Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਸਮੈਕ ਦੀ ਤਸਕਰੀ 'ਚ ਭਾਰਤ
ਸਰਕਾਰ ਦਾ ਕਿਰਦਾਰ ਸ਼ੱਕੀ

ਐਵੇ ਪਾਂਡੀ ਹੀ ਫੜੇ ਜਾਂਦੇ ਹਨ ਵੱਡਿਆਂ ਨੂੰ ਕੋਈ ਹੱਥ ਨਹੀ ਪਾਉਦਾ।
ਸਮੈਕ 'ਚ ਅੱਜ ਪੰਜਾਬ ਦੁਨੀਆਂ 'ਚ ਨੰਬਰ ਵਨ।


13 ਅਗਸਤ 2006  ਨੂੰ  ਅਸਾਂ ਇੰਟਰਨੈਟ ਦੀ ਡਾਇਰੈਕਟਰੀ ਾ.ਮਸਨ.ਚੋਮ ਤੇ ਾ.ਗੋਗਲੲ.ਚੋਮ ਤੇ ਦੋ ਲਫਜ਼ ਲਿਖੇ ਹੲਰੋਨਿ ਸੲਜ਼ਿੲਦ ਭਾਵ ਸਮੈਕ ਫੜੀ ਗਈ।(ਇੰਟਰਨੈਟ ਦੇ ਕੁਝ ਟਿਕਾਣੇ ੍‍ਦੇ ਹਨ ਜਿਨਾਂ ਤੋਂ ਤੁਸੀ ਦੁਨੀਆਂ ਦੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ। ਸਾਹਮਣੇ ਸਮੈਕ ਫੜੀ ਸਬੰਧੀ ਅਖਬਾਰਾਂ ਦੀ ਖਬਰਾਂ ਆ ਗਈਆਂ।ਪੜ ਕੇ ਮਨ ਦੁਖੀ ਹੋ ਉਠਿਆ । ਮੇਰੇ ਪੰਜਾਬ ਦਾ ਨਾਂ ਸਭ ਤੋਂ ਉੁਪਰ ਸੀ। ਕੁਲ 28 ਇਦਰਾਜ ਸ਼ੁਰੂ ਵਿਚ ਆਏ । ਇਨ੍ਹਾਂ ਵਿਚੋਂ ਸੱਤ ਪੰਜਾਬ ਨਾਲ ਸਬੰਧਤ ਸਨ। ਕਹਿਣ ਤੋਂ ਭਾਵ ਪੰਜਾਬ ਦਾ ਨਾਂ ਅੱਜ ਨਸ਼ਿਆਂ ਵਿਚ ਸਭ ਤੋਂ ਉਪਰ ਬੋਲਦਾ ਹੈ।

ਅਸੀ ਪਹਿਲਾਂ ਹੀ ਦੁਹਾਈ ਦੇਂਦੇ ਰਹਿੰਨੇ ਵਾ ਕਿ ਪੰਜਾਬ  ਨੂੰ  ਲਗਦੀ ਵਾਹੇ ਹਰ ਤਰਫ ਤੋਂ ਤਬਾਹ ਕਰਨ ਦੀਆਂ ਸਾਜਸ਼ਾਂ ਚਲ ਰਹੀਆਂ ਹਨ। ਨਸ਼ਿਆਂ ਦਾ ਫੈਲਾਅ ਸਭ ਤੋਂ ਵੱਡੀ ਸਾਜਸ਼ ਹੈ। ਪਾਠਕ ਜਾਣਦੇ ਹੋਣਗੇ ਕਿ ਪੰਜਾਬ ਦੇ ਕੁਲ ਟੈਕਸ ਰੇਵੈਨਿਊ (ਮਾਮਲੇ) ਦਾ ਇਕ ਤਿਹਾਈ ਨਸ਼ਿਆਂ ਤੋਂ ਆ ਰਿਹਾ ਹੈ। ਇਹ ਤਾਂ ਉਹ ਰਕਮ ਹੈ ਜਿਹੜੀ ਇਕ ਨੰਬਰ 'ਚ ਹੈ। ਪਰ ਜਿਹੜੀ ਤਸਕਰੀ ਹੋ ਰਹੀ ਹੈ ਉਸ ਦਾ ਕੋਈ ਪਤਾ ਥੇਹ ਹੀ ਨਹੀ।
ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜੋਨਲ ਡਾਇਰੈਕਟਰ ਸ਼੍ਰੀਕਾਂਤ ਜਾਦਵ ਨੇ 12 ਅਗਸਤ ਸੰਨ 2006  ਨੂੰ  ਪ੍ਰੈਸ  ਨੂੰ  ਸਬੰਧਤ ੍‍ਦੇ ਹੋਏ ਕੁਝ ਹੇਠ ਲਿਖੇ ਤਥ ਬਿਆਨ ਕੀਤੇ ਜਿਹੜੇ ਪੰਜਾਬੀਅਤ ਨਾਲ ਦਰਦ ਰੱਖਣ ਵਾਲਿਆ ਦੇ ਰੋਂਗਟੇ ਖੜੇ ਕਰ ਦੇਣ ਵਾਲੇ ਹਨ :-
ਅੱਜ ਪੰਜਾਬ ਸਮੈਕ ਤੇ ਅਫੀਮ ਦੀ ਤਸਕਰੀ ਦਾ ਵੱਡਾ ਰਾਹ ਬਣਿਐ। ਇਥੋਂ ਹੀ ਨਸ਼ੇ ਬਾਹਰ ਦੇਸਾ ਵਿਚ ਤੇ ਭਾਰਤ ਵਿਚ ਜਾ ਰਹੇ ਹਨ।
ਇਥੇ ਸਮੈਕ ਅਫਗਾਨਿਸਤਾਨ ਤੋਂ ਆ ਰਹੀ ਹੈ। ਅੰਮ੍ਰਿਤਸਰ ਤੇ ਫਿਰੋਜਪੁਰ ਜਿਲਿਆਂ ਦੀ ਸਰਹੱਦ ਰਾਂਹੀ ਨਸ਼ੇ ਪਹਿਲਾਂ ਲੁਧਿਆਣੇ ਜਾਂ ਨਵਾਂ ਸ਼ਹਿਰ ਪ੍‍ਚਦੇ ਹਨ ਤੇ ਫਿਰ ਚੰਡੀਗੜ੍ਹ।
ਚੰਡੀਗੜ੍ਹ ਅੱਜ ਨਸ਼ਿਆ ਦਾ ਟਰਾਂਜਿਟ ਪੁਆਇਟ ਭਾਵ ਮੁਖ ਅੱਡਾ ਬਣ ਚੁੱਕਾ ਹੈ।
ਫਿਰ ਚੰਡੀ. ਤੋਂ ਸਮੈਕ ਦਿੱਲੀ ਪ੍‍ਚਦੀ ਹੈ।
ਵੱਡੇ ਤਸਕਰ ਕ ਨੂੰ ਨ ਦੀ ਗ੍ਰਿਫਤ ਤੋਂ ਬਾਹਰ ਹਨ ਸਿਰਫ ਪਾਂਡੀ ਹੀ ਫੜੇ ਜਾ ਰਹੇ ਹਨ।
ਪੁਲਸ ਜਾਂ ਐਕਸਾਈਜ਼ ਦੇ ਮਹਿਕਮੇ ਮੁਖ ਤਸਕਰਾਂ ਤਕ ਨਹੀ ਪ੍‍ਚ ਸਕੇ ਕਿਉਕਿ ਇਨਾਂ ਪਾਂਡੀਆਂ ਨੇ ਆਪਣੀ ਜਬਾਨ ਖੋਲੀ ਨਹੀ।
ਪੰਜਾਬ ਵਿਚ ਇਹ ਕਾਲਾ ਧੰਦਾ ਖੂਬ ਜੋਰਾਂ ਤੇ ਹੈ ਬਾਵਜੂਦ ਇਸਦੇ ਕਿ ਇਥੇ ਪੁਲਸ ਕਾਫੀ ਚੌਕਸ ਹੈ।
ਕੁਲ ਹੋ ਰਹੀ ਤਸਕਰੀ ਦਾ 10% ਹੀ ਫੜਿਆ ਜਾਂਦਾ ਹੈ। ਬਾਕੀ ਚੋਰੀ ਛਪੇ ਨਿਕਲ ਜਾਂਦਾ ਹੈ।
ਸੋ ਗਲ ਬੜੀ ਸਪੱਸ਼ਟ ਹੋ ਰਹੀ ਹੈ ਕਿ ਨਸ਼ਿਆਂ ਦੇ ਕੇਂਦਰ ਤਾਕਤ ਦੇ ਕੇਂਦਰਾਂ ਨਾਲ ਸਮਾਨਤਾ ਰਖਦੇ ਹਨ। ਮਨ ਲਓ ਕਿ ਦਿੱਲੀ ਤਾਂ ਇਕ ਅੱਡਾ ਹੋ ਗਿਆ ਕਿ ਜਿਥੇ ਨਸ਼ੇ ਹੋਰਨਾਂ ਸੂਬਿਆਂ 'ਚ ਜਾਣੇ ਹਨ ਕਿਉਕਿ ਪੰਜਾਬੋਂ ਬਾਦ ਰੇਲਾਂ ਜਾਂ ਸੜਕੀ ਆਵਾਜਾਈ ਦਾ ਲਿੰਕ ਦਿੱਲੀ ਹੀ ਬਣਦਾ ਹੈ। ਪਰ ਸਵਾਲ ਉਠਦਾ ਹੈ ਕਿ ਨਸ਼ੇ ਚੰਡੀਗੜ ਕਿਓ ਪ੍‍ਚਦੇ ਹਨ, ਲੁਧਿਆਣਾ ਅੰਬਾਲਾ ਕਰਨਾਲ ਰਸਤੇ ਦਿੱਲੀ ਕਿਓ ਨਹੀ ਪ੍‍ਚਦੇ? ਗਲ ਸਿੱਧੀ ਜਿਹੀ ਹੈ ਕਿ ਤਾਕਤ ਦਾ ਕੇਂਦਰ ਚੰਡੀਗੜ ਹੈ। ਫਿਰ ਦਿੱਲੀ 'ਚ ਵੱਡਾ ਕੇਂਦਰ ਹੈ। ਮਤਲਬ ਕਿ ਸਰਕਾਰ ਦਾ ਇਸ ਤਸਕਰੀ ਵਿਚ ਵੱਡਾ ਹੱਥ ਹੈ। ਪਹਿਲੀ ਗਲ ਤਾਂ ਰਾਜਨੀਤੀਵਾਨ ਇਸ ਪਾਪ ਦੇ ਧੰਦੇ 'ਚ ਲਗੇ ਹੋਏ ਹਨ ਨਹੀ ਤਾਂ ਇਸ ਗੋਰਖ ਧੰਦੇ ਵਿਚ ਖੁਫੀਆ ਅਜੈਂਸੀਆਂ ਦਾ ਹੱਥ ਹੈ।
ਫਿਰ ਅੱਗੇ ਦੇਖੋ ਪੰਜਾਬ ਵਿਚ ਜਦੋਂ ਖਾਲਿਸਤਾਨੀ ਲਹਿਰ ਜੋਰਾਂ ਤੇ ਸੀ ਤਾਂ ਪੁਲਸ  ਨੂੰ  ਜਦੋਂ ਵੀ ਕੋਈ ਸੂ ਮਿਲਦੀ ਸੀ ਤਾਂ ਬੁਰੇ ਦੇ ਬਾਪ ਤਕ ਪ੍‍ਚ ਜਾਂਦੀ ਸੀ। ਬੰਦੇ  ਨੂੰ  ਇਸ ਤਰੀਕੇ ਨਾਲ ਇਨਟੈਰੋਗੇਟ ਕੀਤਾ ਜਾਂਦਾ ਸੀ ਕਿ ਉਹ ਸਭ ਕੁਝ ਬਕ ਉਠਦਾ ਸੀ। ਕੀ ਗਲ ਹੈ ਅੱਜ ਰੋਜ ਅਖਬਾਰਾਂ ਵਿਚ ਆਉਦਾ ਹੈ ਕਿ ਫਲਾਨੇ ਕੋਲੋਂ 20 ਗ੍ਰਾਮ ਸਮੈਕ ਫੜੀ ਗਈ ਤੇ ਢਿਮਕੇ ਕੋਲੋਂ 10 ਗਰਾਂਮ ਫੜੀ ਗਈ। ਇਹ ਜਿਹੜੇ ਪ੍ਰਚੂਨ ਵਿਚ ਵੇਚਣ ਵਾਲੇ ਫੜੇ ਜਾਂਦੇ ਹਨ ਕਿ ਗਲ ਪੁਲਸ ਉਨਾਂ  ਨੂੰ  ਇਨਟੈਰੋਗੇਟ ਨਹੀ ਕਰਦੀ? ਕਦੀ ਇਸ ਤਰਾਂ ਦੀ ਖਬਰ ਨਹੀ ਪੜੀ ਕਿ ਫਲਾਨੇ ਕੋਲੋਂ 10 ਗ੍ਰਾਂਮ ਸਮੈਕ ਫੜੀ ਤੇ ਉਸ ਦੀ ਦਿਤੀ ਜਾਣਕਾਰੀ ਤੇ ਫਿਰ ਵੱਡਾ ਤਸਕਰ ਫੜਿਆ। ਜਾਹਰ ਹੈ ਸਰਕਾਰ ਇਹ ਧੰਧਾ ਆਪ ਕਰਵਾ ਰਹੀ ਹੈ।
ਪਿਛੇ ਜਿਹੇ ਅਸਾਂ ਇਕ ਐਕਸਾਰੀਜ ਮਹਿਕਮੇ ਦੇ ਅਸਿਸਟੈਂਟ ਡਾਇਰੈਕਟਰ ਸ.ਕਾਹਲੋ ਹੁਰਾਂ ਨਾਲ ਗਲ ਕੀਤੀ ਤੇ ਇਹੋ ਸਵਾਲ ਪੁਛਿਆ। ਉਨਾਂ ਕਿਹਾ ਜੀ ਅਸੀ ਬਕਾਇਦਾ ਫੜੇ ਗਏ ਬੰਦੇ  ਨੂੰ  ਇਨਟੈਰੋਗੇਟ ਕਰਦੇ ਹਾਂ । ਬੰਦਾ ਜਿਸ ਵੱਡੇ ਤਸਕਰ ਦਾ ਨਾਂ ਲੈਦਾ ਹੈ ਉਹ ਸਾਡੀ ਹਦੂਦ 'ਚੋਂ ਬਾਹਰ ਦਾ ੍‍ਦਾ ਹੈ। ਅਸੀ ਬਾਹਰ ਦੇ ਸਬੰਧਤ ਦਫਤਰ  ਨੂੰ  ਇਸ ਦੀ ਇਤਲਾਹ ਤੁਰੰਤ ਦੇ ਦਿੰਦੇ ਹਾਂ। ਅੱਗੇ ਫਿਰ ਦੂਸਰੇ ਦਫਤਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕਾਰਵਾਈ ਕਰੇ ਜਾਂ ਨਾ ਕਰੇ। ਕਾਹਲੋਂ ਨੇ ਦੱਸਿਆ ਸੀ ਕਿ ਅਕਸਰ ਪਾਂਡੀ ਲੋਕ ਜੋ ਨਾਂ ਪਤਾ ਦਸਦੇ ਹਨ ਉਹ ਦਿਲੀ ਦਾ ੍‍ਦਾ ਹੈ। ਸੋ ਸਾਫ ਹੈ ਕਿ ਇਹ ਸਾਰੀ ਸਰਕਾਰ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ।