|
ਪੰਜਾਬ ਮੋਨੀਟਰ ਨੂੰ ਸਪਾਂਸਰ ਕਰੋ
ਤੇ ਆਪਣੇ ਦੋਸਤਾਂ ਮਿਤ੍ਰਾਂ ਤਕ ਪਹੁੰਚਾਓ।
ਸਾਡੇ ਪੜੇ ਲਿਖੇ ਵੀਰ ਜਾਣਦੇ ਹਨ ਕਿ ਪੰਜਾਬੀਆਂ ਦੀ ਪੜ੍ਹਨ ਰੁਚੀ ਬਹੁਤ
ਹੀ ਕਮਜੋਰ ਹੈ। ਸਾਡੇ ਦਿਲਦਾਰ ਵੀਰ ਸ਼ਰਾਬ ਦੀ ਬੋਤਲ ਤੇ 100 ਰੁਪਏ ਝੱਟ ਖਰਚ ਦਿੰਦੇ ਹਨ,
ਪਰ ਦੋ ਰੁਪਏ ਦੀ ਅਖਬਾਰ ਮੰਗਵੀ ਪੜ੍ਹਦੇ ਹਨ। ਬੇਸ਼ਕ ਤੁਸੀ ਰੇਲ/ਬਸ ਦੇ ਸਫਰ ਦੁਰਾਨ ਦੇਖ
ਲੈਣਾ। ਓਧਰ ਪੰਜਾਬੀ ਵਿਰੋਧੀ ਦਾ ਪ੍ਰਚਾਰ ਧੜਾ ਧੜਾ ਚਲ ਰਿਹਾ ਹੈ। ਆਓ ਕੁਝ ਕਰੀਏ। ਇਨ੍ਹਾਂ
ਨੂੰ ਸੁਚੇਤ ਕਰੀਏ। ਨਹੀਂ ਤਾਂ ਬਹੁਤ ਦੇਰ ਹੋ ਚੁਕੀ ਹੋਵੇਗੀ। ਅਸੀ ਤਾਂ ਇਨ੍ਹਾਂ ਮਸਤ
ਮੌਲਿਆਂ ਦੀ ਨਬਜ ਪਛਾਣ ਲਈ ਹੈ, ਕਿ ਹੱਥ ਆਈ ਅਖਬਾਰ/ ਰਸਾਲੇ ਇਹ ਅਕਸਰ ਪੜ ਹੀ ਲੈਂਦੇ ਹਨ।
ਤੁਸੀ ਸ਼ਇਦ ਇਹ ਸੋਚਿਆ ਹੋਵੇਗਾ ਕਿ ਰਸਾਲਾ ਪੰਜਾਬ ਮੋਨੀਟਰ ਹਜ਼ਾਰਾਂ ਲੋਕਾਂ ਤਕ ਮੁਫਤ ਕਿਵੇ
ਪਹੁੰਚਦਾ ਹੈ। ਇਸਦਾ ਕਾਰਨ ਹਨ: ਪੰਜਾਬੀਆਂ ਦੇ ਉਹ ਹਮਦਰਦ ਵੀਰ ਜਿਹੜੇ ਸਹਿਤ ਸੇਵਾ 'ਚ
ਯਕੀਨ ਰਖਦੇ ਹਨ। ਹਾਂਲਾਕਿ ਇਹ ਲੋਕ ਪੰਜਾਬ ਮੋਨੀਟਰ ਦੀ ਨੀਤੀ ਨਾਲ 100% ਸਹਿਮਤ ਵੀ ਨਹੀ
ਹੁੰਦੇ ਤਾਂ ਵੀ ਇਹ ਰਸਾਲਾ ਸਪਾਂਸਰ ਕਰ ਰਹੇ ਹਨ। ਇਨ੍ਹਾਂ ਵੀਰਾਂ ਦਾ ਸੋਚਣਾ ਹੈ ਕਿ
ਸਾਹਿਤ ਕਿਹੋ ਜਿਹਾ ਵੀ ਹੋਵੇ ਇਹ ਸੰਵਾਦ ਧੲਬੳਟੲਸ ਨੂੰ ਜਨਮ ਦਿੰਦਾ ਹੈ ਜਿਸ ਵਿਚੋਂ ਫਿਰ
ਸਚ ਨਿੱਤਰ ਕੇ ਸਾਹਮਣੇ ਆ ਜਾਂਦਾ ਹੈ।
ਤੁਸੀ ਵੀ ਇਸ ਨੇਕ ਕੰਮ 'ਚ ਸਹਾਈ ਹੋ ਸਕਦੇ ਹੋ। ਘੱਟ ਤੋ ਘੱਟ 50 ਰਸਾਲਿਆਂ ਦੀ ਕੀਮਤ (10
ਰੁਪਏ ਦੇ ਹਿਸਾਬ) ਸਾਨੂੰ ਅਦਾ ਕਰੋ ਅਸੀ ਤੁਹਾਡੇ ਨਾਂ ਦੀ ਪਰਚੀ ਛਾਪ ਕੇ ਪੰਨਾ ਨੰਬਰ 3
ਤੇ ਹਰ ਰਸਾਲੇ ਉਤੇ ਚਿਪਕਾ ਦੇਵਾਂਗੇ। ਨਮੂਨਾ ਇਹ ਹੈ:-
Free copy to medico fraternity of Distt. Hoshiarpur,
Courtesy:-
Dr. Baljit Singh Saini,
Fatehgarh Rd, Hoshiarpur
Tel. 240819, 223819 |