Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਪੰਥ ਬੇਖਬਰੇ!
 ਸ਼੍ਰੋਮਣੀ ਕਮੇਟੀ ਲੁਟੀ ਜਾ ਰਹੀ ਏ
(ਨਾਲੇ ਪੜੋ) ਦਾਸਤਾਨ-ਏ-ਦਲਾਲਾਂ


"ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ" ਖਾਲਸਾ ਪੰਥ ਐਸ ਵੇਲੇ ਢਹਿੰਦੀ ਕਲਾ ਦੇ ਆਲਮ 'ਚ ਏ। ਓਧਰ ਗੁਰਮਤ ਬ੍ਰਾਹਮਣ  ਨੂੰ  ਬਹੁਤ ਚੁਭ ਰਿਹਾ ਏ ਕਿਉਕਿ ਜੁਗਾ ਜੁਗਾਤਰਾਂ ਤੋਂ ਲਿਤਾੜੇ ਦਲਿਤ ਲੋਕ ਆਪ ਮੁਹਾਰੇ ਪੰਥ ਦੀ ਬੁਕਲ ਵਿਚ ਆਈ ਜਾ ਰਹੇ ਨੇ। ਇਸ ਕਰਕੇ ਮੌਕਾ ਤਾੜ ਪੰਥ ਵਿਰੋਧੀ ਸ਼੍ਰੋਮਣੀ ਕਮੇਟੀ ਅੰਦਰ ਵੜ ਗਿਆ ਏ। ਕੋਈ ਸਿੱਖ ਲੀਡਰ ਕੁਸਕ ਨਹੀਂ ਰਿਹਾ। ਪੰਚ ਪ੍ਰਧਾਨੀ ਜਾਂ ਲੋਕਤੰਤਰੀ ਤੱਤ ਕਮਜੋਰ ਪੈਣ ਤੇ ਪੰਥ ਦਾ ਭ੍ਰਿਸ਼ਟ ਲੀਡਰ ਤਾਨਾਸ਼ਾਹ ਬਣ ਗਿਆ ਹੈ। ਜਿਸ ਨੇ ਚਾਰ ਚੁਫੇਰੇ ਆਪਣੇ ਝੋਲੀ ਝੁੱਕ ਜਾਂ ਦਲਾਲ ਖੜੇ ਕਰ ਦਿੱਤੇ ਨੇ। ਅਹੁਦੇਦਾਰਾਂ  ਨੂੰ  ਗੁਪਤ ਤੌਰ ਤੇ ਕਿਹਾ ਜਾ ਰਿਹੈ ਕਿ ਅਕਾਲੀ ਦਲ  ਨੂੰ  ਚੋਣ ਫੰਡ ਲਈ ਵੱਡੀ ਰਕਮਾਂ ਦੀ ਜਰੂਰਤ ਹੈ। ਸ਼੍ਰੋਮਣੀ ਕਮੇਟੀ ਤਹਿਤ ਗੁਰਦੁਆਰਿਆਂ 'ਚ ਲੁੱਟ ਪੈ ਗਈ ਏ। ਸ਼ੁਕਰ ਏ ਇਸ ਗਿਰਾਵਟ ਦੇ ਦੌਰ 'ਚ ਇਕ ਮਰਦ ਸੂਰਮਾ ਉਠਿਐ ਜਿਸ ਨੇ ਗੁਰਦੁਆਰਿਆਂ ਦੀ ਲੁੱਟ ਜਗ ਜਾਹਰ ਕੀਤੀ ਏ। ਓਧਰ ਗਬਨ ਦੇ ਦਰਜਨਾਂ ਕੇਸ ਅਦਾਲਤੀ ਪ੍‍ਚ ਗਏ ਨੇ।ਦਲਾਲ ਨੰਗੇ ਹੋ ਗਏ ਹਨ।
#1947 ਤੋਂ ਲੈ ਕੇ ਸੰਨ 1994 ਤੱਕ ਪੰਜਾਬੀ ਲੋਕ ਤੇ ਖਾਸ ਕਰਕੇ ਖਾਲਸਾ ਪੰਥ ਕੇਂਦਰ ਦੀ ਧੱਕੇਸ਼ਾਹੀ ਖਿਲਾਫ ਲੜਦਾ ਆ ਰਿਹਾ ਏ। ਕਿਉਂਕਿ ਮਗਰਲੇ ਦੌਰ ਵਿਚ ਜੱਦੋ ਜਹਿਦ ਹਥਿਆਰ ਬੰਦ ਲੜਾਈ ਦਾ ਰੂਪ ਧਾਰਨ ਕਰ ਗਈ ਸੀ, ਕੇਂਦਰੀ ਅਜੈਸੀਆਂ ਦੀ ਹੋਈ ਘੁਸਪੈਠ ਤੇ ਹੋਰ ਕਾਰਨਾਂ ਕਰਕੇ ਲੋਕਾਂ ਨੇ ਸੰਘਰਸ਼ ਦਾ ਸਾਥ ਛੱਡ ਦਿਤਾ। ਉਸ ਉਪਰੰਤ ਖਾਲਸਾ ਪੰਥ ਇਕ ਦਮ ਢਹਿੰਦੀਆਂ ਕਲਾਂ 'ਚ ਚਲਾ ਗਿਆ। ਵਿਰੋਧੀ (ਆਰ ਐਸ ਐਸ ਜਿਹੀਆਂ ਅਜੈਂਸੀਆਂ) ਨੇ ਮੌਕਾ ਤਾੜ ਪੰਜਾਬੀਅਤ ਦੇ ਵਿਲੱਖਣ ਪਹਿਲੂਆਂ ਨੂੰ ਮਲੀਆਮੇਟ ਕਰਨਾ ਸ਼ੁਰੂ ਕਰ ਦਿਤਾ। ਚਾਹੇ ਇਹ ਪੰਜਾਬੀ ਸਭਿਆਚਾਰ ਹੋਵੇ, ਇਤਹਾਸ ਜਾਂ ਧਰਮ ਹੋਵੇ। ਦੁਸ਼ਮਣ ਨੂੰ ਬਾਦਲ ਦੇ ਰੂਪ ਵਿਚ ਇਕ ਹਥਿਆਰ ਮਿਲ ਗਿਆ ਜਿਸ ਨੂੰ ਕੁਰਸੀ ਦਾ ਲਾਲਚ ਦੇ ਕੇ ਇਸ ਕੰਮ ਨੂੰ ਸਰ ਅੰਜਾਮ ਦਿੱਤਾ ਜਾ ਰਿਹਾ ਹੈ । ਬਾਦਲ ਨੇ ਪੰਜਾਬੀ ਤੇ ਸਿੱਖ ਸੰਸਥਾਵਾਂ ਵਿੱਚ ਲੁੱਟ ਮਚਾ ਦਿੱਤੀ ਹੈ । ਲੋਕ ਕਚੀਚੀਆਂ ਵੱਟ ਰਹੇ ਹਨ ਪਰ ਬੋਲਣ ਵਾਲਾ ਕੋਈ ਨਹੀਂ ।ਸ: ਰਘਬੀਰ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਜਦ ਬਾਦਲ ਦੀ ਲੁੱਟ ਵਿੱਚ ਹਿੱਸੇਦਾਰ ਬਣਨ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਸਿੰਘ ਨੂੰ ਝੱਟ ਮੁਅੱਤਲ ਕਰ ਦਿੱਤਾ ਗਿਆ। ਪਰ ਅਦਾਲਤ ਦੀ ਦਖਲਅੰਦਾਜੀ ਸਦਕਾ ਇਹ ਸ਼ੇਰ ਫਿਰ ਬਹਾਲ ਹੋ ਗਿਆ ਤੇ 30 ਅਗਸਤ 2006 ਨੂੰ ਪ੍ਰੈਸ ਕਾਨਫ੍ਰੰਸ ਕਰਕੇ ਸਾਰੀ ਗਲ ਉਗਲ ਦਿੱਤੀ ਹੈ ਕਿ ਬਾਦਲ ਉਸ ਤੇ ਦਬਾਅ ਪਾ ਰਿਹਾ ਸੀ। ਰਘਬੀਰ ਨੇ ਇਸ਼ਾਰਾ ਦਿੱਤਾ ਕਿ ਮੱਕੜ ਤੇ ਬਾਦਲ ਦੇ ਘਪਲਿਆਂ ਵਿੱਚ ਇਹ ਉਦਾਹਰਣ ਤਾਂ ਇਕ ਤਿੱਲ ਮਾਤਰ ਹੀ ਹੈ ਤੇ ਉਸ ਨੇ ਵਾਅਦਾ ਕੀਤਾ ਕਿ ਉਹ ਬਾਕੀ ਦੇ ਗਬਨ ਵੀ ਪੰਥ ਦੀ ਨਿਗਾਹ ਵਿੱਚ ਲਿਆਵੇਗਾ। ਕਿਉਂਕਿ ਸ਼੍ਰੋਮਣੀ ਕਮੇਟੀ, ਸ਼ਾਹਬਾਦ ਮਾਰਕੰਡਾ (ਹਰਿਆਣਾ) ਵਿਖੇ ਇਕ ਮੈਡੀਕਲ ਕਾਲਜ ਚਾਲੂ ਕਰਨ ਜਾ ਰਹੀ ਹੈ । ਬਾਦਲ ਤੇ ਮੱਕੜ ਨੇ ਬੜੀ ਚਲਾਕੀ ਕਰਕੇ ਉਹ ਮੈਡੀਕਲ ਕਾਲਜ ਅਪਣੀ ਨਿੱਜੀ ਜਾਇਦਾਦ ਬਣਾਉਣ ਦੀ ਸਕੀਮ ਇਕ ਪ੍ਰਾਈਵੇਟ ਟ੍ਰਸਟ ਦੇ ਰੂਪ ਵਿੱਚ ਘੜੀ। ਰਘਬੀਰ ਚਲਾਕੀ ਸਮਝ ਗਿਆ ਕਿ ਜੋ ਟ੍ਰਸਟ ਬਣਾਇਆ ਜਾ ਰਿਹਾ ਹੈ ਉਹ ਸ਼੍ਰੋਮਣੀ ਕਮੇਟੀ ਤੋਂ ਬਿਲਕੁਲ ਜੁਦਾ ਤੇ ਕਮੇਟੀ ਦੀ ਜਾਇਦਾਦ  ਨੂੰ  ਨਿੱਜੀ ਹੱਥਾਂ ਵਿਚ ਲੈਣ ਲਈ ਇਕ ਚਾਲ ਹੈ । ਮੱਕੜ ਤੇ ਬਾਦਲ ਨੇ ਇੰਨੀ ਚਲਾਕੀ ਦਿਖਾਈ ਕਿ ਬਣ ਰਹੇ ਟ੍ਰਸਟ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਿਸੇ ਤਰਾਂ ਵੀ ਸ਼ਾਮਲ ਨਹੀਂ ਕੀਤਾ। ਭਾਵ ਕਾਲਜ ਤੇ ਕ੍ਰੋੜਾਂ ਰੁਪਏ ਪੰਥ ਦੇ ਲਗਣ ਪਰ ਮਾਲਕ ਹੋਣ ਬਾਦਲ ਤੇ ਉਸ ਦੇ ਭਾਈ ਭਤੀਜੇ ਤੇ ਚਮਚੇ। ਮੱਕੜ ਉਸ ਵਿੱਚ ਅਪਣੀ ਨਿੱਜੀ ਹੈਸੀਅਤ ਦੇ ਤੌਰ ਤੇ ਪ੍ਰਧਾਨ ਬਣਿਆ ਨਾ ਕਿ ਬਤੌਰ ਪ੍ਰਧਾਨ ਸ਼੍ਰੋਮਣੀ ਕਮੇਟੀ (ਓਣ- ੋਡਡਚਿੋਿ)।
ਇਨਾਂ ਨੇ ਸਕੀਮ ਘੜੀ ਕਿ ਮਸਤਗੜ੍ਹ ਤੇ ਸ਼ਾਹਬਾਦ ਦੀ ਜੋ 49 ਕਿੱਲੇ 5 ਕਨਾਲ ਜਮੀਨ ਹੈ ਉਹ ਵੀ ਟ੍ਰਸਟ ਦੇ ਨਾਂ ਲਗਵਾਈ ਜਾਵੇ। ਰਘਬੀਰ ਤੇ ਹਰ ਕਿਸਮ ਦਾ ਦਬਾਅ ਪਾਇਆ ਗਿਆ ਕਿ ਉਹ ਜਮੀਨ ਟ੍ਰਸਟ ਦੇ ਨਾਂ ਕਰ ਦੇਵੇ। ਰਘਬੀਰ ਨੂੰ ਲਾਲਚ ਵੀ ਦਿੱਤਾ ਗਿਆ ਕਿ ਉਸ ਨੂੰ ਰਾਜਾਸਾਂਸੀ ਤੋਂ ਅਕਾਲੀ ਦਲ ਦੀ ਟਿਕਟ ਦਿੱਤੀ ਜਾਵੇਗੀ । ਬਾਦਲ ਨੇ ਆਪ ਖੁੱਦ ਰਘਬੀਰ ਤੇ ਦਬਾਅ ਪਾਇਆ। ਖੈਰ ਇਹ ਗੱਲ ਤਾਂ ਨੰਗੀ ਹੋ ਗਈ ਬਾਦਲ ਦਾ ਨਿੱਜੀ ਟ੍ਰਸਟ ਦਾ ਸੁਪਨਾ ਤਾਂ ਹੁਣ ਪੂਰਾ ਹੋਣ ਵਾਲਾ ਨਹੀਂ ਪਰ ਬਦਕਿਸਮਤੀ ਤਾਂ ਇਹ ਹੈ ਕਿ ਇਹ ਗਬਨ ਦਾ ਇੱਕਲਾ ਕਾਹਰਾ ਕੇਸ ਨਹੀਂ ਹੈ। ਅੱਜ ਦਰਜਨਾਂ ਹੀ ਕੇਸ ਸਿੱਖ ਜੁਡੀਸ਼ਲ ਕਮਿਸ਼ਨ ਵਿੱਚ ਚਲ ਰਹੇ ਨੇ।
ਰਘਬੀਰ ਨੇ ਇਸ਼ਾਰਾ ਦਿੱਤਾ ਹੈ ਕਿ ਤਰਨ ਤਾਰਨ ਜਿਲੇ ਦੇ ਪਿੰਡ 'ਵਾਂ' ਵਿੱਚ ਇਕ ਕੋਈ ਅਖੌਤੀ ਬਾਬਾ ਮੇਜਰ ਸਿੰਘ ਗੁਰਦੁਆਰੇ ਦੀ ਵਾਹੀਯੋਗ 5 ਏਕੜ ਜਮੀਨ ਤੇ ਕਬਜਾ ਕਰ ਰਿਹਾ ਸੀ ਨਾਲੇ ਅੰਮ੍ਰਿਤਸਰ ਵਿਖੇ ਵੀ ਜਮੀਨ ਤੇ ਮੇਜਰ ਸਿੰਘ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਵਿੱਚ ਸੀ ਪਰ ਰਘਬੀਰ ਨੇ ਉਸ ਦੀ ਦਾਲ ਨਹੀਂ ਸੀ ਗਲਨ ਦਿੱਤੀ। ਬਾਬੇ ਨੇ ਤਰਾਂ ਤਰਾਂ ਦੇ ਕੇਸ ਰਘਬੀਰ ਸਿੰਘ ਤੇ ਪਾ ਰੱਖੇ ਸਨ । ਉਸ ਨੇ ਦੁੱਖ ਨਾਲ ਕਿਹਾ ਕਿ ਪੰਦਰਾਂ ਦਿਨ ਪਹਿਲਾਂ ਪ੍ਰਧਾਨ ਮੱਕੜ ਸਾਹਿਬ ਰਾਤ 9 ਵਜੇ ਉਸੇ ਬਾਬੇ ਦੇ ਡੇਰੇ ਗਏ ਤੇ ਬਾਬੇ ਤੋਂ 'ਸਿਰੋਪਾ' (ਭਾਵ ਮਾਇਆ ਦੀ ਥੈਲੀ) ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਸ਼ਹਿਰ ਵਾਲੀ ਜਮੀਨ ਦਾ ਕਬਜਾ ਉਸ ਬਾਬੇ ਨੂੰ ਦਿਵਾ ਦਿੱਤਾ ਸੀ। ਰਘਬੀਰ ਸ਼ੱਕ ਕਰ ਰਹੇ ਹਨ ਕਿ ਹੁਣ ਜਲਦੀ ਹੀ ਬਾਕੀ ਦੇ ਕਬਜੇ ਵੀ ਬਾਬੇ ਨੂੰ ਦਿਵਾ ਦਿੱਤੇ ਜਾਣਗੇ। ਉਸ ਨੂੰ ਉਤੋਂ ਇਸ਼ਾਰੇ ਆ ਰਹੇ ਹਨ ਕਿ ਚੋਣਾਂ ਸਿਰ ਤੇ ਹਨ ਤੇ ਅਕਾਲੀ ਦਲ ਨੂੰ ਪੈਸੇ ਦੀ ਸਖਤ ਜਰੂਰਤ ਹੈ।
ਰਘਬੀਰ ਸ਼ੱਕ ਕਰ ਰਿਹਾ ਹੈ ਪ੍ਰਧਾਨ ਸਾਹਿਬ ਨੇ ਗੁਰੂਸਰ ਸਤਲਾਨੀ ਦਾ ਕਬਜਾ ਵੀ ਜਲਦੀ ਹੀ ਬਾਬਾ ਗੁਰਪਿੰਦਰ ਸਿੰਘ ਨੂੰ ਦੇ ਦੇਣਾ ਹੈ ਕਿਉਂਕਿ ਮੱਕੜ ਸਾਹਿਬ ਨੇ ਇਸ ਬਾਬੇ ਤੋਂ ਵੀ 'ਸਿਰੋਪਾ' ਲੈ ਲਿਆ ਹੈ।
ਰਘਬੀਰ ਦਸਦੇ ਹਨ ਕਿ ਕਿਵੇਂ ਚੋਣ ਫੰਡ ਦੇ ਚੱਕਰ ਵਿੱਚ ਪੰਥ ਦੇ 27 ਗੁਰਦੁਆਰੇ ਕਾਰ ਸੇਵਾ ਵਾਲੇ ਬਾਬਿਆਂ ਦੇ ਹਵਾਲੇ ਕੀਤੇ ਹੋਏ ਹਨ। (ਭਾਵ ਬਾਬਿਆਂ ਕੋਲੋਂ ਕਰੋੜਾਂ ਰੁਪਏ ਲਏ ਜਾਂਦੇ ਹਨ।)
ਯਾਦ ਰਹੇ ਪੰਜਾਬ ਮੋਨੀਟਰ ਚਿਰਾਂ ਤੋਂ ਦੁਹਾਈ ਦੇ ਰਿਹਾ ਹੈ ਕਿ ਅੱਜ ਕਾਰ ਸੇਵਾ ਵਾਲੇ ਪੰਥ ਤੇ ਬੋਝ ਬਣ ਗਏ ਹਨ। ਸੰਗਤਾਂ ਕੋਲੋਂ ਕਰੋੜਾ ਰੁਪਏ ਉਗਰਾਹੁਣ ਵਾਲੇ ਬਾਬਿਆਂ ਨੇ ਸਿੱਖ ਇਤਹਾਸਿਕ ਯਾਦਗਾਰਾਂ ਢਾਹ ਕੇ ਨਵੀਆਂ ਰੁਖੀਆਂ ਸੰਗਮਰਮਰੀ ਇਮਾਰਤਾਂ ਖੜੀਆਂ ਕਰ ਦਿੱਤੀਆਂ ਹਨ। ਜਿਨ੍ਹਾਂ ਕਰਕੇ ਸੰਗਤਾਂ ਦੀ ਸ਼ਰਧਾ ਵਿੱਚ ਫਰਕ ਆ ਗਿਆ ਹੈ। ਪਿੱਛੇ ਜਿਹੇ ਇਨਾਂ ਮੂਰਖ ਬਾਬਿਆਂ ਨੇ ਇਤਿਹਾਸਕ ਗੁਰਦੁਆਰਾ ਗੁਰੂ ਕੇ ਮਹਿਲ ਮਲਿਆ ਮੇਟ ਕਰ ਦਿੱਤਾ । ਲੋਹਗੜ੍ਹ ਜਿਥੇ ਪਹਿਲੀ ਜੰਗ ਲੜੀ ਗਈ ਸੀ ਉਸ ਕਿਲੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਹੈ। ਲੋਕ ਸ਼ੱਕ ਕਰ ਰਹੇ ਹਨ ਕਿ ਇਹ ਸਭ ਵਿਰੋਧੀ ਦੀ ਸ਼ਾਜਿਸ਼ ਤਹਿਤ ਹੋ ਰਿਹਾ ਹੈ।
ਰਘਬੀਰ ਲਿਖਦਾ ਹੈ ਕਿ ''ਗੁਰੂ ਘਰ ਦੀਆਂ ਜਾਇਦਾਦਾਂ ਨਿੱਜੀ ਮੁਫਾਦ ਲਈ ਵਰਤਣੀਆਂ, ਇਹ ਸਾਡੀ ਕੌਮ ਦੇ ਆਗੂਆਂ ਦਾ ਨਿੱਤ ਦਾ ਧੰਦਾ ਬਣ ਚੁਕਾ ਹੈ । ਮੇਰੇ ਨਾਲ ਦੇ ਅਧਿਕਾਰੀ ਗੁੰਗੇ ਬੋਲੇ ਹੋ ਕੇ ਦਸਖਤ ਕਰੀ ਜਾ ਰਹੇ ਹਨ ਅਤੇ ਨਾਲ ਹੀ ਅੰਦਰੋ ਰਿੱਝੀ ਜਾਂਦੇ ਹਨ ਕਿ ਕੰਮ ਗਲਤ ਹੋ ਰਹੇ ਹਨ । ''
ਰਘਬੀਰ ਲਿਖਦਾ ਹੈ ਕਿ :- "ਮੈਂ ਆਪਣੇ ਪਰਿਵਾਰ ਵਿੱਚ ਬੈਠ ਕੇ ਫੈਸਲਾ ਲਿਆ ਕਿ ਹੁਣ ਕੁਰਬਾਨੀ ਕਰਨ ਦਾ ਸਮਾਂ ਆ ਗਿਆ ਹੈ। ਇਕ ਪਾਸੇ ਸਕੱਤਰੀਆਂ ਤੇ ਵਜੀਰੀਆਂ ਦੀ ਆਫਰ ਹੈ, ਦੂਸਰੇ ਪਾਸੇ ਗੁਰੂਆਂ ਨਾਲ ਧੋਖਾ ਹੈ ਗੁਰੂ ਘਰ ਦੀ ਜਾਇਦਾਦ ਪ੍ਰਾਈਵੇਟ ਟ੍ਰਸਟ ਦੇ ਨਾਂ ਲਗਾਉਣੀ ਗੁਰੂ ਘਰ ਦੀ ਸਿੱਧੀ ਲੁੱਟ ਹੈ।"
ਗੁਰਦੁਆਰੇ ਸਾਹਿਬਾਨ ਦੀ ਹਜਾਰਾ ਏਕੜ ਵਾਹੀ ਵਾਲੀ ਜਮੀਨਾਂ ਦੇ ਕਾਸ਼ਤਕਾਰਾਂ ਕੋਲੋ ਇਹ ਲੀਡਰ ਸਿੱਧੇ ਅਸਿੱਧੇ ਢੰਗ ਨਾਲ ਫਾਇਦੇ ਲੈ ਰਹੇ ਹਨ। ਕਈ ਜਗ੍ਹਾ ਤਾਂ ਸਲਾਨਾ ਠੇਕਾ ਉਗਰਾਹੁਣ ਹੀ ਨਹੀਂ ਦਿੱਤਾ ਜਾਂਦਾ ਜਿਵੇਂ ਚੋਹਲਾ ਸਾਹਿਬ। ਤੇ ਕਈ ਜਗ੍ਹਾ ਜਿਵੇਂ ਰਮਦਾਸ, ਤੇਜਾ ਕਲਾ ਆਦਿ ਵਿਖੇ ਠੇਕੇ ਦੀ ਰਕਮ ਨਹੀਂ ਵਧਾਉਣ ਦਿੱਤੀ ਜਾਂਦੀ ਤੇ ਅਜਨਾਲੇ ਵਰਗੇ ਲੀਡਰ ਅੱਗੇ ਆ ਖਲੋਦੇ ਹਨ ।
ਮੌਜੂਦਾ ਸਕੱਤਰ 10ਵੀਂ ਪਾਸ ਵੀ ਨਹੀਂ ਹੈ ਤੇ ਸਕੱਤਰ ਬਣਨ ਦੀ ਯੋਗਤਾ ਨਹੀਂ ਰੱਖਦਾ। ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਪਰ ਬਾਦਲ ਨੂੰ ਤਾਂ ਦਾਗੀ ਬੰਦੇ ਚਾਹੀਦੇ ਹਨ । ਉਸ ਨੂੰ ਬਹਾਲ ਕਰ ਦਿਤਾ ਗਿਆ ਹੈ ਤੇ ਉਹ ਚੁਪ ਚਾਪ ਧਾਂਧਲੀਆਂ ਵਿੱਚ ਸਹਾਈ ਹੋਈ ਜਾ ਰਿਹਾ ਏ । ਕਮੇਟੀ ਲੁੱਟੀ ਜਾ ਰਹੀ ਹੈ।
ਦਾਸਤਾਨ-ਏ-ਦਲਾਲਾਂ
ਰਘਬੀਰ ਸਿੰਘ ਸਕੱਤਰ ਦੇ ਕੀਤੇ ਇੰਕਸ਼ਾਫਾਂ ਦੇ ਮੱਦੇਨਜਰ ਜਦੋਂ ਅਸੀ ਪੁਛ ਗਿੱਛ ਕਰ ਰਹੇ ਸੀ ਤਾਂ ਅਲੱਗ ਅਲੱਗ ਸਰੋਤਾਂ ਤੋਂ ਦਿਲ ਦਹਿਲਾ ਦੇਣ ਵਾਲੀਆਂ ਭ੍ਰਿਸ਼ਟਾਚਾਰ ਦੀਆਂ ਮਿਸਾਲਾਂ ਸਾਹਮਣੇ ਆਈਆ। ਅਹਿਸਾਸ ਹੋ ਗਿਆ ਕਿ 3 ਸਤੰਬਰ 2006 ਨੂੰ ਜਿਹੜਾ ਪ੍ਰਮਜੀਤ ਸਿੰਘ ਸਰਨਾਂ ਤੇ ਉਸ ਦੇ ਭਰਾ ਦਾ ਦਿੱਲੀ ਤੋਂ ਦਿੱਤਾ ਬਿਆਨ ਕਿ : ''ਸਿੱਖ ਧਰਮ ਇਸ ਮੁਲਕ ਵਿੱਚ ਮਹਿਫੂਜ ਨਹੀਂ '' ਵਿੱਚ ਕਿੰਨੀ ਸੱਚਾਈ ਹੈ।
ਇੰਨਾਂ ਗਬਨਾਂ, ਘੋਟਾਲਿਆਂ ਸਬੰਧੀ ਸਿੱਖ ਜੁਡਿਸ਼ੀਅਲ ਕਮਿਸ਼ਨ ਵਿੱਚ ਦੋ ਗੁਰਸਿੱਖਾਂ ਜੋਗਿੰਦਰ ਸਿੰਘ ਫੌਜੀ ਤੇ ਬਲਦੇਵ ਸਿੰਘ ਸਿਰਸਾ ਨੇ ਕੇਸ ਵੀ ਕਰ ਦਿੱਤੇ ਹਨ। ਹੇਠਾਂ ਦਿੱਤੀਆਂ ਕੁਝ ਇਕ ਉਦਾਹਰਣਾਂ  ਨੂੰ  ਪੜਨ ਤੋਂ ਪਤਾ ਲਗੇਗਾ ਕਿ ਕਿਵੇ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਵਿਚ ਲੁਟ ਪੈ ਗਈ ਹੈ: -
1) ਹਾਥੀਖਾਨਾ ਦੀ ਜਮੀਨ ਦਾ ਸੌਦਾ -
ਅੰਮ੍ਰਿਤਸਰ ਦੇ ਸਿਰਕੱਢ ਪੱਤਰਕਾਰਾਂ ਜਸਬੀਰ ਸਿੰਘ ਪੱਟੀ ਤੇ ਨਰਿੰਦਰ ਪਾਲ ਸਿੰਘ ਦੀ ਇਸ ਸਬੰਧ ਵਿੱਚ 22 ਮਾਰਚ 2006 ਦੇ ਨਵਾਂ ਜਮਾਨਾ ਵਿੱਚ ਵਿਸਥਾਰ ਪੂਰਬਕ ਰਿਪੋਰਟ ਛੱਪੀ ਹੈ । ਹੋਇਆ ਕੁਝ ਇਸ ਤਰਾਂ ਕਿ ਦਰਬਾਰ ਸਾਹਿਬ ਦੇ ਨੇੜੇ ਹੀ ਇਕ ਝਗੜੇ ਵਾਲਾ ਅਹਾਤਾ ਹੈ - ਹਾਥੀਖਾਨਾ ਜੋ ਮੂਲ ਤੌਰ ਤੇ ਸਰਕਾਰੀ ਜਗ੍ਹਾ ਸੀ ਜਿਥੇ ਸਿੱਖ ਰਾਜ ਵੇਲੇ ਤੇ ਬਾਅਦ ਵਿੱਚ ਹਾਥੀ ਬੱਝਿਆ ਕਰਦੇ ਸਨ। ਇਸ ਦਾ ਕੁਝ ਹਿੱਸਾ ਅੱਜ ਗਲਿਆਰੇ ਵਿੱਚ ਆ ਚੁਕਾ ਤੇ ਕੁੱਲ ਰਕਬੇ ਤੇ 2-3 ਪਾਰਟੀਆਂ ਅਪਣੀ ਮਾਲਕੀਅਤ ਦਾ ਦਾਅਵਾ ਕਰਦੀਆਂ ਹਨ ੳਂੁਜ ਕਾਬਜ ਕਈ ਹਨ। ਬਾਬਾ ਜਗਤਾਰ ਸਿੰਘ ਦਾ ਬੰਦਾ ਅਮਰੀਕ ਸਿੰਘ ਹਾਥੀਖਾਨੇ ਦਾ ਕਬਜਾ ਕੁੱਲ 5000 ਰੁਪੈ ਪ੍ਰਤੀ ਗਜ ਦੇ ਹਿਸਾਬ ਦੇ ਕੇ ਲੈਣ ਜਾ ਰਿਹਾ ਸੀ ਕਿ ਬੀਬੀ ਜਗੀਰ ਕੌਰ ਨੂੰ ਪਤਾ ਲੱਗ ਗਿਆ ਤੇ ਉਸ ਨੇ ਜਮੀਨ ਸ਼੍ਰੋਮਣੀ ਕਮੇਟੀ ਵਾਸਤੇ ਕਈ ਗੁਣਾ ਵੱਧ ਕੀਮਤ ਤੇ ਖਰੀਦਣ ਲਈ ਮਸ਼ਕ ਸ਼ੁਰੂ ਕਰ ਦਿੱਤੀ। ਅਜੇ ਮਸਲਾ ਅੱਧ ਵਿਚਾਲੇ ਹੀ ਕਿ ਬੀਬੀ ਦੀ ਛੁੱਟੀ ਹੋ ਗਈ । ਬੀਬੀ ਦਾ ਇਰਾਦਾ ਇਸ ਸੌਦੇ ਵਿੱਚੋਂ ਮੋਟੀ ਕਮਾਈ ਕਰਨ ਦਾ ਸੀ।
ਇਸ ਉਪਰੰਤ ਅੰਮ੍ਰਿਤਸਰ ਦੇ ਦੋ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਫਿਰ ਉਪਰਾਲੇ ਆਰੰਭੇ ਤੇ ਅਖੀਰ ਵਿੱਚ ਉਹ ਜਮੀਨ ਜੋ ਕਿਸੇ ਵੇਲੇ ਪੰਜ ਹਜਾਰ ਨੂੰ ਗਜ ਮਿਲ ਰਹੀ ਸੀ ਉਸ ਨੂੰ 35000 ਨੂੰ ਗਜ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਦੀ ਐਮਰਜੈਂਸੀ ਮੀਟਿੰਗ 24 ਘੰਟੇ ਦੇ ਨੋਟਿਸ ਤੇ ਆਲਮਗੀਰ ਲੁਧਿਆਣਾ ਵਿਖੇ ਬੁਲਾ ਲਈ । ਪਰ ਮੌਕੇ ਤੇ ਦੋ ਮਰਦ ਮੈਂਬਰ ਗੁਰਬਚਨ ਸਿੰਘ ਕਰਮੂਵਾਲਾ ਤੇ ਸੁਖਵਿੰਦਰ ਸਿੰਘ ਸਿੱਧੂ ਨੇ ਸੌਦੇ ਤੇ ਪ੍ਰਵਾਨਗੀ ਦੀ ਮੋਹਰ ਲਗਾਉਣ ਤੋਂ ਨਾਹ ਕਰ ਦਿੱਤੀ ਤੇ ਮਸਲਾ ਅੱਗੇ ਟੱਲ ਗਿਆ। ਇਸ ਉਪਰੰਤ ਉਤੇ ਦੱਸੇ ਪੱਤਰਕਾਰਾਂ ਨੇ ਦੁਹਾਈ ਮਚਾ ਦਿੱਤੀ ਤੇ ਸ਼੍ਰੋਮਣੀ ਕਮੇਟੀ ਦਾ ਹੋਣ ਵਾਲਾ ਕਰੋੜਾਂ ਦਾ ਨੁਕਸਾਨ ਬਚ ਗਿਆ ।
ਸ਼ੇਰੇ ਦਲਾਲ - ਗੁਜਰਾਤ ਵਿੱਚ ਬਾਣੀਆਂ ਲੋਕਾਂ ਦੀ ਇਕ ਗੋਤ ਹੈ ਦਲਾਲ ਤੇ ਉਨਾਂ ਵਿੱਚੋਂ ਜਿਹੜੇ ਜਿਆਦਾ ਉਚੇ ਗਿਣੇ ਜਾਂਦੇ ਹਨ ਉਨਾਂ ਨੂੰ ਸ਼ੇਰੇ ਦਲਾਲ ਕਿਹਾ ਜਾਂਦਾ ਹੈ। ਉਪਰ ਦੱਸੇ ਸੌਦੇ ਵਿੱਚ ਜਿਹੜੇ ਦਲਾਲ (ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰ) ਕਾਰਜਸ਼ੀਲ ਸਨ ਉਹਨਾਂ ਦੇ ਦੌਹਰੇ ਤੀਹਰੇ ਮਕਸਦ ਸਨ: -
1) ਝਗੜੇ ਵਾਲੀ ਥਾਂ ਕਮੇਟੀ ਨੂੰ ਦਿਵਾ ਕੇ ਅਦਾਲਤਾਂ ਵਿੱਚ ਉਲਝਾਉਨਾ ਤੇ ਪੰਥ ਦੁਸ਼ਮਣ ਕੋਲੋਂ ਵਾਹ ਵਾਹ ਖੱਟਨੀ ।
2) 35000 ਗਜ ਦੇ ਹਿਸਾਬ ਕਮੇਟੀ ਨੇ ਪੈਸੇ ਦੇਣੇ ਸੀ ਜਿਸ ਵਿੱਚ ਮੁੱਖ ਹਿੱਸਾ ਸ਼ੇਰੇ ਦਲਾਲਾਂ ਦਾ ਹੋਣਾ ਸੀ ਅਤੇ ਬਾਕੀ ਰਕਮ ਅਖੌਤੀ ਮਾਲਕਾਂ ਨੂੰ ਜਾਣੀ ਸੀ ਜਿਨਾਂ ਨੇ ਝੂਠੀ ਰਜਿਸਟਰੀਆਂ ਕਰਕੇ ਦੇਣੀਆਂ ਸਨ ।
3) ਸ਼ੇਰੇ ਦਲਾਲਾਂ ਨੇ ਇਸ ਹਰਾਮ ਦੀ ਕਮਾਈ ਵਿੱਚੋਂ ਮੁੱਖ ਹਿੱਸਾ ਬਾਦਲ ਤੇ ਮੱਕੜ ਤੱਕ ਪਹੁੰਚਾਣਾ ਸੀ ਤਾਂ ਕਿ ਆਉਣ ਵਾਲੀ ਚੋਣਾ ਵਿੱਚ ਅਪਣੀਆਂ ਟਿਕਟਾਂ ਪੱਕੀਆਂ ਹੋ ਸਕਣ।
ਇਹ ਕੌਣ ਹਨ ਸ਼ੇਰੇ ਦਲਾਲ? -
1) ਸ਼ੇਰੇ ਦਲਾਲਾਂ 'ਚੋ ਭੁੱਖਜਿੰਦਰ ਸਿੰਘ ਮੀਹਤਾ ਐਤਕਾਂ ਹੀ ਕਮੇਟੀ ਦਾ ਮੈਂਬਰ ਬਣਿਆ ਹੈ। ਦੱਸੀਦਾ ਹੈ ਕਿ ਵਿਚਾਰਾ ਜਿਆਦਾ ਹੀ ਗਰੀਬ ਘਰ ਤੋਂ ਹੈ। ਸੰਨ 1984 ਦੇ ਆਪਰੇਸ਼ਨ ਬਲੂ ਸਟਾਰ ਦੀਆਂ ਕੁਰਬਾਨੀਆਂ ਮੌਕੇ ਵੀ ਟਰੰਕ- ਅਟੈਚੀ ਸਾਂਭਦਾ ਮੈਦਾਨੋਂ ਖਿਸਕ ਗਿਆ ਸੀ। ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਇਹ ਬੇਵਕੂਫ ਦਸਦਾ ਹੈ। ਇਸ ਵਿਚਾਰੇ ਨੂੰ ਪਤਾ ਹੀ ਨਹੀਂ ਕਿ ਗਰੀਬੀ ਕਿੱਡੀ ਤਾਕਤਵਰ ਹੁੰਦੀ ਹੈ ਗੁਰੂ ਨੇ ਤਾਂ ਲਿਖਿਆ ਹੈ ਕਿ 'ਗਰੀਬੀ ਗਦਾ ਹਮਾਰੀ ॥......ਇਸੁ ਆਗੈ ਕੋ ਨ ਟਿਕੈ ਵੇਕਾਰੀ' ਪਰ ਫੀਸਟਾ ਕਾਰਾਂ ਦੀ ਚਮਕ ਦਮਕ ਦੇਖ ਇਸ ਦੀਆਂ ਅੱਖਾਂ ਚੁੰਧਿਆਂ ਗਈਆਂ ਹਨ। ਇਸ ਗਰੀਬ ਨੂੰ ਇਹ ਨਹੀਂ ਪਤਾ ਕਿ ਮਾਇਆ ਨਾਲ ਮਨ ਦਾ ਅਮਨ ਜਾਦਾਂ ਰਹਿੰਦਾ ਹੈ ਤੇ ਬੰਦਾ ਮਾਨਸਿਕ ਤੌਰ ਤੇ ਢਹਿੰਦੀਆਂ ਕਲਾ ਵਿੱਚ ਚਲਾ ਜਾਂਦਾ ਹੈ। ਫਿਰ ਕਾਲ ਤੇ ਸਿਰ ਤੇ ਕੂਕ ਹੀ ਰਿਹਾ ਹੈ। ਕਿਸੇ ਵੇਲੇ ਜੱਜਬਾਤੀ ਹੋ ਕੇ ਪੰਥ ਖਾਤਰ ਅਪਣੀ ਕਲਰਕੀ ਦੀ ਨੌਕਰੀ ਵਾਰਣ ਵਾਲਾ ਮੀਹਤਾ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਦਾ ਹੈ ਤਾਂ ਵੋਟਰਾਂ ਨੂੰ ਸ਼ਰਾਬ ਦੀ ਰਿਸ਼ਵਤ ਦੇਂਦਾ ਪ੍ਰੈਸ ਦੇ ਤਿੱਖੇ ਕੈਮਰਿਆਂ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ। ਪਰ ਬਾਦਲ ਸਾਹਿਬ ਨੂੰ ਪਤਾ ਨਹੀਂ ਇਸਨੇ ਕਿਹੜੀ ਗਿੱਦੜਸਿੰਙੀ ਸੁੰਘਾ ਦਿਤੀ ਹੈ ਉਹ ਪੂਰਾ ਇਸ ਤੇ ਫਿਦਾ ਹਨ। ਇਕ ਮੌਕੇ ਬਾਦਲ ਮੀਹਤੇ ਨੂੰ ਅਕਾਲ ਤਖਤ ਦਾ ਜੱਥੇਦਾਰ ਬਣਾਉਣ ਵਾਸਤੇ ਤਿਆਰ ਹੋ ਜਾਂਦਾ ਹੈ ਪਰ ਦਮਦਮੀ ਟਕਸਾਲ ਰੌਲਾ ਪਾ ਦਿੰਦੀ ਹੈ। ਪੰਥ ਅੰਦਾਜਾ ਲਾ ਸਕਦਾ ਹੈ ਕਿ ਧਾਰਮਿਕ ਸੰਸਥਾ ਦਾ ਮੈਂਬਰ ਬਣਨ ਵਾਸਤੇ ਜੋ ਵੋਟਰਾਂ  ਨੂੰ  ਸ਼ਰਾਬ ਦੀ ਰਿਸ਼ਵਤ ਦੇ ਰਿਹਾ ਸੀ ਉਸ ਨੇ ਅਕਾਲ ਤਖਤ ਦਾ ਜਥੇਦਾਰ ਬਣਕੇ ਕੀ ਗੁਲ ਖਿਲਉਣੇ ਸਨ।
ਦੂਸਰਾ ਦਲਾਲ ਹੈ ਝੱਖਵਿੰਦਰ ਸਿੰਘ ਐਡਵੋਕੇਟ। ਇਸ ਨੇ ਅਪਣੀ ਇਕ ਜੱਥੇਬੰਦੀ ਵੀ ਬਣਾਈ ਹੋਈ ਹੈ। ਦਲਾਲ ਪੁਰਖ ਦੀ ਫੌਜ । ਇਸ ਨੇ ਬੜੀਆਂ ਚਲਾਕੀਆਂ ਖੇਡੀਆਂ ਹਨ ਗੁਰੂ ਘਰ ਨਾਲ । ਹੈ ਤਾਂ ਉਂਜ ਗੁਰੂ ਸਾਹਿਬਾਨ ਦੀ ਅੰਸ ਬੰਸ ਵਿੱਚੋਂ। ਪਰ ਸਹੀ ਮਾਹਨਿਆਂ 'ਚ ਇਹ ਸ੍ਰੀ ਚੰਦੀਏ, ਪ੍ਰਿਥੀਏ, ਮੀਣੇ, ਧੀਰਮਲੀਆਂ ਦੀ ਉਲਾਦ ਨਿਕਲਿਆ ਹੈ, ਜਿੰਨਾਂ ਬਾਰੇ ਸੱਤੇ ਤੇ ਬਲਵੰਡ ਨੇ ਲਿਖਿਆ ਹੈ "ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ  ਛਟੀਐ" ਇਸ ਨੇ ਗੁਰੂ ਘਰ  ਨੂੰ  ਲੁੱਟ ਡਾਹੀ ਹੋਈ ਏ। ਪਰ ਕਦੀ ਕਦਾਈ ਵਿਖਾਵਾ ਖਾਤਰ ਨੇਕ ਕੰਮ ਵੀ ਕਰਦਾ ਏ। ਕਦੀ ਪੱਗ ਬੰਨਣ ਦਾ ਮੁਕਾਬਲਾ, ਕਦੀ ਖੂਬਸੂਰਤ ਸਿੱਖ ਮੁਕਾਬਲਾ, ਕਦੀ ਖਾਲਸਾਈ ਮਾਰਚਾਂ ਕੱਢਦਾ ਏ । ਕਰਤਾਰਪੁਰ ਦੇ ਲਾਂਘੇ ਦੀ ਮੰਗ ਵਿੱਚ ਇਸਦਾ ਯੋਗਦਾਨ ਹੈ।
ਲਗਦੈ ਇਹ ਪੁਰਬ ਲਿਖਤ ਨੂੰ ਨਹੀਂ ਮਨਦਾ। ਇਹ ਸਮਝਦਾ ਕਿ ਚਤੁਰਾਈਆਂ ਚਲਾਕੀਆਂ ਨਾਲ ਇਹ ਅੱਗੇ ਨਿਕਲ ਰਿਹਾ ਹੈ। ਇੰਟਰਨੈਟ ਤੇ ਵੀ ਇਨ੍ਹਾਂ ਨੇ ਇਕ 'ਯਾਹੂ ਚਰਚਾ ਗਰੁੱਪ' ਬਣਾਇਆ ਹੋਇਆ ਹੈ ਜਿਸ ਵਿੱਚ ਇਹ ਲੋਕ ਸਾਰੀ ਦੀ ਸਾਰੀ ਆਰ ਐਸ ਐਸ ਦੀ ਖੇਡ ਖੇਡ ਰਹੇ ਹਨ । ਉਦਾਹਰਣ ਵਜੋਂ ਹੁਣ ਸਾਬਤ ਹੋ ਚੁਕੇ ਸਰਕਾਰੀ ਏਜੰਟ ਕਾਲਾ ਅਫਗਾਨਾ ਦੀ ਇੰਨਾਂ ਡੱਟ ਕੇ ਹਿਮਾਇਤ ਕੀਤੀ ਸੀ । ਸਿੱਖੀ ਦੇ ਮਹਾਨ ਸਭਿਆਚਾਰਕ ਤੇ ਇਤਹਾਸਿਕ ਤੇ ਧਾਰਮਿਕ ਪੁਸਤਕ ਦਸਮ ਗ੍ਰੰਥ ਨੂੰ ਛੁਟਿਆਉਣ ਵਿੱਚ ਪੂਰਾ ਟਿੱਲ ਲਾ ਰਹੇ ਹਨ । ਕੰਜਰ ਕਵਿਤਾ (ਜਾਂ ਫਿਰ '****ਕਵਿਤਾ') ਤੱਕ ਲਿਖ ਦਿੰਦੇ ਨੇ ਇਸ ਗ੍ਰੰਥ  ਨੂੰ । ਸ਼ਰਧਾਲੂਆਂ ਦੇ ਮਨਾਂ 'ਚ ਭਰਮ ਪੈਦਾ ਕਰਨਾਂ ਇਨਾਂ ਦਾ ਮੁਖ ਉਦੇਸ਼ ਹੈ। ਪਾਠਕ ਸ਼ੱਕ ਕਰਦੇ ਹਨ ਕਿ ਇਸ ਗਰੁਪ ਦੇ ਬਹੁਤੇ ਮਾਡਰੇਟਰ ਆਰ ਐਸ ਐਸ ਦੇ ਏਜੰਟ ਹਨ ਤੇ ਜੇ ਇਹ ਇਲਜਾਮ ਗਲਤ ਹੈ ਤਾਂ ਐਡਵੋਕੇਟ ਉਨਾਂ ਮਾਡਰੇਟਰਾਂ ਦੇ ਪੰਜਾਬ ਅੰਦਰਲੇ ਮੂਲ ਪਤੇ ਦੱਸੇ। ਸੱਚ ਆਪੇ ਬਾਹਰ ਆ ਜਾਊ।
2) ਸ਼੍ਰੇਆਮ ਅਖਬਾਰਾਂ ਵਿੱਚ ਇਲਜਾਮ ਲੱਗੇ ਹਨ ਕਿ ਬਾਬੇ ਜਗਤਾਰ ਸਿੰਘ ਨੂੰ ਕਾਰ ਸੇਵਾ ਦਿਵਾਉਣ ਖਾਤਰ ਦਲਾਲ ਪੁਰਖ ਦੀ ਫੌਜ ਦੇ ਝਖਵਿੰਦਰ ਸਿੰਘ ਨੇ 10 ਲੱਖ ਰੁਪਏ ਦਲਾਲੀ ਲਈ। ਜਿਸਦਾ ਜੁਆਬ ਸ਼ੇਰੇ ਦਲਾਲ ਨੇ ਅੱਜ ਤੱਕ ਨਹੀਂ ਦਿੱਤਾ । ਖੁਦ ਬਾਬੇ ਨੇ ਵੀ ਮੀਡੀਏ ਸਾਹਮਣੇ ਕਹਿ ਦਿਤਾ ਕਿ ਝਖਵਿੰਦਰ ਨੇ ਮੇਰੇ ਕੋਲੋਂ 10 ਲਖ ਲਏ। ਇਸ ਤੋਂ ਇਹ ਵੀ ਸਾਬਤ ੍‍ਦਾ ਹੈ ਕਿ ਕਾਰ ਸੇਵਾ ਕਿਵੇ ਦਿੱਤੀ ਜਾਂਦੀ ਹੈ।
3) ਕਿਹਾ ਜਾ ਰਿਹੈ ਕਿ ਝਖਵਿੰਦਰ ਦੀ ਸੋਹਣੀ ਕੋਠੀ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਬਣਾ ਦਿੱਤੀ ਹੈ।
4) ਝਖਵਿੰਦਰ ਸਿੰਘ ਨੇ ਅੱਜ ਕਈ ਜਗ੍ਹਾ ਜਾਇਦਾਦਾਂ ਬਣਾ ਲਈਆਂ ਹਨ। ਜਿਨਾਂ ਦਾ ਵੇਰਵਾ ਬਾਦ ਵਿਚ ਦਿਤਾ ਜਾਵੇਗਾ ਜੇ ਇਹ ਲੁਟ ਤੇ ਦਲਾਲੀ ਤੋਂ ਬਾਜ ਨਾਂ ਆਇਆ ਤਾਂ।
5) ਤਰਨ ਤਾਰਨੋ ਕੋਈ 10 ਕਿਲੋਮੀਟਰ ਦੂਰ ਪਿੰਡ ਵੇਈ ਪੂਈ ਦੇ ਕੁਲਦੀਪ ਸਿੰਘ ਦੇ ਘਰ ਜਦੋਂ ਝਗੜਾ ਪਿਆ (ਕਿਉਂਕਿ ਐਡਵੋਕੇਟ ਨੂੰ ਖੂਹ 'ਚ ਪਿਆ ਸਾਨ੍ਹ ਖੱਸੀ ਕਰਨਾ ਆਉਂਦਾ ਹੈ) ਇਸ ਨੇ ਝੱਟ ਕੁਲਦੀਪ ਦੇ ਸਕੂਲ ਤੇ ਕਬਜਾ ਕਰ ਲਿਆ । ਮੁਸ਼ਕਲ ਇਥੇ ਨਹੀਂ ਆਉਂਦੀ ਐਡਵੋਕੇਟ ਨੇ ਵੱਡੀ ਚਲਾਕੀ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਦੇ ਮਿਨਟਜ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਕਾਰਕੁੰਨ ਰਾਹੀਂ ਇਕ ਮਤਾ ਵਾੜ ਦਿੱਤਾ ਕਿ 6 ਲੱਖ ਦੀ ਟਾਟਾ ਬੱਸ ਐਡਵੋਕੇਟ ਦੇ ਸਕੂਲ ਨੂੰ ਅਲਾਟ ਕੀਤੀ ਜਾਂਦੀ ਹੈ। ਬੱਸ ਅਲਾਟ ਵੀ ਹੋ ਗਈ । ਵੇਈ ਪੁਈ ਸਕੂਲ ਵਿੱਚ ਚਲਣ ਵੀ ਲੱਗ ਪਈ । ਬਾਅਦ ਦੀ ਮੀਟਿੰਗ ਵਿੱਚ ਜਦੋਂ ਮੱਤਿਆਂ ਦੀ ਕਨਫਰਮੇਸ਼ਨ ਹੋਣ ਤੇ ਆਈ ਤਾਂ ਪਤਾ ਲੱਗਾ ਕਿ ਇਹ ਮਤਾ ਤਾਂ ਚੋਰੀ ਚੋਰੀ ਮਗਰੋਂ ਵਾੜ ਦਿੱਤਾ ਗਿਆ ਹੈ। ਦੁਹਾਈ ਪਈ। ਬੱਸ ਵਾਪਸ ਹੋ ਗਈ । ਪਰ ਕਿਸੇ ਦੋਸ਼ੀ ਤੇ ਕੋਈ ਕਾਰਵਾਈ ਨਹੀ ਹੋਈ ਅਜਿਹੀਆਂ ਜਾਲਸਾਜੀਆਂ ਹੋ ਰਹੀਆਂ ਹਨ ਗੁਰੂ ਘਰ ਦੇ ਨਾਲ ।
6) ਉਕਤ ਘਟਨਾ ਤੇ ਗੌਰ ਕਰਦਿਆਂ ਇਹ ਵੀ (ਸਫਾ 4 ਦੀ ਬਾਕੀ)....ਰੋਸ਼ਨੀ 'ਚ ਆਇਆ ਕਿ ਅੰਤਰੰਗ ਕਮੇਟੀ ਦੇ ਮੈਂਬਰਾਂ ਨੂੰ ਵੱਡੇ ਪੱਧਰ ਤੇ ਬੇਵਕੂਫ ਬਣਾਇਆ ਜਾਂਦਾ ਹੈ। ਇਕ ਘੰਟੇ ਦੀ ਮੀਟਿੰਗ ਵਿੱਚ ਕਈ ਵਾਰ 300 ਤੱਕ ਮੱਤੇ ਪੇਸ਼ ਕੀਤੇ ਜਾਂਦੇ ਹਨ। ਸੰਗਤਾਂ ਅੰਦਾਜਾ ਲਗਾਉਣ ਕਿ ਕਮੇਟੀ 300 ਮੁੱਦਿਆਂ ਤੇ ਕਿੰਨਾਂ ਕੁ ਵਿਚਾਰ ਤੇ ਇਨਸਾਫ ਕਰਦੀ ਹੋਵੇਗੀ।ਕਹਿਣ ਤੋਂ ਭਾਵ ਕਮੇਟੀ ਵਿਚ ਪੰਚ-ਪ੍ਰਧਾਨੀ ਵਾਲੀ ਗੱਲ ਰਹਿ ਹੀ ਨਹੀ ਗਈ । ਸਭ ਕੁਝ ਗੁਪਤ ਤੌਰ ਤੇ ਆਰ ਐਸ ਐਸ ਦੇ ਬੰਦੇ ਤੇ ਕਮੇਟੀ ਦੀ ਅਫਸਰਸ਼ਾਹੀ ਬਾਦਲ ਦੀ ਮਰਜੀ ਅਨੁਸਾਰ ਤਹਿ ਕਰ ਰਹੀ ਹੈ। ਦਰ ਅਸਲ ਪੂਰੀ ਸ਼੍ਰੋਮਣੀ ਕਮੇਟੀ ਇਕ ਫਰਾਡ ਬਣ ਚੁਕੀ ਹੈ ਜਿਸਦੇ ਜਨਰਲ ਹਾਊਸ ਦੀ ਸਿਰਫ ਇਕ ਦਿਨ ਅਖੌਤੀ ਮੀਟਿੰਗ ਹੁੰਦੀ ਹੈ ਜਿਸ ਵਿੱਚ ਸਿਰਫ ਉਹ ਮਤੇ ਪਾਸ ਕੀਤੇ ਜਾਂਦੇ ਹਨ ਜੋ ਬੰਦ ਲਿਫਾਫੇ ਰਾਹੀਂ ਬਾਦਲ ਭੇਜਦਾ ਹੈ।
7) ਇਲਜਾਮ ਹਨ ਕਿ ਗੁਰਦੁਆਰੇ ਦੇ ਪੈਸੇ ਲੀਡਰ ਲੋਕ ਬੜੇ ਬੇਖੌਫ ਹੋ ਕੇ ਆਪਣੇ ਨਿੱਜੀ ਸੁਆਰਥਾਂ ਤੇ ਕਾਰਜਾਂ ਲਈ ਵਰਤ ਰਹੇ ਹਨ। ਇਕ ਗੁਰਸਿੱਖ ਨੇ ਕੇਸ ਕੀਤਾ ਕਿ ਬਾਬਾ ਬਕਾਲਾ ਵਿਖੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਮੌਕੇ 5,40,000 ਰੁਪਏ ਦਾ ਖਰਚਾ ਸ਼੍ਰੋਮਣੀ ਕਮੇਟੀ ਤੇ ਪਾ ਦਿਤਾ ਗਿਆ ਦੁਹਾਈ ਪੈਣ ਤੇ ਪੈਸਾ ਕਮੇਟੀ ਨੂੰ ਮੋੜ 'ਤਾ ।
8) ਇਲਜਾਮ ਹੈ ਕਿ ਕਮੇਟੀ ਨੇ 15 - 20 ਬੱਸਾ ਬਿਨਾਂ ਕਿਸੇ ਟੈਂਡਰ /ਕੂਟੈਸ਼ਨਾਂ ਦੇ ਮਨ ਮਰਜੀ ਨਾਲ ਖਰੀਦ ਕੇ ਇਕ ਡੀਲਰ ਨੂੰ ਵੱਡਾ ਫਾਇਦਾ ਪਹੁੰਚਾਇਆ ਤੇ ਵਿੱਚੋਂ ਕਮਿਸ਼ਨ ਖਾਧੀ ਗਈ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਮੌਕੇ।
9) ਬੀਬੀ ਨੇ ਕਮੇਟੀ ਦੇ ਕਾਇਦੇ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਬਾਹਰ ਦੇਸ਼ਾਂ ਦਾ ਚੱਕਰ ਸਿਰਫ ਆਪ ਹੀ ਨਹੀਂ ਆਇਆ ਅਪਣੇ ਸਬੰਧੀਆਂ ਨੂੰ ਵੀ ਹੁਅਟੇ ਦੁਆ ਦਿਤੇ। 'ਗਏ ਸਨ ਧਰਮ ਪ੍ਰਚਾਰ ਕਰਨ ।'
10) ਇਲਜਾਮ ਹੈ ਕਿ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਪੂਰੇ ਸਾਲ ਦੌਰਾਨ ਟੈਂਟ ਸ਼ਾਮਿਆਨੇ ਲਵਾਉਣ ਲਈ ਇਕ ਪਾਰਟੀ ਨਾਲ ਐਗਰੀਮੈਂਟ ਕੀਤਾ ਹੋਇਆ ਸੀ ਕਿ ਪਾਰਟੀ 1-50 (ਇਕ ਰੁਪੈ ਪੰਜਾਹ ਪੈਸੇ) ਪ੍ਰਤੀ ਵਰਗ ਫੁੱਟ ਦੇ ਹਿਸਾਬ ਸ਼ਾਮਿਆਨੇ ਲਾਏਗੀ। ਪਰ ਅਗਸਤ/ਸਤੰਬਰ 2004 ਵਿੱਚ ਜਦੋਂ ਚੌਥੀ ਸ਼ਤਾਬਦੀ ਮਨਾਈ ਗਈ ਤਾਂ ਪਾਰਟੀ ਨੂੰ ਸਾਢੇ ਪੰਜ ਰੁਪਏ ਫੁੱਟ ਦੇ ਹਿਸਾਬ ਅਦਾਇਗੀ ਕਰ ਦਿੱਤੀ ਤੇ ਕੁੱਲ ਪੌਣੇ ਦੋ ਕਰੋੜ ਖਰਚ ਦਿੱਤੇ । ਜਦ ਕਿ ਸਿਰਫ 30 ਲੱਖ ਬਣਦੇ ਸਨ। ਕਿਹਾ ਜਾ ਰਿਹਾ ਇਸ ਵਿਚ ਮੋਟੀ ਰਕਮ ਵੱਡੇ ਲੀਡਰ  ਨੂੰ  ਗਈ। ਦਲਾਲਾਂ ਦੀ ਦਲਾਲੀ ਵੀ ਮਾਰੀ ਗਈ।
11) ਤਰਨ ਤਾਰਨ ਦੀ ਐਤਕਾਂ ਜਦੋਂ ਚੌਥੀ ਸ਼ਤਾਬਦੀ ਮਨਾਈ ਤਾਂ ਸਾਰੇ ਕਾਇਦੇ ਕਾਨੂੰਨ ਪ੍ਰੰਪਰਾਵਾਂ ਛਿੱਕੇ ਟੰਗ ਕੇ ਸੰਗਤਾਂ ਨੂੰ ਲਿਆਉਣ ਵਾਲੀਆਂ ਬੱਸਾਂ ਦੇ ਕਿਰਾਏ ਵੀ ਗੁਰਦੁਆਰਿਆਂ ਦੇ ਖਾਤੇ ਵਿੱਚ ਪਾ ਦਿੱਤੇ ਗਏ। ਕਿਹਾ ਜਾਂਦਾ ਹੈ ਕਿ ਉਦੋਂ ਵੀ ਭ੍ਰਿਸ਼ਟ ਲੀਡਰਾਂ ਨੇ ਖੂਬ ਹੱਥ ਰੰਗੇ । ਆਈ ਇਕ ਬੱਸ ਤੇ ਬਿਲ ਬਣੇ ਪੰਜ ਬੱਸਾਂ ਦੇ।
(ਸ) ਉਦੋਂ ਅਮੀਰਾਂ ਵਾਸਤੇ ਲੰਗਰ ਵੱਖਰਾ ਲਾਇਆ ਗਿਆ। ਜਦ ਕਿ ਗੁਰੂਘਰ ਵਿਚ ਤਾਂ ਸ਼ਾਹ ਬਾਦਸ਼ਾਹ ਵੀ ਪੰਗਤ ਵਿੱਚ ਲੰਗਰ ਛੱਕਦੇ ਆਏ ਹਨ। ਅਕਬਰ ਦੀ ਮਿਸਾਲ।
12) ਗੁਰੂ ਰਾਮ ਦਾਸ ਮੈਡੀਕਲ ਕਾਲਜ ਵਿਖੇ 18 ਲੱਖ ਦਾ ਗਬਨ ਹੋਇਆ। ਜਦੋਂ 42 ਟਨ ਸਰੀਏ ਦਾ ਬਿਲ ਦੋ ਵਾਰੀ ਪਾ ਦਿੱਤਾ ਗਿਆ। ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਕਿਤੇ ਕੋਈ ਕੇਸ ਰਜਿਸਟਰਡ ਨਹੀਂ ਕਰਵਾਇਆ ਗਿਆ। ਰਕਮ ਲੀਡਰ ਖਾ ਗਏ ਤੇ ਇਲਜਾਮ ਕੱਢੇ ਗਏ ਪ੍ਰਿਸੀਪਲ ਤੇ ਲਾ ਰਹੇ ਹਨ। ਕਿਓ ਨਹੀ ਪੁਲਸ ਕੇਸ ਕਰਦੇ?
13) ਇਲਜਾਮ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਕ ਟੀ ਵੀ ਕੰਪਨੀ ਕੋਲੋਂ ਮੋਟੀ ਰਕਮ ਲੈ ਕੇ (ਕਰੋੜਾ ਵਿੱਚ) ਦਰਬਾਰ ਸਾਹਿਬ ਦੇ ਸਾਰੇ ਪ੍ਰਸਾਰਣ ਹੱਕ ਉਸ ਕੰਪਨੀ  ਨੂੰ  ਸਾਲ-ਦਰ ਸਾਲ ਦੇਈ ਜਾਂਦਾ ਹੈ। ਜੇ ਇਹੋ ਟੈਂਡਰ ਕੱਢਵਾ ਕੇ ਟੀ ਵੀ ਨਸ਼ਰੇਆਤ ਕਰਾਈ ਜਾਵੇ ਤਾ ਕਮੇਟੀ ਨੂੰ ਕਰੋੜਾਂ ਦੀ ਸਲਾਨਾ ਆਮਦਨ ਹੋਵੇ। ਮੌਜੂਦਾ ਟੀ ਵੀ ਚੈਨਲ ਕੀਰਤਨ ਉਪਰੰਤ ਨੰਗੇਜ ਦਿਖਾ ਕੇ ਸੰਗਤਾਂ ਦੇ ਮਨਾ ਤੇ ਠੇਸ ਪਹੁੰਚਾਉਂਦੀ ਹੈ। ਟੀ ਵੀ ਦੇ ਸਕਰੀਨ ਤੇ ਕੈਪਸ਼ਨ ਪੰਜਾਬੀ 'ਚ ਲਿਖਣ ਦੇ ਬਜਾਏ ਅੰਗਰੇਜੀ 'ਚ ਦਿਤੇ ਜਾਂਦੇ ਹਨ।
14) ਇਲਜਾਮ ਹੈ ਕਿ ਸਰਾਂ ਬਣਾਉਣ ਖਾਤਰ ਇਕ ਕਾਰ ਸੇਵਾ ਵਾਲੇ ਬਾਬੇ ਨੂੰ ਤਿੰਨ ਕਰੋੜ ਰੁਪੈ ਦਿੱਤਾ ਗਿਆ ਹੈ। ਬਾਬੇ ਨੇ ਉਹ ਰਕਮ ਬਾਦਲ ਤੱਕ ਪਹੁੰਚਾਈ ਸੀ ।
15) ਮਾਰਚ 2004 ਨੂੰ ਜਦੋਂ ਸਰੋਵਰ ਦੀ ਕਾਰ ਸੇਵਾ ਚਲ ਰਹੀ ਸੀ । ਛੇ ਜੋੜੇ ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਬਾਟੇ ਗਾਇਬ ਕਰ ਦਿੱਤੇ ਗਏ । ਫਿਰ ਨਕਲੀ ਕਹੀ ਬਾਟੇ (ਝਾਲ ਫਿਰੇ) ਅੱਜ ਸਟੋਰ 'ਚ ਰੱਖ ਦਿੱਤੇ ਗਏ ਹਨ, ਕੇਸ ਚਲ ਰਿਹਾ ਹੈ। ਇਸ ਵਿਚ ਸ਼ੇਰੇ ਦਲਾਲ ਦਾ ਰੋਲ ਹੈ।
16) ਪਿਛੇ ਜੋ ਇਲਜਾਮ ਲੱਗੇ ਸਨ ਜਿਵੇਂ ਪ੍ਰਸਾਦਿ ਦੀਆਂ ਜਾਹਲੀ ਪਰਚੀਆਂ, ਚੰਦੋਏ ਗਬਨ, ਰੁਮਾਲੇ ਗਬਨ, ਆਖੰਡ ਪਾਠ ਬੁੱਕ ਕਰਨ ਦਾ ਗਬਨ ਆਦਿ ਕਿਸੇ ਵੀ ਕੇਸ ਤੇ ਕੋਈ ਪੜਤਾਲ ਨਹੀਂ ਕਰਾਈ ਗਈ।
17) ਪਿਛੇ ਡੋਸੀਅਰ ਦੇ ਮਸਲੇ ਤੇ ਸਿੱਖ ਪੰਥ ਦੀ ਰੱਜ ਕੇ ਹੇਠੀ ਕਾਰਵਾਈ ਗਈ।
ਜਰੂਰਤ ਹੈ ਉਹ ਖਾਲਸੇ ਜਿਨਾਂ ਨੂੰ ਪਤਾ ਹੈ ਕਿ ਇਹ ਸੰਸਾਰ ਫਾਨੀ ਹੈ ਕਿ ਇਕ ਦਿਨ ਜਾਣਾ ਹੀ ਜਾਣਾ ਹੈ ਜਾਗਣ, ਉਠਣ। ਅੱਜ ਜਰੂਰਤ ਹੈ ਰਘਬੀਰ ਸਿੰਘ ਵਰਗੇ ਮਰਦਾ ਦੀ। ਨਹੀ ਤਾਂ ਸਿੰਘੋ ਸਵਾਰਥੀ ਤਾਨਾਸ਼ਾਹ ਖਾਲਸਈ ਪ੍ਰੰਪਰਾਵਾਂ ਮਲੀਆਮੇਟ ਕਰਕੇ ਰੱਖ ਦੇਵੇਗਾ। ਸਿੰਘੋ! ਅਹੁਦੇ ਕਿਸਮਤਾਂ ਨਾਲ ਮਿਲਦੇ ਹਨ। ਇਹ ਤੁਹਾ ਨੂੰ  ਭੁਲੇਖਾ ਹੈ ਕਿ ਤੁਸੀ ਚਲਾਕੀਆਂ ਸਦਕਾ ਇਥੇ ਪ੍‍ਚੇ ਹੋ। ਜੇ ਕਿਸਮਤ ਦਾ ਵਰਤਾਰਾ ਨਾਂ ਹੋਵੇ ਤਾਂ ਕੈਪਟਨ ਅੰਮਰਿੰਦਰ ਕਦੀ ਮੁਖ ਮੰਤਰੀ ਨਾਂ ੍‍ਦਾ ਤੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਾਂ ੍‍ਦਾ। ਕਿਡਾ ਕੁ ਅਧਾਰ ਹੈ ਮਨਮੋਹਨ ਦਾ। (ਲਿਖਾਰੀ)--ਭਬੀਸ਼ਨ ਸਿੰਘ ਕਰਤਾਰਪੁਰ ਕੂਕਰ