇਹ ਨਹੀਂ ਹੋ ਸਕਦਾ ਮੈਂ ਸ਼ੇਰੇ ਪੰਜਾਬ ਦਾ ਨੌਕਰ ਹਾਂ । ਅਤੇ ਉਸ ਦਾ ਹੁਕਮ ਹੈ ਕਿ ਹਰ ਇਕ ਨਾਲ ਇਕੋ ਜਿਹਾ ਅਦਲ ਕਰੋ, ਫੇਰ ਮੈਂ ਆਪਣੇ ਪੁੱਤਰ ਦੀ ਰਿਐਤ ਕਿੳਂੁ ਕਰਾਂ? ਜਦ ਸ਼ੇਰੇ ਪੰਜਾਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨਾਂ ਨੇ ਸਾਵਨ ਮਲ ਨੂੰ ਛਾਤੀ ਨਾਲ ਲਾ ਲਿਆ, ਤੇ ਇਨਾਮ ਵਜੋਂ ਹੋਰ ਜਾਗੀਰ ਤੇ ਇਜਤ ਬਖਸ਼ੀ ।'Ð
ਅਠਨੀ
ਸ਼ੇਰੇ ਪੰਜਾਬ ਸਦਾ ਆਪਣਾ ਭੇਸ ਬਦਲ ਕੇ ਆਪਣੀ ਰਿਆਇਆ ਦੇ ਦੁੱਖਾਂ ਨੂੰ ਵੇਖਦਾ ਹੁੰਦਾ ਸੀ ਤੇ ਨਾਲ ਹੀ ਸਰਕਾਰੀ ਨੌਕਰਾਂ ਚਾਕਰਾਂ ਦੀ ਭੀ ਨਿਗਰਾਨੀ ਰਖਦਾ ਸੀ ਕਿ ਉਹ ਪਰਜਾ ਨਾਲ ਕੋਈ ਬੇ-ਇਨਸਾਫੀ ਜਾਂ ਵਧੀਕੀ ਤਾਂ ਨਹੀਂ ਕਰ ਰਹੇ।
ਇਕ ਵੇਰਾਂ ਆਪ ਭੇਸ ਬਦਲ ਕੇ ਲਾਹੌਰੋਂ ਬਾਹਰ ਫਿਰ ਰਹੇ ਸਨ ਕਿ ਆਪ ਨੂੰ ਮੁੰਡਾ ਮਿਲਿਆ ਤੇ ਕਹਿਣ ਲੱਗਾ 'ਭਰਾਵਾ ਮੇਰੀ ਗਊ ਨੂੰ ਜਰਾ ਕੂ ਹੱਥ ਪਾਈ ' ਜ਼ਰਾ ਸ਼ਹਿਰ ਲੈ ਚਲਣਾ ਹੈ। ਇਹ ਗਊ ਮੇਰੇ ਪਿਤਾ ਨੇ ਰਾਜੇ ਦੇ ਆਦਮੀਆਂ ਕੋਲ ਵੇਚੀ ਹੈ, ਤੇ ਮੈਂ ਮਹਿਲ ਵਿੱਚ ਪਹੁੰਚਾਣੀ ਹੈ।
ਸ਼ੇਰੇ ਪੰਜਾਬ ਨੇ ਹੱਸ ਕੇ ਆਖਿਆ ਕਿ ਮੈਨੂੰ ਇਸ ਕੰਮ ਬਦਲੇ ਕੀ ਦੇਵੇਂਗਾ । ਮੁੰਡਾ ਕਹਿਣ ਲੱਗਾ ਕਿ ਜੋ ਕੁਝ ਮਿਲੇਗਾ ਤੈਨੂੰ ਅੱਧ ਦੇ ਦਿਆਂਗਾ ਸੋ ਸ਼ੇਰੇ ਪੰਜਾਬ ਨੇ ਗਾਂ ਅੱਗੋਂ ਰੱਸੇ ਤੋਂ ਫੜ ਲਈ, ਤੇ ਮੁੰਡਾ ਪਿਛੋਂ ਹਿਕਣ ਲੱਗ ਪਿਆ। ਦੋਵੇਂ ਮਹਿਲ ਕੋਲ ਪੁਜ ਗਏ।
ਸਰਕਾਰ ਨੇ ਆਖਿਆ ਕਿ ਜਾ ਇਹ ਗਾਂ ਅੰਦਰ ਦੇ ਆ, ਮੈਂ ਏਥੇ ਹੀ ਤੈਨੂੰ ਉਡੀਕਾਂਗਾ। ਮੁੰਡਾ ਗਾਂ ਲੈ ਕੇ ਅੰਦਰ ਚਲਾ ਗਿਆ। ਸ਼ੇਰੇ ਪੰਜਾਬ ਚੋਰ ਦਰਵਾਜੇ ਥਾਈਂ ਮਹਿਲਾਂ ਵਿਚ ਚਲਾ ਗਿਆ ਤੇ ਮੁੰਡੇ ਨੂੰ ਇਨਾਮ ਵਜੋਂ ਪੰਜ ਰੁਪਏ ਦੇਣ ਲਈ ਆਪਣੇ ਆਦਮੀ ਨੂੰ ਦੇ ਦਿੱਤੇ ਤੇ ਆਪ ਫਿਰ ਬਾਹਰ ਆ ਗਿਆ।
ਮੁੰਡੇ ਨੇ ਖੁਸ਼ੀ ਖੁਸ਼ੀ ਬਾਹਰ ਆ ਕੇ ਚਵਾਨੀ ਸਰਕਾਰ ਦੀ ਤਲੀ ਤੇ ਟਿਕਾ ਦਿੱਤੀ ਤੇ ਕਿਹਾ ਕਿ ਅੰਦਰੋਂ ਅਠਿਆਨੀ ਹੀ ਮਿਲੀ ਹੈ। ਸਰਕਾਰ ਮੁੰਡੇ ਨੂੰ ਨਾਲ ਲੈ ਕੇ ਅੰਦਰ ਗਿਆ ਤੇ ਪੁਛਿਆ ਕਿਸ ਅਠਿਆਨੀ ਦਿਤੀ ਹੈ।
ਮੁੰਡੇ ਨੇ ਇਕ ਨੌਕਰ ਵੱਲ ਇਸ਼ਾਰਾ ਕੀਤਾ। ਉਹ ਨੌਕਰ ਚਰਨਾਂ ਤੇ ਢਹਿ ਪਿਆ, ਕਿ ਮਹਾਰਾਜ ਐਤਕੀਂ ਮਾਫੀ ਦਿਓ ਅੱਗੇ ਤੋਂ ਮੈਂ ਕਦੀ ਬਦ ਦਿਆਨਤੀ ਨਹੀਂ ਕਰਾਂਗਾ। ਸ਼ੇਰੇ ਪੰਜਾਬ ਨੇ ਉਸ ਨੂੰ ਮਾਫੀ ਦੇ ਦਿਤੀ ਤੇ ਮੁੰਡੇ ਨੂੰ ਦਸ ਰੁਪਏ ਦੇ ਕੇ ਘਰ ਤੋਰਿਆ। 'Ð
ਧੋਬੀ ਦੀ ਪੰਡ
ਇਕ ਵੇਰਾਂ ਮੁਲਕ ਵਿਚ ਕਾਲ ਪੈ ਗਿਆ। ਸ਼ੇਰੇ ਪੰਜਾਬ ਨੇ ਆਪਣੇ ਅੰਨ ਦੇ ਸ਼ਾਹੀ ਗੁਦਾਮ ਪਰਜਾ ਲਈ ਖੋਲ੍ਹ ਦਿਤੇ, ਜਿਥੋਂ ਪਰਜਾ ਮੁਫਤ ਅਨਾਜ ਲੈ ਜਾ ਕੇ ਆਪਣਾ ਝਟ ਟਪਾਂਦੀ ਸੀ ਤੇ 'ਸਰਕਾਰ' ਨੂੰ ਅਸੀਸਾਂ ਦੇਂਦੀ ਸੀ।
ਇਕ ਗਰੀਬ ਬੁੱਢੇ ਧੋਬੀ ਦੇ ਘਰ ਭੀ ਖਾਣ ਨੂੰ ਕੁਝ ਨਹੀਂ ਸੀ, ਉਹ ਭੀ ਸਰਕਾਰੀ ਢੰਡੋਰੇ ਨੂੰ ਸੁਣ ਕੇ ਸ਼ਾਹੀ ਗੁਦਾਮਾਂ ਵਲ ਗਿਆ, ਪਰ ਓਥੇ ਭੀੜ ਬਹੁਤ ਜਿਆਦਾ ਸੀ। ਬੁੱਢਾ ਕਮਜੋਰ ਸੀ ਤੇ ਘਰ ਵਿਚ ਹੋਰ ਕੋਈ ਜਵਾਨ ਭੀ ਨਹੀਂ ਸੀ। ਵਿਚਾਰਾ ਡਰਦਾ ਮਾਰਾ ਕਿ ਕਿਤੇ ਭੀੜ ਹੇਠ ਨ ਆ ਜਾਵਾਂ, ਪਿਛਾਂ ਹਟਕੇ ਹੀ ਖਲੋਤਾ ਹੋਇਆ ਸੀ।
ਉਹ ਵੇਖ ਰਿਹਾ ਸੀ ਕਿ ਹਰ ਇਕ ਆਦਮੀ ਨੂੰ ਵੀਹ ਵੀਹ ਸੇਰ ਦਾਣੇ ਮਿਲ ਰਹੇ ਹਨ। ਉਹ ਪਿਛੇ ਹੀ ਬੈਠ ਕੇ ਭੀੜ ਦੇ ਹਟਣ ਦੀ ਉਡੀਕ ਕਰਨ ਲੱਗਾ। ਇਨੇ ਨੂੰ ਸ਼ਾਮ ਹੋ ਗਈ ਤੇ ਘੜਿਆਲ ਵਜਿਆ ਤੇ ਦਾਣੇ ਵੰਡਣੇ ਬੰਦ ਹੋ ਗਏ। ਬਾਕੀ ਲੋਕਾਂ ਨੂੰ ਕਲ ਆਉਣ ਦਾ ਹੁਕਮ ਹੋਇਆ।
ਹੋਰ ਸਭ ਲੋਕ ਚਲੇ ਗੲੈ, ਪਰ ਬੁੱਢਾ ਅਜੇ ਭੀ ਉਥੇ ਬੈਠਾ ਸੀ। ਉਸ ਨੂੰ ਆਪਣੇ ਭੁੱਖੇ ਮਰ ਰਹੇ ਟੱਬਰ ਦਾ ਖਿਆਲ ਆ ਰਿਹਾ ਸੀ। ਅੱਖਾਂ ਵਿਚ ਅੱਥਰੂ ਵੇਖ ਕੇ ਇਕ ਸਰਦਾਰ ਉਸ ਦੇ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਬਾਬਾ ਜੀ! ਅਜ ਦਾਣੇ ਨਹੀਂ ਮਿਲੇ ਤਾ ਕਲ ਆ ਜਾਵੀ, ਰੋਨਾਂ ਕਿਉਂ ਏ ?
ਬੁੱਢੇ ਨੇ ੱਉਤਰ ਦਿੱਤਾ, ''ਜਨਾਬ ! ਮੈਂ ਧੋਬੀ ਹਾਂ, ਕਮਜ਼ੋਰ ਤੇ ਬ੍ਰਿਧ ਹਾਂ। ਕਲ ਭੀ ਮੈਨੂੰ ਕਿਸੇ ਨੇ ਦਾਣੇ ਨਹੀਂ ਲੈਣ ਦੇਣੇ, ਕਿਉਂਕਿ ਭੀੜ ਵਿਚ ਮੈਂ ਡਰਦਿਆਂ ਵੜਨਾ ਨਹੀਂ। ਮੇਰੇ ਟੱਬਰ ਵਿੱਚ ਕੇਵਲ ਨਿਕੇ ਬਾਲ ਹਨ।''
ਸਰਦਾਰ ਨੇ ਕਿਹਾ, 'ਚੰਗਾ ਮੈਂ ਤੈਨੂੰ ਦਾਣੇ ਦਿਵਾ ਦਿੰਦਾ ਹਾਂ। ਸਰਦਾਰ ਨੇ ਉਹ ਦੀ ਚਦਰ ਵਿਚ 20 ਸੇਰ ਦਾਣੇ ਪਵਾ ਦਿੱਤੇ। ਬੁਢੇ ਨੇ ਪੁਛਿਆ ਹੁਣ ਫੇਰ ਕਦ ਦਾਣੇ ਮਿਲਣਗੇ। ਸਰਦਾਰ ਨੇ ੱਉਤਰ ਦਿੱਤਾ ਕਿ ਅਗਲੇ ਹਫਤੇ। ਬੁੱਢੇ ਨੇ ਕਿਹਾ ਜੇ 20 ਸੇਰ ਦਾਣੇ ਹੋਰ ਦਿਵਾ ਦਿਓ, ਤਾਂ ਆਪ ਦੀ ਬੜੀ ਕ੍ਰਿਪਾ ਹੋਵੇਗੀ, ਮੈਨੂੰ ਫੇਰ ਭੀੜ ਤੋਂ ਡਰ ਲਗਦਾ ਹੈ।
ਸਰਦਾਰ ਨੇ 20 ਸੇਰ ਦਾਣੇ ਹੋਰ ਪਵਾ ਦਿਤੇ, ਬਾਬੇ ਨੇ ਦਾਣੇ ਤਾਂ ਪਵਾ ਲਏ ਪਰ ਉਸ ਦਾ ਬੁਢਾ ਸਰੀਰ ਗਠੜੀ ਨਾ ਚੁਕ ਸਕਿਆ ਸਾਰੇ ਧੜਵਾਈ ਵੀ ਜਾ ਚੁਕੇ ਸਨ। ਸਰਦਾਰ ਭੀ ਚਲਾ ਗਿਆ ਸੀ।
ਬੁੱਢਾ ਵਿਚਾਰਾ ਉਥੇ ਹੀ ਬੈਠਾ ਆਪਣੇ ਬੁਢੇਪੇ ਤੇ ਕਮਜ਼ੋਰੀ ਨੂੰ ਬੂਰ ਰਿਹਾ ਸੀ। ਪੰਦਰਾਂ ਕੁ ਮਿਨਤਾਂ ਪਿਛੋਂ ਸਰਦਾਰ ਫੇਰ ਆਇਆ, ਤੇ ਉਸਦੀ ਗਠੜੀ ਆਪਣੇ ਸਿਰ ਤੇ ਰੱਖ ਕੇ ਟੁਰ ਪਿਆ। ਬੁੱਢਾ ਉਸ ਨੂੰ ਆਪਣੇ ਘਰ ਦਾ ਰਾਹ ਦਸਦਾ ਜਾਂਦਾ ਸੀ।
ਧੋਬੀ ਦੇ ਘਰ ਗੱਠੜੀ ਰੱਖ ਕੇ, ਜਦ ਸਰਦਾਰ ਬਾਹਰ ਨਿਕਲਿਆ ਤਾਂ ਕਈ ਫੌਜੀ ਅਫਸਰਾਂ ਨੇ ਜੋ ਇਧਰ ਗਸ਼ਤ ਕਰ ਰਹੇ ਸਨ ਆਪਣੀ ਤਲਵਾਰਾਂ ਨੰਗੀਆਂ ਕਰਕੇ ਸਲਾਮੀ ਦਿਤੀ।
ਬੁਢੇ ਧੋਬੀ ਨੇ ਸਮਝਿਆ ਕੋਈ ਵਡਾ ਸਰਦਾਰ ਹੈ, ਪਰ ਜਦ ਇਕ ਫੌਜੀ ਨੇ ਦਸਿਆ ਕਿ ਇਹ ਤਾਂ ਆਪ ਹੀ ਸ਼ੇਰੇ ਪੰਜਾਬ ਹਨ ਤਾਂ ਬਾਬਾ ਹੱਕਾ ਬੱਕਾ ਰਹਿ ਗਿਆ। ਦਿਲ ਹੀ ਦਿਲ ਵਿਚ ਹਜਾਰਾ ਅਸੀਸਾਂ ਦਿਤੀਆਂ। ਇਸ ਕਹਾਣੀ ਤੋਂ ਸਰਕਾਰ ਦੀ ਗਰੀਬ ਪਰਵਰੀ ਚੰਗੀ ਤਰਾਂ ਪ੍ਰਗਟ ਹੋ ਜਾਂਦੀ ਹੈ। 'Ð
ਪਾਰਸ
ਇਹ ਗੱਲ ਆਮ ਪ੍ਰਚਲਿਤ ਹੈ ਕਿ ਜੇ ਪਾਰਸ ਨਾਲ ਕੋਈ ਹੋਰ ਧਾਤ ਲਾਈਏ ਤਾਂ ਉਹ ਸੋਨੇ ਦੀ ਬਣ ਜਾਂਦੀ ਹੈ।
ਸ਼ੇਰੇ ਪੰਜਾਬ ਬਾਰੇ ਭੀ ਗਲ ਆਮ ਪ੍ਰਸਿੱਧ ਸੀ ਕਿ ਆਪ ਨਾਲ ਭੀ ਜੋ ਚੀਜ਼ ਛੁਹ ਜਾਵੇ ਉਹ ਸੋਨੇ ਦੀ ਹੋ ਜਾਂਦੀ ਹੈ। ਕਿਉਂ ਸਰਕਾਰ ਨਾਲ ਜੋ ਭੀ ਅਮੀਰ ਗਰੀਬ ਜੁੜ ਜਾਂਦਾ ਸੀ, ਉਹ ਉਸੇ ਨੂੰ ਹੀ ਮਾਲਾ ਮਾਲ ਕਰ ਦੇਂਦੇ ਸਨ। ਇਸ ਲਈ ਆਮ ਲੋਕਾਂ ਵਿਚ ਆਪ 'ਪਾਰਸ' ਖਿਆਲ ਕੀਤੇ ਜਾਂਦੇ ਸਨ।
ਇਕ ਦਿਨ ਸਰਕਾਰ ਦਾ ਜਲੂਸ ਜਾ ਰਿਹਾ ਸੀ। ਇਕ ਮਾਈ ਦੇ ਦਿਲ ਵਿਚ ਖਿਆਲ ਆਇਆ ਕਿ ਮੈਂ ਭੀ ਕੋਈ ਭਾਂਡਾ, ਸ਼ੇਰੇ ਪੰਜਾਬ ਨਾਲ ਛੁਹਾ ਕੇ ਸੋਨੇ ਦਾ ਬਣਾ ਲਵਾਂ, ਪਰ ਵਿਚਾਰੀ ਦੇ ਘਰ ਵਿਚ ਇਕੋ ਤਵਾ ਹੀ ਤਵਾ ਲੋਹੇ ਦਾ ਸੀ। ਸੋ ਉਹ ਉਸੇ ਨੂੰ ਲੈ ਕੇ ਮਹਾਰਾਜੇ ਵਲ ਗਈ।
ਸਿਪਾਹੀਆਂ ਨੇ ਉਸ ਨੂੰ ਪਾਗਲ ਸਮਝਿਆ ਤੇ ਮਹਾਰਾਜੇ ਤਕ ਜਾਣੋ ਰੋਕਿਆ ਪਰ ਉਹ ਮਹਾਰਾਜੇ ਤਕ ਜਾ ਹੀ ਪੁੱਜੀ ਆਪਣਾ ਕਾਲਖ ਦਾ ਭਰਿਆ ਤਵਾ ਮਹਾਰਾਜੇ ਦੇ ਕਪੜਿਆਂ ਨਾਲ ਘਸਾ ਦਿੱਤਾ।
ਐਹਲਕਾਰ ਰੋਹ ਨਾਲ ਭਰ ਗਏ। ਮਾਈ ਹੈਰਾਨ ਖਲੋਤੀ ਆਪਣੇ ਤਵੇ ਵਲ ਵੇਖ ਰਹੀ ਸੀ। ਸਰਕਾਰ ਨੇ ਮੁਸਕਰਾਂਦਿਆਂ ਹੋਇਆ ਪੁਛਿਆ ''ਮਾਈ ਕੀ ਗੱਲ ਹੈ' ਮਾਈ ਨੇ ੱਉਤਰ ਦਿਤਾ ਮਹਾਰਾਜ ! ਲੋਕ ਕਹਿੰਦੇ ਹਨ ਕਿ ਸ਼ੇਰੇ ਪੰਜਾਬ 'ਪਾਰਸ' ਹੈ, ਜੇ ਕੋਈ ਧਾਤ ਉਸ ਨਾਲ ਛੁਹਾਈਏ ਤਾਂ ਸੋਨੇ ਦੀ ਹੋ ਜਾਂਦੀ ਹੈ। ਪਰ ਮੇਰਾ ਤਵਾ ਤਾਂ ਅਜੇ ਤਕ ਹੋਇਆ ਨਹੀਂ, ਸ਼ਾਇਦ ਮੈਨੂੰ ਛੁਹਾਉਣ ਦਾ ਵੱਲ ਨਹੀਂ ਆਇਆ।
ਸਰਕਾਰ ਹੱਸ ਪਈ ਤੇ ਕਿਹਾ, ''ਲਿਆ ਮੈਂ ਸੋਨੇ ਦਾ ਬਣਾ ਦੇਵਾਂ। ਆਪਣੇ ਖਜਾਨੇ ਦੇ ਵਜੀਰ ਨੂੰ ਆਖਿਆ ਕਿ ਇਸ ਮਾਈ ਨੂੰ ਇਸ ਤਵੇ ਦੇ ਤੋਲ ਬਰਾਬਰ ਸੋਨਾ ਦੇ ਦਿਓ।
ਮਾਈ ਸੋਨਾ ਲੈ ਕੇ ਸਰਕਾਰ ਨੂੰ ਸਾਰੀ ਉਮਰ ਅਸੀਸਾਂ ਦੇਂਦੀ ਰਹੀ।'Ð
ਬਦਸ਼ਕਲ ਗੁਲੂ
ਪੰਜਾਬ ਕੀ ਸਾਰੀ ਦੁਨੀਆਂ ਵਿਚ ਹੀ ਸ਼ਗਨਾਂ ਅਪ ਸ਼ਗਨ ! ਦੀ ਚਰਚਾ ਹੈ। 'ਮੱਥੇ ਲੱਗਣਾ, ਤਾਂ ਪੰਜਾਬ ਵਿਚ ਆਮ ਪ੍ਰਚਲਿਤ ਹੈ।
ਸ਼ੇਰੇ ਪੰਜਾਬ ਇਕ ਵੇਰਾਂ ਕਿਸੇ ਮੁਹਿੰਮ ਤੇ ਜਾਣ ਲਈ ਤਿਆਰ ਹੋਏ ਸਨ, ਕਿ ਇਕ ਗੰਦਾ ਜਿਹਾ, ਕਾਲੇ ਰੰਗ ਦਾ ਕਾਮਾ ਆਪ ਦੇ ਸਾਮਣਿਓ ਆ ਨਿਕਲਿਆ। ਸਾਰਿਆਂ ਐਹਲਕਾਰਾਂ ਨੇ ਇਸ ਦਾ ਮੱਥੇ ਲੱਗਣਾ। ਅਪ- ਸ਼ਗਨ ਖਿਆਲ ਕੀਤਾ।
ਵਜ਼ੀਰ ਧਿਆਨ ਸਿੰਘ ਨੇ ਕਿਹਾ ਕਿ ਇਸ ਮਰਦੂਦ ਦਾ ਨੱਕ ਵੱਢ ਦਿਓ। ਜਮਾਂਦਾਰ ਖੁਸ਼ਹਾਲ ਸਿੰਘ ਨੇ ਕਿਹਾ ਕਿ ਇਸ ਦਾ ਸਿਰ ਵੱਖ ਦਿਓ। ਇਕ ਸਰਦਾਰ ਨੇ ਅੱਖਾਂ ਕਢਣ ਦੀ ਸਜ਼ਾ ਤਜਵੀਜ਼ ਕੀਤੀ ਤੇ ਸ: ਲਹਿਣਾ ਸਿੰਘ ਨੇ ਕੇਵਲ ਜੁਤੀਆਂ ਮਾਰ ਕੇ ਸਿੱਧਾ ਕਰਨ ਦੀ ਹੀ ਰਾਏ ਦਿੱਤੀ।
ਮਹਾਰਾਜੇ ਨੇ ਕਿਹਾ 'ਕਿ ਭਲੇ ਪੁਰਸ਼ਾ ਤੇਰਾ ਕੀ ਨਾਂ ਹੈ ?'' ਕਾਮੇ ਨੇ ਕੰਬਦਿਆਂ ਹੋਇਆਂ ੱਉਤਰ ਦਿੱਤਾ ਮੇਰਾ ਨਾਂ ਗੁੱਲੂ ਹੈ। ਸਰਕਾਰ ਨੇ ਹੁਕਮ ਦਿਤਾ, ਇਸ ਨੂੰ ਨੁਹਾ ਧੁਆ ਕੇ ਸੋਹਣੇ ਬਸਤ੍ਰ ਪਹਿਨਾ ਕੇ ਹਾਜ਼ਰ ਕਰੋ।
ਜਦ ਉਹ ਸਜ ਵਜ ਕੇ ਆ ਗਿਆ ਤਾਂ ਮਹਾਰਾਜੇ ਨੇ ਫੁਰਮਾਇਆ, 'ਇਹ ਗੁੱਲੂ ਨਹੀਂ, ਇਹ ਤਾਂ ਮੋਹਣਾ ਗੁੱਲੂ ਹੈ।''
ਸ਼ੇਰੇ ਪੰਜਾਬ ਨੇ ਉਸ ਨੂੰ ਕਿਹਾ ਕਿ ਤੇਰੀ ਡੀਊਟੀ ਮੈਨੂੰ ਸਵੇਰੇ ਉਠਾਣ ਦੀ ਹੈ। ਤੇਰੇ ਮੱਥੇ ਲਗਣਾ ਤਾਂ ਬੜਾ ਚੰਗਾ ਸ਼ਗਨ ਹੈ।ਇਸ ਤਰਾਂ ਸਰਕਾਰ ਨੇ ਲੋਕਾਂ ਦੇ ਭਰਮਾਂ ਨੂੰ ਦੂਰ ਕੀਤਾ ਤੇ ਗਰੀਬ ਪਰਵਰੀ ਕਰ ਕੇ ਜਸ ਖਟਿਆ।'Ð
ਬਾਂਗ
ਇਕ ਵੇਰਾਂ ਇਕ ਪਿੰਡ ਦੇ ਕੁਝ ਲੋਕ ਆਏ ਤੇ ਕਹਿਣ ਲੱਗੇ ਕਿ ਮਹਾਰਾਜ ਮੁਸਲਮਾਨਾਂ ਦੀ ਬਾਂਗ ਸਾਡੇ ਦੇਵਤਿਆਂ ਨੂੰ ਚੰਗੀ ਨਹੀਂ ਲਗਦੀ। ਇਸ ਨੂੰ ਬੰਦ ਕਰਵਾ ਦਿਓ।
ਸ਼ੇਰੇ ਪੰਜਾਬ ਨੇ ਮੁਸਲਮਾਨਾਂ ਨੂੰ ਸੱਦਿਆ ਤੇ ਪੁਛਿਆ ਕਿ ਤੁਸੀਂ ਬਾਂਗ ਕਿਉਂ ਦਿੰਦੇ ਹੋ। ਮੌਲਵੀਆਂ ਨੇ ਕਿਹਾ 'ਸਰਕਾਰ' ! ਬਾਂਗ ਤਾਂ ਨਿਮਾਜ਼ੀਆਂ ਨੂੰ ਕੇਵਲ ਸੱਦਣ ਲਈ ਦਿਤੀ ਜਾਂਦੀ ਹੈ।
ਸ਼ੇਰੇ ਪੰਜਾਬ ਨੇ ਕਿਹਾ ਜੇ ਨਿਮਾਜ਼ੀਆਂ ਨੂੰ ਇਤਲਾਹ ਮਿਲ ਜਾਵੇ ਫੇਰ ਤਾਂ ਬਾਂਗ ਨਹੀਂ ਦਿਓਗੇ, ਮੌਲਵੀਆਂ ਨੇ ੱਉਤਰ ਦਿਤਾ ਮਹਾਰਾਜ ਫੇਰ ਕੀ ਲੋੜ ਹੈ।
ਸੋ ਸਰਕਾਰ ਨੇ ਹੁਕਮ ਦਿੱਤਾ ਕਿ ਅੱਜ ਤੋਂ ਤੁਹਾਡੇ ਪਿੰਡ ਬਾਂਗ ਬੰਦ ਕੀਤੀ ਜਾਂਦੀ ਹੈ, ਤੇ ਹਿੰਦੂਆਂ ਦੀ ਡੀਊਟੀ ਲਾਈ ਜਾਂਦੀ ਹੈ, ਕਿ ਉਹ ਨਿਮਾਜ਼ੀਆਂ ਨੂੰ ਵਕਤ ਸਿਰ ਮਸੀਤੇ ਪਹੁੰਚਣ ਦੀ ਇਤਲਾਹ ਦੇਣ।
ਹਿੰਦੂ ਖੁਸ਼ੀ ਖੁਸ਼ੀ ਘਰ ਆਏ, ਪਰ ਦੋ ਤਿੰਨ ਦਿਨਾਂ ਵਿੱਚ ਹੀ ਤੰਗ ਹੋ ਗਏ। ਹਰ ਵੇਲੇ ਇਹੋ ਸਹਿਮ ਰਹੇ ਕਿ ਕਿਤੇ ਨਿਮਾਜ਼ ਦਾ ਵੇਲਾ ਨਾ ਖੁੰਝ ਜਾਵੇ। ਜੇ ਵੇਲੇ ਸਿਰ ਨਿਮਾਜ਼ੀਆਂ ਨੂੰ ਇਤਲਾਹ ਨ ਦਿਤੀ ਤਾਂ ਸ਼ੇਰੇ ਪੰਜਾਬ ਸਖਤ ਸਜ਼ਾ ਦੇਣਗੇ।
ਤੀਜੇ ਦਿਨ ਫੇਰ ਸਾਰੇ ਹਿੰਦੂ 'ਸਰਕਾਰ' ਪਾਸ ਆਏ ਤੇ ਕਹਿਣ ਲੱਗੇ ਕਿ ਮਹਾਰਾਜ ਸਾਥੋਂ ਇਹ ਡੀਊਟੀ ਨਹੀਂ ਪੁਗਦੀ। ਮੁਸਲਮਾਨਾਂ ਨੂੰ ਬਾਂਗ ਦੇਣ ਦੀ ਖੁਲ੍ਹ ਦੇ ਦਿਓ।
ਮਹਾਰਾਜ ਹੱਸ ਪਏ ਤੇ ਕਹਿਣ ਲੱਗੇ ਕਿ ਮੇਰੇ ਰਾਜ ਵਿਚ ਹਿੰਦੂ ਮੁਸਲਮਾਨ ਸਾਰਿਆਂ ਨੂੰ ਆਪਣੇ ਮਤ ਅਨੁਸਾਰ ਪੂਜਾ ਪਾਠ ਨਿਮਾਜ ਕਰਨ ਦੀ ਖੁਲ੍ਹ ਹੈ। ਮੈਂ ਕਿਸੇ ਦੇ ਧਰਮ ਵਿਚ ਦਖਲ ਨਹੀਂ ਦੇਣਾ ਚਾਹੁੰਦਾ। 'Ð
ਕੁਰਾਨ ਸ਼ਰੀਫ
ਇਕ ਵੇਰਾਂ ਇਕ ਮੁਸਲਮਾਨ ਨੇ ਕਾਫੀ ਮਿਹਨਤ ਤੇ ਸਮਾਂ ਲਾ ਕੇ ਕੁਰਾਨ ਸ਼ਰੀਫ ਲਿਖਿਆ । ਕੁਰਾਨ ਸ਼ਰੀਫ ਦੇ ਹਾਸ਼ੀਏ ਤੇ ਇੰਨੇ ਸੁੰਦਰ ਫੁਲ ਪਾਏ ਕਿ ਵੇਖ ਕੇ ਭੁਖ ਲਹਿੰਦੀ ਸੀ।
ਪਰ ਖੁਸ਼ਨਵੀਸ ਆਪਣੀ ਕਿਸਮਤ ਤੇ ਝੂਰ ਰਿਹਾ ਸੀ। ਉਹ ਦਿਲ ਹੀ ਦਿਲ ਵਿਚ ਕਹਿੰਦਾ ਸੀ ਕਿ ਕਿਤੇ ਪੰਜਾਬ ਦਾ ਰਾਜਾ ਮੁਸਲਮਾਨ ਹੁੰਦਾ ਤਾਂ ਅਜ ਮੇਰਾ ਕੁਰਾਨ ਸ਼ਰੀਫ ਖਰੀਦ ਕੇ ਮੇਰੀ ਮਿਹਨਤ ਦਾ ਮੁਲ ਪਾਂਦਾ ਤੇ ਮੇਰੀ ਕਦਰ ਕਰਦਾ।
ਅਖੀਰ ਉਹ ਸਰਹਦ ਦੇ ਇਕ ਮੁਸਲਮਾਨ ਨਵਾਬ ਕੋਲ ਉਸ ਨੂੰ ਵੇਚਣ ਲਈ ਜਾ ਰਹਾ ਸੀ । ਸ਼ੇਰੇ ਪੰਜਾਬ ਨੂੰ ਜਦ ਖੁਸ਼ ਨਵੀਸ ਦੀ ਇਸ ਗਲ ਦਾ ਪਤਾ ਲੱਗਾ ਤਾਂ ਉਸ ਦੇ ਦਿਲ ਨੂੰ ਸੱਟ ਵੱਜੀ ਕਿ ਇਹ ਮੇਰੀ ਪਰਜਾ ਹੋ ਕੇ ਮੇਰੇ ਕੋਲ ਨਹੀਂ ਆਇਆ । ਇਹ ਸਮਝਦਾ ਹੈ ਕਿ ਮੈਂ ਸਿਖ ਹਾਂ ਤੇ ਇਸ ਦੀ ਮਿਹਨਤ ਦਾ ਮੁਲ ਕੋਈ ਮੁਸਲਮਾਨ ਹੀ ਪਾ ਸਕਦਾ ਹੈ ।
ਸ਼ੇਰੇ ਪੰਜਾਬ ਨੇ ਖੁਸ਼ ਨਵੀਸ ਨੂੰ ਸਦ ਕੇ ਕੁਰਾਨ ਸ਼ਰੀਫ ਦੇ ਦਰਸ਼ਨ ਕਰਵਾਉਣ ਲਈ ਕਿਹਾ । ਦਰਸ਼ਨ ਕਰਕੇ ਸਰਕਾਰ ਨੇ ਕਿਹਾ ਕਿ ਜੇ ਤੈਨੂੰ ਇਥੇ ਹੀ ਤੇਰੀ ਮਿਹਨਤ ਦਾ ਫਲ ਦੇ ਦਿਤਾ ਜਾਵੇ ਤਾਂ ਅਗਾਹ ਜਾਣ ਦੀ ਲੋੜ ਤਾਂ ਨਹੀਂ ਰਹੇਗੀ?
ਲਿਖਾਰੀ ਕਹਿਣ ਲਗਾ ਮਹਾਰਾਜ ਮੈਂ ਫੇਰ ਅਗਾਂਹ ਕਿਸ ਲਈ ਜਾਣਾ ਹੈ। ਮਹਾਰਾਜ ਨੇ ਉਸੇ ਵੇਲੇ ਦਸ ਹਜਾਰ ਰੁਪਿਆ ਨਕਦ ਤੇ ਹੋਰ ਚੋਖੀ ਸਾਲਾਨਾ ਜਗੀਰ ਦਾ ਪਰਵਾਨਾ ਉਸ ਨੂੰ ਲਿਖ ਦਿਤਾ ।
ਮਹਾਰਾਜ ਨੇ ਇਹ ਕੁਰਾਨ ਸ਼ਰੀਫ ਆਪਣੇ ਵਜੀਰ ਫਕੀਰ ਅਜੀਜ ਦੀਨ ਨੂੰ ਦੇ ਦਿਤਾ, ਜੋ ਉਨ੍ਹਾਂ ਦੇ ਖਾਨਦਾਨ ਕੋਲ ਅਜੇ ਵੀ ਮੌਜੂਦ ਹੈ ।'Ð
ਫਕੀਰ ਦਾ ਮਟਕਾ
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤ੍ਰੇ ਕੰਵਲ ਨੌਨਿਹਾਲ ਸਿੰਘ ਦੇ ਵਿਆਹ ਤੇ ਉਹ ਦਾਨ ਪੁੰਨ ਕੀਤਾ ਕਿ ਆਪ ਦੀ ਉਦਾਰ ਦਿਲੀ ਦੀਆਂ ਧੁਮਾਂ ਦੂਰ ਦੂਰ ਫੈਲ ਗਈਆਂ ।
ਅਟਾਰੀ ਦੇ ਖੁਲ੍ਹੇ ਮੈਦਾਨ ਵਿਚ ਫੌਜ ਦੇ ਕੁਝ ਦਸਤਿਆਂ ਦੀ ਡੀਊਟੀ ਗਰੀਬ ਗਰਬਿਆਂ ਨੂੰ ਜੀਵ ਸਿਰ ਦਾਨ ਦੇਣ ਦਾ ਹੁਕਮ ਸਰਕਾਰ ਨੇ ਕੀਤਾ ਹੋਇਆ ਸੀ।
ਇਕ ਮੁਸਲਮਾਨ ਫਕੀਰ ਸਿਰ ਤੇ ਇਕ ਵਡਾ ਸਾਰਾ ਮਟਕਾ ਰਖੀ ਆਇਆ ਤੇ ਕਹਿਣ ਲਗਾ ਕਿ ਮਹਾਰਾਜ ਸਭ ਨੂੰ ਆਪ ਦੇ ਹੁਕਮ ਅਨੁਸਾਰ ਜੀਵ ਪ੍ਰਤੀ ਦਾਨ ਮਿਲ ਗਿਆ ਹੈ, ਪਰ ਮੇਰਾ ਫੈਸਲਾ ਅਜੇ ਨਹੀਂ ਹੋਇਆ ।
ਸਰਕਾਰ ਨੇ ਕਾਰਦਾਰ ਨੂੰ ਉਸਦਾ ਹਿੱਸਾ ਦੇਣ ਲਈ ਕਿਹਾ । ਫਕੀਰ ਕਹਿਣ ਲਗਾ ਮਹਾਰਾਜ ਤੁਸਾਂ ਸਭ ਨੂੰ ਜੀਵ ਪ੍ਰਤੀ ਦਾਨ ਦਿਤਾ ਹੈ ਮੇਰੇ ਵੀ ਜੀਵ ਗਿਣ ਕੇ ਇਨ੍ਹਾਂ ਅਨੁਸਾਰ ਦਿਓ ।
ਇਹ ਕਹਿੰਦਿਆਂ ਹੋਇਆਂ ਉਸ ਨੇ ਮਟਕੇ ਦਾ ਢੱਕਣ ਚੁਕਿਆ । ਮਟਕਾ ਨਕੋ ਨਕ ਕੀੜੀਆਂ ਦਾ ਭਰਿਆ ਹੋਇਆ ਸੀ ।
ਦਾਨੀ ਮਹਾਰਾਜਾ ਫਕੀਰ ਦੀ ਸਿਆਣਪ ਤੇ ਹਸ ਪਿਆ ਤੇ ਕਹਿਣ ਲਗਾ ਕਿ ਭਈ ਤੂੰ ਆਪ ਹੀ ਆਪਣੇ ਜੀਵ ਗਿਣ ਕੇ ਦਸ ਦੇਹ, ਕਿਨੇ ਹਨ? ਤੇ ਜਾਂ ਇਹੋ ਮਟਕਾ ਮੋਹਰਾਂ ਦਾ ਭਰ ਲੈ। ਫਕੀਰ ਨੇ ਮਟਕਾ ਮੋਹਰਾਂ ਦਾ ਭਰ ਲਿਆ ।'Ð
ਚਰਨ ਧੂੜ
ਸ਼ੇਰੇ ਪੰਜਾਬ ਜੀ ਦੀ ਇਹ ਦਿਲੀ ਖਵਹਿਸ਼ ਸੀ ਕਿ ਕਿਸੇ ਅਜਿਹੇ ਸਿਖ ਦੇ ਦਰਸ਼ਨ ਕਰਾਂ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਖਸ਼ਾਤ ਦਰਸ਼ਨ ਕੀਤੇ ਹੋਣ।
ਅਖੀਰ ਇਕ ਬ੍ਰਿਧ ਸਿਖ ਦਾ ਆਪ ਨੂੰ ਮਿਲਾਪ ਹੋਇਆ, ਜੋ ਕਲਗੀਧਰ ਪਿਤਾ ਦੇ ਨਾਲ ਰਿਹਾ ਸੀ ।
ਸ਼ੇਰੇ ਪੰਜਾਬ ਨੇ ਉਸ ਦੇ ਚਰਨ ਚੁੰਮੇ, ਚਰਨ ਧੂੜੀ ਮਸਤਕ ਨੂੰ ਲਾਈ ਤੇ ਉਸ ਦੀ ਪ੍ਰਕਰਮਾ ਕਰਕੇ ਆਦਰ ਨਾਲ ਆਪਣੇ ਕੋਲ ਰਖਿਆ ਤੇ ਉਸ ਤੋਂ ਦਸਮੇਸ਼ ਪਿਤਾ ਦੀਆਂ ਸਾਖੀਆਂ ਸੁਣੀਆਂ ।'Ð
ਸਰਬੰਸ ਭੇਟਾਂ
ਨਜਾਮ ਦੱਖਣ ਦੀ ਸਹਾਇਤਾ ਤੋਂ ਵਾਪਸ ਆਈਆਂ ਸਿਖ ਫੌਜਾਂ ਨੇ ਸ਼ੇਰੇ ਪੰਜਾਬ ਨੂੰ ਦਸਿਆ, ਕਿ ਕਲਗੀਧਰ ਪਿਤਾ ਦੇ ਅੰਤਮ ਸਥਾਨ ਉਤੇ ਕੋਈ ਯਾਦਗਾਰ ਨਹੀਂ ।
ਸ਼ੇਰੇ ਪੰਜਾਬ ਨੇ ਉਸੇ ਵੇਲੇ ਉਸ ਥਾਂ ਤੇ ਗੁਰਦਵਾਰਾ ਸਾਹਿਬ ਬਨਾਣ ਦੀ ਸਲਾਹ ਕੀਤੀ, ਜਿਥੇ ਦਸਮ ਪਾਤਸ਼ਾਹ ਨੇ ਚੋਲਾ ਛਡਿਆ ਸੀ ।
ਪਰ ਇਕ ਸਿੱਖ ਸਰਦਾਰ ਨੇ ਕਿਹਾ, ਕਿ ਸਰਕਾਰ! ਕਲਗੀਧਰ ਦਾ ਹੁਕਮ ਹੈ ਕਿ ਜੋ ਮੇਰੇ ਅੰਗੀਠੇ ਤੇ ਯਾਦਗਾਰ ਬਨਾਵੇਗਾ, ੳਸ ਦਾ ਸਰਬੰਸ ਮਿਟ ਜਾਵੇਗਾ । ਇਸੇ ਕਾਰਨ ਹੁਣ ਤਕ ਸਮਾਧ ਨਹੀਂ ਬਣੀ ।
ਸ਼ੇਰੇ ਪੰਜਾਬ ਨੇ ਕਿਹਾ ਬੇਸ਼ਕ 'ਸਾਧ ਬਚਨ ਅਟਲਾਧਾ' ਹੁਦੇ ਹਨ । ਬੇਸ਼ਕ ਮੈਂ ਨਾ ਰਹਾਂ । ਮੇਰੀ ਔਲਾਦ ਨ ਰਹੇ। ਰਾਜ ਨ ਰਹੇ, ਪਰ ਸਤਿਗੁਰੂ ਦੀ ਯਾਦਗਾਰ ਜਰੂਰ ਬਣੇਗੀ।
ਸੋ ਉਸੇ ਵੇਲੇ ਕਾਰੀਗਰਾਂ ਨੂੰ ਨਦੇੜ ਸਨੇ ਸਾਮਾਨ ਦੇ ਭੇਜ ਦਿਤਾ, ਅਤੇ ਡੇਹਰਾ ਉਸਾਰਨ ਦਾ ਹੁਕਮ ਦਿਤਾ ।
ਅਜ ਕਲ ਇਸ ਗੁਰਦਵਾਰੇ ਨੂੰ ਸ੍ਰੀ ਹਜੂਰ ਸਾਹਿਬ ਸਦਿਆ ਜਾਂਦਾ ਹੈ। ਸੋ ਸ਼ੇਰੇ ਪੰਜਾਬ ਨੇ ਆਪਣਾ ਸਰਬੰਸ, ਰਾਜ ਆਦਿ ਮਿਟਾ ਕੇ ਆਪਣੇ ਸਤਿਗੁਰੂ ਦੀ ਯਾਦਗਾਰ ਨੂੰ ਕਾਇਮ ਕੀਤਾ।'Ð
ਮਿੱਟੀ ਦਾ ਤਵਾ
ਸਰਕਾਰ ਦੇ ਦਿਲ ਵਿਚ ਗੁਰਸਿੱਖਾਂ ਲਈ ਬੜਾ ਪਿਆਰ ਤੇ ਸਤਿਕਾਰ ਸੀ । ਆਪ ਨੂੰ ਜਦ ਇਹ ਪਤਾ ਲਗਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭਾਈ ਮਨਸਾ ਸਿੰਘ ਜੀ ਐਨੇ ਗਰੀਬ ਹਨ ਕਿ ਉਹ ਲੋਹੇ ਦੀ ਥਾਂ ਮਿੱਟੀ ਦੇ ਤਵੇ ਤੇ ਪ੍ਰਸ਼ਾਦੇ ਪਕਾਂਦੇ ਸਨ ਤਾਂ ਆਪ ਦਾ ਦਿਲ ਭਰ ਆਇਆ।
ਆਪ ਉਸੇ ਵੇਲੇ ਹਾਥੀ ਤੇ ਚੜਕੇ ਭਾਈ ਸਾਹਿਬ ਦੇ ਘਰ ਨੂੰ ਤੁਰ ਪਏ। ਭਾਈ ਸਾਹਿਬ ਤਾਕੀ ਥਾਈ ਸ਼ੇਰੇ ਪੰਜਾਬ ਨੂੰ ਆਉਂਦਾ ਤਕ ਕੇ ਸਾਰੇ ਬੂਹੇ ਬਾਰੀਆਂ ਬੰਦ ਕਰਕੇ ਬੈਠ ਗਏ ।
ਅਹਿਲਕਾਰਾਂ ਨੇ ਭਾਈ ਹੁਰਾਂ ਦਾ ਬੂਹਾ ਖੜਕਾਇਆ ਕਿ ਸਰਕਾਰ ਤੁਹਾਨੂੰ ਮਿਲਣਾ ਚਾਹੁੰਦੀ ਹੈ । ਪਰ ਭਾਈ ਹੁਰੀ ਇਹੋ ਉੱਤਰ ਦੇਣ ਕਿ ਮੇਰੇ ਪਾਸ ਮਹਾਰਾਜਾ ਸਾਹਿਬ ਦੇ ਬਿਠਾਣ ਲਈ ਕੋਈ ਥਾਂ ਨਹੀਂ।
ਮਹਾਰਾਜਾ ਸਾਹਿਬ ਦੇ ਜਿਥੇ ਕਦਮ ਪੈ ਜਾਣ ਉਥੋਂ ਗਰੀਬੀ ਉਠ ਜਾਂਦੀ ਹੈ ਤੇ ਦੌਲਤ ਆ ਜਾਂਦੀ ਹੈ । ਮੈ ਆਪਣੀ 'ਗਰੀਬੀ ਗਦਾ' ਨੂੰ ਤਜਣਾ ਨਹੀਂ ਚਾਹੁੰਦਾ।
ਮਹਾਰਾਜਾ ਸਾਹਿਬ ਤੇ ਅਹਿਲਕਾਰਾਂ ਨੇ ਬਹੁਤੇਰਾ ਜੋਰ ਥੈਲੀਆਂ ਦੇਣ ਲਈ ਲਾਇਆ ਪਰ ਭਾਈ ਸਾਹਿਬ ਨਾ ਮੰਨੇ ।
ਸ਼ੇਰੇ ਪੰਜਾਬ ਦਾ ਸਿਰ ਅਜਿਹੇ ਗੁਰਸਿੱਖਾਂ ਵਲੋਂ ਮਲੋ ਮਲੀ ਝੁੱਕ ਗਿਆ ਤੇ ਕਹਿਣ ਲਗੇ 'ਅਫਸੋਸ ਜਿਨ੍ਹਾਂ ਨੂੰ ਮੈਂ ਚਾਹੁਦਾ ਹਾਂ ਉਹ ਮੈਨੂੰ ਨਹੀਂ ਚਾਹੁੰਦੇ ।'Ð
ਮੈਂ ਨਹੀਂ ਚਾਹੁੰਦਾ
ਇਕ ਗੁਰਮੁਖ ਸਿਖ ਗੁਰੂ ਕੇ ਬਾਗ ਅੰਮ੍ਰਿਤਸਰ ਵਿਚ ਨਾਮ ਦੀ ਬਰਖਾ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਸਨ । ਸ਼ੇਰੇ ਪੰਜਾਬ ਵੀ ਮੋਹਰਾਂ ਦੇ ਥਾਲ ਭਰ ਕੇ ਇਨ੍ਹਾਂ ਦੇ ਦਰਸ਼ਨ ਨੂੰ ਆਏ। ਮਹਾਤਮਾ ਜੀ ਨੇ ਕਿਹਾ ਕਿ ਇਹ ਕਿਸੇ ਲੋੜਵੰਦ ਨੂੰ ਦੇ ਦਿਓ ।
ਸ਼ੇਰੇ ਪੰਜਾਬ ਨੇ ਭੇਟਾ ਦੇਣ ਲਈ ਬੜਾ ਜੋਰ ਲਾਇਆ, ਪਰ ਮਹਾਤਮਾਂ ਨੇ ਸਵੀਕਾਰ ਨਾ ਕੀਤੀ।ਜਾਂਦੀ ਵੇਰਾਂ ਸ਼ੇਰੇ ਪੰਜਾਬ ਨੇ ਆਖਿਆ ਅੱਛਾ ਕੋਈ ਹੋਰ ਸੇਵਾ ਦਸੋ? ਮਹਾਤਮਾ ਜੀ ਨੇ ਕਿਹਾ ਕਿ ਬਸ ਅਗੇ ਤੋਂ ਦਰਸ਼ਨ ਨ ਦਓ।
ਮਹਾਰਾਜ ਕਾਫੀ ਵਿਆਕੂਲਤਾ ਵਿਚ ਬੋਲੇ 'ਪਤਾ ਨਹੀਂ ਕੀ ਭੁਲ ਹੋ ਗਈ ਹੈ ਕਿ ਮੈਂ ਜਿਨ੍ਹਾਂ ਨੂੰ ਚਾਹੁੰਦਾ ਹਾਂ ਉਹ ਮੈਨੂੰ ਨਹੀਂ ਚਾਹੁੰਦੇ।'Ð
ਬਸੰਤ ਪੰਚਮੀ
ਮਰਹਟਿਆਂ ਤੋ ਤੰਗ ਆਏ ਨਜਾਮ ਹੈਰਦਾਬਾਦ ਨੇ ਆਪਣੇ ਵਜੀਰ ਆਜਮ ਸਹਜਧਾਰੀ ਸਿਖ ਦੀਵਾਨ ਚੰਦੂ ਲਾਲ ਦੇ ਕਹਿਣ ਤੇ ਸ਼ੇਰੇ ਪੰਜਾਬ ਤੋਂ ਸਹਾਇਤਾ ਦੀ ਮੰਗ ਕੀਤੀ ਤੇ ਪੱਤਰ ਦੇ ਨਾਲ ਹੀ ਢਾਈ ਲੱਖ ਤੋਂ ਵਧ ਮੁਲ ਦੀ ਇਕ ਵਡਮੁਲੀ ਚਾਨਣ ਜਿਸ ਵਿਚ ਹੀਰੇ ਮੋਤੀ ਲੱਗੇ ਹੋਏ ਸਨ ਸ਼ੇਰੇ ਪੰਜਾਬ ਨੂੰ ਭੇਜੀ। ਖਾਲਸਾ ਫੌਜਾਂ ਨੇ ਮਰਹਟਿਆਂ ਨੂੰ ਹਾਰ ਦੇ ਕੇ ਨਿਜਾਮ ਦੇ ਇਲਾਕੇ 'ਚੋ ਕਢ ਦਿਤਾ ।
ਬਸੰਤ ਪੰਚਮੀ ਦੇ ਸਮੇਂ ਸ਼ਾਲੀਮਾਰ ਬਾਗ ਵਿਚ ਨਿਜਾਮ ਵਲੋਂ ਭੇਜੀ ਜਦ ਇਹ ਚਾਨਣੀ ਚਾਂਦੀ ਦੀਆਂ ਚੋਬਾਂ ਤੇ ਲਾਈ ਗਈ । ਤਾਂ ਸ਼ੇਰੇ ਪੰਜਾਬ ਇਸ ਦੀ ਸੁੰਦਰਤਾ ਨੂੰ ਵੇਖ ਕੇ ਕਹਿਣ ਲਗੇ ਕਿ ਇਹ ਚਾਨਣੀ ਤਾਂ ਮੇਰੇ ਸਚੇ ਪਾਤਸ਼ਾਹ ਗੁਰੂ ਰਾਮ ਦਾਸ ਦੇ ਦਰਬਾਰ ਵਿਚ ਲਗਣ ਦੇ ਯੋਗ ਹੈ , ਇਹ ਮੇਰੇ ਲਾਇਕ ਨਹੀਂ ।
ਸੋ ਆਪ ਨੇ ਉਸੇ ਵੇਲੇ ਇਹ ਚਾਨਣੀ ਅੰਮ੍ਰਿਤਸਰ ਭੇਜ ਦਿਤੀ । ਅਜ ਕਲ ਇਹ ਗੁਰਪੁਰਬਾਂ ਤੇ ਦਿਖਾਈ ਜਾਂਦੀ ਹੈ ।Ð
ਸੇਹਰਾ
ਕੰਵਲ ਨੌ-ਨਿਹਾਲ ਸਿੰਘ ਦੀ ਸ਼ਾਦੀ ਦੀ ਧੁਮ ਸਾਰੀ ਦੁਨੀਆਂ ਵਿਚ ਪੈ ਚੁਕੀ ਸੀ। ਸ਼ੇਰੇ ਪੰਜਾਬ ਨੇ ਆਪਣੇ ਪੋਤਰੇ ਦੀ ਸ਼ਾਦੀ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁਤਰੀ ਨਾਲ ਬੜੀ ਧੂਮ ਧਾਮ ਨਾਲ ਕੀਤੀ ।
22 ਲਖ ਰੁਪਿਆ ਗਰੀਬਾਂ ਨੂੰ ਵੰਡਿਆ ਗਿਆ । ਪੰਜ ਲਖ ਆਦਮੀ ਜੰਝ ਵਿਚ ਸ਼ਾਮਲ ਹੋਏ ਸਨ । ਪਰ ਸਭ ਤੋਂ ਮਸ਼ਹੂਰ ਗਲ ਇਸ ਮੌਕੇ ਦੀ ਜੋ ਹੈ, ਉਸ ਤੋਂ ਪਤਾ ਲਗਦਾ ਹੈ ਕਿ ਸ਼ੇਰੇ ਪੰਜਾਬ ਦੇ ਦਿਲ ਵਿਚ ਗੁਰੂ ਘਰ ਲਈ ਕਿਨੀ ਸ਼ਰਧਾ ਸੀ ।
ਜੰਝ ਦੇ ਟੁਰਨ ਸਮੇਂ ਜਵਾਹਰੀ ਪੰਜ ਲਖ ਦੀ ਲਾਗਤ ਦਾ ਸੇਹਰਾ ਕੰਵਲ ਨੌ- ਨਿਹਾਲ ਸਿੰਘ ਨੂੰ ਬੰਨਣ ਲਈ ਲੈ ਆਇਆ ।
ਮਹਾਰਾਜਾ ਸਾਹਿਬ ਸੇਹਰਾ ਵੇਖ ਕੇ ਕਹਿਣ ਲਗੇ ਕਿ ਇਹ ਮੈਨੂੰ ਬਹੁਤ ਸੁੰਦਰ ਲਗਾ ਹੈ; ਤੇ ਮੇਰਾ ਪ੍ਰਣ ਹੈ ਕਿ ਜੋ ਚੀਜ ਮੇਰੇ ਮਨ ਨੂੰ ਚੰਗੀ ਲਗੇ ਉਹ ਮੈਂ ਗੁਰੂ ਦੀ ਭੇਟਾ ਕਰਾਂ । ਸੋ ਇਹ ਸੇਹਰਾ ਦਰਬਾਰ ਸਾਹਿਬ ਭੇਜ ਦਿਓ ।
ਰਿਸ਼ਤੇਦਾਰਾਂ ਬਥੇਰਾ ਕਿਹਾ ਕਿ ਵਕਤ ਤੰਗ ਹੈ ਤੇ ਇਹੋ ਜਿਹਾ ਹੋਰ ਸੇਹਰਾ ਨਹੀਂ ਬਨਣ ਲਗਾ ਵਿਆਹ ਪਿਛੋਂ ਹੋਰ ਬਣਾ ਕੇ ਭੇਜ ਦਿਆਂਗੇ, ਪਰ ਸਰਕਾਰ ਕਹਿਣ ਲਗੀ, 'ਅਸੀਂ ਸਾਦੇ ਸੇਹਰਿਆਂ ਨਾਲ ਹੀ ਢੁੱਕ ਲਵਾਂਗੇ। ਸੋ ਸੇਹਰਾ ਦਰਬਾਰ ਸਾਹਿਬ ਭੇਜ ਦਿਤਾ।
ਫੂਲਦਾਨ
ਬਦੇਸ਼ੀ ਸ਼ੀਸ਼ਾ ਕੰਪਨੀ ਦਾ ਏਜੰਟ ਇਕ ਵੇਰਾਂ 'ਸਰਕਾਰ' ਪਾਸ ਸ਼ੀਸ਼ੇ ਦੇ ਮਾਲ ਦੀ ਪੰਜਾਬ ਵਿਚ ਵਿਕਰੀ ਲਈ ਆਗਿਆ ਲੈਣ ਆਇਆ । ਉਸ ਨੇ ਗਲਾਸ, ਫੂਲਦਾਨ ਪਲੇਟਾਂ ਪਿਰਚਾਂ ਆਦਿ ਵਿਖਾਈਆਂ । ਮਹਾਰਾਜਾ ਸਾਹਿਬ ਨੇ ਇਕ ਸੁੰਦਰ ਤੇ ਕੀਮਤੀ ਫੂਲਦਾਨ ਨੂੰ ਭੁੰਝੇ ਸੁਟ ਦਿਤਾ ਉਹ ਫਰਸ਼ ਤੇ ਡਿਗਦਿਆਂ ਹੀ ਚੂਰਾ ਚੂਰਾ ਹੋ ਗਿਆ ।
ਸ਼ੇਰੇ ਪੰਜਾਬ ਨੇ ਏਜੰਟ ਨੂੰ ਕਿਹਾ ਕਿ ਜਾ ਇਸ ਸਠ ਸਤਰ ਰੁਪਏ ਦੇ ਫੂਲਦਾਨ ਦੇ ਟੋਟਿਆਂ ਨੂੰ ਬਜਾਰ ਵੇਚ ਆ । ਥੋੜੀ ਦੇਰ ਪਿਛੋਂ ਏਜੰਟ ਆਇਆ ਤੇ ਕਹਿਣ ਲਗਾ ਕਿ ਮਹਾਰਾਜ ਇਸ ਦਾ ਤਾਂ ਕੋਈ ਆਨਾ ਭੀ ਨਹੀਂ ਦਿੰਦਾ ।
ਮਹਾਰਾਜਾ ਨੇ ਮੇਜ ਤੋਂ ਪਿੱਤਲ ਦੀ ਦਵਾਤ ਚੁਕੀ, ਅਤੇ ਭਨ ਤੋੜ ਕੇ ਏਜੰਟ ਦੇ ਹੱਥ ਫੜਾਈ ਤੇ ਕਿਹਾ ਇਸ ਨੂੰ ਵੇਚ ਆ । ਏਜੰਟ ਗਿਆ ਤੇ ਪਿਤਲ ਦੀ ਕੁਝ ਰਕਮ ਵਟ ਕੇ ਆ ਗਿਆ ।
ਮਹਾਰਾਜ ਨੇ ਬੜੇ ਪਿਆਰ ਨਾਲ ਏਜੰਟ ਨੂੰ ਆਖਿਆ ਕਿ ਮੇਰਾ ਦੇਸ਼ ਗਰੀਬ ਹੈ, ਇਥੇ ਇਹੋ ਜਿਹੀਆਂ ਚੀਜਾਂ ਦੀ ਲੋੜ ਨਹੀਂ, ਜੋ ਰਤਾ ਕੁ ਠੋਕਰ ਲਗਣ ਨਾਲ ਕੌਡੀ ਦੀਆਂ ਵੀ ਨਹੀਂ ਰਹਿੰਦੀਆਂ । ਏਜੰਟ ਸ਼ਰਮਿੰਦਾ ਹੋਇਆ ਉਥੋਂ ਟੁਰ ਗਿਆ।Ð
ਨਿਰਮਾਣ ਮਹਾਰਾਜਾ (ਨੰਗਾ ਪਿੰਡਾ)
ਸ਼ੇਰੇ ਪੰਜਾਬ ਦਾ ਦਬਦਬਾ ਸਾਰੀ ਦੁਨੀਆਂ ਵਿਚ ਫੈਲ ਚੁਕਾ ਸੀ। ਆਪ ਐਨੀ ਸ਼ਾਨ ਤੇ ਤਾਕਤ ਦੇ ਹੁੰਦਿਆਂ ਹੋਇਆਂ ਭੀ ਨਿਰਮਾਣ ਗੁਰ ਸਿਖ ਸਨ । ਇਕ ਵੇਰਾਂ ਆਪ ਨੂੰ ਭਾਈਚਾਰਕ ਨਿਯਮ ਭੰਗ ਕਰਨ ਕਾਰਨ, ਅਕਾਲੀ ਫੂਲਾ ਸਿੰਘ ਜੀ ਨੇ ਸਰਕਾਰ ਨੂੰ ਤਨਖਾਹੀਏ ਕਰਾਰ ਦਿਤਾ। ਸ਼ੇਰੇ ਪੰਜਾਬ ਨੇ ਅਕਾਲ ਤਖਤ ਦੇ ਭਰੇ ਦੀਵਾਨ ਵਿਚ ਮਾਫੀ ਮੰਗੀ, ਪਰ ਅਕਾਲੀ ਫੂਲਾ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਮਲੀ ਨਾਲ ਬੰਨ੍ਹਕੇ ਨੰਗੇ ਪਿੰਡੇ ਸੌ ਕੋੜ੍ਹੇ ਲਾਣ ਦੀ ਸਜਾ ਦਿਤੀ। ਮਹਾਰਾਜਾ ਸਾਹਿਬ ਨੇ ਖੁਸ਼ੀ ਖੁਸ਼ੀ ਕਪੜੇ ਉੁਤਾਰ ਦਿਤੇ ਤੇ ਕੋਰੜੇ ਲਵੌਣ ਲਈ ਤਿਆਰ ਹੋ ਗਏ। ਉਹਨਾਂ ਦੀ ਨਿਮਰਤਾ ਦੇਖ ਸਭ ਦੇ ਦਿਲ ਪੰਘਰ ਗਏ ਤੇ ਸੰਗਤ ਨੇ ਕਿਹਾ ਕਿ ਮਹਾਰਾਜਾ ਸਾਹਿਬ ਨੇ ਸਜਾ ਨੂੰ ਪ੍ਰਵਾਨ ਕਰ ਲਿਆ ਹੈ, ਇਸ ਲਈ ਇਹਨਾਂ ਨੂੰ ਮਾਫੀ ਦਿਤੀ ਜਾਵੇ। ਸੋ ਮਾਫੀ ਦਿਤੀ ਗਈ। ਅਜਿਹੀ ਨਿਰਮਾਨਤ ਵਾਲਾ ਮਹਾਰਾਜਾ ਦੁਨੀਆਂ ਦੇ ਇਤਹਾਸ ਵਿਚ ਨਹੀਂ ਮਿਲ ਸਕਦਾ ।'Ð
ਨਾਨਕ ਸ਼ਾਹੀ
1801 ਈਸਵੀ ਵਿਚ ਪੰਜਾਬ ਦੇ ਸਾਰੇ ਸਰਦਾਰਾਂ ਨੇ ਇੱਕਠਿਆਂ ਹੋ ਕੇ ਆਪ ਨੂੰ ਮਹਾਰਾਜੇ ਦਾ ਖਿਤਾਬ ਦਿਤਾ ਪਰ ਆਪ ਕਹਿਣ ਲਗੇ ਕਿ 'ਸਚਾ ਪਾਤਸ਼ਾਹ' ਤਾਂ ਮੇਰਾ ਸਤਿਗੁਰੂ ਹੀ ਹੈ ਤੇ ਉਸ ਦੇ ਹੀ ਨਾਂ ਤੇ ਹੀ ਸਿਕਾ ਚਲਣਾ ਚਾਹੀਦਾ ਹੈ । ਮੈਂ ਤਾਂ ਕੇਵਲ ਸੰਗਤਾਂ ਦਾ ਸੇਵਕ ਹੀ ਹਾਂ। ਸੋ ਪੈਸੇ ਦਾ ਨਾਂ ਨਾਨਕ ਸ਼ਾਹੀ ਪੈਸਾ ਤੇ ਰੁਪਏ ਦਾ ਨਾਂ ਨਾਨਕ ਸ਼ਾਹੀ ਰੁਪਿਆ ਰਖਿਆ, ਮੋਹਰ ਤੇ ਭੀ ''ਦੇਗੋ ਤੇਗੋ ਫਤੇ ਨਸਰਤ ਬੇਦਰੰਗ। ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ'' ਅੱਖਰ ਉਕਰਾਏ।'Ð
ਰਾਮ ਗੋਬਿੰਦ
ਦੁਨੀਆਂ ਵਿਚ ਜਿੰਨੇ ਭੀ ਵੱਡੇ ਆਦਮੀ ਜਾਂ ਰਾਜੇ ਮਹਾਰਾਜੇ ਹੋਏ ਸਭਨੇ ਆਪਣੀਆਂ ਯਾਦਗਾਰਾਂ ਬਣਵਾਈਆਂ ਤਾਂ ਜੋ ਉਹਨਾਂ ਦਾ ਨਾਂ ਸਦਾ ਕਾਇਮ ਰਹੇ, ਪਰ ਸ਼ੇਰੇ ਪੰਜਾਬ ਨੇ ਯਾਦਗਾਰਾਂ ਦਾ ਨਾਂ ਸਤਿਗੁਰਾਂ ਦੇ ਨਾਂ ਤੇ ਰੱਖਿਆ, ਅੰਮ੍ਰਿਤਸਰ ਦਾ ਮਸ਼ਹੂਰ ਬਾਗ ਲਵਾ ਕੇ ਉਸ ਦਾ ਨਾਂ 'ਰਾਮਬਾਗ' ਰਖਿਆ ਕਿਲੇ ਦਾ ਨਾਂ 'ਗੋਬਿੰਦ ਗੜ' ਰਖਿਆ।'Ð
ਤੁਹਾਡੀ ਟਿੱਪਣੀ---







hlImI rwjw

ku`J iek kwrnwmy

lyKk-igAwnI gurcrn isMG swQI
(is`K grlj kwlj AMimRqsr 2 mwrc 1950)


ihMdU hukmrwn Drm inrp`Kqw dw pwT
mhwrwjw rxjIq isMG dy rwj qoN is`Kx

#suMdr isMG fwkU

-mhwrwjw rxjIq isMG dw Ajy lwhOr qy nvW nvW kbjw hoieAw sI ik lwhOroN ds ku mIl dI ivQ qy suMdr isMG bVw dlyr fwkU rihMdw sI [ ieh lwhOr ivc BI lutW pwauNdw sI[ ies dy bhuq swry fwkU mwiqhq sn[
grIbW dI ieh bVI mdd krdw sI, iesy leI swry ipMfW vwly iesdw burw nhIN cwhuMdy sn[
mhwrwjy rxjIq isMG ny ies fwkU nUM jIaUNdy PVn vwly nUM pMj ipMf ienwm dyx dw ieSiqhwr kFvwieAw[ fwkU ny BI mukwbly qy lwhOr ivc ieSiqhwr lwieAw ik jo mYnUM jIaUNdy nUM PVygw mYN aus nUM lwhOr dI bwdSwhI idAWgw[
Syry pMjwb dw KUn ies ieSiqhwr nUM pVHky joS ivc Aw igAw[ Awp Awpxy kuJ svwrW nUM nwl lY ky jMgl ivc jw inkly[ suMdr isMG fwkU ny llkwirAw ik ikhVy jvwn jWdy hn[
Syry pMjwb ny ikhw ik ijnHW nUM fwkUAW qoN fr nhIN [ fwkU Awpxy pMjwh swQIAW nwl twkry leI Aw igAw[ Syry pMjwb ny ikhw ienHW grIbW nUM ikauN mrvWdw hYN [ Aw AwpW hI Awpo ivc lV ky, ij`q hwr dw PYslw kr leIey[
fwkU ny ieh gl mMn leI dovyN cwnxI rwq iv`c GoiVAW qoN qlvwrW sUq ky au`qr Awey [ kuJ icr dohW ny qlvwrW dy cMgy krqb idKwey[
AKIr Syry pMjwb ny Aijhw vwr kIqw ik fwkU dI qlvwr dy kbjy ivc AwpxI qlvwr dI nok pw ky aus dy h`Qo qlvwr sutw idqI [ Pyr ip`CoN dI l`k nUM j`Pw pw ky aus nUM BuMJy sut ilAw [ fwkU hwr mMn igAw [
Syry pMjwb ny ikhw qUM qW ieSiqhwr lwieAw sI ik jo mYnUM jIauNdw PVygw auh nUM lwhOr dw rwj idAWgw so cl hux rwj dy [
fwkU Srm nwl isr JukweI Kloqw sI, kihx l`gw mYnUM qW ieh supny ivc BI Aws nhIN sI ik koeI mYnUM jIauNdw PV skygw [ so cl mYN qyry nwl lwhOr qy h`lw boldw hW [
Syry pMjwb 'kwxy' ny pRbMD qW bhuq kIqw hoieAw hY, pr Pyr AwpW Xqn krWgy [ jy mYN ij`q nW sikAw qW BI mr qW jwvWgw, qW jo qUM qwhnw dyx jogw qW n rhy [ so swry lwhOr vl tur pey [
Syry pMjwb ny Awpxy swQIAW nUM pihly hI smJw id`qw sI ik auh fwkUAW nUM iblkul nw d`sx ik ieh Syry pMjwb hY [ so jd BwtI drvwjy pu`jy qW Syry pMjwb ny ikhw qUM iPkr nw kr mYN A`gy hI kbjy dw pRbMD kIqw hoieAw hY [
BwtI drvwjy dy pihrydwrW ny ieSwrw pwauNidAW hI bUhw KolH id`qw [ swry fwkU Aqy mhwrwjw Sihr iv`c dwKl ho gey [ fwkU hYrwn sI [
SwhI ikly dy v`fy Pwtk qy p`uj ky BI mhwrwjy ny ieSwrw kIqw qy auh Pwtk BI KulH igAw [ swry fwkU qy ispwhI AMdr lMG gey [
jd AMdrly srdwrW qy ispwhIAW ny 'Syry pMjwb' dI slwmI auqwrI qW fwkU nUM pqw l`gw ik ieh jvwn qW Syry pMjwb rxjIq isMG hI sI [
auh auQy hI buq bxI Kloqw sI [ mhwrwjy ny fwkU nUM moFy qoN PVidAW hoieAW ikhw [ imqR bcn pUrw ho igAw [ mYN lwhOr dI bwdSwhI lY leI hY [
fwkU ny Juk ky pRxwm kIqw qy swrI aumr qwibAwdwr rihx dw pHx kIqw [ ieho suMdr isMG mhwrwjw dy nwl keI muihmw qy jWdw irhw qy BwrI kwrnwmy krdw irhw ['Ð
At`k hY qW Atk jw
Atk dy prly kMFy vYrIAW ny is`K POjW nUM Gyr ilAw sI[ muhMmd jmwn Kwn dy hukm nwl Atk dw pul qoiVAw jw cu`kw sI qW jo is`KW nUM mdd nw pu`j sky[ dirAw Atk Awpxy pUry jobn qy sI [
Atk ivc vVnw AwpxI mOq shyVnw sI [ pr Syry pMjwb ieh BI dyK BI nhIN jr skdw sI ik aus dy mShUr jrnYl qy isK vIr vYrIAW dy Gyry ivc nukswn auTwx [
so krm- cwrIAW nUM hukm kIqw ik PojW nUM pwr phuMcwx dw pRbMD kro[ sB ny ieho au`qr id`qw, mhwrwjw ieh Atk hY ieQy sB nUM Atkxw hI pYNdw hY[
Syry pMjwb AMdr is`KI siprt jwg au`TI Awp Syry dI qrHW grj ky kihx l`gy, 'Atk' rxjIq isMG nUM nhIN Atkw skdw [ ijs dy idl ivc Atk (iJjk) hY, 'Atk' (dirAw) aus leI Atk (rok) hY [ ijs dy ierwdy ivc 'Atk' (iJjk) nhIN, 'Atk' (dirAw) aus dy leI 'Atk' (rok) nhIN [
ieh kihMidAW Awpxy GoVy 'dKxIN' nUM A`fI lweI qy dirAw ivc TylH id`qw [ pl qy pl ivc Awp dirAw dy prly kMFy qy puj gey [
Awp nUM dirAw ivc iTlHdw vyK, hr iek sUrbIr ny Awp dw ip`Cw kIqw qy swrI sYnw prly kMfy jw pu`jI [
igljeIAW nUM sKq hwr dy ky Awpxy vIrW dI vyly isr shwieqw kIqI [ ies ielwky ivc ieh krwmwq mMnI jWdI hY ik Atk ny mhwrwjy nUM rwh id`qw sI ['Ð
krIm bKS mwlI
krIm bKS isAwl kot ijly dy iek ipMf dw buFw mwlI sI [ ies ny gulwb dy PulW dw bwg lwieAw hoieAw sI [ iek vyrW Syry pMjwb qy kuJ Aihlkwr ieDr dI lMG rhy sn [ Syry pMjwb nUM do gulwb dy Pul bhuq suMdr lgy [ mhwrwjy ny aunHW nUM qoV ky AwpxI dsqwr ivc tMg ilAw [jd kuJ dUr Agy gey qW Syry pMjwb ny vyiKAw ik hr Aihlkwr dy isr ivc do do Pul tMgy hoey hn [ Syry pMjwb grIb mwlI dy nukswn qy bhuq pCqwey qy idl ivc kihx lgy ik jy mYN Pul qoVn dI pihl n krdw qW ienHW nUM BI kdy Pul qoVn dw hONslw n pYNdw [
ieny nUM swhmixEN krIm bKS mwlI BI Aw igAw [ mhwrwjw swihb ny puiCAw ik bwbw qUM hI ies bwg dw mwlk hYN ? mwlI, ijsdw ihrdw hoey nukswn nUM vyK bhuq duKI hoieAw hoieAw sI, kihx lgw 'hW mhwrwj ieh bwg iesy krmW sVy dw hI hY[ mW bwp ny qW myrw nW krm bKS riKAw sI pr hux 'krm siVAw' smJdw hW ['
Syry pMjwb dw idl hor duKI ho igAw [ aunHW auQy hI drbwr lOx dw hukm id`qw [ krm bKS nUM iek au`cI QW qy ibTw ky Syry pMjwb ny do QYlIAW pMj pMj sO dIAW aus dy Agy rKidAW hoieAW ikhw 'lY bwbw ieh qyry do Pu`lW dw m`ul [' Pyr bwkI AihlkwrW vl BI Syry pMjwb ny mul qwrn ihq ieSwrw kIqw [
pl dy pl ivc hr iek srdwr ny kuJ n kuJ krIm bKS dy Agy jw riKAw [ krIm bKS dI pg ivc swry rupey pw ky Syry pMjwb ny iek ispwhI nUM hukm id`qw ik ies nUM ies dy Gr qk C`f Awvy qy krIm bKS nUM ikhw ik bwbw krIm bKS qUM scmuc krIm bKS hY ['Ð
byrI
swJy dy iek ipMf ivc iek vyrW srkwr dw drbwr l`gw hoieAw sI mukdmy Awid suxy jw rhy sn ik iek roVw iek vjIr dy Aw ky v`jw[
Ajy lok hYrwn hI sn ik iek v`tw srkwr dI p`g qy Aw ky v`jw qy klgI BuMJy jw peI [ AYhlkwr, srdwr, ispwhI sB ieDr auDr dOVy qy ie`k in`ky ijhy muMfy nUM PV ilAwey [ muMfw fr qy sihm nwl kMb irhw sI [iksy srdwr ny aus nUM ku`iqAW qoN pVvwn dI qjvIj kIqI, iksy ny Aijhy gusqwK nUM golI nwl aufwey jwx dI rwey id`qI [ iksy ny auQy hI Pwhy lwx leI ikhw [
iek do ny qW do cwr krwrIAW krwrIAW cpyVW muMfy dy mUMh qy jV BI id`qIAW [ muMfy dIAW fwfW inkl geIAW [ Syry pMjwb ny swry AYhlkwrW nUM iJVk ky pwsy kr id`qw qy muMfy nUM Awp kol sd ky ipAwr nwl puiCAw ik kwkw qUM vty ikauN mwry sn? muMfy ny htkory lYNidAW hoieAw ikhw, ik mYN quhwnUM qW vty nhIN mwry, mYN qW byrI nUM byr lwhux leI mwry sn qy ieh quhwnUM lg gey [
Syry pMjwb ny ruipAW dI iek QYlI muMfy nUM dy id`qI [ lok swry hYrwn sn ik ieh kI gl hoeI? Syry pMjwb ny swirAW nUM hYrwn qk ky ikhw, 'jy byrI nUM v`tw lg jWdw qW ies muMfy dI jyb ivc byr Aw jWdy [ qusIN kI smJdy ho ik mYN jVH vsqU ibRC nwloN BI mMdW hW, jo v`tw l`gx qy ies nUM kuJ n dyvW ['Ð
PirAwdI
Syry pMjwb ijhy ienswP dy puqly dy AYhlkwr, gvrnr Awid BI ienswP krn ivc irAYq nhIN krdy sn [ mulqwn dy gvrnr swvn ml sn [ ienHW pws iek PirAwdI AwieAw ik mhwrwj quhwfy srdwrW ivcoN iksy iek ny myrw Kyq GoiVAW qoN crvw idqw hY, qy mYnUM koeI mul nhIN idqw [ dIvwn ny srdwr pCwnx leI ikhw [ PirAwdI ny dIvwn swvn ml dy vfy pu`qr rwmdws nUM jw h`Q lwieAw [ dIvwn ny ausy vyly Awpxy pu`qr nUM kYd dI sjw dy id`qI jd PirAwdI nUM pqw ik doSI qW dIvwn dw pu`qr sI, qW Aw ky aus dy Cutkwry leI mwPI mMgx l`gw pr dIvwn ny ikhw ieh nhIN ho skdw mYN Syry pMjwb dw nOkr hW [ Aqy aus dw hukm hY ik hr iek nwl ieko ijhw Adl kro, Pyr mYN Awpxy pu`qr dI irAYq ikaNu krW? jd Syry pMjwb nUM ies g`l dw pqw l`gw qW aunW ny swvn ml nUM CwqI nwl lw ilAw, qy ienwm vjoN hor jwgIr qy iejq bKSI ['Ð
ATnI
Syry pMjwb sdw Awpxw Bys bdl ky AwpxI irAwieAw dy du`KW nUM vyKdw huMdw sI qy nwl hI srkwrI nOkrW cwkrW dI BI ingrwnI rKdw sI ik auh prjw nwl koeI by-ienswPI jW vDIkI qW nhIN kr rhy[
iek vyrW Awp Bys bdl ky lwhOroN bwhr iPr rhy sn ik Awp nUM muMfw imilAw qy kihx l`gw 'Brwvw myrI gaU nUM jrw kU h`Q pweI ' zrw Sihr lY clxw hY[ ieh gaU myry ipqw ny rwjy dy AwdmIAW kol vycI hY, qy mYN mihl iv`c phuMcwxI hY[
Syry pMjwb ny h`s ky AwiKAw ik mYnUM ies kMm bdly kI dyvyNgw [ muMfw kihx l`gw ik jo kuJ imlygw qYnUM A`D dy idAWgw so Syry pMjwb ny gW A`goN r`sy qoN PV leI, qy muMfw ipCoN ihkx l`g ipAw[ dovyN mihl kol puj gey[
srkwr ny AwiKAw ik jw ieh gW AMdr dy Aw, mYN eyQy hI qYnUM aufIkWgw[ muMfw gW lY ky AMdr clw igAw[ Syry pMjwb cor drvwjy QweIN mihlW ivc clw igAw qy muMfy nUM ienwm vjoN pMj rupey dyx leI Awpxy AwdmI nUM dy id`qy qy Awp iPr bwhr Aw igAw[
muMfy ny KuSI KuSI bwhr Aw ky cvwnI srkwr dI qlI qy itkw id`qI qy ikhw ik AMdroN AiTAwnI hI imlI hY[ srkwr muMfy nUM nwl lY ky AMdr igAw qy puiCAw iks AiTAwnI idqI hY[
muMfy ny iek nOkr v`l ieSwrw kIqw[ auh nOkr crnW qy Fih ipAw, ik mhwrwj AYqkIN mwPI idE A`gy qoN mYN kdI bd idAwnqI nhIN krWgw[ Syry pMjwb ny aus nUM mwPI dy idqI qy muMfy nUM ds rupey dy ky Gr qoirAw[ 'Ð
DobI dI pMf
iek vyrW mulk ivc kwl pY igAw[ Syry pMjwb ny Awpxy AMn dy SwhI gudwm prjw leI KolH idqy, ijQoN prjw muPq Anwj lY jw ky Awpxw Jt tpWdI sI qy 'srkwr' nUM AsIsW dyNdI sI[
iek grIb bu`Fy DobI dy Gr BI Kwx nUM kuJ nhIN sI, auh BI srkwrI FMfory nUM sux ky SwhI gudwmW vl igAw, pr EQy BIV bhuq ijAwdw sI[ bu`Fw kmjor sI qy Gr ivc hor koeI jvwn BI nhIN sI[ ivcwrw frdw mwrw ik ikqy BIV hyT n Aw jwvW, ipCW htky hI Kloqw hoieAw sI[
auh vyK irhw sI ik hr iek AwdmI nUM vIh vIh syr dwxy iml rhy hn[ auh ipCy hI bYT ky BIV dy htx dI aufIk krn l`gw[ ieny nUM Swm ho geI qy GiVAwl vijAw qy dwxy vMfxy bMd ho gey[ bwkI lokW nUM kl Awaux dw hukm hoieAw[
hor sB lok cly geY, pr bu`Fw Ajy BI auQy bYTw sI[ aus nUM Awpxy Bu`Ky mr rhy t`br dw iKAwl Aw irhw sI[ A`KW ivc A`QrU vyK ky iek srdwr aus dy kol AwieAw qy aus nUM kihx l`gw ik bwbw jI! Aj dwxy nhIN imly qw kl Aw jwvI, ronW ikauN ey ?
bu`Fy ny ~auqr id`qw, ''jnwb ! mYN DobI hW, kmzor qy ibRD hW[ kl BI mYnUM iksy ny dwxy nhIN lYx dyxy, ikauNik BIV ivc mYN fridAW vVnw nhIN[ myry t`br iv`c kyvl inky bwl hn[''
srdwr ny ikhw, 'cMgw mYN qYnUM dwxy idvw idMdw hW[ srdwr ny auh dI cdr ivc 20 syr dwxy pvw id`qy[ buFy ny puiCAw hux Pyr kd dwxy imlxgy[ srdwr ny ~auqr id`qw ik Agly hPqy[ bu`Fy ny ikhw jy 20 syr dwxy hor idvw idE, qW Awp dI bVI ikRpw hovygI, mYnUM Pyr BIV qoN fr lgdw hY[
srdwr ny 20 syr dwxy hor pvw idqy, bwby ny dwxy qW pvw ley pr aus dw buFw srIr gTVI nw cuk sikAw swry DVvweI vI jw cuky sn[ srdwr BI clw igAw sI[
bu`Fw ivcwrw auQy hI bYTw Awpxy buFypy qy kmzorI nUM bUr irhw sI[ pMdrW ku imnqW ipCoN srdwr Pyr AwieAw, qy ausdI gTVI Awpxy isr qy r`K ky tur ipAw[ bu`Fw aus nUM Awpxy Gr dw rwh dsdw jWdw sI[
DobI dy Gr g`TVI r`K ky, jd srdwr bwhr inkilAw qW keI POjI APsrW ny jo ieDr gSq kr rhy sn AwpxI qlvwrW nMgIAW krky slwmI idqI[
buFy DobI ny smiJAw koeI vfw srdwr hY, pr jd iek POjI ny disAw ik ieh qW Awp hI Syry pMjwb hn qW bwbw h`kw b`kw rih igAw[ idl hI idl ivc hjwrw AsIsW idqIAW[ ies khwxI qoN srkwr dI grIb prvrI cMgI qrW pRgt ho jWdI hY[ 'Ð
pwrs
ieh g`l Awm pRcilq hY ik jy pwrs nwl koeI hor Dwq lweIey qW auh sony dI bx jWdI hY[
Syry pMjwb bwry BI gl Awm pRis`D sI ik Awp nwl BI jo cIz Cuh jwvy auh sony dI ho jWdI hY[ ikauN srkwr nwl jo BI AmIr grIb juV jWdw sI, auh ausy nUM hI mwlw mwl kr dyNdy sn[ ies leI Awm lokW ivc Awp 'pwrs' iKAwl kIqy jWdy sn[
iek idn srkwr dw jlUs jw irhw sI[ iek mweI dy idl ivc iKAwl AwieAw ik mYN BI koeI BWfw, Syry pMjwb nwl Cuhw ky sony dw bxw lvW, pr ivcwrI dy Gr ivc ieko qvw hI qvw lohy dw sI[ so auh ausy nUM lY ky mhwrwjy vl geI[
ispwhIAW ny aus nUM pwgl smiJAw qy mhwrwjy qk jwxo roikAw pr auh mhwrwjy qk jw hI pu`jI Awpxw kwlK dw BirAw qvw mhwrwjy dy kpiVAW nwl Gsw id`qw[
AYhlkwr roh nwl Br gey[ mweI hYrwn KloqI Awpxy qvy vl vyK rhI sI[ srkwr ny muskrWidAW hoieAw puiCAw ''mweI kI g`l hY' mweI ny ~auqr idqw mhwrwj ! lok kihMdy hn ik Syry pMjwb 'pwrs' hY, jy koeI Dwq aus nwl CuhweIey qW sony dI ho jWdI hY[ pr myrw qvw qW Ajy qk hoieAw nhIN, Swied mYnUM Cuhwaux dw v`l nhIN AwieAw[
srkwr h`s peI qy ikhw, ''ilAw mYN sony dw bxw dyvW[ Awpxy Kjwny dy vjIr nUM AwiKAw ik ies mweI nUM ies qvy dy qol brwbr sonw dy idE[
mweI sonw lY ky srkwr nUM swrI aumr AsIsW dyNdI rhI['Ð
bdSkl gulU
pMjwb kI swrI dunIAW ivc hI SgnW Ap Sgn ! dI crcw hY[ 'm`Qy l`gxw, qW pMjwb ivc Awm pRcilq hY[
Syry pMjwb iek vyrW iksy muihMm qy jwx leI iqAwr hoey sn, ik iek gMdw ijhw, kwly rMg dw kwmw Awp dy swmixE Aw inkilAw[ swirAW AYhlkwrW ny ies dw m`Qy l`gxw[ Ap- Sgn iKAwl kIqw[
vzIr iDAwn isMG ny ikhw ik ies mrdUd dw n`k v`F idE[ jmWdwr KuShwl isMG ny ikhw ik ies dw isr v`K idE[ iek srdwr ny A`KW kFx dI szw qjvIz kIqI qy s: lihxw isMG ny kyvl juqIAW mwr ky is`Dw krn dI hI rwey id`qI[
mhwrwjy ny ikhw 'ik Bly purSw qyrw kI nW hY ?'' kwmy ny kMbidAW hoieAW ~auqr id`qw myrw nW gu`lU hY[ srkwr ny hukm idqw, ies nUM nuhw DuAw ky sohxy bsqR pihnw ky hwzr kro[
jd auh sj vj ky Aw igAw qW mhwrwjy ny PurmwieAw, 'ieh gu`lU nhIN, ieh qW mohxw gu`lU hY[''
Syry pMjwb ny aus nUM ikhw ik qyrI fIaUtI mYnUM svyry auTwx dI hY[ qyry m`Qy lgxw qW bVw cMgw Sgn hY[ies qrW srkwr ny lokW dy BrmW nUM dUr kIqw qy grIb prvrI kr ky js KitAw['Ð
bWg
iek vyrW iek ipMf dy kuJ lok Awey qy kihx l`gy ik mhwrwj muslmwnW dI bWg swfy dyviqAW nUM cMgI nhIN lgdI[ ies nUM bMd krvw idE[
Syry pMjwb ny muslmwnW nUM s`idAw qy puiCAw ik qusIN bWg ikauN idMdy ho[ mOlvIAW ny ikhw 'srkwr' ! bWg qW inmwzIAW nUM kyvl s`dx leI idqI jWdI hY[
Syry pMjwb ny ikhw jy inmwzIAW nUM ieqlwh iml jwvy Pyr qW bWg nhIN idEgy, mOlvIAW ny ~auqr idqw mhwrwj Pyr kI loV hY[
so srkwr ny hukm id`qw ik A`j qoN quhwfy ipMf bWg bMd kIqI jWdI hY, qy ihMdUAW dI fIaUtI lweI jWdI hY, ik auh inmwzIAW nUM vkq isr msIqy phuMcx dI ieqlwh dyx[
ihMdU KuSI KuSI Gr Awey, pr do iqMn idnW iv`c hI qMg ho gey[ hr vyly ieho sihm rhy ik ikqy inmwz dw vylw nw KuMJ jwvy[ jy vyly isr inmwzIAW nUM ieqlwh n idqI qW Syry pMjwb sKq szw dyxgy[
qIjy idn Pyr swry ihMdU 'srkwr' pws Awey qy kihx l`gy ik mhwrwj swQoN ieh fIaUtI nhIN pugdI[ muslmwnW nUM bWg dyx dI KulH dy idE[
mhwrwj h`s pey qy kihx l`gy ik myry rwj ivc ihMdU muslmwn swirAW nUM Awpxy mq Anuswr pUjw pwT inmwj krn dI KulH hY[ mYN iksy dy Drm ivc dKl nhIN dyxw cwhuMdw[ 'Ð
kurwn SrIP
iek vyrW iek muslmwn ny kwPI imhnq qy smW lw ky kurwn SrIP iliKAw [ kurwn SrIP dy hwSIey qy ieMny suMdr Pul pwey ik vyK ky BuK lihMdI sI[
pr KuSnvIs AwpxI iksmq qy JUr irhw sI[ auh idl hI idl ivc kihMdw sI ik ikqy pMjwb dw rwjw muslmwn huMdw qW Aj myrw kurwn SrIP KrId ky myrI imhnq dw mul pWdw qy myrI kdr krdw[
AKIr auh srhd dy iek muslmwn nvwb kol aus nUM vycx leI jw rhw sI [ Syry pMjwb nUM jd KuS nvIs dI ies gl dw pqw l`gw qW aus dy idl nUM s`t v`jI ik ieh myrI prjw ho ky myry kol nhIN AwieAw [ ieh smJdw hY ik mYN isK hW qy ies dI imhnq dw mul koeI muslmwn hI pw skdw hY [
Syry pMjwb ny KuS nvIs nUM sd ky kurwn SrIP dy drSn krvwaux leI ikhw [ drSn krky srkwr ny ikhw ik jy qYnUM ieQy hI qyrI imhnq dw Pl dy idqw jwvy qW Agwh jwx dI loV qW nhIN rhygI?
ilKwrI kihx lgw mhwrwj mYN Pyr AgWh iks leI jwxw hY[ mhwrwj ny ausy vyly ds hjwr ruipAw nkd qy hor coKI swlwnw jgIr dw prvwnw aus nUM ilK idqw [
mhwrwj ny ieh kurwn SrIP Awpxy vjIr PkIr AjIj dIn nUM dy idqw, jo aunHW dy Kwndwn kol Ajy vI mOjUd hY ['Ð
PkIr dw mtkw
mhwrwjw rxjIq isMG ny Awpxy poqRy kMvl nOinhwl isMG dy ivAwh qy auh dwn puMn kIqw ik Awp dI audwr idlI dIAW DumW dUr dUr PYl geIAW [
AtwrI dy KulyH mYdwn ivc POj dy kuJ dsiqAW dI fIaUtI grIb gribAW nUM jIv isr dwn dyx dw hukm srkwr ny kIqw hoieAw sI[
iek muslmwn PkIr isr qy iek vfw swrw mtkw rKI AwieAw qy kihx lgw ik mhwrwj sB nUM Awp dy hukm Anuswr jIv pRqI dwn iml igAw hY, pr myrw PYslw Ajy nhIN hoieAw [
srkwr ny kwrdwr nUM ausdw ih`sw dyx leI ikhw [ PkIr kihx lgw mhwrwj qusW sB nUM jIv pRqI dwn idqw hY myry vI jIv igx ky ienHW Anuswr idE [
ieh kihMidAW hoieAW aus ny mtky dw F`kx cuikAw [ mtkw nko nk kIVIAW dw BirAw hoieAw sI [
dwnI mhwrwjw PkIr dI isAwxp qy hs ipAw qy kihx lgw ik BeI qUM Awp hI Awpxy jIv igx ky ds dyh, ikny hn? qy jW ieho mtkw mohrW dw Br lY[ PkIr ny mtkw mohrW dw Br ilAw ['Ð
crn DUV
Syry pMjwb jI dI ieh idlI KvihS sI ik iksy Aijhy isK dy drSn krW ijs ny sRI gurU goibMd isMG jI mhwrwj dy swKSwq drSn kIqy hox[
AKIr iek ibRD isK dw Awp nUM imlwp hoieAw, jo klgIDr ipqw dy nwl irhw sI [
Syry pMjwb ny aus dy crn cuMmy, crn DUVI msqk nUM lweI qy aus dI pRkrmw krky Awdr nwl Awpxy kol riKAw qy aus qoN dsmyS ipqw dIAW swKIAW suxIAW ['Ð
srbMs BytW
njwm d`Kx dI shwieqw qoN vwps AweIAW isK POjW ny Syry pMjwb nUM disAw, ik klgIDr ipqw dy AMqm sQwn auqy koeI Xwdgwr nhIN [
Syry pMjwb ny ausy vyly aus QW qy gurdvwrw swihb bnwx dI slwh kIqI, ijQy dsm pwqSwh ny colw CifAw sI [
pr iek is`K srdwr ny ikhw, ik srkwr! klgIDr dw hukm hY ik jo myry AMgITy qy Xwdgwr bnwvygw, as dw srbMs imt jwvygw [ iesy kwrn hux qk smwD nhIN bxI [
Syry pMjwb ny ikhw bySk 'swD bcn AtlwDw' hudy hn [ bySk mYN nw rhW [ myrI AOlwd n rhy[ rwj n rhy, pr siqgurU dI Xwdgwr jrUr bxygI[
so ausy vyly kwrIgrW nUM ndyV sny swmwn dy Byj idqw, Aqy fyhrw auswrn dw hukm idqw [
Aj kl ies gurdvwry nUM sRI hjUr swihb sidAw jWdw hY[ so Syry pMjwb ny Awpxw srbMs, rwj Awid imtw ky Awpxy siqgurU dI Xwdgwr nUM kwiem kIqw['Ð
im`tI dw qvw
srkwr dy idl ivc guris`KW leI bVw ipAwr qy siqkwr sI [ Awp nUM jd ieh pqw lgw ik sRI hirmMdr swihb dy rwgI BweI mnsw isMG jI AYny grIb hn ik auh lohy dI QW im`tI dy qvy qy pRSwdy pkWdy sn qW Awp dw idl Br AwieAw[
Awp ausy vyly hwQI qy cVky BweI swihb dy Gr nUM qur pey[ BweI swihb qwkI QweI Syry pMjwb nUM AwauNdw qk ky swry bUhy bwrIAW bMd krky bYT gey [
AihlkwrW ny BweI hurW dw bUhw KVkwieAw ik srkwr quhwnUM imlxw cwhuMdI hY [ pr BweI hurI ieho au`qr dyx ik myry pws mhwrwjw swihb dy ibTwx leI koeI QW nhIN[
mhwrwjw swihb dy ijQy kdm pY jwx auQoN grIbI auT jWdI hY qy dOlq Aw jWdI hY [ mY AwpxI 'grIbI gdw' nUM qjxw nhIN cwhuMdw[
mhwrwjw swihb qy AihlkwrW ny bhuqyrw jor QYlIAW dyx leI lwieAw pr BweI swihb nw mMny [
Syry pMjwb dw isr Aijhy guris`KW vloN mlo mlI Ju`k igAw qy kihx lgy 'APsos ijnHW nUM mYN cwhudw hW auh mYnUM nhIN cwhuMdy ['Ð
mYN nhIN cwhuMdw
iek gurmuK isK gurU ky bwg AMimRqsr ivc nwm dI brKw nwl sMgqW nUM inhwl krdy sn [ Syry pMjwb vI mohrW dy Qwl Br ky ienHW dy drSn nUM Awey[ mhwqmw jI ny ikhw ik ieh iksy loVvMd nUM dy idE [
Syry pMjwb ny Bytw dyx leI bVw jor lwieAw, pr mhwqmW ny svIkwr nw kIqI[jWdI vyrW Syry pMjwb ny AwiKAw A`Cw koeI hor syvw dso? mhwqmw jI ny ikhw ik bs Agy qoN drSn n dE[
mhwrwj kwPI ivAwkUlqw ivc boly 'pqw nhIN kI Bul ho geI hY ik mYN ijnHW nUM cwhuMdw hW auh mYnUM nhIN cwhuMdy['Ð
bsMq pMcmI
mrhitAW qoo qMg Awey njwm hYrdwbwd ny Awpxy vjIr Awjm shjDwrI isK dIvwn cMdU lwl dy kihx qy Syry pMjwb qoN shwieqw dI mMg kIqI qy p`qr dy nwl hI FweI l`K qoN vD mul dI iek vfmulI cwnx ijs ivc hIry moqI l`gy hoey sn Syry pMjwb nUM ByjI[ Kwlsw POjW ny mrhitAW nUM hwr dy ky injwm dy ielwky 'co kF idqw [
bsMq pMcmI dy smyN SwlImwr bwg ivc injwm vloN ByjI jd ieh cwnxI cWdI dIAW cobW qy lweI geI [ qW Syry pMjwb ies dI suMdrqw nUM vyK ky kihx lgy ik ieh cwnxI qW myry scy pwqSwh gurU rwm dws dy drbwr ivc lgx dy Xog hY , ieh myry lwiek nhIN [
so Awp ny ausy vyly ieh cwnxI AMimRqsr Byj idqI [ Aj kl ieh gurpurbW qy idKweI jWdI hY [Ð
syhrw
kMvl nO-inhwl isMG dI SwdI dI Dum swrI dunIAW ivc pY cukI sI[ Syry pMjwb ny Awpxy poqry dI SwdI, srdwr Swm isMG AtwrI vwly dI puqrI nwl bVI DUm Dwm nwl kIqI [
22 lK ruipAw grIbW nUM vMifAw igAw [ pMj lK AwdmI jMJ ivc Swml hoey sn [ pr sB qoN mShUr gl ies mOky dI jo hY, aus qoN pqw lgdw hY ik Syry pMjwb dy idl ivc gurU Gr leI iknI SrDw sI [
jMJ dy turn smyN jvwhrI pMj lK dI lwgq dw syhrw kMvl nO- inhwl isMG nUM bMnx leI lY AwieAw [
mhwrwjw swihb syhrw vyK ky kihx lgy ik ieh mYnUM bhuq suMdr lgw hY; qy myrw pRx hY ik jo cIj myry mn nUM cMgI lgy auh mYN gurU dI Bytw krW [ so ieh syhrw drbwr swihb Byj idE [
irSqydwrW bQyrw ikhw ik vkq qMg hY qy ieho ijhw hor syhrw nhIN bnx lgw ivAwh ipCoN hor bxw ky Byj idAWgy, pr srkwr kihx lgI, 'AsIN swdy syhirAW nwl hI Fu`k lvWgy[ so syhrw drbwr swihb Byj idqw[
PUldwn
bdySI SISw kMpnI dw eyjMt iek vyrW 'srkwr' pws SISy dy mwl dI pMjwb ivc ivkrI leI AwigAw lYx AwieAw [ aus ny glws, PUldwn plytW iprcW Awid ivKweIAW [ mhwrwjw swihb ny iek suMdr qy kImqI PUldwn nUM BuMJy sut idqw auh PrS qy ifgidAW hI cUrw cUrw ho igAw [
Syry pMjwb ny eyjMt nUM ikhw ik jw ies sT sqr rupey dy PUldwn dy toitAW nUM bjwr vyc Aw [ QoVI dyr ipCoN eyjMt AwieAw qy kihx lgw ik mhwrwj ies dw qW koeI Awnw BI nhIN idMdw [
mhwrwjw ny myj qoN ip`ql dI dvwq cukI, Aqy Bn qoV ky eyjMt dy h`Q PVweI qy ikhw ies nUM vyc Aw [ eyjMt igAw qy ipql dI kuJ rkm vt ky Aw igAw [
mhwrwj ny bVy ipAwr nwl eyjMt nUM AwiKAw ik myrw dyS grIb hY, ieQy ieho ijhIAW cIjW dI loV nhIN, jo rqw ku Tokr lgx nwl kOfI dIAW vI nhIN rihMdIAW [ eyjMt SrimMdw hoieAw auQoN tur igAw[Ð
inrmwx mhwrwjw (nMgw ipMfw)
Syry pMjwb dw dbdbw swrI dunIAW ivc PYl cukw sI[ Awp AYnI Swn qy qwkq dy huMidAW hoieAW BI inrmwx gur isK sn [ iek vyrW Awp nUM BweIcwrk inXm BMg krn kwrn, AkwlI PUlw isMG jI ny srkwr nUM qnKwhIey krwr idqw[ Syry pMjwb ny Akwl qKq dy Bry dIvwn ivc mwPI mMgI, pr AkwlI PUlw isMG jI ny Akwl qKq swihb dy swhmxy iemlI nwl bMnHky nMgy ipMfy sO koVHy lwx dI sjw idqI[ mhwrwjw swihb ny KuSI KuSI kpVy auuqwr idqy qy korVy lvOx leI iqAwr ho gey[ auhnW dI inmrqw dyK sB dy idl pMGr gey qy sMgq ny ikhw ik mhwrwjw swihb ny sjw nUM pRvwn kr ilAw hY, ies leI iehnW nUM mwPI idqI jwvy[ so mwPI idqI geI[ AijhI inrmwnq vwlw mhwrwjw dunIAW dy ieqhws ivc nhIN iml skdw ['Ð
nwnk SwhI
1801 eIsvI ivc pMjwb dy swry srdwrW ny ie`kiTAW ho ky Awp nUM mhwrwjy dw iKqwb idqw pr Awp kihx lgy ik 'scw pwqSwh' qW myrw siqgurU hI hY qy aus dy hI nW qy hI iskw clxw cwhIdw hY [ mYN qW kyvl sMgqW dw syvk hI hW[ so pYsy dw nW nwnk SwhI pYsw qy rupey dw nW nwnk SwhI ruipAw riKAw, mohr qy BI ''dygo qygo Pqy nsrq bydrMg[ XwPq Aj nwnk gurU goibMd isMG'' A`Kr aukrwey['Ð
rwm goibMd
dunIAW ivc ijMny BI v`fy AwdmI jW rwjy mhwrwjy hoey sBny AwpxIAW XwdgwrW bxvweIAW qW jo auhnW dw nW sdw kwiem rhy, pr Syry pMjwb ny XwdgwrW dw nW siqgurW dy nW qy r`iKAw, AMimRqsr dw mShUr bwg lvw ky aus dw nW 'rwmbwg' riKAw ikly dw nW 'goibMd gV' riKAw['Ð

quhwfI it`pxI---

E-mail
editor@punjabmonitor.com