Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਕਿਹੜਾ ਮੁੱਖ ਮੰਤਰੀ ਡਾਕੀਆ ਬਣਿਆ ?
ਜਦੋਂ ਹੈਲੀਕਾਪਟਰ ਮੰਗਾ ਕੇ ਇਕ ਸਰਕਾਰੀ ਚਿੱਠੀ ਖੁੱਦ ਇਕ ਡੇਰੇ ਦੇਣ ਗਿਆ।
#ਰਾਧਾ ਸੁਆਮੀ ਡੇਰਾ ਬਿਆਸ ਚਾਹੁੰਦਾ ਸੀ ਕਿ ਡੇਰੇ ਨੂੰ ਕਿਤੇ ਚੰਡੀਗੜ੍ਹ ਵਿਚ ਜਾਂ ਨੇੜੇ ਤੇੜੇ 10-20 ਏਕੜ ਜਮੀਨ ਮਿਲ ਜਾਵੇ। ਡੇਰੇ ਨੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ। ਮੁੱਖ ਮੰਤਰੀ ਨੇ ਡੇਰੇ ਨੂੰ ਖੁਸ਼ ਕਰਨ ਲਈ ਜੋ ਕਾਹਲਾਪਣ ਦਿਖਾਇਆ ਉਸ ਦੀ ਮਿਸਾਲ ਅਜਾਦ ਭਾਰਤ ਵਿਚ ਕਿਤੇ ਨਹੀਂ ਮਿਲਦੀ। ਸੁਣਿਐ ਕਿ ਮੁੱਖ ਮੰਤਰੀ ਨੇ ਮੌਹਾਲੀ ਲਾਗੇ 100 ਏਕੜ ਜਮੀਨ ਜਿਸ ਦੀ ਕੀਮਤ ਓਦੋਂ ਕੋਈ 450 ਕਰੋੜ ਰੁਪਏ ਸੀ ਡੇਰੇ ਦੇ ਨਾਂ ਕਰ ਦਿਤੀ। ਇਨਾਂ ਹੀ ਨਹੀਂ ਜਮੀਨ ਅਲਾਟਮੈਂਟ ਵਾਲੀ ਸਰਕਾਰੀ ਚਿੱਠੀ ਉਹ ਚੰਡੀਗੜ੍ਹ ਤੋਂ ਹੈਲੀਕਾਪਟਰ ਤੇ ਸਵਾਰ ਹੋ ਕੇ ਬਿਆਸ ਦੇਣ ਗਿਆ।
ਇੱਕ ਵੇਰਾਂ ਫਿਰ ਜਦੋਂ ਇਹ ਡੇਰੇ ਬਿਆਸ ਗਿਆ ਤਾਂ ਡੇਰੇ ਅੰਦਰਲੀ ਸੜਕਾਂ ਦੀ ਖਸਤਾ ਹਾਲਤ ਵੇਖੀ ਤਾਂ ਡੇਰੇ ਨੂੰ ਕਿਹਾ ਕਿ ਸੜਕਾਂ ਠੀਕ ਕਿਓਂ ਨਹੀਂ ਕਰਦੇ ? ਤਾਂ ਡੇਰੇ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਹੋ, ਮਾਲਕ ਹੋ, ਤੁਸੀਂ ਹੀ ਸਰਕਾਰੀ ਖਰਚ ਤੇ ਕਰਵਾ ਦਿਓ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਛੋਟੀ ਜਿਹੀ ਗੱਲ ਹੈ ਤੁਸੀਂ ਖਰਚੇ ਦੇ ਅਨੁਮਾਨ ਕਿਸੇ ਇੰਜੀਅਰ ਕੋਲੋਂ ਬਣਵਾ ਕੇ ਮੈਨੂੰ ਮਿਲੋ। ਸੁਣੀਦਾ ਹੈ ਕਿ ਡੇਰੇ ਵਾਲਿਆਂ 3 ਕਰੋੜ ਦਾ ਅਨੁਮਾਨ ਲਾਇਆ ਪਰ ਜਨਾਬ ਨੇ 3 ਕਰੋੜ ਦੀ ਥਾਂ 30 ਕਰੋੜ ਰੁਪਏ ਮਨਜੂਰ ਕਰਕੇ ਖਾਸ ਏਲਚੀ ਰਾਹੀਂ ਮਨਜੂਰੀ ਦੀ ਚਿੱਠੀ ਡੇਰੇ ਪੁਚਾਈ।
ਕੁਝ ਸਮੇਂ ਬਾਅਦ ਪੰਜਾਬ ਅਸੈਂਬਲੀ ਦੀਆਂ ਚੌਣਾਂ ਆ ਗਈਆਂ। ਪਰ ਚੌਣਾਂ ਉਪਰੰਤ ਜੋ ਨਤੀਜੇ ਆਏ ਜਨਾਬ ਆਪਣੀ ਮੁੱਖ ਮੰਤਰੀ ਦੀ ਕੁਰਸੀ ਨਾ ਬਚਾ ਸਕੇ। ਉਨਾਂ ਨੂੰ ਰਿਪੋਰਟਾਂ ਮਿਲੀਆਂ ਕਿ ਰਾਧਾ ਸੁਆਮੀਆਂ ਤੇ ਈਸਾਈਆਂ ਨੇ ਉਸ ਦੀ ਪਾਰਟੀ ਨੂੰ ਵੋਟ ਨਾਂ ਪਾਈ। ਜਨਾਬ ਦੇ ਨੇੜਲੇ ਇਕ ਵਜੀਰ ਨੇ ਜਦੋਂ ਰੋਸ ਸਾਝਾਂ ਕੀਤਾ ਕਿ ਦੇਖੋ ਜੀ ਤੁਹਾਡੇ ਹੁਕਮ ਅਨੁਸਾਰ ਅਸੀਂ ਰਾਧਾ ਸੁਆਮੀਆਂ ਤੇ ਈਸਾਈਆਂ ਨੂੰ ਖਾਸ ਰਿਆਇਤਾਂ ਦਿੱਤੀਆਂ ਸਨ ਪਰ ਇਨ੍ਹਾਂ ਨੇ ਸਾਡੇ ਨਾਲ ਦਗਾ ਕੀਤਾ ਹੈ। ਬਾਬੇ ਨੇ ਆਪਣੇ ਸ਼ਰਧਾਲੂਆਂ ਨੂੰ ਸਾਡੇ ਹੱਕ 'ਚ ਹੁਕਮ ਜਾਰੀ ਨਹੀਂ ਕੀਤਾ ਤਾਂ ਮੁੱਖ ਮੰਤਰੀ ਜੋ ਬੜਾ ਨਾਪ ਤੋਲ ਕੇ ਮੂਹੋ ਲਫਜ ਕੱਢਦੇ ਨੇ ਬੇਵਸ ਹੋਏ ਇਕ ਮੋਟੀ ਗਾਲ ਡੇਰੇਦਾਰਾਂ ਤੇ ਕ੍ਰਿਚੀਅਨਾਂ ਨੂੰ ਕੱਢ ਗਏ।
ਪਾਠਕ ਂ ਹੁਣ ਬੁਝ ਗਏ ਹੋਵੇਗੇ ਅਸੀਂ ਕਿਹਦੀ ਗਲ ਕਰ ਰਹੇ ਹਾਂ? ਨਹੀਂ ਬੁਝ ਸਕੇ ਤਾਂ ਹੋਰ ਇਸ਼ਾਰੇ ਦੇ ਦਿੰਨੇ ਆਂ : -
•ਇਹ ਦੁਨੀਆਂ 'ਚ ਪਹਿਲੇ ਮੁੱਖ ਮੰਤਰੀ ਹੋਏ ਹਨ ਜਿਨਾਂ ਦੇ ਘਰ ਨੋਟ ਗਿਣਨ ਵਾਲੀ ਮਸ਼ੀਨ ਲੱਗੀ ਹੁੰਦੀ ਸੀ।
•ਪਿੰਡਾਂ 'ਚ ਇਨਾਂ ਨੂੰ ਪਿਆਰ ਨਾਲ ''ਬੰਬੀਆਂ ਦਾ ਬਿੱਲ'' ਮੁੱਖ ਮੰਤਰੀ ਕਹਿ ਦੇ ਯਾਦ ਕੀਤਾ ਜਾਂਦਾਹੈ, ਕਿਉਂਕਿ ਇਨਾਂ ਨੇ ਪੰਜਾਬ ਦੀਆਂ ਲਟਕਦੀਆਂ ਮੰਗਾਂ ਜਿਵੇਂ ਚੰਡੀਗੜ੍ਹ, ਦਰਿਆਈ ਪਾਣੀ, ਕੇਂਦਰੀ ਕਰਾਂ 'ਚ ਬਣਦੇ ਹੱਕ ਦਾ ਮਸਲਾ, ਧਾਰਾ 25, ਪੰਜਾਬੀ ਬੋਲੀ ਨਾਲ ਇਨਸਾਫ, ਫੌਜ 'ਚ ਬੇਇਨਸਾਫੀ, ਸਿੱਖ ਧਰਮ ਨੂੰ ਹਿੰਦੂ ਧਰਮ 'ਚ ਜ਼ਜਬ ਕਰਨ ਦੀ ਨੀਤੀ, ਪੰਜਾਬ ਵਿਚ ਕੇਂਦਰੀ ਸੰਸਥਾਨ ਜਾਂ ਕਾਰਖਾਨਾ ਨਾਂ ਲਾਉਣਾ ਆਦਿ ਦੀਆਂ ਸ਼ਕਾਇਤਾਂ ਤਾਂ ਲੋਕਾਂ ਦੇ ਮਨਾਂ 'ਚੋਂ ਕੱਢ ਕੇ ਸਾਰੀ ਸਿਆਸਤ ਬੰਬੀਆਂ ਦੇ ਬਿੱਲਾਂ ਵਿਚ ਵਾੜ ਦਿਤੀ ਸੀ।
•20 ਮਾਰਚ ਸੰਨ 2000 ਨੂੰ ਕਸ਼ਮੀਰ ਦੇ ਚਿੱਟੀ ਸਿੰਘ ਪੁਰਾ ਵਿਖੇ 35 ਨਿਰਦੋਸ਼ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਇਹ ਕਾਰਵਾਈ ਸਰਕਾਰੀ ਕੈਟਾ ਨੇ ਕੀਤੀ ਸੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਭਾਰਤ ਆਉਂਣਾ ਸੀ। ਇਸ ਮੁੱਖ ਮੰਤਰੀ ਨੇ ਕਦੀ ਵੀ ਇਸ ਘਟਨਾਂ ਦੀ ਜੁਡੀਸ਼ੀਅਲ ਜਾਂਚ ਪਰਖ ਦੀ ਮੰਗ ਨਹੀਂ ਕੀਤੀ। ਪਰ ਗਹੁ ਨਾਲ ਦੇਖੀਏ ਤਾਂ ਪਤਾ ਲਗਦੈ ਕਿ ਉਸ ਵੇਲੇ ਇਸ ਦੀ ਪਾਰਟੀ ਦੀ ਕੇਂਦਰ ਵਿਚ ਭਾਈਵਾਲੀ ਸੀ। ਇਸ ਨੇ ਅੱਜ ਤਕ ਬੀ ਜੇ ਪੀ ਕੋਲ ਰੋਸ ਨਹੀਂ ਕੀਤਾ ਕਿ ਪਾਰਟੀ ਨੇ ਸਿੱਖ ਮਰਵਾ ਦਿਤੇ।
•ਇਹ ਸਿੱਖਾਂ ਦਾ ਵਾਹਿਦ ਲੀਡਰ ਹੋਣ ਦਾ ਦਾਵਾ ਕਰਦਾ ਹੈ। ਸ਼੍ਰੋਮਣੀ ਕਮੇਟੀ ਵੀ ਇਸ ਦੇ ਕੰਟਰੋਲ 'ਚ ਹੈ। ਬੀ ਜੇ ਪੀ ਦਾ ਵਫਾਦਾਰ ਬੰਦਾ ਹੋਣ ਕਰਕੇ ਇਸ ਨੇ ਕਮੇਟੀ ਵਿਚ ਆਰ ਐਸ ਐਸ ਨੂੰ ਖੁੱਲ ਦੇ ਰੱਖੀ ਹੈ ਕਿ ਜੋ ਮਰਜੀ ਕਰੇ ਕਰਵਾਏ।
•ਪਿਛੇ ਜਦੋਂ ਬੀ ਜੇ ਪੀ ਨੇ ਦਰਿਆਵਾਂ ਨੂੰ ਜੋੜਨ ਦਾ ਮਤਾ ਲਿਆਦਾਂ ਤਾਂ ਇਸ ਨੇ ਆਪਣੀ ਪਾਰਟੀ ਨੂੰ ਹੁਕਮ ਕੀਤਾ ਕਿ ਉਹ ਮਤੇ ਦੇ ਹੱਕ ਵਿਚ ਵੋਟ ਪਾਉਣ ਜਦ ਕਿ ਕੇਂਦਰ ਦੇ ਮਨ ਵਿਚ ਖੋਟ ਸੀ ਉਸ ਦਾ ਨਿਸ਼ਾਨਾ ਪੰਜਾਬ ਦੇ ਦਰਿਆ ਸਨ।
•ਜਦੋਂ ਬੀ ਜੇ ਪੀ ਨੇ ਇਕ ਮਾਨਵਤਾ ਵਿਰੋਧੀ ਕਾਨੂੰਨ ਪੋਟਾ ਪਾਰਲੀਮੈਂਟ ਵਿਚ ਲਿਆਦਾ ਤਾਂ ਇਸ ਨੇ ਆਪਣੇ ਐਮ ਪੀਆਂ ਨੂੰ ਕਹਿ ਕੇ ਪੋਟਾ ਦੇ ਹੱਕ ਵਿਚ ਵੋਟ ਪਵਾਈ। ਜਿਸ ਕਰਕੇ ਦੁਨੀਆਂ ਭਰ ਵਿਚ ਸਿੱਖ ਵੀ ਬਦਨਾਮ ਹੋਵੇ। ਕੌਮਾਂਤਰੀ ਦਬਾਅ ਕਾਰਨ ਅਗਲੀ ਸਰਕਾਰ ਨੂੰ ਉਹ ਕਾਨੂੰਨ ਰੱਦ ਕਰਨਾ ਪਿਆ।
•ਇਸ ਦੀ ਪਾਰਟੀ ਉਤਰਾਂਚਲ ਸੂਬਾ ਬਣਨ ਦੇ ਵਿਰੋਧ ਵਿਚ ਅਨੇਕਾਂ ਬਿਆਨ ਦੇ ਚੁਕੀ ਸੀ ਪਰ ਪਾਰਲੀਮੈਂਟ ਵਿਚ ਜਦੋਂ ਉਤਰਾਂਚਲ ਦਾ ਬਿਲ ਪਾਸ ਹੋਇਆ ਤਾਂ ਉਦੋਂ ਅਸੈਂਬਲੀ 'ਚ ਬਿੱਲ ਦਾ ਇਨਾਂ ਵਿਰੋਧ ਨਾ ਕੀਤਾ।
ਇਹ ਆਪਣੀ ਪਾਰਟੀ ਦੇ ਐਮ ਪੀਆਂ ਨੂੰ ਹੁਕਮ ਦੇ ਦੇ ਰੱਖਦਾ ਹੈ ਕਿ ਤੁਸੀਂ ਸੰਸਦ ਵਿਚ ਮੇਰੇ ਹੁਕਮ ਬਗੈਰ ਕੁਝ ਬੋਲਨਾਂ ਨਹੀਂ। ਇਹੋ ਕਾਰਨ ਹੈ ਕਿ ਇਸ ਦਾ ਬਣਾਇਆ ਹੋਇਆ ਐਮ ਪੀ ਤਰਲੋਚਨ ਸਿੰਘ ਤੁੜ ਪੂਰਾ 10 ਸਾਲ ਸਭਾ 'ਚ ਚੁੱਪ ਰਹਿਣ ਦਾ ਰਿਕਾਰਡ ਬਣਾ ਗਿਆ।
•ਵਾਜਪਾਈ ਦੀ ਸਰਕਾਰ ਵੇਲੇ ਇਕ ਮੋਕਾ ਆਇਆ ਕਿ ਇਸ ਕੋਲ 8 ਐਮ ਪੀ ਸਨ ਤੇ ਤਾਕਤ ਦਾ ਪਾਸਕੂ ਇਸ ਕੋਲ ਸੀ। ਇਸ ਨੇ ਪੰਜਾਬ ਲਈ ਇਕ ਮੰਗ ਨਾਂ ਮੰਗੀ ਤੇ ਸਿਰਫ ਆਪਣੇ ਨਾਲਾਇਕ ਲੜਕੇ ਨੂੰ ਵਜੀਰ ਬਣਵਾ ਲਿਆ।
•ਇਸ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਪੰਜਾਬ ਦੇ ਉਨਾਂ ਸਕੂਲਾਂ ਨੂੰ ਵੀ ਸਰਕਾਰੀ ਗਰਾਂਟਾਂ ਦਿੱਤੀਆਂ ਜਿਥੇ ਪੰਜਾਬੀ ਪਹਿਲੀ ਭਾਸ਼ਾ ਦੇ ਤੌਰ ਤੇ ਨਹੀਂ ਪੜਾਈ ਜਾਂਦੀ।
26 ਮਾਰਚ 1970  ਨੂੰ  ਜਦੋਂ ਜਨਾਬ ਪਹਿਲੀ ਵਾਰੀ ਮੁਖ ਮੰਤਰੀ ਬਣੇ ਤਾਂ ਬਣਦੇ ਸਾਰ ਇਨ੍ਹਾਂ ਨੇ ਜੋ ਪਹਿਲਾ ਐਲਾਨ ਪੰਜਾਬੀ ਭਾਸ਼ਾ ਦੇ ਖਿਲਾਫ ਕੀਤਾ ਕਿ ਤਕਨੀਕੀ ਨੌਕਰੀਆਂ ਵਿਚ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਪੰਜਾਬ ਸਰਕਾਰ ਦੇ ਮੁਲਾਜਮਾਂ ਲਈ ਜਰੂਰੀ ਨਹੀ ਹੈ ਤੇ ਨਾਲ ਹੀ ਐਲਾਨ ਕੀਤਾ ਕਿ ਮੇਰੀ ਸਰਕਾਰ ਰਾਸ਼ਟਰ ਭਾਸ਼ਾ ਹਿੰਦੀ ਦਾ ਵਿਕਾਸ ਵੀ ਕਰੇਗੀ।
•ਇਸ ਨੇ ਆਪਣੇ ਰਾਜ ਵੇਲੇ ਨਸ਼ਿਆਂ ਦੀ ਖਪਤ 'ਚ ਪੰਜਾਬ ਨੂੰ ਸਿਖਰ ਤੇ ਪੁਚਾ ਦਿਤਾ। ਇਸ ਦੇ ਟੈਕਸ ਦਾ ਇਕ ਤਿਹਾਈ ਨਸ਼ਿਆਂ ਤੋਂ ਆਉਂਦਾ ਹੈ।
•ਕਦੀ ਵੀ ਕੋਈ ਪਾਰਟੀ ਅਪਣੇ ਬੰਦਿਆਂ ਤੇ ਕਾਨੂੰਨੀ ਕਾਰਵਾਈ ਅਸਾਨੀ ਨਾਲ ਨਹੀਂ ਕਰ ਸਕਦੀ। ਕਈ ਕਾਗਰਸੀ ਵੀ ਚਾਹੁੰਦੇ ਹਨ ਕਿ ਸੰਨ 1984 ਦੇ ਸਿੱਖ ਕਤਲੇਆਮ 'ਚ ਜਿੰਨਾਂ ਕਾਂਗਰਸੀ ਲੀਡਰਾਂ ਦਾ ਹੱਥ ਸੀ ਉਨਾਂ ਨੂੰ ਸਜਾ ਮਿਲੇ। ਪਰ ਕੇਂਦਰ ਵਿਚ ਜਦੋਂ ਬੀਜੇਪੀ ਪਾਰਟੀ ਰਾਜ ਵਿਚ ਸੀ ਇਨਾਂ ਕੋਈ ਠੋਸ ਕਾਰਵਾਈ ਲਈ ਸਰਕਾਰ ਨੂੰ ਮਨਾਇਆ ਹੀ ਨਾਂ ਤੇ ਐਵੇਂ ਗੋਂਗਲੂਆਂ ਤੋਂ ਮਿੱਟੀ ਚਾੜਦੇ ਰਹੇ।ਟਰਕਾਉਣ ਖਾਤਰ ਕਮਿਸ਼ਨ ਬੈਠਾ ਦਿਤਾ।
ਇਸ ਦੇ ਕਾਰਜਕਾਲ ਵਿਚ ਕਾਲੀ ਬਿੱਲੀਆਂ ਨਾਂ ਦੇ ਕਾਤਲ ਪੰਜਾਬ ਵਿਚ ਹਰਲ ਹਰਲ ਕਰਦੇ ਫਿਰਦੇ ਰਹੇ। ਇਸ ਨੇ ਬੇਅੰਤ ਸਿੰਘ ਵਾਂਙੂ ਉਨਾਂ ਕਾਤਲਾਂ ਦੀਆਂ ਤਨਖਾਹਾਂ ਜਾਰੀ ਰੱਖੀਆਂ।
•ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਸ ਨੇ ਲਿਖਤੀ ਵਾਇਦਾ ਕੀਤਾ ਸੀ ਕਿ ਉਹ ਖਾੜਕੂਵਾਦ ਦੇ ਦੌਰ ਦੀ ਪੂਰੀ ਪੁਣਛਾਣ ਕਰਵਾਏਗਾ। ਪਰ ਪੂਰੇ ਪੰਜ ਸਾਲ ਇਸ ਬਾਰੇ ਉਹ ਚੁਪ ਰਿਹਾ।
•ਪਿਛੇ ਅਸੈਂਬਲੀ 'ਚ ਖਾੜਕੂਵਾਦ ਦੇ ਦੌਰ ਤੇ ਜਦੋਂ ਬਹਿਸ ਹੋਈ ਤਾਂ ਇਸ ਨੇ ਸਿੱਖ ਮਸਲਿਆਂ ਨੂੰ ਪੇਸ਼ ਕੀਤਾ ਹੀ ਨਾਂ। ਬਹਿਸ ਵਿਚ ਬੁਰੀ ਤਰਾਂ ਹਾਰਿਆ ਪਰ ਸਿੱਖਾਂ ਨੂੰ ਨਮੋਸ਼ੀ ਦਿਖਾ ਦਿਤੀ। ਇਸ ਦਾ ਲੜਕਾ ਅਕਸਰ ਮੌਜੂਦਾ ਮੁੱਖ ਮੰਤਰੀ ਨੂੰ ਬਹਿਸ ਲਈ ਲਲਕਾਰਿਆ ਕਰਦਾ ਸੀ। ਓਦੋਂ ਦਾ ਸ਼ਾਂਤ ਹੋ ਗਿਆ ਹੈ।
•ਇਸ ਨੇ ਆਪਣੇ ਕਾਰਜਕਾਲ ਦੌਰਾਨ ਮਜ੍ਹਬੀਆਂ ਨੂੰ ਗ੍ਰਾਂਟਾਂ ਦਿੱਤੀਆਂ ਕਿ ਉਹ ਪਿੰਡਾਂ ਵਿਚ ਗਿਰਜੇ ਬਣਾਉਣ।
•ਕਿਉਂਕਿ ਕ੍ਰਿਸਚੀਅਨ ਪਾਦਰੀ ਵੱਖ ਵੱਖ ਕਿਸਮ ਦੇ ਲਾਲਚ ਦੇ ਕੇ ਮਜ੍ਹਬੀ ਸਿੱਖਾਂ ਨੂੰ ਈਸਾਈ ਬਣਾ ਰਹੇ ਹਨ। ਇਸ ਦਾ ਇਸ਼ਾਰਾ ਪਾ ਕੇ ਸ਼੍ਰੋਮਣੀ ਕਮੇਟੀ ਚੁੱਪ ਹੈ।
•ਇਸ ਨੇ ਸਿੱਖਾਂ ਦੀ ਪਵਿੱਤਰ ਜੱਥੇਬੰਦੀ ਵਿਚ ਹੱਦ ਦਰਜੇ ਦੇ ਭਿਸ਼ਟਾਚਾਰ ਦਾ ਰਾਹ ਖੋਲ ਦਿਤਾ ਹੈ ਚਾਰੇ ਪਾਸੇ ਲੁੱਟ ਪੈ ਗਈ ਹੈ। ਸਿੱਖ ਸ਼ਰਧਾਲੂਆਂ ਦੀਆਂ ਦਾਨ ਕੀਤੀਆਂ ਗਈਆਂ ਜਮੀਨਾਂ, ਤੇ ਹੋਰ ਕੀਮਤੀ ਵਸਤਾਂ ਤੇ ਧੜਾ ਧੜ ਕਬਜੇ ਕਰਵਾਏ ਜਾ ਰਹੇ ਹਨ।
•ਇਹ ਉਹ ਸਖਸ਼ ਹੈ ਜੋ ਕਾਰ ਸੇਵਾ ਵਾਲੇ ਬਾਬਿਆਂ ਤੋਂ ਲੱਖਾਂ ਕਰੋੜਾਂ ਰੁਪਏ ਕਮਿਸ਼ਨ ਲੈ ਰਿਹਾ ਹੈ। ਪਿਛੇ ਕਮੇਟੀ ਦੇ ਕੇਸ ਹੋਇਆ ਕਿ ਉਸਨੇ ਜਗਤਾਰ ਸਿੰਘ ਬਾਬੇ ਨੂੰ 3 ਕਰੋੜ ਰੁਪਏ ਦਿੱਤੇ। ਅਫਵਾਹ ਹੈ ਕਿ ਉਹ 3 ਕਰੋੜ ਬਾਬੇ ਨੇ ਇਸ ਨੂੰ ਦੇ ਦਿੱਤੇ।
ਇਲਜਾਮ ਹੈ ਕਿ ਇਸ ਨੇ 3500 ਕਰੋੜ ਰੁਪਏ ਦੇ ਸਰਕਾਰੀ ਗਬਨ ਕੀਤੇ ਹਨ। ਜਦੋਂ ਪਿਛੇ ਇਸਨੂੰ ਤੇ ਇਸ ਦੇ ਪੁੱਤਰ ਨੂੰ ਹਫਤਾ ਭਰ ਅੰਦਰ ਕੀਤਾ ਗਿਆ ਤੇ ਹਫਤੇ ਬਾਅਦ ਜਦੋਂ ਜਮਾਨਤ ਹੋਈ ਤਾਂ ਸਿੱਧਾ ਦਿੱਲੀ ਭੱਜ ਗਿਆ ਤੇ ਕੇਂਦਰੀ ਲੀਡਰਾਂ ਕੋਲ ਹਾਲ ਪਾਰਿਆ ਕੀਤੀ ਕਿ "ਦੇਖੋ ਮੈਂ ਸਿੱਖ ਬਗਾਵਤ ਵੇਲੇ ਸਰਕਾਰ ਦਾ ਸਾਥ ਦਿੱਤਾ ਹੈ ਤੁਸੀਂ ਮੈਨੂੰ ਇਹ ਇਨਾਮ ਦਿਤਾ ਹੈ?" ਕਿਹਾ ਜਾਂਦਾ ਹੈ ਕਿ ਕੇਂਦਰ ਮੰਨ ਗਿਆ ਤੇ ਇਹ ਕਚਿਹਰੀ ਵਿਚ ਆਨੇ ਬਹਾਨੇ ਕਰਕੇ ਕੇਸ ਲਟਕਾਈ ਜਾ ਰਿਹਾ ਹੈ। ਜੇ ਇਹ ਸੱਚਾ ਹੁੰਦਾ ਤਾਂ ਕੇਸ ਭੁਗਤਦਾ ਤੇ ਸਫਾਈ ਦਿੰਦਾ ਤੇ ਸੁਰਖਰੂ ਹੋ ਕੇ ਬਾਹਰ ਆਉਂਦਾ।
ਇਸ ਦੇ ਮੁੱਖ ਮੰਤਰੀ ਸਮੇਂ ਪਿਆਰੇ ਭਨਿਆਰੇ ਨਾਂ ਦੇ ਕੁੱਤੇ ਬੰਦੇ ਨੇ ਮਨੁੱਖਤਾਵਾਦੀ ਗ੍ਰੰਥ ਨੂੰ ਜਗਾ ਜਗਾ ਸਾੜਿਆ । ਇਸ ਦੀ ਇਕ ਸਿਫਤ ਹੈ ਕਿ ਕਿਸੇ ਨੂੰ ਮਦਦ ਦੇਣੀ ਹੋਵੇ ਤਾਂ ਆਪਣੇ ਬੰਦਿਆਂ ਰਾਹੀਂ ਕਚਿਹਰੀ ਵਿਚ ਪੈਰਵਾਈ ਕਮਜੋਰ ਕਰ ਦਿੰਦਾ ਹੈ। ਪਿਆਰੇ ਨੇ ਕਿਹਾ ਕਿ ਮੇਰਾ ਕੇਸ ਹਰਿਆਣੇ ਵਿਚ ਚਲਾਇਆ ਜਾਏ ਤਾਂ ਇਸ ਨੇ ਕਚਿਹਰੀ 'ਚ ਵਿਰੋਧਤਾ ਨਾਂ ਕੀਤੀ । ਠੀਕ ਏਸੇ ਤਰ੍ਹਾਂ ਇਸ ਨੇ ਕਿਸੇ ਵੇਲੇ ਨਿਰੰਕਾਰੀਆਂ ਤੇ ਸਿੱਖਾਂ ਵਿਚ ਝਗੜਾ ਕਰਵਾਇਆ ਸੀ । ਪਿਛੇ ਜਿਹੇ ਇਸ ਦੀ ਮਰਜੀ ਨਾਲ ਹਰਮੰਦਰ ਸਾਹਿਬ ਦੇ ਅਹਾਤੇ ਅੰਦਰ ਰਾਧਾ ਸੁਆਮੀਆਂ ਨੇ ਆਪਣੇ ਬੋਰਡ ਲਾ ਦਿਤੇ।
•ਨਸ਼ਿਆਂ ਦੀ ਬਿਮਾਰੀ ਨੂੰ ਪੰਜਾਬ ਵਿਚ ਫੈਲਾਉਂਣ ਲਈ ਇਸ ਦਾ ਮੁੱਖ ਰੋਲ ਹੈ। ਚੌਣਾਂ 'ਚ ਇਸ ਦੀ ਪਾਰਟੀ ਪੋਸਤ ਦੀ ਭੁੱਕੀ, ਸਮੈਕ ਤੇ ਸ਼ਰਾਬ ਤਾਂ ਖੁੱਲੇ ਆਮ ਵਰਤਾਉਂਦੀ ਹੈ।•
ਸੰਨ 1995 ਵਿਚ ਇਸ ਨੇ ਆਪਣੀ ਪਾਰਟੀ ਦੀ ਮੋਗਾ ਕਾਨਫ੍ਰੰਸ ਵਿਚ ਜੋਰ ਪਾ ਕੇ ਮਤਾ ਪਾਸ ਕਰਵਾਇਆ ਕਿ ਪਾਰਟੀ ਹੁਣ ਸੈਕੂਲਰ ਜਿਸਦਾ ਮਤਲਬ ਹੁੰਦਾ ਧਰਮ ਰਹਿਤ ਬਣ ਗਈ ਹੈ ਤੇ ਇਹ ਸਿੱਖ ਪਾਰਟੀ ਨਹੀਂ ਰਹੀ । ਇਸ ਗਲੋਂ ਇਸ ਦੀ ਪਾਰਟੀ ਦੇ ਕਾਰਕੁੰਨ ਅੰਦਰੋਂ ਬੜੇ ਔਖੇ ਹਨ ।
•ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਮੌਕੇ ਸੰਨ 2000 ਵਿਚ ਜਦੋਂ ਸ਼੍ਰੋਮਣੀ ਕਮੇਟੀ ਆਪਣੀ ਟੀ ਵੀ ਚੈਨਲ ਸ਼ੁਰੂ ਕਰਨ ਲੱਗੀ ਸੀ ਤਾਂ ਕਿਹਾ ਜਾਂਦਾ ਕਿ ਇਸ ਨੇ ਇਕ ਪ੍ਰਾਈਵੇਟ ਚੈਨਲ ਨੂੰ ਇਜਾਜਤ ਦੇ ਦਿੱਤੀ ਕਿ ਉਹ ਹਰਮੰਦਰ ਸਾਹਿਬ ਤੋਂ ਕੀਰਤਨ ਟੈਲੀਕਾਸਟ ਕਰੇ। ਉਦੋਂ ਅਫਵਾਹ ਉਡੀ ਸੀ ਕਿ 7 ਕਰੋੜ ਰੁਪਿਆ ਇਨਾਂ ਨੇ ਲਿਆ ਹੈ। ਇਹ ਟੀ ਵੀ ਚੈਨਲ ਫਿਰ ਗੁਰਬਾਣੀ ਉਪਰਤ ਗੰਦ ਮੰਦ ਦਿਖਾਉਂਦੀ ਹੈ ਜਿਸ ਤੇ ਸਿੱਖ ਸ਼ਰਧਾਲੂ ਬੜੇ ਭਰੇ ਪੀਤੇ ਹੋਏ ਹਨ। ਅਫਵਾਹ ਹੈ ਕਿ ਹਰ ਛੇ ਮਹੀਨੇ ਬਾਅਦ ਇਹ ਕਮੇਟੀ ਪ੍ਰਧਾਨ ਰਾਹੀਂ ਚੈਲਲ ਕੋਲੋਂ ਮਾਇਆ ਦਾ ਗੱਫਾ ਲੈਂਦਾ ਹੈ।
•ਦੋ ਕੁ ਸਾਲ ਪਹਿਲਾਂ ਦੀ ਗਲ ਬੀ ਜੇ ਪੀ ਦੇ ਐਲ ਕੇ ਅਡਵਾਨੀ ਨੇ ਇਕ ਭਾਰਤ ਵਿਜੇ ਰੱਥ ਯਾਤਰਾ ਕੱਢੀ। ਜਿਸ ਦਾ ਸਵਾਗਤ ਇਸਨੇ ਅੰਮ੍ਰਿਤਸਰ ਆ ਕੇ ਕੀਤਾ। ਅਡਵਾਨੀ ਨੇ ਬੜੇ ਟੌਹਰ ਨਾਲ ਕਿਹਾ ਕਿ ਅੱਜ ਅੰਮ੍ਰਿਤਸਰ ਸ਼ਾਂਤ ਹੈ। ਪਰ ਦਿੱਲੀ ਦੀ ਸੰਗਤ ਨੇ ਇਕ ਸੁਨਿਹਰੀ ਪਾਲਕੀ ਬਣਾਈ ਤੇ ਬੜੀ ਸ਼ਰਧਾ ਤੇ ਚਾਅ ਨਾਲ ਉਹ ਇਸ ਨੂੰ ਜਲੂਸ ਦੇ ਰੂਪ ਵਿਚ ਦਿੱਲੀਓਂ ਨਨਕਾਣਾ ਸਾਹਿਬ ਨੂੰ ਲੈ ਕੇ ਜਾ ਰਹੇ ਸਨ। ਪਰ ਅਡਵਾਨੀ ਦੀ ਰੱਥ ਯਾਤਰਾ ਦਾ ਸਵਾਗਤ ਕਰਨ ਵਾਲੇ ਇਸ ਲੀਡਰ ਨੇ ਸੰਗਤਾਂ ਨੂੰ ਉਲਟਾ ਗਲਤ ਮਲਤ ਸ਼ਬਦ ਬੋਲੇ ਕਿ ਇਹ ਕਾਂਗਰਸ ਦੇ ਚਮਚੇ ਹਨ, ਅਖੇ ਇਹ ਕਾਂਗਰਸ ਦੀ ਪਾਲਕੀ ਹੈ।
ਆਪਣੇ ਕਾਰਜਕਾਲ ਵੇਲੇ ਇਹ ਆਪਣੇ ਵਜੀਰਾਂ ਨੂੰ ਪਦੇਸਾਂ ਵਿਚ ਭੇਜਦਾ ਸੀ ਕਿ ਬਾਹਰ ਜਾ ਕੇ ਖਾਲਿਸਤਾਨੀਆਂ ਤੋਂ ਬਾਹਵਾਂ ਖੜੀਆਂ ਕਰਵਾਓ। ਤਾਂ ਕਿ ਇਹ ਬੀ ਜੇ ਪੀ ਨੂੰ ਖੁਸ਼ ਕਰ ਸਕੇ। ਏਸੇ ਨੇ ਹੀ ਫਿਰ ਚੌਹਾਨ, ਜਫਰਵਾਲ ਤੇ ਬੈਂਸ ਨੂੰ ਭਾਰਤ ਲਿਆ ਕੇ ਸਿੱਖਾਂ ਦੇ 15 ਸਾਲ ਚਲੇ ਸੰਘਰਸ਼ ਦਾ ਮੁੱਲ ਇਸ ਨੇ ਆਪਣੇ ਲੜਕੇ ਨੂੰ ਵਜੀਰ ਬਣਵਾ ਕੇ ਪੁਵਾਇਆ।
ਪੰਜਾਬ ਤੋਂ ਇਸਦਾ ਪਾਣੀ ਖੋਹਣ ਖਾਤਰ ਇਸ ਨੇ ਸਤਲੁਜ ਜਮੁਨਾ ਨਹਿਰ ਦੀ ਬਣਵਾਣ ਲਈ ਪ੍ਰਵਾਨਗੀ ਦਿਤੀ ਤੇ ਹਰਿਆਣੇ ਕੋਲੋਂ 2ਕਰੋੜ ਲਏ।
•ਕਿਰਸਾਨੀ ਦਾ ਇਸ ਹੋਰ ਲੱਕ ਤੋੜਿਆ ਜਦੋਂ ਇਸ ਨੇ ਮੰਡੀ ਦੇ ਆੜਤੀਆਂ ਦੀ ਕਮਿਸ਼ਨ ਅੱਧਾ ਫੀਸਦੀ ਤੋਂ ਸਿੱਧੀ ਹੀ 2 ਫੀਸਦੀ ਕਰ ਦਿਤੀ।
•ਕਿਰਸਾਨਾਂ ਦੀ ਚਿਰੋਕਣੀ ਮੰਗ ਹੈ ਕਿ ਜਰੂਰਤ ਵੇਲੇ ਬੈਂਕ ਉਨਾਂ ਨੂੰ ਪੈਸੇ ਉਧਾਰ ਦੇਣ ਜਿਵੇਂ ਵਪਾਰੀ ਲੋਕਾਂ ਦੀਆਂ ਲਿਮਟਾਂ ਬਣੀਆਂ ਹੁੰਦੀਆਂ ਹਨ। ਇਸ ਨੇ ਕੁਝ ਨਾਂ ਕੀਤਾ ਜਿਸ ਕਰਕੇ ਅੱਜ ਵੀ ਕਿਸਾਨ ਆੜਤੀਆਂ ਕੋਲੋਂ ਅੱਤ ਦੇ ਉੱਚੇ ਬਿਆਜ ਦਰ ਤੇ ਕਰਜੇ ਲੈਂਦੇ ਹਨ। 5 ਰੁਪਏ ਸੈਂਕੜਾ ਮਹੀਨਾਂ ਤਾਂ ਆਮ ਰੇਟ ਹੈ ਜਦੋਂ ਕਿ ਬੈਂਕ ਸਾਲ ਭਰ ਦੇ 12 - 14 ਰੁਪਏ ਸੈਂਕੜਾ ਲੈਂਦੇ ਹਨ।
•ਇਸ ਦੇ ਰਾਜ ਵੇਲੇ ਕੇਂਦਰ ਦੀ ਸਕੀਮ ਜਿਸ ਤਹਿਤ ਪ੍ਰਧਾਨ ਮੰਤਰੀ ਸਕੀਮ ਅਨੁਸਾਰ ਨਵੀਆਂ ਸੜਕਾਂ ਤੇ ਦੂਸਰੀਆਂ ਨੂੰ ਖੁਲਿਆਂ ਕਰਨਾਂ ਦਾ ਵੱਡਾ ਪ੍ਰੋਗਰਾਮ ਸੀ। ਇਸ ਨੇ ਹੋਰ ਤਾਂ ਛੱਡੋ ਜੀ ਟੀ ਰੋਡ ਨੂੰ ਵੀ ਖੁਲਿਆ ਨਾ ਕਰਵਾਇਆ। ਜਦ ਕਿ ਬਿਆਸ ਤੋਂ ਲੈ ਕੇ ਜੰਡਿਆਲੇ ਤੱਕ ਰੋਜ ਐਕਸੀਡੈਂਟ ਹੁੰਦੇ ਹਨ ਤੇ ਲੋਕ ਮਰਦੇ ਹਨ। ਇਹ ਭਾਰਤ ਦਾ ਸਭ ਤੋਂ ਖਤਰਨਾਕ ਸੜਕ ਦਾ ਹਿੱਸਾ ਹੈ।
•ਇਸ ਦਾ ਮੁੱਖ ਨਿਸ਼ਾਨਾ ਪੈਸਾ ਤੇ ਤਾਕਤ ਹੀ ਹੁੰਦਾ ਹੈ ਤੇ ਇਸ ਦੀ ਪ੍ਰਾਪਤੀ ਲਈ ਇਹ ਕਿਸੇ ਵੀ ਅਸੂਲ ਨੂੰ ਛਿੱਕੇ ਟੰਗ ਸਕਦਾ ਹੈ। ਅਪਣੀ ਲੜਕੀ ਦਾ ਵਿਆਹ ਇਸ ਨੇ ਕਾਂਗਰਸੀ ਪ੍ਰਵਾਰ ਕੈਰੋਂ ਵਿਚ ਕੀਤਾ। ਨਾਲ ਹੀ ਰੋਜ ਸਟੇਜਾਂ ਤੇ ਖਲੋ ਕਹਿੰਦਾ ਹੈ ਕਿ ਕਾਂਗਰਸ ਸਿੱਖ ਦੁਸ਼ਮਣ ਜਮਾਤ ਹੈ। ਫਿਰ ਇਹ ਆਪਣੀ ਬਰਾਦਰੀ ਦੇ ਅਸੂਲਾਂ ਨੂੰ ਵੀ ਨਹੀਂ ਪਾਲਦਾ। ਸਹੁਰੇ ਪ੍ਰਵਾਰ ਤੇ ਪੇਕੇ ਪ੍ਰਵਾਰ ਮੂਲ ਰੂਪ ਵਿਚ ਇਕ ਪਿੰਡ ਤੇ ਇਕ ਟੱਬਰ ਚੋਂ ਹਨ ਦੋਨੋਂ ਢਿੱਲੋਂ ਹਨ। ਭਾਵ ਇਕ ਕਿਸਮ ਨਾਲ ਭੈਣ ਭਰਾਵਾਂ ਵਿਚ ਵਿਆਹ ਕੀਤਾ।
•ਮਜੇ ਦੀ ਗਲ ਹੈ ਕਿ ਇਸ ਦਾ ਭਤੀਜਾ ਰਾਜ ਠਾਕਰੇ ਤੇ ਜੁਆਈ ਚੰਦਰਬਾਬੂ ਨਾਇਡੂ ਬਣਨਾ ਲੋਚਦੇ ਹਨ।
•ਰਿਸ਼ਵਤ ਕਿਸੇ ਕਿਸਮ ਦੀ ਲੈਣੀ ਬਜਰ ਗੁਨਾਹ ਹੈ। ਪਰ ਜੇ ਮੁੱਖ ਮੰਤਰੀ ਪੱਧਰ ਦਾ ਬੰਦਾ ਚੌਂਕੀਦਾਰਾਂ, ਚਪੜਾਸੀਆਂ ਦੀ ਭਰਤੀ 'ਚ ਪੈਸੇ ਲਏ ਤਾਂ ਕੀਹ ਕਹੋਗੇ ?
•ਇਹ ਭੁੱਲ ਕੇ ਵੀ ਕਦੀ ਆਨੰਦਪੁਰ ਸਾਹਿਬ ਮੱਤੇ ਦਾ ਜਿਕਰ ਮੀਟਿੰਗਾ 'ਚ ਨਹੀਂ ਕਰਦਾ
•ਸੰਨ 1992 'ਚ ਹਿੰਦੂ ਅੱਤਵਾਦੀਆਂ ਬਾਬਰੀ ਮਸਜਿਦ ਢਾਈ ਤਾਂ ਉਦੋਂ ਇਲਜਾਮ ਲਗੇ ਸਨ ਕਿ ਇਸ ਦੀ ਪਾਰਟੀ ਦੇ ਬੰਦੇ ਵੀ ਢਾਹੁਣ ਗਏ ਸਨ।
•ਧਾਰਮਿਕ ਸੰਸਥਾਂ ਸ਼੍ਰੋਮਣੀ ਕਮੇਟੀ ਇਸ ਦੇ ਕਬਜ਼ੇ ਹੇਠ ਹੈ। ਇਹ ਆਪਣਾ ਰਾਜਨੀਤਕ ਊਲੂ ਸਿੱਧਾ ਰੱਖਣਾ ਹੀ ਜਾਣਦਾ ਹੈ ਤੇ ਅਕਸਰ ਕਮੇਟੀ ਲਈ ਗਲਤ ਬੰਦਿਆਂ ਨੂੰ ਟਿਕਟਾਂ ਦੇ ਦਿੰਦਾ ਹੈ ਉਹ ਭੁੱਕੀ ਵੇਚਦੇ ਫੜੇ ਜਾਂਦੇ ਹਨ ਜਾਂ ਫਿਰ ਕੋਈ ਹੋਰ ਕੁਕਰਮ ਕਰਦੇ।
•ਕੇਂਦਰ ਨੇ ਕਾਨੂੰਨ ਪਾਸ ਕੀਤਾ ਸੀ ਕਿ ਸਬੰਧਤ ਪ੍ਰਾਂਤ ਆਪਣੇ ਆਪਣੇ ਪ੍ਰਾਂਤ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਦਾ ਗਠਨ ਕਰਨ । ਪਰ ਜਦੋਂ ਇਹ ਮੁੱਖ ਮੰਤਰੀ ਸੀ ਤਾਂ ਲੰਮੇ ਸਮੇਂ ਲਈ ਅੜਿਆ ਰਿਹਾ ਕਿ ਮੈਂ ਕਮਿਸ਼ਨ ਨਹੀਂ ਬਣਾਉਂਦਾ ਉਦੋਂ ਲੋਕਾਂ ਮਜਬੂਰ ਹੋਏ ਆਪ ਹੀ ਕਮਿਸ਼ਨ ਬਣਾਇਆ ।Ð