Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਅੱਜ ਪੰਜਾਬੀ ਲੇਖਕ ਪੰਜਾਬੀ ਨਾਲੋਂ ਟੁੱਟੇ ਪਏ ਨੇ

ਕੁਝ ਮੰਨਿਆਂ ਪ੍ਰਮੰਨਿਆਂ ਸਮੇਤ ਪੰਜਾਬੀ ਦੇ 19 ਲਿਖਾਰੀਆਂ ਨਾਲ ਅਸਾਂ ਗੱਲ ਕੀਤੀ ਏ। ਲੱਗਾ ਹੈ ਖੁਦ ਲਿਖਾਰੀ ਵੀ ਪੰਜਾਬੀਅਤ ਦੇ ਮਸਲਿਆਂ ਤੋਂ ਅਭਿੱਜ ਹਨ। ਉਨਾਂ ਨੂੰ ਅਹਿਸਾਸ ਹੀ ਨਹੀਂ ਕਿ ਪੰਜਾਬੀਅਤ ਅੱਜ ਗਿਰਾਵਟ ਦੀ ਡਗਰ ਤੇ ਠੱਲ ਚੁਕੀ ਹੈ ਤੇ ਸਾਜਸ਼ਾਂ ਦਾ ਸ਼ਿਕਾਰ ਹੋਏ ਪੰਜਾਬੀ ਸਭਿਆਚਾਰ ਤੇ ਅੱਜ ਵੱਡੇ ਖਤਰੇ ਮੰਡਰਾ ਰਹੇ ਨੇ।ਪਰ ਸਾਡਾ ਲਿਖਾਰੀ ਗੁਪਤ ਸਾਜਸ਼ ਨੂੰ ਸਮਝਣ ਤੋਂ ਨਾਕਾਮ ਏ। ਤੇ ਜੇ ਉਹ ਸਮਝਿਆ ਹੀ ਨਹੀਂ ਤਾਂ ਲੋਕਾਈ ਨੂੰ ਸੁਚੇਤ ਕੀ ਕਰੇਗਾ? ਪੰਜਾਬੀ ਦੀਆਂ ਲਿਖਤਾਂ ਵਿਚੋਂ ਅਜ ਪੰਜਾਬੀਅਤ ਦੇ ਮਸਲੇ ਗਾਇਬ ਨੇ।


ਸਰਵੇ ਖਾਤਰ ਲੇਖਕਾਂ ਦੀ ਚੋਣ - ਖੁਦ ਇਸ ਪਤ੍ਰਕਾਰ ਨੇ ਪੰਜਾਬੀ ਸਾਹਿਤ ਨਹੀਂ ਪੜਿਆ। ਇਸ ਸਰਵੇਖਣ ਵੇਲੇ ਲਿਖਾਰੀ ਚੁਣਨ ਮੌਕੇ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਜਿਸ ਨੂੰ ਸ਼ਾਮਲ ਕੀਤਾ ਜਾਵੇ ਉਹ ਪੰਜਾਬੀ ਦਾ ਪ੍ਰਤੀਨਿਧ ਲਿਖਾਰੀ ਹੋਵੇ ਤੇ ਜਿਸ ਤਕ ਮੈਂ ਅਸਾਨੀ ਨਾਲ ਪਹੁੰਚ ਸਕਾਂ। ਇਸ ਤਰਾਂ ਸਰਵੇ ਵਿਚ 19 ਲਿਖਾਰੀ ਸ਼ਾਮਲ ਕੀਤੇ ਜਿੰਨਾ ਵਿਚ (ੳ)10 ਅਜਿਹੇ ਲਿਖਾਰੀ ਹਨ ਜਿੰਨਾ ਨੁੰ ਭਾਸ਼ਾ ਵਿਭਾਗ ਜਾਂ ਸਾਹਿਤ ਅਕਾਦਮੀ ਦਿੱਲੀ ਵੱਲੋਂ ਇਨਾਮਾਂ ਲਈ ਐਲਾਨਿਆਂ ਹੋਇਆ ਹੈ (ਕੰਵਲ, ਨੂਰ, ਤਲਵਿੰਦਰ, ਹੁੰਦਲ, ਕਾਂਗ, ਪ੍ਰਮਿੰਦਰ, ਸੰਧੂ, ਤਸਨੀਮ, ਪਾਤਰ ਤੇ ਭੱਠਲ) (ਅ) ਦੂਸਰੇ ਉਹ ਪੰਜਾਬੀ ਦੇ ਪੀ ਐਚ ਡੀ ਕੀਤੀ ਪ੍ਰੋਫੈਸਰ ਜੋ ਖੂਬ ਕਿਤਾਬਾਂ ਲਿਖ ਰਹੇ ਹਨ : (ਭਾਟੀਆ, ਘੁੰਮਣ, ਜੌਲੀ, ਬੀਰ, ਇਕਬਾਲ) (ੲ) ਕੁਝ ਕੇਂਦਰ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ, ਮੀਤ ਪ੍ਰਧਾਨ ਹਨ (ਨਿੱਝਰ, ਜੌੜਾ, ਸਰਹੱਦੀ) (ਸ) ਪਰ ਸਰਨ ਮਕੜ 16 ਕਿਤਾਬਾਂ ਤੇ 100 ਕੁ ਲੇਖ ਲਿਖ ਚੁਕੇ ਹਨ। ਇਹ 19 ਲਿਖਾਰੀ ਕੁੱਲ 378 ਕਿਤਾਬਾਂ ਲਿਖ ਚੁਕੇ ਹਨ ਅਤੇ ਔਸਤਨ 20 ਕਿਤਾਬਾਂ ਪ੍ਰਤੀ ਲਿਖਾਰੀ। ਅਵਤਾਰ ਜੌੜਾ ਦੀਆਂ ਸਿਰਫ 2 ਕਿਤਾਬਾਂ ਹਨ ਪਰ ਅਖਬਾਰਾਂ ਵਿੱਚ ਰੋਜ ਲੇਖ ਛੱਪਦੇ ਤੇ ਨਾਲੇ ਜਨਾਬ ਕੇਂਦਰੀ ਲੇਖਕ ਸਭਾ ਦੇ 2 ਵਾਰੀ ਪ੍ਰਧਾਨ ਤੇ 2 ਵਾਰੀ ਜਨਰਲ ਸਕੱਤਰ ਰਹਿ ਚੁਕੇ ਹਨ।
ਮਾਫ ਕਰਨਾਂ ਅਸਾਂ ਨਾਂ ਸੰਖੇਪ ਵਿਚ ਵਰਤੇ ਹਨ ਕੰਵਲ (ਜਸਵੰਤ ਸਿੰਘ), ਨੂਰ (ਸਤਿੰਦਰ ਸਿੰਘ), ਤਲਵਿੰਦਰ ਸਿੰਘ, ਹੁੰਦਲ (ਅਜਾਇਬ ਸਿੰਘ), ਕਾਂਗ (ਕੁਲਬੀਰ ਸਿੰਘ), ਪ੍ਰਮਿੰਦਰ (ਜੀਤ), ਸੰਧੂ(ਵਰਿਆਮ ਸਿੰਘ), ਤਸਨੀਮ (ਨਿਰੰਜਨ), ਪਾਤਰ (ਸੁਰਜੀਤ) ਤੇ ਭੱਠਲ (ਰਵਿੰਦਰ) :ਭਾਟੀਆ (ਹਰਭਜਨ ਸਿੰਘ), ਘੁੰਮਣ (ਬਿਕਰਮ ਸਿੰਘ), ਜੌਲੀ (ਜਤਿੰਦਰਪਾਲ ਸਿੰਘ), ਬੀਰ (ਸੁਹਿੰਦਰਬੀਰ), ਇਕਬਾਲ (ਕੌਰ) ਨਿੱਝਰ (ਕਰਨੈਲ ਸਿੰਘ), ਜੌੜਾ (ਅਵਤਾਰ), ਸਰਹੱਦੀ (ਸੁਲੱਖਣ) ਮਕੜ (ਸਰਨ)

#ਗੁਰੂ ਨਾਨਕ ਦਾ ਮਨੁਖਤਾਵਾਦੀ ਫਲਸਫਾ ਇਥੇ ਕਾਰਜਸ਼ੀਲ ਹੋਣ ਕਰਕੇ ਭਾਰਤ ਦਾ ਤਾਜ, ਪੰਜਾਬ ਪ੍ਰਾਂਤ, ਬਹੁਤ ਸਾਰੇ ਪੱਖਾਂ ਤੋਂ ਭਾਰਤ ਵਿੱਚ ਮੋਹਰੀ ਰਿਹਾ ਹੈ। ਪਰ ਪਿਛਲੇ 30 ਕੁ ਸਾਲਾਂ ਤੋਂ ਰੁਝਾਨ ਬਦਲੇ ਹਨ। ਸਰਕਾਰ ਦਾ ਪੰਜਾਬ ਪ੍ਰਤੀ ਰਵੱਈਆ ਬਦਲਨ ਕਰਕੇ ਗੁਪਤ ਨੀਤੀਆਂ ਦੇ ਖਤਰਨਾਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਏ ਹਨ। ਉਦਾਹਰਣ ਦੇ ਤੌਰ ਤੇ ਵਿਦਿਆ ਪੱਖੋਂ ਪੰਜਾਬ ਬਹੁਤ ਜਿਆਦਾ ਪੱਛੜ ਗਿਆ ਹੈ। ਨਸ਼ਿਆਂ ਦਾ ਪ੍ਰਚਲਨ ਖਤਰਨਾਕ ਹੱਦ ਪਾਰ ਕਰ ਚੁਕਾ ਹੈ। ਮਾਦਾ ਭਰੂਣ ਦਾ ਗਰਭਪਾਤ ਹੋਣ ਕਰਕੇ ਭਾਰਤ ਵਿਚ ਨਰ- ਮਾਦਾ ਅਨੁਪਾਤ ਦੇ ਫਰਕ ਕਰਕੇ ਪੰਜਾਬ ਸਭ ਤੋਂ ਥੱਲੇ ਹੈ। ਰਾਜ ਭਾਸ਼ਾ ਦੇ ਤੌਰ ਤੇ ਪੰਜਾਬੀ ਦੀ ਹਾਲਤ ਬਾਕੀ ਦੀਆਂ ਰਾਜ ਭਾਸ਼ਾਵਾਂ 'ਚ ਸਭ ਤੋਂ ਮਾੜੀ ਹੈ। ਡੇਰੇਦਾਰ ਰੂਪੀ ਨਕਲਚੀਆਂ ਨੇ ਗੁਰੂ ਨਾਨਕ ਦੇ ਫਲਸਫੇ 'ਚ ਮਿਲਾਵਟ ਵੱਡੇ ਪੱਧਰ ਤੇ ਸ਼ੁਰੂ ਕੀਤੀ ਹੋਈ ਹੈ। ਪੰਜਾਬੀ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਬਾਹਰ ਦੇ ਦੇਸ਼ ਭੱਜਦੇ ਜਾ ਰਹੇ ਹਨ। ਓਧਰ ਯੂ ਪੀ ਤੇ ਬਿਹਾਰ ਤੋਂ ਬ੍ਹਈਏ ਵੱਡੀ ਗਿਣਤੀ ਵਿੱਚ ਇਥੇ ਆ ਰਹੇ ਹਨ ਤੇ ਇਸ ਸਮਾਜ ਵਿੱਚ ਜਜ੍ਹਬ ਹੋਣ ਦੇ ਬਜਾਏ ਆਪਣੇ ਸਭਿਆਚਾਰ ਨੂੰ ਫੈਲਾਅ ਰਹੇ ਹਨ। ਪੰਜਾਬ ਦਾ ਕੁਦਰਤੀ ਦਰਿਆਈ ਪਾਣੀ ਖੋਹ ਲਿਆ ਗਿਆ ਹੈ ਤੇ ਇਥੋਂ ਦਾ ਜਮੀਨੀ ਪਾਣੀ ਬੜੇ ਖਤਰਨਾਕ ਢੰਗ ਨਾਲ ਥੱਲੇ ਜਾ ਰਿਹਾ ਹੈ। ਵੱਡੀ ਖਤਰਨਾਕ ਗਲ ਇਹ ਹੈ ਕਿ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਪੰਜਾਬ ਦੀ ਇਸ ਮੰਦਹਾਲੀ ਲਈ ਚੇਤੰਨ ਨਹੀ ਹਨ ਤੇ ਇਨਾਂ ਦੀ ਕੋਈ ਸੁਤੰਤਰ ਸੋਚ ਹੀ ਨਹੀਂ ਬਹੀ। ਇਕ ਕੇਂਦਰੀ ਕਾਂਗਰਸ ਦੀ ਹੱਥ ਠੋਕੀ ਹੈ ਤੇ ਦੂਸਰੀ ਬੀ ਜੇ ਪੀ ਦੀ। ਇਹ ਪੰਜਾਬ ਦੀ ਬਰਬਾਦੀ 'ਚ ਸਗੋਂ ਹਥਿਆਰ ਬਣ ਰਹੀਆਂ ਹਨ। ਪੰਜਾਬ ਦਾ ਇਲੈਕਟ੍ਰੋਨਿਕ ਮੀਡੀਆ ਸੁਤੰਤਰ ਨਹੀਂ ਹੈ ਤੇ ਪੰਜਾਬੀ ਭਾਸ਼ਾ ਲਈ ਖਤਰਾ ਬਣਿਆ ਹੋਇਆ ਹੈ। ਪੰਜਾਬ ਵਿਚ ਪੰਜਾਬੀ ਨਾਲੋਂ ਵੱਧ ਗੈਰ ਪੰਜਾਬੀ ਅਖਬਾਰਾਂ ਆ ਗਈਆਂ ਹਨ ਤੇ ਉਨਾਂ ਦੀ ਛੱਪਣ ਗਿਣਤੀ ਪੰਜਾਬੀਆਂ ਦੀਆਂ ਅਖਬਾਰਾਂ ਨਾਲੋਂ ਕਿਤੇ ਵੱਧ ਚੁਕੀ ਹੈ। ਪੰਜਾਬ ਦੇ ਸਭਿਆਚਾਰ ਤੇ ਕੋਈ ਕੰਮ ਜਾਂ ਖੋਜ ਨਹੀਂ ਹੋ ਰਹੀ। ਕਈ ਸਾਲਾਂ ਤੋਂ ਪੁਰਾਤਨ ਇਮਾਰਤਾਂ, ਪੁਰਾਤਨ ਹੱਥ ਲਿਖਤਾਂ ਤੇ ਖੋਜ ਬੰਦ ਹੋ ਚੁਕੀ ਹੈ। ਕਈ ਵਾਰੀ ਰਾਜਨੀਤਕ ਜਰੂਰਤਾਂ ਦੇ ਮੱਦੇ ਨਜਰ ਸਰਕਾਰਾਂ ਸਿੱਖਾਂ ਜਾਂ ਪੰਜਾਬੀਆਂ ਨੂੰ ਪੁਤਲੇ (ਡੰਮੀ) ਦੇ ਤੌਰ ਤੇ ਵੀ ਵਰਤ ਲੈਂਦੀਆਂ ਹਨ ਜਿਵੇਂ ਕਿ ਸੰਨ 2000 ਦੇ ਮਾਰਚ ਵਿਚ ਬੀ ਜੇ ਪੀ / ਅਕਾਲੀ ਦਲ ਸਰਕਾਰ ਨੇ 38 ਸਿੱਖ ਮਾਰ ਮੁਕਾਏ ਪਰ ਕਿਤੇ ਕੋਈ ਲਿਖਤ ਇਸ ਮਨੁਖਤਾ ਦੇ ਘਾਣ ਤੇ ਨਹੀਂ ਆਈ।
ਸ਼ਹਿਰਾਂ 'ਚ ਲੋਕ ਪੰਜਾਬੀ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ। ਸਰਕਾਰੀ ਸਕੂਲਾਂ 'ਚ ਆਈ ਸਿਖਿਆ ਗਿਰਾਵਟ ਕਰਕੇ ਪਿੰਡੀ ਸ਼ਹਿਰੀ ਅੰਗਰੇਜੀ ਸਕੂਲਾਂ ਦੇ ਵਿਖਾਵੇ ਪਿਛੇ ਪੰਜਾਬੀ ਬੱਚਿਆਂ  ਨੂੰ  ਹਿੰਦੀ ਬੋਲ ਚਲਾ 'ਚ ਵਿਦਿਆ ਦਿਤੀ ਜਾਰ ਰਹੀ ਹੈ। ਸ਼ਹਿਰਾਂ ਵਿਚ ਤਾਂ ਸਕੂਲ ਸਿੱਧੇ ਹੀ ਦਿੱਲੀ ਬੋਰਡ ਨਾਲ ਗੰਢੇ ਜਾ ਰਹੇ ਹਨ। ਪਰ ਪੰਜਾਬੀ ਦਾ ਲਿਖਾਰੀ ਚੁਪ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਵਿਦਵਾਨ ਲਿਖਾਰੀਆਂ ਨੂੰ ਇਸ ਮੰਦਹਾਲੀ ਦਾ ਗਿਆਨ ਹੀ ਨਹੀਂ। ਕਿਉਂਕਿ ਲੰਮੇ ਸਮੇਂ ਤੋਂ ਅਖਬਾਰਾਂ, ਰਸਾਲਿਆਂ ਤੇ ਪੰਜਾਬ ਅੰਦਰ ਇਕ ਕਿਸਮ ਦੀ ਸੈਂਸਰਸ਼ਿਪ ਲੱਗੀ ਹੋਈ ਹੈ। ਪਰ ਫਿਰ ਵੀ ਲਿਖਾਰੀਆਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਉਹ ਹੋ ਰਹੀਆਂ ਘਟਨਾਵਾਂ ਪ੍ਰਤੀ ਚੁਕੰਨੇ ਰਹਿਣ।
ਅਜਿਹੇ ਹਾਲਾਤਾਂ ਦੇ ਮੱਦੇ ਨਜਰ ਅਸਾਂ ਇਕ ਸਰਵੇ ਤਿਆਰ ਕੀਤਾ ਜਿਸ ਵਿਚ ਇਸ ਮੰਦਹਾਲੀ ਤੇ ਸੁਆਲ ਪੁਛੇ ਗਏ ਕਿ ਕੀ ਲਿਖਾਰੀ ਨੂੰ ਮੌਜੂਦਾ ਹਾਲਤਾਂ ਦੀ ਜਾਣਕਾਰੀ ਹੈ ਵੀ ਕਿ ਨਹੀਂ। ਤੇ ਨਾਲ ਨਾਲ ਹੀ ਅਸੀਂ ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਕਿ ਅੱਜ ਜੋ ਪੰਜਾਬੀ ਸਭਿਆਚਾਰ ਵਿਚ ਮਨਫੀ ਰੁਝਾਨ ਪੈਦਾ ਹੋਏ ਹਨ ਕੀ ਲਿਖਾਰੀ ਉਨਾਂ ਤੇ ਆਪਣੀ ਲਿਖਤਾਂ ਵਿਚ ਟਿਪਣੀ ਕਰ ਵੀ ਰਿਹਾ ਕਿ ਨਹੀਂ। ਕੁਲ ਮਿਲਾ ਕੇ ਸਾਡੇ ਹੱਥ ਨਿਰਾਸ਼ਾ ਹੀ ਹੱਥ ਲੱਗੀ ਹੈ। ਪੰਜਾਬੀਅਤ ਦੇ ਸਿਰ ਖਤਰੇ ਮੰਡਰਾ ਰਹੇ ਨੇ।
ਸਾਖਰਤਾ/ਵਿਦਿਆ ਦੀ ਮੰਦਹਾਲੀ ਤੇ ਲਿਖਾਰੀ ਉਦਾਸੀਨ ਉਹ ਪੰਜਾਬ ਜੋ ਸੰਨ 1911, 21, 31 ਦੀ ਮਰਦਮ ਸ਼ੁਮਾਰੀ ਵੇਲੇ ਸਾਖਰਤਾ ( ਨੂੰ ਟਿੲਰੳਚੇ) ਪੱਖੋਂ ਭਾਰਤ ਦੇ ਮੋਹਰੀ ਸੂਬਿਆਂ 'ਚ ਸੀ ਅੱਜ 16 ਵੇਂ ਨੰਬਰ ਤੇ ਆ ਗਿਆ ਹੈ। ਮਰਦ ਸਾਖਰਤਾ ਪੱਖੋਂ ਪੰਜਾਬ 25 ਵੇਂ ਸਥਾਨ ਤੇ ਹੈ। ਅੱਜ ਹਿਮਾਚਲ ਵੀ ਤੇ ਰਾਜਸਥਾਨ ਵੀ ਪੰਜਾਬ ਤੋਂ ਅੱਗੇ ਨਿਕਲ ਚੁਕੇ ਹਨ। ਬੜੀ ਸਪੱਸ਼ਟ ਗਲ ਹੈ ਕਿ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਤੀ ਬੇਰੁਖੀ ਧਾਰਨ ਕਰੀ ਬੈਠੀ ਹੈ। ਇਸ ਹਾਲਾਤ ਤੇ ਜੇ ਕਿਸੇ ਦੀ ਸਭ ਤੋਂ ਵੱਧ ਜਿੰਮੇਵਾਰੀ ਬਣਦੀ ਹੈ ਤਾਂ ਉਹ ਲਿਖਾਰੀ ਦੀ ਹੈ। ਪਰ ਅਫਸੋਸ !
ਸਾਡਾ ਸੁਵਾਲ ਸੀ ਕਿ ਕੀ ਤੁਹਾਨੂੰ ਪੰਜਾਬ ਦੀ ਸਾਖਰਤਾ ਦਾ ਕੁਝ ਅੰਦਾਜਾ ਹੈ ? ਸਭ ਤੋਂ ਵੱਧ ਕਿਤਾਬਾਂ ਲਿਖਣ ਵਾਲੇ ਕਾਂਗ ਸਾਹਿਬ ਨੇ ਕਿਹਾ ਕਿ "ਬਹੁਤ ਵੱਧ ਚੁੱਕੀ ਹੈ।" ਜੌੜਾ ਨੇ ਕਿਹਾ ਕਿ ਪੰਜਾਬ ਅੱਵਲ ਹੈ। ਜੌਲੀ ਤੇ ਇਕਬਾਲ ਨੂੰ ਕੋਈ ਅੰਦਾਜਾ ਨਹੀਂ। ਬਾਕੀ ਸਭ ਲਿਖਾਰੀਆਂ ਕਿਹਾ ਕਿ ਪੰਜਾਬ ਪਹਿਲੇ ਦਸ ਪ੍ਰਾਤਾਂ 'ਚੋਂ ਹੈ। ਸਿਰਫ ਨੂਰ ਤੇ ਸਰਹੱਦੀ ਨੇ ਕਰਮਵਾਰ ਕਿਹਾ ਕਿ 14 ਵੀਂ ਤੇ 17 ਵੀਂ ਥਾਂ ਤੇ ਹੈ ਪੰਜਾਬ।
ਹਿਮਾਚਲ ਪ੍ਰਦੇਸ਼ ਦੀ ਬੱਚਾ ਸਾਖਰਤਾ ਦਰ (ਛਹਲਿਦ ਲਟਿੲਰੳਚੇ) ਵੀ ਪੰਜਾਬ ਤੋਂ ਅੱਗੇ ਨਿਕਲ ਚੁਕੀ ਹੈ। ਇਸ ਦਾ ਗਿਆਨ ਸਿਰਫ ਨੂਰ, ਜੌੜਾ, ਨਿੱਝਰ ਤੇ ਸਰਹੱਦੀ ਨੂੰ ਹੀ ਸੀ। ਬਾਕੀ ਸਾਰਿਆਂ ਕਿਹਾ ਕਿ ਪੰਜਾਬ ਅੱਗੇ ਹੈ। ਜਦੋਂ ਕਿ ਪ੍ਰਮਿੰਦਰ ਇਕਬਾਲ, ਸੰਧੂ, ਪਾਤਰ ਤੇ ਭੱਠਲ ਨੂੰ ਕੋਈ ਅੰਦਾਜ਼ਾ ਨਹੀਂ ਸੀ।
ਗਲ ਬੜੀ ਸਪੱਸ਼ਟ ਸੀ ਕਿ ਪੰਜਾਬੀਆਂ ਵਿੱਚ ਵੱਖਵਾਦ ਦੀ ਭਾਵਨਾ ਸਰਕਾਰ ਨੇ ਮਹਿਸੂਸ ਕੀਤੀ ਤੇ ਪੰਜਾਬ ਅੰਦਰ ਸਿੱਖਿਆ ਨੂੰ ਨਜ਼ਰਅੰਦਾਜ ਕਰ ਦਿੱਤਾ ਤੇ ਸਿਰਫ ਅਜਿਹੇ ਵਿਕਾਸ ਵਿੱਚ ਦਿਲਚਸਪੀ ਦਿਖਾਈ ਜਿਸਦੇ ਨਤੀਜੇ ਤੁਰੰਤ ਸਾਹਮਣੇ ਆ ਜਾਂਦੇ ਹਨ। ਪਰ ਅਸਾਂ ਆਪਣੇ ਮਾਨਯੋਗ ਲਿਖਾਰੀਆਂ ਕੋਲੋਂ ਜਦੋਂ ਪੁਛਿਆ ਕਿ ਸਿੱਖਿਆ ਦੀ ਮੰਦਹਾਲੀ ਲਈ ਕੌਣ ਕਸੂਰਵਾਰ ਹੈ ਤਾਂ ਸਿਰਫ 8 ਜਾਣਿਆਂ (ਨੂਰ, ਜੌੜਾ, ਕੰਵਲ, ਨਿੱਝਰ, ਸੰਧੂ ਤੇ ਸਰਹੱਦੀ) ਨੇ ਹੀ ਸਰਕਾਰ ਨੂੰ ਜੁੰਮੇਵਾਰ ਠਹਿਰਾਇਆ। ਬਾਕੀਆਂ ਕਿਹਾ ਕਿ ਅਧਿਆਪਕ ਤੇ ਮਾਪੇ (ਪਾਤਰ) ਜੁੰਮੇਵਾਰ ਹਨ ਜਾਂ ਨਾਗਰਿਕ ਤੇ ਨੇਤਾ (ਬੀਰ) । ਬਾਕੀਆਂ ਨੇ ਮੰਨਿਆ ਹੀ ਨਹੀਂ ਕਿ ਸਿੱਖਿਆ 'ਚ ਗਿਰਾਵਟ ਆਈ ਹੈ।
ਸਿਰਫ ਸਰਹੱਦੀ ਨੇ ਇਸ ਮਜਮੂਨ ਤੇ ਕੁਝ ਲੇਖ ਛਪਵਾਏ। ਹੋਰ ਕਿਸੇ ਨੇ ਕਦੀ ਕੁਝ ਨਹੀਂ ਲਿਖਿਆ ।
ਪੰਜਾਬੀਅਤ ਸਮਾਜ ਦੇ ਭਖਦੇ ਮਾਮਲਿਆਂ ਤੇ ਵੀ ਚੇਤੰਨ ਨਹੀਂ ਹਨ ਲਿਖਾਰੀ : -
ਜਦੋਂ ਪੁਛਿਆ ਗਿਆ ਕਿ ਪੰਜਾਬੀ ਸਮਾਜ ਦੇ ਐਸ ਵੇਲੇ ਕੀ ਮਾਮਲੇ (ਸਿਸੁੲਸ) ਹਨ ਤੇ ਸਿਰਫ ਹੇਠ ਲਿਖੇ ਅਨੁਸਾਰ ਭਖਦੇ ਮਾਮਲੇ ਗਿਣਵਾਏ ਗਏ:-
ਪੜਾਈ ਦੀ ਦੁਰਗਤੀ - ਨਿੱਝਰ ਤੇ ਸੰਧੂ ।
ਨਸ਼ਿਆਂ ਦੀ ਭਰਮਾਰ - 4 (ਨੂਰ, ਨਿੱਝਰ, ਸਰਹੱਦੀ ਤੇ ਭੱਠਲ)
ਪੰਜਾਬੀਅਤ ਦੀ ਮੂਲ ਜੜ ਨੂੰ ਹੀ ਖਤਰਾ - 3 (ਕੰਵਲ, ਕਾਂਗ ਤੇ ਜੌੜਾ )
ਪੰਜਾਬੀ ਬੋਲੀ ਨੂੰ ਖਤਰਾ 0 ਕਿਸੇ ਵੀ ਨਹੀ ਕਿਹਾ
ਪੰਜਾਬ ਨੂੰ ਤੇ ਪੰਜਾਬ ਤੋਂ ਹਿਜਰਤ - ਕੰਵਲ, ਸੰਧੂ ਤੇ ਪਾਤਰ ।
ਮਾਦਾ ਭਰੂਣ ਘਾਤ - ਮੱਕੜ, ਪਾਤਰ ।
ਗੁਰੂ ਨਾਨਕ ਦੇ ਧਰਮ 'ਚ ਆਇਆ ਨਿਗਾਰ - ਕਿਸੇ ਵੀ ਨਹੀਂ।
ਸਨਅੱਤ ਦੀ ਮੰਦਹਾਲੀ - ਨਿੱਝਰ ।
ਨੰਗੇਜ ਆਦਿ ਪੱਛਮੀ ਪ੍ਰਭਾਵ - ਤਲਵਿੰਦਰ, ਜੌਲੀ, ਜੋੜਾ, ਤਸਨੀਮ ।
ਵਧਦਾ ਅਪਰਾਧ (ਆਰਥਿਕ ਕਾਰਨਾਂ ਕਰਕੇ ) - ਕੰਵਲ, ਪ੍ਰਮਿੰਦਰ, ਸੰਧੂ ।
ਕਿਰਸਾਨੀ ਦਾ ਸੰਕਟ - ਬੀਰ, ਸੰਧੂ, ਭੱਠਲ, ਕੰਵਲ, ਪਾਤਰ
ਧਾਰਮਿਕ ਤੇ ਜਾਤੀ ਵੰਡ - ਇਕਬਾਲ ।
ਮਿਹਨਤ ਦੀ ਪਿਰਤ ਤੋਂ ਦੂਰ ਜਾਣਾ - ਪਾਤਰ, ਭੱਠਲ ।
ਜਨ ਸੰਖਿਆ 'ਚ ਵਾਧਾ - ਘੁੰਮਣ ।
ਗੁਰਮਤ ਤੋਂ ਸੱਖਣਾ ਸਮਾਜ - ਪਾਤਰ ।
ਦਲਿਤ ਸਮੱਸਿਆ - ਸੰਧੂ ।
ਰਾਜਨੀਤਕ ਸੋਸ਼ਣ - ਨਿੱਝਰ ।
ਬੇਰੁਜਗਾਰੀ - ਨੂਰ, ਹੁੰਦਲ, ਘੁੰਮਣ, ਨਿੱਝਰ, ਸਰਹੱਦੀ, ਭੱਠਲ ।
ਫੀ ਜਣਾ ਆਮਦਨ ਦੇ ਹਿਸਾਬ ਕੀ ਪੰਜਾਬ ਅੱਜ ਵੀ ਭਾਰਤ ਦਾ ਸਭ ਤੋਂ ਅਮੀਰ ਪ੍ਰਾਂਤ ਹੈ ?
ਅਜੇ ਕੁਝ ਹੀ ਮਹੀਨੇ ਪਹਿਲਾਂ ਇਹ ਖਬਰ ਆਈ ਸੀ ਕਿ ਪੰਜਾਬ ਹੁਣ ਪਹਿਲੇ ਨੰਬਰ ਤੇ ਨਹੀਂ ਰਿਹਾ ਤੇ ਸੱਤਵੇਂ ਸਥਾਨ ਤੇ ਜਾ ਡਿੱਗੈ। ਗਵਾਂਢੀ ਪ੍ਰਾਂਤ ਹਰਿਆਣਾ ਵੀ ਪੰਜਾਬ ਨੂੰ ਮਾਤ ਦੇ ਗਿਆ ਹੈ। ਪਰ ਦੇਖੋ ਸਾਡੇ ਲਿਖਾਰੀ ਸਾਹਿਬਾਨ ਕੀ ਜਵਾਬ ਦਿੰਦੇ ਹਨ : -
ਨਹੀਂ ਰਿਹਾ - ਕੰਵਲ, ਨਿੱਝਰ, ਤਲਵਿੰਦਰ, ਭੱਠਲ, ਪਾਤਰ, ਹੁੰਦਲ, ਕਾਂਗ, ਭਾਟੀਆ, ਨੂਰ (ਕਿਹਾ 14 ਨੰਬਰ ਤੇ ਹੈ ) ।
ਪਹਿਲੇ ਜਾਂ ਦੂਜੇ ਸਥਾਨ ਤੇ ਹੈ - ਇਕਬਾਲ, ਮੱਕੜ, ਸੰਧੂ ।
ਸਰਹੱਦੀ ਸਾਹਿਬ ਨੇ ਕਿਹਾ ਅਜਿਹੇ ਸਵਾਲ ਲਿਖਾਰੀਆਂ ਕੋਲੋਂ ਕਿਉਂ ਪੁੱਛ ਰਹੇ ਹੋ ?
ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਨ੍ਹਾਂ ਲੇਖਕਾਂ ਦੀਆਂ ਲਿਖਤਾਂ ਵਿੱਚ ਇਹ ਮਸਲਾ ਕਿਨਾਂ ਕੁ ਆਇਆ ਹੋਵੇਗਾ। ਬਾਕੀ ਅਸੀਂ ਸਰਹੱਦੀ ਸਾਹਿਬ ਨੂੰ ਜਵਾਬ ਦਿੰਦੇ ਹਾਂ ਕਿ ਜੇ ਲਿਖਾਰੀ ਨੇ ਹੀ ਇਹਨਾਂ ਮਸਲਿਆਂ ਪ੍ਰਤੀ ਜਾਗਰੁਕ ਨਹੀਂ ਰਹਿਣਾ ਤਾਂ ਇਕ ਟ੍ਰੈਕਟਰ ਤੇ ਬੈਠੇ ਕਿਸਾਨ ਤੋਂ ਤਾਂ ਨਹੀਂ ਉਮੀਦ ਲਾਈ ਜਾ ਸਕਦੀ
ਕੀ ਸਾਖਰਤਾ ਪੱਖੋਂ ਪੰਜਾਬ ਕਦੀ ਮੋਹਰੀ ਸੂਬਾ ਰਿਹੈ ?
1921 'ਚ ਪੰਜਾਬ ਤੀਸਰੇ ਨੰਬਰ ਤੇ ਸੀ । ਪਰ ਲਿਖਾਰੀਆਂ ਅਨੁਸਾਰ : -
ਹਾਂ ਰਿਹਾ ਹੈ - ਪ੍ਰਮਿੰਦਰ, ਬੀਰ, ਨਿੱਝਰ, ਸੰਧੂ, ਸਰਹੱਦੀ, ਪਾਤਰ, ਭੱਠਲ ।
ਨਹੀਂ - ਨੂਰ, ਕੰਵਲ, ਤਲਵਿੰਦਰ, ਜੌਲੀ, ਹੁੰਦਲ, ਕਾਂਗ, ਮੱਕੜ, ਘੁੰਮਣ, ਭਾਟੀਆ, ਜੋੜਾ, ਤਸਨੀਮ ।
ਇਕਬਾਲ ਹੁਰਾਂ ਨੂੰ ਕੁਝ ਵੀ ਪਤਾ ਨਹੀਂ ।
ਦਿਹਾਤੀ ਸਕੂਲਾਂ ਵਿੱਚ ਚਲ ਰਹੇ ਨਕਲ ਦੇ ਰੁਝਾਨ ਲਈ ਕੌਣ ਜੁੰਮੇਵਾਰ ?
ਜਿਵੇਂ ਕਿ ਅਸੀਂ ਪਹਿਲਾਂ ਦੇ ਚੁਕੇ ਹਾਂ ਕਿ ਸਰਕਾਰ ਦੀ ਇੱਝਾ ਸ਼ਕਤੀ ਹੀ ਨਹੀਂ ਹੈ ਪੰਜਾਬ ਦੀ ਵਿਦਿਆ ਨੂੰ ਸੁਧਾਰਨ ਦੀ , ਬਾਕੀ ਵਰਗਾਂ ਨੂੰ ਐਵੇਂ ਨਿੰਦੀ ਜਾਣਾ ਕੋਈ ਜਾਇਜ ਨਹੀਂ। ਪਰ ਸਾਡੇ ਸਾਹਿਬਾਨ ਨੇ ਕਿਹਾ :
ਸਾਜਿਸ - ਮੱਕੜ ।
ਸਰਕਾਰ ਜਿੰਮੇਵਾਰ - ਇਕਬਾਲ, ਜੌੜਾ, ਨਿੱਝਰ, ਸਰਹੱਦੀ ।
ਅਧਿਆਪਕ - ਨੂਰ, ਤੇ ਹੁੰਦਲ ।
ਮਾਪੇ ਤੇ ਅਧਿਆਪਕ - ਜੌਲੀ, ਮੱਕੜ, ਘੁੰਮਣ (ਪੂਰਾ ਸਮਾਜ ) ਕਾਂਗ, ਪ੍ਰਮਿੰਦਰ, ਤਲਵਿੰਦਰ (ਨਾਲ ਬੱਚੇ ਵੀ)
ਸਰਕਾਰ ਤੇ ਲੋਕ - ਭਾਟੀਆ ।
ਸਰਕਾਰ ਤੇ ਅਧਿਆਪਕ - ਬੀਰ ।
ਸਮੁੱਚਾ ਪ੍ਰਬੰਧਕ ਢਾਂਚਾ - ਸੰਧੂ, ਤਸਨੀਮ ।
ਭੱਠਲ ਸਾਹਿਬ ਨੇ ਕਿਹਾ ਕੋਈ ਨਕਲ ਨਹੀਂ ਚਲਦੀ ।
ਕੀ ਸਾਡੇ ਲਿਖਾਰੀ ਐਨੇ ਭੋਲੇ ਨੇ?
ਪੰਜਾਬ ਦੀ ਸਨਅੱਤ ਦੀ ਹਾਲਤ : - ਕਿਉਂਕਿ ਗਵਾਂਢੀ ਪ੍ਰਾਂਤ ਜਿਵੇਂ ਹਿਮਾਚਲ ਆਦਿ ਵਿੱਚ ਕੇਂਦਰ ਸਰਕਾਰ ਨੇ ਟੈਕਸਾਂ ਤੋਂ ਛੋਟ ਦੇ ਦਿੱਤੀ ਹੋਈ ਸਨਅੱਤ ਓਥੇ ਜਾਈ ਜਾ ਰਹੀ ਹੈ। ਫਿਰ ਪਿਛਲੇ 15 ਸਾਲਾਂ ਵਿੱਚ ਸਰਕਾਰ ਦੀਆਂ ਨੀਤੀਆਂ ਪੰਜਾਬ ਅੰਦਰਲੀ ਸਨਅੱਤ ਨੂੰ ਮਾਫਕ ਨਹੀਂ ਆ ਰਹੀਆਂ ਇਸ ਕਰਕੇ ਲੱਖ ਕੁ ਛੋਟੇ ਮੋਟੇ ਕਾਰਖਾਨੇ ਬੰਦ ਹੋ ਗਏ ਹਨ ।
ਪਰ ਸਿਰਫ ਨਿੱਝਰ, ਪਾਤਰ, ਨੂਰ ਤੇ ਘੁੰਮਣ ਹੁਰਾਂ ਨੇ ਹੀ ਕਿਹਾ ਕਿ 40000 ਤੋਂ ਜਿਆਦਾ ਕਾਰਖਾਨੇ ਬੰਦ ਹੋਏ ਹਨ ।
ਪਰ ਇਕਬਾਲ, ਮੱਕੜ, ਬੀਰ, ਸਰਹੱਦੀ ਤੇ ਤਸਨੀਮ ਨੇ ਕਿਹਾ ਕਿ 20,000 ਤੋਂ ਘੱਟ ਹੀ ਕਾਰਖਾਨੇ ਬੰਦ ਹੋਏ ਹਨ ।
ਜਿਨਾਂ ਸਾਹਿਬਾਨ ਨੂੰ ਇਸ ਦੀ ਕੁਝ ਵੀ ਖਬਰ ਨਹੀਂ ਉਹ ਹਨ : - ਸੰਧੂ, ਤਲਵਿੰਦਰ, ਕੰਵਲ, ਜੌਲੀ, ਹੁੰਦਲ, ਕਾਂਗ, ਜੌੜਾ ਤੇ ਭੱਠਲ ।
ਪਰ ਪ੍ਰਮਿੰਦਰ ਦਾ ਕਹਿਣਾ ਸੀ ਕਿ ਬੰਦ ਹੋਏ ਪਰ ਹੁਣ ਸਭ ਚਾਲੂ ਹੋ ਚੁਕੇ ਹਨ ।
ਪੰਜਾਬੀ ਭਾਸ਼ਾ ਵਿਚ ਪੈ ਰਹੇ ਹਿੰਦੀ ਦੇ ਰਲੇ ਤੋਂ ਸੁਚੇਤ ਨਹੀਂ ਹਨ ਲਿਖਾਰੀ!
ਸਾਡੇ ਵੀਰ ਸੰਧੂ ਨੇ ਕਿਹਾ ਕਿ ਭਾਸ਼ਾ ਇਕ ਵਹਿੰਦਾ ਦਰਿਆ ਹੈ ਜਿਸ ਵਿੱਚ ਨਵੇਂ ਸ਼ਬਦ ਆਉਂਦੇ ਜਾਂਦੇ ਰਹਿੰਦੇ ਹਨ ਕੁਝ ਕੰਢਿਆਂ ਵਲ ਜਾ ਸੁਕ ਜਾਂਦੇ ਹਨ ਪਰ ਫਿਰ ਵੀ ਸਵੇਰੇ ਉਠਦੇ ਸਾਰ ਜਦੋਂ ਆਪਾਂ ਅਖਬਾਰ ਨੂੰ ਹੱਥ ਲਾਉਂਦੇ ਹਾਂ ਤਾਂ ਸੁਰਖੀਆਂ ਦੇਖਦੇ ਸਾਰ ਝਟਕਾ ਲਗਦਾ ਹੈ। ਸਾਡੇ ਲਿਖਾਰੀ ਕਿਧਰ ਨੂੰ ਤੁਰ ਪਏ ਹਨ? ਪੰਜਾਬ ਦੀ ਮਿੱਠੀ ਬੋਲੀ ਵਿਚ ਪਰਾਈ ਬੋਲੀ ਦੇ ਬੇਲੋੜੇ ਲਫਜਾਂ ਦੀ ਭਰਮਾਰ ਕਰ ਦਿੱਤੀ ਗਈ ਹੈ। ਮਿਸਾਲ ਦੇ ਤੌਰ ਤੇ ਅੱਜ 7 ਜੁਲਾਈ ਨੂੰ ਜਦੋਂ ਮੈਂ ਇਹ ਰੌਣਾ ਰੋ ਰਿਹਾ ਹਾਂ ਮੇਰੇ ਸਾਹਮਣੇ ਪਈ ਅੱਜ ਦੀ 'ਜੱਗ ਬਾਣੀ' ਅਖਬਾਰ ਦੀ ਮੁੱਖ ਸੁਰਖੀ ਵਿਚ ਲਫਜ 'ਵਿਨਿਵੇਸ਼' ਮੈਨੂੰ ਚਿੜਾ ਰਿਹਾ ਹੈ। ਮੁੱਖ ਪੰਨੇ ਦਾ ਹੋਰ ਹਾਲ ਵੇਖੋ ਚੁੰਬਨ (ਚੁੰਮੀ), ਢੌਂਗ, ਆਤਮ ਵਿਸ਼ਵਾਸ਼, ਸੰਕਟ, ਸਪਤਾਹ, ਸਥਿਤੀ, ਗਹਿਮਾ ਗਹਿਮੀ (ਰੌਣਕ), ਹਿਜੜਾ, ਸ੍ਰੇਸ਼ਠ, ਛੱਕੇ ਛਡਾਉਣਾ, ਵਿਸ਼ਾ, ਨਵਾ ਨਵੇਲਾ, ਪੋਸ਼ਣ, ਸ਼ਕਤੀਵਰਧਕ, ਸਰਵੋਤਮ, ਸਤੰਭਕ, ਬਾਜੀ ਕਰਨ, ਸ਼ਕਤੀ ਪੂਰਤੀ, ਉਪਲਬਧ, ਨਿਰਧਾਰਤ, ਕਾਮਕ੍ਰਿਆ, ਸ਼ੀਘਰ-ਪਤਨ, ਨਿਵਾਰਣ, ਕਾਮ-ਉਤੇਜਕ, ਗੁਹਾਰ (ਪੁਕਾਰ) ਵਿਅਕਤੀਤਵ, ਵਿਕਾਸ। ਐਹੋ ਜਿਹੇ ਹਾਲ ਦੇ ਮੱਦੇ ਨਜਰ ਲਿਖਾਰੀਆਂ ਇਸ ਹਮਲੇ ਖਿਲਾਫ ਅਵਾਜ ਬੁਲੰਦ ਕਰਨੀ ਹੁੰਦੀ ਹੈ। ਪਰ ਬਦਕਿਸਮਤੀ ਕਿ ਇਸ ਮਜਮੂਨ ਤੇ ਸ਼ਾਇਦ ਹੀ ਕਦੀ ਕਿਸੇ ਪੰਜਾਬੀ ਦੇ ਲਿਖਾਰੀ ਦਾ ਲੇਖ ਪੜਿਆ ਹੋਵੇ।
ਸਾਨੂੰ ਸ਼ੱਕ ਸੀ ਕਿ ਹੋ ਸਕਦੈ ਸਾਡਾ ਅਜੋਕਾ ਲਿਖਾਰੀ ਇਹ ਸਮਝਦਾ ਹੋਵੇ ਕਿ ਭਾਸ਼ਾ ਅੰਦਰ ਜਿਹੜੇ ਫਾਰਸੀ ਮੂਲ ਦੇ ਲਫਜ ਵਰਤੇ ਜਾ ਰਹੇ ਹਨ ਉਹ ਪਰਾਏ ਨੇ। ਇਤਹਾਸਕ ਤੌਰ ਤੇ ਜਿਵੇਂ ਸੰਸਕ੍ਰਿਤ ਤੇ ਫਾਰਸੀ ਦਾ ਮੇਲ ਵੇਖਣ ਨੂੰ ਮਿਲਦਾ, ਫਾਰਸੀ ਤੇ ਸੰਸਕ੍ਰਿਤ ਦੇ ਦੱਰੇ ਤੇ ਬੈਠੀ ਪੰਜਾਬੀ ਤਾਂ ਸਚਮੁੱਚ ਦੋਨਾਂ ਨੂੰ ਕਲਾਵੇ ਵਿਚ ਲੈਦੀ ਹੈ। ਸਾਡੇ ਇਕ ਫਾਰਸੀ ਪੜ੍ਹੇ ਵੀਰ ਵਿਰਦੀ ਸਾਹਿਬ ਦਾ ਕਹਿਣਾ ਹੈ ਕਿ ਗੁਰੂ ਨਾਨਕ ਬਾਣੀ ਵਿੱਚ ਤਾਂ 50 ਫੀਸਦੀ ਲਫਜ ਫਾਰਸੀ ਦੇ ਹਨ ਤੇ ਫਰੀਦ ਸਾਹਿਬ ਦੇ ਜਰਾ ਜਿਆਦਾ ਹੋਣਗੇ। ਅੱਜ ਵੀ ਪਿੰਡਾਂ 'ਚ ਜੋ ਬੋਲੀ ਬੋਲੀ ਜਾ ਰਹੀ ਹੈ ਉਸ ਵਿਚ ਘੱਟ ਤੋਂ ਘੱਟ 30 - 35 ਫੀਸਦੀ ਲਫਜ ਫਾਰਸੀ ਦੇ ਹਨ। ਅਸਾਂ ਲਿਖਾਰੀਆਂ ਕੋਲੋਂ ਪੁਛਿਆ ਕਿ ਪੰਜਾਬੀ ਦੀਆਂ ਸੰਨ 1900 ਤੋਂ ਲੈ ਕੇ 1960 ਤੱਕ ਜਿਹੜੀਆਂ ਰਚਨਾਵਾਂ ਰਚੀਆਂ ਗਈਆਂ ਉਨਾਂ ਵਿਚ ਫਾਰਸੀ ਮੂਲ ਦੇ ਸਬਦ ਕਿੰਨੇ ਹਨ। ਦੇਖੋ ਮੇਰੇ ਸਾਹਿਬਾਨ ਕਿਵੇਂ ਨਿੱਤਰੇ : -
ਪਤਾ ਨਹੀਂ - ਪਰਮਿੰਦਰ
1 - 5 ਫੀਸਦੀ - ਨੂਰ, ਤਲਵਿੰਦਰ, ਜੌਲੀ, ਜੌੜਾ, ਨਿੱਝਰ ।
5 - 10 ਫੀਸਦੀ - ਕੰਵਲ, ਘੁੰਮਣ ।
11 - 20 ਫੀਸਦੀ - ਹੁੰਦਲ, ਕਾਂਗ, ਇਕਬਾਲ, ਬੀਰ ।
31 - 40 ਫੀਸਦੀ - ਸੰਧੂ, ਤਸਨੀਮ, ਪਾਤਰ, ਭੱਠਲ ।
ਸੋ ਸਿਰਫ ਅੱਠ ਸੱਜਣਾਂ ਨੂੰ ਹੀ ਸਹੀ ਜਾਣਕਾਰੀ ਹੈ। ਸੋ ਜੇ ਵਕੀਲ ਦੀ ਆਪਣੀ ਹੀ ਤਸੱਲੀ ਨਹੀਂ ਤਾਂ ਉਸ ਨੇ ਤੁਹਾਡਾ ਪੱਖ ਕੀ ਪੂਰਨਾ ਹੈ?
ਜਦੋਂ ਅਸਾਂ ਵੀਰਾਂ / ਭੈਣਾਂ ਨੂੰ ਪੁਛਿਆ ਕਿ ਕੀ ਪੰਜਾਬੀ ਟੀ ਵੀ ਚੈਨਲਾਂ ਦੇ ਪੇਸ਼ ਕਰਤਾ ਸ਼ੁੱਧ ਪੰਜਾਬੀ ਬੋਲਦੇ ਹਨ ਤਾਂ ਇਥੇ ਸਿਵਾਏ ਭੈਣ ਇਕਬਾਲ ਦੇ ਸਾਰਿਆਂ ਨੇ ਕਿਹਾ ਨਹੀਂ । ਪਰ ਮੁਸ਼ਕਲ ਤਾਂ ਇਹ ਹੈ ਕਿ ਇਲੈਕਟ੍ਰੋਨਿਕ ਮੀਡੀਏ ਦੀ ਇਸ ਅਲੋਕਿਕ ਬੋਲੀ ਦੀ ਕਿਸੇ ਲਿਖਾਰੀ ਨੇ ਆਪਣੀ ਲਿਖਤ ਵਿਚ ਮੁਖਾਲਫਤ ਨਹੀਂ ਕੀਤੀ ।
ਜਦ ਲੇਖਕਾਂ ਨੂੰ ਪੁਛਿਆ ਗਿਆ ਕਿ ਤੁਹਾਨੂੰ ਕਿਹੜੀ ਬਾਹਰਲੀ ਭਾਸ਼ਾ ਦਾ ਰਲਾ ਪੰਜਾਬੀ ਭਾਸ਼ਾ ਵਿਚ ਜਿਆਦਾ ਚੁੱਭਦਾ ਹੈ ਤਾਂ ਬਹੁਤਿਆਂ ਨੇ ਜੁਆਬ ਦਿੱਤਾ ਕਿ ਹਿੰਦੀ ਪਰ ਕਈਆਂ ਕਿਹਾ ਅੰਗਰੇਜੀ ਤੇ ਹਿੰਦੀ ਦੋਨੋਂ - ਘੁੰਮਣ, ਭਾਟੀਆ, ਨਿੱਝਰ ਤੇ ਸੰਧੂ ।ਅੰਗਰੇਜੀ ਦਾ - ਮੱਕੜ ਤੇ ਜੌੜਾ ।
ਕੀ ਪੰਜਾਬੀ ਨੂੰ ਉਹ ਦਰਜਾ ਪੰਜਾਬ 'ਚ ਹਾਸਲ ਹੈ ਜੋ ਬੰਗਾਲੀ ਨੁੰ ਬੰਗਾਲ 'ਚ? ਇਸ ਸਵਾਲ ਤੇ ਸਾਰੇ ਇਕਮਤ ਸਨ : ਨਹੀਂ, ਸਿਵਾਏ ਮੈਡਮ ਇਕਬਾਲ ਦੇ ਜੋ ਗੁਰੂ ਨਾਨਕ ਯੂਨੀਵਰਸਿਟੀ ਵਿਚ ਪੰਜਾਬੀ ਦੇ ਲੈਕਚਰਾਰ ਰੀਟਾਇਰ ਹੋਏ ਨੇ ।
ਕਿਹੜੇ ਪੰਜਾਬ ਦੀ ਪੰਜਾਬੀ ਜਿਆਦਾ ਸ਼ੁਧ ਹੈ, ਪੂਰਬੀ ਕਿ ਪੱਛਮੀ ਪੰਜਾਬ ? ਕੁਦਰਤੀ ਤੌਰ ਤੇ ਪੱਛਮੀ ਪੰਜਾਬ ਦੀ ਪੰਜਾਬੀ ਜਿਆਦਾ ਸ਼ੁੱਧ ਹੈ ਕਿਉਂਕਿ ਉਸ ਵਿਚ ਰਲਾ ਨਹੀਂ ਪਾਇਆ ਗਿਆ ਸਿਫਰ ਨੂਰ, ਜੌਲੀ, ਇਕਬਾਲ, ਮੱਕੜ, ਬੀਰ, ਜੌੜਾ, ਨਿੱਝਰ ਤੇ ਪਾਤਰ ਨੇ ਸਹੀ ਜੁਆਬ ਦਿੱਤਾ । ਪੂਰਬੀ ਪੰਜਾਬ - ਕੰਵਲ, ਤਲਵਿੰਦਰ, ਘੁੰਮਣ, ਭਾਟੀਆ, ਤਸਨੀਮ, ਸਰਹੱਦੀ । ਕੋਈ ਵੀ ਨਹੀਂ - ਹੁੰਦਲ, ਕਾਂਗ ।ਕੋਨੋਂ ਸ਼ੁੱਧ ਹਨ - ਪ੍ਰਮਿੰਦਰ ।ਕੁਝ ਨਹੀਂ ਕਿਹਾ ਜਾ ਸਕਦਾ - ਭੱਠਲ ।
ਸਾਹਿਤਕ ਪੱਖੋਂ ਪੰਜਾਬੀ ਪੁਰਾਣੀ ਕਿ ਹਿੰਦੀ?
ਪੰਜਾਬੀ ਪੁਰਾਣੀ - ਕੰਵਲ, ਹੁੰਦਲ, ਪ੍ਰਮਿੰਦਰ, ਤਸਨੀਮ, ਭੱਠਲ
ਹਿੰਦੀ ਪੁਰਾਣੀ - ਤਲਵਿੰਦਰ, ਜੌਲੀ, ਇਕਬਾਲ, ਜੌੜਾ, ਨਿੱਝਰ, ਸਰਹੱਦੀ
ਇਕੋ ਜਿੰਨੀਆਂ ਪੁਰਾਣੀਆਂ - ਘੁੰਮਣ, ਭਾਟੀਆ, ਸੰਧੂ
ਪੰਜਾਬੀ ਭਾਸ਼ਾ ਦਾ ਸਾਹਿਤ ਸਪੱਸ਼ਟ ਤੌਰ ਤੇ ਹਿੰਦੀ ਨਾਲੋਂ ਪੁਰਾਣਾ ਗਿਣਿਆ ਗਿਆ ਹੈ। ਚਮਚਾਗਿਰੀ ਕਰਕੇ ਬੇਸ਼ਕ ਆਪਾਂ ਕੁਝ ਵੀ ਕਹੀ ਜਾਈਏ ਪਰ ਬਾਬਾ ਫਰੀਦ ਸ਼ਕਰ ਗੰਜ (1173 - 1266 ਈ) ਦਾ ਸਾਨੀ ਹਿੰਦੀ ਵਿਚ ਕੋਈ ਨਹੀਂ ਹੈ।
ਸੰਧੂ ਨੇ ਵੀ ਕਹਿ ਦਿੱਤਾ ਕਿ ਦੋਵਾਂ ਦਾ ਸਾਹਿਤ ਇਕੋ ਉਮਰ ਦਾ ਹੈ। ਦੋਨੋਂ 'ਫਲਾਨੀ' ਅਪਭੰ੍ਰਸ਼ ਵਿਚੋਂ ਪੈਦਾ ਹੋਈਆਂ ਹਨ। ਨਾਥ ਜੋਗੀਆਂ ਦੀ ਰਚਨਾਂ ਨੂੰ ਹਿੰਦੀ ਵਾਲੇ ਆਪਣੇ ਆਪ ਗਿਣਦੇ ਹਨ। ਪਰ ਇਕ ਇੰਟਰਵਿਉ ਕਰਨ ਵਾਲਾ ਬਹਿਸ ਨਹੀ ਕਰ ਸਕਦਾ। ਸੰਧੂ ਭੁਲ ਗਏ ਕਿ ਇਕ ਮਾਂ ਦੀ ਇਕ ਧੀ ਵੱਡੀ ਹੋ ਸਕਦੀ ਤੇ ਦੂਸਰੀ ਛੋਟੀ। ਜੇ ਹਿੰਦੁਸਤਾਨੀਆਂ ਨੇ ਲਮੇਂ ਸਮੇਂ ਤਕ ਇਤਹਾਸ ਨਹੀਂ ਰੱਚਿਆ ਤਾਂ ਇਹ ਸਾਹਿਤ ਨੂੰ ਸਮਕਾਲੀ ਨਹੀਂ ਬਣਾ ਦਿੰਦਾ। ਫਿਰ ਅਸੀਂ ਖੁਦ ਕਈ ਦਲੀਲਾਂ ਪੜ੍ਹ ਚੁਕੇ ਹਾਂ ਜਿਸ ਵਿਚ ਪੰਜਾਬੀ ਨੂੰ ਸੁਤੰਤਰ ਬੋਲੀ ਨਹੀਂ ਮੰਨਿਆ ਤੇ ਹਿੰਦੀ ਦੀ ਇਕ ਉਪਭਾਸ਼ਾ ਕਿਹਾ ਹੈ। ਉਹ ਤਾਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਹੀ ਗਿਣਦੇ ਹਨ। ਸ਼ੰਧੂ ਸਾਹਬ ਪੰਜਾਬੀ ਦੇ ਪ੍ਰੋਫੈਸਰ ਹਨ। ਘੱਟ ਤੋਂ ਘੱਟ ਨਾਥ ਜੋਗੀਆਂ ਦੀ ਸ਼ਬਦਾਵਲੀ 'ਚ ਸਾਡੇ ਪੰਜਾਬੀ ਦੇ ਪੀ ਐਚ ਡੀ .ਸਾਹਿਬਾਨ ਨੂੰ ਤਾਂ ਸ਼ੁਧ ਪੰਜਾਬੀ ਦੇ ਵੱਖ ਲਫਜਾਂ ਦੀ ਪਛਾਣ ਚਾਹੀਦੀ ਸੀ।
ਕੀ ਸੰਨ 1975 ਤੋਂ ਬਾਅਦ ਪੰਜਾਬੀ ਭਾਸ਼ਾ ਨੇ ਰਾਜਭਾਸ਼ਾ ਤੇ ਤੌਰ ਤੇ ਤਰੱਕੀ ਕੀਤੀ ਹੈ ?
ਬਹੁਤੇ ਲਿਖਾਰੀਆਂ  ਨੂੰ  ਪਤਾ ਸੀ ਕਿ ਨਹੀਂ ਕੀਤੀ । ਪੂਰੀ ਤਰਾਂ ਦਫਤਰੀ ਭਾਸ਼ਾ ਨਹੀਂ ਬਣ ਪਾਈ। ਜੇ ਥੋੜੀ ਬਹੁਤੀ ਤਰੱਕੀ ਹੋਈ ਹੈ ਤੇ ਉਹ ਲੋਕਾਂ ਕਰਕੇ। ਸਰਕਾਰ ਦੀ ਬੇਰੁਖੀ ਰਹੀ ਹੈ। ਅੱਜ ਵੀ ਪ੍ਰਾਈਵੇਟ ਸਕੂਲ ਪੰਜਾਬੀ ਤੋਂ ਆਕੀ ਹਨ। ਪਰ ਤਲਵਿੰਦਰ, ਜੌਲੀ, ਕਾਂਗ, ਇਕਬਾਲ, ਨਿੱਝਰ, ਮੱਕੜ, ਸੰਧੂ ਤੇ ਤਸਨੀਮ ਨੇ ਕਿਹਾ ਕਿ ਤਰੱਕੀ ਹੋਈ ਹੈ।
ਪੰਜਾਬੀ ਬੋਲੀ ਦੀ ਬਦਕਿਸਮਤੀ ਲਈ ਕੌਣ ਜਿੰਮੇਵਾਰ ?
ਸਿੱਧਾ ਜਿਹਾ ਜਵਾਬ ਹੈ ਕਿ ਇਹ ਸਰਕਾਰ ਦੀ ਬਦਨੀਤ ਹੈ ਜਿਸ ਨੇ ਉਨਾਂ ਸਕੂਲਾਂ ਨੂੰ ਵੀ ਸਹਾਇਤਾ ਜਾਰੀ ਰੱਖੀ ਜਿਹੜੇ ਪੰਜਾਬੀ ਤੋਂ ਇਨਕਾਰੀ ਹਨ। ਤੇ ਦੂਸਰੇ ਸਥਾਨ ਤੇ ਲਿਖਾਰੀ ਜਿੰਮੇਵਾਰ ਹਨ ਜਿੰਨਾਂ ਨੇ ਇਸ ਬਦਨੀਤ ਖਿਲਾਫ ਸ਼ੋਰ ਨਹੀਂ ਮਚਾਇਆ । ਇਥੇ ਸਿਰਫ ਨੂਰ, ਕੰਵਲ, ਹੁੰਦਲ, ਬੀਰ, ਜੌੜਾ, ਨਿੱਝਰ, ਸੰਧੂ ਤੇ ਸਰਹੱਦੀ ਨੇ ਹੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਬੀਬੀ ਇਕਬਾਲ ਤਾਂ ਕਹਿੰਦੇ ਹਨ ਮੰਦਹਾਲੀ ਹੈ ਹੀ ਨਹੀਂ । ਪਰ ਇਸ ਮੰਦਹਾਲੀ  ਨੂੰ  ਇਕ ਦੋ ਤੋ ਬਗੈਰ ਕਿਸੇ ਨੇ ਲਿਖਤ ਵਿਚ ਨਹੀ ਲਿਆਦਾ।
ਮੁਆਸ਼ਰੇ ਦਾ ਇਕ ਹਿੱਸਾ ਬੋਲੀ ਤੋਂ ਇਨਕਾਰੀ ਹੈ ਕੀ ਕਦੀ ਤੁਸਾਂ ਉਨਾਂ ਤੇ ਕਦੀ ਕੁਝ ਲਿਖਿਆ ਹੈ ?
ਆਪਾਂ ਜਾਣਦੇ ਹਾਂ ਕਿ ਪੰਜਾਬੀ ਸਮਾਜ 'ਚ ਵੰਡੀ ਪਾਉਣ ਖਾਤਰ 50 ਵੇਂ ਤੇ 60 ਵੇਂ ਦਹਾਕੇ ਵਿੱਚ ਕੇਂਦਰੀ ਲੀਡਰਾਂ ਦੇ ਇਸ਼ਾਰੇ ਤੇ ਪੰਜਾਬ ਦੇ ਹਿੰਦੂ ਲੀਡਰਾਂ ਨੇ ਜਨਤਾਂ ਨੂੰ ਉਕਸਾਇਆ ਸੀ ਕਿ ਲੋਕ ਪੰਜਾਬੀ ਬੋਲੀ ਤੋਂ ਇਨਕਾਰੀ ਹੋ ਜਾਣ ਜਿਸ ਜਹਿਰੀਲੇ ਪ੍ਰਚਾਰ ਦਾ ਅਸਰ ਅੱਜ ਵੀ ਭਾਰੂ ਹੈ। ਲਿਖਤਾਂ ਹੀ ਇਸ ਦਾ ਅਸਰ ਘੱਟਾ ਸਕਦੀਆਂ। ਪਰ ਸਿਰਫ ਕੰਵਲ, ਤਲਵਿੰਦਰ, ਜੌਲੀ, ਹੁੰਦਲ, ਕਾਂਗ, ਘੁੰਮਣ,ਭਾਟੀਆ, ਬੀਰ, ਜੌੜਾ, ਨਿੱਝਰ ਤੇ ਪਾਤਰ ਦੀਆਂ ਹੀ ਰਚਨਾਵਾਂ ਇਸ ਤੇ ਹਨ। ਪਰ ਸਰਹੱਦੀ ਤੇ ਕਹਿੰਦੇ ਹਨ ਕਿ ਹੁਣ ਕੋਈ ਭਾਸ਼ਾ ਤੋਂ ਇਨਕਾਰੀ ਨਹੀਂ ਹੈ।
ਅੱਜ ਇਲੈਕਟਰੋਨਿਕ ਮੀਡੀਏ ਤੇ ਜੋ ਪੰਜਾਬੀ ਦਾ ਜਲੂਸ ਕੱਢਿਆ ਜਾ ਰਿਹਾ ਹੈ ਉਸ ਨੂੰ ਉਜਾਗਰ ਕਰਦੀ ਕੋਈ ਲਿਖਤ ਦੱਸੋ ?
ਲਗਭਗ ਸਾਰੇ ਲਿਖਾਰੀਆਂ ਇਸ ਗਲ ਤੇ ਸਹਿਮਤ ਹਨ ਕਿ ਪ੍ਰਾਈਵੇਟ ਟੀ ਵੀ ਚੈਨਲਾਂ ਦੇ ਪੇਸ਼ ਕਰਤਾ ਅਜਿਹੇ ਹਨ ਜਿਨਾਂ ਨੂੰ ਖੁਦ ਪੰਜਾਬੀ ਵੀ ਚੱਜ ਨਾਲ ਬੋਲਣੀ ਨਹੀਂ ਆਉਂਦੀ। ਬਹੁਤੇ ਲੇਖਕਾਂ ਨੂੰ ਅਹਿਸਾਸ ਹੈ ਕਿ ਮੌਜੂਦਾ ਪ੍ਰਾਈਵੇਟ ਟੀ ਵੀ ਚੈਨਲਾਂ ਦੇ ਮਾਲਕ ਗੈਰ ਪੰਜਾਬੀ ਹਨ, ਜਿਨਾਂ ਤੋਂ ਪੰਜਾਬੀ ਲਈ ਇਨਸਾਫ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਇਨਾਂ ਚੈਨਲਾਂ ਦੀ ਦੌੜ ਵਿੱਚ ਪੰਜਾਬੀ ਸਭਿਆਚਾਰ ਨੂ ਹੱਦ ਦਰਜੇ ਦਾ ਗੰਦਾ ਬਣਾ ਦਿੱਤਾ ਹੈ। ਇਸ ਤੇ ਸਿਰਫ ਕੰਵਲ, ਜੌੜਾ, ਨਿੱਝਰ ਤੇ ਸਰਹੱਦੀ ਨੇ ਹੀ ਲਿਖਿਆ ਹੈ, ਬਾਕੀ ਸਭ ਦਰਸ਼ਕ ਨੇ।
ਕੇਂਦਰ ਸਰਕਾਰ ਦੀ ਆਪਣੇ ਅਫਤਰਾਂ ਨੂੰ ਹਦਾਇਤ ਹੈ ਕਿ ਕਿਸੇ ਵੀ ਪ੍ਰਾਂਤ ਵਿਚ ਜੇ ਕੋਈ ਪ੍ਰਚਾਰ ਕਰਨਾਂ ਹੈ ਤਾਂ ਉਹ ਪਹਿਲ ਪ੍ਰਾਂਤਕ ਭਾਸ਼ਾ ਨੂੰ ਦਿੱਤੀ ਜਾਵੇ ਫਿਰ ਅੰਗਰੇਜੀ ਜਾਂ ਹਿੰਦੀ ਨੂੰ। ਪਰ ਬਾਵਜੂਦ ਇਸ ਹਦਾਇਤ ਦੇ ਕੇਂਦਰ ਦੇ ਜੋ ਪੰਜਾਬ ਵਿਚ ਦਫਤਰ ਹਨ ਉਹ ਸਭ ਆਪਦਾ ਪ੍ਰਚਾਰ ਹਿੰਦੀ ਜਾਂ ਅੰਗਰੇਜੀ ਵਿਚ ਕਰ ਰਹੇ ਹਨ। ਇਸ ਤੇ ਵੀ ਪੰਜਾਬੀ ਲਿਖਾਰੀਆਂ ਕੋਈ ਕਾਰਵਾਈ ਨਹੀਂ ਕੀਤੀ। ਹਾਂ ਸਿਰਫ ਨੂਰ ਨੇ ਰੇਲਵੇ ਨੂੰ ਕਿਹਾ ਕਿ ਟਿਕਟ ਪੰਜਾਬੀ ਵਿਚ ਜਾਰੀ ਹੋਵੇ ਤੇ ਸ਼ਤਾਬਦੀਆਂ ਵਿਚ ਪੰਜਾਬੀ ਦਾ ਅਖਬਾਰ ਦਿੱਤਾ ਜਾਵੇ। ਪਰ ਸਵਾਲ ਤਾਂ ਹੈ ਲੋਕਾਂ ਤੱਕ ਇਹ ਮਸੱਲੇ ਲਿਖਤਾਂ ਰਾਹੀਂ ਲਿਜਾਣ ਦਾ।
ਸਾਰੇ ਲਿਖਾਰੀਆਂ ਨੇ ਇਕ ਰਾਇ ਨਾਲ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਦੀ ਭਾਸ਼ਾ ਨੀਤੀ ਤੇ ਬਿਲਕੁਲ ਤਸੱਲੀ ਨਹੀਂ। ਸਿਰਫ ਬੀਬੀ ਇਕਬਾਲ ਕੌਰ ਹੁਰੀਂ ਹੀ ਸਰਕਾਰ ਨਾਲ ਸਹਿਮਤ ਹਨ ।ਪਰ ਲਿਖਤ?
ਕੀ ਪੰਜਾਬ ਇਕ ਦਿਨ ਰੇਗਸਤਾਨ ਬਣ ਜਾਏਗਾ ?
ਕਿਉਂਕਿ ਪੰਜਾਬ ਅੰਦਰ ਜਮੀਨੀ ਪਾਣੀ ਦੀ ਤਹ ਖਤਰਨਾਕ ਤਰੀਕੇ ਨਾਲ ਥੱਲੇ ਜਾ ਰਹੀ ਹੈ। ਅਖਬਾਰਾਂ 'ਚ ਆ ਰਿਹਾ ਹੈ ਕਿ ਇਹ ਇਕ ਫੁੱਟ ਪ੍ਰਤੀ ਸਾਲ ਦੇ ਦਰ ਤੋਂ ਵੀ ਜਿਆਦਾ ਹੈ। ਇਸ ਦਾ ਗਿਆਨ ਸਿਰਫ ਨੂਰ, ਕੰਵਲ, ਹੁੰਦਲ, ਕਾਂਗ, ਇਕਬਾਲ, ਬੀਰ, ਜੌੜਾ, ਨਿੱਝਰ, ਸੰਧੂ, ਤਸਨੀਮ ਤੇ ਭੱਠਲ ਨੂੰ ਸੀ। ਬਾਕੀ ਦੇ ਸੱਤਾਂ ਨੂੰ ਇਸ ਦਾ ਕੋਈ ਅੰਦਾਜ਼ਾ ਨਹੀਂ।
ਇਨ੍ਹਾਂ ਹਾਲਾਤਾਂ ਦੇ ਮੱਦੇਨਜਰ ਸਿਰਫ ਨੂਰ, ਕੰਵਲ, ਤਲਵਿੰਦਰ, ਇਕਬਾਲ, ਜੌੜਾ, ਨਿੱਝਰ, ਸੰਧੂ, ਪਾਤਰ, ਤਸਨੀਮ ਤੇ ਭੱਠਲ ਨੇ ਕਿਹਾ ਕਿ ਖਤਰਾ ਹੈ ਕਿ ਇਕ ਦਿਨ ਪਿਆਰਾ ਪੰਜਾਬ ਰੇਗਸਤਾਨ ਹੋਵੇਗਾ। ਕਾਂਗ ਨੂੰ ਉਮੀਦ ਹੈ ਕਿ ਕੁਦਰਤ ਕੋਈ ਚਮਤਕਾਰ ਕਰ ਦਿਖਾਏਗੀ।
ਪਰ ਇਸ ਖਦਸ਼ੇ ਨੂੰ ਉਜਾਗਰ ਕਰਦੀ ਲਿਖਾਰੀਆਂ ਨੇ ਅਜੇ ਕੋਈ ਲਿਖਤ ਨਹੀਂ ਲਿਖੀ।
ਕੀ ਕੇਂਦਰ ਪੰਜਾਬ ਨਾਲ ਪੱਖਪਾਤ ਕਰਦਾ ਹੈ ?
ਹਾਂ - ਕੰਵਲ, ਤਲਵਿੰਦਰ, ਜੌਲੀ, ਘੁੰਮਣ, ਜੌੜਾ, ਸੰਧੂ ।
ਬਾਕੀ ਸਭ ਦੀ ਨਾਂ, ਸਿਰਫ ਭਾਟੀਆ ਨੂੰ ਸਵਾਲ ਹੀ ਸਪੱਸ਼ਟ ਨਹੀਂ ਸੀ ।
ਅਜਿਹੇ ਪੱਖਪਾਤ ਨੂੰ ਉਜਾਗਰ ਕਰਦੀਆਂ ਸਿਰਫ ਕੰਵਲ ਦੀਆਂ ਲਿਖਤਾਂ ਨੋਟਿਸ ਵਿਚ ਆਈਆਂ ਹਨ।
ਬ੍ਹਈਆਂ ਦੀ ਵੱਡੇ ਪੱਧਰ ਤੇ ਪੰਜਾਬ ਆਮਦ ਤੇ ਸਭਿਆਚਾਰ ਨੂੰ ਖਤਰਾ ਹੈ। ਅਜਿਹਾ ਲਗਪਗ ਸਾਰੇ ਲਿਖਾਰੀ ਸੋਚਦੇ ਹਨ ਸਿਵਾਏ ਪ੍ਰਮਿੰਦਰ, ਭਾਟੀਆ, ਬੀਰ, ਸਰਹੱਦੀ ਤੇ ਤਸਨੀਮ ਦੇ । ਪਰ ਬ੍ਹਈਆ ਦੇ ਖਤਰੇ ਤੇ ਸਿਰਫ ਕੰਵਲ ਸਾਹਿਬ ਦੀ ਹੀ ਲਿਖਤ ਸਾਹਮਣੇ ਆਈ ਹੈ। ਕੰਵਲ ਦੁਹਾਈ ਦੇ ਰਿਹਾ ਹੈ ਕਿ ਪੰਜਾਬ, ਪੰਜਾਬ ਨਹੀਂ ਰਹਿਣਾ। ਪਰ ਨਾਲ ਹੀ ਗਿਲਾ ਹੈ ਕਿ ਕੰਵਲ ਨੇ ਇਸ ਦਾ ਕੋਈ ਹੱਲ ਨਹੀਂ ਸੁਝਾਇਆ। ਗਲ ਬੜੀ ਸਿੱਧੀ ਜਿਹੀ ਹੈ ਕਿ ਸਾਨੂੰ ਬ੍ਹਈਆਂ ਦੀ ਜਰੂਰਤ ਹੈ ਉਹ ਆ ਰਹੇ ਹਨ। ਹੱਲ ਸਿੱਧਾ ਸਾਦਾ ਹੈ ਕਿ ਉਹਨਾਂ ਨੂੰ ਆਉਣ ਦਿਓ ਕਮਾਉਣ ਦਿਓ ਪਰ ਸਥਾਪਤ ਨਾ ਹੋਣ ਦਿਓ ਜਿਵੇਂ ਜੰਮੂ ਕਸ਼ਮੀਰ, ਹਿਮਾਚਲ, ਉਤਰਾਂਚਲ, ਰਾਜਸਥਾਨ ਆਦਿ ਪ੍ਰਾਂਤਾਂ ਨੇ ਕਾਨੂੰਨ ਬਣਾਏ ਹਨ ਕਿ ਉਥੇ ਪੰਜਾਬੀ ਜਾਂ ਬਾਹਰਲੇ ਲੋਕ ਆ ਕੇ ਜਮੀਨ ਨਹੀਂ ਖਰੀਦ ਸਕਦੇ। ਜਰੂਰਤ ਹੈ ਲਿਖਤਾਂ ਰਾਹੀਂ ਇਸ ਗਲ ਨੂੰ ਉਜਾਗਰ ਕਰਨ ਦੀ ਜਦੋਂ ਗਲ ਲੋਕਾਂ ਤਕ ਪਹੁੰਚੇਗੀ ਤਾਂ ਆਪੇ ਲੀਡਰਾਂ ਨੂੰ ਕ ਨੂੰ ਨ ਬਣਾਉਣਾ ਪਵੇਗਾ।
ਪੰਜਾਬ ਦੇ ਪੁਰਾਤਨ ਸਭਿਆਚਾਰ ਤੇ ਕੋਈ ਕੰਮ / ਖੋਜ ਨਹੀਂ ਹੋ ਰਹੀ। ਕਈ ਸਾਲ ਹੋ ਗਏ ਹਨ ਕਿ ਸਰਕਾਰ ਨੇ ਕਿਤੇ ਟੱਕਾ ਵੀ ਆਰਕੇਓਲੋਜੀ ਭਾਵ ਪੁਰਾਤਨ ਇਮਾਰਤਾਂ, ਥੇਆਂ ਦੀ ਖੋਜ ਤੇ ਖਰਚਿਆ ਹੋਵੇ। ਜਦ ਕਿ ਗਵਾਂਢੀ ਪ੍ਰਾਤਾਂ ਤੇ ਕੇਂਦਰ ਦੇ ਪ੍ਰੋਜੈਕਟ ਬਾਕੀ ਜਗ੍ਹਾ ਚਲਦੇ ਰਹਿੰਦੇ ਹਨ। ਸਭਿਆਚਾਰ ਤੇ ਭਾਸ਼ਾ ਤੇ ਹੋਰ ਪੱਖਾਂ ਜਿਵੇਂ ਪੁਰਾਤਨ ਹੱਥ ਲਿਖਤਾਂ ਇਨਾਂ ਤੇ ਪਿਛਲੇ ਦੌਰ ਵਿਚ ਕੋਈ ਖਾਸ ਕਾਰਜ ਨਹੀਂ ਹੋਇਆ। ਖੁਸ਼ਕਿਸਮਤੀ ਨਾਲ ਸਾਡੇ ਸਾਰੇ ਲਿਖਾਰੀਆਂ ਨੂੰ ਇਸ ਨਾਕਾਮੀ ਦਾ ਅਹਿਸਾਸ ਹੈ। ਪਰ ਕਿਸੇ ਵੀ ਦੁਹਾਈ ਨਹੀਂ ਪਾਈ। ਅੱਜ ਸਰਕਾਰਾਂ ਨੂੰ ਸਿਰਫ ਪਿੰਡ ਦੀਆਂ ਗਲੀਆਂ ਨੂੰ ਪੱਕਿਆਂ ਕਰਨ ਦਾ ਹੀ ਧਿਆਨ ਹੈ ਬਾਕੀ ਕੰਮ ਵਿਸਾਰੀ ਬੈਠੀਆਂ ਹਨ। ਜਰੂਰਤ ਹੈ ਅਵਾਜ ਉਠਾਉਣ ਦੀ ।
ਪੰਜਾਬ ਸਮਾਜ ਯੂ ਪੀ / ਬਿਹਾਰ ਦੇ ਮੁਆਸ਼ਰੇ ਤੋਂ ਭਿੰਨ ਹੈ ।
ਇਸ ਤੇ ਬਹੁਤੇ ਲੇਖਕਾਂ ਨੇ ਰੈਅ ਦਿੱਤੀ ਕਿ ਗੁਰੂ ਨਾਨਕ ਦੇ ਫਲਸਫੇ ਕਰਕੇ ਪੰਜਾਬੀ, ਸਮਾਜ ਦੂਸਰਿਆਂ ਦੇ ਮੁਕਾਬਲ ਜਿਅਦਾ ਮਨੁਖਤਾਵਾਦੀ ਹੈ। ਹਾਂ ਜਾਤ ਪਾਤ ਪੂਰੀ ਤਰਾਂ ਖਤਮ ਤਾਂ ਨਹੀਂ ਹੋ ਪਾਈ ਪਰ ਇਥੇ ਨਫਰਤ ਨਹੀਂ ਹੈ ਲੋਕ ਇੱਕਠੇ ਖਾਂਦੇ ਪੀਦੇ ਹਨ। ਫਿਰ ਸੇਵਾ ਭਾਵ ਹੈ ਏਥੇ ।
ਪਰ ਜੌਲੀ, ਤਲਵਿੰਦਰ, ਭਾਟੀਆ, ਸੰਧੂ ਤੇ ਪਾਤਰ ਨੁੰ ਕੋਈ ਫਰਕ ਨਜਰ ਨਹੀਂ ਆਉਂਦਾ। ਪਾਤਰ ਨੁੰ ਪੰਜਾਬੀਆਂ ਦੀ 1947 ਵਾਲੀ ਕਰਤੂਤ ਯਾਦ ਆ ਜਾਂਦੀ ਹੈ। ਜਿਸ ਕਰਕੇ ਫਰਕ ਨਹੀਂ ਲੱਗਿਆ। ਲਗਦੈ ਪਾਤਰ ਸਾਹਿਬ ਨੇ ਕਦੀ ਓਧਰ ਦਾ ਗੇੜਾ ਨਹੀਂ ਕੱਢਿਆ।
ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਰੇ ਲਿਖਾਰੀ ਹੀ ਪਾਤਰ ਵਾਂਙੂ ਸੋਚਦੇ ਹਨ ਜੇ ਅਜਿਹਾ ਨਾ ਹੁੰਦਾ ਤਾਂ ਅਜੋਕੇ ਯੁੱਗ ਵਿਚ ਪੰਜਾਬੀਅਤ ਪ੍ਰਤੀ ਸਾਹਿਤ ਦੀ ਭਰਮਾਰ ਹੁੰਦੀ ।
ਨਸ਼ਿਆਂ ਨੇ ਪੰਜਾਬ ਖਾ ਲਿਆ - ਲਿਖਾਰੀਆਂ ਨੂੰ ਉਂਜ ਤਾਂ ਅਹਿਸਾਸ ਹੈ ਕਿ ਪੰਜਾਬ ਐਸ ਵੇਲੇ ਨਸ਼ਿਆਂ ਵਿੱਚ ਗੋਤੇ ਖਾ ਰਿਹਾ। ਅੱਜ ਪੰਜਾਬ ਸਰਕਾਰ ਦੇ ਟੈਕਸ ਬਜਟ ਦਾ ਇਕ ਤਿਹਾਈ ਨਸ਼ੇ ਤੋਂ ਹੈ। ਕਈ ਕਹਿੰਦੇ ਹਨ ਕਿ ਪੰਜਾਬੀ ਜੀ ਹੁੰਦੇ ਹੀ ਮਸਤ ਮੌਲੇ। ਪਰ ਜੇ ਡੁੰਘਾਈ ਨਾਲ ਇਸ ਕਥਨ ਨੂੰ ਖੁਰਚਿਆ ਜਾਵੇ ਤਾਂ ਅਜਿਹਾ ਕੁਝ ਸਾਹਮਣੇ ਨਹੀਂ ਆਉਂਦਾ। ਪੰਜਾਬੀਆਂ 'ਚ ਪਿਆਰ ਦੀ ਮਸਤੀ ਤਾਂ ਇਤਹਾਸਕ ਤੌਰ ਤੇ ਦੇਖੀ ਗਈ ਹੈ ਪਰ ਅਫੀਮ ਤੇ ਸਮੈਕ ਦੀ ਨਹੀਂ । ਫਿਰ ਜੇ ਨਸ਼ੇ ਸਾਡੇ ਸਭਿਆਚਾਰ ਦਾ ਹਿੱਸਾ ਹਨ ਤਾਂ ਪੱਛਮੀ ਪੰਜਾਬ ਇਨਾਂ ਤੋਂ ਕਿਓਂ ਸੱਖਣਾ ਹੈ?
ਨਸ਼ਿਆਂ ਦੇ ਸੰਬੰਧ ਵਿਚ ਅਫਸੋਸ ਕਿ ਸਾਡਾ ਲਿਖਾਰੀ ਉਹ ਰੌਲਾ ਨਹੀਂ ਪਾ ਰਿਹਾ ਜਿਹੜਾ ਚਾਹੀਦੈ। ਅਸੀਂ ਦੇਖਦੇ ਹਾਂ ਕਿ ਸਿਰਫ ਕੰਵਲ, ਮੱਕੜ, ਨਿੱਝਰ, ਸੰਧੂ ਤੇ ਸਰਹੱਦੀ ਨੇ ਥੋੜਾ ਬਹੁਤ ਲਿਖਿਆ। ਸਮਝ ਨਹੀਂ ਆਈ ਕਿ ਕਿਓਂ ਨਹੀਂ ਕਵਿਤਾ ਫੁਰੀ। ਸਦਕੇ ਜਾਈਏ ਵੀਰ ਪ੍ਰਮਿੰਦਰ ਦੀ ਦਲੇਰੀ ਦੇ ਜਿਨਾਂ ਸਾਫ ਕਹਿ ਦਿਤਾ ਜੀ ਮੈਂ ਤਾਂ ਆਪ ਵੀ ਪੀ ਲੈਨਾ।
ਹੋਰ ਸਾਡੇ ਜੌਲੀ, ਸੰਧੂ ਤੇ ਭੱਠਲ ਸਾਹਿਬ ਨੂੰ ਪਤਾ ਹੀ ਨਹੀਂ ਕਿ ਗੁਜਰਾਤ ਸੂਬੇ ਵਿਚ ਨਸ਼ਾ ਮਨਾਹੀ ਲਾਗੂ ਹੈ।ਕੀ ਭਾਰਤ - ਪਾਕਿਸਤਾਨ ਸਰਹੱਦ ਖੁਲਣੀ ਚਾਹੀਦੀ ਹੈ?
ਸਾਰੇ ਲਿਖਾਰੀਆਂ ਇਕ ਅਵਾਜ 'ਚ ਕਿਹਾ ਕਿ ਜਰੂਰ ਖੁਲਣੀ ਚਾਹੀਦੀ ਹੈ ਸਿਵਾਏ ਕੰਵਲ ਤੇ ਸਰਹੱਦੀ ਦੇ ਜਿਹੜੇ ਮਹਿਸੂਸ ਕਰਦੇ ਹਨ ਕਿ ਇਹ ਅਮਨ ਹਿਲਜੁਲ ਐਵੇਂ ਨਾਟਕਬਾਜੀ ਹੈ। ਜੋ ਅਮਰੀਕਾ ਦੇ ਇਸ਼ਾਰੇ ਤੇ ਹੋ ਰਹੀ ਹੈ। ਪਰ ਇਸ ਮਿਲਾਪ ਲਈ ਬਹੁਤੇ ਲਿਖਾਰੀ ਲਿਖਤ ਲਿਖਣ ਤੋਂ ਸ਼ਰਮਾਅ ਜਾਂਦੇ ਨੇ।
ਪਿੱਛੇ ਪੰਜਾਬ ਦੇ ਹੰਢਾਏ ਸੰਤਾਪ ਲਈ ਤੁਸੀ ਅੱਤਵਾਦੀਆਂ ਤੋਂ ਇਲਾਵਾ ਹੋਰ ਕਿਨੂੰ ਦੋਸ਼ੀ ਗਿਣਦੇ ਹੋ
ਸਰਕਾਰ/ਕਾਂਗਰਸ/ਕੇਂਦਰ - ਕਾਂਗ, ਮੱਕੜ, ਭਾਟੀਆ, ਜੌੜਾ, ਤਲਵਿੰਦਰ, ਜੌਲੀ, ਸਰਹੱਦੀ, ਘੰਮਣ
ਹਾਲਾਤ - ਨੂਰ, ਅਕਾਲੀ ਤੇ ਬੀ .ਜੇ .ਪੀ - ਹੁੰਦਲ,
ਸੋੜੀਆਂ ਸੋਚਾਂ - ਪ੍ਰਮਿੰਦਰ
ਰਾਜਸੀ ਪਾਰਟੀਆਂ - ਬੀਰ, ਨਿਝਰ, ਅਕਾਲੀ ਤੇ ਸ਼ੋਮਣੀ ਕਮੇਟੀ - ਤਸਨੀਮ ਕੇਂਦਰੀ ਸਰਕਾਰ ਤੇ ਸਿੱਖ ਲੀਡਰ - ਪਾਤਰ, ਸਾਰੇ ਹੀ ਜਿੰਮੇਵਾਰ - ਭੱਠਲ
ਪੰਜਾਬੀਆਂ ਦੀ ਇਸ ਤਰਾਸਦੀ  ਨੂੰ  6 ਜਣਿਆਂ ਨੇ ਆਪਣੀ ਲਿਖਤਾਂ ਵਿਚ ਛੂਹਿਆ ਹੈ।
ਫਿਰ ਸਾਡੇ ਇਹ ਲਿਖਾਰੀ ਲਿਖਤਾਂ 'ਚ ਕੀ ਸੁਨੇਹਾ ਦੇ ਰਹੇ ਹਨ ?
ਖਿਆਲ ਆਪੋ ਆਪਣਾ ਹੁੰਦਾ ਹੈ। ਮੈਂ ਇਕ ਸੜਕ ਛਾਪ ਪਤ੍ਰਕਾਰ ਜਿਸ ਨੇ ਇਨ੍ਹਾਂ ਮਹਾਨ ਲਿਖਾਰੀਆਂ ਦੀਆਂ ਰਚਨਾਵਾਂ ਖੁੱਦ ਪੜੀਆਂ ਹੀ ਨਹੀਂ ਹਨ ਮੈਨੂੰ ਹੱਕ ਤਾਂ ਨਹੀਂ ਬਣਦਾ ਕਿ ਆਪਣੇ ਸਾਹਿਬਾਨ ਤੇ ਟਿਪਣੀ ਕਰਾਂ। ਪਰ ਇਨਾਂ ਸਾਰਿਆਂ ਨਾਲ ਵੱਖ ਵੱਖ ਇਕ ਇਕ ਘੰਟਾ ਹੋਈ ਗਲਬਾਤ ਤੋਂ ਨਾਲੇ ਪੰਜਾਬੀ ਸਮਾਜ ਦੀ ਜੋ ਇਸ ਯੁੱਗ ਵਿਚ ਹਾਲਤ ਬਣੀ ਹੋਈ ਹੈ ਉਸ ਤੋਂ ਮੈਂ ਸਹਿਜ ਨਾਲ ਕਹਿ ਸਕਦਾ ਹਾਂ ਕਿ ਇਹ ਸਾਹਿਬਾਨ ਲੋਕਾਂ ਨਾਲੋਂ ਟੁੱਟੇ ਹੋਏ ਹਨ। ਮੈਨੂੰ ਤਾਂ ਲਗਦੈ ਇਨਾਂ ਦੀਆਂ ਕੋਠੀਆਂ ਸਮਾਜ ਤੋਂ ਬਾਹਰ ਹਨ। ਹਾਂ ਕੰਵਲ ਸਾਹਿਬ ਮੈਂ ਦੇਖ ਆਇਆਂ ਹਾਂ ਅਜੇ ਪਿੰਡ ਹੀ ਬੈਠਾ ਹੈ। ਜਿਸ ਕਰਕੇ ਕੰਵਲ ਨੁੰ ਮੈਂ ਬਾਕੀ ਸਹਿਬਾਨਾਂ ਤੋਂ ਨਖੇੜਨਾ ਚਾਹੁੰਦਾ ਹਾਂ।
ਮੈਂ ਜਿਹੋ ਜਿਹੀਆਂ ਗੱਲਾਂ ਕਰ ਰਿਹਾ ਹਾਂ ਸਾਹਿਤ ਵਿਚ ਸ਼ਾਇਦ ਉਹ ਨਹੀਂ ਹੁੰਦੀਆਂ। ਸਾਹਿਤ ਵਿੱਚ ਕੋਮਲਪਣ ਤੇ ਗੰਭੀਰਤਾ ਹੁੰਦੀ ਹੈ ਪਰ ਅਸੀਂ ਪਤ੍ਰਕਾਰ ਲੋਕ ਬੜਬੋਲੇ ਬਣ ਚੁਕੇ ਹਨ। ਅਕਸਰ ਪ੍ਰਧਾਨ ਮੰਤਰੀ, ਮੁੱਖਮੰਤਰੀ ਤੇ ਵੀ ਟਿੱਪਣੀ ਕਰ ਦਿੰਦੇ ਹਨ। ਸੋ ਉਮੀਦ ਹੈ ਕਿ ਲਿਖਾਰੀ ਤੇ ਉਨਾਂ ਨੇ ਸਰਧਾਲੂ ਪਾਠਕ ਗੁੱਸਾ ਨਹੀਂ ਕਰਨਗੇ।
ਖੈਰ ਸਾਡੇ ਲਿਖਾਰੀ ਸਾਹਿਬਾਨ ਨੇ ਸਾਨੂੰ ਦੱਸਿਆ ਉਹ ਆਪਣੀਆਂ ਰਚਨਾਵਾਂ ਰਾਹੀਂ ਹੇਠ ਲਿਖਿਆਂ ਸੁਨੇਹਾ ਦੇ ਰਹੇ ਹਾਂ : -
ਮਨੁੱਖਤਾਵਾਦ - ਨੂਰ, ਜੌਲੀ, ਭੱਠਲ,
ਪ੍ਰੇਮ - ਜੌਲੀ ।
ਪੰਜਾਬੀਅਤ ਨੂੰ ਬਚਾਉਣ ਲਈ ਹੋਕਾ - ਕੰਵਲ ।
ਚੰਗੇ ਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ - ਸੰਧੂ, ਨਿੱਝਰ, ਤਲਵਿਦਰ, ਜੌੜਾ, ਕਾਂਗ, ਇਕਬਾਲ, ਘੁੰਮਣ।
ਸੰਸਾਰ ਅਮਨ - ਕਾਂਗ ।
ਵਿਗਆਨਕ ਸੋਚ ਦਾ ਪਸਾਰ - ਭਾਟੀਆ ।
ਗੁਰੂ ਨਾਨਕ ਵਾਲਾ ਸਮਾਜਵਾਦ - ਕਾਂਗ, ਇਕਬਾਲ, ਬੀਰ ।
ਤਰੱਕੀ ਸ਼ੀਲ - ਘੁੰਮਣ ।
ਲੋਕ ਚੇਤਨਾ ਤੇ ਸਰਬਤ ਦਾ ਭਲਾ - ਸਰਹੱਦੀ ।
ਜੀਵਨ ਪ੍ਰਤੀ ਉਮਾਹ - ਤਸਨੀਮ ।
ਦੂਜੇ ਦਾ ਦਰਦ ਪਛਾਨਣ ਦੀ ਗਲ - ਪਾਤਰ ।
ਇਨਸਾਫ - ਪਾਤਰ ।
ਖੂਬਸੂਰਤ ਜਿੰਦਗੀ ਤੇ ਚੰਗੀਆਂ ਕਦਰਾਂ ਕੀਮਤਾਂ - ਪ੍ਰਮਿੰਦਰ, ਹੁੰਦਲ ।
ਕਿਹੜਾ ਅਖਬਾਰ ਪੜਦੇ ਹਨ ਲਿਖਾਰੀ :
ਅਜੀਤ-15 ਜਣੇ, ਪੰਜਾਬੀ ਟ੍ਰਿਬਿਊਨ-13, ਅੰਗਰੇਜੀ ਟ੍ਰਿਬਿਊਨ-10, ਜਗਬਾਣੀ-6, ਨਵਾ ਜਮਾਨਾ-6, ਦੇਸ ਸੇਵਕ-3, ਹਿੰਦੁਸਤਾਨ ਟਾਈਮਜ਼-4, ਟਾਈਮਜ ਆਫ ਇੰਡੀਆ-3, ਐਕਸਪ੍ਰੈਸ -3, ਹਿੰਦੂ-2
ਇਹ ਲਿਖਾਰੀ 24 ਘੰਟਿਆਂ 'ਚ ਔਸਤਨ ਸਿਰਫ ਸਾਢੇ 4 ਘੰਟੇ ਪੜ੍ਹਦੇ ਹਨ ਜੋ ਕਿ ਬਾਕੀ ਕੌਮਾਂ ਦੇ ਲਿਖਾਰੀਆਂ ਨਾਲੋਂ ਘੱਟ ਸਮਾਂ ਹੈ।
ਮਾਦਾ ਭਰੂਣ ਘਾਤ ਤੇ ਅੱਧਿਆਂ ਲਿਖਿਆ ਹੈ :
ਨਸ਼ਿਆਂ ਤੋਂ ਬਾਦ ਜੋ ਪੰਜਾਬੀ ਨਸਲ ਨੂੰ ਕੋਈ ਐਸ ਵੇਲੇ ਵੱਡਾ ਖਤਰਾ ਪੈਦਾ ਹੋਇਆ ਹੈ ਤਾਂ ਉਹ ਮਾਦਾ ਭਰੂਣਘਾਤ ਹੈ ਜਿਸ ਨਾਲ ਪੂਰੀ ਪੰਜਾਬੀ ਕੌਮ ਦਾ ਅਲੋਕਿਕ ਪੱਖ ਹੀ ਖਤਮ ਹੋ ਜਾਵੇਗਾ। ਹਾਂ ਇਸ ਮਜਮੂਨ ਤੇ ਹੁੰਦਲ, ਇਕਬਾਲ, ਮੱਕੜ, ਬੀਰ, ਜੌੜਾ, ਨਿਝੱਰ, ਸਰਹੱਦੀ, ਪਾਤਰ ਤੇ ਭੱਠਲ ਨੇ ਕੁਝ ਨਾਂ ਕੁਝ ਲਿਖਿਆ ਹੈ। ਉਂਜ ਆਪਾਂ ਜਾਣਦੇ ਹਾਂ ਕਿ ਇਹ ਸਭ ਕਾਫੀ ਨਹੀਂ।
ਸਾਰੇ ਲਿਖਾਰੀਆਂ ਮੰਨਿਆਂ ਕਿ ਪੰਜਾਬ ਦੇ ਕਮਿਊਨਿਸਟ ਲੋਕਾਂ ਨਾਲੋਂ ਟੁੱਟੇ ਹੋਏ ਨੇ।
ਅਸੀਂ ਸਾਹਿਬਾਨ ਨੂੰ ਸਵਾਲ ਕੀਤਾ ਕਿ ਕੀ ਬੰਗਾਲ ਦੇ ਕਾਮਰੇਡ ਲੋਕਾਂ ਨਾਲ ਜਿਆਦਾ ਜੁੜੇ ਹੋਏ ਹਨ ਕਿ ਪੰਜਾਬ ਦੇ। ਸਾਰਿਆਂ ਨੇ ਇਕ ਮਤ ਹੋ ਕੇ ਮੰਨਿਆ ਕਿ ਬੰਗਾਲੀ ਕਾਮਰੇਡ ਲੋਕਾਂ ਦੇ ਵਿਚ ਹਨ। ਪੰਜਾਬ ਦਾ ਕਾਮਰੇਡ ਅਲੱਗ ਥਲੱਗ ਹੋਇਆ ਪਿਆ। ਮੈਨੂੰ ਦੱਸਿਆ ਗਿਆ ਕਿ ਬੰਗਾਲ ਵਿਚ ਸਤਵੀ ਵਾਰ ਕਮਿਊਨਿਸਟ ਸਰਕਾਰ ਬਣੀ ਹੈ।
ਲਗਪਗ ਬਹੁਤੇ ਲਿਖਾਰੀਆਂ ਮੰਨਿਆਂ ਕਿ ਜੋ ਸੋਚ ਪੰਜਾਬੀ ਕਮਿਊਨਿਸਟਾਂ ਦੀ ਹੈ ਉਹ ਵੀ ਇਕ ਕਿਸਮ ਦਾ ਕੱਟੜਵਾਦ ਹੀ ਹੈ। ਬੜੀ ਹੈਰਾਨੀ ਦੀ ਗਲ ਹੈ ਕਿ ਬੰਗਾਲੀ ਕਾਮਰੇਡ ਇਕ ਕਰਮਕਾਂਡੀ, ਪਿਛਾਂਹ ਖਿੱਚੂ, ਅਗਿਆਨਤਾ ਤੇ ਪੱਖਪਾਤੀ ਬ੍ਰਾਹਮਣੀ ਵਿਚਾਰਧਾਰਾ ਦੇ ਨਾਲ ਨਾਲ ਚਲ ਰਹੇ ਹਨ ਪਰ ਪੰਜਾਬੀ ਕਾਮਰੇਡਾਂ ਪੈਂਦਿਆਂ ਹੀ ਗੁਰੂ ਨਾਨਕ ਦੀ ਮਨੁਖਤਾਵਾਦੀ ਸੋਚ ਨਾਲ ਆਢਾ ਲਾ ਲਿਆ।
ਗੁਰੂ ਨਾਨਕ ਨੇ ਇਕ ਚੜਦੀ ਕਲਾ 'ਚ ਵਿਚਰਨ ਵਾਲਾ ਮਨੁਖਤਾਵਾਦੀ ਇਨਸਾਨ ਤਿਆਰ ਕੀਤਾ ਸੀ। ਜੋ ਕਠਿਨ ਹਾਲਤਾਂ ਵਿਚ ਸੱਚ ਤੇ ਧਰਮ ਦਾ ਪੱਲਾ ਨਹੀ ਛੱਡਦਾ ਪਰ ਖੁੱਦ ਅਨੰਦ ਵਾਲੀ ਅਵਸਥਾ 'ਚ ਵਿਚਰਦਾ ਹੈ। ਸਾਡੇ ਕਾਮਰੇਡਾਂ ਨੇ ਉਸ ਤੇ ਚਰਚਾ ਛੇੜੀ ਹੀ ਨਹੀਂ। ਤੇ ਖੋਜਣ ਦੀ ਕੋਸ਼ਿਸ਼ ਕੀਤੀ ਹੀ ਨਹੀਂ। ਉਨਾਂ ਕੰਧ ਕੱਢ ਦਿਤੀ ਕਿ ਮਾਰਕਸ ਤੋਂ ਪਰੇ ਉਜਾੜ ਹੈ। ਜਦੋਂ ਕਿ ਸਾਇੰਸ ਦੇ ਗਿਆਨ ਵਿਚ ਨਿਮਰਤਾ ਹੈ। ਸਾਇੰਸ ਮੰਨਦੀ ਹੈ ਕਿ ਬਹੁਤ ਕੁਝ ਅਜੇ ਖੋਜਿਆ.......








ਜਾਣਾ ਬਾਕੀ ਹੈ। ਓਧਰ ਜਨੈਟਿਕਸ ਨੇ ਸਾਬਤ ਕਰ ਦਿਤਾ ਹੈ ਕਿ ਜੀਵ ਦੇ ਭਵਿਖੀ ਜੀਵਨ ਦਾ ਸਭ ਕੁਝ ਗਰਭ ਦੌਰਾਨ ਹੀ ਤਹਿ ਹੋ ਜਾਂਦਾ ਹੈ, ਡੀ .ਐਨ .ਏ ਕੋਡਿੰਗ ਦੁਆਰਾ।
ਸਾਡੇ ਬਹੁਤੇ ਸਾਹਿਬਾਨ ਨੇ ਮੰਨਿਆ ਹੈ ਕਿ ਉਹ ਮਾਰਕਸ ਤੇ ਗੁਰੂ ਨਾਨਕ ਦੀ ਰਲਵੀ ਮਿਲਵੀ ਸੋਚ ਦੇ ਅਨੁਆਈ ਹਨ। ਜਿਸ ਦਾ ਮਤਲਬ ਉਹ ਕਿਸੇ ਵੀ ਧਿਰ ਦੇ ਨਹੀਂ ਹਨ ਕਿਉਂਕਿ ਇਕ ਮਹੱਤਵਪੁਰਨ ਸਥਾਨ ਤੇ ਦੋਵਾਂ ਵਿਚ ਸਪੱਸ਼ਟ ਨਿਖੇੜਾ ਹੈ। ਇਸ ਤਰਾਂ ਕਰਕੇ ਅਸੀਂ ਆਪਣੇ ਆਪ ਨਾਲ ਹੀ ਧੋਖਾ ਨਹੀਂ ਕਰ ਰਹੇ ਸਗੋਂ ਅਨੇਕਾਂ ਪਾਠਕਾਂ ਨੂੰ ਵੀ ਦੁਬਿਧਾ ਵਿਚ ਧੱਕ ਰਹੇ ਹਾਂ।
ਮਾਰਕਸ ਪਦਾਰਥ ਦੀ ਅਹਿਮੀਅਤ ਤੇ ਉਸ ਦੀ ਪ੍ਰਾਪਤੀ ਤੇ ਜੋਰ ਦਿੰਦਾ ਗੁਰੂ ਨਾਨਕ ਸਹਿਜ ਸੁਭਾਅ ਪ੍ਰਾਪਤ ਹੋਏ ਪਦਾਰਥ ਨੂੰ ਵਰਤ ਕੇ ਅੱਗੇ ਨਿਕਲਨ ਦਾ ਰੱਸਤਾ ਦੱਸਦਾ ਹੈ। ਮਾਰਕਸ ਭਵਿਖ ਦਾ ਸਪਨਾ ਸਿਰਜਦਾ ਹੈ। ਨਾਨਕ ਵਰਤਮਾਨ ਵਿਚ ਅਨੰਦ ਦੀ ਗਲ ਕਰਦਾ ਹੈ ਤੇ ਭਰਮ, ਮੋਹ, ਦੁਬਿਧਾ, ਚਿੰਤਾ, ਵਹਿਮ ਤੋਂ ਮੁਕਤ ਕਰ ਦਿੰਦਾ ਹੈ।
ਮਨੁਖਤਾ ਦੀ ਦੁਖਾਂ ਤੋਂ ਮੁਕਤੀ ਹੀ ਇਕ ਲਿਖਾਰੀ ਦਾ ਨਿਸ਼ਾਨਾਂ ਹੋਣਾ ਚਾਹੀਦੈ।
ਮਾਰਕਸ ਦੀ ਵਿਚਾਰਧਾਰਾਂ ਤੋ ਸਿਰਜੀ ਮਾਂ ਵੀ ਆਪਣੀ ਔਲਾਦ ਨੂੰ ਸੰਪੂਰਨ ਬਰਾਬਰਤਾ ਦਾ ਵਿਵਹਾਰ ਨਹੀਂ ਦੇ ਸਕਦੀ। ਗੁਰੂ ਨਾਨਕ ਦਾ ਸਿਰਜਿਆ ਮਨੁਖ ਬਗਾਨੇ ਦੀ ਵੀ ਸੇਵਾ ਵਿਚ ਲਗ ਜਾਂਦਾ ਹੈ।
ਗੁਰੂ ਨਾਨਕ ਦੇ ਸੱਚ ਤੇ ਪ੍ਰੇਮ ਦੇ ਸਿਧਾਂਤ ਨੂੰ ਜੇ ਲਿਖਾਰੀਆਂ ਨੇ ਸਮਝਣ ਦੀ ਚੇਸ਼ਠਾ ਨਹੀ ਦਿਖਾਈ ਤੇ ਅਕਾਲੀ ਤਾਂ ਕਿਤੇ ਕੋਈ ਹੀ ਸਮਝੇਗਾ।
ਅਸੀ ਮਹਿਸੂਸ ਕੀਤਾ ਸਾਡੇ ਜਸਵੰਤ ਸਿੰਘ ਕੰਵਲ ਨੂੰ ਪੰਜਾਬ ਦੀ ਚਿੰਤਾ ਏ।Ð
ਸਫਾ 10 ਦੀ ਬਾਕੀ.....ਜਾਣਾ ਬਾਕੀ ਹੈ। ਓਧਰ ਜਨੈਟਿਕਸ ਨੇ ਸਾਬਤ ਕਰ ਦਿਤਾ ਹੈ ਕਿ ਜੀਵ ਦੇ ਭਵਿਖੀ ਜੀਵਨ ਦਾ ਸਭ ਕੁਝ ਗਰਭ ਦੌਰਾਨ ਹੀ ਤਹਿ ਹੋ ਜਾਂਦਾ ਹੈ, ਡੀ .ਐਨ .ਏ ਕੋਡਿੰਗ ਦੁਆਰਾ।
ਸਾਡੇ ਬਹੁਤੇ ਸਾਹਿਬਾਨ ਨੇ ਮੰਨਿਆ ਹੈ ਕਿ ਉਹ ਮਾਰਕਸ ਤੇ ਗੁਰੂ ਨਾਨਕ ਦੀ ਰਲਵੀ ਮਿਲਵੀ ਸੋਚ ਦੇ ਅਨੁਆਈ ਹਨ। ਜਿਸ ਦਾ ਮਤਲਬ ਉਹ ਕਿਸੇ ਵੀ ਧਿਰ ਦੇ ਨਹੀਂ ਹਨ ਕਿਉਂਕਿ ਇਕ ਮਹੱਤਵਪੁਰਨ ਸਥਾਨ ਤੇ ਦੋਵਾਂ ਵਿਚ ਸਪੱਸ਼ਟ ਨਿਖੇੜਾ ਹੈ। ਇਸ ਤਰਾਂ ਕਰਕੇ ਅਸੀਂ ਆਪਣੇ ਆਪ ਨਾਲ ਹੀ ਧੋਖਾ ਨਹੀਂ ਕਰ ਰਹੇ ਸਗੋਂ ਅਨੇਕਾਂ ਪਾਠਕਾਂ ਨੂੰ ਵੀ ਦੁਬਿਧਾ ਵਿਚ ਧੱਕ ਰਹੇ ਹਾਂ।
ਮਾਰਕਸ ਪਦਾਰਥ ਦੀ ਅਹਿਮੀਅਤ ਤੇ ਉਸ ਦੀ ਪ੍ਰਾਪਤੀ ਤੇ ਜੋਰ ਦਿੰਦਾ ਗੁਰੂ ਨਾਨਕ ਸਹਿਜ ਸੁਭਾਅ ਪ੍ਰਾਪਤ ਹੋਏ ਪਦਾਰਥ ਨੂੰ ਵਰਤ ਕੇ ਅੱਗੇ ਨਿਕਲਨ ਦਾ ਰੱਸਤਾ ਦੱਸਦਾ ਹੈ। ਮਾਰਕਸ ਭਵਿਖ ਦਾ ਸਪਨਾ ਸਿਰਜਦਾ ਹੈ। ਨਾਨਕ ਵਰਤਮਾਨ ਵਿਚ ਅਨੰਦ ਦੀ ਗਲ ਕਰਦਾ ਹੈ ਤੇ ਭਰਮ, ਮੋਹ, ਦੁਬਿਧਾ, ਚਿੰਤਾ, ਵਹਿਮ ਤੋਂ ਮੁਕਤ ਕਰ ਦਿੰਦਾ ਹੈ। ਮਨੁਖਤਾ ਦੀ ਦੁਖਾਂ ਤੋਂ ਮੁਕਤੀ ਹੀ ਇਕ ਲਿਖਾਰੀ ਦਾ ਨਿਸ਼ਾਨਾਂ ਹੋਣਾ ਚਾਹੀਦੈ।
ਮਾਰਕਸ ਦੀ ਵਿਚਾਰਧਾਰਾਂ ਤੋ ਸਿਰਜੀ ਮਾਂ ਵੀ ਆਪਣੀ ਔਲਾਦ ਨੂੰ ਸੰਪੂਰਨ ਬਰਾਬਰਤਾ ਦਾ ਵਿਵਹਾਰ ਨਹੀਂ ਦੇ ਸਕਦੀ। ਗੁਰੂ ਨਾਨਕ ਦਾ ਸਿਰਜਿਆ ਮਨੁਖ ਬਗਾਨੇ ਦੀ ਵੀ ਸੇਵਾ ਵਿਚ ਲਗ ਜਾਂਦਾ ਹੈ।ਗੁਰੂ ਨਾਨਕ ਦੇ ਸੱਚ ਤੇ ਪ੍ਰੇਮ ਦੇ ਸਿਧਾਂਤ ਨੂੰ ਜੇ ਲਿਖਾਰੀਆਂ ਨੇ ਸਮਝਣ ਦੀ ਚੇਸ਼ਠਾ ਨਹੀ ਦਿਖਾਈ ਤੇ ਅਕਾਲੀ ਤਾਂ ਕਿਤੇ ਕੋਈ ਹੀ ਸਮਝੇਗਾ।
ਅਸੀ ਮਹਿਸੂਸ ਕੀਤਾ ਸਾਡੇ ਜਸਵੰਤ ਸਿੰਘ ਕੰਵਲ ਨੂੰ ਪੰਜਾਬ ਦੀ ਚਿੰਤਾ ਏ।Ð

ਗਲ ਮੀਟਿੰਗ ਵਾਲੀ 1947 ਦੀ ਵੰਡ ਤੋਂ ਤੁਰੰਤ ਬਾਦ ਇਕ ਵੇਰ ਊਧਮ ਸਿੰਘ ਨਾਗੋਕੇ ਦੀ ਬੈਠਕ ਗ੍ਰਿਹ ਮੰਤਰੀ ਭਾਰਤ ਸਰਦਾਰ ਪਟੇਲ ਨਾਲ ਹੋ ਰਹੀ ਸੀ। ਨਾਗੋਕੇ ਨੇ ਗਿਲਾ ਕੀਤਾ ਕਿ "ਸਰਦਾਰ ਸਾਹਿਬ, ਐਨਾ ਕੁਝ ਹੋਣ ਦੇ ਬਾਵਜੂਦ ਤੁਸਾਂ ਵੱਡੀ ਗਿਣਤੀ ਵਿਚ ਮੁਸਲਮਾਨਾਂ  ਨੂੰ  ਭਾਰਤ ਅੰਦਰ ਰੱਖ ਲਿਆ ਹੈ?" ਪਟੇਲ ਬੋਲੇ, "ਨਾਗੋਕੇ ਤੁਮ ਦੇਖਤੇ ਜਾਓ ਯਹ ਸਭ 30 ਸਾਲ ਮੇਂ ਸੰਸਕ੍ਰਿਤ ਬੋਲਨੇ ਲਗੇਗੇ।" ਨਾਗੋਕੇ ਤ੍ਰਬਕ ਉਠਿਆ, "ਸਿੱਖਾਂ  ਨੂੰ  ਕਿੰਨੇ ਸਾਲਾਂ 'ਚ ਸੰਸਕ੍ਰਿਤ ਸਿੱਖਾ ਦਿਓਗੇ ਪਟੇਲ ਸਾਹਿਬ?" "ਕਿਆ ਬਾਤ ਕਰਤੇ ਹੋ ਨਾਗੋਕੇ? ਸਿੱਖ ਤੋ ਹਮਾਰੇ ਸਿਰ ਕੇ ਤਾਜ ਹੈਂ।"
ਸ਼ੁਰੁਆਤ ਵਿਚ ਹੀ ਸਿੱਖਾਂ ਦਾ ਪੰਗਾ ਪੈ ਗਿਆ ਸਰਕਾਰ ਨਾਲ। ਸੁਭਾਵਕ ਹੈ ਇਨ੍ਹਾਂ ਤੇ ਨਿਗਾਹ ਰਖਣੀ ਸ਼ੁਰੂ ਕਰ ਦਿਤੀ। ਓਧਰ ਕਮਿਊਨਿਸਟਾਂ ਤੇ ਪਹਿਲਾਂ ਤਾਂ ਹੋ ਹੀ ਨਿਗਰਾਨੀ ਚਲ ਰਹੀ ਸੀ। ਯਾਦ ਰਹੇ ਖਾਲਿਸਤਾਨ ਦੀ ਗਲ ਕਰਨ ਵਾਲੇ ਪਹਿਲਾਂ ਕਮਿਉਨਿਸਟ ਹੀ ਸਨ। ਹਰਕਿਸ਼ਨ ਸਿੰਘ ਸੁਰਜੀਤ ਤੇ ਅਧਿਕਾਰੀ ਨੇ ਸੰਨ 1946 ਵਿਚ ਖਾਲਿਸਤਾਨ ਤੇ ਕਿਤਾਬਚਾ ਛਾਪਿਆ ਸੀ।"
ਫਿਰ ਜਦੋਂ ਪਟੇਲ ਨੇ ਝੂਰਲੂ ਫੇਰਿਆ ਤਾ ਸਭ ਤੋਂ ਪਹਿਲਾਂ ਸੰਸਕ੍ਰਿਤ ਦਾ ਪਾਠ ਸਾਡੇ ਕਮਿਉਨਿਸਟ ਵੀਰਾਂ ਨੇ ਪੜਿਆ।
ਪਟੇਲ ਦੀ ਸੰਸਥਾ  ਨੂੰ  ਵਧੀਆ ਹਥਿਆਰ ਮਿਲ ਗਿਆ। ਪੰਜਾਬੀਅਤ ਪੱਖੀ ਸਿੱਖਾਂ  ਨੂੰ  ਟਿਕਾਣੇ ਰੱਖਣ ਲਈ ਬਾਹਰੀ ਤਾਕਤ ਦੀ ਜਰੂਰਤ ਨਹੀ। ਬਸ ਬੰਦੇ  ਨੂੰ  ਕਾਮਰੇਡ ਬਣਾ ਦਿਓ। ਮੀਟਿੰਗਾਂ ਵਿਚ ਇਕ ਦੋ ਲੈਕਚਰ ਨਾਲ ਹੀ ਸਭ ਕੁਝ ਸਰ ਜਾਂਦਾ ਹੈ।
ਕਈ ਲੋਕ ਸ਼ੱਕ ਕਰਦੇ ਹਨ ਕਿ ਅੱਜ ਦੇ ਬਹੁਤੇ ਪੰਜਾਬੀ ਲਿਖਾਰੀਆਂ  ਨੂੰ  ਮੀਟਿੰਗਾਂ ਵਿਚ ਪਟੇਲ ਦਾ ਪਾਠ ਪੜਾਇਆ ਜਾਂਦਾ ਹੈ ਜਾਂ ਫਿਰ ਓਹ ਆਪ ਪਟੇਲ ਦੀ ਫੋਰਸ ਦੇ ਕਰਿੰਦੇ ਬਣ ਚੁੱਕੇ ਹਨ। ਸ਼ੱਕ ਅਧਾਰਹੀਨ ਨਹੀ। ਮੀਟਿੰਗਾਂ ਕਰਨ ਪੱਖੋਂ ਪੰਜਾਬ ਦੇ ਲਿਖਾਰੀ ਅੱਵਲ ਹਨ ।ਮੀਟਿੰਗਾਂ: ਕਦੀ ਕਿਸੇ ਸੰਸਥਾ ਵਲੋਂ ਤੇ ਕਦੀ ਕਿਸੇ ਵਲੋਂ। ਜੇ ਹੋਰ ਨਹੀ ਤਾਂ ਆਪਣੀ ਯੂਨੀਅਨ ਹੀ ਕਰ ਲਵੇਗੀ।
ਕਿਉਕਿ ਸਿਧਾਂਤਕ ਤੌਰ ਤੇ ਮਾਰਕਸਵਾਦ ਸਭਿਆਚਾਰ ਵਿਰੋਧੀ ਹੈ, ਓਧਰ ਪੰਜਾਬੀ ਦੁਨੀਆਂ ਦੀ ਵਾਹਿਦ ਕੌਮ ਹੈ ਜਿਥੋਂ ਦਾ ਇਕ ਮੁਆਸ਼ਰਾ ਆਪਣੀ ਜਬਾਨ  ਨੂੰ  ਨਹੀ ਮੰਨਦਾ ਤੇ ਏਸ ਤਬਕੇ  ਨੂੰ  ਇਕ ਹਥਿਆਰ ਮਿਲ ਗਿਆ ਹੈ: ਕਮਿਉਨਿਸਟ। ਓਧਰ ਯੂਰਪ ਵਿਚ ਤਾਂ ਸਭਿਆਚਾਰ ਦੇ ਵਿਰੋਧ ਦਾ ਖਮਿਆਜਾ ਲੋਕ ਭੁਗਤ ਰਹੇ ਹਨ ਤੇ ਅੱਜ ਦੇਹ ਵਪਾਰ ਵਿਚ ਪੁਰਾਣੇ ਸੋਵੀਅਤ ਦੇਸਾਂ ਦੀ ਅਬਲਾ ਦੁਨੀਆਂ ਦੇ ਹਰ ਕੋਨੇ ਵਿਚ ਵਿੱਕ ਰਹੀ ਹੈ ਭਾਂਵੇ ਉਹ ਚੰਡੀਗੜ ਹੋਵੇ ਜਾਂ ਦਿਲੀ। ਫਿਰ ਕਾਮਰੇਡਰੀ ਨੇ ਪੰਜਾਬੀ ਮੁਟਿਆਰ  ਨੂੰ  ਸਟੇਜ ਤੇ ਤਾਂ ਨੰਗਾ ਕਰ ਹੀ ਦਿਤਾ ਹੈ ਰਹਿਦੀ ਕਸਰ ਵੀ ਜਲਦੀ ਹੀ ਪੂਰੀ ਕਰ ਦਵੇਗਾ। ਯੂਰਪ ਵਿਚ ਤਾਂ ਲੋਕਾਂ ਨੇ ਕਾਮਰੇਡਾਂ  ਨੂੰ  ਵੱਟੇ ਵੱਟ ਪਾਇਆ ਹੀ ਹੈ ਜਦੋ ਕਿ ਬੰਗਾਲ ਤੇ ਕੇਰਲ ਦਾ ਕਾਮਰੇਡ ਸਭਿਆਚਾਰ ਦਾ ਪਾਠ ਪੜ ਚੁੱਕਾ ਹੈ। ਪਰ ਪੰਜਾਬੀ ਕਾਮਰੇਡ ਗੰਡੇ ਤੋਂ ਮੁਸਲਮਾਨ ਹੋਣ ਵਾਲਿਆਂ ਵਿਚੋਂ ਹੈ ਜੋ ਸਿਰਫ ਇਕ ਸਮੋਸੇ ਤੇ ਚਾਹ ਤੇ ਹੀ ਆਪਣਾ ਸਭਿਆਚਾਰ ਕੁਰਬਾਨ ਕਰੀ ਜਾ ਰਿਹਾ ਹੈ।
ਪਰ ਯਾਦ ਰਹੇ ਇੰਟਰਵਿਊ ਕੀਤੇ ਗਏ ਸਾਡੇ ਲਿਖਾਰੀ ਵੱਡੇ ਸਤਿਕਾਰਤ ਹਨ ਤੇ ਪੰਜਾਬੀਅਤ ਪ੍ਰਤੀ ਸਮਰਪਤ ਹਨ।